ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਅਸਾਮ ਵਿੱਚ NH-715 ਦੇ ਕਾਲੀਬੋਰ-ਨੁਮਾਲੀਗੜ੍ਹ ਸੈਕਸ਼ਨ ਦੇ ਮੌਜੂਦਾ ਰਾਜਮਾਰਗ ਨੂੰ 4-ਲੇਨ ਕਰਨ ਅਤੇ ਚੌੜਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ
ਇਸ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ (KNP) ਸੈਕਸ਼ਨ 'ਤੇ ਪ੍ਰਸਤਾਵਿਤ ਜੰਗਲੀ ਜੀਵਾਂ-ਅਨੁਕੂਲ ਪੈਮਾਨੇ ਦੇ ਅਨੁਸਾਰ ਲਾਗੂ ਕਰਨਾ ਸ਼ਾਮਲ ਹੈ
ਕੈਰਿਜਵੇਅ ਦੀ ਕੁੱਲ ਲੰਬਾਈ 85.675 ਕਿਲੋਮੀਟਰ ਹੈ ਅਤੇ ਇਸ 'ਤੇ ₹6,957 ਕਰੋੜ ਦਾ ਵਿੱਤੀ ਬੋਝ ਪਵੇਗਾ
Posted On:
01 OCT 2025 3:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ (ਕੇਐੱਨਪੀ) ਸੈਕਸ਼ਨ 'ਤੇ ਪ੍ਰਸਤਾਵਿਤ ਜੰਗਲੀ ਜੀਵਾਂ ਦੇ-ਅਨੁਕੂਲ ਪੈਮਾਨੇ ਦੇ ਅਨੁਸਾਰ ਲਾਗੂ ਕਰਨ ਦੇ ਨਾਲ, ਰਾਸ਼ਟਰੀ ਰਾਜਮਾਰਗ-715 ਦੇ ਕਾਲੀਬੋਰ-ਨੁਮਾਲੀਗੜ੍ਹ ਸੈਕਸ਼ਨ ਦੇ ਮੌਜੂਦਾ ਕੈਰਿਜਵੇਅ ਨੂੰ ਚੌੜਾ ਕਰਨ ਅਤੇ 4-ਲੇਨ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਮੋਡ 'ਤੇ ਤਿਆਰ ਕੀਤਾ ਜਾਵੇਗਾ, ਜਿਸ ਦੀ ਕੁੱਲ ਲੰਬਾਈ 85.675 ਕਿਲੋਮੀਟਰ ਹੈ ਅਤੇ ਕੁੱਲ ਪੂੰਜੀ ਲਾਗਤ 6957 ਕਰੋੜ ਰੁਪਏ ਹੋਵੇਗੀ।
NH-715 (ਪੁਰਾਣਾ NH-37) ਦਾ ਮੌਜੂਦਾ ਕਾਲੀਬੋਰ-ਨੁਮਾਲੀਗੜ੍ਹ ਸੈਕਸ਼ਨ ਪੱਕੇ ਮੋਢਿਆਂ ਦੇ ਨਾਲ/ਬਿਨਾ 2 ਲੇਨ ਦਾ ਹੈ, ਜੋ ਜਾਖਲਾਬੰਧਾ (ਨਾਗਾਓਂ) ਅਤੇ ਬੋਕਾਖਾਟ (ਗੋਲਾਘਾਟ) ਕਸਬਿਆਂ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਹੋ ਕੇ ਲੰਘਦਾ ਹੈ। ਮੌਜੂਦਾ ਹਾਈਵੇਅ ਦਾ ਇੱਕ ਵੱਡਾ ਹਿੱਸਾ ਜਾਂ ਤਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚੋਂ ਲੰਘਦਾ ਹੈ ਜਾਂ ਪਾਰਕ ਦੀ ਦੱਖਣੀ ਸੀਮਾ ਦੇ ਨਾਲ-ਨਾਲ 16 ਤੋਂ 32 ਮੀਟਰ ਦੀ ਸੀਮਿਤ ਰਾਈਟ-ਆਫ-ਵੇਅ (ROW) ਚੌੜਾਈ ਦੇ ਨਾਲ, ਜੋ ਕਾਫੀ ਮਾੜੇ ਜਿਓਮੈਟ੍ਰਿਕ ਰੂਪਾਂ ਕਰਕੇ ਹੋਰ ਵੀ ਬਦਤਰ ਹੋ ਗਿਆ ਹੈ। ਮੌਨਸੂਨ ਦੌਰਾਨ, ਪਾਰਕ ਦੇ ਅੰਦਰ ਦਾ ਖੇਤਰ ਪਾਣੀ ਨਾਲ ਭਰ ਜਾਂਦਾ ਹੈ, ਜਿਸ ਨਾਲ ਜੰਗਲੀ ਜੀਵਾਂ ਨੂੰ ਮੌਜੂਦਾ ਹਾਈਵੇਅ ਪਾਰ ਕਰਕੇ ਉੱਚੀਆਂ ਕਾਰਬੀ-ਐਂਗਲੌਂਗ ਪਹਾੜੀਆਂ ਵੱਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਹਾਈਵੇਅ 'ਤੇ 24/7 ਭਾਰੀ ਆਵਾਜਾਈ ਕਾਰਨ ਅਕਸਰ ਦੁਰਘਟਨਾਵਾਂ ਅਤੇ ਜੰਗਲੀ ਜਾਨਵਰਾਂ ਦੀ ਮੌਤ ਹੁੰਦੀ ਹੈ।
ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਇਸ ਪ੍ਰੋਜੈਕਟ ਵਿੱਚ ਲਗਭਗ 34.5 ਕਿਲੋਮੀਟਰ ਉੱਚੇ ਇੱਕ ਐਲੀਵੇਟਿਡ ਕੌਰੀਡੋਰ ਦਾ ਨਿਰਮਾਣ ਸ਼ਾਮਲ ਹੋਵੇਗਾ, ਜੋ ਕਾਜ਼ੀਰੰਗਾ ਨੈਸ਼ਨਲ ਪਾਰਕ ਤੋਂ ਕਾਰਬੀ-ਐਂਗਲੌਂਗ ਪਹਾੜੀਆਂ ਤੱਕ ਪੂਰੇ ਜੰਗਲੀ ਜੀਵਾਂ ਦੀ ਸੰਪੂਰਨ ਆਵਾਜਾਈ ਨੂੰ ਕਵਰ ਕਰੇਗਾ, ਤਾਂ ਜੋ ਜੰਗਲੀ ਜੀਵਾਂ ਦੀ ਮੁਕਤ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, 30.22 ਕਿਲੋਮੀਟਰ ਲੰਬੀ ਮੌਜੂਦਾ ਸੜਕ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਜਾਖਲਾਬੰਧਾ ਅਤੇ ਬੋਕਾਖਾਟ ਦੇ ਆਲੇ-ਦੁਆਲੇ 21 ਕਿਲੋਮੀਟਰ ਗ੍ਰੀਨਫੀਲਡ ਬਾਈਪਾਸ ਵੀ ਬਣਾਇਆ ਜਾਵੇਗਾ। ਇਸ ਨਾਲ ਮੌਜੂਦਾ ਕੌਰੀਡੋਰ ‘ਤੇ ਭੀੜ-ਭੜੱਕਾ ਘੱਟ ਹੋਵੇਗਾ, ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਅਤੇ ਗੁਵਾਹਾਟੀ (ਰਾਜ ਦੀ ਰਾਜਧਾਨੀ), ਕਾਜ਼ੀਰੰਗਾ ਨੈਸ਼ਨਲ ਪਾਰਕ (ਇੱਕ ਸੈਰ-ਸਪਾਟਾ ਸਥਾਨ), ਅਤੇ ਨੁਮਾਲੀਗੜ੍ਹ (ਇੱਕ ਉਦਯੋਗਿਕ ਸ਼ਹਿਰ) ਵਿਚਕਾਰ ਸਿੱਧਾ ਸੰਪਰਕ ਵਧੇਗਾ।
ਇਹ ਪ੍ਰੋਜੈਕਟ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ (NH-127, NH-129) ਅਤੇ ਇੱਕ ਰਾਜ ਮਾਰਗ (SH-35) ਨੂੰ ਜੋੜਦਾ ਹੈ, ਜਿਸ ਨਾਲ ਪੂਰੇ ਅਸਾਮ ਦੇ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕ ਕੇਂਦਰਾਂ ਨੂੰ ਨਿਰਵਿਘਨ ਸੰਪਰਕ ਮਿਲਦਾ ਹੈ। ਇਸ ਤੋਂ ਇਲਾਵਾ, ਅੱਪਗ੍ਰੇਡਿਡ ਕੌਰੀਡੋਰ ਤਿੰਨ ਰੇਲਵੇ ਸਟੇਸ਼ਨਾਂ (ਨਾਗਾਓਂ, ਜਾਖਲਾਬੰਧਾ, ਵਿਸ਼ਵਨਾਥ ਚਰਾਲੀ) ਅਤੇ ਤਿੰਨ ਹਵਾਈ ਅੱਡਿਆਂ (ਤੇਜ਼ਪੁਰ, ਲਿਆਬਾਰੀ, ਜੋਰਹਾਟ) ਨੂੰ ਜੋੜ ਕੇ ਮਲਟੀ-ਮਾਡਲ ਏਕੀਕਰਣ ਨੂੰ ਵਧਾਏਗਾ, ਜਿਸ ਨਾਲ ਪੂਰੇ ਖੇਤਰ ਵਿੱਚ ਸਮਾਨ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਸੰਭਵ ਹੋਵੇਗੀ। ਇਹ ਪ੍ਰੋਜੈਕਟ ਦੋ ਸਮਾਜਿਕ-ਆਰਥਿਕ ਕੇਂਦਰਾਂ ਅਤੇ ਅੱਠ ਟੂਰਿਸਟ ਅਤੇ ਧਾਰਮਿਕ ਸਥਾਨਾਂ ਨਾਲ ਸੰਪਰਕ ਨੂੰ ਵੀ ਬਿਹਤਰ ਬਣਾਏਗਾ, ਜਿਸ ਨਾਲ ਖੇਤਰੀ ਆਰਥਿਕ ਵਿਕਾਸ ਅਤੇ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।
ਪੂਰਾ ਹੋਣ 'ਤੇ, ਕਾਲੀਬੋਰ-ਨੁਮਾਲੀਗੜ੍ਹ ਸੈਕਸ਼ਨ ਖੇਤਰੀ ਆਰਥਿਕ ਵਿਕਾਸ ਵਿੱਚ, ਪ੍ਰਮੁੱਖ ਭੂਮਿਕਾ ਨਿਭਾਏਗਾ, ਪ੍ਰਮੁੱਖ ਟੂਰਿਜ਼ਮ, ਉਦਯੋਗਿਕ ਅਤੇ ਆਰਥਿਕ ਕੇਂਦਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰਨ, ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ। ਇਹ ਪ੍ਰੋਜੈਕਟ ਲਗਭਗ 15.42 ਲੱਖ ਮਨੁੱਖੀ ਦਿਨਾਂ ਦਾ ਸਿੱਧਾ ਰੁਜ਼ਗਾਰ ਅਤੇ 19.19 ਲੱਖ ਮਨੁੱਖੀ ਦਿਨਾਂ ਦਾ ਅਸਿੱਧਾ ਰੁਜ਼ਗਾਰ ਦਾ ਨਿਰਮਾਣ ਕਰੇਗਾ, ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਰਸਤੇ ਖੋਲ੍ਹੇਗਾ।
ਵਿਸ਼ੇਸ਼ਤਾਵਾਂ
|
ਵੇਰਵੇ
|
ਪ੍ਰੋਜੈਕਟ ਦਾ ਨਾਮ
|
ਐੱਨਐੱਚ--715 ਦੇ ਕਾਲੀਬੋਰ-ਨੁਮਾਲੀਗੜ੍ਹ ਸੈਕਸ਼ਨ ਦੇ ਮੌਜੂਦਾ ਕੈਰਿਜਵੇਅ ਨੂੰ 4 ਲੇਨ ਤੱਕ ਚੌੜਾ ਕਰਨਾ ਅਤੇ ਬਿਹਤਰ ਬਣਾਉਣਾ, ਜਿਸ ਵਿੱਚ ਅਸਾਮ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ (ਕੇਐੱਨਪੀ) ਸੈਕਸ਼ਨ ‘ਤੇ ਪ੍ਰਸਤਾਵਿਤ ਜੰਗਲੀ ਜੀਵਾਂ ਦੇ ਅਨੁਕੂਲ ਉਪਾਵਾਂ ਦਾ ਲਾਗੂਕਰਨ ਵੀ ਸ਼ਾਮਲ ਹੈ।
|
ਕੌਰੀਡੋਰ
|
ਐੱਨਐੱਚ-715
|
ਲੰਬਾਈ (ਕਿਲੋਮੀਟਰ)
|
85.675 ਕਿਲੋਮੀਟਰ
|
ਕਾਜ਼ੀਰੰਗਾ ਨੈਸ਼ਨਲ ਪਾਰਕ ਤੋਂ ਹੋ ਕੇ ਲੰਘਣ ਵਾਲੇ ਐਲਿਵੇਟਿਡ ਕੌਰੀਡੋਰ ਦੀ ਲੰਬਾਈ
|
34.45 ਕਿਲੋਮੀਟਰ
|
ਬਾਈਪਾਸ
|
ਪੁਡੁਚੇਰੀ ਬਾਈਪਾਸ (ਗ੍ਰੀਨਫੀਲਡ) – 11.5 ਕਿਲੋਮੀਟਰ
ਬੋਕਾਖਾਟ ਬਾਈਪਾਸ (ਗ੍ਰੀਨਫੀਲਡ) – 9.5 ਕਿਲੋਮੀਟਰ
|
ਮੌਜੂਦਾ ਸੜਕ ਨੂੰ ਚੌੜਾ ਕਰਨਾ (2 ਤੋਂ 4 ਲੇਨ)
|
30.22 ਕਿਲੋਮੀਟਰ
|
ਕੁੱਲ ਸਿਵਿਲ ਲਾਗਤ (ਕਰੋੜ ਰੁਪਏ)
|
4,829
|
ਭੂਮੀ ਅਧਿਗ੍ਰਹਿਣ ਲਾਗਤ (ਕਰੋੜ ਰੁਪਏ)
|
622
|
ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ)
|
6,957
|
ਮੋਡ
|
ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ)
|
ਜੁੜੀਆਂ ਪ੍ਰਮੁੱਖ ਸੜਕਾਂ
|
ਰਾਸ਼ਟਰੀ ਰਾਜਮਾਰਗ- ਐੱਨਐੱਚ-127, ਐੱਨਐੱਚ-129
ਪ੍ਰਦੇਸ਼ ਰਾਜਮਾਰਗ - ਐੱਸਐੱਚ-35
|
ਜੁੜੇ ਹੋਏ ਆਰਥਿਕ/ਸਮਾਜਿਕ ਆਵਾਜਾਈ ਕੇਂਦਰ/ ਟੂਰਿਸਟ ਸਥਾਨ/ ਧਾਰਮਿਕ ਸਥਾਨ
|
ਹਵਾਈ ਅੱਡੇ: ਤੇਜ਼ਪੁਰ, ਲਿਆਬਾਰੀ, ਜੋਰਹਾਟ
ਰੇਲਵੇ ਸਟੇਸ਼ਨ : ਨਾਗਾਓਂ, ਜਾਖਲਾਬੰਧਾ, ਵਿਸ਼ਵਨਾਥ ਚਰਿਆਲੀ
ਆਰਥਿਕ ਕੇਂਦਰ: ਤੇਜ਼ਪੁਰ ਮੱਛੀ ਪਾਲਣ ਕੇਂਦਰ, ਨਾਗਾਓਂ ਮੱਛੀ ਪਾਲਣ ਕੇਂਦਰ
ਸਮਾਜਿਕ ਕੇਂਦਰ : ਕਾਰਬੀ ਔਂਗਲੌਂਗ (ਕਬਾਇਲੀ ਜ਼ਿਲ੍ਹਾ) ਅਤੇ ਕਬਾਇਲੀ ਵੋਖਾ (ਕਬਾਇਲੀ ਜ਼ਿਲ੍ਹਾ)
ਟੂਰਿਸਟ ਸਥਾਨ: ਕਾਜ਼ੀਰੰਗਾ ਨੈਸ਼ਨਲ ਪਾਰਕ, ਦੇਵਪਹਰ ਪੁਰਤਾਤਵਿਕ ਸਥਾਨ-ਨੁਮਾਲੀਗੜ੍ਹ, ਕਾਕੋਚਾਂਗ ਜਲਪ੍ਰਪਾਤ
ਧਾਰਮਿਕ ਸਥਾਨ: ਬਾਬਾ ਥਾਨ (ਭਗਵਾਨ ਸ਼ਿਵ ਮੰਦਿਰ)- ਨੁਮਾਲੀਗੜ੍ਹ, ਮਹਾਮ੍ਰਿਤੂੰਜੈ ਮੰਦਿਰ-ਨਾਗਾਓਂ, ਹਾਤਿਮੁਰਾ ਮੰਦਿਰ-ਨਾਗਾਓਂ
|
ਜੁੜੇ ਹੋਏ ਪ੍ਰਮੁੱਖ ਸ਼ਹਿਰ/ਕਸਬੇ
|
ਗੁਵਾਹਾਟੀ, ਨਾਗਾਓਂ, ਗੋਲਾਘਾਟ, ਨੁਮਾਲੀਗੜ੍ਹ, ਜੋਰਹਾਟ
|
ਰੁਜ਼ਗਾਰ ਨਿਰਮਾਣ ਸਮਰੱਥਾ
|
15.42 ਲੱਖ ਮਨੁੱਖੀ ਦਿਨ (ਪ੍ਰਤੱਖ) ਅਤੇ 19.19 ਲੱਖ ਮਨੁੱਖੀ ਦਿਨ (ਅਪ੍ਰਤੱਖ)
|
ਵਿੱਤ ਵਰ੍ਹੇ 2025 ਵਿੱਚ ਸਲਾਨਾ ਔਸਤ ਰੋਜ਼ਾਨਾ ਆਵਾਜਾਈ (ਏਏਡੀਟੀ)
|
ਅਨੁਮਾਨਿਤ 13,800 ਯਾਤਰੀ ਕਾਰ ਇਕਾਈਆਂ (ਪੀਸੀਯੂ)
|
ਕੌਰੀਡੋਰ ਦਾ ਮੈਪ

*********
ਐੱਮਜੇਪੀਐੱਸ/ਐੱਸਕੇਐੱਸ
(Release ID: 2173994)
Visitor Counter : 7
Read this release in:
English
,
Urdu
,
Marathi
,
Hindi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam