ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸੇਵਾ ਪਰਵ ਸਮਾਰੋਹਾਂ ਦੇ ਤਹਿਤ ਡੀਡੀ ਨੈਸ਼ਨਲ ਅਤੇ ਡੀਡੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ


ਅਸ਼ਵਿਨੀ ਵੈਸ਼ਣਵ ਨੇ ਕਿਹਾ: ਡਾਕੂਮੈਂਟਰੀਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰ ਨਿਰਮਾਣ ਦੇ ਪ੍ਰਤੀ ਆਜੀਵਨ ਸਮਰਪਣ ਅਤੇ ਕਰਮਯੋਗ ਦੀ ਭਾਵਨਾ ਪ੍ਰਦਰਸ਼ਿਤ ਕੀਤੀ ਗਈ ਹੈ

ਵਿਸ਼ੇਸ਼ ਪ੍ਰੋਗਰਾਮ ਵਿੱਚ ਗ੍ਰਾਮੀਣ ਭਾਰਤ ਦੇ ਪਰਿਵਰਤਨ ‘ਤੇ ਅਧਾਰਿਤ ਡਾਕੂਮੈਂਟਰੀਜ਼ ਅਤੇ ‘ਮੇਰਾ ਗਾਓਂ ਅੱਜ’ ਸੀਰੀਜ਼ ਰਿਲੀਜ਼ ਕੀਤੀ ਗਈ

Posted On: 17 SEP 2025 4:52PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਸੇਵਾ ਪਰਵ ਸਮਾਰੋਹ ਵਿੱਚ ਡੀਡੀ ਨੈਸ਼ਨਲ ਅਤੇ ਡੀਡੀ ਨਿਊਜ਼ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੇ ਇੱਕ ਵਿਸ਼ੇਸ਼ ਸੰਗ੍ਰਹਿ ਨੂੰ ਲਾਂਚ ਕੀਤਾ ਇਸ ਮੌਕੇਤੇ  ਡਾਕੂਮੈਂਟਰੀਜ਼ ਦੇ ਪ੍ਰੋਮੋ ਵੀ ਲਾਂਚ ਕੀਤੇ ਗਏ

 

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਦੁਆਰਾ ਜਾਰੀ ਕੀਤੀਆਂ ਗਈਆਂ ਡਾਕੂਮੈਂਟਰੀਜ਼ ਪ੍ਰਧਾਨ ਮੰਤਰੀ ਮੋਦੀ ਦੀ ਕਰਮਯੋਗ ਅਤੇ ਆਜੀਵਨ ਸਮਰਪਣ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ ਪ੍ਰਧਾਨ ਮੰਤਰੀ ਨੇ ਸ਼ੁਰੂ ਤੋਂ ਹੀ, ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ, ਰਾਸ਼ਟਰ ਨਿਰਮਾਣ ਮਿਸ਼ਨ ਲਈ ਅਣਥੱਕ ਮਿਹਨਤ ਕਰਦੇ ਹੋਏ ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਰਾਸ਼ਟਰ ਅਤੇ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਇਹ ਵਚਨਬੱਧਤਾ ਦੇਸ਼ ਲਈ ਸੁਭਾਗ ਦੀ ਗੱਲ ਹੈ ਅਤੇ ਅੱਜ ਪੂਰੇ ਭਾਰਤ ਵਿੱਚ ਦਿਖਾਈ ਦੇ ਰਹੇ ਮਹੱਤਵਪੂਰਨ ਪਰਿਵਰਤਨਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ

 

 

ਸ਼੍ਰੀ ਵੈਸ਼ਣਵ ਨੇ ਇਹ ਵੀ ਕਿਹਾ ਕਿ ਪਿਛਲੇ 11ਵਰ੍ਹਿਆਂ ਵਿੱਚ, ਭਾਰਤ ਨੇ ਆਪਣੇ ਦੂਰ-ਦੁਰਾਡੇ ਪਿੰਡਾਂ ਵਿੱਚ ਵੀ ਠੋਸ ਤਰੱਕੀ ਕੀਤੀ ਹੈ, ਅਤੇ ਇੱਕ ਦਹਾਕੇ ਵਿੱਚ ਉਹ ਸਭ ਹਾਸਲ ਕਰ ਲਿਆ ਹੈ ਜੋ ਪਹਿਲਾਂ ਕਈ ਦਹਾਕਿਆਂ ਵਿੱਚ ਸੰਭਵ ਹੋ ਪਾਉਂਦਾ ਸੀ ਵਿਸ਼ਵ ਪੱਧਰ 'ਤੇ, ਭਾਰਤ ਨੇ ਟੈਕਨੋਲੋਜੀ, ਰਚਨਾਤਮਕਤਾ, ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਜਿਹੇ ਖੇਤਰਾਂ ਵਿੱਚ ਇੱਕ ਨਵੀਂ ਪਛਾਣ ਅਤੇ ਮਾਨਤਾ ਪ੍ਰਾਪਤ ਕੀਤੀ ਹੈ ਉਨ੍ਹਾਂ ਨੇ ਸੇਵਾ ਪਰਵ ਦੌਰਾਨ ਸੇਵਾ ਭਾਵਨਾ ਦਾ ਜਸ਼ਨ ਮਨਾਉਣ ਅਤੇ ਸੇਵਾ ਕਾਰਜਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਾਰਿਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ‘ਤੇ ਉਨ੍ਹਾਂ ਨੇ ਅੱਜ ਖੂਨਦਾਨ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ ਹੈ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਰਾਸ਼ਟਰ ਦੀ ਪਰਿਵਰਤਨਸ਼ੀਲ ਯਾਤਰਾ 'ਤੇ ਚਾਨਣਾ ਪਾਉਂਦੇ ਹੋਏ ਜਨਤਕ ਸੇਵਾ ਅਤੇ ਚੰਗੇ ਸ਼ਾਸਨ ਨੂੰ ਮਾਰਗਦਰਸ਼ਕ ਸਿਧਾਂਤਾਂ ਦੇ ਰੂਪ ਵਿੱਚ ਉਜਾਗਰ ਕੀਤਾ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਰੇ ਹਿੱਸਿਆਂ ਤੋਂ ਤਰੱਕੀ ਅਤੇ ਵਿਕਾਸ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ 2047 ਤੱਕ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਭਾਰਤ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦਾ ਹੈ

ਸੇਵਾ ਪਰਵ ਦੇ ਤਹਿਤ ਵਿਸ਼ੇਸ਼ ਪ੍ਰੋਗਰਾਮ, ਸੇਵਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨਗੇ ਅਤੇ ਵੱਖ-ਵੱਖ ਪਹਿਲਕਦਮੀਆਂ ਰਾਹੀਂ ਰਾਸ਼ਟਰ ਨਿਰਮਾਣ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਚਨਬੱਧਤਾ ਨੂੰ ਉਜਾਗਰ ਕਰਨਗੇ ਦੂਰਦਰਸ਼ਨ 'ਤੇ ਕਿਊਰੇਟ ਕੀਤੀ ਗਈ ਸਮੱਗਰੀ ਜਨਤਕ ਸੇਵਾ, ਵਿਕਾਸ ਅਤੇ ਸਮੂਹਿਕ ਜ਼ਿੰਮੇਵਾਰੀ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਉਜਾਗਰ ਕਰੇਗੀ ਡੀਡੀ ਨਿਊਜ਼ ਰਾਸ਼ਟਰੀ ਪੱਧਰ 'ਤੇ ਤਿੰਨ ਡਾਕੂਮੈਂਟਰੀਜ਼ ਦੇ ਨਾਲ-ਨਾਲ "ਮੇਰਾ ਗਾਓਂ ਅੱਜ " ਸੀਰੀਜ਼ ਵੀ ਦਿਖਾਏਗਾਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਪਿੰਡਾਂ ਵਿੱਚ ਵਿਕਾਸ ਅਤੇ ਪਰਿਵਰਤਨ ਦੀ ਕਹਾਣੀ ‘ਤੇ ਅਧਾਰਿਤ ਹੈ ਡੀਡੀ ਨੈਸ਼ਨਲ ਡਾਕੂਮੈਂਟਰੀ "ਸਵ ਸੇ ਸਮਗ੍ਰ ਤੱਕ" ਦਾ ਪ੍ਰਦਰਸ਼ਨ ਕਰੇਗਾ ਡੀਡੀ ਨਿਊਜ਼ ਦੇ ਖੇਤਰੀ ਚੈਨਲਾਂ ‘ਤੇ ਖੇਤਰੀ ਭਾਸ਼ਾਵਾਂ ਵਿੱਚ ਵੀ ਡਾਕੂਮੈਂਟਰੀਜ਼ ਦਿਖਾਈਆਂ ਜਾਣਗੀਆਂ

ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ, ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਕੁਮਾਰ ਸਹਿਗਲ, ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵੇਦੀ, ਪ੍ਰਸਿੱਧ ਫਿਲਮ ਨਿਰਮਾਤਾ ਅਤੇ ਸਕ੍ਰਿਪਟ ਲੇਖਕ ਡਾ. ਚੰਦ੍ਰਪ੍ਰਕਾਸ਼ ਦਿਵੇਦੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਯੂਨਿਟਾਂ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ

 

ਪ੍ਰੋਗਰਾਮ ਵਿੱਚ ਡਾਕੂਮੈਂਟਰੀਜ਼/ਸੀਰੀਜ਼ ਨੂੰ ਲਾਂਚ ਕੀਤਾ ਗਿਆ

    1. ਸੰਕਲਪ ਦੀ ਸ਼ਕਤੀ, ਸੁਸ਼ਾਸਨ ਦੀ ਸਮਰੱਥਾ- ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੀ ਸ਼ਾਸਨ ਵਿਵਸਥਾ ਵਿੱਚ ਵਿਆਪਕ ਬਦਲਾਅ ਆਇਆ ਹੈ। ਇਸ ਨਾਲ ਨਾਗਰਿਕਾਂ ਦਾ ਸਸ਼ਕਤੀਕਰਣ ਹੋਇਆ ਹੈ ਅਤੇ ਉਹ ਵਿਕਾਸ ਦੇ ਕੇਂਦਰ ਵਿੱਚ ਆਏ ਹਨ। ਸਰਕਾਰ ਲੋਕਾਂ, ਵਿਸ਼ੇਸ਼ ਕਰਕੇ ਗ਼ਰੀਬਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਸਰਬਪੱਖੀ ਅਤੇ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸ਼ਾਸਨ “ਸੁਧਾਰ, ਪ੍ਰਦਰਸ਼ਨ, ਪਰਿਵਰਤਨ” ਦੇ ਸਿਧਾਂਤ ‘ਤੇ ਅਧਾਰਿਤ ਹੈ। ਇਸ ਵਿਆਪਕ ਦ੍ਰਿਸ਼ਟੀਕੋਣ ਦਾ ਉਦੇਸ਼ ਸਿੱਖਿਆ ਅਤੇ ਸਹਿਤ ਸਮੇਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਾਰੇ ਯੋਗ ਲੋਕਾਂ ਨੂੰ ਲਾਭਵੰਦ ਕਰਨਾ ਹੈ ਤਾਂ ਜੋ ਸਮਾਜਿਕ ਨਿਆਂ ਨੂੰ ਵਿਆਪਕ ਤੌਰ ‘ਤੇ ਪ੍ਰਾਪਤ ਕੀਤਾ ਜਾ ਸਕੇ। ਇਹ ਡਾਕੂਮੈਂਟਰੀ ਇਸ ਵਿਆਪਕ ਦ੍ਰਿਸ਼ਟੀਕੋਣ ਅਤੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਭਾਰਤ ਦੀ ਅਕਾਂਖਿਆਂ ਨੂੰ ਉਜਾਗਰ ਕਰਦੀ ਹੈ।
  1.  ਵਿਸ਼ਵ ਪਟਲ ਪਰ ਨੇਤਰਿਤਵ ਕਾ ਸ਼ੰਖਨਾਦ- ਪਿਛਲੇ 11 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਮੋਦੀ ਇੱਕ ਗਲੋਬਲ ਨੇਤਾ ਵਜੋਂ ਉਭਰੇ ਹਨ, ਉਨ੍ਹਾਂ ਨੇ ਗਲੋਬਲ ਸਾਊਥ ਦੇ ਹਿਤਾਂ ਦੀ ਵਕਾਲਤ ਕੀਤੀ ਹੈ, ਜਲਵਾਯੂ ਪਰਿਵਰਤਨ ‘ਤੇ ਚਿੰਤਾ ਵਿਅਕਤ ਕੀਤੀ ਹੈ ਅਤੇ ਲਗਾਤਾਰ ਸ਼ਾਂਤੀ 'ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਇੰਟਰਨੈਸ਼ਨਲ ਸੌਲਰ ਅਲਾਇੰਸ ਅਤੇ ਆਪਦਾ ਰੋਧੀ ਇਨਫ੍ਰਾਸਟ੍ਰਕਚਰ ਗਠਬੰਧਨ ਸਮੇਤ ਕਈ ਗਲੋਬਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ  ਦਿਵਾਉਣਾ ਪ੍ਰਧਾਨ ਮੰਤਰੀ ਮੋਦੀ ਦੀ ਗਲੋਬਲ ਲੀਡਰਸ਼ਿਪ ਨੂੰ ਹੋਰ ਵੀ ਉਜਾਗਰ ਕਰਦਾ ਹੈ। ਇਹ ਡਾਕੂਮੈਂਟਰੀ ਦਰਸਾਉਂਦੀ ਹੈ ਕਿ ਕਿਵੇਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਮਿਲੀ ਹੈ
  2. ਕਰਮਯੋਗ - ਇੱਕ ਅੰਤਹੀਨ ਯਾਤਰਾ - ਇਹ ਡਾਕੂਮੈਂਟਰੀ ਭਾਰਤ ਦੇ ਪਰਿਵਰਤਨ ਵਿੱਚ ਪ੍ਰਤੀਬਿੰਬਤ ਪ੍ਰਧਾਨ ਮੰਤਰੀ ਮੋਦੀ ਦੀ ਸਖ਼ਤ ਮਿਹਨਤ, ਸਮਰਪਣ ਅਤੇ ਵਚਨਬੱਧਤਾ ਦੀ ਅਣਥੱਕ ਯਾਤਰਾ ਨੂੰ ਸ਼ਰਧਾਂਜਲੀ ਹੈਇਹ ਪਿਛਲੇ 11 ਵਰ੍ਹਿਆਂ ਵਿੱਚ ਪੁਲਾੜ, ਸਟਾਰਟ-ਅੱਪ, ਸੌਲਰ ਐਨਰਜੀ, ਮਹਿਲਾ ਸਸ਼ਕਤੀਕਰਣ, ਸੱਭਿਆਚਾਰਕ ਪੁਨਰਜਾਗਰਣ, ਅਧਿਆਤਮ ਆਦਿ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਦੀਆਂ ਇੰਟਰਵਿਊਆਂ ਦੇ ਅੰਸ਼ ਭਾਰਤ ਦੇ ਵਿਕਾਸ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਨ ਲਈ ਸ਼ਾਮਲ ਕੀਤੇ ਗਏ ਹਨ। ਇਹ ਰਾਸ਼ਟਰੀ ਵਿਕਾਸ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਕਹਾਣੀ ਪੇਸ਼ ਕਰਦੇ ਹਨ।
  3. ਸਵ ਸੇ ਸਮਗ੍ਰ ਤੱਕ- ਕੰਗਨਾ ਰਣੌਤ ਦੁਆਰਾ ਪੇਸ਼ ਅਤੇ ਡਾ. ਚੰਦ੍ਰਪ੍ਰਕਾਸ਼ ਦਿਵੇਦੀ ਦੁਆਰਾ ਨਿਰਦੇਸ਼ਿਤ, ਇਹ ਦੋ-ਭਾਗਾਂ ਵਾਲੀ ਵਿਸ਼ੇਸ਼ ਸੀਰੀਜ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਕ ਜੀਵਨ ਯਾਤਰਾ ਨੂੰ ਸਮਰਪਿਤ ਹੈ। ਵਡਨਗਰ ਦੀਆਂ ਗਲੀਆਂ ਤੋਂ ਲੈ ਕੇ ਇਤਿਹਾਸਿਕ ਲਾਲ ਕਿਲ੍ਹੇ ਤੱਕ, ਇਹ ਇੱਕ ਅਜਿਹੀ ਦੂਰਦਰਸ਼ੀ ਨੇਤਾ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਪ੍ਰਗਤੀਸ਼ੀਲ ਅਗਵਾਈ ਰਾਹੀਂ ਰਾਸ਼ਟਰ ਨਿਰਮਾਣ ਦੀ ਇੱਕ ਪ੍ਰੇਰਕ ਯਾਤਰਾ ਸ਼ੁਰੂ ਕੀਤੀ ਹੈ।
  4. ਖੇਤਰੀ ਪੱਧਰ ਦੇ ਡਾਕੂਮੈਂਟਰੀ- ਡੀਡੀ ਨਿਊਜ਼ ਦੇ ਖੇਤਰੀ ਚੈਨਲਾਂ 'ਤੇ ਕਈ ਖੇਤਰੀ ਡਾਕੂਮੈਂਟਰੀਜ਼ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਪਿਛਲੇ 11 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਰਾਜ-ਵਿਸ਼ੇਸ਼ ਆਰਥਿਕ ਅਤੇ ਸਮਾਜਿਕ ਤਰੱਕੀ 'ਤੇ ਕੇਂਦ੍ਰਿਤ ਹੋਣਗੀਆਂ
  5. ਮੇਰਾ ਗਾਓਂ ਅੱਜ - ਮੇਰਾ ਗਾਓਂ ਅੱਜ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਪਿੰਡਾਂ ਵਿੱਚ ਆਏ ਬਦਲਾਅ ਦੀ ਕਹਾਣੀ ਹੈ। ਇਸ ਸੀਰੀਜ਼ ਵਿੱਚ 75 ਪਿੰਡਾਂ ਦੀਆਂ ਜ਼ਮੀਨੀ ਰਿਪੋਰਟਾਂ ਸ਼ਾਮਲ ਹਨ ਜੋ ਇਨ੍ਹਾਂ ਬਦਲਾਵਾਂ ਨੂੰ ਪ੍ਰਤੱਖ ਤੌਰ ‘ਤੇ ਦੇਖਣ ਵਾਲੇ ਸਰਪੰਚਾਂ, ਪਿੰਡ ਅਧਿਕਾਰੀਆਂ ਅਤੇ ਉੱਥੋਂ ਦੇ  ਨਿਵਾਸੀਆਂ ਦੁਆਰਾ ਦਿੱਤੇ ਗਏ ਵੇਰਵਿਆਂ 'ਤੇ ਅਧਾਰਿਤ ਹਨ। ਇਹ ਕਨੈਕਟੀਵਿਟੀ, ਮੌਕਿਆਂ ਅਤੇ ਸਮੁੱਚੀ ਤਰੱਕੀ ਵਿੱਚ ਹੋਏ ਸੁਧਾਰਾਂ ਦੀ ਕਹਾਣੀ ਸਾਹਮਣੇ ਰੱਖਦਾ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ  ਭਾਰਤ ਦੇ ਪਿੰਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਬਦਲ ਰਹੇ ਹਨ।

 

***************

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ/ ਏਕੇ


(Release ID: 2167867)