ਮੰਤਰੀ ਮੰਡਲ
ਕੈਬਨਿਟ ਨੇ ਗ੍ਰੀਨ ਐਨਰਜੀ ਲਈ ਮਹੱਤਵਪੂਰਨ ਗ੍ਰੇਫਾਇਟ, ਸੀਜ਼ੀਅਮ, ਰੂਬੀਡਿਅਮ ਅਤੇ ਜ਼ਿਰਕੋਨਿਯਮ ਖਣਿਜਾਂ ਦੀਆਂ ਰੌਇਲਟੀ ਦਰਾਂ ਨੂੰ ਯੁਕਤੀਸੰਗਤ ਬਣਾਉਣ ਲਈ ਮਨਜ਼ੂਰੀ ਦਿੱਤੀ
Posted On:
12 NOV 2025 8:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਨੇ ਅੱਜ ਦੀ ਬੈਠਕ ਵਿੱਚ ਸੀਜ਼ੀਅਮ, ਗ੍ਰੇਫਾਇਟ, ਰੂਬੀਡਿਅਮ ਅਤੇ ਜ਼ਿਰਕੋਨਿਯਮ ਦੀਆਂ ਰੌਇਲਟੀ ਦਰਾਂ ਨੂੰ ਹੇਠ ਲਿਖੇ ਅਨੁਸਾਰ ਨਿਰਧਾਰਿਤ/ਸੋਧਣ ਦੀ ਮਨਜ਼ੂਰੀ ਦੇ ਦਿੱਤੀ ਹੈ:
|
ਖਣਿਜ ਪਦਾਰਥ
|
ਰੌਇਲਟੀ ਦਰ
|
|
ਸੀਜ਼ੀਅਮ
|
ਉਤਪਾਦਿਤ ਧਾਤੂ ਵਿੱਚ ਸ਼ਾਮਲ ਸੀਜ਼ੀਅਮ ਧਾਤੂ ‘ਤੇ ਚਾਰਜਯੋਗ ਸੀਜ਼ੀਅਮ ਧਾਤੂ ਦੀ ਔਸਤ ਵਿੱਕਰੀ ਕੀਮਤ (ਏਐੱਸਪੀ) ਦਾ ਦੋ ਪ੍ਰਤੀਸ਼ਤ
|
|
ਗ੍ਰੇਫਾਇਟ
-
ਅੱਸੀ ਪ੍ਰਤੀਸ਼ਤ ਜਾਂ ਉਸ ਤੋਂ ਵੱਧ ਨਿਸ਼ਚਿਤ ਕਾਰਬਨ ਦੇ ਨਾਲ
-
ਅੱਸੀ ਪ੍ਰਤੀਸ਼ਤ ਤੋਂ ਘੱਟ ਨਿਸ਼ਚਿਤ ਕਾਰਬਨ ਦੇ ਨਾਲ
|
ਕੀਮਤ ਦੇ ਅਧਾਰ 'ਤੇ ਏਐੱਸਪੀ ਦਾ ਦੋ ਪ੍ਰਤੀਸ਼ਤ
ਕੀਮਤ ਦੇ ਅਧਾਰ 'ਤੇ ਏਐੱਸਪੀ ਦਾ ਚਾਰ ਪ੍ਰਤੀਸ਼ਤ
|
|
ਰੂਬੀਡਿਅਮ
|
ਉਤਪਾਦਿਤ ਧਾਤੂ ਵਿੱਚ ਸ਼ਾਮਲ ਰੂਬੀਡਿਅਮ ਧਾਤੂ ‘ਤੇ ਚਾਰਜਯੋਗ ਰੂਬੀਡਿਅਮ ਧਾਤੂ ਦੀ ਏਐੱਸਪੀ ਦਾ ਦੋ ਪ੍ਰਤੀਸ਼ਤ
|
ਕੇਂਦਰੀ ਕੈਬਨਿਟ ਦੇ ਉਪਰੋਕਤ ਫੈਸਲੇ ਨਾਲ ਸੀਜ਼ੀਅਮ, ਰੂਬੀਡਿਅਮ ਅਤੇ ਜ਼ਿਰਕੋਨਿਯਮ ਨਾਲ ਲੈਸ ਖਣਿਜ ਬਲੌਕਾਂ ਦੀ ਨੀਲਾਮੀ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਨਾ ਸਿਰਫ਼ ਇਨ੍ਹਾਂ ਖਣਿਜਾਂ ਦੀ ਵਰਤੋਂ ਕੀਤੀ ਜਾ ਸਕੇਗੀ, ਸਗੋਂ ਉਨ੍ਹਾਂ ਨਾਲ ਪਾਏ ਜਾਣ ਵਾਲੇ ਮਹੱਤਵਪੂਰਨ ਖਣਿਜਾਂ ਜਿਵੇਂ ਲਿਥੀਅਮ, ਟੰਗਸਟਨ, ਆਰਈਈਐੱਸ, ਨਾਇਓਬੀਅਮ ਆਦਿ ਦੀ ਵੀ ਵਰਤੋਂ ਕੀਤੀ ਜਾ ਸਕੇਗੀ। ਕੀਮਤ ਦੇ ਅਧਾਰ ‘ਤੇ ਗ੍ਰੇਫਾਇਟ ਦੀ ਰੌਇਲਟੀ ਦਰਾਂ ਦਾ ਨਿਰਧਾਰਣ ਅਨੁਪਾਤਕ ਤੌਰ ‘ਤੇ ਸਾਰੇ ਗ੍ਰੇਡਾਂ ਵਿੱਚ ਖਣਿਜਾਂ ਦੀਆਂ ਕੀਮਤਾਂ ਵਿੱਚ ਬਦਲਾਅ ਲਿਆਏਗਾ। ਇਨ੍ਹਾਂ ਖਣਿਜਾਂ ਦੇ ਸਵਦੇਸ਼ੀ ਉਤਪਾਦਨ ਵਿੱਚ ਵਾਧੇ ਨਾਲ ਆਯਾਤ ਅਤੇ ਸਪਲਾਈ ਚੇਣ ਦੀਆਂ ਕਮਜ਼ੋਰੀਆਂ ਵਿੱਚ ਕਮੀ ਆਵੇਗੀ ਅਤੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਗ੍ਰੇਫਾਇਟ, ਸੀਜ਼ੀਅਮ, ਰੂਬੀਡਿਅਮ ਅਤੇ ਜ਼ਿਰਕੋਨਿਯਮ ਉੱਚ-ਤਕਨੀਕੀ ਐਪਲੀਕੇਸ਼ਨਾਂ ਅਤੇ ਊਰਜਾ ਤਬਦੀਲੀ ਲਈ ਮਹੱਤਵਪੂਰਨ ਖਣਿਜ ਹਨ। ਗ੍ਰੇਫਾਇਟ ਅਤੇ ਜ਼ਿਰਕੋਨਿਯਮ ਵੀ ਮਾਈਨ ਅਤੇ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ, 1957 (ਐੱਮਐੱਮਡੀਆਰ ਐਕਟ) ਵਿੱਚ ਸੂਚੀਬੱਧ 24 ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਵਿੱਚੋਂ ਹਨ।
ਗ੍ਰੇਫਾਇਟ ਇਲੈਕਟ੍ਰਿਕ ਵਾਹਨ (ਈਵੀ) ਬੈਟਰੀ ਵਿੱਚ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਇਹ ਮੁੱਖ ਤੌਰ ‘ਤੇ ਐਨੋਡ ਸਮੱਗਰੀ ਦੇ ਰੂਪ ਵਿੱਚ ਕੰਮ ਆਉਂਦਾ ਹੈ, ਇਸ ਨਾਲ ਉੱਚ ਚਾਲਕਤਾ ਅਤੇ ਚਾਰਜ ਸਮਰੱਥਾ ਬਣਦੀ ਹੈ। ਹਾਲਾਂਕਿ, ਭਾਰਤ ਗ੍ਰੇਫਾਇਟ ਦੀ ਆਪਣੀ ਜ਼ਰੂਰਤ ਦਾ 60 ਪ੍ਰਤੀਸ਼ਤ ਆਯਾਤ ਕਰਦਾ ਹੈ। ਮੌਜੂਦਾ ਸਮੇਂ, ਦੇਸ਼ ਵਿੱਚ ਗ੍ਰੇਫਾਇਟ ਦੀਆਂ ਨੌਂ ਮਾਈਨਜ਼ ਵਿੱਚ ਕੰਮ ਚੱਲ ਰਿਹਾ ਹੈ ਅਤੇ 27 ਬਲੌਕਾਂ ਦੀ ਸਫ਼ਲਤਾਪੂਰਵਕ ਨੀਲਾਮੀ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਜੀਐੱਸਆਈ ਅਤੇ ਐੱਮਈਸੀਐੱਲ ਨੇ 20 ਤੋਂ ਵੱਧ ਗ੍ਰੇਫਾਇਟ ਬਲੌਕ ਸੌਂਪੇ ਹਨ, ਇਨ੍ਹਾਂ ਦੀ ਨੀਲਾਮੀ ਕੀਤੀ ਜਾਵੇਗੀ ਅਤੇ ਲਗਭਗ 26 ਬਲੌਕਾਂ ਦੀ ਖੋਜ ਕੀਤੀ ਜਾ ਰਹੀ ਹੈ।
ਜ਼ਿਰਕੋਨਿਯਮ ਇੱਕ ਬਹੁਮੁਖੀ ਧਾਤੂ ਹੈ, ਇਸ ਦੀ ਵਰਤੋਂ ਵੱਖ-ਵੱਖ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਪਰਮਾਣੂ ਊਰਜਾ, ਏਅਰੋਸਪੇਸ, ਹੈਲਥਕੇਅਰ ਅਤੇ ਮੈਨੂਫੈਕਚਰਿੰਗ ਸ਼ਾਮਲ ਹਨ। ਅਸਧਾਰਣ ਖੋਰ ਪ੍ਰਤੀਰੋਧ (corrosion resistance) ਅਤੇ ਉੱਚ ਤਾਪਮਾਨ ਸਥਿਰਤਾ ਕਾਰਨ ਸੀਜ਼ੀਅਮ ਦੀ ਵਰਤੋਂ ਮੁੱਖ ਤੌਰ ‘ਤੇ ਉੱਚ ਤਕਨੀਕ ਵਾਲੇ ਇਲੈਕਟ੍ਰੌਨਿਕ ਖੇਤਰ ਵਿੱਚ ਕੀਤੀ ਜਾਂਦੀ ਹੈ, ਵਿਸ਼ੇਸ਼ ਤੌਰ ‘ਤੇ ਪਰਮਾਣੂ ਘੜੀਆਂ, ਜੀਪੀਐੱਸ ਸਿਸਟਮ, ਹੋਰ ਉੱਚ ਸ਼ੁੱਧਤਾ ਵਾਲੇ ਯੰਤਰਾਂ ਆਦਿ ਵਿੱਚ। ਰੂਬੀਡਿਅਮ ਦੀ ਵਰਤੋਂ ਫਾਈਬਰ, ਓਪਟੀਕਸ, ਦੂਰਸੰਚਾਰ ਪ੍ਰਣਾਲੀ, ਨਾਈਟ ਵਿਜ਼ਨ ਡਿਵਾਇਸਿਜ਼ ਆਦਿ ਵਿੱਚ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ ਐਨਕਾਂ ਬਣਾਉਣ ਵਿੱਚ ਕੀਤਾ ਜਾਂਦਾ ਹੈ।
ਹਾਲ ਹੀ ਵਿੱਚ, ਕੇਂਦਰ ਸਰਕਾਰ ਨੇ ਮਹੱਤਵਪੂਰਨ ਖਣਿਜ ਬਲੌਕਾਂ ਦੀ ਨੀਲਾਮੀ ਦੇ ਛੇਵੇਂ ਪੜਾਅ ਲਈ 16 ਸਤੰਬਰ, 2025 ਨੂੰ ਐੱਨਆਈਟੀ ਜਾਰੀ ਕੀਤੀ ਹੈ। ਇਸ ਵਿੱਚ ਗ੍ਰੇਫਾਇਟ ਦੇ ਪੰਜ ਬਲੌਕ, ਰੂਬੀਡਿਅਮ ਦੇ ਦੋ ਬਲੌਕ ਅਤੇ ਸੀਜ਼ੀਅਮ ਅਤੇ ਜ਼ਿਰਕੋਨਿਯਮ ਦੇ ਇੱਕ ਬਲੌਕ (ਵੇਰਵਾ ਨੱਥੀ) ਵੀ ਸ਼ਾਮਲ ਹਨ। ਰੌਇਲਟੀ ਦੀ ਦਰ ‘ਤੇ ਕੇਂਦਰੀ ਕੈਬਨਿਟ ਦੀ ਅੱਜ ਦੀ ਮਨਜ਼ੂਰੀ ਨਾਲ ਬੋਲੀ ਲਗਾਉਣ ਵਾਲਿਆਂ ਨੂੰ ਨੀਲਾਮੀ ਵਿੱਚ ਆਪਣੀਆਂ ਵਿੱਤੀ ਬੋਲੀਆਂ ਤਰਕਸੰਗਤ ਰੂਪ ਵਿੱਚ ਜਮ੍ਹਾਂ ਕਰਨ ਵਿੱਚ ਮਦਦ ਮਿਲੇਗੀ।
1 ਸਤੰਬਰ, 2014 ਤੋਂ ਗ੍ਰੇਫਾਇਟ ਦੀ ਰੌਇਲਟੀ ਦਰ ਰੁਪਏ ਪ੍ਰਤੀ ਟਨ ਦੇ ਅਧਾਰ ‘ਤੇ ਦਰਸਾਈ ਗਈ ਹੈ। ਇਹ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਸੂਚੀ ਵਿੱਚ ਸਿਰਫ਼ ਖਣਿਜ ਹੈ, ਇਸ ਦੀ ਰੌਇਲਟੀ ਦਰ ਪ੍ਰਤੀ ਟਨ ਦੇ ਅਧਾਰ ‘ਤੇ ਦਰਸਾਈ ਗਈ ਸੀ। ਇਸ ਤੋਂ ਇਲਾਵਾ, ਵੱਖ-ਵੱਖ ਗ੍ਰੇਡਾਂ ਵਿੱਚ ਰੌਇਲਟੀ ਹਾਸਲ ਕਰਨ ਵਾਲੇ ਖਣਿਜ ਦੀਆਂ ਕੀਮਤਾਂ ਵਿੱਚ ਪਰਿਵਰਤਨ ਨੂੰ ਅਨੁਪਾਤਕ ਤੌਰ ‘ਤੇ ਲਿਆਉਣ ਲਈ ਸਾਰੇ ਗ੍ਰੇਡਾਂ ਵਿੱਚ ਗ੍ਰੇਫਾਇਡ ਦੀਆਂ ਕੀਮਤਾਂ ਵਿੱਚ ਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਗ੍ਰੇਫਾਇਟ ਦੀ ਰੌਇਲਟੀ ਨੂੰ ਹੁਣ ਕੀਮਤ ‘ਤੇ ਅਧਾਰ ‘ਤੇ ਵਸੂਲਣ ਦਾ ਫੈਸਲਾ ਲਿਆ ਗਿਆ ਹੈ। ਹਾਲ ਦੇ ਵਰ੍ਹਿਆਂ ਵਿੱਚ, ਜ਼ਿਆਦਾਤਰ ਮਹੱਤਵਪੂਰਨ ਖਣਿਜਾਂ ਦੀਆਂ ਰੌਇਲਟੀ ਦਰਾਂ ਦੋ ਪ੍ਰਤੀਸ਼ਤ ਤੋਂ ਚਾਰ ਪ੍ਰਤੀਸ਼ਤ ਦੀ ਸੀਮਾ ‘ਤੇ ਦਰਸਾਏ ਗਏ ਹਨ।
*****
ਐੱਮਜੇਪੀਐੱਸ/ਬੀਐੱਮ/ਸ਼ੀਨਮ ਜੈਨ
(Release ID: 2189726)
Visitor Counter : 6
Read this release in:
Khasi
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada