ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਪਦਿਕ (Tuberculosis) ਖ਼ਿਲਾਫ਼ ਲੜਾਈ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ


प्रविष्टि तिथि: 13 NOV 2025 4:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪਦਿਕ(Tuberculosis) ਨਾਲ ਨਜਿੱਠਣ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਦੀ ਅਜੋਕੀ ਵਿਸ਼ਵ ਤਪਦਿਕ ਰਿਪੋਰਟ 2025 ਵਿੱਚ ਦਰਸਾਇਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 2015 ਤੋਂ ਬਾਅਦ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਗਿਰਾਵਟ ਦਰਜ ਕੀਤੀ ਗਈ ਹੈ, ਜੋ ਦੁਨੀਆ ਪੱਧਰ ‘ਤੇ ਗਿਰਾਵਟ ਦੀ ਦਰ ਨਾਲੋਂ ਲਗਭਗ ਦੁੱਗਣੀ ਦਰ ਹੈ। ਇਹ ਦੁਨੀਆ ਵਿੱਚ ਦੇਖੀਆਂ ਗਈਆਂ ਸਭ ਤੋਂ ਤੇਜ਼ ਗਿਰਾਵਟਾਂ ਵਿੱਚੋਂ ਇੱਕ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਪ੍ਰਾਪਤੀ ਦੇਸ਼ ਭਰ ਵਿੱਚ ਇਲਾਜ ਕਵਰੇਜ ਦੇ ਵਿਸਥਾਰ, ਖੁੰਝੇ ਹੋਏ ਮਾਮਲਿਆਂ ਦੀ ਗਿਣਤੀ ਵਿੱਚ ਘਾਟ ਅਤੇ ਇਲਾਜ ਦੀ ਸਫ਼ਲਤਾ ਦਰ ਵਿੱਚ ਲਗਾਤਾਰ ਵਾਧੇ ਦੇ ਬਰਾਬਰ ਉਤਸ਼ਾਹਜਨਕ ਰੁਝਾਨਾਂ ਦੇ ਨਾਲ ਆਈ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

“ਟੀਬੀ ਦੇ ਖ਼ਿਲਾਫ਼ ਭਾਰਤ ਦੀ ਲੜਾਈ ਅਹਿਮ ਰਫ਼ਤਾਰ ਫੜ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਅਜੋਕੀ ਵਿਸ਼ਵ ਤਪਦਿਕ ਰਿਪੋਰਟ 2025 ਤੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ 2015 ਤੋਂ ਬਾਅਦ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਗਿਰਾਵਟ ਦੇਖੀ ਗਈ ਹੈ, ਜੋ ਦੁਨੀਆ ਦੀ ਦਰ ਨਾਲੋਂ ਲਗਭਗ ਦੁੱਗਣੀ ਹੈ। ਇਹ ਦੁਨੀਆ ਵਿੱਚ ਕਿਤੇ ਵੀ ਦੇਖੀਆਂ ਗਈਆਂ ਸਭ ਤੋਂ ਤੇਜ਼ ਗਿਰਾਵਟਾਂ ਵਿੱਚੋਂ ਇੱਕ ਹੈ। ਇਲਾਜ ਕਵਰੇਜ ਦਾ ਵਿਸਥਾਰ, 'ਖੁੰਝੇ ਹੋਏ ਮਾਮਲਿਆਂ' ਵਿੱਚ ਕਮੀ ਅਤੇ ਇਲਾਜ ਦੀ ਸਫ਼ਲਤਾ ਵਿੱਚ ਲਗਾਤਾਰ ਵਾਧਾ ਵੀ ਬਰਾਬਰ ਤੌਰ ‘ਤੇ ਉਤਸ਼ਾਹਜਨਕ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਸਫ਼ਲਤਾ ਨੂੰ ਹਾਸਲ ਕਰਨ ਲਈ ਕੰਮ ਕੀਤਾ ਹੈ। ਅਸੀਂ ਇੱਕ ਸਿਹਤਮੰਦ ਅਤੇ ਫਿੱਟ ਇੰਡੀਆ ਯਕੀਨੀ ਬਣਾਉਣ ਲਈ ਵਚਨਬੱਧ ਹਾਂ!”

https://www.pib.gov.in/PressReleasePage.aspx?PRID=2189415

@WHO”

***************

ਐੱਮਜੇਪੀਐੱਸ/ ਐੱਸਆਰ


(रिलीज़ आईडी: 2191187) आगंतुक पटल : 9
इस विज्ञप्ति को इन भाषाओं में पढ़ें: English , Marathi , हिन्दी , Manipuri , Assamese , Bengali , Gujarati , Odia , Telugu , Kannada