ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨੁੱਕੜ ਨਾਟਕ ਤੋਂ ਲੈ ਕੇ ਰੀਲ ਮੇਕਿੰਗ ਤੱਕ— Gen Z ਬਣਿਆ ਕਾਸ਼ੀ ਤਾਮਿਲ ਸੰਗਮਮ ਦਾ ਨਵਾਂ ਚਿਹਰਾ


प्रविष्टि तिथि: 30 NOV 2025 6:56PM by PIB Chandigarh

ਦੋ ਦਸੰਬਰ ਨੂੰ ਸ਼ੁਰੂ ਹੋਣ ਵਾਲੇ ਕਾਸ਼ੀ ਤਾਮਿਲ ਸੰਗਮਮ 4.0 ਨੂੰ ਲੈ ਕੇ Gen Z ਵਿੱਚ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜੋ ਇਸ ਸਭਿਆਚਾਰਕ ਉਤਸ਼ਾਹ ਨੂੰ ਹੋਰ ਜੀਵਿਤ ਬਣਾ ਰਿਹਾ ਹੈ। ਇਹ ਸਮਾਗਮ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਪ੍ਰਾਚੀਨ ਸਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਇੱਕ ਨਵੇਂ ਯੁੱਗ ਦੀ ਨੌਜਵਾਨ ਊਰਜਾ ਨਾਲ ਜੋੜਨ ਦੀ ਕੋਸ਼ਿਸ਼ ਹੈ।

29 ਨਵੰਬਰ ਨੂੰ ਕੰਨਿਆਕੁਮਾਰੀ ਤੋਂ ਰੇਲਗੱਡੀ ਰਾਹੀਂ ਰਵਾਨਾ ਹੋਏ ਵਿਦਿਆਰਥੀਆਂ ਦੇ ਪਹਿਲੇ ਸਮੂਹ ਵਿੱਚ ਵੱਡੀ ਗਿਣਤੀ ਵਿੱਚ Gen Z ਵਿਦਿਆਰਥੀ ਸ਼ਾਮਲ ਸਨ। ਇਹ ਨੌਜਵਾਨ ਲੰਬੀ ਰੇਲ ਯਾਤਰਾ ਦੌਰਾਨ ਵੱਖ-ਵੱਖ ਖੇਡਾਂ ਖੇਡ ਕੇ, ਸਮੂਹ ਗਤੀਵਿਧੀਆਂ ਕਰਦੇ ਹੋਏ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਕਾਸ਼ੀ ਦੀ ਯਾਤਰਾ ਦਾ ਪੂਰਾ ਅਨੰਦ ਲੈ ਰਹੇ ਹਨ, ਜਿਸ ਨਾਲ ਇਹ ਉਨ੍ਹਾਂ ਲਈ ਇੱਕ ਯਾਦਗਾਰ ਸਭਿਆਚਾਰਕ ਅਨੁਭਵ ਬਣ ਰਿਹਾ ਹੈ।

ਇਸ ਵਿਸ਼ੇਸ਼ ਰੇਲਗੱਡੀ ਵਿੱਚ ਸਵਾਰ ਤਾਮਿਲਨਾਡੂ ਦੀ ਰਹਿਣ ਵਾਲੀ ਅਰਚਨਾ ਨੇ ਦੱਸਿਆ ਕਿ ਉਹ ਕਾਸ਼ੀ ਤਾਮਿਲ ਸੰਗਮਮ 4.0 ਵਿੱਚ ਸ਼ਾਮਲ ਹੋਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਘਰ ਵਿੱਚ ਬਹੁਤ ਘੱਟ ਮੰਦਿਰਾ ਵਿੱਚ ਜਾਂਦੀ ਹੈ, ਇਸ ਲਈ ਇਸ ਮੌਕੇ ਨੂੰ ਭਗਵਾਨ ਦੀ ਖ਼ਾਸ ਇੱਛਾ ਮੰਨ ਕੇ ਕਾਸ਼ੀ ਦੇ ਅਮੀਰ ਸਭਿਆਚਾਰ ਨਾਲ ਪਹਿਲੀ ਵਾਰ ਰੂਬਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।

 

ਅਰਚਨਾ ਤੋਂ ਇਲਾਵਾ, ਇਸ ਰੇਲਗੱਡੀ ਵਿੱਚ ਸਵਾਰ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਤਿਰੂਪੁਰ ਦੀ ਮਾਲਤੀ ਨੇ ਦੱਸਿਆ ਕਿ ਤਾਮਿਲਨਾਡੂ ਅਤੇ ਕਾਸ਼ੀ ਦਰਮਿਆਨ ਇੱਕ ਡੂੰਘਾ ਅਧਿਆਤਮਕ ਸਬੰਧ ਹੈ, ਜਿਸ ਨੂੰ ਸੰਤਾਂ ਜਿਵੇਂ ਮਣਿਕਕਾਵਾਸਗਰ ਨੇ ਸਦੀਆਂ ਤੋਂ ਦਰਸਾਇਆ ਹੈ। ਕਾਸ਼ੀ ਤਾਮਿਲ ਸੰਗਮਮ ਇਸ ਸਬੰਧ ਨੂੰ ਆਧੁਨਿਕ ਤਰੀਕੇ ਨਾਲ ਮਜ਼ਬੂਤ ​​ਕਰ ਰਿਹਾ ਹੈ ਅਤੇ ਉਹ ਕਾਸ਼ੀ ਦੀ ਯਾਤਰਾ ਨੂੰ ਮਾਣ ਦਾ ਪਲ ਮੰਨਦੀ ਹੈ।

 

ਇਸ ਦੌਰਾਨ ਕਾਸ਼ੀ ਵਿੱਚ ਵੀ ਘਾਟਾਂ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੇ ਪ੍ਰੀ-ਈਵੈਂਟ ਪ੍ਰੋਗਰਾਮਾਂ ਵਿੱਚ Gen Z ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੇ ਮਾਹੌਲ ਨੂੰ ਊਰਜਾਵਾਨ ਬਣਾ ਦਿੱਤਾ ਹੈ। "ਰਨ ਫ਼ਾਰ ਕੇਟੀਐੱਸ 4.0" ਵਰਗੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਦੌੜ ਲਗਾ ਕੇ ਸਿਰਫ਼ ਫਿਟਨੈੱਸ ਦਾ ਸੰਦੇਸ਼ ਦਿੱਤਾ, ਸਗੋਂ ਕਾਸ਼ੀ ਤਾਮਿਲ ਸੰਗਮਮ 4.0 ਵਿੱਚ ਜਨਤਕ ਭਾਗੀਦਾਰੀ ਵਧਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ।

 

ਵੀਟੀ ਅਤੇ ਘਾਟਾਂ ਦੇ ਆਲੇ-ਦੁਆਲੇ ਆਯੋਜਿਤ ਨੁੱਕੜ ਨਾਟਕਾਂ ਵਿੱਚ Gen Z ਕਲਾਕਾਰਾਂ ਨੇ ਕਾਸ਼ੀ ਅਤੇ ਤਾਮਿਲ ਸਭਿਅਤਾ ਦੇ ਇਤਿਹਾਸਕ ਅਤੇ ਸਭਿਆਚਾਰਕ ਸਬੰਧਾਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਰੀਲ ਮੇਕਿੰਗ ਮੁਕਾਬਲਿਆਂ ਰਾਹੀਂ ਵੀ ਨੌਜਵਾਨ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਇਸ ਪ੍ਰੋਗਰਾਮ ਦੀਆਂ ਝਲਕੀਆਂ ਵੀ ਸਾਂਝੀਆਂ ਕਰ ਰਹੇ ਹਨ, ਜਿਸ ਨਾਲ ਦੇਸ਼ ਭਰ ਦੇ ਹੋਰ ਨੌਜਵਾਨਾਂ ਵਿੱਚ ਇਸ ਪ੍ਰੋਗਰਾਮ ਪ੍ਰਤੀ ਉਤਸੁਕਤਾ ਅਤੇ ਖਿੱਚ ਵਧ ਰਹੀ ਹੈ।

ਇਸ ਸਾਲ ਕਾਸ਼ੀ ਤਾਮਿਲ ਸੰਗਮਮ 4.0 ਦਾ ਥੀਮ "ਲਰਨ ਤਾਮਿਲ - ਤਾਮਿਲ ਕਰਕਲਮ"  ਹੈ। ਇਸ ਰਾਹੀਂ ਭਾਸ਼ਾ ਅਤੇ ਸਭਿਆਚਾਰ ਨੂੰ ਜਨਤਾ ਤੱਕ ਪਹੁੰਚਾਉਣਾ ਹੈ, ਜਿਸ ਵਿੱਚ Gen Z ਨੌਜਵਾਨਾਂ ਦੀ ਭਾਗੀਦਾਰੀ ਇਸ ਨੂੰ ਹੋਰ ਵੀ ਢੁਕਵਾਂ ਬਣਾ ਰਹੀ ਹੈ।

*********

ਐੱਸਸੀ/ਏਕੇ/ਡੀਐੱਸ


(रिलीज़ आईडी: 2196796) आगंतुक पटल : 4
इस विज्ञप्ति को इन भाषाओं में पढ़ें: हिन्दी , English , Manipuri , Gujarati , Malayalam , Urdu , Bengali , Assamese , Telugu , Kannada , Marathi