ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਸਟਾਰਟਅੱਪ ਕਨਕਲੇਵ 2025 ਦਾ ਉਦਘਾਟਨ ਕੀਤਾ
ਇਸ ਕਨਕਲੇਵ ਰਾਹੀਂ ਉੱਭਰ ਰਹੇ ਸਟਾਰਟਅੱਪਸ ਨੂੰ ਨਿਵੇਸ਼ਕਾਂ ਨਾਲ ਜੋੜਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਮਨ ਤੋਂ ਬਜ਼ਾਰ' ਦੇ ਮੰਤਰ ਨੂੰ ਸਾਕਾਰ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਮਿਲੇਗਾ
ਦੇਸ਼ ਦੇ ਨੌਜਵਾਨ ਅਤੇ ਸਟਾਰਟਅੱਪਸ ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੀ ਰੀੜ੍ਹ ਦੀ ਹੱਡੀ ਹਨ
ਸਟਾਰਟਅੱਪ ਇੰਡੀਆ ਰਾਹੀਂ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਜਵਾਨਾਂ ਨੂੰ ਜੌਬ ਸੀਕਰਸ ਤੋਂ ਜੌਬ ਕ੍ਰਿਏਟਰ ਬਣਾਇਆ
ਸਟਾਰਟਅੱਪ ਇੰਡੀਆ ਲਾਂਚ ਹੋਣ ਦੇ 8 ਵਰ੍ਹਿਆਂ ਵਿੱਚ, ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਿਆ
ਪ੍ਰਧਾਨ ਮੰਤਰੀ ਮੋਦੀ ਨੇ ਸਟਾਰਟਅੱਪਸ ਨੂੰ ਸਿਰਫ਼ ਮੁਨਾਫ਼ਾ ਕਮਾਉਣ ਵਾਲੀਆਂ ਸੰਸਥਾਵਾਂ ਤੋਂ ਅੱਗੇ ਵਧਾ ਕੇ ਆਤਮਨਿਰਭਰਤਾ ਦਾ ਇੱਕ ਮਹੱਤਵਪੂਰਨ ਟੂਲ ਬਣਾਇਆ ਹੈ
ਦੇਸ਼ ਦੇ 48% ਸਟਾਰਟਅੱਪਸ ਮਹਿਲਾਵਾਂ ਦੁਆਰਾ ਸਥਾਪਿਤ ਕੀਤੇ ਗਏ ਹਨ, ਅਤੇ ਉੱਤਰ-ਪੂਰਬ ਵਿੱਚ 900 ਸਟਾਰਟਅੱਪਸ ਦੀ ਅਗਵਾਈ ਮਹਿਲਾਵਾਂ ਦੁਆਰਾ ਕੀਤੀ ਜਾਂਦੀ ਹੈ
ਦੇਸ਼ ਵਿੱਚ ਸਿਹਤ ਅਤੇ ਖੇਤੀਬਾੜੀ ਖੇਤਰਾਂ ਵਿੱਚ ਸਟਾਰਟਅੱਪ ਲੱਖਾਂ ਗ਼ਰੀਬ ਲੋਕਾਂ ਲਈ ਵਰਦਾਨ ਬਣ ਰਹੇ ਹਨ
ਸਟਾਰਟਅੱਪ ਈਕੋਸਿਸਟਮ ਨੇ ਹੁਣ ਤੱਕ 17.9 ਲੱਖ ਲੋਕਾਂ ਨੂੰ ਟਿਕਾਊ ਰੁਜ਼ਗਾਰ ਪ੍ਰਦਾਨ ਕੀਤਾ ਹੈ
2014 ਵਿੱਚ, ਸਿਰਫ਼ 500 ਸਟਾਰਟਅੱਪਸ ਅਤੇ 4 ਯੂਨੀਕੌਰਨ ਸਨ, ਪਰ ਅੱਜ 1.92 ਲੱਖ ਸਟਾਰਟਅੱਪਸ ਅਤੇ 120 ਤੋਂ ਵੱਧ ਯੂਨੀਕ
Posted On:
23 SEP 2025 5:01PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਸਟਾਰਟਅੱਪ ਕਨਕਲੇਵ 2025 ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਕਨਕਲੇਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਟਾਰਟਅੱਪ ਦੀ ਦੁਨੀਆ ਵਿੱਚ ਭਾਰਤ ਦੀ ਪਛਾਣ ਬਣਾਉਣ ਅਤੇ ਚੁਣੌਤੀਆਂ ਦੇ ਹੱਲ ਲੱਭਣ ਦੇ ਮਿਸ਼ਨ ਦੇ ਸਾਰੇ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕਰੇਗਾ। ਇਹ ਕਨਕਲੇਵ ਦੋ ਦਿਨਾਂ ਤੱਕ ਤਿੰਨ ਮੰਤਰਾਂ ਦੇ ਥੀਮ: ਨਵੀਨਤਾ, ਉੱਚਾ ਚੁੱਕਣ ਅਤੇ ਤੇਜ਼ੀ ਲਿਆਉਣ (innovate, elevate, accelerate) 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਨਕਲੇਵ ਵਿੱਚ ਦੋ ਦਿਨਾਂ ਵਿੱਚ, ਵੱਖ-ਵੱਖ ਵਿਸ਼ਿਆਂ 'ਤੇ ਸੱਤ ਸੈਸ਼ਨਾਂ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ, ਅਤੇ ਇਸ ਰਾਹੀਂ ਉੱਭਰ ਰਹੇ ਸਟਾਰਟਅੱਪਸ ਨੂੰ ਨਿਵੇਸ਼ਕਾਂ ਨਾਲ ਜੋੜਨ ਅਤੇ ਪ੍ਰਧਾਨ ਮੰਤਰੀ ਮੋਦੀ ਦੁਆਰਾ "ਮਨ ਤੋਂ ਬਜ਼ਾਰ" ਦੇ ਮੰਤਰ ਨੂੰ ਸਾਕਾਰ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਮਿਲੇਗਾ।
ਸ਼੍ਰੀ ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਮਾਗਮ ਦੌਰਾਨ ਭਾਰਤੀ ਗਿਆਨ ਪ੍ਰਣਾਲੀ ਦਾ ਸੰਗ੍ਰਹਿ ਦੀ ਵੀ ਸ਼ੁਰੂਆਤ ਕੀਤੀ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਵਿੱਚ ਆਯੁਰਵੇਦ, ਸ਼ਾਸਤਰੀ ਕਲਾ, ਆਰਕੀਟੈਕਚਰ, ਗਣਿਤ, ਦਰਸ਼ਨ, ਵਿਗਿਆਨ, ਪੁਲਾੜ ਅਤੇ ਵਾਤਾਵਰਣ ਵਰਗੇ ਖੇਤਰਾਂ ਵਿੱਚ ਦੁਨੀਆ ਭਰ ਦੇ ਉੱਤਮ ਗਿਆਨ ਸ਼ਾਮਲ ਹਨ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਸਿੱਖਿਆ ਨੀਤੀ ਰਾਹੀਂ, ਭਾਰਤੀ ਗਿਆਨ ਪ੍ਰਣਾਲੀ 'ਤੇ ਖੋਜ ਅਤੇ ਅਧਿਐਨ ਕਰਨ ਲਈ ਇੱਕ ਵਰਟੀਕਲ ਬਣਾ ਕੇ ਸਾਡੇ ਨੌਜਵਾਨਾਂ ਲਈ ਇਹ ਖਜ਼ਾਨਾ ਖੋਲ੍ਹਿਆ ਹੈ। ਇਸ ਪ੍ਰਣਾਲੀ ਵਿੱਚ ਉਪਲਬਧ ਗਿਆਨ ਦੇ ਖਜਾਨੇ ਨੂੰ ਅਧਾਰ ਬਣਾ ਕੇ ਸਾਡੇ ਨੌਜਵਾਨ ਭਾਰਤੀ ਵਿਸ਼ਵ ਪੱਧਰੀ ਖੋਜ ਕਰ ਸਕਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਕਿ 2014 ਤੋਂ ਪਹਿਲਾਂ, ਭਾਰਤੀ ਨੌਜਵਾਨਾਂ ਨੂੰ ਸਟਾਰਟਅੱਪ ਸੈਕਟਰ ਵਿੱਚ ਨਵੀਨਤਾ, ਖੋਜ ਕਰਨ ਜਾਂ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਲਈ ਦੇਸ਼ ਛੱਡ ਕੇ ਵਿਦੇਸ਼ ਜਾਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਲ 2000 ਵਿੱਚ, ਭਾਰਤ ਵਿੱਚ ਸਟਾਰਟਅੱਪ ਸਿਸਟਮ ਜਾਂ ਇਸ ਦੇ ਈਕੋਸਿਸਟਮ ਦੀ ਕੋਈ ਹੋਂਦ ਹੀ ਨਹੀਂ ਸੀ। ਪੂਰੇ ਭਾਰਤ 2014 ਤੱਕ, 500 ਤੋਂ ਘੱਟ ਸਟਾਰਟਅੱਪਸ ਸਨ, ਅਤੇ ਸਟਾਰਟਅੱਪਸ ਦਾ ਸੁਪਨਾ ਦੇਖਣਾ ਸਿਰਫ ਅਮੀਰ ਪਿਛੋਕੜ ਵਾਲੇ ਬੱਚਿਆਂ ਲਈ ਹੀ ਸੰਭਵ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਸ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 2016 ਵਿੱਚ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਕੀਤੀ, ਅਤੇ ਅੱਜ, ਭਾਰਤ ਵਿਸ਼ਵ ਪੱਧਰੀ ਸਟਾਰਟਅੱਪ ਈਕੋਸਿਸਟਮ ਬਣਾਉਣ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਦੇਸ਼ ਬਣ ਚੁੱਕਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਟਾਰਟਅੱਪ ਇੰਡੀਆ ਰਾਹੀਂ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਜਵਾਨਾਂ ਦਾ ਜੌਬ ਸੀਕਰ ਤੋਂ ਜੌਬ ਕ੍ਰਿਏਟਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਹੈ। ਉਨ੍ਹਾਂ ਨੇ ਸਟਾਰਟਅੱਪ ਨੂੰ ਸਿਰਫ਼ ਮੁਨਾਫ਼ਾ ਕਮਾਉਣ ਵਾਲੀ ਸੰਸਥਾ ਤੋਂ ਅੱਗੇ ਵਧਾ ਕੇ ਆਤਮ-ਨਿਰਭਰਤਾ ਦਾ ਇੱਕ ਮਹੱਤਵਪੂਰਨ ਸਾਧਨ ਬਣਾਇਆ ਹੈ। ਸਟਾਰਟਅੱਪ ਈਕੋਸਿਸਟਮ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਹੱਲ ਕਰਨ, ਨਵੀਨਤਾ ਨੂੰ ਗਤੀ ਦੇਣ ਵਾਲਾ ਯੰਤਰ ਅਤੇ ਨੌਜਵਾਨਾਂ ਦੀ ਕ੍ਰਿਏਟੀਵਿਟੀ ਨੂੰ ਮੌਕੇ ਪ੍ਰਦਾਨ ਕਰਨ ਲਈ ਇੱਕ ਪਲੈਟਫਾਰਮ ਬਣ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2016 ਤੋਂ 2024 ਤੱਕ ਦੇ ਅੱਠ ਵਰ੍ਹਿਆਂ ਵਿੱਚ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਇਸ ਤੋਂ ਇਲਾਵਾ, ਪਿਛਲੇ ਦਸ ਵਰ੍ਹਿਆਂ ਵਿੱਚ, ਭਾਰਤ ਤੀਜੇ ਸਭ ਤੋਂ ਵੱਡੇ ਡਿਜੀਟਲ ਈਕੋਸਿਸਟਮ ਵੀ ਬਣ ਚੁੱਕਿਆ ਹੈ, ਜੋ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਡਿਜੀਟਲ ਈਕੋਸਿਸਟਮ ਤੇਜ਼ੀ ਨਾਲ ਨੌਜਵਾਨਾਂ ਦੇ ਵਿਚਾਰਾਂ, ਦ੍ਰਿਸ਼ਟੀਕੋਣ ਅਤੇ ਹਿੰਮਤ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖਦਾ ਹੈ। ਉਨ੍ਹਾਂ ਕਿਹਾ ਕਿ 2015 ਵਿੱਚ, ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 91ਵੇਂ ਸਥਾਨ 'ਤੇ ਸੀ, ਅਤੇ ਅੱਜ ਅਸੀਂ 38ਵੇਂ ਸਥਾਨ 'ਤੇ ਪਹੁੰਚ ਗਏ ਹਾਂ। ਗ੍ਰਹਿ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਗਲੇ ਤਿੰਨ ਵਰ੍ਹਿਆਂ ਅੰਦਰ, ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਚੋਟੀ ਦੇ 10 ਦੇਸ਼ਾਂ ਵਿੱਚ ਪਹੁੰਚ ਜਾਵੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਅਸੀਂ ਗਲੋਬਲ ਇਨੋਵੇਸ਼ਨ ਦੀ ਅਗਵਾਈ ਕਰਾਂਗੇ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ 11 ਵਰ੍ਹਿਆਂ ਵਿੱਚ, ਦੇਸ਼ ਵਿੱਚ ਅਸੀਂ ਮਹੱਤਵਪੂਰਨ ਤਬਦੀਲੀਆਂ ਵੇਖੀਆਂ ਗਈਆਂ ਹਨ, ਸਟਾਰਟਅੱਪ ਈਕੋਸਿਸਟਮ ਦੇ ਵਿਸਤਾਰ ਲਈ ਹਰ ਖੇਤਰ ਵਿੱਚ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿਸਥਾਰ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਮੋਦੀ ਦੁਆਰਾ ਬਣਾਏ ਗਏ ਈਕੋਸਿਸਟਮ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜਾਂਦਾ ਹੈ। 2014 ਵਿੱਚ 500 ਤੋਂ ਵਧ ਕੇ ਅੱਜ ਦੇਸ਼ ਵਿੱਚ 1.92 ਲੱਖ ਸਟਾਰਟਅੱਪਸ ਹਨ, ਜੋ ਕਿ 380 ਗੁਣਾ ਵਾਧਾ ਹੈ। ਇਸੇ ਤਰ੍ਹਾਂ, 2014 ਵਿੱਚ ਯੂਨੀਕੌਰਨ ਦੀ ਗਿਣਤੀ ਸਿਰਫ਼ 4 ਸੀ ਜੋ ਅੱਜ ਵਧ ਕੇ 120 ਤੋਂ ਵੱਧ ਹੋ ਗਈ ਹੈ, ਜਿਸ ਦੀ ਕੁੱਲ ਕੀਮਤ 350 ਬਿਲੀਅਨ ਡਾਲਰ ਤੋਂ ਵੀ ਵੱਧ ਹੈ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕਿਵੇਂ, ਪ੍ਰਧਾਨ ਮੰਤਰੀ ਮੋਦੀ ਦੁਆਰਾ ਬਣਾਏ ਗਏ ਈਕੋਸਿਸਟਮ ਦਾ ਲਾਭ ਉਠਾ ਕੇ, ਯੂਨੀਕੌਰਨ ਸਟਾਰਟਅੱਪਸ ਬਣਾਉਣ ਲਈ ਪ੍ਰਤਿਭਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਉਦਯੋਗ ਦੇ ਹਿੱਸੇਦਾਰਾਂ ਨੂੰ ਹਰ ਪਹਿਲੂ ਵਿੱਚ ਵਿਸਥਾਰ ਕਰਨ ਲਈ ਸਟਾਰਟਅੱਪਸ ਨਾਲ ਜੁੜਨ ਦੀ ਅਪੀਲ ਕੀਤੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਵਿੱਚ ਆਈਟੀ ਖੇਤਰ ਵਿੱਚ 21,000 ਅਤੇ ਸਿਹਤ ਸੰਭਾਲ ਵਿੱਚ 17,000 ਸਟਾਰਟਅੱਪਸ ਹਨ। ਇਸ ਤੋਂ ਇਲਾਵਾ, ਖੇਤੀਬਾੜੀ, ਸੇਵਾ ਖੇਤਰ ਅਤੇ ਸਿੱਖਿਆ ਖੇਤਰ ਹਰੇਕ ਵਿੱਚ 11-11 ਹਜ਼ਾਰ ਸਟਾਰਟਅੱਪਸ ਹਨ, ਉਨ੍ਹਾਂ ਅੱਗੇ ਕਿਹਾ ਕਿ ਸਟਾਰਟਅੱਪਸ ਨੇ ਭਾਰਤ ਦੇ 770 ਜ਼ਿਲ੍ਹਿਆਂ ਤੱਕ ਆਪਣਾ ਦਾਇਰਾ ਵਧਾਇਆ ਹੈ, ਜੋ ਕਿ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਤਾਕਤ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, 48% ਸਟਾਰਟਅੱਪਸ ਮਹਿਲਾਵਾਂ ਦੁਆਰਾ ਬਣਾਏ ਗਏ ਹਨ, ਅਤੇ ਉੱਤਰ-ਪੂਰਬ ਵਿੱਚ 900 ਸਟਾਰਟਅੱਪਸ ਮਹਿਲਾਵਾਂ ਦੀ ਅਗਵਾਈ ਅਧੀਨ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਟਾਰਟਅੱਪ ਈਕੋਸਿਸਟਮ ਨੇ ਹੁਣ ਤੱਕ 17.9 ਲੱਖ ਲੋਕਾਂ ਨੂੰ ਟਿਕਾਊ ਰੁਜ਼ਗਾਰ ਪ੍ਰਦਾਨ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2014 ਤੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਟਾਰਟਅੱਪਸ ਲਈ ਇੱਕ ਸਹਾਇਕ ਵਾਤਾਵਰਣ ਬਣਾ ਕੇ ਸਟਾਰਟਅੱਪ ਦੀ ਗ੍ਰੋਥ ਨੂੰ, ਵਿੱਤੀ, ਨੀਤੀ, ਬੁਨਿਆਦੀ ਢਾਂਚਾ, ਬੈਂਕਿੰਗ ਅਤੇ ਇੰਡਸਟਰੀ ਸਪੋਰਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ₹10,000 ਕਰੋੜ ਦਾ ਫੰਡ ਆਫ਼ ਫੰਡਸ ਸਥਾਪਿਤ ਕੀਤਾ ਗਿਆ ਹੈ, ₹945 ਕਰੋੜ ਦੇ ਕੌਰਪਸ ਵਾਲਾ ਇੱਕ ਸਟਾਰਟਅੱਪ ਇੰਡੀਆ ਸੀਡ ਫੰਡ ਲਾਂਚ ਕੀਤਾ ਗਿਆ ਹੈ, ਵੱਧ ਤੋਂ ਵੱਧ ਲੋਨ ਸੀਮਾ ₹10 ਕਰੋੜ ਤੋਂ ਵਧਾ ਕੇ ₹20 ਕਰੋੜ ਕਰ ਦਿੱਤੀ ਗਈ ਹੈ, ਪਰੂਫ ਆਫ ਕੰਸੈਪਟ ਲਈ ₹20 ਲੱਖ ਤੱਕ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ ਪ੍ਰੋਟੋਟਾਈਪ ਵਿਕਾਸ ਲਈ ₹50 ਲੱਖ ਤੱਕ ਦੀ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਸ਼ੁਰੂ ਕੀਤਾ, 14 ਮੁੱਖ ਖੇਤਰਾਂ ਵਿੱਚ ਪੀ.ਐੱਲ.ਆਈ. ਸਕੀਮਾਂ ਲਿਆਂਦੀਆਂ, 40,000 ਤੋਂ ਵੱਧ ਕੰਪਲਾਇੰਸ ਨੂੰ ਹਟਾਇਆ ਅਤੇ 3400 ਤੋਂ ਵੱਧ ਕਾਨੂੰਨਾਂ ਨੂੰ ਅਪਰਾਧਿਕ ਕਾਨੂੰਨਾਂ ਦੀ ਸ਼੍ਰੇਣੀ ਵਿੱਚੋਂ ਹਟਾ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਇਲਾਵਾ, ਜੀਐੱਸਟੀ ਨੂੰ ਸਰਲ ਅਤੇ ਇਸ ਵਿੱਚ ਸੁਧਾਰ ਕੋਈ ਹੋਰ ਨਹੀਂ ਕਰ ਸਕਦਾ ਸੀ। ਬਹੁਤ ਸਮੇਂ ਬਾਅਦ, ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਰੂਪ ਵਿੱਚ ਅਜਿਹਾ ਨੇਤਾ ਆਇਆ ਹੈ ਜਿਸ 'ਤੇ ਦੇਸ਼ ਦਾ ਟੈਕਸਪੇਅਰ ਅਤੇ ਜਨਤਾ ਦੋਵੇਂ ਆਪਣਾ ਭਰੋਸਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਹਿੰਮਤ ਨਾਲ ਅਤੇ ਸਾਰੇ ਰਾਜਾਂ ਨੂੰ ਨਾਲ ਲੈ ਕੇ ਜੀਐੱਸਟੀ ਨੂੰ ਸਫਲਤਾਪੂਰਵਕ ਲਾਗੂ ਕੀਤਾ ਸੀ। ਉਨ੍ਹਾਂ ਕਿਹਾ ਕਿ ਜੀਐੱਸਟੀ ਦੀ ਸ਼ੁਰੂਆਤ ₹80,000 ਕਰੋੜ ਕਲੈਕਸ਼ਨ ਨਾਲ ਸ਼ੁਰੂ ਹੋਈ ਸੀ ਜੋ ਅੱਜ ₹2 ਲੱਖ ਕਰੋੜ ਤੋਂ ਵੀ ਵਧ ਹੋ ਗਈ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੀਐੱਸਟੀ ਸੁਧਾਰਾਂ ਦੇ ਤਹਿਤ ਕਈ ਵਸਤੂਆਂ ਦੀਆਂ ਕੀਮਤਾਂ ਅੱਧੀਆਂ, ਇੱਕ ਤਿਹਾਈ ਅਤੇ ਕੁਝ ਮਾਮਲਿਆਂ ਵਿੱਚ ਜ਼ੀਰੋ ਤੱਕ ਘਟਾ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜੀਐੱਸਟੀ ਸੁਧਾਰਾਂ ਰਾਹੀਂ ਦੇਸ਼ ਦੀ ਜਨਤਾ ਨੂੰ ਦੱਸਿਆ ਹੈ ਕਿ ਸਰਕਾਰ ਦਾ ਉਦੇਸ਼ ਦੇਸ਼ ਚਲਾਉਣ ਲਈ ਮਾਲੀਆ ਇਕੱਠਾ ਕਰਨਾ ਹੈ, ਨਾ ਕਿ ਜਨਤਾ ਦਾ ਸ਼ੋਸ਼ਣ ਕਰਨਾ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੱਕ, ਜਨਤਾ ਪਹਿਲੀ ਵਾਰ ਇੰਨੀ ਵੱਡੀ ਟੈਕਸ ਕਟੌਤੀ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਰਿਫੌਰਮਸ ਦੇਸ਼ ਦੇ ਟੈਕਸਪੇਅਰਸ ਅਤੇ ਸਰਕਾਰ ਵਿਚਕਾਰ ਵਿਸ਼ਵਾਸ ਦਾ ਪੁਲ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਆਈ ਸੀ, ਤਾਂ 2.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ-ਮੁਕਤ ਸੀ, ਪਰ ਅੱਜ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਜ਼ੀਰੋ ਟੈਕਸ ਹੈ। ਉਨ੍ਹਾਂ ਕਿਹਾ ਕਿ ਇਹ ਦੋਨੋਂ ਉਦਾਹਰਣਾਂ ਇਹ ਦਰਸਾਉਂਦੀਆਂ ਹਨ ਕਿ ਸਰਕਾਰ ਟੈਕਸ ਜਨਤਾ ਦੇ ਸ਼ੋਸ਼ਣ ਲਈ ਨਹੀਂ, ਸਗੋਂ ਜਨਤਾ ਲਈ, ਦੇਸ਼ ਦੇ ਵਿਕਾਸ ਲਈ ਅਤੇ ਆਤਮ-ਨਿਰਭਰਤਾ ਲਈ ਲਗਾਉਂਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦਾ ਇਹ ਕਦਮ ਆਉਣ ਵਾਲੇ ਦਹਾਕਿਆਂ ਤੱਕ ਟੈਕਸਪੇਅਰਸ ਅਤੇ ਭਾਰਤ ਸਰਕਾਰ ਵਿਚਕਾਰ ਵਿਸ਼ਵਾਸ ਦੇ ਪੁਲ ਵਜੋਂ ਕੰਮ ਕਰੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਜਰਾਤ ਲਗਾਤਾਰ ਪਿਛਲੇ ਚਾਰ ਵਰ੍ਹਿਆਂ ਤੋਂ ਪੂਰੇ ਦੇਸ਼ ਵਿੱਚ ਸਟਾਰਟਅੱਪਸ ਲਈ ਪਹਿਲੇ ਸਥਾਨ 'ਤੇ ਰਿਹਾ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਜ਼ਮੀਨੀ ਪੱਧਰ 'ਤੇ ਬਹੁਤ ਵਧੀਆ ਢੰਗ ਨਾਲ ਲਾਗੂ ਕੀਤਾ ਹੈ, ਉਨ੍ਹਾਂ ਨੇ ਗੁਜਰਾਤ ਨੂੰ ਸਟਾਰਟਅੱਪ ਕ੍ਰਾਂਤੀ ਦਾ ਕੇਂਦਰ ਬਣਾ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 16,000 ਸਟਾਰਟਅੱਪਸ ਦੇ ਨਾਲ, ਗੁਜਰਾਤ ਦੇਸ਼ ਦੇ ਚੋਟੀ ਦੇ ਪੰਜ ਰਾਜਾਂ ਵਿੱਚੋਂ ਇੱਕ ਹੈ, ਅਤੇ 6,650 ਸਟਾਰਟਅੱਪਸ ਦੇ ਨਾਲ, ਅਹਿਮਦਾਬਾਦ ਵੀ ਚੋਟੀ ਦੇ ਚਾਰ ਸ਼ਹਿਰਾਂ ਵਿੱਚੋਂ ਇੱਕ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਟਾਰਟਅੱਪਸ ਭਾਰਤ ਵਿੱਚ ਇਮਰਜ਼ਿੰਗ ਸੈਕਟਰਾਂ (ਉੱਭਰ ਰਹੇ ਖੇਤਰਾਂ) ਵਿੱਚੋਂ ਮੋਹਰੀ ਖੇਤਰ ਹਨ, ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਖੇਤਰ ਦੀ ਗਤੀ, ਆਕਾਰ, ਦਾਇਰਾ ਅਤੇ ਪੈਮਾਨੇ ਨੂੰ ਵਧਾਉਣ ਦੀ ਯੋਜਨਾ ਬਣਾਈ ਸੀ – ਜੋ ਅੱਜ ਸਾਕਾਰ ਹੋ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਪ੍ਰਤਿਭਾ ਨੂੰ ਵਰਤਣ ਦੀ ਸਮਰੱਥਾ ਹੋਵੇ, ਉੱਥੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਅਤੇ ਸ਼੍ਰੀ ਭੂਪੇਂਦਰ ਪਟੇਲ ਦੀ ਅਗਵਾਈ ਵਿੱਚ ਗੁਜਰਾਤ ਸਰਕਾਰ ਚੱਟਾਨ ਦੀ ਤਰ੍ਹਾਂ ਮਜ਼ਬੂਤੀ ਨਾਲ ਨੌਜਵਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਨੇਤਾ ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਸੰਭਵ ਮਦਦ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਸਿੱਟਾ ਕੱਢਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੀ ਰੀੜ੍ਹ ਦੀ ਹੱਡੀ ਸਾਡੇ ਨੌਜਵਾਨ ਅਤੇ ਸਟਾਰਟਅੱਪ ਈਕੋਸਿਸਟਮ ਹਨ।
****
ਆਰਕੇ/ਵੀਵੀ/ਪੀਐੱਸ/ਪੀਆਰ/ਬਲਜੀਤ
(Release ID: 2170714)
Visitor Counter : 10