ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਸੰਵਿਧਾਨ ਦੀ ਯਾਤਰਾ ’ਤੇ ਅਧਾਰਿਤ ਇੱਕ ਲੇਖ ਸਾਂਝਾ ਕੀਤਾ

प्रविष्टि तिथि: 26 NOV 2025 1:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਡੇ ਦੇਸ਼ ਦੇ ਸੰਵਿਧਾਨ ਦੀ ਯਾਤਰਾ ’ਤੇ ਅਧਾਰਿਤ ਇੱਕ ਲੇਖ ਸਾਂਝਾ ਕੀਤਾ, ਜਿਸ ਨੂੰ ਸੰਵਿਧਾਨ ਸਭਾ ਨੇ ਅਕਾਰ ਦਿੱਤਾ ਅਤੇ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਨਾਲ ਭਰਪੂਰ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਵਿਧਾਨ 2047 ਤੱਕ ਭਾਰਤ ਨੂੰ ਇੱਕ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਵਿਕਸਿਤ ਭਾਰਤ ਦੇ ਰੂਪ ਵਿੱਚ ਅੱਗੇ ਵਧਾਉਣ ਦੇ ਲਈ ਇੱਕ ਆਦਰਸ਼ ਮਾਰਗ-ਦਰਸ਼ਕ ਦੇ ਰੂਪ ਵਿੱਚ ਕੰਮ ਕਰਦਾ ਹੈ।

ਪੀਐੱਮਓ ਇੰਡੀਆ ਹੈਂਡਲ ਨੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਵੱਲੋਂ ਐੱਕਸ 'ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:

“ਇਸ ਗਿਆਨ ਭਰਪੂਰ ਲੇਖ ਵਿੱਚ ਮਾਣਯੋਗ ਲੋਕ ਸਭਾ ਸਪੀਕਰ ਸ਼੍ਰੀ @ombirlakota ਨੇ ਸਾਡੇ ਦੇਸ਼ ਦੇ ਸੰਵਿਧਾਨ ਦੀ ਯਾਤਰਾ 'ਤੇ ਵਿਚਾਰ ਪ੍ਰਗਟ ਕੀਤਾ ਹੈ, ਜਿਸ ਨੂੰ ਸੰਵਿਧਾਨ ਸਭਾ ਨੇ ਘੜਿਆ ਹੈ ਅਤੇ ਕਰੋੜਾਂ ਭਾਰਤੀਆਂ ਦੀਆਂ ਇੱਛਾਵਾਂ ਨਾਲ ਭਰਪੂਰ ਕੀਤਾ ਹੈ।

ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸੰਵਿਧਾਨ 2047 ਤੱਕ ਭਾਰਤ ਨੂੰ ਇੱਕ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਵਿਕਸਿਤ ਭਾਰਤ ਦੇ ਰੂਪ ਵਿੱਚ ਅੱਗੇ ਲੈ ਜਾਣ ਦੇ ਲਈ ਇੱਕ ਆਦਰਸ਼ ਮਾਰਗ-ਦਰਸ਼ਕ ਦੇ ਰੂਪ ਵਿੱਚ ਕੰਮ ਕਰਦਾ ਹੈ।

**********

ਐੱਮਜੇਪੀਐੱਸ/ਐੱਸਆਰ


(रिलीज़ आईडी: 2197062) आगंतुक पटल : 9
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Assamese , Gujarati , Odia , Tamil , Telugu , Kannada , Malayalam