ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਮੋਦੀ ਦਾ ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰ ਜੀ ਦੇ ਦੇਹਾਂਤ 'ਤੇ ਸ਼ੋਕ ਸੰਦੇਸ਼
ਪ੍ਰਧਾਨ ਮੰਤਰੀ ਨੇ ਪੰਡਿਤ ਛੰਨੂਲਾਲ ਮਿਸ਼ਰ ਦੇ ਦੇਹਾਂਤ ਨੂੰ ਭਾਰਤੀ ਸੰਗੀਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ
ਪੰਡਿਤ ਛੰਨੂਲਾਲ ਮਿਸ਼ਰ ਨੇ ਬਨਾਰਸ ਘਰਾਣੇ ਦੀ ਸੰਗੀਤ ਪਰੰਪਰਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ: ਪ੍ਰਧਾਨ ਮੰਤਰੀ
ਕਾਸ਼ੀ ਦੇ ਹਰ ਤਿਉਹਾਰ ਨੂੰ ਉਨ੍ਹਾਂ ਨੇ ਆਪਣੀ ਆਵਾਜ਼ ਅਤੇ ਗੀਤਾਂ ਨਾਲ ਖ਼ੁਸ਼ਹਾਲ ਬਣਾਇਆ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਹਰ ਸੰਗੀਤ ਪ੍ਰੇਮੀ ਪੰਡਿਤ ਛੰਨੂਲਾਲ ਮਿਸ਼ਰ ਦੇ ਜੀਵਨ ਤੋਂ ਪ੍ਰੇਰਨਾ ਲੈਂਦਾ ਰਹੇਗਾ
ਉਨ੍ਹਾਂ ਦੇ ਪਰਿਵਾਰ ਦਾ ਦਰਦ ਮੇਰਾ ਨਿੱਜੀ ਦਰਦ ਹੈ: ਪ੍ਰਧਾਨ ਮੰਤਰੀ
प्रविष्टि तिथि:
02 OCT 2025 3:44PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰ ਜੀ ਦੇ ਦੇਹਾਂਤ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਛੰਨੂਲਾਲ ਮਿਸ਼ਰ ਜੀ ਦਾ ਦੇਹਾਂਤ ਭਾਰਤ ਦੇ ਸੰਗੀਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਛੰਨੂਲਾਲ ਮਿਸ਼ਰ ਜੀਵਨ ਭਰ ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਰਹੇ ਅਤੇ ਉਨ੍ਹਾਂ ਨੇ ਬਨਾਰਸ ਘਰਾਣੇ ਦੀ ਸੰਗੀਤ ਪਰੰਪਰਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਕਾਸ਼ੀ ਦੀਆਂ ਪਰੰਪਰਾਵਾਂ ਅਤੇ ਤਿਉਹਾਰਾਂ ਨੂੰ ਪੰਡਿਤ ਮਿਸ਼ਰ ਜੀ ਨੇ ਆਪਣੀ ਆਵਾਜ਼ ਅਤੇ ਗੀਤਾਂ ਨਾਲ ਖ਼ੁਸ਼ਹਾਲ ਬਣਾਇਆ। ਭਾਵੇਂ ਮਣੀਕਰਣਿਕਾ ਘਾਟ 'ਤੇ ਹੋਣ ਵਾਲੀ ਹੋਲੀ ਹੋਵੇ ਜਾਂ ਸਾਉਣ ਦੀ ਉਨ੍ਹਾਂ ਦੀ ਕਜਰੀ - ਉਨ੍ਹਾਂ ਦੇ ਸੰਗੀਤ ਨਾਲ ਕਾਸ਼ੀ ਹਮੇਸ਼ਾ ਗੂੰਜਦੀ ਰਹੇਗੀ। ਉਨ੍ਹਾਂ ਨੇ ਲੋਕ ਗਾਇਕੀ ਦੀਆਂ ਮਹੱਤਵਪੂਰਨ ਸ਼ੈਲੀਆਂ ਨੂੰ ਵਿਸ਼ਵ ਮੰਚ 'ਤੇ ਮਾਣ ਦਵਾਉਣ ਲਈ ਪੰਡਿਤ ਮਿਸ਼ਰ ਜੀ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਪੰਡਿਤ ਮਿਸ਼ਰ ਜੀ ਨੂੰ ਮਿਲਣ ਅਤੇ ਉਨ੍ਹਾਂ ਦਾ ਪਿਆਰ ਪਾਉਣ ਦਾ ਮੌਕਾ ਮਿਲਿਆ। 2014 ਦੀਆਂ ਚੋਣਾਂ ਵਿੱਚ ਪੰਡਿਤ ਛੰਨੂਲਾਲ ਮਿਸ਼ਰ ਜੀ ਉਨ੍ਹਾਂ ਦੇ ਪ੍ਰਸਤਾਵਕ ਬਣੇ ਸੀ – ਇਸ ਗੱਲ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੇ ਪ੍ਰਤੀ ਪੰਡਿਤ ਮਿਸ਼ਰ ਜੀ ਦਾ ਪਿਆਰ ਬੇਮਿਸਾਲ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੇ ਵਿਕਾਸ ਅਤੇ ਪਰੰਪਰਾਵਾਂ ਬਾਰੇ ਪੰਡਿਤ ਮਿਸ਼ਰ ਜੀ ਨੇ ਉਨ੍ਹਾਂ ਨੂੰ ਕਈ ਵਾਰ ਅਹਿਮ ਸੁਝਾਅ ਦਿੱਤੇ। ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਦੀ ਰਿਹਾਇਸ਼ੀ ਜਗ੍ਹਾ 'ਤੇ ਗਏ ਸੀ, ਜਿਸ ਦੀ ਯਾਦ ਅੱਜ ਗਾਂਧੀ ਜਯੰਤੀ ਦੇ ਦਿਨ ਇਹ ਸੁਨੇਹਾ ਲਿਖਦੇ ਹੋਏ ਉਨ੍ਹਾਂ ਦੇ ਲਈ ਜੀਵੰਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਪੰਡਿਤ ਮਿਸ਼ਰ ਜੀ ਅੱਜ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹਨ, ਪਰ ਭਾਰਤ ਦਾ ਹਰ ਸੰਗੀਤ ਪ੍ਰੇਮੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਾ ਰਹੇਗਾ, ਅਤੇ ਕਾਸ਼ੀ ਉਨ੍ਹਾਂ ਦੇ ਭਜਨਾਂ ਰਾਹੀਂ ਉਨ੍ਹਾਂ ਨੂੰ ਹਰ ਤਿਉਹਾਰ 'ਤੇ ਯਾਦ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨੇ ਪੰਡਿਤ ਮਿਸ਼ਰ ਜੀ ਦੇ ਦੁਖੀ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਡਿਤ ਮਿਸ਼ਰ ਜੀ ਦੇ ਪਰਿਵਾਰ ਦਾ ਦਰਦ ਉਨ੍ਹਾਂ ਦਾ ਨਿੱਜੀ ਦਰਦ ਹੈ। ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਕੀਤੀ ਕਿ ਬਾਬਾ ਵਿਸ਼ਵਨਾਥ ਪੰਡਿਤ ਛੰਨੂਲਾਲ ਮਿਸ਼ਰ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਤਾਕਤ ਪ੍ਰਦਾਨ ਕਰਨ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2174536)
आगंतुक पटल : 16
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Kannada
,
Malayalam