ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਸੰਬਧੀ ਸਾਰੇ ਸਵਾਲਾਂ/ਸ਼ਿਕਾਇਤਾਂ ਦੇ ਸਮਾਧਾਨ ਲਈ ਸਾਰੇ ਆਮ ਨਾਗਰਿਕ 1950 ਵੋਟਰ ਹੈਲਪਲਾਈਨ ਅਤੇ 'ਬੂਥ ਲੈਵਲ ਅਫਸਰਾਂ ਨਾਲ ਬੁੱਕ-ਏ-ਕਾਲ' ਸੁਵਿਧਾਵਾਂ ਦੀ ਵਰਤੋਂ ਕਰ ਸਕਦੇ ਹਨ

Posted On: 29 OCT 2025 4:58PM by PIB Chandigarh

1.   ਭਾਰਤੀ ਚੋਣ ਕਮਿਸ਼ਨ (ਈਸੀਆਈਨੇ ਨਾਗਰਿਕਾਂ ਦੇ ਸਾਰੇ ਸਵਾਲਾਂ/ਸ਼ਿਕਾਇਤਾਂ ਦੇ ਸਮਾਧਾਨ ਦੇ ਉਦੇਸ਼ ਨਾਲ ਰਾਸ਼ਟਰੀ ਵੋਟਰ ਹੈਲਪਲਾਈਨ ਅਤੇ ਸਾਰੀਆਂ 36 ਰਾਜਾਂ ਅਤੇ ਜ਼ਿਲ੍ਹਾ ਪੱਧਰੀ ਹੈਲਪਲਾਈਨਾਂ ਨੂੰ ਸਰਗਰਮ ਕਰ ਦਿੱਤਾ ਹੈ।

2.   ਰਾਸ਼ਟਰੀ ਸੰਪਰਕ ਕੇਂਦਰ (ਐੱਨਸੀਸੀਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕੇਂਦਰੀ ਹੈਲਪਲਾਈਨ ਵਜੋਂ ਕੰਮ ਕਰੇਗਾ। ਇਹ ਟੋਲ-ਫ੍ਰੀ ਨੰਬਰ 1800-11-1950 ਰਾਹੀਂ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਸੰਚਾਲਿਤ ਹੁੰਦਾ ਹੈ। ਕੌਲ ਟ੍ਰੇਂਡ ਅਫ਼ਸਰਾਂ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ ਜੋ ਨਾਗਰਿਕਾਂ ਅਤੇ ਹੋਰ ਹਿਤਧਾਰਕਾਂ ਨੂੰ ਚੋਣ ਸੇਵਾਵਾਂ ਅਤੇ ਸਵਾਲਾਂ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ।

3.   ਚੋਣ ਕਮਿਸ਼ਨ ਨੇ ਸਮੇਂ ਤੇ ਅਤੇ ਸਥਾਨਕ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜ਼ਿਲ੍ਹੇ ਨੂੰ ਕ੍ਰਮਵਾਰ: ਆਪਣਾ ਰਾਜ ਸੰਪਰਕ ਕੇਂਦਰ (SCC) ਅਤੇ ਜ਼ਿਲ੍ਹਾ ਸੰਪਰਕ ਕੇਂਦਰ (DCC) ਸਥਾਪਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਕੇਂਦਰ ਪੂਰੇ ਸਾਲ ਸਾਰੇ ਕਾਰਜ ਦਿਨਾਂ ਵਿੱਚ ਦਫ਼ਤਰੀ ਸਮੇਂ ਦੌਰਾਨ ਸੰਚਾਲਿਤ ਹੁੰਦੇ ਹਨ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ।

4.   ਸਾਰੀਆਂ ਸ਼ਿਕਾਇਤਾਂ ਅਤੇ ਸਵਾਲਾਂ ਨੂੰ ਰਾਸ਼ਟਰੀ ਸ਼ਿਕਾਇਤ ਸੇਵਾ ਪੋਰਟਲ (NGSP 2.0) ਰਾਹੀਂ ਦਰਜ ਅਤੇ ਟ੍ਰੈਕ ਕੀਤਾ ਜਾਂਦਾ ਹੈ।

5.   ਚੋਣ ਕਮਿਸ਼ਨ ਨੇ 'ਬੂਥ ਲੈਵਲ ਅਫਸਰਾਂ ਨਾਲ ਬੁੱਕ-ਏ-ਕਾਲਸੁਵਿਧਾ ਵੀ ਸ਼ੁਰੂ ਕੀਤੀ ਹੈਜਿਸ ਰਾਹੀਂ ਨਾਗਰਿਕ ਈਸੀਆਈਐੱਨਈਟੀ ਪਲੈਟਫਾਰਮ 'ਤੇ ਉਪਲਬਧ ਸੁਵਿਧਾ ਰਾਹੀਂ ਸਿੱਧੇ ਆਪਣੇ ਸਬੰਧਤ ਬੂਥ ਲੈਵਲ ਅਫਸਰ (BLO) ਨਾਲ ਸੰਪਰਕ ਕਰ ਸਕਦੇ ਹਨ।

6.   ਨਾਗਰਿਕ ਈਸੀਆਈਐੱਨਈਟੀ ਐੱਪ ਦੀ ਵਰਤੋਂ ਕਰਕੇ ਚੋਣ ਅਧਿਕਾਰੀਆਂ ਨਾਲ ਵੀ ਜੁੜ ਸਕਦੇ ਹਨ। ਚੋਣ ਕਮਿਸ਼ਨ ਨੇ ਸਾਰੇ CEOs, DEOs ਅਤੇ EROs ਨੂੰ ਨਿਯਮਿਤ ਤੌਰ 'ਤੇ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ 48 ਘੰਟਿਆਂ ਦੇ ਅੰਦਰ ਉਪਭੋਗਤਾਵਾਂ ਦੀਆਂ ਬੇਨਤੀਆਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

7.   ਇਹ ਸੁਵਿਧਾਵਾਂ ਚੋਣ ਸਬੰਧੀ ਸ਼ਿਕਾਇਤਾਂ ਦੇ ਸਮਾਧਾਨ ਲਈ ਮੌਜੂਦਾ ਵਿਧੀ ਤੋਂ ਇਲਾਵਾ ਹਨ। ਨਾਗਰਿਕ complaints@eci.gov.in 'ਤੇ ਈਮੇਲ ਵੀ ਭੇਜ ਸਕਦੇ ਹਨ।

8.   ਚੋਣ ਕਮਿਸ਼ਨ ਆਮ ਵੋਟਰਾਂ ਨੂੰ ਚੋਣਾਂ ਨਾਲ ਸਬੰਧਤ ਸਾਰੀ ਜਾਣਕਾਰੀਫੀਡਬੈਕਸੁਝਾਅ ਅਤੇ ਸ਼ਿਕਾਇਤਾਂ ਲਈ 'BLO ਨਾਲ ਬੁੱਕ-ਏ-ਕਾਲ' ਅਤੇ ਸਮਰਪਿਤ ਵੋਟਰ ਹੈਲਪਲਾਈਨ ਨੰਬਰ - 1950 – ਦੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਜੋ ਉਨ੍ਹਾਂ ਦੀਆਂ ਚਿੰਤਾਵਾਂ ਦੇ ਤੁਰੰਤ ਅਤੇ ਪਾਰਦਰਸ਼ੀ ਸਮਾਧਾਨ ਹੋ ਸਕੇ।

*****

ਪੀਕੇ/ਜੀਡੀਐੱਚ/ਆਰਪੀ/ਬਲਜੀਤ


(Release ID: 2184135) Visitor Counter : 3