ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਡੇਡੀਆਪਾੜਾ ਵਿਖੇ ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
15 NOV 2025 7:24PM by PIB Chandigarh
ਜੈ ਜੋਹਾਰ। ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੇ ਪ੍ਰਮੁੱਖ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਨਰੇਸ਼ ਭਾਈ ਪਟੇਲ, ਜੈਰਾਮ ਭਾਈ ਗਾਮਿਤ ਜੀ, ਸੰਸਦ ਦੇ ਮੇਰੇ ਪੁਰਾਣੇ ਸਾਥੀ ਮਨਸੁਖ ਭਾਈ ਵਸਾਵਾ ਜੀ, ਮੰਚ ‘ਤੇ ਮੌਜੂਦ ਭਗਵਾਨ ਬਿਰਸਾ ਮੁੰਡਾ ਦੇ ਪਰਿਵਾਰ ਦੇ ਸਾਰੇ ਮੈਂਬਰ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਮੇਰੇ ਆਦਿਵਾਸੀ ਭਰਾ-ਭੈਣ, ਹੋਰ ਸਾਰੇ ਸੱਜਣ ਅਤੇ ਦੇਸ਼ ਦੇ ਕਈ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਹਨ, ਕਈ ਲੋਕ ਸਾਡੇ ਨਾਲ ਟੈਕਨੌਲੋਜੀ ਨਾਲ ਜੁੜੇ ਹੋਏ ਹਨ, ਗਵਰਨਰ ਹਨ, ਮੁੱਖ ਮੰਤਰੀ ਹਨ, ਮੰਤਰੀ ਹਨ, ਮੈਂ ਉਨ੍ਹਾਂ ਨੂੰ ਵੀ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਉਂਝ ਮੈਂ ਤੁਹਾਡੇ ਕੋਲ ਆਉਂਦਾ ਹਾਂ ਓਦੋਂ ਗੁਜਰਾਤੀ ਬੋਲਣੀ ਚਾਹੀਦੀ ਹੈ, ਪਰ ਹੁਣ ਪੂਰੇ ਦੇਸ਼ ਦੇ ਲੋਕ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਹਨ, ਇਸ ਲਈ ਆਪ ਸਭ ਦੇ ਅਸ਼ੀਰਵਾਦ ਅਤੇ ਇਜਾਜ਼ਤ ਨਾਲ ਹੁਣ ਮੈਨੂੰ ਗੱਲ ਹਿੰਦੀ ਵਿੱਚ ਕਰਨੀ ਪਵੇਗੀ।
ਮਾਂ ਨਰਮਦਾ ਦੀ ਇਹ ਪਾਵਨ ਧਰਤੀ ਅੱਜ ਇੱਕ ਹੋਰ ਇਤਿਹਾਸਕ ਆਯੋਜਨ ਦਾ ਗਵਾਹ ਬਣ ਰਹੀ ਹੈ। ਹੁਣ 31 ਅਕਤੂਬਰ ਨੂੰ ਅਸੀਂ ਇੱਥੇ ਸਰਦਾਰ ਪਟੇਲ ਦੀ 150ਵੀਂ ਜਯੰਤੀ ਮਨਾਈ ਹੈ। ਸਾਡੀ ਏਕਤਾ ਅਤੇ ਵਿਭਿੰਨਤਾ ਨੂੰ ਮਨਾਉਣ ਲਈ ਭਾਰਤ ਪਰਵ ਸ਼ੁਰੂ ਹੋਇਆ ਅਤੇ ਅੱਜ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਇਸ ਸ਼ਾਨਦਾਰ ਆਯੋਜਨ ਦੇ ਨਾਲ ਅਸੀਂ ਭਾਰਤ ਪਰਵ ਦੀ ਪੂਰਨਤਾ ਦੇ ਗਵਾਹ ਬਣ ਰਹੇ ਹਨ। ਮੈਂ ਇਸ ਪਵਿੱਤਰ ਮੌਕੇ ‘ਤੇ ਭਗਵਾਨ ਬਿਰਸਾ ਮੁੰਡਾ ਨੂੰ ਪ੍ਰਣਾਮ ਕਰਦਾ ਹਾਂ। ਆਜ਼ਾਦੀ ਦੇ ਅੰਦੋਲਨ ਵਿੱਚ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੂਰੇ ਕਬਾਇਲੀ ਖੇਤਰ ਵਿੱਚ ਆਜ਼ਾਦੀ ਦੀ ਅਲ਼ਖ ਜਗਾਉਣ ਵਾਲੇ, ਗੋਵਿੰਦ ਗੁਰੂ ਦਾ ਅਸ਼ੀਰਵਾਦ ਵੀ ਸਾਡੇ ਨਾਲ ਜੁੜਿਆ ਹੋਇਆ ਹੈ। ਮੈਂ ਇਸ ਮੰਚ ਤੋਂ ਗੋਵਿੰਦ ਗੁਰੂ ਨੂੰ ਵੀ ਪ੍ਰਣਾਮ ਕਰਦਾ ਹਾਂ। ਹੁਣ ਕੁਝ ਦੇਰ ਪਹਿਲਾਂ ਮੈਨੂੰ ਦੇਵਮੋਗਰਾ ਮਾਤਾ ਦੇ ਦਰਸ਼ਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ।
ਮੈਂ ਮਾਂ ਦੇ ਚਰਨਾਂ ਵਿੱਚ ਵੀ ਫਿਰ ਤੋਂ ਨਮਨ ਕਰਦਾ ਹਾਂ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਕਾਸ਼ੀ ਵਿਸ਼ਵਨਾਥ ਕਾਰੀਡੋਰ, ਉਸ ਦੀ ਚਰਚਾ ਹੁੰਦੀ ਹੈ, ਉੱਜੈਨ ਮਹਾਕਾਲ ਦੀ ਚਰਚਾ ਹੁੰਦੀ ਹੈ, ਅਯੋਧਿਆ ਦੇ ਰਾਮ ਮੰਦਿਰ ਦੀ ਚਰਚਾ ਹੁੰਦੀ ਹੈ, ਕੇਦਾਰਨਾਥ ਧਾਮ ਦੀ ਚਰਚਾ ਹੁੰਦੀ ਹੈ। ਪਿਛਲੇ ਇੱਕ ਦਹਾਕੇ ਵਿੱਚ ਸਾਡੇ ਅਜਿਹੇ ਕਈ ਧਾਰਮਿਕ, ਇਤਿਹਾਸਕ ਥਾਵਾਂ ਦਾ ਵਿਕਾਸ ਹੋਇਆ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਮੈਂ 2003 ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਜਦੋਂ ਬੇਟੀਆਂ ਦੀ ਸਿੱਖਿਆ ਦੇ ਲਈ ਰੇਲੀਆ ਪਾਟਨ ਵਿੱਚ ਆਇਆ ਸੀ ਅਤੇ ਤਦ ਮੈਂ ਮਾਂ ਦੇ ਚਰਣਾਂ ਵਿੱਚ ਨਮਨ ਕਰਨ ਆਇਆ ਸੀ ਅਤੇ ਉਸ ਸਮੇਂ ਉੱਥੇ ਦੀ ਜੋ ਸਥਿਤੀ ਮੈਂ ਦੇਖੀ ਸੀ, ਇੱਕ ਛੋਟੀ ਜਿਹੀ ਛੋਪੜੀ ਜਿਹੀ ਥਾਂ ਸੀ ਅਤੇ ਮੇਰੇ ਜੀਵਨ ਵਿੱਚ ਜੋ ਪੂਰਨ-ਨਿਰਮਾਣ ਦੇ ਕਈ ਕੰਮ ਹੋਏ ਹੋਣਗੇ, ਤਾਂ ਉਸ ਦੇ ਲਈ ਮੈਂ ਮਾਣ ਨਾਲ ਕਹਿ ਸਕਦਾ ਹਾਂ, ਉਸ ਦੀ ਸ਼ੁਰੂਆਤ ਦੇਵਮੋਗਰਾ ਮਾਤਾ ਦੇ ਸਥਾਨ ਦੇ ਵਿਕਾਸ ਨਾਲ ਹੋਈ ਸੀ। ਅਤੇ ਅੱਜ ਜਦੋਂ ਮੈਂ ਗਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਲੱਖਾਂ ਦੀ ਗਿਣਤੀ ਵਿੱਚ ਹੁਣ ਲੋਕ ਉੱਥੇ ਆਉਂਦੇ ਹਨ, ਮਾਂ ਦੇ ਪ੍ਰਤੀ ਅਪਾਰ ਸ਼ਰਧਾ, ਖ਼ਾਸ ਤੌਰ ‘ਤੇ ਸਾਡੇ ਕਬਾਇਲੀ ਸਾਥੀਆਂ ਵਿੱਚ ਹੈ।
ਸਾਥੀਓ,
ਡੇਡੀਆਪਾੜਾ ਅਤੇ ਸਾਗਬਾਰਾ ਦਾ ਇਹ ਖੇਤਰ ਕਬੀਰ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਰਿਹਾ ਹੈ। ਅਤੇ ਮੈਂ ਤਾਂ ਬਨਾਰਸ ਦਾ ਸਾਂਸਦ ਹਾਂ ਅਤੇ ਬਨਾਰਸ ਭਾਵ ਸੰਤ ਕਬੀਰ ਦੀ ਧਰਤੀ ਹੈ। ਇਸ ਲਈ, ਸੰਤ ਕਬੀਰ ਦੀ ਮੇਰੇ ਜੀਵਨ ਵਿੱਚ ਇੱਕ ਵੱਖਰੀ ਥਾਂ ਸੁਭਾਵਿਕ ਹੈ। ਮੈਂ, ਇਸ ਮੰਚ ਤੋਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ।
ਸਾਥੀਓ,
ਅੱਜ ਇੱਥੇ ਦੇਸ਼ ਦੇ ਵਿਕਾਸ ਅਤੇ ਕਬਾਇਲੀ ਭਲਾਈ ਨਾਲ ਜੁੜੇ, ਕਈ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਹੈ। ਪੀਐੱਮ-ਜਨਮਨ ਅਤੇ ਹੋਰ ਯੋਜਨਾਵਾਂ ਦੇ ਤਹਿਤ, ਇੱਥੇ 1 ਲੱਖ ਪਰਿਵਾਰਾਂ ਨੂੰ ਪੱਕੇ ਘਰ ਦਿੱਤੇ ਗਏ ਹਨ। ਵੱਡੀ ਸੰਖਿਆ ਵਿੱਚ ਏਕਲਵਯ ਮਾਡਲ ਸਕੂਲਾਂ ਅਤੇ ਆਸ਼ਰਮ ਸਕੂਲਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਬਿਰਸਾ ਮੁੰਡਾ ਟ੍ਰਾਇਬਲ ਯੂਨੀਵਰਸਿਟੀ ਵਿੱਚ ਸ਼੍ਰੀ ਗੋਵਿੰਦ ਗੁਰੂ ਚੇਅਰ ਦੀ ਸਥਾਪਨਾ ਵੀ ਹੋਈ ਹੈ। ਸਿਹਤ, ਸੜਕ ਅਤੇ ਆਵਾਜਾਈ ਨਾਲ ਜੁੜੇ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਹੋਏ ਹਨ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ, ਸੇਵਾ ਕਾਰਜਾਂ ਦੇ ਲਈ, ਭਲਾਈ ਯੋਜਨਾਵਾਂ ਦੇ ਲਈ, ਆਪ ਸਭ ਨੂੰ, ਖ਼ਾਸ ਤੌਰ ‘ਤੇ ਗੁਜਰਾਤ ਦੇ ਅਤੇ ਦੇਸ਼ ਦੇ ਮੇਰੇ ਕਬਾਇਲੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
2021 ਵਿੱਚ ਅਸੀਂ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ, ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਜਨਜਾਤੀਯ ਗੌਰਵ ਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਭਾਰਤ ਦੀ ਚੇਤਨਾ ਦਾ ਅਭਿੰਨ ਹਿੱਸਾ ਰਿਹਾ ਹੈ। ਜਦੋਂ-ਜਦੋਂ ਦੇਸ਼ ਦੇ ਸਨਮਾਨ ਸਵੈਮਾਨ ਅਤੇ ਸਵਰਾਜ ਦੀ ਗੱਲ ਆਈ, ਤਾਂ ਸਾਡਾ ਆਦਿਵਾਸੀ ਸਮਾਜ ਸਭ ਤੋਂ ਅੱਗੇ ਖੜ੍ਹਾ ਹੋਇਆ। ਸਾਡਾ ਸੁਤੰਤਰਤਾ ਸੰਗ੍ਰਾਮ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਆਦਿਵਾਸੀ ਸਮਾਜ ਦੋਂ ਨਿਕਲੇ ਕਿੰਨੇ ਹੀ ਨਾਇਕ-ਨਾਇਕਾਵਾਂ ਨੇ ਆਜ਼ਾਦੀ ਦੀ ਮਸ਼ਾਲ ਨੂੰ ਅੱਗੇ ਵਧਾਇਆ। ਤਿਲਕਾ ਮਾਂਝੀ, ਰਾਣੀ ਗਾਇਦਿਨਲਊ, ਸਿਧੋ-ਕਾਂਹੋ, ਭੈਰਵ ਮੁਰਮੂ, ਬੁੱਧੋ ਭਗਤ, ਕਬਾਇਲੀ ਸਮਾਜ ਨੂੰ ਪ੍ਰੇਰਣਾ ਦੇਣ ਵਾਲੇ ਅੱਲੂਰੀ ਸੀਤਾਰਾਮ ਰਾਜੂ, ਇਸੇ ਤਰ੍ਹਾਂ, ਮੱਧ ਪ੍ਰਦੇਸ਼ ਦੇ ਤਾਂਤਯਾ ਭੀਲ, ਛੱਤੀਸਗੜ੍ਹ ਦੇ ਵੀਰ ਨਾਰਾਇਣ ਸਿੰਘ, ਝਾਰਖੰਡ ਦੇ ਤੇਲੰਗ ਖੜ੍ਹੀਆ, ਅਸਾਮ ਦੇ ਰੂਪਚੰਦ ਕੋਂਵਰ, ਅਤੇ ਓਡੀਸ਼ਾ ਦੇ ਲਕਸ਼ਮਣ ਨਾਇਕ, ਅਜਿਹੇ ਕਿੰਨੇ ਹੀ ਵੀਰਾਂ ਨੇ ਆਜ਼ਾਦੀ ਦੇ ਲਈ ਅਪਾਰ ਤਿਆਗ ਕੀਤਾ, ਸੰਘਰਸ਼ ਕੀਤਾ, ਜੀਵਨ ਭਰ ਅੰਗ੍ਰੇਜਾਂ ਨੂੰ ਟਿਕ ਕੇ ਬੈਠਣ ਨਹੀਂ ਦਿੱਤਾ। ਆਦਿਵਾਸੀ ਸਮਾਜ ਨੇ ਅਣਗਿਣਤ ਕ੍ਰਾਂਤੀਆਂ ਕੀਤੀਆਂ, ਆਜ਼ਾਦੀ ਦੇ ਲਈ ਆਪਣਾ ਖ਼ੂਨ ਵਹਾਇਆ।
ਸਾਥੀਓ,
ਇੱਥੇ ਗੁਜਰਾਤ ਵਿੱਚ ਵੀ ਕਬਾਇਲੀ ਸਮਾਜ ਦੇ ਅਜਿਹੇ ਕਿੰਨੇ ਹੀ ਸ਼ੂਰਵੀਰ ਦੇਸ਼ਭਗਤ ਹਨ, ਗੋਵਿੰਦ ਗੁਰੂ, ਜਿਨ੍ਹਾਂ ਨੇ ਭਗਤ ਅੰਦੋਲਨ ਦੀ ਅਗਵਾਈ ਕੀਤੀ, ਰਾਜਾ ਰੂਪ ਸਿੰਘ ਨਾਇਕ, ਜਿਨ੍ਹਾਂ ਨੇ ਪੰਚਮਹਾਲ ਵਿੱਚ ਬ੍ਰਿਟਿਸ਼ ਸਰਕਾਰ ਦੇ ਖਿਲਾਫ ਲੰਬੀ ਲੜਾਈ ਲੜੀ! ਮੋਤੀਲਾਲ ਤੇਜਾਵਤ, ਜਿਨ੍ਹਾਂ ਨੇ ‘ਏਕੀ ਅੰਦੋਲਨ’ ਚਲਾਇਆ, ਅਤੇ ਜੇਕਰ ਤੁਸੀਂ ਪਾਲ ਚਿਤਰਿਆ ਜਾਓਗੇ ਤਾਂ ਸੈਂਕੜੋਂ ਆਦਿਵਾਸੀਆਂ ਦੀ ਸ਼ਹਾਦਤ ਦਾ ਉੱਥੇ ਸਮਾਰਕ ਹੈ, ਜੱਲਿਆਂਵਾਲਾ ਬਾਗ਼ ਜਿਹੀ ਉਹ ਘਟਨਾ, ਸਾਬਰਕਾਂਠਾ ਦੇ ਪਾਲ ਚਿਤਰਿਆ ਵਿੱਚ ਹੋਈ ਸੀ। ਸਾਡੀ ਦਸ਼ਰੀਬੇਨ ਚੌਧਰੀ, ਜਿਨ੍ਹਾਂ ਨੇ ਗਾਂਧੀ ਜੀ ਦੇ ਸਿਧਾਂਤਾਂ ਨੂੰ ਆਦਿਵਾਸੀ ਸਮਾਜ ਤੱਕ ਪਹੁੰਚਾਇਆ। ਸੁਤੰਤਰਤਾ ਸੰਗ੍ਰਾਮ ਦੇ ਅਜਿਹੇ ਕਿੰਨੇ ਹੀ ਅਧਿਆਇ ਜਨਜਾਤੀਯ ਗੌਰਵ ਅਤੇ ਆਦਿਵਾਸੀ ਸ਼ੌਰਯ ਨਾਲ ਰੰਗੇ ਹੋਏ ਹਨ।
ਭਰਾਵੋ ਭੈਣੋਂ,
ਸੁਤੰਤਰਤਾ ਅੰਦੋਲਨ ਵਿੱਚ ਕਬਾਇਲੀ ਸਮਾਜ ਦੇ ਯੋਗਦਾਨ ਨੂੰ ਅਸੀਂ ਭੁਲਾ ਨਹੀਂ ਸਕਦੇ ਹਾਂ, ਅਤੇ ਆਜ਼ਾਦੀ ਦੇ ਬਾਅਦ ਇਹ ਕੰਮ ਹੋਣਾ ਚਾਹੀਦਾ ਸੀ, ਪਰ ਕੁਝ ਹੀ ਪਰਿਵਾਰਾਂ ਨੂੰ ਆਜ਼ਾਦੀ ਦਾ ਸਿਹਰਾ ਦੇਣ ਦੇ ਮੋਹ ਵਿੱਚ, ਮੇਰੇ ਟੀਚਾਗਤ ਅਦਿਵਾਸੀ ਭਰਾਵਾਂ-ਭੈਣਾਂ ਦੀ ਤਿਆਗ, ਤਪੱਸਿਆ, ਬਲੀਦਾਨ ਨੂੰ ਨਕਾਰ ਦਿੱਤਾ ਗਿਆ, ਅਤੇ ਇਸ ਲਈ 2014 ਤੋਂ ਪਹਿਲਾਂ ਦੇਸ਼ ਵਿੱਚ ਕੋਈ ਭਗਵਾਨ ਬਿਰਸਾ ਮੁੰਡਾ ਨੂੰ ਯਾਦ ਕਰਨ ਵਾਲਾ ਨਹੀਂ ਸੀ, ਸਿਰਫ਼ ਉਨ੍ਹਾਂ ਦੇ ਆਸ-ਪਾਸ ਦੇ ਪਿੰਡ ਤੱਕ ਪੁੱਛਿਆ ਜਾਂਦਾ ਸੀ। ਅਸੀਂ ਉਸ ਪਛਾਣ ਨੂੰ ਬਦਲਿਆ ਕਿਉਂ, ਸਾਡੀ ਅਗਲੀ ਪੀੜ੍ਹੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ, ਕਿ ਮੇਰੇ ਆਦਿਵਾਸੀ ਭਰਾਵਾਂ-ਭੈਣਾਂ ਨੇ ਸਾਨੂੰ ਕਿੰਨਾ ਵੱਡੇ ਤੋਹਫ਼ਾ ਦਿੱਤਾ ਹੈ, ਆਜ਼ਾਦੀ ਦਿਵਾਈ ਹੈ। ਅਤੇ ਇਸੇ ਕੰਮ ਨੂੰ ਜਿਉਂਦਾ ਕਰਨ ਲਈ, ਆਉਣ ਵਾਲੀ ਪੀੜ੍ਹੀ ਨੂੰ ਯਾਦ ਰਹੇ, ਇਸ ਲਈ ਦੇਸ਼ ਵਿੱਚ ਕਈ ਕਬਾਇਲੀ ਮਿਊਜ਼ੀਅਮ ਬਣਾਏ ਜਾ ਰਹੇ ਹਨ। ਇੱਥੇ ਗੁਜਰਾਤ ਵਿੱਚ ਵੀ, ਰਾਜਪਿਪਲਾ ਵਿੱਚ ਹੀ 25 ਏਕੜ ਦਾ ਵਿਸ਼ਾਲ ਕਬਾਇਲੀ ਮਿਊਜ਼ੀਅਮ ਦੇ ਲਈ ਜ਼ਮੀਨ ‘ਤੇ ਬਹੁਤ ਵੱਡਾ ਮਿਊਜ਼ੀਅਮ ਆਕਾਰ ਲੈ ਰਿਹਾ ਹੈ। ਹੁਣ ਕੁਝ ਦਿਨ ਪਹਿਲਾਂ ਮੈਂ ਛੱਤੀਸਗੜ੍ਹ ਵੀ ਗਿਆ ਸੀ। ਉੱਥੇ ਵੀ ਮੈਂ ਸ਼ਹੀਦ ਵੀਰ ਨਾਰਾਇਣ ਸਿੰਘ ਕਬਾਇਲੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ। ਓਵੇਂ ਹੀ ਰਾਂਚੀ ਵਿੱਚ, ਜਿਸ ਜੇਲ੍ਹ ਵਿੱਚ ਭਗਵਾਨ ਬਿਰਸਾ ਮੁੰਡਾ ਰਹੇ, ਉਸ ਜੇਲ੍ਹ ਵਿੱਚ ਹੁਣ ਭਗਵਾਨ ਬਿਰਸਾ ਮੁੰਡਾ ਨੂੰ ਅਤੇ ਉਸ ਸਮੇਂ ਦੀ ਆਜ਼ਾਦੀ ਦੇ ਅੰਦੋਲਨ ਨੂੰ ਲੈ ਕੇ ਇੱਕ ਬਹੁਤ ਸ਼ਾਨਦਾਰ ਮਿਊਜ਼ੀਅਮ ਬਣਾਇਆ ਗਿਆ ਹੈ।
ਸਾਥੀਓ,
ਅੱਜ ਸ਼੍ਰੀ ਗੋਵਿੰਦ ਗੁਰੂ, ਉਨ੍ਹਾਂ ਦੇ ਨਾਂ ਨਾਲ ਇੱਕ ਚੇਅਰ ਕਬਾਇਲੀ ਭਾਸ਼ਾ ਸੰਵਰਧਨ ਕੇਂਦਰ ਦੇ ਰੂਪ ਵਿੱਚ ਉਸ ਦੀ ਸਥਾਪਨਾ ਕੀਤੀ ਗਈ ਹੈ। ਇੱਥੇ ਭੀਲ, ਗਾਮਿਤ, ਵਸਾਵਾ, ਗਰਾਸਿਯਾ, ਕੋਕਣੀ, ਸੰਥਾਲ, ਰਾਠਵਾ, ਨਾਇਕ, ਡਬਲਾ, ਚੌਧਰੀ, ਕੋਕਨਾ, ਕੁੰਭੀ, ਵਰਲੀ, ਡੋਡੀਆ, ਅਜਿਹੀ ਸਾਰੀਆਂ ਜਨਜਾਤੀਆਂ ਨੂੰ, ਉਨ੍ਹਾਂ ਦੀਆਂ ਬੋਲੀਆਂ ‘ਤੇ ਅਧਿਐਨ ਹੋਵੇਗਾ। ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਅਤੇ ਗੀਤਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ। ਕਬਾਇਲੀ ਸਮਾਜ ਦੇ ਕੋਲ ਹਜ਼ਾਰਾਂ ਵਰ੍ਹਿਆਂ ਦੇ ਤਜ਼ਰਬੇ ਤੋਂ ਸਿੱਖਿਆ ਹੋਇਆ ਗਿਆਨ ਦਾ ਅਪਾਰ ਭੰਡਾਰ ਹੈ। ਉਨ੍ਹਾਂ ਦੀ ਜੀਵਨ-ਸ਼ੈਲੀ ਵਿੱਚ ਵਿਗਿਆਨ ਲੁਕਿਆ ਹੈ, ਉਨ੍ਹਾਂ ਦੀਆਂ ਕਹਾਣੀਆਂ ਵਿੱਚ ਦਰਸ਼ਨ ਹੈ, ਉਨ੍ਹਾਂ ਦੀ ਭਾਸ਼ਾ ਵਿੱਚ ਵਾਤਾਵਰਣ ਦੀ ਸਮਝ ਹੈ। ਸ਼੍ਰੀ ਗੋਵਿੰਦ ਗੁਰੂ ਚੇਅਰ ਇਸ ਸਮ੍ਰਿੱਧ ਪਰੰਪਰਾ ਨਾਲ ਨਵੀਂ ਪੀੜ੍ਹੀ ਨੂੰ ਜੋੜਣ ਦਾ ਕੰਮ ਕਰੇਗੀ।
ਸਾਥੀਓ,
ਅੱਜ ਜਨਜਾਤੀਯ ਗੌਰਵ ਦਿਵਸ ਦਾ ਇਹ ਅਵਸਰ, ਸਾਨੂੰ ਉਸ ਅਨਿਆਂ ਨੂੰ ਵੀ ਯਾਦ ਕਰਨ ਦਾ ਅਵਸਰ ਦਿੰਦਾ ਹੈ, ਜੋ ਸਾਡੇ ਕਰੋੜਾਂ ਆਦਿਵਾਸੀ ਭਰਾਵਾਂ-ਭੈਣਾਂ ਦੇ ਨਾਲ ਕੀਤਾ ਗਿਆ। ਦੇਸ਼ ਵਿੱਚ 6 ਦਹਾਕੇ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਸੀ। ਆਦਿਵਾਸੀ ਇਲਾਕਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਸੀ, ਸਿਹਤ ਸੁਰੱਖਿਆ ਦੀ ਸਮੱਸਿਆ ਸੀ, ਸਿੱਖਿਆ ਦਾ ਘਾਟ ਸੀ, ਕਨੈਕਟੀਵਿਟੀ ਦਾ ਤਾਂ ਨਾਮੋ-ਨਿਸ਼ਾਨ ਨਹੀਂ ਸੀ। ਇਹ ਕਮੀ ਹੀ ਇੱਕ ਪ੍ਰਕਾਰ ਨਾਲ ਆਦਿਵਾਸੀ ਖੇਤਰਾਂ ਦੀ ਪਹਿਚਾਣ ਬਣ ਗਈ ਸੀ ਅਤੇ ਕਾਂਗਰਸ ਸਰਕਾਰਾਂ ਹੱਥ ‘ਤੇ ਹੱਥ ਧਰ ਕੇ ਬੈਠੀਆਂ ਰਹੀਆਂ।
ਪਰ ਸਾਥੀਓ,
ਕਬਾਇਲੀ ਭਲਾਈ ਭਾਜਪਾ ਦੀ ਸਰਵਉੱਚ ਪ੍ਰਾਥਮਿਕਤਾ ਰਹੀ ਹੈ। ਅਸੀਂ ਹਮੇਸ਼ਾ ਇਸ ਸੰਕਲਪ ਨੂੰ ਲੈ ਕੇ ਚਲੇ, ਕਿ ਅਸੀਂ ਆਦਿਵਾਸੀਆਂ ਦੇ ਨਾਲ ਹੋ ਰਹੇ ਅਨਿਆਂ ਨੂੰ ਖ਼ਤਮ ਕਰਾਂਗੇ, ਉਨ੍ਹਾਂ ਤੱਕ ਵਿਕਾਸ ਦਾ ਲਾਭ ਪਹੁੰਚਾਵਾਂਗੇ। ਦੇਸ਼ ਆਜ਼ਾਦ ਤਾਂ 1947 ਵਿੱਚ ਹੋ ਗਿਆ ਸੀ। ਆਦਿਵਾਸੀ ਸਮਾਜ ਤਾਂ ਭਗਵਾਨ ਰਾਮ ਦੇ ਨਾਲ ਵੀ ਜੁੜਿਆ ਹੋਇਆ ਹੈ, ਇੰਨਾ ਪੁਰਾਣਾ ਹੈ। ਪਰ ਛੇ-ਛੇ ਦਹਾਕੇ ਤੱਕ ਰਾਜ ਕਰਨ ਵਾਲਿਆਂ ਨੂੰ ਪਤਾ ਹੀ ਨਹੀਂ ਸੀ, ਕਿ ਇੰਨੇ ਵੱਡੇ ਆਦਿਵਾਸੀ ਸਮਾਜ ਦੇ ਵਿਕਾਸ ਦੇ ਲਈ ਕੁਝ ਕਰਨ ਦੀ ਜ਼ਰੂਰਤ ਹੈ।
ਸਾਥੀਓ,
ਜਦੋਂ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ, ਭਾਜਪਾ ਦੀ ਸਰਕਾਰ ਬਣੀ, ਤਦ ਦੇਸ਼ ਵਿੱਚ ਪਹਿਲੀ ਵਾਰ ਕਬਾਇਲੀ ਸਮਾਜ ਦੇ ਲਈ ਇੱਕ ਅਲੱਗ ਮੰਤਰਾਲੇ ਦਾ ਗਠਨ ਕੀਤਾ ਸੀ, ਉਸ ਤੋਂ ਪਹਿਲਾਂ ਨਹੀਂ ਕੀਤਾ ਗਿਆ। ਪਰ ਅਟਲ ਜੀ ਦੀ ਸਰਕਾਰ ਦੇ ਬਾਅਦ, ਦਸ ਸਾਲ ਜੋ ਕਾਂਗਰਸ ਨੂੰ ਫਿਰ ਤੋਂ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਉਨ੍ਹਾਂ ਨੇ ਇਸ ਮੰਤਰਾਲੇ ਨੂੰ ਅਣਗੌਲ਼ਿਆ ਕੀਤਾ, ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ, 2013 ਵਿੱਚ ਕਾਂਗਰਸ ਨੇ ਕਬਾਇਲੀ ਭਲਾਈ ਦੇ ਲਈ ਕੁਝ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਬਣਾਈ, ਕੁਝ ਹਜ਼ਾਰ ਕਰੋੜ ਰੁਪਏ, ਇੱਕ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਨਾਲ ਕੰਮ ਨਹੀਂ ਹੁੰਦਾ ਹੈ। ਸਾਡੀ ਸਰਕਾਰ ਆਉਣ ਦੇ ਬਾਅਦ ਅਸੀਂ ਬਹੁਤ ਵੱਡਾ ਵਾਧਾ ਕੀਤਾ, ਉਸ ਦੇ ਹਿਤਾਂ ਦੀ ਚਿੰਤਾ ਕੀਤੀ, ਅਸੀਂ ਮੰਤਰਾਲੇ ਦੇ ਬਜਟ ਨੂੰ ਵਧਾਇਆ ਅਤੇ ਅੱਜ ਕਬਾਇਲੀ ਮੰਤਰਾਲੇ ਦਾ ਬਜਟ ਕਈ ਗੁਣਾ ਵਧਾ ਕੇ ਅਸੀਂ ਅੱਜ ਕਬਾਇਲੀ ਖੇਤਰਾਂ ਦੇ ਵਿਕਾਸ ਦਾ ਬੀੜਾ ਚੁੱਕਿਆ ਹੈ। ਸਿੱਖਿਆ ਹੋਵੇ, ਸਿਹਤ ਹੋਵੇ, ਕਨੈਕਟੀਵਿਟੀ ਹੋਵੇ, ਹਰ ਖੇਤਰ ਵਿੱਚ ਅਸੀਂ ਅੱਗੇ ਵਧਣ ਦਾ ਯਤਨ ਕਰ ਰਹੇ ਹਾਂ।
ਸਾਥੀਓ,
ਇੱਕ ਸਮੇਂ ਇੱਥੇ ਗੁਜਰਾਤ ਵਿੱਚ ਵੀ ਆਦਿਵਾਸੀ ਇਲਾਕਿਆਂ ਵਿੱਚ ਸਥਿਤੀ ਬਹੁਤ ਚੰਗੀ ਨਹੀਂ ਸੀ। ਹਾਲਾਤ ਇਹ ਸੀ ਕਿ ਅੰਬਾਜੀ ਤੋਂ ਉਮਰਗਾਂਓ ਤੱਕ ਪੂਰੇ ਆਦਿਵਾਸੀ ਪੱਟੇ ਵਿੱਚ ਇੱਕ ਵੀ ਸਾਇੰਸ ਸਟ੍ਰੀਮ ਦਾ ਸਕੂਲ ਤੱਕ ਨਹੀਂ ਸੀ, ਸਾਇੰਸ ਸਕੂਲ ਨਹੀਂ ਸੀ। ਡੇਡੀਆਪਾੜਾ ਅਤੇ ਸਾਗਬਾਰਾ ਜਿਹੇ ਇਲਾਕਿਆਂ ਵਿੱਚ ਵਿਦਿਆਰਥੀਆਂ ਨੂੰ ਅੱਗੇ ਪੜ੍ਹਣ ਦਾ ਮੌਕਾ ਨਹੀਂ ਮਿਲ ਪਾਉਂਦਾ ਸੀ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਮੈਂ ਇੱਥੇ ਡੇਡੀਆਪਾੜਾ ਤੋਂ ਹੀ ਕੰਨਿਆ ਕੇਲਵਣੀ ਮਹੋਤਸਵ ਸ਼ੁਰੂ ਕੀਤਾ ਸੀ। ਤਦ ਬਹੁਤ ਸਾਰੇ ਬੱਚੇ ਮੈਨੂੰ ਮਿਲਦੇ ਸੀ, ਅਤੇ ਉਹ ਬੱਚੇ ਬਹੁਤ ਸੁਪਨੇ ਦੇਖਦੇ ਸਨ, ਬਹੁਤ ਕੁਝ ਬਣਨਾ ਚਾਹੁੰਦੇ ਸਨ, ਕਿਸੇ ਦਾ ਡਾਕਟਰ ਬਣਨ ਦਾ ਮਨ ਸੀ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਸੀ, ਕੋਈ ਸਾਇੰਟਿਸਟ ਬਣਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਸਮਝਾਉਂਦਾ ਸੀ, ਸਿੱਖਿਆ ਹੀ ਇਸ ਦਾ ਰਸਤਾ ਹੈ। ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਜੋ ਵੀ ਰੁਕਾਵਟਾਂ ਹਨ, ਉਨ੍ਹਾਂ ਨੂੰ ਅਸੀਂ ਦੂਰ ਕਰਾਂਗੇ, ਮੈਂ ਵਿਸ਼ਵਾਸ ਦੇਂਦਾ ਸੀ।
ਸਾਥੀਓ,
ਸਥਿਤੀਆਂ ਵਿੱਚ ਬਦਲਾਅ ਦੇ ਲਈ ਅਸੀਂ ਦਿਨ ਰਾਤ ਮਿਹਨਤ ਕੀਤੀ। ਉਸੇ ਦਾ ਨਤੀਜਾ ਹੈ, ਅੱਜ ਗੁਜਰਾਤ ਦੇ ਆਦਿਵਾਸੀ ਪੱਟੇ ਵਿੱਚ, ਮੈਂ ਜਦੋਂ ਮੁੱਖ ਮੰਤਰੀ ਬਣਿਆ ਉਸ ਤੋਂ ਪਹਿਲਾਂ ਜਿੱਥੇ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ, ਅੱਜ ਉਸ ਆਦਿਵਾਸੀ ਪੱਟੇ ਵਿੱਚ 10 ਹਜ਼ਾਰ ਤੋਂ ਜ਼ਿਆਦਾ ਸਕੂਲ ਹਨ। ਪਿਛਲੇ ਦੋ ਦਹਾਕਿਆਂ ਵਿੱਚ ਆਦਿਵਾਸੀ ਇਲਾਕਿਆਂ ਵਿੱਚ ਦੋ ਦਰਜਨ ਸਾਇੰਸ ਕਾਲਜ, ਸਿਰਫ ਸਕੂਲ ਨਹੀਂ, ਸਾਇੰਸ ਕਾਲਜ, ਕੌਮਰਸ ਕਾਲਜ, ਆਰਟ ਕਾਲਜ ਬਣੇ ਹਨ। ਭਾਜਪਾ ਸਰਕਾਰ ਨੇ ਆਦਿਵਾਸੀ ਬੱਚਿਆਂ ਦੇ ਲਈ ਸੈਂਕੜੋਂ ਹੋਸਟਲ ਤਿਆਰ ਕੀਤੇ। ਇੱਥੇ ਗੁਜਰਾਤ ਵਿੱਚ 2 ਟ੍ਰਾਇਬਲ ਯੂਨੀਵਰਸਿਟੀਆਂ ਵੀ ਬਣਵਾਈਆਂ। ਅਜਿਹੇ ਹੀ ਯਤਨਾਂ ਨਾਲ ਇੱਥੇ ਵੀ ਵੱਡਾ ਬਦਲਾਅ ਆਇਆ ਹੈ। 20 ਸਾਲ ਪਹਿਲਾਂ ਜੋ ਬੱਚੇ ਆਪਣਾ ਸੁਪਨਾ ਲੈ ਕੇ ਮੈਨੂੰ ਮਿਲਦੇ ਸੀ, ਹੁਣ ਉਨ੍ਹਾਂ ਵਿੱਚੋਂ ਕੋਈ ਡਾਕਟਰ ਅਤੇ ਇੰਜੀਨੀਅਰ ਹੈ, ਤਾਂ ਕੋਈ ਰਿਸਰਚ ਫ਼ੀਲਡ ਵਿੱਚ ਕੰਮ ਕਰ ਰਿਹਾ ਹੈ।
ਸਾਥੀਓ,
ਆਦਿਵਾਸੀ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣ ਦੇ ਲਈ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ। ਬੀਤੇ 5-6 ਵਰ੍ਹਿਆਂ ਵਿੱਚ ਹੀ ਕੇਂਦਰ ਸਰਕਾਰ ਨੇ, ਦੇਸ਼ ਵਿੱਚ ਏਕਲਵਯ ਮਾਡਲ ਆਦਿਵਾਸੀ ਸਕੂਲਾਂ ਦੇ ਲਈ 18 ਹਜ਼ਾਰ ਕਰੋੜ ਤੋਂ ਜ਼ਿਆਦਾ ਰੁਪਏ ਖ਼ਰਚ ਕੀਤੇ ਹਨ। ਵਿਦਿਆਰਥੀਆਂ ਦੇ ਲਈ ਸਕੂਲ ਵਿੱਚ ਜ਼ਰੂਰੀ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਦਾ ਨਤੀਜਾ ਇਹ ਹੈ, ਕਿ ਇਨ੍ਹਾਂ ਸਕੂਲਾਂ ਵਿੱਚ ਐਡਮਿਸ਼ਨ ਲੈਣ ਵਾਲੇ ਟ੍ਰਾਇਬਲ ਬੱਚਿਆਂ ਦੀ ਸੰਖਿਆ ਵਿੱਚ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਸਾਥੀਓ,
ਆਦਿਵਾਸੀ ਨੌਜਵਾਨਾਂ ਨੂੰ ਜਦੋਂ ਅਵਸਰ ਮਿਲਦੇ ਹਨ, ਤਾਂ ਉਹ ਹਰ ਖੇਤਰ ਵਿੱਚ ਬੁਲੰਦੀ ਨੂੰ ਛੂਹਣ ਦੀ ਤਾਕਤ ਰੱਖਦੇ ਹਨ। ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੀ ਕਾਬਲੀਅਤ, ਇਹ ਉਨ੍ਹਾਂ ਨੂੰ ਪਰੰਪਰਾ ਤੋਂ ਮਿਲੇ ਹੋਏ, ਵਿਰਾਸਤ ਵਿੱਚ ਮਿਲੇ ਹੁੰਦੇ ਹਨ। ਅੱਜ ਖੇਡ ਜਗਤ ਦੀ ਉਦਾਹਰਣ ਸਭ ਦੇ ਸਾਹਮਣੇ ਹੈ, ਦੁਨੀਆ ਵਿੱਚ ਤਿਰੰਗੇ ਦੀ ਸ਼ਾਨ ਵਧਾਉਣ ਵਿੱਚ ਆਦਿਵਾਸੀ ਬੇਟੇ-ਬੇਟੀਆਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ! ਹੁਣ ਤੱਕ ਅਸੀਂ ਸਾਰੇ ਮੈਰੀ ਕੌਮ, ਥੋਨਾਕਲ ਗੋਪੀ, ਦੁਤੀ ਚੰਦ ਅਤੇ ਬਾਈਚੁੰਗ ਭੂਟੀਆ ਜਿਹੇ ਖਿਡਾਰੀਆਂ ਦੇ ਮਾਂ ਜਾਣਦੇ ਸੀ। ਹੁਣ ਹਰ ਵੱਡੇ ਮੁਕਾਬਲੇ ਵਿੱਚ ਕਬਾਇਲੀ ਇਲਾਕਿਆਂ ਤੋਂ ਅਜਿਹੇ ਹੀ ਨਵੇਂ ਨਵੇਂ ਖਿਡਾਰੀ ਨਿਕਲ ਰਹੇ ਹਨ। ਹੁਣ ਭਾਰਤ ਦੀ ਕ੍ਰਿਕਟ ਟੀਮ ਨੇ ਵੁਮੇਨ ਵਰਲਡ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ। ਉਸ ਵਿੱਚ ਵੀ ਸਾਡੀ ਇੱਕ ਕਬਾਇਲੀ ਸਮਾਜ ਦੀ ਬੇਟੀ ਨੇ ਅਹਿਮ ਭੂਮਿਕਾ ਨਿਭਾਈ ਹੈ। ਸਾਡੀ ਸਰਕਾਰ ਆਦਿਵਾਸੀ ਇਲਾਕਿਆਂ ਵਿੱਚ, ਨਵੀਂਆਂ ਪ੍ਰਤਿਭਾਵਾਂ ਨੂੰ ਤਲਾਸ਼ਣ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਕਬਾਇਲੀ ਖੇਤਰਾਂ ਵਿੱਚ ਸਪੋਰਟਸ ਫੈਸੀਲਿਟੀਜ਼ ਨੂੰ ਵੀ ਵਧਾਇਆ ਜਾ ਰਿਹਾ ਹੈ।
ਸਾਥੀਓ,
ਸਾਡੀ ਸਰਕਾਰ ਵੰਚਿਤ ਨੂੰ ਤਰਜੀਹ ਦੇ ਵਿਜ਼ਨ ‘ਤੇ ਕੰਮ ਕਰਦੀ ਹੈ। ਇਸ ਦੀ ਬਹੁਤ ਵੱਡੀ ਉਦਾਹਰਣ ਇਹ ਸਾਡਾ ਨਰਮਦਾ ਜ਼ਿਲ੍ਹਾ ਵੀ ਹੈ। ਪਹਿਲਾਂ ਤਾਂ ਇਹ ਅਲੱਗ ਨਹੀਂ ਸੀ, ਉਹ ਭਰੂਚ ਜ਼ਿਲ੍ਹੇ ਦਾ ਹਿੱਸਾ ਸੀ, ਕੁਝ ਸੂਰਤ ਜ਼ਿਲ੍ਹੇ ਦਾ ਹਿੱਸਾ ਸੀ। ਅਤੇ ਇਹ ਸਾਰਾ ਇਲਾਕਾ ਕਦੇ ਪਿਛੜਾ ਮੰਨਿਆ ਜਾਂਦਾ ਸੀ, ਅਸੀਂ ਇਸ ਨੂੰ ਤਰਜੀਹ ਦਿੱਤੀ, ਅਸੀਂ ਇਸ ਜ਼ਿਲ੍ਹੇ ਨੂੰ ਖ਼ਾਹਿਸ਼ੀ ਜ਼ਿਲ੍ਹਾ ਬਣਾਇਆ, ਅਤੇ ਅੱਜ ਇਹ ਵਿਕਾਸ ਦੇ ਕਈ ਪੈਰਾਮੀਟਰਸ ਵਿੱਚ ਬਹੁਤ ਅੱਗੇ ਆ ਗਿਆ ਹੈ। ਇਸ ਦਾ ਬਹੁਤ ਵੱਡਾ ਲਾਭ ਇੱਥੇ ਦੇ ਆਦਿਵਾਸੀ ਭਾਈਚਾਰੇ ਨੂੰ ਮਿਲਿਆ ਹੈ। ਤੁਸੀਂ ਦੇਖਿਆ ਹੈ, ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਨੂੰ, ਅਸੀਂ ਆਦਿਵਾਸੀ ਬਹੁਲ ਰਾਜਾਂ ਅਤੇ ਵੰਚਿਤ ਵਰਗਾਂ ਦਰਮਿਆਨ ਜਾ ਕੇ ਹੀ ਲਾਂਚ ਕਰਦੇ ਹਾਂ। ਤੁਹਾਨੂੰ ਯਾਦ ਹੋਵੇਗਾ, 2018 ਵਿੱਚ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਭਾਰਤ ਯੋਜਨਾ ਲਾਂਚ ਹੋਈ ਸੀ। ਇਹ ਯੋਜਨਾ ਅਸੀਂ, ਝਾਰਖੰਡ ਦੇ ਆਦਿਵਾਸੀ ਇਲਾਕੇ ਵਿੱਚ ਰਾਂਚੀ ਵਿੱਚ ਜਾ ਕੇ ਸ਼ੁਰੂ ਹੋਈ ਸੀ। ਅਤੇ, ਅੱਜ ਦੇਸ਼ ਦੇ ਕਰੋੜਾਂ ਆਦਿਵਾਸੀ ਭਰਾਵਾਂ-ਭੈਣਾਂ ਨੂੰ ਇਸ ਦੇ ਤਹਿਤ 5 ਲੱਖ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। ਸਰਕਾਰ ਨੇ ਆਯੁਸ਼ਮਾਨ ਆਰੋਗਯ ਮੰਦਿਰ ਦੀ ਸ਼ੁਰੂਆਤ ਵੀ ਆਦਿਵਾਸੀ ਬਹੁਲ ਛੱਤੀਸਗੜ੍ਹ ਤੋਂ ਕੀਤੀ ਸੀ। ਇਸ ਦਾ ਵੀ ਬਹੁਤ ਵੱਡਾ ਲਾਭ ਕਬਾਇਲੀ ਵਰਗ ਨੂੰ ਮਿਲ ਰਿਹਾ ਹੈ।
ਸਾਥੀਓ,
ਕਬਾਇਲੀਆਂ ਵਿੱਚ ਵੀ ਜੋ ਸਭ ਤੋਂ ਪਿਛੜੇ ਆਦਿਵਾਸੀ ਹਨ, ਸਾਡੀ ਸਰਕਾਰ ਉਨ੍ਹਾਂ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦੇ ਰਹੀ ਹੈ। ਜਿਨ੍ਹਾਂ ਖੇਤਰਾਂ ਵਿੱਚ ਆਜ਼ਾਦੀ ਦੇ ਇੰਨੇ ਦਹਾਕੇ ਬਾਅਦ ਵੀ, ਜਿੱਥੇ ਨਾ ਬਿਜਲੀ ਸੀ, ਨਾ ਪਾਣੀ ਪਹੁੰਚਾਉਣ ਦੀ ਵਿਵਸਥਾ ਸੀ, ਨਾ ਸੜਕ ਸੀ, ਨਾ ਹਸਪਤਾਲ ਦੀ ਸੁਵਿਧਾ ਸੀ, ਇਨ੍ਹਾਂ ਇਲਾਕਿਆਂ ਦੇ ਵਿਕਾਸ ਦਾ ਵਿਸ਼ੇਸ਼ ਅਭਿਆਨ ਚਲਾਉਣ ਦੇ ਲਈ ਅਸੀਂ ਝਾਰਖੰਡ ਦੇ ਖੂੰਟੀ ਤੋਂ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੀ ਸੀ। ਭਗਵਾਨ ਬਿਰਸਾ ਮੁੰਡਾ ਦੇ ਪਿੰਡ ਵਿੱਚ ਗਿਆ ਸੀ। ਉਸ ਮਿੱਟੀ ਨੂੰ ਮੱਥੇ ‘ਤੇ ਲਗਾ ਕੇ, ਮੈਂ ਆਦਿਵਾਸੀਆਂ ਦੀ ਭਲਾਈ ਦਾ ਸੰਕਲਪ ਲੈ ਕੇ ਨਿਕਲਿਆ ਹੋਇਆ ਇਨਸਾਨ ਹਾਂ। ਅਤੇ ਦੇਸ਼ ਦਾ ਮੈਂ ਪਹਿਲਾ ਪ੍ਰਧਾਨ ਮੰਤਰੀ ਸੀ, ਜੋ ਭਗਵਾਨ ਬਿਰਸਾ ਮੁੰਡਾ ਦੇ ਘਰ ਗਿਆ ਸੀ ਅਤੇ ਅੱਜ ਵੀ ਭਗਵਾਨ ਬਿਰਸਾ ਮੁੰਡਾ ਦੇ ਪਰਿਵਾਰਜਨਾਂ ਦੇ ਨਾਲ ਮੇਰਾ ਓਨਾ ਹੀ ਡੂੰਘਾ ਨਾਤਾ ਰਿਹਾ ਹੈ। ਪੀਐੱਮ ਜਨਮਨ ਯੋਜਨਾ ‘ਤੇ 24 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਸਾਥੀਓ,
ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ ਵੀ ਪਿਛੜੇ ਆਦਿਵਾਸੀ ਪਿੰਡਾਂ ਦੇ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਦੇਸ਼ਭਰ ਵਿੱਚ ਹੁਣ ਤੱਕ 60 ਹਜ਼ਾਰ ਤੋਂ ਵੱਧ ਪਿੰਡ ਇਸ ਅਭਿਆਨ ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿੱਚੋਂ ਹਜ਼ਾਰੋਂ ਪਿੰਡ ਅਜਿਹੇ ਹਨ, ਜਿੱਥੇ ਪਹਿਲੀ ਵਾਰ ਪੀਣ ਦਾ ਪਾਣੀ ਪਾਈਪਲਾਈਨ ਨਾਲ ਪਹੁੰਚਿਆ ਹੈ। ਅਤੇ ਸੈਂਕੜੋਂ ਪਿੰਡਾਂ ਵਿੱਚ ਟੈਲੀ-ਮੈਡੀਸਿਨ ਦੀ ਸੁਵਿਧਾ ਸ਼ੁਰੂ ਹੋਈ ਹੈ। ਇਸ ਅਭਿਆਨ ਦੇ ਤਹਿਤ ਗ੍ਰਾਮ ਸਭਾਵਾਂ ਨੂੰ ਵਿਕਾਸ ਦੀ ਧੁਰੀ ਬਣਾਇਆ ਗਿਆ ਹੈ। ਪਿੰਡਾਂ ਵਿੱਚ ਸਿਹਤ, ਸਿੱਖਿਆ, ਪੋਸ਼ਣ, ਖੇਤੀਬਾੜੀ ਅਤੇ ਰੋਜ਼ੀ-ਰੋਟੀ ‘ਤੇ ਭਾਈਚਾਰਕ ਯੋਜਨਾਵਾਂ ਤਿਆਰ ਹੋ ਰਹੀਆਂ ਹਨ। ਇਹ ਅਭਿਆਨ ਦਿਖਾਉਂਦਾ ਹੈ ਕਿ ਜੇਕਰ ਕੁਝ ਠਾਨ ਲਿਆ ਜਾਵੇ, ਤਾਂ ਹਰ ਅਸੰਭਵ ਟੀਚਾ ਵੀ ਸੰਭਵ ਬਣ ਜਾਂਦਾ ਹੈ।
ਸਾਥੀਓ,
ਸਾਡੀ ਸਰਕਾਰ ਆਦਿਵਾਸੀਆਂ ਦੇ ਜੀਵਨ ਨਾਲ ਜੁੜੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਅਸੀਂ ਵਣ-ਉਪਜ ਦੀ ਸੰਖਿਆ ਨੂੰ 20 ਤੋਂ ਵਧਾ ਕੇ ਕਰੀਬ 100 ਕੀਤਾ ਹੈ, ਵਣ ਉਪਜ ‘ਤੇ MSP ਵਧਾਈ। ਸਾਡੀ ਸਰਕਾਰ ਮੋਟੇ ਅਨਾਜ, ਸ਼੍ਰੀ ਅੰਨ ਨੂੰ ਬਹੁਤ ਹੁਲਾਰਾ ਦੇ ਰਹੀ ਹੈ, ਜਿਸ ਦਾ ਫ਼ਾਇਦਾ ਆਦਿਵਾਸੀ ਖੇਤਰਾਂ ਵਿੱਚ ਖੇਤੀ ਕਰਨ ਵਾਲੇ ਸਾਡੇ ਆਦਿਵਾਸੀ ਭਰਾਵਾਂ-ਭੈਣਾਂ ਨੂੰ ਮਿਲ ਰਿਹਾ ਹੈ। ਗੁਜਰਾਤ ਵਿੱਚ ਅਸੀਂ ਤੁਹਾਡੇ ਲਈ ‘ਵਨਬੰਧੂ ਕਲਿਆਣ ਯੋਜਨਾ’ ਸ਼ੁਰੂ ਕੀਤੀ ਸੀ। ਇਸ ਨਾਲ ਤੁਹਾਨੂੰ ਇੱਕ ਨਵੀਂ ਆਰਥਿਕ ਮਜ਼ਬੂਤੀ ਮਿਲੀ। ਅਤੇ ਮੈਨੂੰ ਯਾਦ ਹੈ ਕਿ ਜਦੋਂ ਉਸ ਯੋਜਨਾ ਨੂੰ ਮੈਂ ਸ਼ੁਰੂ ਕੀਤਾ ਸੀ, ਤਾਂ ਮਹੀਨਿਆਂ ਤੱਕ ਅਲੱਗ-ਅਲੱਗ ਆਦਿਵਾਸੀ ਖੇਤਰਾਂ ਤੋਂ ਲੋਕ ਮੇਰਾ ਧੰਨਵਾਦ ਕਰਨ ਅਤੇ ਮੈਨੂੰ ਸਨਮਾਨਿਤ ਕਰਨ ਲਈ ਆਉਂਦੇ। ਇੰਨੀ ਵੱਡੀ ਪਰਿਵਰਤਨਕਾਰੀ ਸੀ। ਮੈਨੂੰ ਅੱਜ ਖ਼ੁਸ਼ੀ ਹੈ ਕਿ ਭੂਪੇਂਦਰ ਭਾਈ ਉਸ ਵਨਬੰਧੂ ਕਲਿਆਣ ਯੋਜਨਾ ਦਾ ਵਿਸਤਾਰ ਕਰ ਰਹੇ ਹਨ ਅਤੇ ਹੁਣ ਉਸ ਨੂੰ ਕਬਾਇਲੀ ਭਲਾਈ ਯੋਜਨਾ ਦੇ ਰੂਪ ਵਿੱਚ ਨਵੇਂ ਵਿਸਤ੍ਰਿਤ ਪ੍ਰੋਗਰਾਮਾਂ ਦੇ ਨਾਲ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਭਰਾਵੋਂ ਭੈਣੋਂ,
ਆਦਿਵਾਸੀ ਭਾਈਚਾਰਿਆਂ ਵਿੱਚ ਸਿੱਕਲ ਸੈੱਲ, ਇਹ ਬਿਮਾਰੀ ਇੱਕ ਬਹੁਤ ਵੱਡਾ ਖ਼ਤਰਾ ਰਹੀ ਹੈ। ਇਸ ਨਾਲ ਨਿਪਟਣ ਦੇ ਲਈ ਕਬਾਇਲੀ ਇਲਾਕਿਆਂ ਵਿੱਚ ਡਿਸਪੈਂਸਰੀ, ਮੈਡੀਕਲ ਸੈਂਟਰ ਅਤੇ ਹਸਪਤਾਲ ਦੀ ਸੰਖਿਆ ਵਧਾਈ ਗਈ ਹੈ। ਸਿੱਕਲ ਸੈੱਲ ਬਿਮਾਰੀ ਨਾਲ ਨਿਪਟਣ ਦੇ ਲਈ ਰਾਸ਼ਟਰੀ ਪੱਧਰ ‘ਤੇ ਅਭਿਆਨ ਚੱਲ ਰਿਹਾ ਹੈ। ਇਸ ਦੇ ਤਹਿਤ ਦੇਸ਼ ਵਿੱਚ 6 ਕਰੋੜ ਆਦਿਵਾਸੀ ਭਰਾਵਾਂ-ਭੈਣਾਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ।
ਸਾਥੀਓ,
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਸਥਾਨਕ ਭਾਸ਼ਾ ਵਿੱਚ ਪੜ੍ਹਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਆਦਿਵਾਸੀ ਸਮਾਜ ਦੇ ਜੋ ਬੱਚੇ ਸਿਰਫ ਭਾਸ਼ਾ ਦੇ ਕਾਰਨ ਪਿਛੜ ਜਾਂਦੇ ਸਨ, ਉਹ ਹੁਣ ਸਥਾਨਕ ਭਾਸ਼ਾ ਵਿੱਚ ਪੜ੍ਹਾਈ ਕਰਕੇ ਖ਼ੁਦ ਵੀ ਅੱਗੇ ਵਧ ਰਹੇ ਹਨ, ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇ ਰਹੇ ਹਨ।
ਸਾਥੀਓ,
ਸਾਡੇ ਗੁਜਰਾਤ ਦੇ ਆਦਿਵਾਸੀ ਸਮਾਜ ਦੇ ਕੋਲ ਕਲਾ ਦੀ ਵੀ ਸ਼ਾਨਦਾਰ ਪੂੰਜੀ ਹੈ। ਉਨ੍ਹਾਂ ਦੀ ਪੇਂਟਿੰਗਸ, ਉਨ੍ਹਾਂ ਦੀਆਂ ਚਿਤਰਕਲਾਵਾਂ ਆਪਣੇ ਆਪ ਵਿੱਚ ਖ਼ਾਸ ਹਨ। ਇੱਕ ਬੇਟੀ ਉੱਥੇ ਚਿੱਤਰ ਲੈ ਕੇ ਬੈਠੀ ਹੈ। ਲਗਦਾ ਹੈ ਉਹ ਦੇਣ ਦੇ ਲਈ ਲਿਆਈ ਹੈ। ਇਹ ਸਾਡੇ ਐੱਸਪੀਜੀ ਦੇ ਲੋਕ ਜ਼ਰਾ ਲੈ ਲਵੋ ਇਸ ਬੇਟੀ ਦੇ ਕੋਲ ਤੋਂ। ਇੱਥੋਂ ਮੈਨੂੰ ਲਗਦਾ ਹੈ ਕੁਝ ਵਰਲੀ ਪੇਂਟਿੰਗ ਵੀ ਦਿਖਦੀ ਹੈ ਉਸ ਵਿੱਚ। ਧੰਨਵਾਦ ਬੇਟਾ। ਤੁਹਾਡਾ ਜੇਕਰ ਉਸ ਵਿੱਚ ਅਤਾ ਪਤਾ ਹੋਵੇਗਾ ਤਾਂ ਮੈਂ ਚਿੱਠੀ ਲਿਖਾਂਗਾ ਤੁਹਾਨੂੰ। ਬਹੁਤ-ਬਹੁਤ ਧੰਨਵਾਦ ਬੇਟਾ। ਕਲਾ ਚਿੱਤਰ ਇਹ ਇੱਥੇ ਸਹਿਜ ਹੈ। ਸਾਡੇ ਪਰੇਸ਼ ਭਾਈ ਰਾਠਵਾ ਜਿਹੇ ਚਿਤਰਕਾਰ, ਜੋ ਇਨ੍ਹਾਂ ਵਿਧਾਵਾਂ ਨੂੰ ਅੱਗੇ ਵਧਾ ਰਹੇ ਹਨ, ਅਤੇ ਮੈਨੂੰ ਸੰਤੋਖ ਹੈ ਕਿ ਸਾਡੀ ਸਰਕਾਰ ਨੇ ਪਰੇਸ਼ ਭਾਈ ਰਾਠਵਾ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।
ਸਾਥੀਓ,
ਕਿਸੇ ਵੀ ਸਮਾਜ ਦੀ ਪ੍ਰਗਤੀ ਦੇ ਲਈ ਲੋਕਤੰਤਰ ਵਿੱਚ ਉਸ ਦੀ ਸਹੀ ਭਾਗੀਦਾਰੀ ਵੀ ਓਨੀ ਹੀ ਜ਼ਰੂਰੀ ਹੁੰਦੀ ਹੈ। ਇਸ ਲਈ, ਸਾਡਾ ਉਦੇਸ਼ ਹੈ, ਕਬਾਇਲੀ ਸਮਾਜ ਦੇ ਸਾਡੇ ਭਰਾਵਾਂ-ਭੈਣਾਂ ਨੂੰ, ਦੇਸ਼ ਦੇ ਵੱਡੇ ਅਹੁਦਿਆਂ ‘ਤੇ ਵੀ ਪਹੁੰਚੇ, ਦੇਸ਼ ਦੀ ਅਗਵਾਈ ਕਰਨ। ਤੁਸੀਂ ਦੇਖੋ, ਅੱਜ ਦੇਸ਼ ਦੀ ਰਾਸ਼ਟਰਪਤੀ ਇੱਕ ਆਦਿਵਾਸੀ ਮਹਿਲਾ ਹਨ। ਇਸੇ ਤਰ੍ਹਾਂ, ਬੀਜੇਪੀ ਨੇ, ਐੱਨਡੀਏ ਨੇ ਹਮੇਸ਼ਾ ਆਦਿਵਾਸੀ ਸਮਾਜ ਦੇ ਸਾਡੇ ਹੋਣਹਾਰ ਸਾਥੀਆਂ ਨੂੰ ਸਿਖਰਲੇ ਅਹੁਦਿਆਂ ‘ਤੇ ਪਹੁੰਚਾਉਣ ਦਾ ਯਤਨ ਕੀਤਾ ਹੈ। ਅੱਜ ਛੱਤੀਸਗੜ੍ਹ ਦੇ ਮੁੱਖ ਮੰਤਰੀ, ਸਾਡੇ ਕਬਾਇਲੀ ਸਮਾਜ ਦੇ ਵਿਸ਼ਨੂੰ ਦੇਵ ਜੀ ਸਾਇ, ਛੱਤੀਸਗੜ੍ਹ ਦਾ ਕਾਇਆਂ-ਕਲਪ ਕਰ ਰਹੇ ਹਨ। ਓਡੀਸ਼ਾ ਵਿੱਚ ਸ਼੍ਰੀ ਮੋਹਨ ਚਰਣ ਮਾਂਝੀ, ਭਗਵਾਨ ਜਗਨਨਾਥ ਜੀ ਦੇ ਅਸ਼ੀਰਵਾਦ ਨਾਲ ਕਬਾਇਲੀ ਭਾਈਚਾਰੇ ਦੇ ਸਾਡੇ ਮਾਂਝੀ ਜੀ, ਓਡੀਸਾ ਦਾ ਵਿਕਾਸ ਕਰ ਰਹੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਸਾਡੇ ਕਬਾਇਲੀ ਸਾਥੀ ਪੇਮਾ ਖਾਂਡੂ ਮੁੱਖ ਮੰਤਰੀ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਨਾਗਾਲੈਂਡ ਵਿੱਚ ਸਾਡੇ ਕਬਾਇਲੀ ਸਾਥੀ ਨੇਫਿਊ ਰੀਯੋ ਕੰਮ ਕਰ ਰਹੇ ਹਨ। ਅਸੀਂ ਕਈ ਰਾਜਾਂ ਵਿੱਚ ਆਦਿਵਾਸੀ ਮੁੱਖ ਮੰਤਰੀ ਬਣਾਏ। ਦੇਸ਼ ਦੇ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਸਾਡੀ ਪਾਰਟੀ ਨੇ ਆਦਿਵਾਸੀ ਸਪੀਕਰ ਬਣਾਏ। ਸਾਡੇ ਗੁਜਰਾਤ ਦੇ ਹੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਵਿੱਚ ਗਵਰਨਰ ਹਨ। ਸਾਡੀ ਕੇਂਦਰ ਸਰਕਾਰ ਵਿੱਚ ਸਰਬਾਨੰਦ ਜੀ ਸੋਨੋਵਾਲ ਆਦਿਵਾਸੀ ਸਮਾਜ ਤੋਂ ਹਨ ਅਤੇ ਪੂਰੀ ਸ਼ਿਪਿੰਗ ਮਿਨੀਸਟ੍ਰੀ ਸੰਭਾਲ ਰਹੇ ਹਨ। ਉਹ ਕਦੇ ਆਸਾਮ ਦੇ ਮੁੱਖ ਮੰਤਰੀ ਹੋਇਆ ਕਰਦੇ ਸਨ।
ਸਾਥੀਓ,
ਇਨ੍ਹਾਂ ਸਾਰੇ ਨੇਤਾਵਾਂ ਨੇ ਦੇਸ਼ ਦੀ ਜੋ ਸੇਵਾ ਕੀਤੀ ਹੈ, ਦੇਸ਼ ਦੇ ਵਿਕਾਸ ਵਿੱਚ ਜੋ ਯੋਗਦਾਨ ਦਿੱਤਾ ਹੈ, ਉਹ ਬੇਮਿਸਾਲ ਹੈ, ਸ਼ਾਨਦਾਰ ਹੈ।
ਸਾਥੀਓ,
ਅੱਜ ਦੇਸ਼ ਦੇ ਕੋਲ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਦੀ ਤਾਕਤ ਹੈ। ਇਸੇ ਮੰਤਰ ਨੇ ਬੀਤੇ ਵਰ੍ਹਿਆਂ ਵਿੱਚ ਕਰੋੜਾਂ ਲੋਕਾਂ ਦਾ ਜੀਵਨ ਬਦਲਿਆ ਹੈ। ਇਸੇ ਮੰਤਰ ਨੇ ਦੇਸ਼ ਦੀ ਏਕਤਾ ਨੂੰ ਮਜ਼ਬੂਤੀ ਦਿੱਤੀ ਹੈ। ਅਤੇ, ਇਸੇ ਮੰਤਰ ਨੇ ਦਹਾਕਿਆਂ ਤੋਂ ਅਣਗੌਲੇ ਕਬਾਇਲੀ ਸਮਾਜ ਨੂੰ ਮੁੱਖਧਾਰਾ ਨਾਲ ਜੋੜਿਆ ਹੈ, ਇੰਨਾ ਹੀ ਨਹੀਂ ਸੰਪੂਰਨ ਸਮਾਜ ਦੀ ਅਗਵਾਈ ਹੋ ਰਿਹਾ ਹੈ। ਇਸ ਲਈ, ਅੱਜ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਪਾਵਨ ਪਰਵ ‘ਤੇ ਸਾਨੂੰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨੂੰ ਮਜ਼ਬੂਤ ਕਰਨ ਦੀ ਸਹੁੰ ਲੈਣੀ ਹੈ। ਨਾ ਵਿਕਾਸ ਵਿੱਚ ਕੋਈ ਪਿੱਛੇ ਰਹੇ, ਨਾ ਵਿਕਾਸ ਵਿੱਚ ਕੋਈ ਪਿੱਛੇ ਛੁੱਟੇ। ਇਹੀ ਧਰਤੀ ਆਬਾ ਦੇ ਚਰਣਾਂ ਵਿੱਚ ਸੱਚੀ ਸ਼ਰਧਾਂਜਲੀ ਹੈ। ਮੈਨੂੰ ਵਿਸ਼ਵਾਸ ਹੈ, ਅਸੀਂ ਸਭ ਇਕੱਠੇ ਮਿਲ ਕੇ ਅੱਗੇ ਵਧਾਂਗੇ, ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨਗੇ। ਇਸੇ ਸੰਕਲਪ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਜਨਜਾਤੀਯ ਗੌਰਵ ਦਿਵਸ ਦੀਆਂ ਸ਼ੁਭਕਾਮਨਾਵਾਂ। ਅਤੇ ਮੈਂ ਦੇਸ਼ਵਾਸੀਆਂ ਨੂੰ ਕਹਾਂਗਾ, ਕਿ ਇਹ ਜਨਜਾਤੀਯ ਗੌਰਵ ਦਿਵਸ ਇਸ ਵਿੱਚ ਸਾਡੀ ਮਿੱਟੀ ਦੀ ਮਹਿਕ ਹੈ, ਇਸ ਵਿੱਚ ਸਾਡੇ ਦੇਸ਼ ਦੀਆਂ ਪਰੰਪਰਾਵਾਂ ਨੂੰ ਜਿਊਣ ਵਾਲੇ ਕਬਾਇਲੀ ਭਾਈਚਾਰੇ ਦੀ ਪਰੰਪਰਾ ਵੀ ਹੈ, ਪੁਰਸ਼ਾਰਥ ਵੀ ਹੈ ਅਤੇ ਆਉਣ ਵਾਲੇ ਯੁੱਗ ਦੇ ਲਈ ਅਕਾਂਖਿਆਵਾਂ ਵੀ ਹਨ। ਅਤੇ ਇਸ ਲਈ ਭਾਰਤ ਦੇ ਹਰ ਕੋਨੇ ਵਿੱਚ ਹਮੇਸ਼ਾ-ਹਮੇਸ਼ਾ ਅਸੀਂ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਨੂੰ ਬਹੁਤ ਮਾਣ ਦੇ ਨਾਲ ਮਨਾਉਣਾ ਹੈ। ਸਾਨੂੰ ਨਵੀਂ ਸ਼ਕਤੀ ਨਾਲ ਅੱਗੇ ਵਧਣਾ ਹੈ। ਨਵੇਂ ਵਿਸ਼ਵਾਸ ਨਾਲ ਅੱਗੇ ਵਧਣਾ ਹੈ। ਅਤੇ ਭਾਰਤ ਦੀਆਂ ਜੜ੍ਹਾਂ ਨਾਲ ਜੁੜਦੇ ਹੋਏ ਅਸੀਂ ਨਵੀਂਆਂ ਉਚਾਈਆਂ ਨੂੰ ਪਾਰ ਕਰਨ ਹੈ। ਇਸ ਵਿਸ਼ਵਾਸ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਸਾਨੂੰ ਸਭ ਨੂੰ ਪਤਾ ਹੈ ਵੰਦੇ ਮਾਤਰਮ ਇਸ ਗੀਤ ਨੂੰ 150 ਸਾਲ, ਇਹ ਆਪਣੇ ਆਪ ਵਿੱਚ ਭਾਰਤ ਦੀ ਇੱਕ ਮਹਾਨ ਪ੍ਰੇਰਣਾ ਦਾ, ਲੰਬੀ ਯਾਤਰਾ ਦਾ, ਲੰਬੇ ਸੰਘਰਸ਼ ਦਾ, ਹਰ ਪ੍ਰਕਾਰ ਨਾਲ ਵੰਦੇ ਮਾਤਰਮ ਇੱਕ ਜੋ ਮੰਤਰ ਬਣ ਗਿਆ, ਉਸ ਦੇ 150 ਵਰ੍ਹੇ ਮਨਾ ਰਹੇ ਹਨ। ਮੇਰੇ ਨਾਲ ਬੋਲੋ-
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ-ਬਹੁਤ ਧੰਨਵਾਦ।
***
ਐੱਮਜੇਪੀਐੱਸ/ਵੀਜੇ/ਵੀਕੇ
(Release ID: 2191181)
Visitor Counter : 4
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada