ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐੱਨਡੀਟੀਵੀ ਵਰਲਡ ਸਮਿਟ 2025 ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
18 OCT 2025 12:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮੇਟ 2025 ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਮੌਜੂਦ ਜਨ-ਸਮੂਹ ਨੂੰ ਸੰਬੋਧਨ ਕਰਦੇ ਹੋਏ ਸਾਰੇ ਮਾਣਯੋਗ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਐੱਨਡੀਟੀਵੀ ਵਰਲਡ ਸਮਿਟ ਤਿਉਹਾਰ ਦੇ ਮਾਹੌਲ ਵਿੱਚ ਆਯੋਜਿਤ ਹੋ ਰਿਹਾ ਹੈ। ਉਨ੍ਹਾਂ ਨੇ ਸੈਸ਼ਨ ਦੇ ਵਿਸ਼ੇ "ਅਜੇਯ ਭਾਰਤ" ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਸਲ ਵਿੱਚ ਲੋੜੀਂਦਾ ਹੈ, ਕਿਉਂਕਿ ਅੱਜ ਭਾਰਤ ਰੁਕਣ ਦੇ ਮੂਡ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨਾ ਰੁਕੇਗਾ, ਨਾ ਕੁਝ ਦੇਰ ਰੁਕ ਕੇ ਆਰਾਮ ਕਰੇਗਾ, 140 ਕਰੋੜ ਭਾਰਤੀ ਮਿਲ ਕੇ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਸ਼੍ਰੀ ਮੋਦੀ ਨੇ ਐਕਸ 'ਤੇ ਪੋਸਟ ਦੀ ਲੜੀ ਵਿੱਚ ਕਿਹਾ:
"ਬੀਤੇ 11 ਸਾਲਾਂ ਵਿੱਚ ਭਾਰਤ ਨੇ ਹਰ ਡਰ ਨੂੰ ਦੂਰ ਕੀਤਾ ਹੈ ਅਤੇ ਹਰ ਚੁਣੌਤੀ ਨੂੰ ਹਰਾਇਆ ਹੈ। ਇਹੀ ਵਜ੍ਹਾ ਹੈ ਕਿ ਅੱਜ ਹਰ ਸੈਕਟਰ ਵਿੱਚ ਆਤਮ-ਨਿਰਭਰ ਹੋ ਰਹੇ ਭਾਰਤ ਦਾ ਆਤਮ-ਵਿਸ਼ਵਾਸ ਦਿਖ ਰਿਹਾ ਹੈ।"
"ਅੱਜ ਇਸ ਲਈ ਪੂਰੀ ਦੁਨੀਆ ਭਾਰਤ ਨੂੰ ਇੱਕ Reliable, Responsible ਅਤੇ Resilient Partner ਦੇ ਰੂਪ ਵਿੱਚ ਦੇਖ ਰਹੀ ਹੈ..."
"ਹਰ ਮੁਲਾਂਕਣ ਨਾਲ ਬਿਹਤਰ ਕਰਨਾ ਅੱਜ ਦੇਸ਼ ਦਾ ਮਿਜ਼ਾਜ ਬਣ ਚੁੱਕਾ ਹੈ, ਇਸ ਲਈ ਭਾਰਤ ਅਨਸਟੌਪੇਬਲ ਹੈ।"
"ਕਾਂਗਰਸ ਨੇ ਆਪਣੇ ਦਹਾਕਿਆਂ ਦੇ ਸ਼ਾਸਨ ਵਿੱਚ ਹਮੇਸ਼ਾ ਨੀਤੀ ਅਤੇ ਪ੍ਰਕਿਰਿਆ ਦੇ ਸਰਕਾਰੀਕਰਨ 'ਤੇ ਜ਼ੋਰ ਦਿੱਤਾ, ਜਦੋਂ ਕਿ ਬੀਤੇ 11 ਸਾਲਾਂ ਵਿੱਚ ਅਸੀਂ ਲਗਾਤਾਰ ਲੋਕਤੰਤਰੀਕਰਨ ਦਾ ਕੰਮ ਕੀਤਾ ਹੈ। ਬੈਂਕਿੰਗ ਸਮੇਤ ਕਈ ਸੈਕਟਰਾਂ ਦੀ ਮਜ਼ਬੂਤੀ ਇਸੇ ਦਾ ਨਤੀਜਾ ਹੈ।"
"ਬੀਐੱਸਐੱਨਐੱਲ ਦਾ ਮੇਡ ਇਨ ਇੰਡੀਆ 4ਜੀ ਸਟੈਕ ਦਾ ਲਾਂਚ ਹੋਵੇ ਜਾਂ ਹਾਈ ਸਪੀਡ ਕਨੈਕਟੀਵਿਟੀ 'ਤੇ ਅਧਾਰਿਤ ਈ-ਸੰਜੀਵਨੀ ਸੇਵਾ, ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਗ਼ਰੀਬਾਂ ਅਤੇ ਪਛੜਿਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਅਸੀਂ ਕਿਸ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰ ਰਹੇ ਹਾਂ।"
"ਸਾਡਾ ਜ਼ੋਰ ਦੇਸ਼-ਵਾਸੀਆਂ ਦੀ ਜ਼ਿੰਦਗੀ ਸੌਖੀ ਬਣਾਉਣ ਦੇ ਨਾਲ ਉਨ੍ਹਾਂ ਦੀ ਬੱਚਤ ਵਧਾਉਣ 'ਤੇ ਵੀ ਹੈ। ਇਨਕਮ ਟੈਕਸ ਅਤੇ ਜੀਐੱਸਟੀ ਵਿੱਚ ਭਾਰੀ ਕਟੌਤੀ ਇਸ ਦਾ ਪ੍ਰਤੱਖ ਸਬੂਤ ਹੈ।"
"ਮੈਂ ਉਨ੍ਹਾਂ ਮਾਵਾਂ ਦੇ ਦਰਦ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਮਾਓਵਾਦੀ ਦਹਿਸ਼ਤ ਵਿੱਚ ਆਪਣੇ ਪੁੱਤਰ ਗੁਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਅਤੇ ਆਦਿਵਾਸੀ ਪਰਿਵਾਰਾਂ ਤੋਂ ਸਨ। ਮੈਨੂੰ ਪੱਕਾ ਭਰੋਸਾ ਹੈ ਕਿ ਉਨ੍ਹਾਂ ਮਾਵਾਂ ਦੇ ਅਸ਼ੀਰਵਾਦ ਨਾਲ ਜਲਦ ਹੀ ਦੇਸ਼ ਮਾਓਵਾਦੀ ਦਹਿਸ਼ਤ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ।"
**************
ਐੱਮਜੇਪੀਐੱਸ/ ਵੀਜੇ
(रिलीज़ आईडी: 2180978)
आगंतुक पटल : 16
इस विज्ञप्ति को इन भाषाओं में पढ़ें:
Odia
,
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Tamil
,
Telugu
,
Kannada