ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਪਹਿਲ ਦੇ 11 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਪ੍ਰਗਟਾਈ

Posted On: 25 SEP 2025 1:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲ ਦੀ 11ਵੀਂ ਵਰ੍ਹੇਗੰਢ ਮੌਕੇ ਭਾਰਤ ਦੀ ਸਮੁੱਚੀ ਆਰਥਿਕ ਸਥਿਤੀ ਅਤੇ ਉੱਦਮਤਾ ਈਕੋਸਿਸਟਮ ’ਤੇ ਇਸ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਲੈ ਕੇ ਖ਼ੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਮੇਕ ਇਨ ਇੰਡੀਆ ਵੱਲੋਂ ਭਾਰਤ ਦੇ ਉੱਦਮੀਆਂ ਨੂੰ ਦਿੱਤੇ ਗਏ ਹੁਲਾਰੇ ਅਤੇ ਇਸ ਦੇ ਆਲਮੀ ਪ੍ਰਭਾਵ ਦੀ ਸ਼ਲਾਘਾ ਕੀਤੀ।

ਐੱਕਸ ’ਤੇ MyGovIndia ਦੀ ਪੋਸਟ ਦਾ ਜਵਾਬ ਦਿੰਦਿਆਂ ਸ਼੍ਰੀ ਮੋਦੀ ਨੇ ਲਿਖਿਆ:

‘‘11 ਸਾਲ ਪਹਿਲਾਂ ਇਸੇ ਦਿਨ, ਮੇਕ ਇਨ ਇੰਡੀਆ ਪਹਿਲ ਦੀ ਸ਼ੁਰੂਆਤ ਭਾਰਤ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਸਾਡੇ ਦੇਸ਼ ਦੀ ਉੱਦਮਤਾ ਸਮਰੱਥਾ ਦਾ ਲਾਭ ਲੈਣ ਦੇ ਮੰਤਵ ਨਾਲ ਕੀਤੀ ਗਈ ਸੀ।

ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ #11YearsOfMakeInIndia ਨੇ ਆਰਥਿਕ ਮਜ਼ਬੂਤੀ ਨੂੰ ਵਧਾਉਣ ਅਤੇ ਆਤਮ-ਨਿਰਭਰਤਾ ਦੀ ਨੀਂਹ ਰੱਖਣ ਵਿੱਚ ਕਿਵੇਂ ਯੋਗਦਾਨ ਪਾਇਆ ਹੈ। ਇਸ ਨੇ ਸਾਰੇ ਖੇਤਰਾਂ ਵਿੱਚ ਨਵੀਨਤਾ ਅਤੇ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕੀਤਾ ਹੈ।’’

ਉਨ੍ਹਾਂ ਕਿਹਾ, ‘‘ਮੇਕ ਇਨ ਇੰਡੀਆ ਨੇ ਭਾਰਤ ਦੇ ਉੱਦਮੀਆਂ ਨੂੰ ਹੁਲਾਰਾ ਦਿੱਤਾ ਹੈ, ਜਿਸ ਦਾ ਆਲਮੀ ਪ੍ਰਭਾਵ ਪਿਆ ਹੈ।’’

#11YearsOfMakeInIndia

*********


ਐਮਜੇਪੀਐਸ/ਐਸਆਰ


(Release ID: 2171250) Visitor Counter : 8