ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬੀਐੱਸਐੱਫ ਦੇ ਸਥਾਪਨਾ ਦਿਹਾੜੇ ’ਤੇ ਉਨ੍ਹਾਂ ਦੇ ਜਵਾਨਾਂ ਨੂੰ ਵਧਾਈ ਦਿੱਤੀ

प्रविष्टि तिथि: 01 DEC 2025 3:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਥਾਪਨਾ ਦਿਹਾੜੇ ’ਤੇ ਉਨ੍ਹਾਂ ਦੇ ਜਵਾਨਾਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬੀਐੱਸਐੱਫ ਭਾਰਤ ਦੇ ਅਟੁੱਟ ਸੰਕਲਪ ਅਤੇ ਸਰਬ-ਉੱਚ ਪੇਸ਼ਾਵਰਤਾ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ, "ਉਹ ਸਭ ਤੋਂ ਚੁਣੌਤੀਪੂਰਨ ਕੁਝ ਇਲਾਕਿਆਂ ਵਿੱਚ ਸੇਵਾ ਕਰਦੇ ਹਨ। ਉਨ੍ਹਾਂ ਦੀ ਬਹਾਦਰੀ ਦੇ ਨਾਲ-ਨਾਲ, ਉਨ੍ਹਾਂ ਦੀ ਮਨੁੱਖਤਾਵਾਦੀ ਭਾਵਨਾ ਵੀ ਅਸਾਧਾਰਨ ਹੈ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

"ਬੀਐੱਸਐੱਫ ਦੇ ਸਥਾਪਨਾ ਦਿਹਾੜੇ 'ਤੇ, ਉਨ੍ਹਾਂ ਦੇ ਸਾਰੇ ਜਵਾਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਬੀਐੱਸਐੱਫ ਭਾਰਤ ਦੇ ਅਟੁੱਟ ਸੰਕਲਪ ਅਤੇ ਸਰਬ-ਉੱਚ ਪੇਸ਼ਾਵਰਤਾ ਦਾ ਪ੍ਰਤੀਕ ਹੈ। ਉਨ੍ਹਾਂ ਦਾ ਫ਼ਰਜ਼ ਪ੍ਰਤੀ ਸਮਰਪਣ ਮਿਸਾਲੀ ਹੈ। ਉਹ ਸਭ ਤੋਂ ਚੁਣੌਤੀਪੂਰਨ ਕੁਝ ਇਲਾਕਿਆਂ ਵਿੱਚ ਸੇਵਾ ਕਰਦੇ ਹਨ। ਉਨ੍ਹਾਂ ਦੀ ਬਹਾਦਰੀ ਦੇ ਨਾਲ-ਨਾਲ, ਉਨ੍ਹਾਂ ਦੀ ਮਨੁੱਖਤਾਵਾਦੀ ਭਾਵਨਾ ਵੀ ਅਸਾਧਾਰਨ ਹੈ। ਸਾਡੇ ਰਾਸ਼ਟਰ ਦੀ ਸੇਵਾ ਅਤੇ ਸੁਰੱਖਿਆ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਇਸ ਫੋਰਸ ਨੂੰ ਮੇਰੀਆਂ ਸ਼ੁਭਕਾਮਨਾਵਾਂ।" @BSFIndia

*********

ਐੱਮਜੇਪੀਐੱਸ/ ਵੀਜੇ


(रिलीज़ आईडी: 2197472) आगंतुक पटल : 2
इस विज्ञप्ति को इन भाषाओं में पढ़ें: Assamese , Malayalam , English , Urdu , Marathi , हिन्दी , Manipuri , Bengali , Bengali-TR , Gujarati , Odia , Tamil , Telugu , Kannada