ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
23 NOV 2025 9:41PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੋਹੈੱਨਸਬਰਗ ਵਿੱਚ ਜੀ20 ਲੀਡਰਜ਼ ਦੇ ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ-ਕੈਨੇਡਾ ਭਾਈਵਾਲੀ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਦੋਵਾਂ ਆਗੂਆਂ ਨੇ ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ (ਏਸੀਆਈਟੀਆਈ) ਭਾਈਵਾਲੀ ਨੂੰ ਅਪਣਾਉਣ ਦਾ ਸਵਾਗਤ ਕੀਤਾ। ਇਸ ਨਾਲ ਮਹੱਤਵਪੂਰਨ ਤਕਨਾਲੋਜੀਆਂ, ਪ੍ਰਮਾਣੂ ਊਰਜਾ, ਸਪਲਾਈ ਲੜੀ ਵਿੱਚ ਵਿਭਿੰਨਤਾ ਅਤੇ ਏਆਈ ਦੇ ਖੇਤਰ ਵਿੱਚ ਤਿੰਨ-ਪੱਖੀ ਸਹਿਯੋਗ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਜੂਨ, 2025 ਵਿੱਚ ਜੀ7 ਸਿਖਰ ਸੰਮੇਲਨ ਦੌਰਾਨ ਕਨਾਨਾਸਕਿਸ ਵਿੱਚ ਮੀਟਿੰਗ ਅਤੇ ਅਕਤੂਬਰ, 2025 ਵਿੱਚ ਵਿਦੇਸ਼ ਮੰਤਰੀਆਂ ਵੱਲੋਂ ਆਪਸੀ ਗੱਲਬਾਤ ਲਈ ਨਵੇਂ ਰੋਡਮੈਪ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਬੰਧਾਂ ਵਿੱਚ ਆਈ ਨਵੀਂ ਗਤੀ ਦੀ ਸ਼ਲਾਘਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ, ਸਿੱਖਿਆ, ਪੁਲਾੜ, ਵਿਗਿਆਨ ਅਤੇ ਤਕਨਾਲੋਜੀ ਅਤੇ ਊਰਜਾ ਵਿੱਚ ਸਹਿਯੋਗ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਕਾਰਨੀ ਨੇ ਫਰਵਰੀ, 2026 ਵਿੱਚ ਭਾਰਤ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਏਆਈ ਸਿਖਰ ਸੰਮੇਲਨ ਲਈ ਸਮਰਥਨ ਪ੍ਰਗਟ ਕੀਤਾ।
ਆਗੂਆਂ ਨੇ ਇੱਕ ਵੱਡੇ ਟੀਚੇ ਵਾਲੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) 'ਤੇ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਇਸ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਦੁੱਗਣਾ ਕਰਕੇ 50 ਅਰਬ ਡਾਲਰ ਕਰਨਾ ਹੈ। ਦੋਵਾਂ ਧਿਰਾਂ ਨੇ ਲੰਬੇ ਸਮੇਂ ਤੋਂ ਚੱਲ ਰਹੇ ਸਿਵਲ ਪ੍ਰਮਾਣੂ ਸਹਿਯੋਗ ਦੀ ਫਿਰ ਤੋਂ ਪੁਸ਼ਟੀ ਕੀਤੀ। ਉਨ੍ਹਾਂ ਨੇ ਲੰਬੇ ਸਮੇਂ ਦੇ ਯੂਰੇਨੀਅਮ ਸਪਲਾਈ ਸਮਝੌਤੇ ਰਾਹੀਂ ਸਹਿਯੋਗ ਵਧਾਉਣ ’ਤੇ ਚੱਲ ਰਹੀ ਗੱਲਬਾਤ 'ਤੇ ਚਰਚਾ ਕੀਤੀ।
ਆਗੂਆਂ ਨੇ ਨਿਯਮਿਤ ਤੌਰ ’ਤੇ ਉੱਚ-ਪੱਧਰੀ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
************
ਐੱਮਜੇਪੀਐੱਸ/ਐੱਸਆਰ/ਏਕੇ
(रिलीज़ आईडी: 2193963)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam