ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਆਰਐਸਐਸ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਪਰਮ ਪੂਜਯ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਦਾ ਪ੍ਰੇਰਣਾਦਾਇਕ ਭਾਸ਼ਣ ਸਾਂਝਾ ਕੀਤਾ

Posted On: 02 OCT 2025 1:15PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਰਾਸ਼ਟਰ ਪ੍ਰਤੀ ਸਮਰਪਿਤ ਸੇਵਾ ਦੇ 100 ਸਾਲ ਪੂਰੇ ਕਰਨ 'ਤੇ ਪ੍ਰਸ਼ੰਸਾ ਕੀਤੀ। ਪਰਮ ਪੂਜਯ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਵੱਲੋਂ ਦਿੱਤੇ ਗਏ ਪ੍ਰੇਰਨਾਦਾਇਕ ਭਾਸ਼ਣ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਸੰਘ ਦੀ ਮਹੱਤਵਪੂਰਨ ਭੂਮਿਕਾ ਅਤੇ ਭਾਰਤ ਦੇ ਸਭਿਅਕ ਸਨਮਾਨ ਨੂੰ ਸੰਭਾਲਣ ਲਈ ਇਸਦੀ ਅਟੁੱਟ ਵਚਨਬੱਧਤਾ 'ਤੇ ਚਾਨਣਾ ਪਾਇਆ।
 

ਐਕਸ 'ਤੇ ਆਰਐਸਐਸ ਦੀਆਂ ਪੋਸਟਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:

 "ਪਰਮ ਪੂਜਯ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਵੱਲੋਂ ਇੱਕ ਪ੍ਰੇਰਨਾਦਾਇਕ ਭਾਸ਼ਣ, ਰਾਸ਼ਟਰ ਨਿਰਮਾਣ ਵਿੱਚ ਆਰਐਸਐਸ ਦੇ ਭਰਪੂਰ ਯੋਗਦਾਨ ਨੂੰ ਉਜਾਗਰ ਕਰਦਾ ਹੈ ਅਤੇ ਸ਼ਾਨ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਲਈ ਸਾਡੀ ਧਰਤੀ ਦੀ ਪੈਦਾਇਸ਼ੀ ਸਮਰੱਥਾ, ਜੋ ਕਿ ਸਾਡੀ ਸਮੁੱਚੀ ਮਨੁੱਖਤਾ ਲਈ ਲਾਭਦਾਇਕ ਹੈ, 'ਤੇ ਜ਼ੋਰ ਦਿੰਦੇ ਹੋਏ ਪ੍ਰੇਰਨਾਦਾਇਕ ਸੰਬੋਧਨ।

 

#RSS100ਸਾਲ”

 

 “ਪਰਮ ਪੂਜਯ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਰਾਸ਼ਟਰ ਨਿਰਮਾਣ ਵਿੱਚ ਸੰਘ ਦੇ ਬੇਮਿਸਾਲ ਯੋਗਦਾਨ 'ਤੇ ਚਾਣਨਾ ਪਾਇਆ ਹੈ।  ਉਨ੍ਹਾਂ ਨੇ ਭਾਰਤ ਦੀ ਉਸ ਸਮਰੱਥਾ ਨੂੰ ਵੀ ਪ੍ਰਗਟ ਕੀਤਾ ਹੈ, ਜੋ ਦੇਸ਼ ਨੂੰ ਮਜ਼ਬੂਤ ਬਣਾਉਂਣ ਦੇ ਨਾਲ-ਨਾਲ ਪੂਰੀ ਮਾਨਵਤਾ ਲਈ ਵੀ ਕਲਿਆਣਕਾਰੀ ਹੈ।"

 #RSS100ਸਾਲ"

 

*************

ਐਮਜੇਪੀਐਸ/ਐਸਆਰ


(Release ID: 2174314) Visitor Counter : 2