ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਜੰਗਲਾਤ ਖੇਤਰ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 9ਵੇਂ ਸਥਾਨ 'ਤੇ ਪਹੁੰਚਿਆ; ਸਲਾਨਾ ਜੰਗਲਾਤ ਖੇਤਰ ਦੇ ਵਾਧੇ ਵਿੱਚ ਭਾਰਤ ਤੀਜੇ ਸਥਾਨ 'ਤੇ ਕਾਇਮ ਹੈ

Posted On: 22 OCT 2025 10:42AM by PIB Chandigarh

ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਦੁਆਰਾ ਬਾਲੀ ਵਿੱਚ ਜਾਰੀ ਕੀਤੇ ਗਏ ਗਲੋਬਲ ਫੌਰੈਸਟ ਰਿਸੋਰਸ ਅਸੈਸਮੈਂਟ (ਜੀਐੱਫਆਰਏ-GFRA) 2025 ਦੇ ਅਨੁਸਾਰ, ਭਾਰਤ ਨੇ ਵਿਸ਼ਵ ਵਾਤਾਵਰਣ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਕੁੱਲ ਜੰਗਲਾਤ ਖੇਤਰ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ 'ਐਕਸ' 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ।

ਪਿਛਲੇ ਮੁਲਾਂਕਣ ਵਿੱਚ ਭਾਰਤ 10ਵੇਂ ਸਥਾਨ 'ਤੇ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਨੇ ਸਲਾਨਾ ਜੰਗਲਾਤ ਖੇਤਰ ਵਾਧੇ ਦੇ ਮਾਮਲੇ ਵਿੱਚ ਵੀ ਦੁਨੀਆ ਭਰ ਵਿੱਚ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜੋ ਕਿ ਟਿਕਾਊ ਜੰਗਲਾਤ ਪ੍ਰਬੰਧਨ ਅਤੇ ਵਾਤਾਵਰਣ ਸੰਤੁਲਨ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਗਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਫ਼ਲਤਾ ਨੂੰ ਰੇਖਾਂਕਿਤ ਕਰਦੀ ਹੈ, ਜਿਨ੍ਹਾਂ ਦਾ ਉਦੇਸ਼ ਜੰਗਲਾਂ ਦੀ ਸੰਭਾਲ, ਜੰਗਲਾਤ ਅਤੇ ਭਾਈਚਾਰੇ ਦੀ ਅਗਵਾਈ ਵਿੱਚ ਵਾਤਾਵਰਣ ਸਬੰਧੀ ਕਾਰਵਾਈ ਕਰਨਾ ਹੈ।

ਪ੍ਰਧਾਨ ਮੰਤਰੀ ਦੇ 'ਏਕ ਪੇੜ ਮਾਂ ਕੇ ਨਾਮ' ਦੇ ਸੱਦੇ ਅਤੇ ਵਾਤਾਵਰਣ ਚੇਤਨਾ 'ਤੇ ਉਨ੍ਹਾਂ ਦੇ ਨਿਰੰਤਰ ਜ਼ੋਰ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਰੁੱਖ ਲਗਾਉਣ ਅਤੇ ਸੰਭਾਲ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ।

ਇਹ ਵਧਦੀ ਜਨਤਕ ਭਾਗੀਦਾਰੀ ਇੱਕ ਹਰੇ-ਭਰੇ ਅਤੇ ਟਿਕਾਊ ਭਵਿੱਖ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੀ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਇਹ ਉਪਲਬਧੀ ਮੋਦੀ ਸਰਕਾਰ ਦੀਆਂ ਜੰਗਲਾਂ ਦੀ ਸੰਭਾਲ ਅਤੇ ਵਾਧੇ ਲਈ ਯੋਜਨਾਵਾਂ ਅਤੇ ਨੀਤੀਆਂ ਤੇ ਰਾਜ ਸਰਕਾਰਾਂ ਦੁਆਰਾ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੇ ਯਤਨਾਂ ਦੇ ਨਤੀਜੇ ਸਦਕਾ ਪ੍ਰਾਪਤ ਹੋਈ ਹੈ।

*****

ਵੀਐੱਮ/ਏਕੇ


(Release ID: 2181554) Visitor Counter : 8