ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਮੌਕੇ ’ਤੇ ਪੰਡਿਤ ਜਸਰਾਜ ਜੀ ਦਾ ਭਜਨ ਸਾਂਝਾ ਕੀਤਾ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਪਸੰਦੀਦਾ ਭਜਨ ਸਾਂਝੇ ਕਰਨ ਦਾ ਸੱਦਾ ਦਿੱਤਾ
Posted On:
22 SEP 2025 9:32AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਮੌਕੇ ’ਤੇ ਪੰਡਿਤ ਜਸਰਾਜ ਜੀ ਦਾ ਭਜਨ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਨਰਾਤੇ ਭਗਤੀ ਦਾ ਤਿਉਹਾਰ ਹੈ ਅਤੇ ਕਈ ਲੋਕਾਂ ਨੇ ਇਸ ਭਗਤੀ ਨੂੰ ਸੰਗੀਤ ਦੇ ਮਾਧਿਅਮ ਨਾਲ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਤੁਸੀਂ ਕੋਈ ਭਜਨ ਗਾਇਆ ਹੈ ਜਾਂ ਤੁਹਾਡਾ ਕੋਈ ਪਸੰਦੀਦਾ ਭਜਨ ਹੈ ਤਾਂ ਕਿਰਪਾ ਉਸ ਨੂੰ ਮੇਰੇ ਨਾਲ ਸਾਂਝਾ ਕਰੋ। ਮੈਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਭਜਨਾਂ ਨੂੰ ਸਾਂਝਾ ਕਰਾਂਗਾ!”
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ:
“ਨਰਾਤੇ ਭਗਤੀ ਦਾ ਤਿਉਹਾਰ ਹੈ। ਬਹੁਤ ਸਾਰੇ ਲੋਕਾਂ ਨੇ ਇਸ ਭਗਤੀ ਨੂੰ ਸੰਗੀਤ ਦੇ ਮਾਧਿਅਮ ਨਾਲ ਪ੍ਰਗਟ ਕੀਤਾ ਹੈ। ਪੰਡਿਤ ਜਸਰਾਜ ਜੀ ਦਾ ਇੱਕ ਅਜਿਹਾ ਹੀ ਆਤਮਿਕ ਭਜਨ ਸਾਂਝਾ ਕਰ ਰਿਹਾ ਹਾਂ।
ਜੇਕਰ ਤੁਸੀਂ ਕੋਈ ਭਜਨ ਗਾਇਆ ਹੈ ਜਾਂ ਤੁਹਾਡਾ ਕੋਈ ਪਸੰਦੀਦਾ ਭਜਨ ਹੈ ਤਾਂ ਕਿਰਪਾ ਕਰਕੇ ਉਸ ਨੂੰ ਮੇਰੇ ਨਾਲ ਸਾਂਝਾ ਕਰੋ। ਮੈਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਭਜਨਾਂ ਨੂੰ ਸਾਂਝਾ ਕਰਾਂਗਾਂ!”
***
MJPS/VJ
ਐੱਮਜੇਪੀਐੱਸ/ਵੀਜੇ
(Release ID: 2169576)
Read this release in:
English
,
Urdu
,
Marathi
,
Hindi
,
Bengali-TR
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam