ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਹਿੰਦੀ ਦਿਵਸ 2025 ਦੇ ਮੌਕੇ 'ਤੇ ਗਾਂਧੀਨਗਰ (ਗੁਜਰਾਤ) ਵਿੱਚ ਆਯੋਜਿਤ ਪੰਜਵੇਂ ਅਖਿਲ ਭਾਰਤੀਯ ਰਾਜਭਾਸ਼ਾ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਰਾਜਭਾਸ਼ਾ ਹਿੰਦੀ ਸਹਿਤ, ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸੰਭਾਲ, ਪ੍ਰਚਾਰ ਅਤੇ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੱਤਾ
ਮੋਦੀ ਜੀ ਦੀ ਪ੍ਰੇਰਣਾ ਨਾਲ ਬਣਿਆ ‘ਭਾਰਤੀਯ ਭਾਸ਼ਾ ਅਨੁਭਾਗ’ ਹਿੰਦੀ ਦਾ ਦੇਸ਼ ਦੀ ਪ੍ਰਮੁੱਖ ਭਾਰਤੀ ਭਾਸ਼ਾਵਾਂ ਨਾਲ ਸੰਵਾਦ ਵਧਿਆ ਹੈ
ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ; ਉਹ ਇੱਕ ਦੂਜੇ ਦੀਆਂ ਪੂਰਕ ਹਨ
ਹਿੰਦੀ ਸਿਰਫ਼ ਗੱਲਬਾਤ ਅਤੇ ਪ੍ਰਸ਼ਾਸਨ ਦੀ ਭਾਸ਼ਾ ਹੀ ਨਹੀਂ, ਸਗੋਂ ਵਿਗਿਆਨ, ਟੈਕਨੋਲੋਜੀ, ਕਾਨੂੰਨੀ ਅਤੇ ਪੁਲਿਸ ਸਬੰਧੀ ਭਾਸ਼ਾ ਵੀ ਹੋਣੀ ਚਾਹੀਦੀ ਹੈ
ਅੱਜ ਤੋਂ, ਨਵੀਂ ਲਾਂਚ ਕੀਤੀ ਗਈ ‘ਸਾਰਥੀ ਅਨੁਵਾਦ ਪ੍ਰਣਾਲੀ’ ਵਿੱਚ ਹਿੰਦੀ ਤੋਂ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਅਸਾਨੀ ਨਾਲ ਅਨੁਵਾਦ ਕਰਨਾ ਸੰਭਵ ਬਣਾਏਗੀ
ਹਿੰਦੀ ਸ਼ਬਦਸਿੰਧੂ ਸ਼ਬਦਕੋਸ਼, ਜੋ ਕਿ 51,000 ਸ਼ਬਦਾਂ ਨਾਲ ਸ਼ੁਰੂ ਹੋਇਆ ਸੀ, ਹੁਣ 700,000 ਤੋਂ ਵੱਧ ਸ਼ਬਦ ਹਨ, 2029 ਤੱਕ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ਬਦਕੋਸ਼ ਬਣ ਜਾਵੇਗਾ
ਸੰਸਕ੍ਰਿਤ ਨੇ ਸਾਨੂੰ ਗਿਆਨ ਦੀ ਗੰਗਾ ਦਿੱਤੀ ਹੈ, ਜਦਕਿ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਨੇ ਉਸ ਗਿਆਨ ਨੂੰ ਹਰ ਵਿਅਕਤੀ ਤੱਕ ਪਹੁੰਚਾਇਆ ਹੈ
ਇੱਕ ਸਮੇਂ ਜਿਸ ਹਿੰਦੀ ਨੂੰ ਭੂਤਕਾਲ ਬਣਨ ਦੀ ਗੱਲ ਕੀਤੀ ਜਾਂਦੀ ਸੀ, ਅੱਜ ਹਿੰਦੀ ਅਤੇ ਭਾਰਤੀ ਭਾਸ਼ਾਵਾਂ ਭਵਿੱਖ ਦੀਆਂ ਭਾਸ਼ਾਵਾਂ ਬਣ ਰਹੀਆਂ ਹਨ
Posted On:
14 SEP 2025 4:55PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ 2025 ਦੇ ਮੌਕੇ 'ਤੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ 5ਵੇਂ ਅਖਿਲ ਭਾਰਤੀਯ ਰਾਜਭਾਸ਼ਾ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਸਹਿਤ ਹੋਰ ਪਤਵੰਤੇ ਵੀ ਮੌਜੂਦ ਸਨ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਈ ਪ੍ਰਕਾਸ਼ਨ ਵੀ ਜਾਰੀ ਕੀਤੇ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਿੰਦੀ ਭਾਰਤੀ ਭਾਸ਼ਾਵਾਂ ਦੀ ਸਾਥੀ ਹੈ ਅਤੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਕੋਈ ਵਿਰੋਧ ਨਹੀਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੀ ਸਭ ਤੋਂ ਵੱਡੀ ਉਦਾਹਰਣ ਗੁਜਰਾਤ ਹੈ। ਗੁਜਰਾਤ ਵਿੱਚ, ਸਵਾਮੀ ਦਯਾਨੰਦ ਸਰਸਵਤੀ, ਮਹਾਤਮਾ ਗਾਂਧੀ, ਸਰਦਾਰ ਵੱਲਭਭਾਈ ਪਟੇਲ ਅਤੇ ਕੇ.ਐੱਮ ਮੁਨਸ਼ੀ ਵਰਗੇ ਵਿਦਵਾਨਾਂ ਨੇ ਹਿੰਦੀ ਨੂੰ ਸਵੀਕਾਰ ਕੀਤਾ ਅਤੇ ਇਸ ਨੂੰ ਉਤਸ਼ਾਹਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿੰਦੀ ਦੀ ਸਹਿ-ਹੋਂਦ ਨੇ ਗੁਜਰਾਤ ਨੂੰ ਦੋਵਾਂ ਭਾਸ਼ਾਵਾਂ ਦੇ ਵਿਕਾਸ ਦੀ ਇੱਕ ਸ਼ਾਨਦਾਰ ਉਦਾਹਰਣ ਬਣਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਗੁਜਰਾਤ ਦੀ ਸਿੱਖਿਆ ਪ੍ਰਣਾਲੀ ਵਿੱਚ ਹਿੰਦੀ ਇੱਕ ਹਿੱਸਾ ਹੈ, ਅਤੇ ਇਸੇ ਕਾਰਨ, ਗੁਜਰਾਤ ਦੇ ਬੱਚਿਆਂ ਦੀ ਪਹੁੰਚ ਦੇਸ਼ ਭਰ ਵਿੱਚ ਬਹੁਤ ਫੈਲ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਦੂਰਦਰਸ਼ੀ ਨੇਤਾਵਾਂ ਨੇ ਇੱਕ ਦੂਜੇ ਨਾਲ ਸੰਵਾਦ ਕਰਨ ਲਈ ਭਾਰਤੀ ਭਾਸ਼ਾਵਾਂ ਸਿਖਾਈਆਂ ਹਨ ਅਤੇ ਹਰ ਰਾਜ ਵਿੱਚ ਹਿੰਦੀ ਦੇ ਪ੍ਰਚਾਰ 'ਤੇ ਜ਼ੋਰ ਦਿੱਤਾ, ਜਿਸ ਦੇ ਨਤੀਜੇ ਵਜੋਂ ਗੁਜਰਾਤ ਦਾ ਵਿਅਕਤੀ ਦੇਸ਼ ਵਿੱਚ ਕਿਤੇ ਵੀ ਜਾ ਸਕਦਾ ਹੈ ਅਤੇ ਅਸਾਨੀ ਨਾਲ ਕਾਰੋਬਾਰ ਕਰ ਸਕਦਾ ਹੈ ਅਤੇ ਮਨਜ਼ੂਰੀ ਵੀ ਪ੍ਰਾਪਤ ਕਰ ਸਕਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ, ਅਖਿਲ ਭਾਰਤੀਯ ਰਾਜਭਾਸ਼ਾ ਸੰਮੇਲਨ ਦਿੱਲੀ ਤੋਂ ਬਾਹਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤੇ ਜਾ ਰਹੇ ਸਨ, ਜਿਸ ਨੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚਕਾਰ ਸੰਵਾਦ ਨੂੰ ਮਜ਼ਬੂਤ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚਾਰ ਕਾਨਫਰੰਸਾਂ ਦਾ ਤਜ਼ਰਬਾ ਰਿਹਾ ਹੈ ਕਿ ਅਜਿਹੀਆਂ ਕਾਨਫਰੰਸਾਂ ਨਵੇਂ ਦ੍ਰਿਸ਼ਟੀਕੋਣ, ਊਰਜਾ ਅਤੇ ਪ੍ਰੇਰਨਾ ਪ੍ਰਦਾਨ ਕਰਦੀਆਂ ਹਨ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਹਿੰਦੀ ਨੂੰ ਸਿਰਫ਼ ਗੱਲਬਾਤ ਅਤੇ ਪ੍ਰਸ਼ਾਸਨ ਦੀ ਭਾਸ਼ਾ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨੂੰ ਵਿਗਿਆਨ, ਟੈਕਨੋਲੋਜੀ, ਕਾਨੂੰਨ ਅਤੇ ਪੁਲਿਸ ਦੀ ਭਾਸ਼ਾ ਵੀ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਰਾ ਕੰਮ ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਂਦਾ ਹੈ, ਤਾਂ ਲੋਕਾਂ ਨਾਲ ਸੰਪਰਕ ਆਪਣੇ ਆਪ ਹੀ ਡੂੰਘਾ ਹੋ ਜਾਂਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰਥੀ ਅਨੁਵਾਦ ਪ੍ਰਣਾਲੀ ਹਿੰਦੀ ਤੋਂ ਸਾਰੀਆਂ ਮਾਨਤਾ ਪ੍ਰਾਪਤ ਭਾਰਤੀ ਭਾਸ਼ਾਵਾਂ ਵਿੱਚ ਅਸਾਨੀ ਨਾਲ ਅਨੁਵਾਦ ਕਰਨ ਦੀ ਸੁਵਿਧਾ ਦਿੰਦੀ ਹੈ। ਸ਼੍ਰੀ ਸ਼ਾਹ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੀਆਂ-ਆਪਣੀਆਂ ਭਾਸ਼ਾਵਾਂ ਵਿੱਚ ਪੱਤਰ ਭੇਜਣ, ਅਤੇ ਜਵਾਬ ਉਸੇ ਭਾਸ਼ਾ ਵਿੱਚ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪੱਤਰ ਕਿਸੇ ਵੀ ਭਾਸ਼ਾ ਵਿੱਚ ਹੋਣ, ਸਾਰਥੀ ਵਿੱਚ ਉਸ ਦੇ ਅਨੁਵਾਦ ਕਰਨ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਹਿੰਦੀ ਵਿੱਚ ਸਾਡੇ ਜਵਾਬ ਦੇ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਅਨੁਵਾਦ ਦੀ ਵੀ ਵਿਵਸਥਾ ਹੈ। ਉਨ੍ਹਾਂ ਅੱਗੇ ਕਿਹਾ ਕਿ, ਆਉਣ ਵਾਲੇ ਦਿਨਾਂ ਵਿੱਚ, ਸਾਰਥੀ ਰਾਹੀਂ ਸਾਡਾ ਸਾਰਿਆਂ ਦਾ ਸੰਪਰਕ ਸਵੈ-ਭਾਸ਼ਾ ਵਿੱਚ ਹੀ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸਵਰਾਜ ਦੀ ਲੜਾਈ ਵਿੱਚ ਤਿੰਨ ਮੁੱਖ ਸਿਧਾਂਤਾਂ 'ਤੇ ਜ਼ੋਰ ਦਿੱਤਾ: ਸਵਰਾਜ, ਸਵਧਰਮ ਅਤੇ ਸਵਭਾਸ਼ਾ, ਜੋ ਸਾਰੇ ਇੱਕ ਦੂਜੇ ਅਤੇ ਰਾਸ਼ਟਰੀ ਸਵੈਮਾਣ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਜਿੱਥੇ ਬੋਲ-ਚਾਲ ਵਾਲੀ ਭਾਸ਼ਾ ਆਪਣੀ ਨਹੀਂ ਹੈ, ਉਹ ਦੇਸ਼ ਆਜ਼ਾਦੀ ਦੀ ਕਾਮਨਾ ਅਤੇ ਮਾਣ ਦਾ ਅਨੁਭਵ ਨਹੀਂ ਕਰ ਸਕਦਾ। ਸਾਡੀਆਂ ਭਾਸ਼ਾਵਾਂ ਵਿੱਚ ਮਾਣ ਵਧਾਉਣ ਲਈ, ਸ਼ਬਦ ਸਿੰਧੂ ਸ਼ਬਦਕੋਸ਼ ਬਣਾਇਆ ਗਿਆ, ਜੋ 51,000 ਸ਼ਬਦਾਂ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ 7 ਲੱਖ ਸ਼ਬਦਾਂ ਤੋਂ ਵੱਧ ਹਨ। ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ 2029 ਤੱਕ, ਇਹ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਵੱਡਾ ਸ਼ਬਦਕੋਸ਼ ਬਣ ਜਾਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸ਼ਬਦਕੋਸ਼ ਨੂੰ ਹਿੰਦੀ ਨੇ ਵਧੇਰੇ ਲਚਕਦਾਰ ਬਣਾਉਣਾ ਸ਼ੁਰੂ ਕੀਤਾ ਹੈ, ਜੋ ਕਿ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ, ਬੋਲੀ ਜਾਣ ਵਾਲੀ ਭਾਸ਼ਾ ਬਣਨ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਬਦ ਸਿੰਧੂ ਦੀ ਵਰਤੋਂ ਹਿੰਦੀ ਨੂੰ ਬਹੁਪੱਖੀ, ਅਨੁਕੂਲ ਅਤੇ ਵਿਆਪਕ ਤੌਰ 'ਤੇ ਸਵੀਕਾਰਯੋਗ ਬਣਾਏਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਗੁਜਰਾਤੀ ਸ਼ਬਦਕੋਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ, ਮਹਾਤਮਾ ਗਾਂਧੀ ਜਾਣਦੇ ਸਨ ਕਿ ਇੱਕ ਮਜ਼ਬੂਤ ਮੂਲ ਭਾਸ਼ਾ ਤੋਂ ਬਿਨਾ ਕੋਈ ਸਮਾਜ ਵਿਸ਼ਵ ਪੱਧਰ 'ਤੇ ਉੱਚਾ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੱਖ-ਵੱਖ ਤਰ੍ਹਾਂ ਦੇ ਦਿਵਯਾਂਗਜਨਾਂ ਦੀ ਭਲਾਈ ਲਈ ਵਿਆਪਕ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਵਿਗਿਆਨ ਅਤੇ ਟੈਕਨੋਲੋਜੀ ਦਾ ਲਾਭ ਚੁੱਕਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਵਰਤਿਆ ਜਾ ਸਕੇ। ਉਨ੍ਹਾਂ ਨੇ ਅੱਜ ਪ੍ਰਦਰਸ਼ਿਤ ਕੀਤੀਆਂ ਗਈਆਂ ਏਆਈ-ਸੰਚਾਲਿਤ ਐਨਕਾਂ ਨੂੰ ਲਾਂਚ ਕੀਤਾ, ਜੋ ਨੇਤਰਹੀਣ ਵਿਅਕਤੀਆਂ ਦੀ ਬਹੁਤ ਮਦਦ ਕਰਨਗੀਆਂ। ਇਨ੍ਹਾਂ ਐਨਕਾਂ ਨਾਲ, ਉਹ ਵੀ ਜੋ ਪੂਰੀ ਤਰ੍ਹਾਂ ਨੇਤਰਹੀਣ ਹਨ, ਪੜ੍ਹ ਸਕਣਗੇ। ਉਹ ਜੋ ਵੀ ਪੜ੍ਹਣਗੇ ਉਹ ਇਸ ਏਆਈ-ਸੰਚਾਲਿਤ ਪ੍ਰਣਾਲੀ ਰਾਹੀਂ ਆਪਣੀ ਮੂਲ ਭਾਸ਼ਾ ਵਿੱਚ ਸੁਣ ਵੀ ਸਕਣਗੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਹਿੰਦੀ ਉਹ ਭਾਸ਼ਾ ਹੈ ਜੋ ਦੇਸ਼ ਨੂੰ ਇੱਕਜੁੱਟ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨੇ ਸਾਨੂੰ ਗਿਆਨ ਦੀ ਗੰਗਾ ਦਿੱਤੀ, ਹਿੰਦੀ ਨੇ ਉਸ ਗਿਆਨ ਨੂੰ ਹਰ ਘਰ ਵਿੱਚ ਪਹੁੰਚਾਇਆ, ਅਤੇ ਮਾਤ੍ਰ ਭਾਸ਼ਾਵਾਂ ਨੇ ਇਸ ਨੂੰ ਹਰ ਵਿਅਕਤੀ ਤੱਕ ਪਹੁੰਚਾਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਡੀਆਂ ਸਥਾਨਕ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਲਈ ਟੈਕਨੋਲੋਜੀ ਰਾਹੀਂ ਬਹੁਤ ਕੁਝ ਕੀਤਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰੇਰਿਤ ਹੋ ਕੇ, ਗ੍ਰਹਿ ਮੰਤਰਾਲੇ ਨੇ ਰਾਜਭਾਸ਼ਾ ਵਿਭਾਗ ਦੇ ਅਧੀਨ ਭਾਰਤੀ ਭਾਸ਼ਾ ਅਨੁਭਾਗ ਬਣਾਇਆ ਹੈ। ਇਹ ਵਿਭਾਗ ਨਾ ਸਿਰਫ਼ ਹਿੰਦੀ ਨੂੰ ਮਜ਼ਬੂਤ ਕਰੇਗਾ ਸਗੋਂ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਸਮਰਥਨ ਅਤੇ ਪ੍ਰਚਾਰ ਵੀ ਕਰੇਗਾ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਰਾਜਭਾਸ਼ਾ ਵਿਭਾਗ ਨੇ ਕਈ ਪਹਿਲਕਦਮੀਆਂ ਨੂੰ ਅੱਗੇ ਵਧਾਇਆ ਹੈ। ਪਿਛਲੇ ਚਾਰ ਸਾਲਾਂ ਵਿੱਚ, ਰਾਜਭਾਸ਼ਾ ਕਮੇਟੀ ਨੇ ਤਿੰਨ ਵੌਲਿਊਮ (volume) ਪੇਸ਼ ਕੀਤੇ ਹਨ, ਅਤੇ ਚੌਥਾ ਵੌਲਿਊਮ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲਗਭਗ 539 ਸ਼ਹਿਰਾਂ ਵਿੱਚ ਰਾਜਭਾਸ਼ਾ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਸ਼੍ਰੀ ਸ਼ਾਹ ਨੇ ਕਿਹਾ ਕਿ ਲਗਭਗ 3 ਲੱਖ 28 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਹਿੰਦੀ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ, 40,000 ਕਰਮਚਾਰੀਆਂ ਨੂੰ ਟਾਈਪਿੰਗ ਵਿੱਚ, 1,918 ਨੂੰ ਸ਼ੌਰਟਹੈਂਡ ਵਿੱਚ ਅਤੇ 13,000 ਨੂੰ ਟ੍ਰਾਂਸਲੇਸ਼ਨ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 12 ਭਾਸ਼ਾਵਾਂ ਵਿੱਚ JEE, NEET ਅਤੇ UGC ਪ੍ਰੀਖਿਆਵਾਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਆਪਣੀ ਮਾਤ੍ਰ ਭਾਸ਼ਾ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆ ਦੀਆਂ ਸਫਲ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਲਈ ਪ੍ਰੀਖਿਆਵਾਂ ਹੁਣ 12 ਭਾਸ਼ਾਵਾਂ ਵਿੱਚ ਵੀ ਲਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ 70 ਦੇ ਦਹਾਕੇ ਵਿੱਚ, ਲੋਕ ਕਹਿੰਦੇ ਸਨ ਕਿ ਹਿੰਦੀ ਹੁਣ ਭੂਤਕਾਲ ਬਣਨ ਜਾ ਰਹੀ ਹੈ, ਪਰ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਰਾਜਭਾਸ਼ਾ ਅਤੇ ਸਾਡੀਆਂ ਭਾਰਤੀ ਭਾਸ਼ਾਵਾਂ ਭਵਿੱਖ ਦੀਆਂ ਭਾਸ਼ਾਵਾਂ ਹਨ, ਅਤੇ ਉਹ ਟੈਕਨੋਲੋਜੀ, ਵਿਗਿਆਨ ਅਤੇ ਨਿਆਂ ਦੀਆਂ ਭਾਸ਼ਾਵਾਂ ਵੀ ਬਣਨਗੀਆਂ।
****************
ਆਰਕੇ/ਵੀਵੀ/ਪੀਆਰ/ਪੀਐਸ
(Release ID: 2166573)
Visitor Counter : 2