ਗ੍ਰਹਿ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ 'ਤੇ ਮੰਗਲਵਾਰ, 21 ਅਕਤੂਬਰ 2025 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ
21 ਅਕਤੂਬਰ, 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਹਥਿਆਰਬੰਦ ਚੀਨੀ ਟੁਕੜੀ ਦੁਆਰਾ ਕੀਤੇ ਹਮਲੇ ਵਿੱਚ ਪੁਲਿਸ ਦੇ 10 ਬਹਾਦਰ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ
ਇਨ੍ਹਾਂ ਸ਼ਹੀਦਾਂ ਅਤੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਸਾਰੇ ਪੁਲਿਸ ਕਰਮਚਾਰੀਆਂ ਦੀ ਯਾਦ ਵਿੱਚ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ
ਪੁਲਿਸ ਕਰਮਚਾਰੀਆਂ ਦੁਆਰਾ ਦਿੱਤੇ ਗਏ ਬਲੀਦਾਨਾਂ ਨੂੰ ਯਾਦਗਰ ਬਣਾਉਣ ਅਤੇ ਰਾਸ਼ਟਰੀ ਸੁਰੱਖਿਆ ਅਤੇ ਏਕਤਾ ਬਣਾਈ ਰੱਖਣ ਵਿੱਚ ਪੁਲਿਸ ਦੀ ਸ਼ਾਨਦਾਰ ਭੂਮਿਕਾ ਦਾ ਸਨਮਾਨ ਕਰਦੇ ਹੋਏ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2018 ਵਿੱਚ ਰਾਸ਼ਟਰੀ ਪੁਲਿਸ ਯਾਦਗਾਰ ਰਾਸ਼ਟਰ ਨੂੰ ਸਮਰਪਿਤ ਕੀਤੀ
Posted On:
19 OCT 2025 11:00AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ 'ਤੇ ਮੰਗਲਵਾਰ, 21 ਅਕਤੂਬਰ 2025 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ ।
21 ਅਕਤੂਬਰ, 1959 ਨੂੰ, ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਇੱਕ ਹਥਿਆਰਬੰਦ ਚੀਨੀ ਟੁਕੜੀ ਦੁਆਰਾ ਕੀਤੇ ਗਏ ਹਮਲੇ ਵਿੱਚ ਪੁਲਿਸ ਦੇ ਦਸ ਬਹਾਦਰ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਦੋਂ ਤੋਂ, ਹਰ ਵਰ੍ਹੇ 21 ਅਕਤੂਬਰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੁਲਿਸ ਕਰਮਚਾਰੀਆਂ ਦੁਆਰਾ ਦਿੱਤੇ ਗਏ ਬਲੀਦਾਨਾਂ ਅਤੇ ਰਾਸ਼ਟਰੀ ਸੁਰੱਖਿਆ ਅਤੇ ਏਕਤਾ ਬਣਾਈ ਰੱਖਣ ਵਿੱਚ ਪੁਲਿਸ ਦੀ ਸ਼ਾਨਦਾਰ ਭੂਮਿਕਾ ਦਾ ਸਨਮਾਨ ਕਰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਪੁਲਿਸ ਯਾਦਗਾਰੀ ਦਿਵਸ, 2018 ਦੇ ਮੌਕੇ 'ਤੇ ਚਾਣਕਿਆਪੁਰੀ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ (NPM) ਰਾਸ਼ਟਰ ਨੂੰ ਸਮਰਪਿਤ ਕੀਤਾ।
ਇਹ ਯਾਦਗਾਰ ਪੁਲਿਸ ਫੋਰਸ ਵਿੱਚ ਰਾਸ਼ਟਰੀ ਪਛਾਣ, ਮਾਣ, ਉਦੇਸ਼ਾ ਵਿੱਚ ਇਕਸਾਰਤਾ, ਇੱਕ ਸਮਾਨ ਇਤਿਹਾਸ ਅਤੇ ਭਵਿੱਖ ਦੀ ਭਾਵਨਾ ਭਰਨ ਦੇ ਨਾਲ-ਨਾਲ ਉਨ੍ਹਾਂ ਦੀ ਵਚਨਬੱਧਤਾ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਕੀਮਤ 'ਤੇ ਵੀ ਰਾਸ਼ਟਰ ਦੀ ਰੱਖਿਆ ਕਰਨੀ ਹੈ। ਪੁਲਿਸ ਮੈਮੋਰੀਅਲ ਵਿੱਚ ਇੱਕ ਕੇਂਦਰੀ ਮੂਰਤੀ ਦੇ ਇਲਾਵਾ, "ਬਹਾਦਰੀ ਦੀ ਕੰਧ" ਅਤੇ ਇੱਕ ਅਜਾਇਬ ਘਰ ਵੀ ਮੌਜੂਦ ਹੈ। ਕੇਂਦਰੀ ਮੂਰਤੀ ਦੇ ਰੂਪ ਵਿੱਚ ਮੌਜੂਦਾ ਇੱਕ 30 ਫੁੱਟ ਉੱਚਾ ਗ੍ਰੇਨਾਈਟ ਮੋਨੋਲਿਥ ਸੀਨੋਟਾਫ਼, ਪੁਲਿਸ ਕਰਮਚਾਰੀਆਂ ਦੀ ਸ਼ਕਤੀ, ਨਿਮਰਤਾ ਅਤੇ ਨਿਰਸੁਆਰਥ ਸੇਵਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ, "ਬਹਾਦਰੀ ਦੀ ਕੰਧ", ਜਿਸ ‘ਤੇ ਸ਼ਹੀਦਾਂ ਦੇ ਨਾਮ ਉੱਕਰੇ ਹੋਏ ਹਨ, ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਦੇ ਅਟੱਲ ਪ੍ਰਤੀਕ ਵਜੋਂ ਮੌਜੂਦ ਹੈ। ਇੱਥੇ ਮੌਜੂਦ ਮਿਊਜ਼ੀਅਮ ਦੀ ਸੰਕਲਪਨਾ ਵਿੱਚ ਭਾਰਤੀ ਪੁਲਿਸ ਵਿਵਸਥਾ ਦੇ ਇਤਿਹਾਸ ਅਤੇ ਵਿਕਾਸ ਯਾਤਰਾ ਦੇ ਦਰਸ਼ਨ ਹੁੰਦੇ ਹਨ। ਇਹ ਸਥਾਨ ਪੁਲਿਸ ਫੋਰਸ ਅਤੇ ਆਮ ਨਾਗਰਿਕਾਂ ਦੋਵਾਂ ਦੇ ਮਨ ਵਿੱਚ ਇੱਕ ਤੀਰਥ ਜਿਹਾ ਆਦਰ ਰੱਖਦਾ ਹੈ। ਇਹ ਯਾਦਗਾਰ ਆਮ ਜਨਤਾ ਲਈ ਸੋਮਵਾਰ ਦੇ ਇਲਾਵਾ ਹੋਰ ਸਾਰੇ ਦਿਨਾਂ ਲਈ ਖੁੱਲ੍ਹਾ ਰਹਿੰਦਾ ਹੈ। CAPF ਦੁਆਰਾ ਇੱਥੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸੂਰਜ ਡੁੱਬਣ ਤੋਂ ਇੱਕ ਘੰਟਾ ਪਹਿਲਾਂ ਬੈਂਡ, ਪਰੇਡ ਅਤੇ ਰਿਟ੍ਰੀਟ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਪੁਲਿਸ ਯਾਦਗਾਰੀ ਦਿਵਸ ਅਰਥਾਤ 21 ਅਕਤੂਬਰ ਨੂੰ ਦੇਸ਼ ਭਰ ਵਿੱਚ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਮੁੱਖ ਸਮਾਗਮ ਰਾਸ਼ਟਰੀ ਪੁਲਿਸ ਯਾਦਗਾਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰੋਗਰਾਮ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਦਿੱਲੀ ਪੁਲਿਸ ਦੀ ਇੱਕ ਸਾਂਝੀ ਪਰੇਡ ਆਯੋਜਿਤ ਕੀਤੀ ਜਾਵੇਗੀ। ਰਕਸ਼ਾ ਮੰਤਰੀ, ਗ੍ਰਹਿ ਰਾਜ ਮੰਤਰੀ, ਪੁਲਿਸ ਪਿਛੋਕੜ ਵਾਲੇ ਸਾਂਸਦ, ਸੀਏਪੀਐੱਫ/ਸੀਪੀਓ ਪ੍ਰਮੁੱਖ ਅਤੇ ਹੋਰ ਪਤਵੰਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰੋਗਰਾਮ ਵਿੱਚ ਸੇਵਾਮੁਕਤ ਡਾਇਰੈਕਟਰ ਜਨਰਲ, ਪੁਲਿਸ ਭਾਈਚਾਰੇ ਦੇ ਅਧਿਕਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।
ਪ੍ਰੋਗਰਾਮ ਦੌਰਾਨ, ਮਾਣਯੋਗ ਰਕਸ਼ਾ ਮੰਤਰੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਪੁਲਿਸ ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਦਾ ਜ਼ਿਕਰ ਕਰਨਗੇ । ਇਹ ਪ੍ਰੋਗਰਾਮ ਹੌਟ ਸਪ੍ਰਿੰਗਜ਼ ਦੇ ਸ਼ਹੀਦਾਂ ਨੂੰ ਸਮਰਪਿਤ ਵੇਦਿਕਾ 'ਤੇ ਗ੍ਰਹਿ ਮੰਤਰੀ ਜੀ ਦੁਆਰਾ ਸ਼ਰਧਾਂਜਲੀ ਭੇਟ ਕੀਤੇ ਜਾਣ ਦੇ ਨਾਲ ਸੰਪੰਨ ਹੁੰਦਾ ਹੈ। ਇਸ ਪ੍ਰੋਗਰਾਮ ਦਾ ਦੂਰਦਰਸ਼ਨ, ਆਕਾਸ਼ਵਾਣੀ ਅਤੇ ਮੀਡੀਆ ਵਿੱਚ ਪ੍ਰਸਾਰਣ ਕਰਨ ਦੇ ਨਾਲ- ਨਾਲ ਪੁਲਿਸ ਬਲਾਂ ਦੀਆਂ ਵੈੱਬਸਾਈਟਾਂ 'ਤੇ ਵੈਬਕਾਸਟ ਵੀ ਕੀਤਾ ਜਾਵੇਗਾ।
ਸ਼ਹੀਦਾਂ ਦੀ ਯਾਦ ਵਿੱਚ 22 ਤੋਂ 30 ਅਕਤੂਬਰ ਦਰਮਿਆਨ CAPF/CPOs ਦੁਆਰਾ NPM ‘ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਾਰਕ ‘ਤੇ ਸੱਦਾ ਦੇਣਾ, ਪੁਲਿਸ ਬੈਂਡ ਡਿਸਪਲੇ, ਮੋਟਰਸਾਈਕਲ ਰੈਲੀਆਂ, ਸ਼ਹੀਦਾਂ ਦੇ ਨਾਮ ‘ਤੇ ਦੌੜਾਂ, ਆਦਿ ਦਾ ਆਯੋਜਨ ਕਰਨ ਦੇ ਨਾਲ-ਨਾਲ ਪੁਲਿਸ ਬਲ ਕਰਮਚਾਰੀਆਂ ਦੇ ਬਲੀਦਾਨ, ਬਹਾਦਰੀ ਅਤੇ ਸੇਵਾ ਨੂੰ ਦਰਸਾਉਂਣ ਵਾਲੀਆਂ ਵੀਡੀਓ ਫਿਲਮਾਂ ਦਿਖਾਉਣਾ ਸ਼ਾਮਲ ਹੈ। ਇਸ ਸਮੇਂ ਦੌਰਾਨ ਸਾਰੇ ਪੁਲਿਸ ਬਲਾਂ ਦੁਆਰਾ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

ਰਾਸ਼ਟਰੀ ਪੁਲਿਸ ਸਮਾਰਕ
ਚਾਣਕਿਆਪੁਰੀ, ਨਵੀਂ ਦਿੱਲੀ
** ** ** ** **
ਆਰਕੇ/ਏਕੇ/ਪੀਐੱਸ/ਪੀਆਰ
(Release ID: 2180898)
Visitor Counter : 4
Read this release in:
English
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Telugu
,
Kannada
,
Malayalam