ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ 2025 ਨਵੀਨਤਾ ਅਤੇ ਸਮਾਵੇਸ਼ ਦਾ ਪ੍ਰਤੀਕ ਹੋਵੇਗਾ, ਜੋ ਕਿ ਮਹਿਲਾ ਫਿਲਮ ਨਿਰਮਾਤਾਵਾਂ, ਨਵੀਂ ਪ੍ਰਤਿਭਾਵਾਂ ਅਤੇ ਸਿਨੇਮਾ ਵਿੱਚ ਰਚਨਾਤਮਕ ਉੱਤਮਤਾ ਦਾ ਜਸ਼ਨ ਮਨਾਏਗਾ : ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ
ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਕਰਟਨ ਰੇਜ਼ਰ ਪ੍ਰੋਗਰਾਮ ਨਾਲ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ 2025 ਦੀ ਉਲਟੀ ਗਿਣਤੀ ਸ਼ੁਰੂ ਹੁੰਦੀ ਹੈ
56ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ 20 ਤੋਂ 28 ਨਵੰਬਰ, 2025 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾਵੇਗਾ
ਸਿਨੇਮਾ ਵਿੱਚ 50 ਸ਼ਾਨਦਾਰ ਵਰ੍ਹੇ ਪੂਰੇ ਕਰਨ ਲਈ 56ਵੇਂ IFFI ਦੇ ਸਮਾਪਤੀ ਸਮਾਰੋਹ ਵਿੱਚ ਪ੍ਰਸਿੱਧ ਅਦਾਕਾਰ ਰਜਨੀਕਾਂਤ ਨੂੰ ਸਨਮਾਨਿਤ ਕੀਤਾ ਜਾਵੇਗਾ
81 ਦੇਸ਼ਾਂ ਦੀਆਂ 240 ਤੋਂ ਵੱਧ ਫਿਲਮਾਂ ਵਿੱਚ 13 ਵਿਸ਼ਵ ਪ੍ਰੀਮੀਅਰ, 5 ਅੰਤਰਰਾਸ਼ਟਰੀ ਪ੍ਰੀਮੀਅਰ ਅਤੇ 44 ਏਸ਼ਿਆਈ ਪ੍ਰੀਮੀਅਰ ਸ਼ਾਮਲ ਹੋਣਗੇ
5 ਮਹਾਂਦੀਪਾਂ ਦੀਆਂ 32 ਫਿਲਮਾਂ ਤਿੰਨ ਸ਼ਾਨਦਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਮਲ ਹੋਣਗੀਆਂ
2025 ਵਿੱਚ ਦੁਨੀਆ ਦੇ ਟੌਪ ਫਿਲਮ ਫੈਸਟੀਵਲਾਂ ਦੀਆਂ ਚੋਟੀ ਦੀਆਂ ਪੁਰਸਕਾਰ ਜੇਤੂ ਫਿਲਮਾਂ ਪਹਿਲੀ ਵਾਰ ਭਾਰਤ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ
9 ਚੁਣੇ ਹੋਏ ਸੈਕਸ਼ਨ: ਡੌਕਿਊ-ਮੋਂਟੇਜ, ਫਰੋਮ ਦ ਫੈਸਟੀਵਲਜ਼, ਰਾਈਜ਼ਿੰਗ ਸਟਾਰਸ, ਮਿਸ਼ਨ ਲਾਈਫ, ਐਕਸਪੈਰੀਮੈਂਟਲ ਫਿਲਮਾਂ, ਰਿਸਟੋਰਡ ਕਲਾਸਿਕਸ, ਮਾਕਬ੍ਰੇ ਡ੍ਰੀਮਜ਼, ਯੂਨੀਸੈਫ ਅਤੇ ਸਿਨੇਮਾ ਆਫ਼ ਦ ਵਰਲਡ
ਕੰਟ੍ਰੀ ਫੋਕਸ: ਜਾਪਾਨ, ਜਾਪਾਨੀ ਸਿਨੇਮਾ ਦੇ ਚੁਣੇ ਹੋਏ ਪੈਕੇਜ, ਸੰਸਥਾਗਤ ਸਹਿਯੋਗ, ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ
ਸਪੈਸ਼ਲ ਫਿਲਮ ਪੈਕੇਜ: ਸਾਂਝੇਦਾਰ ਦੇਸ਼ ਸਪੇਨ ਅਤੇ ਸਪੌਟਲਾਈਟ ਆਸਟ੍ਰੇਲੀਆ
IFFI 2025 ਆਪਣਾ ਸ਼ਤਾਬਦੀ ਵਰ੍ਹਾ ਮਨਾਏਗਾ ਅਤੇ ਮੁੜ-ਸਥਾਪਿਤ ਕਲਾਸਿਕ ਫਿਲਮਾਂ ਰਾਹੀਂ ਪ੍ਰਸਿੱਧ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦਾ ਸਨਮਾਨ ਕਰੇਗਾ।
Posted On:
07 NOV 2025 5:10PM by PIB Chandigarh
56ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਉਤਸਵ (IFFI) 20 ਤੋਂ 28 ਨਵੰਬਰ, 2025 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾਵੇਗਾ। IFFI ਦਾ ਕਰਟਨ ਰੇਜ਼ਰ ਪ੍ਰੋਗਰਾਮ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ 81 ਦੇਸ਼ਾਂ ਦੀਆਂ 240 ਤੋਂ ਵੱਧ ਫਿਲਮਾਂ, 13 ਵਿਸ਼ਵ ਪ੍ਰੀਮੀਅਰ, 4 ਅੰਤਰਰਾਸ਼ਟਰੀ ਪ੍ਰੀਮੀਅਰ ਅਤੇ 46 ਏਸ਼ਿਆਈ ਪ੍ਰੀਮੀਅਰ ਜਿਹੇ ਇੱਕ ਵਿਆਪਕ ਅਤੇ ਵਿਭਿੰਨ ਪ੍ਰੋਗਰਾਮ ਸ਼ਾਮਲ ਹਨ। ਇਸ ਤਿਉਹਾਰ ਨੂੰ 127 ਦੇਸ਼ਾਂ ਤੋਂ ਰਿਕਾਰਡ 2,314 ਐਂਟਰੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਗਲੋਬਲ ਫੈਸਟੀਬਲ ਸਰਕਟ 'ਤੇ IFFI ਦੀ ਵਧ ਰਹੀ ਪ੍ਰਸਿੱਧੀ ਨੂੰ ਦਰਸਾਉਂਦੀਆਂ ਹਨ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਦਾ ਆਈਐੱਫਐੱਫਆਈ ਕਈ ਨਵੀਆਂ ਪਹਿਲਕਦਮੀਆਂ ਪੇਸ਼ ਕਰ ਰਿਹਾ ਹੈ ਜੋ ਨਵੀਨਤਾ ਅਤੇ ਸਮਾਵੇਸ਼ ਨੂੰ ਦਰਸਾਉਂਦੀਆਂ ਹਨ। ਡਾ. ਐੱਲ. ਮੁਰੂਗਨ ਨੇ ਕਿਹਾ ਕਿ ਇਸ ਵਰ੍ਹੇ 50 ਤੋਂ ਵੱਧ ਮਹਿਲਾ ਨਿਦੇਸ਼ਕਾਂ ਦੀਆਂ ਫਿਲਮਾਂ ਦਿਖਾਈਆਂ ਗਈਆਂ ਹਨ, ਜੋ ਕਿ ਸਿਨੇਮਾ ਵਿੱਚ ਨਾਰੀ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੈੱਬ ਅਤੇ ਸਟ੍ਰੀਮਿੰਗ ਕੰਟੈਂਟ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਲਈ ਇਸ ਵਰ੍ਹੇ ਓਟੀਟੀ ਅਵਾਰਡ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਸਕ੍ਰੀਨ ਰਾਈਟਿੰਗ, ਪ੍ਰੋਡਕਸ਼ਨ ਡਿਜ਼ਾਈਨ ਅਤੇ ਆਵਾਜ਼ ਵਰਗੇ ਖੇਤਰਾਂ ਵਿੱਚ ਨਵੀਆਂ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਦਾ ਨਿਰੰਤਰ ਸਮਰਥਨ ਕਰਦਾ ਰਹੇਗਾ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਐਂਟੀ-ਪਾਇਰੇਸੀ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਫਿਲਮ ਪ੍ਰਮਾਣੀਕਰਣ ਨੂੰ ਸਰਲ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਜਦਕਿ ਬਹੁ-ਭਾਸ਼ਾਈ ਫਿਲਮਾਂ ਲਈ ਸੀਬੀਐੱਫਸੀ ਦਾ ਆਉਣ ਵਾਲਾ "ਏਕ ਭਾਰਤ ਸ਼੍ਰੇਸ਼ਠ ਭਾਰਤ" ਪ੍ਰਮਾਣੀਕਰਣ ਭਾਰਤ ਦੀ ਸੱਭਿਆਚਾਰਕ ਏਕਤਾ ਨੂੰ ਹੋਰ ਉਤਸ਼ਾਹਿਤ ਕਰੇਗਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਭਾਰਤੀ ਸਿਨੇਮਾ ਵਿਸ਼ਵ ਪੱਧਰ 'ਤੇ ਮਜ਼ਬੂਤ ਪ੍ਰਭਾਵ ਪਾ ਰਿਹਾ ਹੈ, ਅਤੇ ਭਾਰਤੀ ਫਿਲਮਾਂ ਆਸਟ੍ਰੇਲਿਆਈ ਬੌਕਸ ਆਫਿਸ 'ਤੇ ਹਾਲੀਵੁੱਡ ਫਿਲਮਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਜਾਪਾਨ, ਸਪੇਨ ਅਤੇ ਆਸਟ੍ਰੇਲੀਆ ਇਸ ਸਾਲ IFFI ਵਿੱਚ ਇੱਕ ਨਵੇਂ ਤਰੀਕੇ ਨਾਲ ਸਹਿਯੋਗ ਕਰਨਗੇ। ਪ੍ਰੋਡਕਸ਼ਨ ਹਾਊਸਾਂ, ਰਾਜਾਂ ਅਤੇ ਸੱਭਿਆਚਾਰਕ ਸਮੂਹਾਂ ਦੀ ਇੱਕ ਸ਼ਾਨਦਾਰ ਕਾਰਨੀਵਲ ਪਰੇਡ ਇੱਕ ਜੀਵੰਤ ਮਾਹੌਲ ਪੈਦਾ ਬਣਾਏਗੀ, ਜਦਕਿ ਇੱਕ ਵੱਡਾ ਫਿਲਮ ਬਜ਼ਾਰ ਅੰਤਰਰਾਸ਼ਟਰੀ ਸਹਿ-ਨਿਰਮਾਣ ਨੂੰ ਉਤਸ਼ਾਹਿਤ ਕਰੇਗਾ।
IFFI-EESTA ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਨਾਲ ਜੁੜਿਆ ਹੋਇਆ ਇੱਕ ਜੀਵੰਤ ਮਨੋਰੰਜਨ ਅਤੇ ਸੱਭਿਆਚਾਰਕ ਫੈਸਟੀਵਲ ਹੈ। IFFI-EESTA ਇਸ ਪ੍ਰੋਗਰਾਮ ਦੌਰਾਨ ਸੰਗੀਤ, ਸੱਭਿਆਚਾਰ ਅਤੇ ਮਨੋਰੰਜਨ ਦਾ ਜਸ਼ਨ ਮਨਾਏਗਾ। ਇਸ ਨੂੰ ਫਿਲਮ, ਭੋਜਨ, ਕਲਾ ਅਤੇ ਇੰਟਰਐਕਟਿਵ ਅਨੁਭਵਾਂ ਦੇ ਸੁਮੇਲ ਰਾਹੀਂ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਮੁੱਖ ਤਿਉਹਾਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਅਤੇ ਜਨਤਕ ਸ਼ਮੂਲੀਅਤ ਨੂੰ ਵਧਾਉਣਾ ਹੈ। ਸ਼੍ਰੀ ਜਾਜੂ ਨੇ ਇਹ ਵੀ ਦੱਸਿਆ ਕਿ ਜਿੱਥੇ ਇੱਕ ਪਾਸੇ ਜੈਨਰੇਟਿਵ ਏਆਈ ਮਨੋਰੰਜਨ ਉਦਯੋਗ ਵਿੱਚ ਕ੍ਰਾਂਤੀ ਲਿਆ ਰਿਹਾ ਹੈ, ਉੱਥੇ ਹੀ ਇਸ ਨੂੰ ਕਹਾਣੀ ਸੁਣਾਉਣ ਦੀ ਕਲਾ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਇੱਕ ਰਚਨਾਤਮਕ ਉਪਕਰਣ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ।

IFFI 2025 ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਨਿਰਮਾਤਾ ਅਤੇ ਫਿਲਮ ਦੇਖਣ ਵਾਲਾ ਦੇਸ਼ ਹੈ, ਜੋ ਆਪਣੇ ਲੋਕਾਂ ਦੇ ਕਹਾਣੀਆਂ ਪ੍ਰਤੀ ਪਿਆਰ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਹਾਣੀ ਸੁਣਾਉਣ ਨਾਲ ਸੱਭਿਆਚਾਰਾਂ ਵਿੱਚ ਸਮਝ ਅਤੇ ਸ਼ਾਂਤੀ ਦਾ ਨਿਰਮਾਣ ਹੁੰਦਾ ਹੈ। ਫਿਲਮ ਬਜ਼ਾਰ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਇਸ ਨੂੰ ਇੱਕ ਅੰਦੋਲਨ ਦੱਸਿਆ ਜੋ ਤਕਨਾਲੋਜੀ ਰਾਹੀਂ ਨੌਜਵਾਨ ਸਿਰਜਣਹਾਰਿਆਂ ਨੂੰ ਸਸ਼ਕਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੱਕ ਰਚਨਾਤਮਕ ਉਪਕਰਣ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜੋ ਕਿ ਕਹਾਣੀਕਾਰਾਂ ਨੂੰ ਭਾਰਤ ਦੀਆਂ ਕਹਾਣੀਆਂ ਨੂੰ ਦੁਨੀਆ ਨਾਲ ਸਾਂਝਾ ਕਰਨ ਵਿੱਚ ਮਦਦ ਕਰੇ।

56ਵੇਂ ਆਈਐੱਫਐੱਫਆਈ ਦੀਆਂ ਮੁੱਖ ਵਿਸ਼ੇਸ਼ਤਾਵਾਂ
ਉਦਘਾਟਨ ਫਿਲਮ ਅਤੇ ਗਾਲਾ ਪ੍ਰੀਮੀਅਰ
ਉਦਘਾਟਨੀ ਸਮਾਰੋਹ ਵਿੱਚ ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ (ਫਿਲਮਜ਼) ਡਾ. ਅਜੇ ਨਾਗਭੂਸ਼ਣ, ਭਾਰਤੀ ਪੈਨੋਰਮਾ ਜਿਊਰੀ (ਫੀਚਰ) ਦੇ ਚੇਅਰਮੈਨ ਸ਼੍ਰੀ ਰਾਜਾ ਬੁੰਦੇਲਾ, ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਅਤੇ ਭਾਰਤੀ ਪੈਨੋਰਮਾ ਜਿਊਰੀ (ਨੌਨ-ਫੀਚਰ) ਦੇ ਚੇਅਰਮੈਨ ਸ਼੍ਰੀ ਧਰਮ ਗੁਲਾਟੀ ਵੀ ਮੌਜੂਦ ਸਨ।
● IFFI 2025 ਦੀ ਸ਼ੁਰੂਆਤੀ ਫਿਲਮ "ਦ ਬਲੂ ਟ੍ਰੇਲ" ਹੈ, ਜੋ ਕਿ ਬ੍ਰਾਜ਼ੀਲਿਅਨ ਲੇਖਕ ਗੈਬ੍ਰਿਅਲ ਮਸਕਾਰੋ ਦੁਆਰਾ ਲਿਖੀ ਗਈ ਇੱਕ ਵਿਗਿਆਨ-ਕਥਾ ਅਤੇ ਕਲਪਨਾ ਫੀਚਰ ਫਿਲਮ ਹੈ। ਇਹ ਇੱਕ 75 ਵਰ੍ਹਿਆਂ ਦੀ ਮਹਿਲਾ ਦੀ ਕਹਾਣੀ ਹੈ ਜਿਸ ਦੀ ਐਮਾਜ਼ਨ ਦੇ ਮਾਧਿਅਮ ਨਾਲ ਸਾਹਸੀ ਯਾਤਰਾ ਆਜ਼ਾਦੀ, ਮਾਣ ਅਤੇ ਸੁਪਨੇ ਦੇਖਣ ਦੇ ਅਧਿਕਾਰ ਦਾ ਇੱਕ ਸ਼ਾਂਤ ਮੈਨੀਫੈਸਟੋ ਬਣ ਜਾਂਦੀ ਹੈ। ਇਸ ਫਿਲਮ ਨੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਸਿਲਵਰ ਬੀਅਰ - ਗ੍ਰੈਂਡ ਜਿਊਰੀ ਪੁਰਸਕਾਰ ਜਿੱਤਿਆ।
ਵਿਆਪਕ ਪ੍ਰੋਗਰਾਮ ਅਤੇ ਪ੍ਰੀਮੀਅਰ
• ਗਾਲਾ ਪ੍ਰੀਮੀਅਰਜ਼ ਸੈਕਸ਼ਨ ਵਿੱਚ 18 ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 13 ਵਿਸ਼ਵ ਪ੍ਰੀਮੀਅਰ, 2 ਏਸ਼ੀਆ ਪ੍ਰੀਮੀਅਰ, 1 ਭਾਰਤ ਪ੍ਰੀਮੀਅਰ, ਅਤੇ 2 ਵਿਸ਼ੇਸ਼ ਸ਼ੋਅਕੇਸ ਸਕ੍ਰੀਨਿੰਗ ਸ਼ਾਮਲ ਹਨ। ਰੈੱਡ ਕਾਰਪੇਟ ‘ਤੇ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਦੀ ਇੱਕ ਵਿਸ਼ੇਸ਼ ਲੜੀ ਦਾ ਸਵਾਗਤ ਕੀਤਾ ਜਾਵੇਗਾ।
● 81 ਦੇਸ਼ਾਂ ਦੀਆਂ ਕੁੱਲ 240 ਤੋਂ ਵੱਧ ਫਿਲਮਾਂ।
● ਅੰਤਰਰਾਸ਼ਟਰੀ ਸੈਕਸ਼ਨ ਵਿੱਚ 160 ਫਿਲਮਾਂ, ਜਿਨ੍ਹਾਂ ਵਿੱਚ 13 ਵਿਸ਼ਵ ਪ੍ਰੀਮੀਅਰ ਸ਼ਾਮਲ ਹਨ।
* IFFI 2025 ਵਿੱਚ 80 ਤੋਂ ਵੱਧ ਪੁਰਸਕਾਰ ਜੇਤੂ ਫਿਲਮਾਂ ਅਤੇ 21 ਅਧਿਕਾਰਤ ਔਸਕਰ-ਨਾਮਜ਼ਦ ਫਿਲਮਾਂ ਦਿਖਾਈਆਂ ਜਾਣਗੀਆਂ।
* "ਸਿਨੇਮਾ ਆਫ਼ ਦ ਵਰਲਡ" ਦੇ ਤਹਿਤ 55 ਤੋਂ ਵੱਧ ਫਿਲਮਾਂ ਅਤੇ 133 ਅੰਤਰਰਾਸ਼ਟਰੀ ਫਿਲਮਾਂ ਦੀ ਇੱਕ ਯੋਜਨਾਬੱਧ ਚੋਣ, ਜੋ ਫੈਸਟੀਵਲਾਂ ਵਿੱਚ ਪ੍ਰਦਰਸ਼ਿਤ ਹੋ ਚੁੱਕੀ ਹੈ।
ਅੰਤਰਰਾਸ਼ਟਰੀ ਪ੍ਰੋਗਰਾਮਿੰਗ ਵਿੱਚ ਕਿਉਰੇਟਿਡ ਸੈਕਸ਼ਨ
● ਜਾਪਾਨ: ਫੋਕਸ ਕੰਟਰੀ ਅਤੇ ਦੋ ਨਵੇਂ ਜੋੜੇ ਗਏ ਸੈਕਸ਼ਨ, ਪਾਰਟਨਰ ਦੇਸ਼: ਸਪੇਨ ਅਤੇ ਸਪੌਟਲਾਈਟ ਦੇਸ਼: ਆਸਟ੍ਰੇਲੀਆ।
● ਕੁੱਲ ਮਿਲਾ ਕੇ, ਇਸ ਫੈਸਟੀਵਲ ਵਿੱਚ 15 ਪ੍ਰਤੀਯੋਗੀ ਅਤੇ ਕਿਉਰੇਟਿਡ ਸੈੱਗਮੈਂਟ ਪੇਸ਼ ਕੀਤੇ ਜਾਣਗੇ, ਜਿਸ ਵਿੱਚ ਅੰਤਰਰਾਸ਼ਟਰੀ ਮੁਕਾਬਲਾ, ਇੱਕ ਨਿਰਦੇਸ਼ਕ ਦੀ ਸਰਵੋਤਮ ਪਹਿਲੀ ਫੀਚਰ ਫਿਲਮ, ICFT-UNESCO ਗਾਂਧੀ ਮੈਡਲ, ਅਤੇ ਮੈਕਾਬ੍ਰੇ ਡ੍ਰੀਮਜ਼, ਡੌਕਿਊ-ਮੋਂਟੇਜ, ਐਕਸਪੈਰੀਮੈਂਟਲ ਫਿਲਮਾਂ, ਯੂਨੀਸੈੱਫ, ਅਤੇ ਰੀਸਟੋਰਡ ਕਲਾਸਿਕਸ ਵਰਗੇ ਵਿਸ਼ੇਸ਼ ਸੈੱਗਮੈਂਟ ਸ਼ਾਮਲ ਹਨ।
ਕੰਟ੍ਰੀ ਫੋਕਸ-ਜਾਪਾਨ
● IFFI 2025 ਲਈ ਜਾਪਾਨ ਫੋਕਸ ਕੰਟ੍ਰੀ ਹੈ। IFFI ਦੀ ਫੋਕਸ ਕੰਟ੍ਰੀ: ਜਾਪਾਨ ਅੱਜ ਦੇ ਜਾਪਾਨੀ ਸਿਨੇਮਾ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ, ਜਿਸ ਵਿੱਚ ਉੱਭਰ ਰਹੇ ਫਿਲਮ ਨਿਰਮਾਤਾਵਾਂ ਅਤੇ ਸਥਾਪਿਤ ਲੇਖਕਾਂ ਦੋਵਾਂ ਦੀ ਰਚਨਾਤਮਕ ਸ਼ਕਤੀ ਦਾ ਜਸ਼ਨ ਮਨਾਇਆ ਜਾਂਦਾ ਹੈ ਜੋ ਕਿ ਦੇਸ਼ ਦੀ ਵਿਕਸਿਤ ਹੋ ਰਹੀ ਫਿਲਮ ਦੀ ਭਾਸ਼ਾ ਨੂੰ ਆਕਾਰ ਦੇ ਰਹੇ ਹਨ। ਛੇ ਸਾਵਧਾਨੀ ਨਾਲ ਚੁਣੇ ਹੋਏ ਸਿਰਲੇਖਾਂ ਵਿੱਚ- ਯਾਦਦਾਸ਼ਤ ਅਤੇ ਪਛਾਣ ਦੇ ਗੂੜ੍ਹੇ ਨਾਟਕਾਂ ਤੋਂ ਲੈ ਕੇ ਫੈਸਟੀਵਲ-ਜੇਤੂ ਮਨੋਵਿਗਿਆਨਕ ਥ੍ਰਿਲਰ, ਅਨੋਖੇ ਬਿਰਤਾਂਤ, ਯੁਵਾ ਵਿਗਿਆਨ ਕਥਾ, ਅਤੇ ਕਾਵਿਕ, ਨੌਨ-ਲੀਨੀਅਰ ਪ੍ਰਯੋਗ ਸ਼ਾਮਲ ਹਨ।
ਸ਼ਤਾਬਦੀ ਸਨਮਾਨ
● IFFI 2025 ਸ਼ਤਾਬਦੀ ਵਰ੍ਹਾ ਮਨਾਏਗਾ ਅਤੇ ਮਹਾਨ ਫਿਲਮ ਨਿਰਮਾਤਾਵਾਂ ਗੁਰੂ ਦੱਤ, ਰਾਜ ਖੋਸਲਾ, ਰਿਤਵਿਕ ਘਟਕ, ਪੀ. ਭਾਨੂਮਤੀ, ਭੂਪੇਨ ਹਜ਼ਾਰਿਕਾ ਅਤੇ ਸਲਿਲ ਚੌਧਰੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਰਚਨਾਵਾਂ ਦਾ ਪ੍ਰਦਰਸ਼ਨ ਕਰਕੇ ਸਨਮਾਨਿਤ ਕਰੇਗਾ।
ਸਲਿਲ ਚੌਧਰੀ ਦੀ ਮੁਸਾਫਿਰ ਅਤੇ ਰਿਤਵਿਕ ਘਟਕ ਦੀ ਸੁਬਰਨਰੇਖਾ IFFI 2025 ਵਿੱਚ ਦਿਖਾਇਆ ਜਾਵੇਗਾ।
ਰਜਨੀਕਾਂਤ ਦੀ ਗੋਲਡਨ ਜੁਬਲੀ
- ਸੁਪਰ ਸਟਾਰ ਰਜਨੀਕਾਂਤ ਨੂੰ ਉਨ੍ਹਾਂ ਦੇ ਸ਼ਾਨਦਾਰ ਸਿਨੇਮੈਟਿਕ ਸਫਰ ਦੇ 50 ਵਰ੍ਹੇ ਪੂਰੇ ਹੋਣ ‘ਤੇ ਸਮਾਪਤੀ ਸਮਾਰੋਹ ਵਿੱਚ ਸਨਮਾਨਿਤ ਵੀ ਕੀਤਾ ਜਾਵੇਗਾ।
ਭਾਰਤੀ ਪੈਨੋਰਮਾ ਅਤੇ ਨਿਊ ਹੋਰੀਜ਼ਨਸ
● ਇੰਡੀਅਨ ਪਨੋਰਮਾ 2025: 25 ਫੀਚਰ ਫਿਲਮਾਂ, 20 ਨੌਨ-ਫੀਚਰ ਫਿਲਮਾਂ, ਅਤੇ 5 ਡੈਬਿਊ ਫੀਚਰ ਫਿਲਮਾਂ।
● ਉਦਘਾਟਨ ਫਿਲਮ (ਇੰਡੀਅਨ ਪੈਨੋਰਮਾ ਫੀਚਰ): ਅਮਰਨ (ਤਮਿਲ), ਨਿਰਦੇਸ਼ਕ: ਰਾਜਕੁਮਾਰ ਪੇਰਿਆਸਾਮੀ।
● ਉਦਘਾਟਨ ਨੌਨ-ਫੀਚਰ ਫਿਲਮ: ਕਾਕੋਰੀ।
● ਨਿਊ ਹੋਰਾਇਜ਼ਨਸ: ਇੰਡੀਅਨ ਪੈਨੋਰਮਾ ਚੋਣ ਤੋਂ ਬਾਹਰ ਪੰਜ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਫੀਚਰ ਫਿਲਮਾਂ (ਵਿਸ਼ਵ, ਅੰਤਰਰਾਸ਼ਟਰੀ, ਏਸ਼ਿਆਈ, ਜਾਂ ਭਾਰਤੀ ਪ੍ਰੀਮੀਅਰ)।
ਮਹਿਲਾਵਾਂ, ਡੈਬਿਊ ਵੌਇਸਿਜ਼ ਅਤੇ ਉੱਭਰਦੀਆਂ ਪ੍ਰਤਿਭਾਵਾਂ
● ਸਿਨੇਮਾ ਵਿੱਚ ਮਹਿਲਾਵਾਂ: ਮਹਿਲਾਵਾਂ ਦੁਆਰਾ ਨਿਰਦੇਸ਼ਿਤ 50 ਤੋਂ ਵੱਧ ਫਿਲਮਾਂ; ਡੈਬਿਊ ਫਿਲਮ ਨਿਰਮਾਤਾਵਾਂ ਦੁਆਰਾ 50 ਤੋਂ ਵੱਧ ਕੰਮ, ਜੋ ਕਿ ਫੈਸਟੀਵਲ ਦੇ ਸਮਾਵੇਸ਼ ਅਤੇ ਉੱਭਰ ਰਹੀਆਂ ਆਵਾਜ਼ਾਂ 'ਤੇ ਕੇਂਦ੍ਰਿਤ ਹੋਣ ਨੂੰ ਦਰਸਾਉਂਦੀਆਂ ਹਨ। (ਅੰਤਰਰਾਸ਼ਟਰੀ ਭਾਗ)
● ਇੱਕ ਭਾਰਤੀ ਫੀਚਰ ਫਿਲਮ ਦੇ ਸਰਵੋਤਮ ਡੈਬਿਊ ਨਿਰਦੇਸ਼ਕ: ਪੰਜ ਚੁਣੀਆਂ ਗਈਆਂ ਡੈਬਿਊ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਪੁਰਸਕਾਰ ਦੇ ਤਹਿਤ ਨਿਰਦੇਸ਼ਕ ਨੂੰ ਇੱਕ ਸਰਟੀਫਿਕੇਟ ਅਤੇ 5 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।
● ਸਰਵੋਤਮ ਵੈੱਬ ਸੀਰੀਜ਼ (OTT) ਪੁਰਸਕਾਰ: ਪੰਜ ਫਾਈਨਲਿਸਟਾਂ (30 ਸਬਮਿਸ਼ਨਾਂ ਵਿੱਚੋਂ ਚੁਣੇ ਗਏ) ਵਿੱਚੋਂ, ਜੇਤੂ ਨੂੰ ਇੱਕ ਸਰਟੀਫਿਕੇਟ ਅਤੇ 10 ਲੱਖ ਰੁਪਏ ਦਾ ਨਕਦ ਪੁਰਸਕਾਰ ਮਿਲੇਗਾ, ਜਿਸ ਨੂੰ ਕਿ ਰਚਨਾਕਾਰਾਂ ਅਤੇ ਨਿਰਮਾਤਾਵਾਂ ਵਿਚਕਾਰ ਸਾਂਝਾ ਕੀਤਾ ਜਾਵੇਗਾ।
ਕੱਲ੍ਹ ਦੀਆਂ ਰਚਨਾਤਮਕ ਪ੍ਰਤਿਭਾਵਾਂ (ਸੀਐੱਮਓਟੀ)
● CMOT ਨੂੰ 2025 ਲਈ 799 ਐਂਟਰੀਆਂ ਪ੍ਰਾਪਤ ਹੋਈਆਂ। ਚੁਣੇ ਗਏ ਭਾਗੀਦਾਰਾਂ ਦੀ ਗਿਣਤੀ 75 ਤੋਂ ਵਧ ਕੇ 124 ਹੋ ਗਈ ਹੈ, ਜਿਸ ਵਿੱਚ 13 ਫਿਲਮ ਨਿਰਮਾਣ ਸ਼ਿਲਪਕਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇਸ ਸਾਲ ਤਿੰਨ ਨਵੇਂ ਸ਼ਿਲਪ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ShortsTV ਦੇ ਸਹਿਯੋਗ ਨਾਲ 48 ਘੰਟਿਆਂ ਦਾ ਫਿਲਮ ਮੇਕਿੰਗ ਚੈਲੇਂਜ ਵੀ ਸ਼ਾਮਲ ਹੈ।
ਵੇਵਸ ਫਿਲਮ ਬਜ਼ਾਰ
● ਵੇਵਸ ਫਿਲਮ ਬਜ਼ਾਰ (19ਵਾਂ ਐਡੀਸ਼ਨ): ਸਕ੍ਰੀਨਰਾਈਟਰਜ਼ ਲੈਬ, ਮਾਰਕੀਟ ਸਕ੍ਰੀਨਿੰਗ, ਵਿਊਇੰਗ ਰੂਮ ਲਾਇਬ੍ਰੇਰੀ, ਸਹਿ-ਉਤਪਾਦਨ ਮਾਰਕੀਟ ਫੀਚਰ ਅਤੇ ਡੌਕਿਊਮੈਂਟਰੀ ਨਾਲ 300 ਤੋਂ ਵੱਧ ਫਿਲਮ ਪ੍ਰੋਜੈਕਟ ਉਤਪਾਦਨ, ਵੰਡ ਅਤੇ ਵਿਕਰੀ ਸਹਿਯੋਗ ਲਈ ਪੇਸ਼ ਕੀਤੇ ਜਾਣਗੇ, ਇਹ ਬਜ਼ਾਰ ਦੱਖਣੀ ਏਸ਼ੀਆ ਵਿੱਚ ਇੱਕ ਪ੍ਰਮੁੱਖ ਫਿਲਮ ਬਜ਼ਾਰ ਵਜੋਂ ਲਗਾਤਾਰ ਵਿਕਸਿਤ ਹੋ ਰਿਹਾ ਹੈ।
● ਵੇਵਸ ਫਿਲਮ ਬਜ਼ਾਰ ਸਹਿ-ਉਤਪਾਦਨ ਮਾਰਕੀਟ: 22 ਫੀਚਰ ਫਿਲਮਾਂ ਅਤੇ 5 ਡੌਕਿਊਮੈਂਟਰੀ ਦਿਖਾਈਆਂ ਜਾਣਗੀਆਂ। 3 ਜੇਤੂਆਂ ਨੂੰ ਕੁੱਲ $20,000 ਦੀ ਨਕਦ ਗ੍ਰਾਂਟ ਦਿੱਤੀ ਜਾਵੇਗੀ (ਪਹਿਲਾ ਪੁਰਸਕਾਰ: ਸਹਿ-ਉਤਪਾਦਨ ਮਾਰਕੀਟ ਫੀਚਰ - $10,000, ਦੂਜਾ ਪੁਰਸਕਾਰ: ਸਹਿ-ਉਤਪਾਦਨ ਮਾਰਕੀਟ ਫੀਚਰ - $5,000। ਸਹਿ-ਉਤਪਾਦਨ ਮਾਰਕੀਟ ਡੌਕਿਊਮੈਂਟਰੀ ਪ੍ਰੋਜੈਕਟ ਲਈ ਵਿਸ਼ੇਸ਼ ਨਕਦ ਗ੍ਰਾਂਟ - $5000)।
● ਇਸ ਸਾਲ ਦੀ ਵੇਵਸ ਫਿਲਮ ਮਾਰਕੀਟ ਰਿਕੋਮੈਂਡਿਡ (WFBR) ਸੈਕਸ਼ਨ ਵਿੱਚ 22 ਫਿਲਮਾਂ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਤਿੰਨ ਸ਼ੌਰਟ ਫਿਕਸ਼ਨ ਫਿਲਮਾਂ, ਤਿੰਨ ਮੱਧਮ-ਲੰਬਾਈ ਵਾਲੀਆਂ ਡੌਕਿਊਮੈਂਟਰੀ ਫਿਲਮਾਂ, ਅਤੇ 16 ਫਿਕਸ਼ਨ ਫੀਚਰ ਫਿਲਮਾਂ ਸ਼ਾਮਲ ਹਨ। ਇਹ ਫਿਲਮਾਂ 14 ਭਾਸ਼ਾਵਾਂ ਅਤੇ ਚਾਰ ਦੇਸ਼ਾਂ ਦੀ ਨੁਮਾਇੰਦਗੀ ਕਰਦੀਆਂ ਹਨ, ਅਤੇ ਕਈ ਨਵੇਂ ਨਿਰਦੇਸ਼ਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
● "ਗਿਆਨ ਲੜੀ" ਵਿੱਚ ਪੇਸ਼ਕਾਰੀ ਸੈਸ਼ਨ, ਦੇਸ਼ ਅਤੇ ਰਾਜ ਦੇ ਪ੍ਰਦਰਸ਼ਨ, ਅਤੇ ਨਿਰਮਾਣ ਅਤੇ ਵੰਡ 'ਤੇ ਵਿਵਹਾਰਕ ਸੈਸ਼ਨ ਸ਼ਾਮਲ ਹੋਣਗੇ।
● WFB ਪਵੇਲੀਅਨ ਅਤੇ ਸਟਾਲ 7 ਤੋਂ ਵੱਧ ਦੇਸ਼ਾਂ ਦੇ ਵਫ਼ਦਾਂ ਦੀ ਮੇਜ਼ਬਾਨੀ ਕਰਨਗੇ ਅਤੇ 10 ਤੋਂ ਵੱਧ ਭਾਰਤੀ ਰਾਜਾਂ ਤੋਂ ਪ੍ਰੋਤਸਾਹਨ ਪ੍ਰਦਰਸ਼ਿਤ ਕਰਨਗੇ। ਪੰਜ ਤੋਂ ਵੱਧ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਵਾਲਾ ਇੱਕ ਸਮਰਪਿਤ ਤਕਨੀਕੀ ਪਵੇਲੀਅਨ ਮੁੱਖ ਉਦਯੋਗ ਭਾਗੀਦਾਰਾਂ ਦੇ ਸਹਿਯੋਗ ਨਾਲ VFX, ਐਨੀਮੇਸ਼ਨ, CGI, ਅਤੇ ਹੋਰ ਫਿਲਮ ਨਿਰਮਾਣ ਤਕਨੀਕਾਂ ਵਿੱਚ ਅਤਿ-ਆਧੁਨਿਕ ਨਵੀਨਤਾਵਾਂ ਦਾ ਪ੍ਰਦਰਸ਼ਨ ਕਰੇਗਾ।
ਬਜ਼ਾਰ ਅਤੇ ਸਹਿ-ਉਤਪਾਦਨ ਦੇ ਮੌਕੇ: ਵੇਵਸ ਫਿਲਮ ਮਾਰਕੀਟ ਨੈੱਟਵਰਕਿੰਗ ਈਵੈਂਟ ਫਿਲਮ ਨਿਰਮਾਤਾਵਾਂ, ਨਿਰਮਾਤਾਵਾਂ, ਵਿਕਰੀ ਏਜੰਟਾਂ, ਤਿਉਹਾਰ ਪ੍ਰੋਗਰਾਮਰਾਂ ਅਤੇ ਨਿਵੇਸ਼ਕਾਂ ਨੂੰ ਰਚਨਾਤਮਕ ਅਤੇ ਵਿੱਤੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕਰਨਗੇ।
ਮਾਸਟਰਕਲਾਸ, ਪੈਨਲ ਅਤੇ ਇੰਟਰੈਕਟਿਵ ਪ੍ਰੋਗਰਾਮ
● ਫਿਲਮ ਪ੍ਰੇਮੀ ਕਲਾ ਅਕੈਡਮੀ ਵਿਖੇ 10 ਫਾਰਮੈੱਟਾਂ ਵਿੱਚ 21 ਮਾਸਟਰ ਕਲਾਸਾਂ ਅਤੇ ਪੈਨਲ ਚਰਚਾਵਾਂ ਦਾ ਆਨੰਦ ਮਾਣ ਸਕਦੇ ਹਨ, ਜਿਸ ਵਿੱਚ ਵਿਧੂ ਵਿਨੋਦ ਚੋਪੜਾ, ਅਨੁਪਮ ਖੇਰ, ਕ੍ਰਿਸਟੋਫਰ ਚਾਰਲਸ ਕੌਰਬੋਲਡ ਓਬੀਈ, ਬੌਬੀ ਦਿਓਲ, ਆਮਿਰ ਖਾਨ, ਰਵੀ ਵਰਮਨ, ਖੁਸ਼ਬੂ ਸੁੰਦਰ, ਸੁਹਾਸਿਨੀ ਮਣੀ ਰਤਨਮ, ਪੀਟ ਡ੍ਰੇਪਰ ਅਤੇ ਸ਼੍ਰੀਕਰ ਪ੍ਰਸਾਦ ਵਰਗੇ ਦਿੱਗਜ ਸ਼ਾਮਲ ਹੋਣਗੇ। ਸੈਸ਼ਨ ਡਿਜੀਟਲ ਯੁੱਗ ਵਿੱਚ ਸੰਪਾਦਨ ਅਤੇ ਅਦਾਕਾਰੀ ਤੋਂ ਲੈ ਕੇ ਸਥਿਰਤਾ, ਸਟੇਜ ਅਦਾਕਾਰੀ, ਏਆਈ, ਅਤੇ ਵੀਐੱਫਐਕਸ ਤਕਨੀਕਾਂ ਤੱਕ ਵਿਸਤ੍ਰਿਤ ਹੋਣਗੇ।
● ਨਵੇਂ ਪੈਨਲ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿੱਚ ਸਿਨੇਮਾ ਦੀ ਭੂਮਿਕਾ ਅਤੇ ਫਿਲਮ ਨਿਰਮਾਣ ਦੀਆਂ ਚੁਣੌਤੀਆਂ 'ਤੇ ਚਰਚਾ ਕਰਨਗੇ। "ਗੱਲਬਾਤ" ਸੈਸ਼ਨਾਂ ਵਿੱਚ ਵੱਖ-ਵੱਖ ਉਦਯੋਗਾਂ ਦੇ ਪ੍ਰਸਿੱਧ ਕਲਾਕਾਰ ਅਤੇ ਫਿਲਮ ਨਿਰਮਾਤਾ ਸ਼ਾਮਲ ਹੋਣਗੇ। ਤਕਨੀਕੀ ਸੈਸ਼ਨ ਸੰਪਾਦਨ, ਸਿਨੇਮੈਟੋਗ੍ਰਾਫੀ, ਵੀਐੱਫਐਕਸ ਅਤੇ ਐੱਸਐੱਫਐਕਸ ‘ਤੇ ਚਾਨਣਾ ਪਾਇਆ ਜਾਵੇਗਾ।
ਫੈਸਟੀਵਲ ਸਥਾਨ ਅਤੇ ਪਹੁੰਚਯੋਗਤਾ
● ਫਿਲਮਾਂ ਅਤੇ ਪ੍ਰੋਗਰਾਮ ਪੰਜ ਮੁੱਖ ਸਥਾਨਾਂ 'ਤੇ ਆਯੋਜਿਤ ਕੀਤੇ ਜਾਣਗੇ: INOX ਪੰਜਿਮ, ਮੈਕੁਇਨੇਜ਼ ਪੈਲੇਸ (Maquinez Palace), INOX ਪੋਰਵੋਰਿਮ, Z-Square ਸਮਰਾਟ ਅਸ਼ੋਕ ਅਤੇ ਰਵਿੰਦਰ ਭਵਨ, ਮਡਗਾਓਂ। ਮੀਰਾਮਾਰ ਬੀਚ, ਰਵਿੰਦਰ ਭਵਨ ਫਾਟੋਰਡਾ ਅਤੇ ਅੰਜੁਨਾ ਬੀਚ 'ਤੇ ਓਪਨ-ਏਅਰ ਸਕ੍ਰੀਨਿੰਗ ਆਯੋਜਿਤ ਕੀਤੀ ਜਾਏਗੀ।
● ਸਾਰੇ ਸਥਾਨ ਆਡੀਓ ਵੇਰਵੇ, ਸਾਂਕੇਤਿਕ ਭਾਸ਼ਾ ਵਿਆਖਿਆਨ ਅਤੇ ਬਹੁ-ਭਾਸ਼ਾਈ ਡਬਿੰਗ ਜਿਹੇ ਸੁਗਮਤਾ ਦੇ ਉਪਾਵਾਂ ਨਾਲ ਲੈਸ ਹਨ, ਜੋ ਕਿ ਫੈਸਟੀਵਲ ਦੀ ਸਮਾਵੇਸ਼ੀ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਦੇ ਅਨੁਸਾਰ ਹਨ।
ਅੰਤਰਰਾਸ਼ਟਰੀ ਪ੍ਰਤੀਯੋਗਿਤਾ ਲਈ ਨਿਰਣਾਇਕ ਮੰਡਲ : 56ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ
- ਚੇਅਰਪਰਸਨ : ਰਾਕੇਸ਼ ਓਮਪ੍ਰਕਾਸ਼ ਮੇਹਰਾ (ਭਾਰਤ)
- ਮੈਂਬਰ:
- ਗ੍ਰੀਮ ਕਲਿਫੋਰਡ, ਸੰਪਾਦਕ ਅਤੇ ਨਿਰਦੇਸ਼ਕ (ਆਸਟ੍ਰੇਲੀਆ)
- ਰੇਮੀ ਅਦੇਫਾਰਾਸਿਨ, ਸਿਨੇਮੈਟੋਗ੍ਰਾਫਰ (ਇੰਗਲੈਂਡ)
- ਕੈਥਰੀਨਾ ਸ਼ੁਟਲਰ, ਐਕਟਰ (ਜਰਮਨੀ)
- ਚੰਦ੍ਰਨ ਰਤਨਮ, ਫਿਲਮ ਨਿਰਮਾਤਾ (ਸ੍ਰੀਲੰਕਾ)
ਜ਼ਿਕਰਯੋਗ ਫਿਲਮਾਂ ਅਤੇ ਪੁਰਸਕਾਰ ਜੇਤੂ
● ਇਸ ਫੈਸਟੀਵਲ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਪੁਰਸਕਾਰ ਜੇਤੂਆਂ ਅਤੇ ਫੈਸਟੀਵਲ ਦੀਆਂ ਪਸੰਦੀਦਾ ਫਿਲਮਾਂ ਨੂੰ ਦਿਖਾਇਆ ਜਾਵੇਗਾ। ਇਨ੍ਹਾਂ ਵਿੱਚ ਕਾਨਸ, ਬਰਲਿਨੇਲ, ਲੋਕਾਰਨੋ ਅਤੇ ਵੇਨਿਸ ਵਿੱਚ ਸਫਲ ਫਿਲਮਾਂ ਵੀ ਸ਼ਾਮਲ ਹਨ, ਜੋ ਕਿ ਸ਼ਾਨਦਾਰ ਸਿਨੇਮਾ ਲਈ ਇੱਕ ਗਲੋਬਲ ਮੀਟਿੰਗ ਸਥਾਨ ਵਜੋਂ IFFI ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ "ਇਟ ਵੌਜ਼ ਜਸਟ ਐਨ ਐਕਸੀਡੈਂਟ" (ਪਾਲਮੇ ਡੀ'ਓਰ, ਕਾਨਸ), "ਫਾਦਰ ਮਦਰ ਸਿਸਟਰ ਬ੍ਰਦਰ" (ਗੋਲਡਨ ਲਾਇਨ, ਵੇਨਿਸ), "ਡ੍ਰੀਮਜ਼" (ਸੈਕਸ ਲਵ) (ਗੋਲਡਨ ਬੀਅਰ, ਬਰਲਿਨ), "ਸੀਰਾਟ" (ਗ੍ਰੈਂਡ ਜਿਊਰੀ ਪੁਰਸਕਾਰ, ਕਾਨਸ), "ਦ ਮੈਸੇਜ" (ਸਿਲਵਰ ਬੀਅਰ, ਜਿਊਰੀ ਪੁਰਸਕਾਰ, ਬਰਲਿਨ), "ਨੋ ਅਦਰ ਚੁਆਇਸ" (ਪੀਪਲਜ਼ ਚੁਆਇਸ ਅਵਾਰਡ, TIFF), "ਗਲੂਮਿੰਗ ਇਨ ਲੂਓਮੂ" (ਸਰਬੋਤਮ ਫਿਲਮ, ਬੁਸਾਨ), "ਫਿਊਮ ਓ ਮੋਰਟੇ!" (ਟਾਈਗਰ ਅਵਾਰਡ, IFFR), ਆਦਿ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI)
1952 ਵਿੱਚ ਸਥਾਪਿਤ, ਭਾਰਤ ਦਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਗੋਆ ਸਰਕਾਰ ਦੁਆਰਾ ਆਯੋਜਿਤ ਦੇਸ਼ ਦਾ ਮੁੱਖ ਫਿਲਮ ਫੈਸਟੀਵਲ ਹੈ। ਇਸ ਦਾ ਉਦੇਸ਼ ਪੱਧਰ 'ਤੇ ਭਾਰਤੀ ਫਿਲਮਾਂ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਦੇ ਹੋਏ ਵਿਸ਼ਵ ਸਿਨੇਮਾ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਦਾ ਜਸ਼ਨ ਮਨਾਉਣਾ ਹੈ। ਗੋਆ ਵਿੱਚ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ, IFFI ਰਚਨਾਤਮਕ ਅਦਾਨ-ਪ੍ਰਦਾਨ, ਨਵੀਆਂ ਆਵਾਜ਼ਾਂ ਦੀ ਖੋਜ ਅਤੇ ਸਿਨੇਮਾ ਦੀ ਕਲਾ ਰਾਹੀਂ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ।
ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC)
ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਇੱਕ ਜਨਤਕ ਖੇਤਰ ਦਾ ਉੱਦਮ ਹੈ। 1975 ਵਿੱਚ ਸਥਾਪਿਤ, ਐੱਨਐੱਫਡੀਸੀ (NFDC) ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ, ਸੁਤੰਤਰ ਫਿਲਮ ਨਿਰਮਾਤਾਵਾਂ ਦਾ ਸਮਰਥਨ ਕਰਨ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ ਸਹਿ-ਨਿਰਮਾਣ ਨੂੰ ਸਰਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਫਿਲਮ ਬਜ਼ਾਰ (ਹੁਣ ਵੇਵਸ ਬਜ਼ਾਰ) ਦਾ ਵੀ ਪ੍ਰਬੰਧਨ ਕਰਦਾ ਹੈ, ਜੋ ਭਾਰਤੀ ਰਚਨਾਕਾਰਾਂ ਨੂੰ ਵਿਸ਼ਵ ਬਜ਼ਾਰਾਂ ਨਾਲ ਜੋੜਦਾ ਹੈ ਅਤੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਦਾ ਹੈ।
*****
ਧਰਮੇਂਦਰ ਤਿਵਾਰੀ/ ਮਹੇਸ਼ ਕੁਮਾਰ/ ਨਵੀਨ ਸ੍ਰੀਜਿਤ/ ਏਕੇ
(Release ID: 2188147)
Visitor Counter : 2
Read this release in:
English
,
Khasi
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Telugu
,
Kannada
,
Malayalam