ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਵਿੱਚ ਚੱਕਰਵਾਤ ਦਿਤਵਾਹ ਕਾਰਨ ਹੋਏ ਜਾਨੀ-ਮਾਲੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ

ਰਾਸ਼ਟਰਪਤੀ ਦਿਸਨਾਯਕੇ ਨੇ ਭਾਰਤ ਦੀ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਸਹਾਇਤਾ ਲਈ ਧੰਨਵਾਦ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਨੇ ਵਿਜ਼ਨ ਮਹਾਸਾਗਰ ਅਤੇ ਫਸਟ ਰਿਸਪਾਂਡਰ ਦੇ ਅਨੁਸਾਰ, ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ

प्रविष्टि तिथि: 01 DEC 2025 8:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰ ਦਿਸਨਾਯਕੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਵਿੱਚ ਚੱਕਰਵਾਤ ਦਿਤਵਾਹ ਕਾਰਨ ਹੋਏ ਜਾਨੀ-ਮਾਲੀ ਨੁਕਸਾਨ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦਾ ਪੂਰਾ ਸਮਰਥਨ ਅਤੇ ਏਕਤਾ ਸ੍ਰੀਲੰਕਾ ਦੇ ਲੋਕਾਂ ਨਾਲ ਹੈ।

ਰਾਸ਼ਟਰਪਤੀ ਦਿਸਾਨਾਯਕੇ ਨੇ ਆਫ਼ਤ ਦੌਰਾਨ ਭਾਰਤ ਵੱਲੋਂ ਸਹਾਇਤਾ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ ਅਤੇ ਬਚਾਅ ਟੀਮਾਂ ਅਤੇ ਰਾਹਤ ਸਮੱਗਰੀ ਦੀ ਤੁਰੰਤ ਤਾਇਨਾਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਦੀ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਲਈ ਸ੍ਰੀਲੰਕਾ ਦੇ ਲੋਕਾਂ ਵੱਲੋਂ ਸ਼ਲਾਘਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਿਸਾਨਾਯਕੇ ਨੂੰ ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਸ੍ਰੀਲੰਕਾ ਨੂੰ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ। ਆਪਰੇਸ਼ਨ ਸਾਗਰ ਬੰਧੂ ਦੇ ਤਹਿਤ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਬਚਾਅ ਅਤੇ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਆਪਣੇ ਵਿਜ਼ਨ ਮਹਾਸਾਗਰ ਅਤੇ ਫਸਟ ਰਿਸਪਾਂਡਰ ਵਜੋਂ ਆਪਣੀ ਸਥਾਪਿਤ ਸਥਿਤੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸ੍ਰੀਲੰਕਾ ਵੱਲੋਂ ਪੁਨਰਵਾਸ ਯਤਨ ਸ਼ੁਰੂ ਕਰਨ, ਜਨਤਕ ਸੇਵਾਵਾਂ ਨੂੰ ਬਹਾਲ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਰੋਜ਼ੀ-ਰੋਟੀ ਬਹਾਲ ਕਰਨ ਲਈ ਕੰਮ ਕਰਨ ਵਿੱਚ ਮਦਦ ਕਰਨ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ।

ਦੋਵੇਂ ਨੇਤਾਵਾਂ ਨੇ ਨਜ਼ਦੀਕੀ ਸੰਪਰਕ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ।

 

************

ਐਂਮਜੇਪੀਐੱਸ/ਵੀਜੇ


(रिलीज़ आईडी: 2197429) आगंतुक पटल : 3
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada