ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਵਿੱਚ ਗੂਗਲ ਏਆਈ ਹੱਬ ਦੇ ਲਾਂਚ ਦਾ ਸਵਾਗਤ ਕੀਤਾ
प्रविष्टि तिथि:
14 OCT 2025 2:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਾਸ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵੱਧ ਰਹੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸ਼ਹਿਰ ਵਿੱਚ ਗੂਗਲ ਏਆਈ ਹੱਬ ਦੇ ਲਾਂਚ 'ਤੇ ਬਹੁਤ ਖ਼ੁਸ਼ੀ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਗੀਗਾਵਾਟ-ਸਕੇਲ ਡੇਟਾ ਸੈਂਟਰ ਬੁਨਿਆਦੀ ਢਾਂਚੇ ਸਮੇਤ ਇਹ ਬਹੁ-ਪੱਖੀ ਨਿਵੇਸ਼ ਵਿਕਸਿਤ ਭਾਰਤ ਦੇ ਨਿਰਮਾਣ ਦੇ ਸਾਡੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ "ਇਹ ਤਕਨਾਲੋਜੀ ਦੇ ਲੋਕਤੰਤਰੀਕਰਨ ਵਿੱਚ ਸ਼ਕਤੀਸ਼ਾਲੀ ਪ੍ਰਭਾਵ ਹੋਵੇਗਾ। ਇਹ ਸਾਰਿਆਂ ਲਈ ਏਆਈ ਨੂੰ ਯਕੀਨੀ ਬਣਾਏਗਾ, ਸਾਡੇ ਨਾਗਰਿਕਾਂ ਨੂੰ ਅਤਿ-ਆਧੁਨਿਕ ਸਾਧਨ ਪ੍ਰਦਾਨ ਕਰੇਗਾ, ਸਾਡੀ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ ਅਤੇ ਭਾਰਤ ਨੂੰ ਇੱਕ ਗਲੋਬਲ ਤਕਨਾਲੋਜੀ ਲੀਡਰ ਵਜੋਂ ਸਥਾਪਿਤ ਕਰੇਗਾ!"
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ:
"ਆਂਧਰਾ ਪ੍ਰਦੇਸ਼ ਦੇ ਤੇਜ਼ੀ ਨਾਲ ਗਤੀਸ਼ੀਲ ਸ਼ਹਿਰ ਵਿਸ਼ਾਖਾਪਟਨਮ ਵਿੱਚ ਗੂਗਲ ਏਆਈ ਹੱਬ ਦੇ ਲਾਂਚ ਨਾਲ ਖ਼ੁਸ਼ੀ ਹੋਈ।
ਇਹ ਬਹੁ-ਪੱਖੀ ਨਿਵੇਸ਼, ਜਿਸ ਵਿੱਚ ਗੀਗਾਵਾਟ-ਸਕੇਲ ਡੇਟਾ ਸੈਂਟਰ ਬੁਨਿਆਦੀ ਢਾਂਚਾ ਸ਼ਾਮਲ ਹੈ, ਵਿਕਸਿਤ ਭਾਰਤ ਦੇ ਨਿਰਮਾਣ ਦੇ ਸਾਡੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਹ ਤਕਨਾਲੋਜੀ ਦੇ ਲੋਕਤੰਤਰੀਕਰਨ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਹੋਵੇਗਾ। ਇਹ ਸਾਰਿਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਯਕੀਨੀ ਬਣਾਏਗਾ, ਸਾਡੇ ਨਾਗਰਿਕਾਂ ਨੂੰ ਅਤਿ-ਆਧੁਨਿਕ ਸਾਧਨ ਪ੍ਰਦਾਨ ਕਰੇਗਾ, ਸਾਡੀ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ, ਅਤੇ ਭਾਰਤ ਨੂੰ ਇੱਕ ਗਲੋਬਲ ਤਕਨਾਲੋਜੀ ਲੀਡਰ ਵਜੋਂ ਸਥਾਪਿਤ ਕਰੇਗਾ!"
@sundarpichai
************
ਐੱਮਜੇਪੀਐੱਸ/ਵੀਜੇ
(रिलीज़ आईडी: 2179385)
आगंतुक पटल : 18
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam