ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਆਪਣੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 01 NOV 2025 9:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਆਪਣੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਐਕਸ 'ਤੇ ਸਿਲਸਿਲੇਵਾਰ ਪੋਸਟਾਂ ਵਿੱਚ, ਪ੍ਰਧਾਨ ਮੰਤਰੀ ਨੇ ਨਯਾ ਰਾਏਪੁਰ ਅਟਲ ਨਗਰ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਲੋਕਾਂ ਵਲੋਂ ਦਿਖਾਏ ਗਏ ਨਿੱਘ ਅਤੇ ਉਤਸ਼ਾਹ ਲਈ ਧੰਨਯਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ:

"ਛੱਤੀਸਗੜ੍ਹ ਦੇ ਨਯਾ ਰਾਏਪੁਰ ਅਟਲ ਨਗਰ ਵਿੱਚ ਰੋਡ ਸ਼ੋਅ ਦੌਰਾਨ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਜਿਸ ਜੋਸ਼, ਉਤਸ਼ਾਹ ਅਤੇ ਸੱਭਿਆਚਾਰਕ ਪ੍ਰੰਪਰਾ ਨਾਲ ਮੇਰਾ ਸਵਾਗਤ ਕੀਤਾ, ਉਹ ਦਿਲ ਨੂੰ ਛੂਹਣ ਵਾਲਾ ਹੈ।"

ਸ਼੍ਰੀ ਮੋਦੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੂੰ ਨਯਾ ਰਾਏਪੁਰ ਅਟਲ ਨਗਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇੱਕ ਵਾਤਾਵਰਣ ਅਨਕੂਲ ਇਮਾਰਤ ਦੀ ਧਾਰਨਾ 'ਤੇ ਬਣਿਆ, ਨਵਾਂ ਕੰਪਲੈਕਸ ਨਾ ਸਿਰਫ਼ ਸੌਰ ਊਰਜਾ ਨਾਲ ਸੰਚਾਲਿਤ ਹੋਵੇਗਾ ਬਲਕਿ ਮੀਂਹ ਦੇ ਪਾਣੀ ਦੀ ਸੰਭਾਲ ਵੀ ਕਰੇਗਾ। ਉਨ੍ਹਾਂ ਟਿੱਪਣੀ ਕੀਤੀ:

"ਮੈਨੂੰ ਨਯਾ ਰਾਏਪੁਰ ਅਟਲ ਨਗਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਜੋ 'ਵਿਕਸਤ ਛੱਤੀਸਗੜ੍ਹ' ਵੱਲ ਯਾਤਰਾ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਵਾਤਾਵਰਣ ਅਨਕੂਲ ਇਮਾਰਤ ਦੇ ਸੰਕਲਪ 'ਤੇ ਬਣੀ ਇਹ ਇਮਾਰਤ ਨਾ ਸਿਰਫ਼ ਸੌਰ ਊਰਜਾ ਨਾਲ ਸੰਚਾਲਿਤ ਹੋਵੇਗੀ ਬਲਕਿ ਮੀਂਹ ਦੇ ਪਾਣੀ ਦੀ ਸੰਭਾਲ ਵੀ ਕਰੇਗੀ।"

ਪ੍ਰਧਾਨ ਮੰਤਰੀ ਨੇ ਨਯਾ ਰਾਏਪੁਰ ਅਟਲ ਨਗਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਤੋਂ ਵੀ ਪਰਦਾ ਹਟਾਇਆ ਕੀਤਾ। ਉਨ੍ਹਾਂ ਕਿਹਾ ਕਿ ਇਹ ਮੂਰਤੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ 'ਤੇ, ਉਨ੍ਹਾਂ ਨੇ ਬੂਟੇ ਲਗਾਉਣ ਦੀ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿੱਚ ਵੀ ਹਿੱਸਾ ਲਿਆ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ;

"ਮੈਨੂੰ ਨਯਾ ਰਾਏਪੁਰ ਅਟਲ ਨਗਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ, ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਤੋਂ ਪਰਦਾ ਹਟਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਮੂਰਤੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ 'ਤੇ, ਉਨ੍ਹਾਂ ਨੇ ਅੱਜ ਛੱਤੀਸਗੜ੍ਹ ਵਿੱਚ ਬੂਟੇ ਲਗਾਉਣ ਦੀ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ, 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਇੱਕ ਬੂਟਾ ਵੀ ਲਗਾਇਆ।"

ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਕਿ ਨਯਾ ਰਾਏਪੁਰ ਦੇ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਉਨ੍ਹਾਂ ਦੀ ਗੱਲਬਾਤ ਬਹੁਤ ਖਾਸ ਅਤੇ ਦਿਲ ਨੂੰ ਛੂਹ ਲੈਣ ਵਾਲੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਦਿਲ ਦੀਆਂ ਜਮਾਂਦਰੂ ਬਿਮਾਰੀਆਂ ਤੋਂ ਸਫਲਤਾਪੂਰਵਕ ਮੁਕਤੀ ਹਾਸਲ ਸੀ ਅਤੇ ਉਨ੍ਹਾਂ ਦੇ ਉਤਸ਼ਾਹ ਅਤੇ ਸਕਾਰਾਤਮਕਤਾ ਨੇ ਉਨ੍ਹਾਂ ਨੂੰ ਨਵੀਂ ਊਰਜਾ ਨਾਲ ਭਰ ਦਿੱਤਾ। ਉਨ੍ਹਾਂ ਟਿੱਪਣੀ ਕੀਤੀ;

“ਛੱਤੀਸਗੜ੍ਹ ਦੇ ਨਯਾ ਰਾਏਪੁਰ ਅਟਲ ਨਗਰ ਵਿੱਚ ਅੱਜ ਦੀ ਗੱਲਬਾਤ ਬਹੁਤ ਖਾਸ ਅਤੇ ਦਿਲ ਨੂੰ ਛੂਹ ਲੈਣ ਵਾਲੀ ਸੀ। ਮੈਨੂੰ ਸ੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਬਹਾਦਰ ਬੱਚਿਆਂ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਨੇ ਦਿਲ ਦੀਆਂ ਜਮਾਂਦਰੂ ਬਿਮਾਰੀਆਂ ਤੋਂ ਸਫਲਤਾਪੂਰਵਕ ਮੁਕਤੀ ਹਾਸਲ ਸੀ। ਜੋਸ਼ ਅਤੇ ਉਤਸ਼ਾਹ ਨਾਲ ਭਰੇ ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਨਵੀਂ ਊਰਜਾ ਨਾਲ ਭਰ ਦਿੱਤਾ।”

ਸ਼੍ਰੀ ਮੋਦੀ ਨੇ ਨਵੀਂ ਵਿਧਾਨ ਸਭਾ ਇਮਾਰਤ ਦੇ ਉਦਘਾਟਨੀ ਸਮਾਗਮ ਵਿੱਚ ਲੋਕਾਂ ਦੀ ਭਾਰੀ ਸ਼ਮੂਲੀਅਤ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਖ਼ੁਸ਼ੀ ਨੇ ਛੱਤੀਸਗੜ੍ਹ ਦੇ 25ਵੇਂ ਸਥਾਪਨਾ ਦਿਵਸ ਸਮਾਗਮ ਦੀ ਭਾਵਨਾ ਨੂੰ ਹੋਰ ਵਧਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ;

“ਛੱਤੀਸਗੜ੍ਹ ਵਿੱਚ ਨਵੀਂ ਵਿਧਾਨ ਸਭਾ ਇਮਾਰਤ ਦੇ ਉਦਘਾਟਨੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਏ ਮੇਰੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ੀ ਨੇ ਸੂਬੇ ਦੇ 25ਵੇਂ ਸਥਾਪਨਾ ਦਿਵਸ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।”

ਪ੍ਰਧਾਨ ਮੰਤਰੀ ਨੇ ਨਯਾ ਰਾਏਪੁਰ ਅਟਲ ਨਗਰ ਵਿੱਚ ਬ੍ਰਹਮਾ ਕੁਮਾਰੀ ਮੈਡੀਟੇਸ਼ਨ ਸੈਂਟਰ 'ਸ਼ਾਂਤੀ ਸ਼ਿਖਰ' ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੀ ਸ਼ਾਨ ਆਧੁਨਿਕਤਾ ਅਤੇ ਅਧਿਆਤਮਕਤਾ ਦੋਵਾਂ ਨੂੰ ਦਰਸਾਉਂਦੀ ਹੈ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਧਿਆਨ, ਸਵੈ-ਅਨੁਭਵ ਅਤੇ ਵਿਸ਼ਵ ਸ਼ਾਂਤੀ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰੇਗਾ। ਸ਼੍ਰੀ ਮੋਦੀ ਨੇ ਕਿਹਾ;

“ਮੈਨੂੰ ਨਯਾ ਰਾਏਪੁਰ ਅਟਲ ਨਗਰ ਵਿੱਚ ਬ੍ਰਹਮਾ ਕੁਮਾਰੀ ਮੈਡੀਟੇਸ਼ਨ ਸੈਂਟਰ 'ਸ਼ਾਂਤੀ ਸ਼ਿਖਰ' ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਕੇਂਦਰ ਦੀ ਸ਼ਾਨ ਇਸਦੇ ਆਧੁਨਿਕ ਅਤੇ ਅਧਿਆਤਮਕ ਰੂਪ ਵਿੱਚ ਝਲਕਦੀ ਹੈ। ਅਸੀਂ ਇਸ ਅਧਿਆਤਮਕ ਲਹਿਰ ਨੂੰ ਬੋਹੜ ਦੇ ਰੁੱਖ ਵਾਂਗ ਫੈਲਦੇ ਦੇਖਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਦੈਵੀ ਸੰਸਥਾਨ ਅਧਿਆਤਮਕ ਅਭਿਆਸ, ਸਵੈ-ਅਨੁਭਵ ਅਤੇ ਵਿਸ਼ਵ ਸ਼ਾਂਤੀ ਲਈ ਇੱਕ ਪ੍ਰਮੁੱਖ ਕੇਂਦਰ ਬਣੇਗੀ।”

*********

ਐੱਮਜੇਪੀਐੱਸ/ਐੱਸਟੀ


(Release ID: 2185490) Visitor Counter : 5