ਇਫੀ ਨੇ ਆਪਣੇ 56ਵੇਂ ਐਡੀਸ਼ਨ ਵਿੱਚ ‘ਦ ਬਲੂ ਟ੍ਰੇਲ’ ਦੀ ਯਾਤਰਾ ਨੂੰ ਅੱਗੇ ਵਧਾਇਆ
ਇਹ ਫਿਲਮ ਇੱਕ ਬਜ਼ੁਰਗ ਮਹਿਲਾ ਦੀ ਕਹਾਣੀ ਹੈ, ਜੋ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਜੀਵਨ ਦਾ ਅਰਥ ਲੱਭਣ ਲਈ ਕਦੇ ਵੀ ਦੇਰ ਨਹੀਂ ਹੁੰਦੀ।– ਗ੍ਰੈਬੀਅਲ ਮਾਸਕਾਰੋ
ਮੈਨੂੰ ਲਗਦਾ ਹੈ ਕਿ ਦੋ-ਤਿੰਨ ਵਰ੍ਹਿਆਂ ਵਿੱਚ ਸਾਡੇ ਕੋਲ 1,00,000 ਲੋਕ ਹੋਣਗੇ, ਅਤੇ ਅਸੀਂ ਬਹੁਤ ਜਲਦੀ ਕਾਨ ਮਹੋਤਸਵ ਜਿੰਨੇ ਵੱਡੇ ਹੋ ਜਾਵਾਂਗੇ: ਸ਼ੇਖਰ ਕਪੂਰ
ਗੈਬ੍ਰੀਅਲ ਮਾਸਕਾਰੋ ਦੀ ਡਿਸਟੋਪੀਅਨ ਫਿਲਮ ‘ਦ ਬਲੂ ਟ੍ਰੇਲ’, ਜਿਸ ਨੂੰ ਪੁਰਤਗਾਲੀ ਵਿੱਚ ‘ਓ ਉਲਟੀਮੋ ਅਜ਼ੂਲ’ ਕਿਹਾ ਜਾਂਦਾ ਹੈ, ਨੇ ਅੱਜ ਭਾਰਤ ਦੇ 56ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ (IFFI) ਦੀ ਸ਼ੁਰੂਆਤ ਵਿੱਚ ਪਹਿਲੀ ਚਮਕ ਬਿਖੇਰੀ। ਗੋਆ ਦੇ ਸਮੁੰਦਰੀ ਕਿਨਾਰਿਆਂ ਦਰਮਿਆਨ ਸ਼ੁਰੂ ਹੋਏ ਇਸ ਮਹੋਤਸਵ ਵਿੱਚ ਓਪਨਿੰਗ ਫਿਲਮ ਨੂੰ ਦਰਸ਼ਕਾਂ ਨੇ ਖੂਬ ਸਰਹਾਇਆ। ਫਿਲਮ ਨੇ ਸਭ ਦੇ ਮਨ ਵਿੱਚ ਉਤਸੁਕਤਾ ਅਤੇ ਪ੍ਰਸ਼ੰਸਾ ਦੋਨੋਂ ਪੈਦਾ ਕੀਤੇ ਹਨ।

ਫਿਲਮ ਦੀ ਸਕ੍ਰੀਨ ‘ਤੇ ਆਉਣ ਤੋਂ ਪਹਿਲਾਂ, ਮਾਰੀਆ ਅਲੇਜੈਂਡਰਾ ਰੋਜਾਸ, ਆਰਟੂਰੋ ਸਾਲਾਜ਼ਾਰ ਆਰਬੀ, ਕਲੈਰੀਸਾ ਪਿਨਹੀਰੋ, ਰੋਜ਼ਾ ਮਾਲਗੁਏਟਾ ਅਤੇ ਗ੍ਰੇਬੀਅਲ ਮਾਸਕਾਰੋ ਸਮੇਤ ਫਿਲਮ ਦੇ ਕਲਾਕਾਰ ਅਤੇ ਕ੍ਰੂ ਨੇ ਰੈੱਡ ਕਾਰਪੇਟ ਦੀ ਸ਼ੋਭਾ ਵਧਾਈ। ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਸੰਜੈ ਜਾਜੂ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਗੱਲਬਾਤ ਸੈਸ਼ਨ ਦੌਰਾਨ ਇਫੀ ਦੇ ਮਹੋਤਸਵ ਡਾਇਰੈਕਟਰ ਸ਼ੇਖਰ ਕਪੂਰ ਅਤੇ ਪ੍ਰਸਿੱਧ ਅਭਿਨੇਤਾ ਨੰਦਮੁਰੀ ਬਾਲਕ੍ਰਿਸ਼ਨ ਮੌਜੂਦ ਸਨ।
ਫਿਲਮ ‘ਤੇ ਟਿੱਪਣੀ ਕਰਦੇ ਹੋਏ ਸ਼ੇਖਰ ਕਪੂਰ ਨੇ ਕਿਹਾ, “ਮੈਂ ਬਰਲਿਨ ਫਿਲਮ ਮਹੋਤਸਵ ਵਿੱਚ ਉਦਘਾਟਨ ਫਿਲਮ ਦੇਖੀ ਸੀ, ਜਿੱਥੇ ਇਸ ਨੂੰ ਸਿਲਵਰ ਬੀਅਰ ਮਿਲਿਆ, ਜੋ ਦੂਸਰਾ ਸਰਬਸ਼੍ਰੇਸ਼ਠ ਪੁਰਸਕਾਰ ਹੈ। ਇਹ ਇੱਕ ਬਹੁਤ ਹੀ ਭਾਵੁਕ ਫਿਲਮ ਹੈ, ਲੇਕਿਨ ਮੈਂ ਇਸ ਬਾਰੇ ਡਾਇਰੈਕਟਰ ਨਾਲ ਹੀ ਗੱਲ ਕਰਾਂਗਾ।” ਗ੍ਰੇਬੀਅਲ ਮਾਸਕਾਰੋ ਨੇ ਕਿਹਾ, “ਇਹ ਫਿਲਮ ਇੱਕ ਬਜ਼ੁਰਗ ਮਹਿਲਾ ਬਾਰੇ ਹੈ ਜੋ ਉਮੀਦ ਕਰਦੀ ਹੈ ਕਿ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਜੀਵਨ ਦਾ ਅਰਥ ਲੱਭਣ ਦਾ ਹਮੇਸ਼ਾ ਸਮਾਂ ਹੁੰਦਾ ਹੈ।” ਸ਼੍ਰੀ ਕਪੂਰ ਨੇ ਵੀ ਇਫੀ ਵਿੱਚ ਆਪਣੀ ਉਮੀਦ ਵਿਅਕਤ ਕੀਤੀ ਅਤੇ ਕਿਹਾ, “ਮੈਨੂੰ ਲਗਦਾ ਹੈ ਕਿ ਦੋ, ਤਿੰਨ ਸਾਲ ਵਿੱਚ ਸਾਡੇ ਕੋਲ 1,00,000 ਲੋਕ ਹੋਣਗੇ, ਅਤੇ ਅਸੀਂ ਬਹੁਤ ਜਲਦੀ ਕਾਨ ਮਹੋਤਸਵ ਜਿੰਨੇ ਵੱਡੇ ਹੋ ਜਾਵਾਂਗੇ।”

‘ਦ ਬਲੂ ਟ੍ਰੇਲ’ ਦੇ ਪ੍ਰੀਮੀਆਰ ਦਾ ਜ਼ੋਰਦਾਰ ਤਾਲੀਆਂ ਨਾਲ ਸੁਆਗਤ ਕੀਤਾ ਗਿਆ। ਦਰਸ਼ਕਾਂ ਨੇ ਜੀਵਨ ਦੀਆਂ ਚੁਣੌਤੀਆਂ ਦੀ ਦਿਲੋਂ ਪੜਚੋਲ, ਲਚਕੀਲੇਪਣ ਦੇ ਸ਼ਾਂਤ ਉਤਸਵ ਅਤੇ ਟੈਰੇਸਾ ਦੁਆਰਾ ਸਾਹਸਪੂਰਨ ਕੀਤੀ ਗਈ ਆਤਮ-ਖੋਜ ਦੀ ਚਮਕਦਾਰ ਯਾਤਰਾ ਲਈ ਫਿਲਮ ਦੀ ਸ਼ਲਾਘਾ ਕੀਤੀ।
ਇੱਕ ਡਿਸਟੋਪੀਅਨ ਡ੍ਰਾਮਾ:
ਬ੍ਰਾਜ਼ੀਲ ਦੇ ਇੱਕ ਭਿਆਨਕ ਦ੍ਰਿਸ਼ ਦੇ ਪਿਛੋਕੜ ‘ਤੇ ਅਧਾਰਿਤ, ‘ਦ ਬਲੂ ਟ੍ਰੇਲ’ ਟੈਰੇਸਾ ਨਾਮਕ ਇੱਕ 77 ਸਾਲ ਦੀ ਮਹਿਲਾ ਦੀ ਕਹਾਣੀ ਹੈ, ਜੋ ਕਿਸਮਤ ਦੇ ਸਖ਼ਤ ਹੱਥਾਂ ਅਤੇ ਸਰਕਾਰ ਦੁਆਰਾ ਉਸ ਨੂੰ ਇੱਕ ਸੀਨੀਅਰ ਕਾਲੋਨੀ ਵਿੱਚ ਸੀਮਿਤ ਰੱਖਣ ਦੇ ਦਬਾਅ ਨੂੰ ਚੁਣੌਤੀ ਦਿੰਦੀ ਹੈ। ਸੁਪਨਿਆਂ ਨਾਲ ਭਰੇ ਦਿਲ ਅਤੇ ਅਸੀਮ ਆਤਮਾ ਦੇ ਨਾਲ, ਉਹ ਐਮਾਜ਼ੌਨ ਦੇ ਰਸਤੇ ਇੱਕ ਸਾਹਸਿਕ ਯਾਤਰਾ ‘ਤੇ ਨਿਕਲਦੀ ਹੈ, ਅਸਮਾਨ ਦਾ ਸੁਆਦ ਲੈਣ ਅਤੇ ਪਹਿਲੀ ਵਾਰ ਉਡਾਣ ਭਰਨ ਦੀ ਲਾਲਸਾ ਵਿੱਚ। ਆਮ ਸਾਧਨਾਂ ਨਾਲ ਰਸਤਾ ਨਾ ਮਿਲਣ ‘ਤੇ, ਉਹ ਕਿਸ਼ਤੀ ਤੋਂ ਨਿਕਲ ਪੈਂਦੀ ਹੈ, ਰਸਤੇ ਵਿੱਚ ਕਈ ਜੀਵੰਤ ਕਿਰਦਾਰਾਂ ਤੋਂ ਮਿਲਦੀ ਹੈ ਅਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਜੋ ਉਸ ਦੇ ਸਾਹਸ ਦੀ ਪ੍ਰੀਖਿਆ ਲੈਂਦੀਆਂ ਹਨ ਅਤੇ ਹੈਰਾਨੀ ਜਗਾਉਂਦੀਆਂ ਹਨ। ਹਰ ਮੋੜ, ਠੋਕਰ ਅਤੇ ਜਾਦੂਈ ਪਲ ਦੇ ਮਾਧਿਅਮ ਨਾਲ, ਟੈਰੇਸਾ ਦੀ ਯਾਤਰਾ ਸੁਤੰਤਰਤਾ, ਲਚਕੀਲੇਪਣ ਅਤੇ ਆਪਣੀਆਂ ਸ਼ਰਤਾਂ ‘ਤੇ ਜੀਵਨ ਜੀਉਣ ਦੇ ਅਦੁੱਤੀ ਆਨੰਦ ਦਾ ਪ੍ਰਮਾਣ ਬਣ ਜਾਂਦੀ ਹੈ, ਜੋ ਸਮਾਜ ਦੁਆਰਾ ਉਮਰ ਲਈ ਨਿਰਧਾਰਿਤ ਸੀਮਾਵਾਂ ਤੋਂ ਕਿਤੇ ਪਰੇ ਹੈ।
ਇਫੀ ਬਾਰੇ
1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (IFFI) ਦੱਖਣ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿਨੇਮਾ ਉਤਸਵ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ , ਇਹ ਮਹੋਤਸਵ ਇੱਕ ਗਲੋਬਲ ਸਿਨੇਮਾਈ ਸ਼ਕਤੀ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਪ੍ਰਯੋਗਾਂ ਵਿੱਚ ਮਿਲਦੀਆਂ ਹਨ ਅਤੇ ਦਿੱਗਜ ਕਲਾਕਾਰ ਪਹਿਲੀ ਵਾਰ ਆਉਣ ਵਾਲੇ ਕਲਾਕਾਰਾਂ ਦੇ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। IFFI ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨੀਆਂ, ਮਾਸਟਰਕਲਾਸ, ਸ਼ਰਧਾਂਜਲੀ ਅਤੇ ਊਰਜਾਵਾਲ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤੱਟਵਰਤੀ ਪਿਛੋਕੜ ਵਿੱਚ ਆਯੋਜਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਵਾਅਦਾ ਕਰਦਾ ਹੈ- ਵਿਸ਼ਵ ਪਲੈਟਫਾਰਮ ‘ਤੇ ਭਾਰਤ ਦੀ ਰਚਨਾਮਤਕ ਪ੍ਰਤਿਭਾ ਦਾ ਇੱਕ ਗਹਿਣ ਉਤਸਵ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ:
ਇਫੀ ਵੈੱਬਸਾਈਟ: https://www.iffigoa.org/
ਪੀਆਈਬੀ ਦੀ ਇਫੀ ਮਾਈਕ੍ਰੇਸਾਈਟ https://www.pib.gov.in/iffi/56new/
ਪੀਆਈਬੀ IFFIWood ਪ੍ਰਸਾਰਣ ਚੈਨਲ: https://whatsapp.com/channel/0029VaEiBaML2AU6gnzWOm3F
X ਪੋਸਟ ਲਿੰਕ: https://x.com/PIB_Panaji/status/1991438887512850647?s=20
X ਹੈਂਡਲ : @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਅਤੇ ਕਰਿਉ। ਰਿਤੂ ਸ਼ੂਕਲਾ/ਸੰਗੀਤਾ ਗੋੜਬੋਲੇ/ਦੇਬਾਯਨ ਭਾਦੁਰੀ/ਦਰਸ਼ਨ ਰਾਣੇ/ਐੱਸਜੇ IFFI 56 - 020
Release ID:
2192485
| Visitor Counter:
3