ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਜ ਸਭਾ ਦੇ ਸਭਾਪਤੀ ਥਿਰੂ ਸੀ ਪੀ ਰਾਧਾਕ੍ਰਿਸ਼ਨਨ ਦੇ ਸਵਾਗਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

प्रविष्टि तिथि: 01 DEC 2025 1:13PM by PIB Chandigarh

ਸਤਿਕਾਰਯੋਗ ਸਭਾਪਤੀ ਜੀ,

 

ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ। ਅਤੇ ਅੱਜ ਸਦਨ ਦੇ ਅਸੀਂ ਸਾਰੇ ਮਾਣਯੋਗ ਮੈਂਬਰਾਂ ਲਈ ਇਹ ਮਾਣ ਦਾ ਪਲ ਹੈ। ਤੁਹਾਡਾ ਸਵਾਗਤ ਕਰਨਾ ਅਤੇ ਤੁਹਾਡੀ ਅਗਵਾਈ ਹੇਠ ਸਦਨ ਰਾਹੀਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਅਹਿਮ ਵਿਸ਼ਿਆਂ 'ਤੇ ਚਰਚਾ, ਅਹਿਮ ਫੈਸਲੇ ਅਤੇ ਉਸ ਵਿੱਚ ਤੁਹਾਡੀ ਬੇਸ਼ਕੀਮਤੀ ਅਗਵਾਈ ਇੱਕ ਬਹੁਤ ਵੱਡਾ ਮੌਕਾ ਸਾਡੇ ਸਾਰਿਆਂ ਲਈ ਹੈ। ਮੈਂ ਸਦਨ ਵੱਲੋਂ, ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ ਅਤੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਭਰੋਸਾ ਵੀ ਦਿੰਦਾ ਹਾਂ ਕਿ ਸਾਰੇ ਇਸ ਸਦਨ ਵਿੱਚ ਬੈਠੇ ਹੋਏ ਮਾਣਯੋਗ ਮੈਂਬਰ, ਇਹ ਉੱਚ ਸਦਨ ਦੀ ਸ਼ਾਨ ਨੂੰ ਸਾਂਭਦੇ ਹੋਏ, ਤੁਹਾਡੀ ਸ਼ਾਨ ਦੀ ਵੀ ਚਿੰਤਾ ਕਰਨਗੇ, ਮਰਿਆਦਾ ਰੱਖਣਗੇ। ਇਹ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ।

 

ਸਾਡੇ ਸਭਾਪਤੀ ਜੀ ਇੱਕ ਆਮ ਪਰਿਵਾਰ ਤੋਂ ਆਉਂਦੇ ਹਨ, ਕਿਸਾਨ ਪਰਿਵਾਰ ਵਿੱਚੋਂ ਨਿਕਲੇ ਹਨ। ਅਤੇ ਪੂਰਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕੀਤਾ ਹੈ। ਸਮਾਜ ਸੇਵਾ, ਇਹ ਉਨ੍ਹਾਂ ਦੀ ਨਿਰੰਤਰਤਾ ਰਹੀ ਹੈ। ਸਿਆਸੀ ਖੇਤਰ ਉਸ ਦਾ ਇੱਕ ਪਹਿਲੂ ਰਿਹਾ ਹੈ। ਪਰ ਮੁੱਖ ਧਾਰਾ ਸਮਾਜ ਸੇਵਾ ਦੀ ਰਹੀ ਹੈ, ਸਮਾਜ ਪ੍ਰਤੀ ਸਮਰਪਿਤ ਹੋ ਕੇ ਜਿੰਨਾ ਕੁਝ ਆਪਣੇ ਜਵਾਨੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਕਰਦੇ ਆਏ ਹਨ, ਕਰਦੇ ਰਹੇ ਹਨ। ਉਹ ਸਾਡੇ ਸਾਰੇ ਸਮਾਜ ਸੇਵਾ ਪ੍ਰਤੀ ਰੁਚੀ ਰੱਖਣ ਵਾਲੇ ਲੋਕਾਂ ਲਈ ਇੱਕ ਪ੍ਰੇਰਨਾ ਹੈ, ਇੱਕ ਮਾਰਗ-ਦਰਸ਼ਨ ਹੈ। ਆਮ ਪਰਿਵਾਰ ਤੋਂ, ਆਮ ਸਮਾਜ ਤੋਂ, ਆਮ ਸਿਆਸਤ, ਜਿੱਥੇ ਵੱਖ-ਵੱਖ ਕਰਵਟਾਂ ਬਦਲਦੀ ਰਹੀ ਹੈ, ਉਸ ਦੇ ਬਾਵਜੂਦ ਵੀ, ਤੁਹਾਡਾ ਇੱਥੋਂ ਤੱਕ ਪਹੁੰਚਣਾ, ਸਾਨੂੰ ਸਭ ਨੂੰ ਮਾਰਗ-ਦਰਸ਼ਨ ਮਿਲਣਾ, ਇਹ ਭਾਰਤ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਮੇਰੀ ਖ਼ੁਸ਼ਕਿਸਮਤੀ ਰਹੀ ਹੈ ਕਿ ਮੈਂ ਤੁਹਾਡੇ ਤੋਂ ਲੰਬੇ ਅਰਸੇ ਤੋਂ ਜਾਣੂ ਰਿਹਾ ਹਾਂ, ਜਨਤਕ ਜੀਵਨ ਵਿੱਚ ਨਾਲ-ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਹੈ। ਪਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਦੋਂ ਮੈਨੂੰ ਇੱਥੇ ਜ਼ਿੰਮੇਵਾਰੀ ਮਿਲੀ ਅਤੇ ਜਦੋਂ ਮੈਂ ਤੁਹਾਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਕੰਮ ਕਰਦੇ ਦੇਖਿਆ, ਤਾਂ ਮੇਰੇ ਮਨ 'ਤੇ ਬੇਹੱਦ ਹਾਂ-ਪੱਖੀ ਭਾਵ ਜਗਣਾ ਬਹੁਤ ਸੁਭਾਵਿਕ ਸੀ। ਕੋਇਰ ਬੋਰਡ ਦੇ ਚੇਅਰਮੈਨ ਦੇ ਰੂਪ ਵਿੱਚ ਹਿਸਟੋਰੀਕਲੀ ਹਾਈਐਸਟ ਪ੍ਰੋਫਿਟ (ਇਤਿਹਾਸਕ ਸਭ ਤੋਂ ਵੱਧ ਮੁਨਾਫ਼ੇ) ਵਾਲੀ ਇੰਸਟੀਚਿਊਸ਼ਨ (ਸੰਸਥਾ) ਵਿੱਚ ਬਦਲਣਾ, ਭਾਵ ਤੁਹਾਡਾ ਕਿਸੇ ਸੰਸਥਾ ਪ੍ਰਤੀ ਸਮਰਪਣ ਹੋਵੇ ਤਾਂ ਕਿੰਨਾ ਵਿਕਾਸ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਦੁਨੀਆ ਵਿੱਚ ਉਸ ਦੀ ਇੱਕ ਪਛਾਣ ਬਣਾਈ ਜਾ ਸਕਦੀ ਹੈ, ਉਹ ਤੁਸੀਂ ਕਰਕੇ ਦਿਖਾਇਆ। ਤੁਹਾਨੂੰ, ਭਾਰਤ ਦੇ ਕਈ ਖੇਤਰਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਅਜਿਹਾ ਮੌਕਾ ਮਿਲਦਾ ਹੈ। ਤੁਸੀਂ ਝਾਰਖੰਡ ਵਿੱਚ, ਮਹਾਰਾਸ਼ਟਰ ਵਿੱਚ, ਤੇਲੰਗਾਨਾ ਵਿੱਚ, ਪੁਡੂਚੇਰੀ ਵਿੱਚ ਰਾਜਪਾਲ, ਲੈਫਟੀਨੈਂਟ ਗਵਰਨਰ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦੇ ਰਹੇ। ਅਤੇ ਮੈਂ ਦੇਖਦਾ ਸੀ ਕਿ ਝਾਰਖੰਡ ਵਿੱਚ ਤਾਂ ਆਦਿਵਾਸੀ ਸਮਾਜ ਦੇ ਵਿਚਕਾਰ ਜਿਸ ਤਰ੍ਹਾਂ ਤੁਸੀਂ ਆਪਣਾ ਨਾਤਾ ਬਣਾ ਲਿਆ ਸੀ। ਜਿਸ ਤਰ੍ਹਾਂ ਤੁਸੀਂ ਛੋਟੇ-ਛੋਟੇ ਪਿੰਡਾਂ ਤੱਕ ਦੌਰਾ ਕਰਦੇ ਸੀ। ਉੱਥੋਂ ਦੇ ਮੁੱਖ ਮੰਤਰੀ ਬੜੇ ਮਾਣ ਨਾਲ ਇਨ੍ਹਾਂ ਗੱਲਾਂ ਦਾ ਜਦੋਂ ਵੀ ਮਿਲਦੇ ਸੀ, ਜ਼ਿਕਰ ਕਰਦੇ ਸੀ। ਅਤੇ ਕਦੇ-ਕਦੇ ਉੱਥੋਂ ਦੇ ਨੇਤਾਵਾਂ ਲਈ ਵੀ ਚਿੰਤਾ ਹੁੰਦੀ ਸੀ ਕਿ ਹੈਲੀਕਾਪਟਰ ਹੋਵੇ ਜਾਂ ਨਾ ਹੋਵੇ, ਇਸ ਦੀ ਕੋਈ ਪਰਵਾਹ ਕੀਤੇ ਬਿਨਾਂ, ਜੋ ਗੱਡੀ ਹੈ ਤੁਸੀਂ ਚੱਲਦੇ ਰਹਿੰਦੇ ਸੀ, ਰਾਤ ਨੂੰ ਛੋਟੀਆਂ-ਛੋਟੀਆਂ ਥਾਵਾਂ 'ਤੇ ਰੁਕ ਜਾਣਾ। ਇਹ ਜੋ ਤੁਹਾਡਾ ਇੱਕ ਆਪਣਾ ਸੇਵਾ ਭਾਵ ਸੀ, ਉਸ ਨੂੰ ਰਾਜਪਾਲ ਦੇ ਅਹੁਦੇ 'ਤੇ ਰਹਿੰਦੇ ਹੋਏ ਵੀ, ਜਿਸ ਤਰ੍ਹਾਂ ਤੁਸੀਂ ਉਸ ਨੂੰ ਇੱਕ ਨਵੀਂ ਉਚਾਈ ਦਿੱਤੀ, ਇਸ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਮੈਂ ਤੁਹਾਨੂੰ ਇੱਕ ਕਾਰਕੁਨ ਦੇ ਰੂਪ ਵਿੱਚ ਦੇਖਿਆ ਹੈ, ਇੱਕ ਸਹਿਯੋਗੀ ਦੇ ਰੂਪ ਵਿੱਚ ਅਸੀਂ ਨਾਲ ਕੰਮ ਕੀਤਾ ਹੈ। ਸੰਸਦ ਮੈਂਬਰ ਦੇ ਰੂਪ ਵਿੱਚ ਦੇਖਿਆ ਹੈ, ਵੱਖ-ਵੱਖ ਅਹੁਦਿਆਂ 'ਤੇ ਦੇਖਦੇ ਹੋਏ ਅੱਜ ਇੱਥੇ ਪਹੁੰਚੇ ਪਰ ਮੈਂ ਇੱਕ ਗੱਲ ਮਹਿਸੂਸ ਕੀਤੀ ਹੈ ਕਿ ਆਮ ਤੌਰ 'ਤੇ ਜਨਤਕ ਜੀਵਨ ਵਿੱਚ ਅਹੁਦੇ 'ਤੇ ਪਹੁੰਚਣ ਤੋਂ ਬਾਅਦ ਕਦੇ ਲੋਕ ਅਹੁਦੇ ਦਾ ਭਾਰ ਮਹਿਸੂਸ ਕਰਦੇ ਹਨ, ਅਤੇ ਕਦੇ-ਕਦੇ ਪ੍ਰੋਟੋਕੋਲ ਵਿੱਚ ਦੱਬ ਜਾਂਦੇ ਹਨ। ਪਰ ਮੈਂ ਦੇਖਿਆ ਹੈ ਕਿ ਤੁਹਾਡਾ ਅਤੇ ਪ੍ਰੋਟੋਕੋਲ ਦਾ ਕੋਈ ਨਾਤਾ ਹੀ ਨਹੀਂ ਰਿਹਾ ਹੈ। ਤੁਸੀਂ ਪ੍ਰੋਟੋਕੋਲ ਤੋਂ ਪਰ੍ਹੇ ਰਹੇ। ਅਤੇ ਮੈਂ ਸਮਝਦਾ ਹਾਂ ਕਿ ਜਨਤਕ ਜੀਵਨ ਵਿੱਚ ਪ੍ਰੋਟੋਕੋਲ ਤੋਂ ਮੁਕਤ ਜੀਵਨ ਦੀ ਇੱਕ ਤਾਕਤ ਹੁੰਦੀ ਹੈ, ਅਤੇ ਉਹ ਤਾਕਤ ਅਸੀਂ ਹਮੇਸ਼ਾ ਤੁਹਾਡੇ ਵਿੱਚ ਮਹਿਸੂਸ ਕਰਦੇ ਰਹੇ ਹਾਂ ਅਤੇ ਇਹ ਸਾਡੇ ਲਈ ਮਾਣ ਦਾ ਵਿਸ਼ਾ ਹੈ।

 

ਸਤਿਕਾਰਯੋਗ ਸਭਾਪਤੀ ਜੀ,

 

ਤੁਹਾਡੀ ਸ਼ਖ਼ਸੀਅਤ ਵਿੱਚ ਸੇਵਾ, ਸਮਰਪਣ, ਸੰਜਮ, ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਉਂਝ ਤੁਹਾਡਾ ਜਨਮ ਤਾਂ ਡਾਲਰ ਸਿਟੀ ਵਿੱਚ ਹੋਇਆ ਅਤੇ ਉਸ ਦੀ ਇੱਕ ਆਪਣੀ ਪਛਾਣ ਹੈ। ਪਰ ਉਸ ਦੇ ਬਾਵਜੂਦ ਵੀ ਤੁਸੀਂ ਆਪਣੀ ਸੇਵਾ ਦਾ ਖੇਤਰ ਅੰਤਯੋਦਿਆ ਨੂੰ ਚੁਣਿਆ। ਤੁਸੀਂ ਹਮੇਸ਼ਾ ਇੱਕ ਡਾਲਰ ਸਿਟੀ ਦੇ ਵੀ ਉਸ ਤਬਕੇ ਦੀ ਚਿੰਤਾ ਕੀਤੀ ਜੋ ਦੱਬੇ-ਕੁਚਲੇ ਅਤੇ ਕੁਝ ਵਾਂਝੇ ਪਰਿਵਾਰ ਸਨ, ਉਨ੍ਹਾਂ ਦੀ ਚਿੰਤਾ ਕੀਤੀ।

 

ਸਤਿਕਾਰਯੋਗ ਸਭਾਪਤੀ ਜੀ,

 

ਮੈਂ ਉਨ੍ਹਾਂ ਦੋ ਘਟਨਾਵਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਸ ਨੂੰ ਕਦੇ ਮੈਂ ਤੁਹਾਡੇ ਤੋਂ, ਤੁਹਾਡੇ ਪਰਿਵਾਰਕ ਮੈਂਬਰਾਂ ਤੋਂ ਵੀ ਸੁਣਿਆ ਹੈ ਅਤੇ ਜਿਸ ਨੇ ਤੁਹਾਡੇ ਜੀਵਨ 'ਤੇ ਵੱਡਾ ਅਸਰ ਪੈਦਾ ਕੀਤਾ ਹੈ। ਬਚਪਨ ਵਿੱਚ ਅਵਿਨਾਸ਼ੀ ਮੰਦਿਰ ਦੇ ਸਰੋਵਰ ਵਿੱਚ ਤੁਹਾਡਾ ਡੁੱਬਣ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਦੀ ਹਾਲਤ, ਤੁਹਾਡੇ ਲਈ ਹਮੇਸ਼ਾ ਰਿਹਾ ਹੈ ਕਿ ਮੈਂ ਤਾਂ ਡੁੱਬ ਰਿਹਾ ਸੀ, ਕਿਸ ਨੇ ਬਚਾਇਆ, ਕਿਵੇਂ ਬਚਾਇਆ, ਪਤਾ ਨਹੀਂ ਮੈਂ ਬਚ ਗਿਆ। ਅਤੇ ਉਸ ਰੱਬ ਨੇ ਕੁਝ ਤੁਹਾਡੇ 'ਤੇ ਕਿਰਪਾ ਕੀਤੀ, ਇਸ ਤਰ੍ਹਾਂ ਦਾ ਭਾਵ ਤੁਹਾਡੇ ਪਰਿਵਾਰ ਦੇ ਲੋਕ ਹਮੇਸ਼ਾ ਦੱਸਦੇ ਹਨ। ਅਤੇ ਦੂਜਾ ਜੋ ਅਸੀਂ ਸਾਰੇ ਬਹੁਤ ਬਾਰੀਕੀ ਨਾਲ ਜਾਣਦੇ ਹਾਂ। ਜਦੋਂ ਕੋਇੰਬਟੂਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਯਾਤਰਾ ਹੋਣ ਵਾਲੀ ਸੀ, ਉਸ ਦੇ ਕੁਝ ਸਮਾਂ ਪਹਿਲਾਂ ਇੱਕ ਭਿਆਨਕ ਬੰਬ ਧਮਾਕਾ ਹੋਇਆ। ਸ਼ਾਇਦ 60-70 ਲੋਕ ਮਾਰੇ ਗਏ, ਭਿਆਨਕ ਬੰਬ ਧਮਾਕਾ ਸੀ, ਅਤੇ ਉਸ ਸਮੇਂ ਤੁਸੀਂ ਵਾਲ-ਵਾਲ ਬਚ ਗਏ ਸੀ। ਇਨ੍ਹਾਂ ਦੋਵਾਂ ਵਿੱਚ ਜਦੋਂ ਤੁਸੀਂ ਰੱਬੀ ਸ਼ਕਤੀ ਦਾ ਇਸ਼ਾਰਾ ਦੇਖਦੇ ਹੋਏ ਆਪਣੇ ਆਪ ਨੂੰ ਸਮਾਜ ਪ੍ਰਤੀ ਵਧੇਰੇ ਸਮਰਪਿਤ ਭਾਵ ਨਾਲ ਕੰਮ ਕਰਨ ਦੀ ਜੋ ਤੁਸੀਂ ਵਜ੍ਹਾ ਦੇ ਰੂਪ ਵਿੱਚ ਉਸ ਨੂੰ ਬਦਲਿਆ, ਇਹ ਆਪਣੇ ਆਪ ਵਿੱਚ ਇੱਕ ਹਾਂ-ਪੱਖੀ ਸੋਚ ਨਾਲ ਬਣੇ ਹੋਏ ਜੀਵਨ ਦਾ ਪਰਛਾਵਾਂ ਹੈ।

 

ਸਤਿਕਾਰਯੋਗ ਸਭਾਪਤੀ ਜੀ,

 

ਜੋ ਇੱਕ ਗੱਲ ਮੈਂ ਜਾਣਦਾ ਨਹੀਂ ਸੀ, ਪਰ ਹੁਣ ਮੈਨੂੰ ਪਤਾ ਲੱਗਾ। ਤੁਸੀਂ ਸ਼ਾਇਦ ਹੁਣੇ ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਕਾਸ਼ੀ ਗਏ ਸੀ ਅਤੇ ਤੁਹਾਡਾ ਕਾਸ਼ੀ ਦਾ ਦੌਰਾ ਸੀ ਤਾਂ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਸੁਭਾਵਿਕ ਰੂਪ ਨਾਲ ਮੇਰਾ ਮਨ ਉੱਥੇ ਸਭ ਕੁਝ ਠੀਕ-ਠਾਕ ਹੀ ਰਹਿੰਦਾ ਹੈ। ਪਰ ਤੁਸੀਂ ਉੱਥੇ ਇੱਕ ਗੱਲ ਦੱਸੀ, ਜੋ ਮੈਂ ਸੁਣੀ ਮੈਨੂੰ ਮੇਰੇ ਲਈ ਨਵੀਂ ਗੱਲ ਸੀ। ਤੁਸੀਂ ਉੱਥੇ ਕਿਹਾ ਕਿ ਤੁਸੀਂ ਉਂਝ ਤਾਂ ਨਾਨ-ਵੈੱਜ ਦੇ ਆਦੀ ਸੀ, ਪਰ ਜਦੋਂ ਪਹਿਲੀ ਵਾਰ ਤੁਸੀਂ ਕਾਸ਼ੀ ਗਏ ਸੀ ਜੀਵਨ ਵਿੱਚ ਅਤੇ ਕਾਸ਼ੀ ਵਿੱਚ ਪੂਜਾ ਵਗੈਰਾ ਕੀਤੀ ਮਾਂ ਗੰਗਾ ਦਾ ਤੁਸੀਂ ਆਸ਼ੀਰਵਾਦ ਹਾਸਲ ਕੀਤਾ ਮਾਂ ਗੰਗਾ ਤੋਂ ਅਤੇ ਪਤਾ ਨਹੀਂ ਤੁਹਾਡੇ ਅੰਦਰ ਇੱਕ ਸੰਕਲਪ ਹੋ ਜਾਵੇਗਾ ਅਤੇ ਉਸ ਦਿਨ ਤੋਂ ਤੁਸੀਂ ਤੈਅ ਕੀਤਾ ਕਿ ਤੁਸੀਂ ਹੁਣ ਨਾਨ-ਵੈੱਜ ਨਹੀਂ ਖਾਓਗੇ। ਹੁਣ ਇਹ ਕੋਈ ਨਾ ਕੋਈ ਸਾਤਵਿਕ ਭਾਵ, ਕੋਈ ਨਾਨ-ਵੈੱਜ ਖਾਣ ਵਾਲੇ ਬੁਰੇ ਹਨ ਅਜਿਹਾ ਮੈਂ ਨਹੀਂ ਕਹਿ ਰਿਹਾ ਹਾਂ। ਪਰ ਤੁਹਾਡੇ ਮਨ ਵਿੱਚ ਕਾਸ਼ੀ ਦੀ ਧਰਤੀ 'ਤੇ ਵਿਚਾਰ ਆਇਆ, ਤਾਂ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਮੇਰੇ ਲਈ ਵੀ ਇੱਕ ਯਾਦ ਰੱਖਣ ਵਾਲੀ ਇੱਕ ਘਟਨਾ ਦੇ ਰੂਪ ਵਿੱਚ ਮੈਂ ਉਸ ਨੂੰ ਹਮੇਸ਼ਾ ਯਾਦ ਰੱਖਾਂਗਾ। ਅੰਦਰ ਕੋਈ ਨਾ ਕੋਈ ਅਧਿਆਤਮਿਕ ਭਾਵ, ਜੋ ਇਸ ਤਰ੍ਹਾਂ ਦੀ ਦਿਸ਼ਾ ਵਿੱਚ ਲੈ ਜਾਣ ਦੀ ਪ੍ਰੇਰਨਾ ਦਿੰਦਾ ਹੈ।

 

ਸਤਿਕਾਰਯੋਗ ਸਭਾਪਤੀ ਜੀ,

ਵਿਦਿਆਰਥੀ ਜੀਵਨ ਤੋਂ ਤੁਹਾਡੀ ਲੀਡਰਸ਼ਿਪ ਦੀ ਸਮਰੱਥਾ ਰਹੀ ਹੈ। ਅੱਜ ਰਾਸ਼ਟਰੀ ਲੀਡਰਸ਼ਿਪ ਦੀ ਦਿਸ਼ਾ ਵਿੱਚ ਤੁਸੀਂ ਸਾਡੇ ਸਭ ਦਾ ਮਾਰਗ-ਦਰਸ਼ਨ ਕਰਨ ਲਈ ਇੱਥੇ ਬਿਰਾਜਮਾਨ ਹੋ। ਇਹ ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ।

 

ਸਤਿਕਾਰਯੋਗ ਸਭਾਪਤੀ ਜੀ,

ਤੁਸੀਂ ਲੋਕਤੰਤਰ ਦੇ ਰਾਖੇ ਦੇ ਰੂਪ ਵਿੱਚ ਆਪਣੀ ਜਵਾਨੀ ਵਿੱਚ, ਯੁਵਾ ਅਵਸਥਾ ਵਿੱਚ, ਜਦੋਂ ਕਿਸੇ ਨੂੰ ਵੀ ਸੌਖੇ ਰਾਹ ਤੋਂ ਜਾਣ ਦਾ ਮਨ ਕਰ ਜਾਂਦਾ ਹੈ, ਤੁਸੀਂ ਉਹ ਰਸਤਾ ਨਹੀਂ ਚੁਣਿਆ, ਤੁਸੀਂ ਸੰਘਰਸ਼ ਦਾ ਰਸਤਾ ਚੁਣਿਆ, ਲੋਕਤੰਤਰ 'ਤੇ ਆਏ ਹੋਏ ਸੰਕਟ ਦੇ ਸਾਹਮਣੇ ਮੁਕਾਬਲਾ ਕਰਨ ਦਾ ਰਸਤਾ ਚੁਣਿਆ ਅਤੇ ਤੁਸੀਂ ਐਮਰਜੈਂਸੀ ਵਿੱਚ ਇੱਕ ਲੋਕਤੰਤਰ ਦੇ ਸਿਪਾਹੀ ਦੀ ਤਰ੍ਹਾਂ ਜਿਸ ਤਰ੍ਹਾਂ ਨਾਲ ਲੜਾਈ ਲੜੀ, ਸਾਧਨਾਂ ਦੀਆਂ ਸੀਮਾਵਾਂ ਸਨ, ਮਰਿਆਦਾਵਾਂ ਸਨ, ਪਰ ਜਜ਼ਬਾ ਕੁਝ ਹੋਰ ਹੀ ਸੀ ਅਤੇ ਉਹ ਉਸ ਖੇਤਰ ਦੇ ਸਾਰੇ ਉਸ ਸਭ ਪੀੜ੍ਹੀ ਦੇ ਨੌਜਵਾਨ ਅੱਜ ਵੀ ਐਮਰਜੈਂਸੀ ਦੇ ਖਿਲਾਫ ਦੀ ਤੁਹਾਡੀ ਜੋ ਲੜਾਈ ਸੀ। ਲੋਕਤੰਤਰ ਲਈ ਤੁਹਾਡਾ ਸੰਘਰਸ਼ ਸੀ, ਉਸ ਵਿੱਚ ਤੁਸੀਂ ਲੋਕ ਜਾਗਰੂਕਤਾ ਦੇ ਜੋ ਵੱਖ-ਵੱਖ ਪ੍ਰੋਗਰਾਮਾਂ ਨੂੰ ਅਪਣਾਇਆ ਸੀ। ਲੋਕਾਂ ਨੂੰ ਜਿਸ ਤਰ੍ਹਾਂ ਨਾਲ ਤੁਸੀਂ ਪ੍ਰੇਰਿਤ ਕਰਦੇ ਸੀ। ਉਹ ਹਮੇਸ਼ਾ-ਹਮੇਸ਼ਾ ਲਈ ਲੋਕਤੰਤਰ ਪ੍ਰੇਮੀਆਂ ਲਈ ਇੱਕ ਪ੍ਰੇਰਨਾ ਦੇਣ ਵਾਲੀ ਘਟਨਾ ਰਹੀ। ਤੁਸੀਂ ਇੱਕ ਚੰਗੇ ਸੰਗਠਕ ਰਹੇ ਹੋ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਤੁਸੀਂ ਸੰਗਠਨ ਵਿੱਚ ਜੋ ਵੀ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਆਇਆ, ਤੁਸੀਂ ਉਸ ਜ਼ਿੰਮੇਵਾਰੀ ਨੂੰ ਚਾਰ ਚੰਨ ਲਗਾ ਦਿੱਤੇ, ਆਪਣੀ ਮਿਹਨਤ ਨਾਲ ਲਗਾ ਦਿੱਤੇ। ਤੁਸੀਂ ਹਮੇਸ਼ਾ ਸਭ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਨਵੇਂ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕੀਤੀ, ਨਵੀਂ ਪੀੜ੍ਹੀ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕੀਤੀ। ਇਹ ਹਮੇਸ਼ਾ ਸੰਗਠਨ ਵਿੱਚ ਤੁਹਾਡੇ ਕੰਮ ਦੀ ਖਾਸੀਅਤ ਰਹੀ।

 

 ਕੋਇੰਬਟੂਰ ਦੀ ਜਨਤਾ ਨੇ ਤੁਹਾਨੂੰ ਸੰਸਦ ਮੈਂਬਰ ਦੇ ਰੂਪ ਵਿੱਚ ਇੱਥੇ ਸੇਵਾ ਕਰਨ ਲਈ ਭੇਜਿਆ ਅਤੇ ਤਦ ਵੀ ਤੁਸੀਂ ਸਦਨ ਵਿੱਚ ਰਹਿੰਦੇ ਹੋਏ ਹਮੇਸ਼ਾ ਉਸ ਖੇਤਰ ਦੇ ਵਿਕਾਸ ਲਈ ਆਪਣੀਆਂ ਗੱਲਾਂ ਨੂੰ ਬੜੀ ਪ੍ਰਮੁੱਖਤਾ ਨਾਲ ਲੋਕਾਂ ਦੇ ਸਾਹਮਣੇ ਰੱਖਿਆ, ਸਦਨ ਦੇ ਸਾਹਮਣੇ ਰੱਖਿਆ। ਇਹ ਤੁਹਾਡਾ ਲੰਬਾ ਤਜਰਬਾ ਸਦਨ ਵਿੱਚ ਸਭਾਪਤੀ ਦੇ ਰੂਪ ਵਿੱਚ ਅਤੇ ਰਾਸ਼ਟਰ ਵਿੱਚ ਉਪ-ਰਾਸ਼ਟਰਪਤੀ ਦੇ ਰੂਪ ਵਿੱਚ ਬਹੁਤ ਹੀ ਪ੍ਰੇਰਕ ਰਹੇਗਾ, ਸਾਡੇ ਸਾਰਿਆਂ ਲਈ ਮਾਰਗ-ਦਰਸ਼ਕ ਰਹੇਗਾ ਅਤੇ ਮੈਨੂੰ ਪੂਰਾ ਭਰੋਸਾ ਹੈ, ਕਿ ਮੇਰੀ ਤਰ੍ਹਾਂ ਇਸ ਸਦਨ ਦੇ ਸਾਰੇ ਮੈਂਬਰ ਇਸ ਗੌਰਵਮਈ ਪਲ ਨੂੰ ਜ਼ਿੰਮੇਵਾਰੀਆਂ ਦੇ ਨਾਲ ਅੱਗੇ ਵਧਾਉਣਗੇ। ਇਸੇ ਭਾਵਨਾ ਦੇ ਨਾਲ ਮੇਰੇ ਵੱਲੋਂ ਸਦਨ ਦੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

 

************

ਐੱਮਜੇਪੀਐੱਸ/ਵੀਜੇ/ਵੀਕੇ/ਏਕੇ


(रिलीज़ आईडी: 2197402) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Telugu , Kannada , Malayalam