ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, ਮੁੰਬਈ ਵਿੱਚ ਫਾਈਨੈਂਸ਼ੀਅਲ ਐਕਸਪ੍ਰੈੱਸ ਦੇ ਇੰਡੀਆਜ਼ ਬੈਸਟ ਬੈਂਕਸ ਅਵਾਰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


ਭਾਰਤ ਨੇ ਢਾਂਚਾਗਤ ਸੁਧਾਰਾਂ, ਪ੍ਰਕਿਰਿਆ ਸੁਧਾਰਾਂ, ਡਿਜੀਟਲ ਸ਼ਾਸਨ ਅਤੇ ਭਲਾਈ ਯੋਜਨਾਵਾਂ ਨੂੰ ਲਾਗੂ ਕਰਕੇ ਆਪਣੀ ਵਿਕਾਸ ਦੀ ਕਹਾਣੀ ਨੂੰ ਕਾਇਮ ਰੱਖਿਆ ਹੈ

ਮੋਦੀ ਸਰਕਾਰ ਦੇ ਸੁਧਾਰਾਂ ਕਾਰਨ ਹੀ ਅੱਜ ਦੁਨੀਆ ਭਰ ਦੇ ਵਿਸ਼ਲੇਸ਼ਕ ਭਾਰਤ ਦੇ ਵਿਕਾਸ ਦੀ ਕਹਾਣੀ ਨੂੰ ਮਾਨਤਾ ਦੇ ਰਹੇ ਹਨ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਇੱਕ 'ਬੈਕ-ਐਂਡ ਸਰਵਿਸ ਨੇਸ਼ਨ' ਤੋਂ ਇੱਕ 'ਨਵੀਨਤਾ ਰਾਸ਼ਟਰ' ਵਿੱਚ ਤਬਦੀਲ ਹੋ ਰਿਹਾ ਹੈ

ਭਾਰਤ ਦੇ ਬੈਂਕਿੰਗ ਖੇਤਰ ਨੂੰ ਹੁਣ ਆਪਣਾ ਆਕਾਰ ਵਧਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ, ਅਤੇ ਸਾਡੇ ਬੈਂਕਾਂ ਨੂੰ ਦੁਨੀਆ ਦੇ ਚੋਟੀ ਦੇ 10 ਬੈਂਕਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਅੱਜ ਤੱਕ ਇੰਨੀ ਵੱਡੀ ਟੈਕਸ ਕਟੌਤੀ ਕਿਸੇ ਨੇ ਨਹੀਂ ਕੀਤੀ, ਜਿੰਨੀ ਨੈਕਸਟ ਜੈੱਨ ਜੀਐੱਸਟੀ ਰਿਫੌਰਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਨੇ ਕੀਤੀ ਹੈ

ਪਹਿਲਾਂ, ਭਾਰਤ ਦਾ ਬੈਂਕਿੰਗ ਖੇਤਰ ਰਿਕਾਰਡ ਰੱਖਣ ਵਿੱਚ ਲਾਪਰਵਾਹੀ, ਪਾਰਦਰਸ਼ਤਾ ਦੀ ਘਾਟ ਅਤੇ ਭ੍ਰਿਸ਼ਟਾਚਾਰ ਨਾਲ ਗ੍ਰਸਤ ਸੀ; ਪ੍ਰਧਾਨ ਮੰਤਰੀ ਮੋਦੀ ਨੇ ਬੈਂਕਿੰਗ ਖੇਤਰ ਵਿੱਚ ਸੁਧਾਰ ਸ਼ੁਰੂ ਕੀਤੇ

ਬੈਡ ਲੋਨਸ (Bad loans), ਜੋ ਉਸ ਸਮੇਂ ਦੌਰਾਨ 19% 'ਤੇ ਸਨ, ਉਹ ਮੋਦੀ ਸਰਕਾਰ ਦੇ ਅਧੀਨ ਘਟ ਕੇ 2.5% ‘ਤੇ ਆ ਗਏ ਹਨ

ਅਸੀਂ ਬੈਂਕਿੰਗ ਸੈਕਟਰ ਲਈ 4-ਆਰ ਨੀਤੀ ਨਿਰਧਾਰਤ ਕੀਤੀ ਹੈ—ਪਛਾਣੋ, ਰਿਕਵਰ ਕਰੋ, ਪੁਨਰ ਪੂੰਜੀਕਰਣ ਕਰੋ ਅਤੇ ਸੁਧ

Posted On: 25 SEP 2025 9:30PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਮੁੰਬਈ ਵਿੱਚ ਫਾਈਨੈਂਸ਼ੀਅਲ ਐਕਸਪ੍ਰੈੱਸ ਦੇ ਇੰਡੀਆਜ਼ ਬੈਸਟ ਬੈਂਕਸ ਐਵਾਰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਜਨਤਕ ਜੀਵਨ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਸ਼੍ਰੀ ਰਾਮਨਾਥ ਗੋਇਨਕਾ ਤੋਂ ਸ਼੍ਰੀ ਵਿਵੇਕ ਗੋਇਨਕਾ ਤੱਕ, ਐਕਸਪ੍ਰੈੱਸ  ਗਰੁੱਪ ਦੁਆਰਾ ਜੋ ਕੰਮ ਕੀਤਾ ਗਿਆ ਹੈ, ਉਸ ਨੂੰ ਪੂਰੇ ਦੇਸ਼ ਦੁਆਰਾ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ, ਖਾਸ ਕਰਕੇ ਦੇਸ਼ ਦੇ ਨੌਜਵਾਨਾਂ ਲਈ, 2047 ਤੱਕ ਇੱਕ ਪੂਰੀ ਤਰ੍ਹਾਂ ਵਿਕਸਿਤ ਰਾਸ਼ਟਰ ਬਣਨ ਅਤੇ ਵਿਸ਼ਵ ਪੱਧਰ 'ਤੇ ਹਰ ਖੇਤਰ ਵਿੱਚ ਅਗਵਾਈ ਕਰਨ ਦਾ ਟੀਚਾ ਰੱਖਿਆ ਹੈ। ਇਹ ਟੀਚਾ ਦੇਸ਼ ਦੇ ਹਰ ਨਾਗਰਿਕ, ਖਾਸ ਕਰਕੇ ਨੌਜਵਾਨਾਂ ਦਾ ਸੰਕਲਪ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਕਲਪ 2047 ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ ਕਿਉਂਕਿ ਸਾਨੂੰ ਦੇਸ਼ ਦੀ ਨੌਜਵਾਨ ਪੀੜ੍ਹੀ 'ਤੇ ਪੂਰਾ ਵਿਸ਼ਵਾਸ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਟਿੱਪਣੀ ਕੀਤੀ ਕਿ ਦੁਨੀਆ ਵਿੱਚ ਚੱਲ ਰਹੇ ਵੱਖ-ਵੱਖ ਸੰਕਟਾਂ ਦੇ ਵਿਚਕਾਰ, ਭਾਰਤੀ ਅਰਥਵਿਵਸਥਾ ਦਾ ਇੱਕ ਚਮਕਦਾਰ ਬਿੰਦੂ ਵਜੋਂ ਉੱਭਰਨਾ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਰਾਜਨੀਤਿਕ ਸਥਿਰਤਾ, ਭਰੋਸੇਯੋਗ ਅਗਵਾਈ, ਮਜ਼ਬੂਤ ​​ਆਰਥਿਕ ਪ੍ਰਦਰਸ਼ਨ ਅਤੇ ਲੋਕਤੰਤਰ ਦੀ ਮਜ਼ਬੂਤ ​​ਨੀਂਹ ਸਥਾਪਿਤ ਕੀਤੀ ਹੈ। ਇਨ੍ਹਾਂ ਚਾਰੇ ਥੰਮ੍ਹਾਂ 'ਤੇ ਅਧਾਰਿਤ ਲੰਬੇ ਸਮੇਂ ਦੀਆਂ ਨੀਤੀਆਂ ਦੀ ਵਰਤੋਂ ਕਰਦੇ ਹੋਏ, ਸਾਡੀ ਅਰਥਵਿਵਸਥਾ ਨੇ ਪਿਛਲੇ 11 ਵਰ੍ਹਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚਾਰ ਥੰਮ੍ਹ ਭਾਰਤ ਦੀ ਅਸਲ ਤਾਕਤ ਹਨ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਦਕਿ ਬਹੁਤ ਸਾਰੇ ਵਿਕਸਿਤ ਦੇਸ਼ 1 ਤੋਂ 2 ਪ੍ਰਤੀਸ਼ਤ ਦੀ ਵਿਕਾਸ ਦਰ ਨਾਲ ਤਰੱਕੀ ਕਰ ਰਹੇ ਹਨ, ਤਾਂ ਭਾਰਤ ਨੇ 7 ਤੋਂ 8 ਪ੍ਰਤੀਸ਼ਤ ਦੀ ਵਿਕਾਸ ਦਰ ਨੂੰ ਕਾਇਮ ਰੱਖਿਆ ਹੈ। ਭਾਰਤ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਵਿੱਚ ਵੀ 14 ਪ੍ਰਤੀਸ਼ਤ ਦੀ ਵਿਕਾਸ ਦਰ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਕਲੌਤਾ ਦੇਸ਼ ਹੈ ਜਿਸ ਨੇ ਢਾਂਚਾਗਤ ਸੁਧਾਰਾਂ, ਪ੍ਰਕਿਰਿਆ ਸੁਧਾਰਾਂ, ਡਿਜੀਟਲ ਸ਼ਾਸਨ ਅਤੇ ਭਲਾਈ ਯੋਜਨਾਵਾਂ ਦੇ 100% ਲਾਗੂਕਰਨ ਦੁਆਰਾ ਆਪਣੀ ਵਿਕਾਸ ਕਹਾਣੀ ਨੂੰ ਕਾਇਮ ਰੱਖਿਆ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਵਿਸ਼ਵਵਿਆਪੀ ਆਰਥਿਕ ਵਿਸ਼ਲੇਸ਼ਕਾਂ ਨੂੰ ਭਾਰਤ ਦੀ ਵਿਕਾਸ ਕਹਾਣੀ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ, ਭਾਰਤ ਦੀ ਅਰਥਵਿਵਸਥਾ ‘ਤੇ ਨਿਵੇਸ਼ਕਾਂ ਦਾ ਅਟੁੱਟ ਭਰੋਸਾ ਹੈ, ਖਪਤਕਾਰਾਂ ਵਿੱਚ ਊਰਜਾ ਹੈ ਅਤੇ ਸਮਾਵੇਸ਼ੀ ਵਿਕਾਸ ਦਾ ਸਪਸ਼ਟ ਪ੍ਰਤੀਬਿੰਬ ਝਲਕਦਾ ਹੈ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਭਰੋਸੇ ਅਤੇ ਵਿਸ਼ਵਾਸ ਦਾ ਇਹ ਵਾਤਾਵਰਣ ਅੱਜ ਦੇਸ਼ ਦੇ ਹਰ ਕੋਨੇ ਵਿੱਚ ਦਿਖਾਈ ਦੇ ਰਿਹਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ, ਸਾਡੇ ਦੇਸ਼ ਦੇ ਬੈਂਕਿੰਗ ਖੇਤਰ ਦੀ ਹਾਲਤ ਖਰਾਬ ਸੀ। 2008 ਅਤੇ 2014 ਦੇ ਦੌਰਾਨ, ਕੁੱਲ 52 ਲੱਖ ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ, ਜਿਸ ਕਾਰਨ ਬੈਡ ਲੋਨਸ ਦੀ ਇੱਕ ਵੱਡੀ ਸਮੱਸਿਆ ਪੈਦਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਦਾ ਬੈਂਕਿੰਗ ਸੈਕਟਰ ਰਿਕਾਰਡ ਰੱਖਣ ਵਿੱਚ ਲਾਪਰਵਾਹੀ, ਪਾਰਦਰਸ਼ਤਾ ਦੀ ਘਾਟ ਅਤੇ ਭ੍ਰਿਸ਼ਟਾਚਾਰ ਨਾਲ ਜੂਝ ਰਿਹਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ 2014 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਂਕਿੰਗ ਖੇਤਰ ਵਿੱਚ ਸੁਧਾਰ ਸ਼ੁਰੂ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੰਵਿਧਾਨ ਦੀ ਨੀਂਹ ਵਿੱਤੀ ਸਮਾਵੇਸ਼ ਹੈ, ਪਰ ਦੇਸ਼ ਵਿੱਚ 60 ਕਰੋੜ ਲੋਕ ਅਜਿਹੇ ਸਨ ਜਿਨ੍ਹਾਂ ਦੇ ਪਰਿਵਾਰਾਂ ਕੋਲ ਇੱਕ ਵੀ ਬੈਂਕ ਖਾਤਾ ਨਹੀਂ ਸੀ। ਪਿਛਲੇ 10 ਵਰ੍ਹਿਆਂ ਵਿੱਚ, ਮੋਦੀ ਸਰਕਾਰ ਨੇ 53 ਕਰੋੜ ਬੈਂਕ ਖਾਤੇ ਖੋਲ੍ਹੇ ਹਨ, ਜਿਸ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀਆਂ ਨੂੰ ਵੀ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 1999 ਵਿੱਚ, ਦੇਸ਼ ਦੀ ਕੁੱਲ ਗੈਰ-ਪ੍ਰਦਰਸ਼ਨ ਸੰਪਤੀਆਂ (ਗ੍ਰੌਸ ਨੌਨ-ਪਰਫਾਰਮਿੰਗ ਅਸੈੱਟਸ-NPA) 16 ਪ੍ਰਤੀਸ਼ਤ ਸੀ। 2004 ਵਿੱਚ, ਅਟਲ ਜੀ ਦੀ ਸਰਕਾਰ ਦੌਰਾਨ, ਇਹ 7.8 ਪ੍ਰਤੀਸ਼ਤ ਹੋ ਗਈ, ਪਰ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਅਗਲੇ 10 ਵਰ੍ਹਿਆਂ ਵਿੱਚ, ਇਹ ਵਧ ਕੇ 19 ਪ੍ਰਤੀਸ਼ਤ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ 10 ਵਰ੍ਹਿਆਂ ਦੇ ਸ਼ਾਸਨ ਦੌਰਾਨ, ਬੈਡ ਲੋਨ 19 ਪ੍ਰਤੀਸ਼ਤ ਤੋਂ ਘਟ ਕੇ 2.5 ਪ੍ਰਤੀਸ਼ਤ ਹੋ ਗਏ ਹਨ। ਇਹ ਇੱਕ ਉਦਾਹਰਣ ਹੈ ਕਿ ਪਾਰਦਰਸ਼ੀ ਸ਼ਾਸਨ ਕਿਵੇਂ ਬਦਲਾਅ ਲਿਆਉਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਬੈਂਕਿੰਗ ਖੇਤਰ ਲਈ ਇੱਕ 4-ਆਰ ਨੀਤੀ ਬਣਾਈ - ਪਛਾਣੋ, ਰਿਕਵਰ ਕਰੋ, ਮੁੜ ਪੂੰਜੀਕਰਣ ਕਰੋ ਅਤੇ ਸੁਧਾਰ ਕਰੋ - ਅਤੇ ਇਸ ਦੇ ਅਧਾਰ ਤੇ, ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਵੱਡਾ ਬਦਲਾਅ ਆਇਆ। ਉਨ੍ਹਾਂ ਅੱਗੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਰਾਹੀਂ, ਸਾਡੀ ਸਰਕਾਰ ਨੇ ਬੈਂਕਾਂ ਵਿੱਚ ਲਗਭਗ ₹3.10 ਲੱਖ ਕਰੋੜ ਦੀ ਪੂੰਜੀ ਲਗਾਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਮੋਦੀ ਸਰਕਾਰ ਨੇ ਇਕੱਲੇ ਬੈਂਕਿੰਗ ਖੇਤਰ ਵਿੱਚ 86 ਵੱਡੇ ਸੁਧਾਰ ਕੀਤੇ ਹਨ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਰਾਹੀਂ ਨੀਤੀਗਤ ਬਦਲਾਅ ਲਿਆਂਦੇ ਹਨ ਅਤੇ ਭਾਰਤ ਨੂੰ ਨਿਰਮਾਣ ਦਾ ਇੱਕ ਗਲੋਬਲ ਹੱਬ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਸਾਡੇ ਨਿਰਯਾਤ ਵਧ ਰਹੇ ਹਨ, ਅਤੇ ਮੇਕ ਇਨ ਇੰਡੀਆ 2.0 ਦੇ ਤਹਿਤ, ਅਸੀਂ ਉੱਭਰ ਰਹੇ ਖੇਤਰਾਂ 'ਤੇ ਧਿਆਨ ਫੋਕਸ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪੀਐੱਲਆਈ ਪ੍ਰੋਤਸਾਹਨ, ਇੰਡਸਟਰੀਅਲ ਕੌਰੀਡੋਰ, ਲੌਜਿਸਟਿਕਸ ਪਾਰਕਾਂ ਅਤੇ ਸਟਾਰਟਅੱਪ ਇੰਡੀਆ ਰਾਹੀਂ, ਅਸੀਂ ਅੱਗੇ ਵਧ ਰਹੇ ਹਾਂ। ਇਹ ਉੱਭਰ ਰਹੇ ਖੇਤਰ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਵਿਕਾਸ ਗਾਥਾ ਨੂੰ ਮਜ਼ਬੂਤ ​​ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਿਰਫ਼ ਬੈਂਕਿੰਗ ਖੇਤਰ ਹੀ ਨਹੀਂ ਹੈ, ਸਗੋਂ ਮੋਦੀ ਸਰਕਾਰ ਨੇ ਹਰ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਨੀਤੀਗਤ ਅਧਰੰਗ (ਪੌਲਿਸੀ ਪੈਰਾਲਿਸਿਸ) ਸੀ, ਪਰ ਅਸੀਂ ਇਸ ਨੂੰ ਬਦਲ ਦਿੱਤਾ ਹੈ ਅਤੇ ਭਾਰਤ ਨੂੰ ਨੀਤੀ-ਸੰਚਾਲਿਤ ਰਾਜ ਵਜੋਂ ਬਣਾਇਆ ਹੈ।

 

ਬਾਅਦ ਵਿੱਚ, ਫਾਈਨੈਂਸ਼ੀਅਲ ਐਕਸਪ੍ਰੈੱਸ  ਨਾਲ ਇੱਕ ਇੰਟਰਵਿਊ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦਾਅਵਾ ਕਰਦੀ ਹੈ ਕਿ ਜੀਐੱਸਟੀ ਉਨ੍ਹਾਂ ਦੀ ਪਹਿਲ ਸੀ, ਪਰ ਫਿਰ ਇਸ ਨੂੰ ਕਦੇ ਲਾਗੂ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਜੀਐੱਸਟੀ ਉਦੋਂ ਹੀ ਲਾਗੂ ਕੀਤੀ ਗਈ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਰਕਾਰਾਂ ਨੂੰ 14 ਪ੍ਰਤੀਸ਼ਤ ਵਿਕਾਸ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਜੀਐੱਸਟੀ ਕਲੈਕਸ਼ਨ 2 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਤੋਂ ਬਾਅਦ, ਸਰਕਾਰ ਨੇ ਫੈਸਲਾ ਕੀਤਾ ਕਿ ਲੋਕਾਂ ਨੂੰ ਜੀਐੱਸਟੀ ਰਾਹੀਂ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਕਿਸੇ ਨੇ ਵੀ ਪ੍ਰਧਾਨ ਮੰਤਰੀ ਮੋਦੀ ਵਾਂਗ ਟੈਕਸ ਵਿੱਚ ਇੰਨੀ ਵੱਡੀ ਕਟੌਤੀ ਨਹੀਂ ਕੀਤੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਵਿੱਚ, ਮੋਦੀ ਸਰਕਾਰ ਨੇ ਕੌਸ਼ਲ ਨੂੰ ਨਾ ਸਿਰਫ਼ ਵਿਗਿਆਨ ਅਤੇ ਇੰਜੀਨੀਅਰਿੰਗ ਵਿਸ਼ਿਆਂ ਦੇ ਅਧਿਐਨ ਵਿੱਚ ਸ਼ਾਮਲ ਕੀਤਾ ਹੈ, ਸਗੋਂ ਉਨ੍ਹਾਂ ਨੂੰ ਅਧਿਐਨ ਦੇ ਹਰ ਖੇਤਰ ਵਿੱਚ ਵੀ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬੁੱਧੀਮਾਨ ਅਤੇ ਮਿਹਨਤੀ ਵਿਅਕਤੀਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਕੁਸ਼ਲਤਾ ਦੇ ਪਾੜੇ ਨੂੰ ਪੂਰਾ ਕਰਨ ਲਈ ਸ਼ਾਨਦਾਰ ਨੀਤੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਕੌਸ਼ਲ ਵਿਕਾਸ ਅਤੇ ਖੋਜ ਦੇ ਖੇਤਰਾਂ ਵਿੱਚ ਵਿਸ਼ਵ ਪੱਧਰ 'ਤੇ ਵਧੀਆਂ ਥਾਂ ਬਣਾ ਲਵੇਗਾ।

****

ਆਰਕੇ/ਵੀਵੀ/ਪੀਐੱਸ/ਪੀਆਰ/ਏਕੇ


(Release ID: 2172001) Visitor Counter : 2