ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਅੱਜ ਇੱਕ ਐਂਟੀ ਨਕਸਲ ਆਪ੍ਰੇਸ਼ਨ ਵਿੱਚ ਵੱਡੀ ਕਾਮਯਾਬੀ ਮਿਲਣ ‘ਤੇ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਅਤੇ ਰਾਜ ਪੁਲਿਸ ਦੀ ਸ਼ਲਾਘਾ ਕੀਤੀ
ਐਂਟੀ ਨਕਸਲ ਆਪ੍ਰੇਸ਼ਨ ਵਿੱਚ 1 ਕਰੋੜ ਰੁਪਏ ਦਾ ਇਨਾਮੀ, ਕੁਖਿਆਤ ਨਕਸਲੀ ਕਮਾਂਡਰ (notorious Naxal commander) ਸੀਸੀਐੱਮ ਸਹਿਦੇਵ ਸੋਰੇਨ ਉਰਫ ਪਰਵੇਸ਼ ਢੇਰ
ਸੁਰੱਖਿਆ ਬਲਾਂ ਨੇ ਦੋ ਹੋਰ ਇਨਾਮੀ ਨਕਸਲੀਆਂ-ਰਘੂਨਾਥ ਹੈਮਬ੍ਰਮ ਉਰਫ ਚੰਚਲ ਅਤੇ ਬਿਰਸੇਨ ਗਾਂਝੂ ਉਰਫ ਰਾਮਖੇਲਾਵਨ ਨੂੰ ਵੀ ਮਾਰ ਸੁੱਟਿਆ
ਇਸ ਐਂਟੀ ਨਕਸਲ ਆਪ੍ਰੇਸ਼ਨ ਤੋਂ ਬਾਅਦ ਉੱਤਰੀ ਝਾਰਖੰਡ ਦੇ ਬੋਕਾਰੋ ਖੇਤਰ ਤੋਂ ਨਕਸਲਵਾਦ ਪੂਰੀ ਤਰ੍ਹਾਂ ਨਾਲ ਖਤਮ, ਜਲਦੀ ਹੀ ਪੂਰਾ ਦੇਸ਼ ਨਕਸਲਵਾਦ ਦੀ ਸਮੱਸਿਆ ਤੋਂ ਮੁਕਤ ਹੋਵੇਗਾ
Posted On:
15 SEP 2025 5:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਅੱਜ ਇੱਕ ਐਂਟੀ ਨਕਸਲ ਆਪ੍ਰੇਸ਼ਨ ਵਿੱਚ ਵੱਡੀ ਕਾਮਯਾਬੀ ਮਿਲਣ ‘ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੀ ਕੋਬਰਾ ਬਟਾਲੀਅਨ ਅਤੇ ਰਾਜ ਪੁਲਿਸ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐਕਸ ‘ਤੇ ਆਪਣੀ ਇੱਕ ਪੋਸਟ ਵਿੱਚ ਕਿਹਾ ਕਿ ਅੱਜ ਝਾਰਖੰਡ ਦੇ ਹਜ਼ਾਰੀਬਾਗ ਵਿੱਚ (CRPF) ਦੀ ਕੋਬਰਾ ਬਟਾਲੀਅਨ ਅਤੇ ਰਾਜ ਪੁਲਿਸ ਦੀ ਸਾਂਝੀ ਟੀਮ ਨੂੰ ਐਂਟੀ ਨਕਸਲ ਆਪ੍ਰੇਸ਼ਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਇਸ ਅਭਿਆਨ ਵਿੱਚ 1 ਕਰੋੜ ਰੁਪਏ ਦਾ ਇਨਾਮੀ, ਕੁਖਿਆਤ ਨਕਸਲੀ ਕਮਾਂਡਰ ਸੀਸੀਐੱਮ ਸਹਿਦੇਵ ਸੋਰੇਨ ਉਰਫ ਪਰਵੇਸ਼ ਨੂੰ ਢੇਰ ਕਰ ਦਿੱਤਾ ਗਿਆ ਹੈ। ਨਾਲ ਹੀ, ਦੋ ਹੋਰ ਇਨਾਮੀ ਨਕਸਲੀਆਂ, ਰਘੂਨਾਥ ਹੈਮਬ੍ਰਮ ਉਰਫ ਚੰਚਲ ਅਤੇ ਬਿਰਸੇਨ ਗਾਂਝੂ ਉਰਫ ਰਾਮਖੇਲਾਵਨ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ। ਇਸ ਆਪ੍ਰੇਸ਼ਨ ਦੇ ਬਾਅਦ ਉੱਤਰੀ ਝਾਰਖੰਡ ਦੇ ਬੋਕਾਰੋ ਖੇਤਰ ਤੋਂ ਨਕਸਲਵਾਦ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਹੈ। ਜਲਦੀ ਹੀ ਪੂਰਾ ਦੇਸ਼ ਨਕਸਲਵਾਦ ਦੀ ਸਮੱਸਿਆ ਤੋਂ ਮੁਕਤ ਹੋਵੇਗਾ।
************
ਆਰਕੇ/ਵੀਵੀ/ਪੀਐੱਸ/ਪੀਆਰ
(Release ID: 2166950)
Visitor Counter : 2