ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬਿਹਾਰ ਦੇ ਪੂਰਨੀਆ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 SEP 2025 7:26PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਰਾਜਪਾਲ ਸ਼੍ਰੀ ਆਰਿਫ਼ ਮੋਹੰਮਦ ਖਾਨ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ, ਇੱਥੇ ਮੰਚ 'ਤੇ ਬੈਠੇ ਹੋਰ ਪਤਵੰਤੇ ਸੱਜਣੋਂ, ਮੇਰੇ ਪਿਆਰੇ ਭਰਾਵੋ ਅਤੇ ਭੈਣੋਂ!

ਅਹਾਂ ਸਬਕੈ ਪ੍ਰਣਾਮ ਕਰੇ ਛਿਯੈ। ਪੂਰਨੀਆ ਮਾਂ ਪੂਰਣ ਦੇਵੀ ਭਗਤ ਪ੍ਰਹਿਲਾਦ, ਮਹਾਰਿਸ਼ੀ ਮੇਹੀਂ ਬਾਬਾ ਦੇ ਕਰਮਸਥਲੀ ਛਿਯੈ ਈ ਧਰਤੀ ‘ਤੇ ਫਨੀਸ਼ਵਰਨਾਥ ਰੇਣੂ ਆਰੋ ਸਤੀਨਾਥ ਭਾਦੁੜੀ ਜੈਇਸਨ ਉਪਨਿਆਸਕਾਰ ਪੈਦਾ ਲੇਲਕੈ। ਈ ਵਿਨੋਬਾ ਭਾਵੇ ਜੈਇਸਨ ਕਰਮਯੋਗੀਆਂ ਦੀ ਕਰਮਸਥਲੀ ਛਿਯੈ ਈ ਧਰਤੀ ਕੇ ਹੱਮੇਂ ਵਾਰ-ਵਾਰ ਪਰਨਾਮ ਕਰਈ ਛਿਯੈ।

ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ, ਕੋਲਕਾਤਾ ਵਿੱਚ, ਮੇਰੇ ਸਮਾਗਮ ਵਿੱਚ ਥੋੜ੍ਹਾ ਸਮਾਂ ਜ਼ਿਆਦਾ ਗਿਆ, ਅਤੇ ਉਸ ਦੇ ਕਾਰਨ ਮੈਨੂੰ ਇੱਥੇ ਪਹੁੰਚਣ ਵਿੱਚ ਦੇਰੀ ਹੋਈ, ਉਸ ਦੇ ਬਾਵਜੂਦ ਵੀ ਇਨ੍ਹੀਂ ਵੱਡੀ ਤਾਦਾਦ ਵਿੱਚ ਤੁਸੀਂ ਲੋਕ ਸਾਨੂੰ ਅਸ਼ੀਰਵਾਦ ਦੇਣ ਲਈ ਆਏ, ਇਨ੍ਹਾ ਲੰਬਾ ਸਮਾਂ ਰੁੱਕੇ ਹਨ, ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ, ਅਤੇ ਦੇਰੀ ਨਾਲ ਆਉਣ ਲਈ ਮੈਂ ਫਿਰ ਇੱਕ ਵਾਰ ਜਨਤਾ-ਜਨਾਰਦਨ ਦੇ ਚਰਨਾਂ ਵਿੱਚ ਮੁਆਫ਼ੀ ਮੰਗਦਾ ਹਾਂ।

 

ਸਾਥੀਓ,

ਅੱਜ ਇੱਥੇ ਬਿਹਾਰ ਦੇ ਵਿਕਾਸ ਲਈ ਲਗਭਗ 40 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ। ਰੇਲਵੇ, ਏਅਰਪੋਰਟ, ਬਿਜਲੀ, ਪਾਣੀ ਨਾਲ ਜੁੜੇ ਇਹ ਪ੍ਰੋਜੈਕਟ, ਸੀਮਾਂਚਲ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਾਧਿਅਮ ਬਣਨਗੇ। ਅੱਜ ਇੱਥੇ 40 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਪੀਐੱਮ-ਆਵਾਸ ਯੋਜਨਾ ਦੇ ਤਹਿਤ ਪੱਕੇ ਘਰ ਵੀ ਮਿਲੇ ਹਨ। ਇਨ੍ਹਾਂ 40 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਹੋਈ ਹੈ। ਧਨਤੇਰਸ ਤੋਂ ਪਹਿਲਾਂ, ਦੀਵਾਲੀ ਤੋਂ ਪਹਿਲਾਂ ਅਤੇ ਛਠ ਪੂਜਾ ਤੋਂ ਪਹਿਲਾਂ, ਆਪਣੇ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਬਹੁਤ ਸੁਭਾਗ ਨਾਲ ਹੁੰਦਾ ਹੈ। ਮੈਂ ਇਨ੍ਹਾਂ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅੱਜ ਦਾ ਇਹ ਅਵਸਰ ਮੇਰੇ ਉਨ੍ਹਾਂ ਬੇਘਰ ਭਰਾਵਾਂ ਅਤੇ ਭੈਣਾਂ ਨੂੰ ਭਰੋਸਾ ਦੇਣ ਦਾ ਵੀ ਹੈ। ਇੱਕ ਦਿਨ ਉਨ੍ਹਾਂ ਨੂੰ ਵੀ ਪੱਕਾ ਘਰ ਮਿਲੇਗਾ, ਇਹ ਮੋਦੀ ਦੀ ਗਰੰਟੀ ਹੈ। ਸਾਡੀ ਸਰਕਾਰ ਨੇ ਪਿਛਲੇ 11 ਵਰ੍ਹਿਆਂ ਵਿੱਚ 4 ਕਰੋੜ ਤੋਂ ਵੱਧ ਪੱਕੇ ਘਰ ਬਣਾ ਕੇ ਗਰੀਬਾਂ ਨੂੰ ਦਿੱਤੇ ਹਨ। ਹੁਣ ਅਸੀਂ 3 ਕਰੋੜ ਨਵੇਂ ਘਰ ਬਣਾਉਣ ਦਾ ਕੰਮ ਕਰ ਰਹੇ ਹਾਂ। ਜਦੋਂ ਤੱਕ ਹਰ ਗ਼ਰੀਬ ਨੂੰ ਪੱਕਾ ਘਰ ਨਹੀਂ ਮਿਲ ਜਾਂਦਾ, ਮੋਦੀ ਰੁਕਣ ਵਾਲਾ ਨਹੀਂ ਹੈ। ਪਛੜਿਆਂ ਨੂੰ ਤਰਜੀਹ, ਗ਼ਰੀਬ ਦੀ ਸੇਵਾ, ਇਹੀ ਮੋਦੀ ਦਾ ਟੀਚਾ ਹੈ।

ਸਾਥੀਓ,

ਅੱਜ ਸਰ ਐੱਮ. ਵਿਸ਼ਵੇਸ਼ਵਰੈਯਾ ਜੀ ਦੀ ਯਾਦ ਵਿੱਚ ਅਸੀਂ ਇੰਜੀਨੀਅਰ-ਡੇਅ ਮਨਾਉਂਦੇ ਹਾਂ। ਵਿਕਸਿਤ ਭਾਰਤ, ਵਿਕਸਿਤ ਬਿਹਾਰ ਦੇ ਨਿਰਮਾਣ ਵਿੱਚ ਇੰਜੀਨੀਅਰਾਂ ਦੀ ਬਹੁਤ ਵੱਡੀ ਭੂਮਿਕਾ ਹੈ। ਮੈਂ ਦੇਸ਼ ਦੇ ਸਾਰੇ ਇੰਜੀਨੀਅਰਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇੰਜੀਨੀਅਰਾਂ ਦੀ ਮਿਹਨਤ, ਉਨ੍ਹਾਂ ਦਾ ਕੌਸ਼ਲ, ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਦਿਖਾਈ ਦੇ ਰਿਹਾ ਹੈ। ਪੂਰਨੀਆ ਏਅਰਪੋਰਟ ਦੀ ਟਰਮੀਨਲ ਬਿਲਡਿੰਗ, ਰਿਕਾਰਡ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਬਣਾਈ ਗਈ ਹੈ। ਅੱਜ ਇਸ ਟਰਮੀਨਲ ਦਾ ਉਦਘਾਟਨ ਹੋਇਆ ਹੈ, ਪਹਿਲੀ ਕਮਰਸ਼ੀਅਲ ਫਲਾਈਟ ਨੂੰ ਹਰੀ ਝੰਡੀ ਵੀ ਦਿਖਾਈ ਗਈ ਹੈ। ਅਤੇ ਸਾਡੇ ਐਵੀਏਸ਼ਨ ਮਿਨੀਸਟਰ ਸ਼੍ਰੀਮਾਨ ਨਾਇਡੂ ਜੀ ਵੀ ਸਾਡੇ ਵਿਚਕਾਰ ਹਨ, ਉਨ੍ਹਾਂ ਲਈ ਵੀ ਜਰਾ ਤਾੜੀਆਂ ਵਜਾਓ, ਇੱਥੋਂ ਹੀ ਹਵਾਈ ਜਹਾਜ਼ ਉਡਾ ਰਹੇ ਹਨ ਉਹ। ਨਵੇਂ ਏਅਰਪੋਰਟ ਦੇ ਕਾਰਨ ਤੋਂ ਹੁਣ ਪੂਰਨੀਆ ਦੇਸ਼ ਦੇ ਐਵੀਏਸ਼ਨ ਮੈਪ 'ਤੇ ਆ ਗਿਆ ਹੈ। ਹੁਣ ਦੇਸ਼ ਦੇ ਵੱਡੇ ਸ਼ਹਿਰਾਂ ਤੋਂ, ਵੱਡੇ ਵਪਾਰਕ ਕੇਂਦਰਾਂ ਤੋਂ ਪੂਰਨੀਆ ਅਤੇ ਸੀਮਾਂਚਲ ਦੀ ਸਿੱਧੀ ਕਨੈਕਟੀਵਿਟੀ ਹੋਵੇਗੀ।

 

ਸਾਥੀਓ,

NDA ਸਰਕਾਰ ਇਸ ਦੁਆਰਾ ਇਸ ਖੇਤਰ ਨੂੰ ਆਧੁਨਿਕ ਹਾਈ-ਟੈੱਕ ਰੇਲ ਸੇਵਾਵਾਂ ਨਾਲ ਜੋੜ ਰਹੀ ਹੈ। ਅੱਜ ਮੈਂ ਵੰਦੇ ਭਾਰਤ, ਅੰਮ੍ਰਿਤ ਭਾਰਤ, ਪੈਸੇਂਜਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਹੈ। ਅੱਜ ਅਰਰੀਆ-ਗਲਗਲੀਆ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਹੋਇਆ ਹੈ। ਵਿਕ੍ਰਮਸ਼ੀਲਾ-ਕਟਾਰੀਆ ਨਵੀਂ ਰੇਲ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਬਕਸਰ–ਭਾਗਲਪੁਰ ਹਾਈ-ਸਪੀਡ ਕੌਰੀਡੋਰ ਦੇ ਮੋਕਾਮਾ–ਮੁੰਗੇਰ ਸੈਕਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਨਾਲ ਮੁੰਗੇਰ-ਜਮਾਲਪੁਰ-ਭਾਗਲਪੁਰ ਜਿਹੇ ਇੰਡਸਟ੍ਰੀਅਲ ਹੱਬ ਨੂੰ ਬਹੁਤ ਫਾਇਦਾ ਹੋਵੇਗਾ। ਸਰਕਾਰ ਨੇ ਭਾਗਲਪੁਰ-ਦੁਮਕਾ ਰਾਮਪੁਰਹਾਟ ਰੇਲਵੇ ਲਾਈਨ ਦੇ ਦੋਹਰੀਕਰਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਸਾਥੀਓ,

ਦੇਸ਼ ਦੇ ਵਿਕਾਸ ਲਈ ਬਿਹਾਰ ਦਾ ਵਿਕਾਸ ਜ਼ਰੂਰੀ ਹੈ। ਅਤੇ ਬਿਹਾਰ ਦੇ ਵਿਕਾਸ ਦੇ ਲਈ ਪੂਰਨੀਆ ਅਤੇ ਸੀਮਾਂਚਲ ਦਾ ਵਿਕਾਸ ਜ਼ਰੂਰੀ ਹੈ। ਆਰਜੇਡੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਕੁਸ਼ਾਸਨ ਦਾ ਬਹੁਤ ਵੱਡਾ ਨੁਕਸਾਨ ਇਸੇ ਖੇਤਰ ਨੂੰ ਚੁੱਕਣਾ ਪਿਆ ਹੈ। ਲੇਕਿਨ ਹੁਣ NDA ਸਰਕਾਰ ਸਥਿਤੀ ਬਦਲ ਰਹੀ ਹੈ। ਹੁਣ ਇਹ ਖੇਤਰ, ਵਿਕਾਸ ਦੇ ਫੋਕਸ ਵਿੱਚ ਹੈ। 

 

 

ਸਾਥੀਓ,

ਬਿਜਲੀ ਦੇ ਖੇਤਰ ਵਿੱਚ ਵੀ ਬਿਹਾਰ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇੱਥੇ ਭਾਗਲਪੁਰ ਦੀ ਪੀਰਪੈਂਤੀ ਵਿੱਚ 24 ਸੌ ਮੈਗਾਵਾਟ ਦੇ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਸਾਥੀਓ,

ਬਿਹਾਰ ਦੀ ਡਬਲ ਇੰਜਣ ਦੀ ਸਰਕਾਰ ਇੱਥੋਂ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਆਮਦਨ ਵਧਾਉਣ ਦੇ ਲਈ ਵਚਨਬੱਧ ਹੈ। ਅੱਜ ਕੋਸੀ-ਮੇਚੀ ਇੰਟ੍ਰਾ-ਸਟੇਟ ਰੀਵਰ ਲਿੰਕ ਪ੍ਰੋਜੈਕਟ ਦੇ ਪਹਿਲੇ ਫੇਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਸ ਨਾਲ ਈਸਟਰਨ ਕੋਸੀ ਮੇਨ ਕੈਨਾਲ ਦਾ ਵਿਸਤਾਰ ਹੋਵੇਗਾ। ਇਸ ਨਾਲ ਲੱਖਾਂ ਹੈਕਟੇਅਰ ਜ਼ਮੀਨ ਦੀ ਸਿੰਚਾਈ ਵਿੱਚ ਸੁਵਿਧਾ ਹੋਵੇਗੀ, ਅਤੇ ਹੜ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਵਿੱਚ ਵੀ ਅਸਾਨੀ ਹੋਵੇਗੀ। 

ਸਾਥੀਓ,

ਬਿਹਾਰ ਦੇ ਕਿਸਾਨਾਂ ਕੋਲ ਆਮਦਨ ਦਾ ਇੱਕ ਸਾਧਨ ਮਖਾਨਾ ਦੀ ਖੇਤੀ ਵੀ ਰਿਹਾ ਹੈ। ਪਰ, ਪਿਛਲੀਆਂ ਸਰਕਾਰਾਂ ਨੇ ਮਖਾਨੇ ਦੀ ਵੀ ਅਣਦੇਖੀ ਕੀਤੀ, ਅਤੇ ਮਖਾਨਾ ਕਿਸਾਨਾਂ ਦੀ ਵੀ ਅਣਦੇਖੀ ਕੀਤੀ। ਅਤੇ ਮੈਂ ਦਾਅਵੇ ਨਾਲ ਕਹਿੰਦਾ ਹਾਂ, ਇਹ ਜੋ ਅੱਜਕੱਲ੍ਹ ਇੱਥੇ ਆ ਕੇ ਚੱਕਰ ਕੱਟਦੇ ਹਨ ਨਾ, ਉਨ੍ਹਾਂ ਨੇ ਮੇਰੇ ਆਉਣ ਤੋਂ ਪਹਿਲਾਂ ਮਖਾਨਿਆਂ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ। ਇਹ ਸਾਡੀ ਸਰਕਾਰ ਹੈ, ਜਿਸ ਨੇ ਮਖਾਨੇ ਨੂੰ ਤਰਜੀਹ ਦਿੱਤੀ ਹੈ। 

ਸਾਥੀਓ,

ਮੈਂ ਬਿਹਾਰ ਦੇ ਲੋਕਾਂ ਨਾਲ ਰਾਸ਼ਟਰੀ ਮਖਾਨਾ ਬੋਰਡ ਦੇ ਗਠਨ ਦਾ ਵਾਅਦਾ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਹੀ ਰਾਸ਼ਟਰੀ ਮਖਾਨਾ ਬੋਰਡ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮਖਾਨਾ ਕਿਸਾਨਾਂ ਨੂੰ ਮਖਾਨੇ ਦੀ ਚੰਗੀ ਕੀਮਤ ਮਿਲੇ, ਟੈਕਨੋਲੋਜੀ ਦਾ ਇਸਤੇਮਾਲ ਵਧਾਇਆ ਜਾਵੇਗਾ, ਰਾਸ਼ਟਰੀ ਮਖਾਨਾ ਬੋਰਡ ਇਸ ਲਈ ਨਿਰੰਤਰ ਕੰਮ ਕਰੇਗਾ। ਮਖਾਨਾ ਸੈਕਟਰ ਦੇ ਵਿਕਾਸ ਲਈ ਸਾਡੀ ਸਰਕਾਰ ਨੇ ਕਰੀਬ ਪੌਣੇ ਪੰਜ ਸੌ ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰ ਕੀਤਾ ਹੈ।

ਸਾਥੀਓ,

ਬਿਹਾਰ ਦੇ ਵਿਕਾਸ ਦੀ ਇਹ ਗਤੀ, ਬਿਹਾਰ ਦੀ ਇਹ ਪ੍ਰਗਤੀ, ਕੁਝ ਲੋਕਾਂ ਨੂੰ ਰਾਸ ਨਹੀਂ ਆ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਬਿਹਾਰ ਦਾ ਸ਼ੋਸ਼ਣ ਕੀਤਾ, ਇਸ ਮਿੱਟੀ ਨੂੰ ਧੋਖਾ ਦਿੱਤਾ, ਅੱਜ ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਬਿਹਾਰ ਵੀ ਨਵੇਂ ਕੀਰਤੀਮਾਣ ਬਣਾ ਸਕਦਾ ਹੈ। ਤੁਸੀਂ ਦੇਖੋ, ਬਿਹਾਰ ਦੇ ਹਰ ਖੇਤਰ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ development ਪ੍ਰੋਜੈਕਟਸ ‘ਤੇ ਕੰਮ ਚੱਲ ਰਿਹਾ ਹੈ। ਬਿਹਾਰ ਦੇ ਰਾਜਗੀਰ ਵਿੱਚ ਹਾਕੀ ਦਾ ਏਸ਼ੀਆ ਕੱਪ ਜਿਹਾ ਵੱਡਾ ਆਯੋਜਨ ਹੋਇਆ, ਔਂਟਾ-ਸਿਮਰਿਆ ਪੁਲ ਵਰਗਾ ਇਤਿਹਾਸਕ ਨਿਰਮਾਣ ਕਾਰਜ ਬਿਹਾਰ ਵਿੱਚ ਹੋਏ, ਮੇਡ ਇਨ ਬਿਹਾਰ ਰੇਲ ਇੰਜਣ, ਅਫਰੀਕਾ ਤੱਕ ਐਕਸਪੋਰਟ ਹੋ ਕੇ ਜਾ ਰਹੇ ਹਨ, ਲੇਕਿਨ ਇਹ ਸਭ ਕਾਂਗਰਸ ਅਤੇ ਆਰਜੇਡੀ ਵਾਲਿਆਂ ਨੂੰ ਪਚ ਨਹੀਂ ਰਿਹਾ ਹੈ। ਬਿਹਾਰ ਜਦੋਂ ਵੀ ਅੱਗੇ ਵਧਦਾ ਹੈ, ਇਹ ਲੋਕ ਬਿਹਾਰ ਦਾ ਅਪਮਾਨ ਕਰਨ ਵਿੱਚ ਜੁਟ ਜਾਂਦੇ ਹਨ। ਹੁਣੇ ਤੁਸੀਂ ਦੇਖਿਆ ਹੋਵੇਗਾ, ਆਰਜੇਡੀ ਦੀ ਸਹਿਯੋਗੀ, ਕਾਂਗਰਸ ਪਾਰਟੀ ਸੋਸ਼ਲ ਮੀਡੀਆ ‘ਤੇ ਬਿਹਾਰ ਦੀ ਤੁਲਨਾ ਬੀੜੀ ਨਾਲ ਕਰ ਰਹੀ ਹੈ। ਇਨ੍ਹਾਂ ਲੋਕਾਂ ਨੂੰ ਬਿਹਾਰ ਤੋਂ ਇੰਨੀ ਨਫਰਤ ਹੈ, ਇਨ੍ਹਾਂ ਲੋਕਾਂ ਨੇ ਘੋਟਾਲੇ ਅਤੇ ਭ੍ਰਿਸ਼ਟਾਚਾਰ ਕਰਕੇ ਬਿਹਾਰ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਇਆ। ਹੁਣ ਬਿਹਾਰ ਨੂੰ ਵਿਕਾਸ ਕਰਦੇ ਦੇਖ ਕੇ ਕਾਂਗਰਸ-ਆਰਜੇਡੀ ਨੇ ਫਿਰ ਬਿਹਾਰ ਨੂੰ ਬਦਨਾਮ ਕਰਨ ਦੀ ਠਾਨ ਲਈ ਹੈ।

ਭਾਈਓ-ਭੈਣੋਂ,

ਅਜਿਹੀ ਮਾਨਸਿਕਤਾ ਵਾਲੇ ਲੋਕ ਕਦੇ ਬਿਹਾਰ ਦਾ ਭਲਾ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਆਪਣੀ ਤਿਜੋਰੀ ਭਰਨ ਦੀ ਚਿੰਤਾ ਰਹੀ ਹੋਵੇ , ਉਹ ਗ਼ਰੀਬ ਦੇ ਘਰ ਦੀ ਚਿੰਤਾ ਕਿਉਂ ਕਰਨ। ਕਾਂਗਰਸ ਦੇ ਇੱਕ ਪ੍ਰਧਾਨ ਮੰਤਰੀ ਨੇ ਮੰਨਿਆ ਸੀ ਕਿ ਕਾਂਗਰਸ ਸਰਕਾਰ 100 ਪੈਸੇ ਭੇਜਦੀ ਹੈ , ਤਾਂ 85 ਪੈਸਾ ਵਿਚਕਾਰ ਹੀ ਲੁੱਟਿਆ ਜਾਂਦਾ ਹੈ। ਤੁਸੀਂ ਮੈਨੂੰ ਦੱਸੋ, ਕਾਂਗਰਸ - ਆਰਜੇਡੀ ਦੀ ਸਰਕਾਰ ਵਿੱਚ ਸਿੱਧੇ ਗ਼ਰੀਬ ਦੇ ਖਾਤੇ ਵਿੱਚ ਪੈਸੇ ਆ ਪਾਉਂਦੇ ਸੀ? ਲਾਲਟੇਨ ਜਲਾ ਕੇ ਉਹ ਪੈਰ - ਪੰਜਾ ਉਸ ਪੈਸਿਆਂ ਨੂੰ ਹੱਥ ਮਾਰਦਾ ਸੀ, ਅਤੇ 85 ਪੈਸੇ ਮਾਰ ਲੈਂਦੇ ਸੀ। ਕੋਰੋਨਾ ਦੇ ਬਾਅਦ ਤੋਂ ਹੀ ਹਰ ਗ਼ਰੀਬ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਕੀ ਕਾਂਗਰਸ - RJD ਦੀ ਸਰਕਾਰ ਵਿੱਚ ਤੁਹਾਨੂੰ ਮੁਫ਼ਤ ਅਨਾਜ ਮਿਲ ਪਾਉਂਦਾ ਕੀ ? ਅੱਜ ਆਯੁਸ਼ਮਾਨ ਯੋਜਨਾ ਦੀ ਵਜ੍ਹਾ ਨਾਲ ਹਰ ਗ਼ਰੀਬ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਹੈ। ਜਿਨ੍ਹਾਂ ਲੋਕਾਂ ਨੇ ਤੁਹਾਡੇ ਲਈ ਹਸਪਤਾਲ ਤੱਕ ਨਹੀਂ ਬਣਵਾਏ , ਉਹ ਤੁਹਾਨੂੰ ਮੁਫਤ ਇਲਾਜ ਦੀ ਸਹੂਲਤ , ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ? ਕੀ ਇਹ ਮੁਫ਼ਤ ਇਲਾਜ ਦੀ ਸਹੂਲਤ ਦੇ ਪਾਉਂਦੇ ਕੀ ? ਤੁਹਾਡੀ ਚਿੰਤਾ ਕਰ ਸਕਦੇ ਸੀ ਕੀ?

ਸਾਥੀਓ,

ਕਾਂਗਰਸ ਅਤੇ ਆਰਜੇਡੀ ਤੋਂ ਨਾ ਕੇਵਲ ਬਿਹਾਰ ਦੇ ਸਨਮਾਨ ਨੂੰ ਖ਼ਤਰਾ ਹੈ, ਸਗੋਂ ਬਿਹਾਰ ਦੀ ਪਹਿਚਾਣ ਨੂੰ ਵੀ ਖ਼ਤਰਾ ਹੈ। ਅੱਜ ਸੀਮਾਂਚਲ ਅਤੇ ਪੂਰਵੀ ਭਾਰਤ ਵਿੱਚ ਘੁਸਪੈਠੀਆਂ ਦੇ ਕਾਰਨ ਡੈਮੋਗ੍ਰਾਫੀ ਦਾ ਕਿੰਨਾ ਵੱਡਾ ਸੰਕਟ ਖੜਾ ਹੋ ਚੁੱਕਿਆ ਹੈ। ਬਿਹਾਰ, ਬੰਗਾਲ, ਅਸਾਮ, ਕਈ ਰਾਜਾਂ ਦੇ ਲੋਕ ਆਪਣੀਆਂ ਭੈਣਾਂ - ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਇਸ ਲਈ ਹੀ ਮੈਂ ਲਾਲ ਕਿਲ੍ਹੇ ਤੋਂ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ ਕੀਤਾ ਹੈ। ਲੇਕਿਨ ਵੋਟ ਬੈਂਕ ਦਾ ਸੁਆਰਥ ਦੇਖੋ , ਕਾਂਗਰਸ - ਆਰਜੇਡੀ ਅਤੇ ਉਸ ਦੇ ecosystem ਦੇ ਲੋਕ ਘੁਸਪੈਠੀਆਂ ਦੀ ਵਕਾਲਤ ਕਰਨ ਵਿੱਚ ਜੁਟੇ ਹਨ, ਉਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਹਨ, ਅਤੇ ਬੇਸ਼ਰਮੀ ਦੇ ਨਾਲ ਵਿਦੇਸ਼ ਤੋਂ ਆਏ ਘੁਸਪੈਠੀਆਂ ਨੂੰ ਬਚਾਉਣ ਲਈ ਇਹ ਨਾਅਰੇ ਲਗਾ ਰਹੇ ਹਨ, ਯਾਤਰਾਵਾਂ ਕੱਢ ਰਹੇ ਹਨ। ਇਹ ਲੋਕ ਬਿਹਾਰ ਅਤੇ ਦੇਸ਼ ਦੇ ਸੰਸਾਧਨ ਅਤੇ ਸੁਰੱਖਿਆ ਦੋਨਾਂ ਨੂੰ ਦਾਅ ‘ਤੇ ਲਗਾਉਣਾ ਚਾਹੁੰਦੇ ਹਾਂ। ਲੇਕਿਨ ਅੱਜ ਪੂਰਨੀਆ ਦੀ ਇਸ ਧਰਤੀ ਤੋਂ, ਮੈਂ ਇਨ੍ਹਾਂ ਲੋਕਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾਉਣਾ ਚਾਹੁੰਦਾ ਹਾਂ , ਇਹ ਆਰਜੇਡੀ - ਕਾਂਗਰਸ ਵਾਲਿਆਂ ਦੀ ਜਮਾਤ, ਜਰਾ ਕੰਨ੍ਹ ਖੋਲ੍ਹ ਕੇ ਮੇਰੀ ਗੱਲ ਸੁਣ ਲਓ, ਜੋ ਵੀ ਘੁਸਪੈਠਿਆ ਹੈ, ਉਸ ਨੂੰ ਬਾਹਰ ਜਾਣਾ ਹੀ ਹੋਵੇਗਾ। ਘੁਸਪੈਠ ‘ਤੇ ਤਾਲਾ ਲਗਾਉਣਾ ,ਐੱਨਡੀਏ ਦੀ ਪੱਕੀ ਜ਼ਿੰਮੇਦਾਰੀ ਹੈ । ਜੋ ਨੇਤਾ ਬਚਾਅ ਵਿੱਚ ਖੜੇ ਹਨ, ਜੋ ਘੁਸਪੈਠੀਆਂ ਨੂੰ ਬਚਾਉਣ ਲਈ ਮੈਦਾਨ ਵਿੱਚ ਆ ਗਏ ਹਾਂ, ਮੈਂ ਜਰਾ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ। ਤੁਸੀਂ ਘੁਸਪੈਠੀਆਂ ਨੂੰ ਬਚਾਉਣ ਵਿੱਚ ਚਾਹੇ ਜਿਨ੍ਹਾਂ ਜ਼ੋਰ ਲਗਾ ਲਓ, ਅਸੀਂ ਘੁਸਪੈਠੀਆਂ ਨੂੰ ਹਟਾਉਣ ਦੇ ਸੰਕਲਪ ‘ਤੇ ਕੰਮ ਕਰਦੇ ਰਹਾਂਗੇ। ਜੋ ਲੋਕ ਘੁਸਪੈਠੀਆਂ ਦੀ ਢਾਲ ਬਣਦੇ ਹਨ, ਉਹ ਸੁਣ ਲੈਣ , ਭਾਰਤ ਵਿੱਚ ਭਾਰਤ ਦਾ ਕਾਨੂੰਨ ਚੱਲੇਗਾ , ਘੁਸਪੈਠੀਆਂ ਦੀ ਮਨਮਾਨੀ ਨਹੀਂ ਚੱਲੇਗੀ । ਇਹ ਮੋਦੀ ਦੀ ਗਰੰਟੀ ਹੈ - ਘੁਸਪੈਠੀਆਂ ‘ਤੇ ਕਾਰਵਾਈ ਵੀ ਹੋਵੋਗੀ ਅਤੇ ਦੇਸ਼ ਇਸ ਦਾ ਵਧੀਆ ਨਤੀਜਾ ਵੀ ਦੇਖ ਕੇ ਰਹੇਗਾ। ਘੁਸਪੈਠ ਦੇ ਸਮਰਥਨ ਵਿੱਚ ਕਾਂਗਰਸ - ਆਰਜੇਡੀ ਵਾਲੇ ਜੋ ਵਿਸ਼ਾ ਉਛਾਲ ਰਹੇ ਹਨ, ਬਿਹਾਰ ਅਤੇ ਦੇਸ਼ ਦੀ ਜਨਤਾ ਉਨ੍ਹਾਂ ਨੂੰ ਬਹੁਤ ਕਰਾਰਾ ਜਵਾਬ ਦੇਣ ਜਾ ਰਹੀ ਹੈ।

ਸਾਥੀਓ,

ਕਾਂਗਰਸ ਅਤੇ ਆਰਜੇਡੀ ਬੀਤੇ ਦੋ ਦਹਾਕਿਆਂ ਤੋਂ ਬਿਹਾਰ ਦੀ ਸੱਤਾ ਤੋਂ ਬਾਹਰ ਹਨ। ਅਤੇ ਬਿਨਾ ਸ਼ੱਕ ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਬਿਹਾਰ ਦੀਆਂ ਮੇਰੀਆਂ ਮਾਤਾਵਾਂ - ਭੈਣਾਂ ਦੀ ਹੈ, ਮੈਂ ਬਿਹਾਰ ਦੀਆਂ ਮਾਤਾਵਾਂ - ਭੈਣਾਂ ਨੂੰ ਵਿਸ਼ੇਸ਼ ਪ੍ਰਣਾਮ ਕਰਦਾ ਹਾਂ ਅੱਜ। ਆਰਜੇਡੀ ਦੇ ਦੌਰ ਵਿੱਚ ਖੁੱਲ੍ਹੇਆਮ ਹੱਤਿਆ , ਬਲਾਤਕਾਰ ਅਤੇ ਫਿਰੌਤੀ ਜਿਹੇ ਅਪਰਾਧਾਂ ਦੀ ਸਭ ਤੋਂ ਵੱਡੀ ਭੁਗਤਭੋਗੀ ਬਿਹਾਰ ਦੀਆਂ ਮੇਰੀਆਂ ਮਾਤਾਵਾਂ -ਭੈਣਾਂ, ਇੱਥੇ ਦੀਆਂ ਮਹਿਲਾਵਾਂ ਹੀ ਸਨ। ਡਬਲ ਇੰਜਣ ਸਰਕਾਰ ਵਿੱਚ ਉਹੀ ਮਹਿਲਾਵਾਂ ਲਖਪਤੀ ਦੀਦੀ ਅਤੇ ਡ੍ਰੋਨ ਦੀਦੀ ਬਣ ਰਹੀਆਂ ਹਨ, ਡ੍ਰੋਨ ਦੀਦੀ ਬਣਾਉਣ ਦਾ ਕੰਮ ਅੱਜ ਅਸੀਂ ਕਰ ਰਹੇ ਹਾਂ । ਸੈਲਫ ਹੈਲਪ ਗਰੁੱਪਸ ਦੇ ਜਰੀਏ ਮਹਿਲਾਵਾਂ ਇੰਨੀ ਵੱਡੀ ਕ੍ਰਾਂਤੀ ਕਰ ਰਹੀਆਂ ਹਨ। ਖਾਸ ਤੌਰ ‘ਤੇ ਨਿਤਿਸ਼ ਜੀ ਦੀ ਅਗਵਾਈ ਹੇਠ ਇੱਥੇ ਜੀਵਿਕਾ ਦੀਦੀ ਅਭਿਆਨ ਦੀ ਸਫਲਤਾ ਤਾਂ ਬੇਮਿਸਾਲ ਰਹੀ ਹੈ, ਪੂਰੇ ਦੇਸ਼ ਲਈ ਬਿਹਾਰ ਪ੍ਰੇਰਣਾ ਹੈ।

ਸਾਥੀਓ,

ਅੱਜ ਵੀ ਇੱਥੇ ਲਗਭਗ 500 ਕਰੋੜ ਰੁਪਏ ਦਾ ਕਮਿਊਨਿਟੀ ਇਨਵੈਸਟਮੈਂਟ ਫੰਡ ਸਾਡੀਆਂ ਇਨ੍ਹਾਂ ਭੈਣਾਂ ਲਈ ਜਾਰੀ ਕੀਤਾ ਗਿਆ ਹੈ, 500 ਕਰੋੜ ਰੁਪਿਆ। ਇਹ ਰਾਸ਼ੀ ਕਲਸਟਰ ਲੈਵਲ ਫੈੱਡਰੇਸ਼ਨਜ਼ ਤੱਕ ਪਹੁੰਚੇਗੀ , ਜਿੱਥੋਂ ਪਿੰਡ- ਪਿੰਡ ਦੇ ਸਵੈ ਸਹਾਇਤਾ ਸਮੂਹਾਂ ਨੂੰ ਤਾਕਤ ਮਿਲੇਗੀ । ਇਸ ਨਾਲ ਮਹਿਲਾਵਾਂ ਨੂੰ ਆਪਣੀ ਸਮਰੱਥ ਵਧਾਉਣ ਦਾ ਮੌਕਾ ਮਿਲੇਗਾ।

ਸਾਥੀਓ,

ਆਰਜੇਡੀ ਅਤੇ ਕਾਂਗਰਸ ਲਈ ਸਿਰਫ ਆਪਣੇ ਪਰਿਵਾਰ ਦੀ ਚਿੰਤਾ ਹੀ ਸਭ ਤੋਂ ਵੱਡਾ ਕੰਮ ਹੈ। ਇਹ ਲੋਕ ਕਦੇ ਤੁਹਾਡੇ ਪਰਿਵਾਰ ਦੀ ਚਿੰਤਾ ਨਹੀਂ ਕਰਨਗੇ। ਲੇਕਿਨ ਮੋਦੀ ਲਈ ਤੁਸੀਂ ਸਾਰੇ ਹੀ ਮੋਦੀ ਦਾ ਪਰਿਵਾਰ ਹੋ। ਅਤੇ ਇਸ ਲਈ ਮੋਦੀ ਕਹਿੰਦਾ ਹੈ- ‘ਸਬਕਾ ਸਾਥ, ਸਬਕਾ ਵਿਕਾਸ’। ਅਤੇ ਇਹ ਲੋਕ ਕੀ ਕਰਦੇ ਹੈ, ਉਨ੍ਹਾਂ ਦੇ ਪਰਿਵਾਰ ਦਾ ਨਾਲ, ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਕਾਸ। 

ਇਸ ਲਈ ਭਾਈਓ-ਭੈਣੋਂ,

ਮੋਦੀ ਤੁਹਾਡੇ ਖਰਚੇ ਦੀ ਚਿੰਤਾ ਕਰਦਾ ਹੈ, ਤੁਹਾਡੀ ਬੱਚਤ ਦੀ ਚਿੰਤਾ ਕਰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਕਈ ਪਰਵ ਅਤੇ ਤਿਉਹਾਰ ਆਉਣ ਵਾਲੇ ਹਨ। ਇਸ ਵਾਰ ਦੀਵਾਲੀ ਅਤੇ ਛਠ ਤੋਂ ਪਹਿਲਾਂ ਸਾਡੀ ਸਰਕਾਰ ਨੇ ਗ਼ਰੀਬ ਅਤੇ ਮੱਧ ਵਰਗ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ। ਅੱਜ 15 ਸਤੰਬਰ ਹੈ, ਹੁਣ ਤੋਂ ਠੀਕ ਹਫਤੇ ਬਾਅਦ ਨਵਰਾਤ੍ਰੇ ਦਾ ਪਹਿਲਾ ਦਿਨ ਆਵੇਗਾ, ਅਤੇ ਉਸੇ ਦਿਨ 22 ਸਤੰਬਰ ਤੋਂ ਦੇਸ਼ ਵਿੱਚ GST ਇਕਦਮ ਘੱਟ ਹੋ ਜਾਵੇਗੀ। ਦੇਸ਼ ਵਿੱਚ ਤੁਹਾਡੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਦੀਆਂ ਜ਼ਿਆਦਾਤਰ ਚੀਜਾਂ ‘ਤੇ GST ਵਿੱਚ ਵੱਡੀ ਕਮੀ ਕੀਤੀ ਗਈ ਹੈ। ਇੱਥੇ ਆਈਆਂ ਮੇਰੀਆਂ ਮਾਤਾਵਾਂ - ਭੈਣਾਂ ਨੂੰ ਮੈਂ ਖਾਸ ਤੌਰ ‘ਤੇ ਦੱਸਣਾ ਚਾਹੁੰਦਾ ਹਾਂ, GST ਘੱਟ ਹੋਣ ਨਾਲ ਮਾਤਾਵਾਂ - ਭੈਣਾਂ ਦਾ ਰਸੋਈ ਦਾ ਖਰਚਾ, ਬਹੁਤ ਘੱਟ ਹੋਣ ਵਾਲਾ ਹੈ। ਮੰਜਨ, ਸਾਬਣ, ਸ਼ੈਂਪੂ ਤੋਂ ਲੈ ਕੇ ਘੀ ਅਤੇ ਖਾਣ ਦੀਆਂ ਕਈ ਚੀਜਾਂ ਸਸਤੀ ਹੋ ਜਾਣਗੀਆਂ। ਬੱਚਿਆਂ ਦੀ ਪੜ੍ਹਾਈ ਵਿੱਚ ਕੰਮ ਆਉਣ ਵਾਲੀ ਸਟੇਸ਼ਨਰੀ ਦੀ ਕੀਮਤ ਘਟ ਜਾਵੇਗੀ। ਤਿਉਹਾਰਾਂ ਵਿੱਚ ਇਸ ਵਾਰ ਬੱਚਿਆਂ ਲਈ ਨਵੇਂ ਕੱਪੜੇ ਅਤੇ ਜੁੱਤੇ ਖਰੀਦਣਾ ਵੀ ਆਸਾਨ ਹੋ ਜਾਵੇਗਾ , ਕਿਉਂਕਿ ਇਹ ਵੀ ਸਸਤੇ ਹੋਣ ਵਾਲੇ ਹਨ। ਜਦੋਂ ਗ਼ਰੀਬ ਦੀ ਚਿੰਤਾ ਕਰਨ ਵਾਲੀ ਸਰਕਾਰ ਹੁੰਦੀ ਹੈ, ਤਾਂ ਇੰਝ ਹੀ ਗ਼ਰੀਬਾਂ ਦੀ ਭਲਾਈ ਦੇ ਕੰਮ ਕਰਦੀ ਹੈ।

ਸਾਥੀਓ,

ਆਜ਼ਾਦੀ ਦੀ ਲੜਾਈ ਵਿੱਚ ਪੂਰਨੀਆ ਦੀਆਂ ਸੰਤਾਨਾਂ ਨੇ ਅੰਗਰੇਜਾਂ ਨੂੰ ਭਾਰਤ ਦੀ ਤਾਕਤ ਦਿਖਾਈ ਸੀ, ਅੱਜ ਇੱਕ ਵਾਰ ਫਿਰ ਆਪ੍ਰੇਸ਼ਨ ਸਿੰਦੂਰ ਵਿੱਚ ਅਸੀਂ ਦੇਸ਼ ਦੀ ਓਹੀ ਤਾਕਤ, ਦੁਸ਼ਮਣ ਨੂੰ ਦਿਖਾਈ ਹੈ। ਅਤੇ ਇਸ ਦੀ ਰਣਨੀਤੀ ਵਿੱਚ ਪੂਰਨੀਆ ਦੇ ਜਾਂਬਾਜ ਬੇਟੇ ਦੀ ਵੀ ਵੱਡੀ ਭੂਮਿਕਾ ਰਹੀ ਹੈ। ਦੇਸ਼ ਦੀ ਰੱਖਿਆ ਹੋਵੇ ਜਾਂ ਫਿਰ ਦੇਸ਼ ਦਾ ਵਿਕਾਸ, ਦੇਸ਼ ਦੀ ਇਸ ਤਰੱਕੀ ਵਿੱਚ ਬਿਹਾਰ ਦੀ ਬਹੁਤ ਵੱਡੀ ਭੂਮਿਕਾ ਹੈ ।

ਸਾਨੂੰ ਬਿਹਾਰ ਦੇ ਵਿਕਾਸ ਅਭਿਆਨ ਨੂੰ ਇਸੇ ਤਰ੍ਹਾਂ ਰਫ਼ਤਾਰ ਦੇਣੀ ਹੈ। ਮੈਂ ਇੱਕ ਵਾਰ ਫਿਰ ਸਾਰੇ ਵਿਕਾਸ ਪ੍ਰੋਜੈਕਟਸ ਲਈ ਬਿਹਾਰ ਦੇ ਮੇਰੇ ਭਾਈਆਂ - ਭੈਣਾਂ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ। ਨਿਤਿਸ਼ ਜੀ ਦੀ ਅਗਵਾਈ ਦਾ ਅਭਿਨੰਦਨ ਕਰਦਾ ਹਾਂ, ਤੁਹਾਨੂੰ ਸਾਰਿਆ ਨੂੰ ਬਹੁਤ - ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ - ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ।

ਬਹਤ-ਬਹੁਤ ਧੰਨਵਾਦ।

***

ਐੱਮਜੇਪੀਐੱਸ/ਵੀਜੇ/ਆਰਕੇ

 


(Release ID: 2167010) Visitor Counter : 2