ਬਿਜਲੀ ਮੰਤਰਾਲਾ
                
                
                
                
                
                    
                    
                        ਭਾਰਤ ਨੇ ਊਰਜਾ ਖੇਤਰ ਵਿੱਚ ਇਤਿਹਾਸਕ ਉਪਲਬਧੀ ਹਾਸਲ ਕੀਤੀ: 500 ਗੀਗਾਵਾਟ ਤੋਂ ਵੱਧ ਅਤੇ ਨਵਿਆਉਣਯੋਗ ਊਰਜਾ ਉਤਪਾਦਨ ਮੰਗ ਦੇ 50 ਫ਼ੀਸਦੀ ਤੋਂ ਵੱਧ
                    
                    
                        
                    
                
                
                    Posted On:
                29 OCT 2025 5:46PM by PIB Chandigarh
                
                
                
                
                
                
                ਭਾਰਤ ਦੇ ਊਰਜਾ ਖੇਤਰ ਨੇ ਦੋ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ ਹਨ, ਜੋ ਸਾਫ਼, ਸੁਰੱਖਿਅਤ ਅਤੇ ਸਵੈ-ਨਿਰਭਰ ਊਰਜਾ ਭਵਿੱਖ ਵੱਲ ਦੇਸ਼ ਦੀ ਲਗਾਤਾਰ ਤਰੱਕੀ ਨੂੰ ਦਰਸਾਉਂਦੀਆਂ ਹਨ।
30 ਸਤੰਬਰ, 2025 ਤੱਕ ਦੇਸ਼ ਦੀ ਕੁੱਲ ਸਥਾਪਿਤ ਊਰਜਾ ਸਮਰੱਥਾ 500 ਗੀਗਾਵਾਟ ਨੂੰ ਪਾਰ ਕਰਕੇ 500.89 ਗੀਗਾਵਾਟ ਤੱਕ ਪਹੁੰਚ ਗਈ ਹੈ। ਇਹ ਉਪਲਬਧੀ ਊਰਜਾ ਖੇਤਰ ਵਿੱਚ ਸਾਲਾਂ ਤੋਂ ਚੱਲੇ ਆ ਰਹੇ ਮਜ਼ਬੂਤ ਨੀਤੀਗਤ ਸਮਰਥਨ, ਨਿਵੇਸ਼ ਅਤੇ ਸਮੂਹਿਕ ਭਾਵਨਾ ਦਾ ਨਤੀਜਾ ਹੈ।

ਭਾਰਤ ਦੀ ਊਰਜਾ ਸਮਰੱਥਾ ਦੀ ਵੰਡ
	- ਗ਼ੈਰ-ਜੈਵਿਕ ਈਧਨ ਸਰੋਤ (ਨਵਿਆਉਣਯੋਗ ਊਰਜਾ, ਪਣ-ਬਿਜਲੀ ਅਤੇ ਪ੍ਰਮਾਣੂ ਊਰਜਾ): 256.09 ਗੀਗਾਵਾਟ - ਕੁੱਲ ਦਾ 51 ਫ਼ੀਸਦੀ ਤੋਂ ਵੱਧ
- ਜੈਵਿਕ ਈਧਨ -ਅਧਾਰਿਤ ਸਰੋਤ: 244.80 ਗੀਗਾਵਾਟ - ਕੁੱਲ ਦਾ ਲਗਭਗ 49 ਫ਼ੀਸਦੀ
- ਨਵਿਆਉਣਯੋਗ ਊਰਜਾ ਵਿੱਚ:
	- ਸੂਰਜੀ ਊਰਜਾ - 127.33 ਗੀਗਾਵਾਟ
- ਪੌਣ ਊਰਜਾ - 53.12 ਗੀਗਾਵਾਟ
ਵਿੱਤ ਵਰ੍ਹੇ 2025-26 (ਅਪ੍ਰੈਲ-ਸਤੰਬਰ 2025) ਦੌਰਾਨ, ਭਾਰਤ ਨੇ 28 ਗੀਗਾਵਾਟ ਗੈਰ-ਜੈਵਿਕ ਸਮਰੱਥਾ ਅਤੇ 5.1 ਗੀਗਾਵਾਟ ਜੈਵਿਕ ਬਾਲਣ ਦਾ ਉਤਪਾਦਨ ਕੀਤਾ, ਜੋ ਦਰਸਾਉਂਦਾ ਹੈ ਕਿ ਸਾਫ਼ ਊਰਜਾ ਦਾ ਹਿੱਸਾ ਕਿੰਨੀ ਤੇਜ਼ੀ ਨਾਲ ਵਧ ਰਿਹਾ ਹੈ।
ਨਵਿਆਉਣਯੋਗ ਊਰਜਾ ਲਈ ਇੱਕ ਯਾਦਗਾਰੀ ਦਿਨ
29 ਜੁਲਾਈ, 2025 ਨੂੰ ਭਾਰਤ ਊਰਜਾ ਉਤਪਾਦਨ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਨਵਿਆਉਣਯੋਗ ਊਰਜਾ ਹਿੱਸੇਦਾਰੀ ਤੱਕ ਪਹੁੰਚ ਗਿਆ।
ਉਸ ਦਿਨ, ਦੇਸ਼ ਦੀ ਕੁੱਲ 203 ਗੀਗਾਵਾਟ ਬਿਜਲੀ ਦੀ ਮੰਗ ਦਾ 51.5 ਫ਼ੀਸਦੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਹੋਇਆ।
	- ਸੂਰਜੀ ਊਰਜਾ ਉਤਪਾਦਨ: 44.50 ਗੀਗਾਵਾਟ
- ਪੌਣ ਊਰਜਾ ਉਤਪਾਦਨ: 29.89 ਗੀਗਾਵਾਟ
- ਪਣ-ਬਿਜਲੀ ਉਤਪਾਦਨ: 30.29 ਗੀਗਾਵਾਟ
ਇਸਦਾ ਮਤਲਬ ਹੈ ਕਿ ਪਹਿਲੀ ਵਾਰ, ਭਾਰਤ ਦੀ ਅੱਧੇ ਤੋਂ ਵੱਧ ਬਿਜਲੀ ਇੱਕ ਹੀ ਦਿਨ ਵਿੱਚ ਹਰੇ ਸਰੋਤਾਂ ਤੋਂ ਪ੍ਰਾਪਤ ਹੋਈ, ਜੋ ਬਦਲਾਅ ਦਾ ਇੱਕ ਇਤਿਹਾਸਕ ਇਸ਼ਾਰਾ ਹੈ।
ਸਮੇਂ ਤੋਂ ਪਹਿਲਾਂ ਰਾਸ਼ਟਰੀ ਟੀਚੇ ਹਾਸਲ ਕਰਨਾ
ਇਸ ਤਰੱਕੀ ਦੇ ਨਾਲ, ਭਾਰਤ ਨੇ ਆਪਣੇ ਮੁੱਖ ਕੌਪ26 (COP26) ਪੰਚਾਮ੍ਰਿਤ ਟੀਚਿਆਂ ਵਿੱਚੋਂ ਇੱਕ ਨੂੰ ਪੰਜ ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ - 2030 ਤੱਕ ਸਥਾਪਿਤ ਬਿਜਲੀ ਸਮਰੱਥਾ ਦਾ 50 ਫ਼ੀਸਦੀ ਗ਼ੈਰ-ਜੀਵਾਸ਼ਮ ਈਧਨ ਸਰੋਤਾਂ ਤੋਂ ਪ੍ਰਾਪਤ ਕਰਨਾ।
ਇਹ ਸਫ਼ਲਤਾ ਸਾਫ਼ ਊਰਜਾ ਪਰਿਵਰਤਨ ਵਿੱਚ ਭਾਰਤ ਦੀ ਅਗਵਾਈ ਨੂੰ ਉਜਾਗਰ ਕਰਦੀ ਹੈ, ਜਿਸ ਨੂੰ ਬਿਜਲੀ ਗਰਿੱਡ ਨੂੰ ਸਥਿਰ ਅਤੇ ਭਰੋਸੇਮੰਦ ਬਣਾਈ ਰੱਖਦੇ ਹੋਏ ਹਾਸਲ ਕੀਤਾ ਗਿਆ ਹੈ।
ਇਸ ਉਪਲਬਧੀ ਦੀ ਅਹਿਮੀਅਤ
ਇੱਕ ਸਮੂਹਿਕ ਯਤਨ
ਊਰਜਾ ਮੰਤਰਾਲਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਇਸ ਉਪਲਬਧੀ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਾਰੀਆਂ ਬਿਜਲੀ ਉਤਪਾਦਨ ਕੰਪਨੀਆਂ, ਟ੍ਰਾਂਸਮਿਸ਼ਨ ਯੂਟੀਲਿਟੀਜ਼, ਸਿਸਟਮ ਆਪਰੇਟਰਾਂ ਅਤੇ ਸੂਬਾ ਏਜੰਸੀਆਂ ਨੂੰ ਵਧਾਈ ਦਿੰਦੇ ਹਨ।
*********
ਐੱਸਕੇ
                
                
                
                
                
                (Release ID: 2184125)
                Visitor Counter : 3