ਖੇਤੀਬਾੜੀ ਮੰਤਰਾਲਾ
ਨਵੀਂਆਂ ਜੀਐੱਸਟੀ ਦਰਾਂ: ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੀ ਸਮ੍ਰਿੱਧੀ ਲਈ ਵਰਦਾਨ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ: ਜੀਐੱਸਟੀ ਰਿਫੌਰਮ ਦੇ ਲਈ ਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਦੇ ਪ੍ਰਤੀ ਆਭਾਰੀ ਖੇਤੀਬਾੜੀ ਖੇਤਰ ਵਿੱਚ ਵਿਕਾਸ ਦੇ ਨਵੇਂ ਅਧਿਆਏ ਜੁੜਨਗੇ, ਹਰ ਖੇਤਰ ਵਿੱਚ ਦਿਖਣਗੇ ਲਾਭਕਾਰੀ ਨਤੀਜੇ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ
Posted On:
09 SEP 2025 2:13PM by PIB Chandigarh
ਨਵੀਂਆਂ ਜੀਐੱਸਟੀ ਦਰਾਂ ਖੇਤੀਬਾੜੀ ਅਤੇ ਡੇਅਰੀ ਖੇਤਰ ਵੱਡੇ ਬਦਲਾਅ ਦਾ ਸੰਕੇਤ ਹੈ। ਜੀਐੱਸਟੀ ਦਰਾਂ ਵਿੱਚ ਕਟੌਤੀ ਨਾਲ ਦੇਸ਼ ਭਰ ਦੇ ਕਿਸਾਨ, ਖੇਤੀਬਾੜੀ ਅਤੇ ਡੇਅਰੀ ਖੇਤਰ ਦੇ ਕਰਮਚਾਰੀ, ਪਸ਼ੂ-ਪਾਲਕ ਬਹੁਤ ਹੀ ਖੁਸ਼ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਪ੍ਰਤੀ ਆਭਾਰ ਵਿਅਕਤ ਕਰ ਰਹੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਨਵੀਆਂ ਦਰਾਂ ਨੂੰ ਕ੍ਰਾਂਤੀਕਾਰੀ ਫੈਸਲਾ ਦੱਸਦੇ ਹੋਏ ਇਤਿਹਾਸਿਕ ਬਦਲਾਅ ਦੀ ਉਮੀਦ ਜਤਾਈ ਹੈ।
ਜੀਐੱਸਟੀ ਰਿਫੌਰਮ ਦਾ ਪ੍ਰਭਾਵ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਰਮਿਆਨ ਵਿਆਪਕ ਤੌਰ ‘ਤੇ ਦੇਖਿਆ ਜਾ ਸਕੇਗਾ। ਖੇਤੀਬਾੜੀ ਉਪਕਰਣਾਂ, ਸੋਲਰ ਐਨਰਜੀ ਅਧਾਰਿਤ ਉਪਕਰਣਾਂ ‘ਤੇ ਜੀਐੱਸਟੀ ਦਰਾਂ ਘੱਟ ਹੋਣ ਦੇ ਕਾਰਨ ਖੇਤੀਬਾੜੀ ਦੀ ਲਾਗਤ ਘਟੇਗੀ ਅਤੇ ਕਿਸਾਨਾਂ ਦਾ ਮੁਨਾਫ਼ਾ ਵਧੇਗਾ। ਜੈਵ-ਕੀਟਨਾਸ਼ਕ ਅਤੇ ਸੂਖਮ-ਪੋਸ਼ਕ ਤੱਤਾਂ ‘ਤੇ ਜੀਐੱਸਟੀ ਘਟਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਨਾਲ ਹੀ ਰਸਾਇਣਕ ਖਾਦਾਂ ਤੋਂ ਜੈਵਿਕ ਖਾਦਾਂ ਵੱਲ ਕਿਸਾਨਾਂ ਦੀ ਪ੍ਰਵਿਰਤੀ ਨਿਸ਼ਚਿਤ ਰੂਪ ਨਾਲ ਵਧੇਗੀ। ਡੇਅਰੀ ਖੇਤਰ ਵਿੱਚ ਹੁਣ ਦੁੱਧ ਅਤੇ ਪਨੀਰ ‘ਤੇ ਕੋਈ ਜੀਐੱਸਟੀ ਨਹੀਂ ਹੋਵੇਗੀ।
ਇਸ ਨਾਲ ਆਮ ਆਦਮੀ ਨੂੰ ਤਾਂ ਲਾਭ ਹੋਵੇਗਾ ਹੀ, ਨਾਲ ਹੀ ਕਿਸਾਨਾਂ, ਪਸ਼ੂਪਾਲਕਾਂ ਅਤੇ ਡੇਅਰੀ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ। ਜੀਐੱਸਟੀ ਰਿਫੌਰਮ ਏਕੀਕ੍ਰਿਤ ਖੇਤੀਬਾੜੀ ਨੂੰ ਵੀ ਹੁਲਾਰਾ ਦੇਵੇਗਾ। ਪਸ਼ੂ-ਪਾਲਣ, ਮੱਧੂ ਮੱਖੀ ਪਾਲਣ, ਮੱਛੀ ਪਾਲਣ, ਖੇਤੀਬਾੜੀ ਜੰਗਲਾਤ, ਪੋਲਟਰੀ ਫਾਰਮ ਵਿੱਚ ਵੀ ਜੀਐੱਸਟੀ ਛੋਟ ਦਾ ਲਾਭ ਸਪਸ਼ਟ ਤੌਰ ‘ਤੇ ਦਿਖਾਈ ਦੇਵੇਗਾ। ਤੇਂਦੂ ਦੇ ਪੱਤਿਆਂ ‘ਤੇ ਜੀਐੱਸਟੀ ਘੱਟ ਹੋਣ ਨਾਲ ਕਬਾਇਲੀ ਭਾਈਚਾਰੇ ਦੀ ਆਜੀਵਿਕਾ ਨੂੰ ਮਜ਼ਬੂਤੀ ਮਿਲੇਗੀ ਅਤੇ ਵਪਾਰਕ ਸਾਮਾਨ ਵਾਹਨ ‘ਤੇ ਜੀਐੱਸਟੀ ਘਟਣ ਨਾਲ ਖੇਤੀਬਾੜੀ ਵਸਤੂਆਂ ਦੀ ਢੁਆਈ ਸਸਤੀ ਹੋਵੇਗੀ।
ਕੀਮਤਾਂ ਘਟੀਆਂ, ਮੁਨਾਫ਼ਾ ਵਧਿਆ
ਟਰੈਕਟਰ ਦੀ ਕੀਮਤ ਘੱਟ ਹੋ ਜਾਵੇਗੀ
|
ਟਰੈਕਟਰ ਦੇ ਪੁਰਜ਼ੇ ਹੋਣਗੇ ਸਸਤੇ
|
ਖੇਤੀਬਾੜੀ ਉਪਕਰਣ ਸਸਤੇ ਮਿਲਣਗੇ
|
ਸੋਲਰ ਊਰਜਾ ਅਧਾਰਿਤ ਉਪਕਰਣਾਂ ਦੀ ਵੀ ਕੀਮਤ ਘੱਟ ਹੋਵੇਗੀ
|
ਖਾਦਾਂ ਹੋਣਗੀਆਂ ਸਸਤੀਆਂ
|
ਕੀਟਨਾਸ਼ਕ ਸਸਤੇ ਹੋਣਗੇ
|
ਫਲ-ਸਬਜੀਆਂ ਹੋਣਗੀਆਂ ਸਸਤੀਆਂ
|
ਮੇਵੇ ਹੋ ਜਾਣਗੇ ਸਸਤੇ
|
ਫੂਡ ਪ੍ਰੋਸੈੱਸਿੰਗ ਨੂੰ ਹੁਲਾਰਾ
|
ਦੁੱਧ ਅਤੇ ਪਨੀਰ ‘ਤੇ ਨਹੀਂ ਲਗੇਗੀ ਜੀਐੱਸਟੀ
|
ਸਵਦੇਸ਼ੀ ਉਤਪਾਦਾਂ ਨੂੰ ਹੁਲਾਰਾ ਮਿਲੇਗਾ
|
‘ਤਿਆਰ ਜਾਂ ਸੰਭਾਲੀ ਮੱਛੀ’ ‘ਤੇ ਜੀਐੱਸਟੀ ਘੱਟ
|
ਸ਼ਹਿਦ ਖਰੀਦਣਾ ਵੀ ਸਸਤਾ, ਘੱਟ ਹੋ ਜਾਣਗੀਆਂ ਕੀਮਤਾਂ
|
ਤੇਂਦੂ ਦੇ ਪੱਤਿਆਂ ‘ਤੇ ਜੀਐੱਸਟੀ ਘਟਾਈ ਗਈ
|
ਵੱਖ-ਵੱਖ ਖੇਤਰਾਂ ‘ਤੇ ਜੀਐੱਸਟੀ ਦਰਾਂ ਵਿੱਚ ਕਟੌਤੀ ਦੇ ਪ੍ਰਭਾਵ ਦਾ ਵਿਸਤਾਰਪੂਰਵਕ ਬਿਊਰਾ:-
ਖੇਤੀਬਾੜੀ ਮਸ਼ੀਨੀਕਰਣ
- ਟਰੈਕਟਰਾਂ (< 1800 ਸੀਸੀ) ‘ਤੇ ਜੀਐੱਸਟੀ ਘਟ ਕੇ 5% ਹੋ ਜਾਵੇਗੀ।
- ਟਰੈਕਟਰਾਂ ਦੇ ਪੁਰਜ਼ਿਆਂ ‘ਤੇ ਵੀ ਜੀਐੱਸਟੀ 18% ਤੋਂ ਘਟ ਕੇ 5% ਹੋ ਜਾਵੇਗੀ। ਟਰੈਕਟਰ ਦੇ ਟਾਇਰ, ਟਿਊਬ, ਟਰੈਕਟਰ ਦੇ ਲਈ ਹਾਈਡ੍ਰੌਲਿਕ ਪੰਪ ਸਮੇਤ ਹੋਰ ਟਰੈਕਟਰ ਪੁਰਜ਼ੇ ਸਸਤੇ ਹੋ ਜਾਣਗੇ।
- ਸਪ੍ਰਿੰਕਲਰ, ਡ੍ਰਿਪ ਸਿੰਚਾਈ, ਕਟਾਈ ਮਸ਼ੀਨਰੀ, ਟਰੈਕਟਰ ਪਾਰਟਸ ‘ਤੇ ਜੀਐੱਸਟੀ 12% ਤੋਂ ਘੱਟ ਕੇ 5% ਹੋ ਜਾਵੇਗੀ।
- 15 ਐੱਚਪੀ ਤੋਂ ਵੱਧ ਸ਼ਕਤੀ ਦੇ ਫਿਕਸਡ ਸਪੀਡ ਡੀਜ਼ਲ ਇੰਜਣ, ਕਟਾਈ ਜਾਂ ਥਰੈਸ਼ਿੰਗ ਮਸ਼ੀਨਰੀ, ਕੰਪੋਸਟ ਮਸ਼ੀਨ ‘ਤੇ ਜੀਐੱਸਟੀ 12% ਤੋਂ ਘੱਟ ਹੋ ਕੇ 5% ਹੋਵੇਗੀ।
ਜੀਐੱਸਟੀ ਘੱਟ ਹੋਣ ਨਾਲ ਟਰੈਕਟਰਾਂ ਦੀ ਖਰੀਦ ਕੀਮਤ ਘੱਟ ਹੋ ਜਾਵੇਗੀ, ਜਿਸ ਨਾਲ ਛੋਟੇ ਅਤੇ ਮੱਧ ਕਿਸਾਨ ਵੀ ਟਰੈਕਟਰ ਖਰੀਦ ਪਾਉਣ ਵਿੱਚ ਸਮਰੱਥ ਹੋਣਗੇ। ਘੱਟ ਕੀਮਤਾਂ ਖੇਤੀਬਾੜੀ ਵਿੱਚ ਮਸ਼ੀਨੀਕਰਣ ਨੂੰ ਹੁਲਾਰਾ ਦੇਣਗੇ, ਜਿਸ ਨਾਲ ਕਿਸਾਨਾਂ ਨੂੰ ਸਮੇਂ ਦੀ ਬੱਚਤ ਹੋਵੇਗੀ, ਮੈਨੂਅਸ ਕਿਰਤ ਲਾਗਤ ਘੱਟ ਹੋਵੇਗੀ ਅਤੇ ਫਸਲ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ।
ਲੜੀ ਨੰਬਰ.
|
ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦਾ ਨਾਮ
|
ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੀ ਮੁੱਢਲੀ ਕੀਮਤ (ਰੁਪਏ)
|
ਮੌਜੂਦਾ ਜੀਐੱਸਟੀ ਦਰ @ 12 %
(ਰੁਪਏ)
|
12 % ਜੀਐੱਸਟੀ ਦੇ ਨਾਲ ਕੁੱਲ ਲਾਗਤ (ਰੁਪਏ)
|
ਆਗਾਮੀ ਸੋਧੀ ਹੋਈ ਜੀਐੱਸਟੀ ਦਰ 5% (ਰੁਪਏ)
|
ਸੋਧੇ ਹੋਏ ਜੀਐੱਸਟੀ ਦੇ ਨਾਲ ਕੁੱਲ ਲਾਗਤ @ 5%
(ਰੁਪਏ)
|
ਬੱਚਤ (ਰੁਪਏ)
|
-
|
ਟਰੈਕਟਰ 35 ਐੱਚਪੀ
|
5,80,000
|
69,600
|
6,50,000
|
29,000
|
6,09,000
|
41,000
|
-
|
ਟਰੈਕਟਰ 45 ਐੱਚਪੀ
|
6,43,000
|
77,160
|
7,20,000
|
32,150
|
6,75,000
|
45,000
|
-
|
ਟਰੈਕਟਰ 50 ਐੱਚਪੀ
|
7,59.000
|
91,080
|
8,50,000
|
37,950
|
7,97,000
|
53,000
|
-
|
ਟਰੈਕਟਰ 75 ਐੱਚਪੀ
|
8,93,000
|
1,07,160
|
10,00,000
|
44,650
|
9,37,000
|
63,000
|
-
|
ਪਾਵਰ ਟਿਲਰ 13 ਐੱਚਪੀ
|
1,69,643
|
20,357
|
1,90,000
|
8,482
|
1,78,125
|
11,875
|
-
|
ਪੈਡੀ ਟ੍ਰਾਂਸਪਲਾਂਟਰ-4 ਕਤਾਰਾਂ ਪਿੱਛੇ ਵੌਕ
|
2,20,000
|
26,400
|
2,46,400
|
11,000
|
2,31,000
|
15,400
|
-
|
ਮਲਟੀਕਰੌਪ ਥਰੈਸ਼ਰ-4 ਟਨ/ਘੰਟਾ ਸਮਰੱਥਾ
|
2,00,000
|
24,000
|
2,24,000
|
1,0000
|
2,10,000
|
14,000
|
-
|
ਪਾਵਰ ਵੀਡਰ-7.5 ਐੱਚਪੀ
|
78,500
|
9,420
|
87,920
|
3,925
|
82,425
|
5,495
|
-
|
ਟ੍ਰੇਲਰ 5 ਟਨ ਸਮਰੱਥਾ
|
1,50,000
|
18,000
|
1,68,000
|
7,500
|
1,57,500
|
10,500
|
-
|
ਬੀਜ ਸਹਿ ਖਾਦ ਡ੍ਰਿਲ-11 ਟਾਈਨ
|
46,000
|
5,520
|
51,520
|
2,300
|
48,300
|
3,220
|
-
|
ਬੀਜ ਸਹਿ ਖਾਦ ਡ੍ਰਿਲ-13 ਟਾਈਨ
|
62,500
|
7,500.00
|
70,000
|
3,125.00
|
65,625
|
4,375
|
-
|
ਹਾਰਵੈਸਟਰ ਕੰਬਾਈਨ 14 ਫੁੱਟ ਕਟਰ ਬਾਰ
|
26,78,571
|
3,21,428
|
30,00,000
|
1,33,928
|
28,12,500
|
1,87,500
|
-
|
ਸਟਰਾਅ ਰੀਪਰ 5 ਫੁੱਟ
|
3,12,500
|
37,500.
|
3,50,000
|
15,625
|
3,28,125
|
21,875
|
-
|
ਸੁਪਰ ਸੀਡਰ 8 ਫੁੱਟ
|
2,41,071
|
28,928.57
|
2,70,000
|
12,053
|
2,53,125
|
16,875
|
-
|
ਹੈਪੀ ਸੀਡਰ 10 ਟਾਇਨ
|
1,51,786
|
18,214
|
1,70,000
|
7,589.29
|
1,59,375
|
10,625
|
-
|
ਰੋਟਾਵੇਟਰ 6 ਫੁੱਟ
|
1,11,607
|
13,392
|
1,25,000
|
5,580
|
1,17,187
|
7,812
|
-
|
ਬੇਲਰ ਸਕੁਏਅਰ 6 ਫੁੱਟ
|
13,39,286
|
1,60,714
|
15,00,000
|
66,964
|
14,06,250
|
93,750
|
-
|
ਮਲਚਰ 8 ਫੁੱਟ
|
1,65,179
|
19,821
|
1,85,000
|
8,258
|
1,73,437
|
11,562
|
-
|
ਨਿਊਮੈਟਿਕ ਪਲਾਂਟਰ 4 ਕਤਾਰ
|
4,68,750
|
56,250
|
5,25,000
|
23,437
|
4,92,187
|
32,812
|
-
|
ਸਪ੍ਰੇਅਰ ਟਰੈਕਟਰ ਲਗਾਇਆ ਗਿਆ 400 ਲੀਟਰ ਸਮਰੱਥਾ
|
1,33,929
|
16,071
|
1,50,000
|
6,696
|
1,40,625
|
9,375
|
ਖਾਦ
- ਅਮੋਨੀਆ, ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ ‘ਤੇ ਜੀਐੱਸਟੀ 18% ਤੋਂ ਘਟ ਕੇ 5% ਹੋ ਜਾਵੇਗੀ।
- ਖਾਦ ਉਤਪਾਦਨ ਲਈ ਪ੍ਰਮੁੱਖ ਕੱਚਾ ਮਾਲ; ਦਰ ਵਿੱਚ ਕਟੌਤੀ ਤੋਂ ਉਲਟ ਡਿਊਟੀ ਢਾਂਚੇ (ਆਈਡੀਐੱਸ) ਵਿੱਚ ਸੁਧਾਰ ਹੋਵੇਗਾ।
ਜੈਵਿਕ ਕੀਟਨਾਸ਼ਕ ਅਤੇ ਸੂਖਮ ਪੋਸ਼ਣ ਤੱਤ
- 12 ਜੈਵਿਕ-ਕੀਟਨਾਸ਼ਕ ਅਤੇ ਕਈ ਸੂਖਮ ਪੋਸ਼ਕ ਤੱਤਾਂ ‘ਤੇ ਜੀਐੱਸਟੀ 12% ਤੋਂ ਘੱਟ ਕੇ 5% ਹੋਵੇਗੀ।
- ਜੈਵਿਕ-ਅਧਾਰਿਤ ਇਨਪੁਟਸ ਨੂੰ ਵਧੇਰੇ ਕਿਫਾਇਤੀ ਬਣਾ ਕੇ, ਇਹ ਵਾਤਾਵਰਣ ਅਨੁਕੂਲ ਅਤੇ ਟਿਕਾਊ ਖੇਤੀਬਾੜੀ ਨਿਯਮਾਂ ਨੂੰ ਹੁਲਾਰਾ ਦੇਵੇਗਾ।
- ਕਿਸਾਨਾਂ ਨੂੰ ਰਸਾਇਣਕ ਕੀਟਨਾਸ਼ਕਾਂ ਤੋਂ ਜੈਵਿਕ-ਕੀਟਨਾਸ਼ਕਾਂ ਵਿੱਚ ਬਦਲਾਅ ਲਈ ਪ੍ਰੋਤਸਾਹਿਤ ਕਰੇਗਾ, ਮਿੱਟੀ ਦੀ ਸਿਹਤ ਅਤੇ ਫਸਲ ਦੀ ਗੁਣਵੱਤਾ ਵਿੱਚ ਸੁਧਾਰ ਲਿਆਵੇਗਾ।
- ਸਰਕਾਰ ਦੇ ਕੁਦਰਤੀ ਖੇਤੀ ਮਿਸ਼ਨ ਦੇ ਅਨੁਸਾਰ ਛੋਟੇ ਜੈਵਿਕ ਕਿਸਾਨਾਂ ਅਤੇ ਐੱਫਪੀਓ ਨੂੰ ਸਿੱਧਾ ਲਾਭ।
ਫਲ, ਸਬਜ਼ੀਆਂ ਅਤੇ ਫੂਡ ਪ੍ਰੋਸੈੱਸਿੰਗ
- ਤਿਆਰ/ਸੰਭਾਲੀਆਂ ਸਬਜ਼ੀਆਂ, ਫਲ, ਮੇਵਿਆਂ ‘ਤੇ ਜੀਐੱਸਟੀ ਹੁਣ 12% ਦੀ ਜਗ੍ਹਾ ਹੁਣ 5% ਹੋਵੇਗੀ।
- ਕੋਲਡ ਸਟੋਰੇਜ, ਫੂਡ ਪ੍ਰੋਸੈੱਸਿੰਗ ਅਤੇ ਮੁੱਲ ਵਾਧੇ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰੇਗਾ।
- ਜਲਦੀ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਬਰਬਾਦੀ ‘ਤੇ ਰੋਕ ਲਗੇਗੀ ਜਿਸ ਨਾਲ ਕਿਸਾਨਾਂ ਨੂੰ ਉਪਜ ਦੇ ਬਿਹਤਰ ਮੁੱਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
- ਪ੍ਰੋਸੈੱਸਡ ਫੂਡ ਵਸਤੂਆਂ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ, ਖੇਤੀਬਾੜੀ-ਨਿਰਯਾਤ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ।
ਡੇਅਰੀ ਖੇਤਰ
- ਦੁੱਧ ਅਤੇ ਪਨੀਰ ‘ਤੇ ਕੋਈ ਜੀਐੱਸਟੀ ਨਹੀਂ ਹੋਵੇਗੀ।
- ਮੱਖਣ, ਘਿਓ ਆਦਿ ‘ਤੇ 12% ਦੀ ਜਗ੍ਹਾ 5% ਜੀਐੱਸਟੀ ਲਗੇਗੀ।
- ਡੇਅਰੀ ਕਿਸਾਨਾਂ ਦੇ ਉਤਪਾਦਾਂ ਨੂੰ ਵਧੇਰੇ ਪ੍ਰਤੀਯੋਗੀ ਬਣਾ ਕੇ ਉਨ੍ਹਾਂ ਨੂੰ ਸਿੱਧਾ ਉਤਸ਼ਾਹਿਤ ਕੀਤਾ ਜਾਵੇਗਾ।
- ● ਦੁੱਧ ਦੇ ਡੱਬੇ (ਲੋਹਾ/ਸਟੀਲ/ਐਲੂਮੀਨੀਅਮ) ਹੁਣ 12% ਦੀ ਬਜਾਏ 5% 'ਤੇ।
- ਸਵਦੇਸ਼ੀ ਉਤਪਾਦਾਂ ਨੂੰ ਹੁਲਾਰਾ ਮਿਲੇਗਾ।
ਐਕੂਆਕਲਚਰ
- ‘ਤਿਆਰ ਜਾਂ ਸੁਰੱਖਿਅਤ ਮੱਛੀ’ ‘ਤੇ ਜੀਐੱਸਟੀ 12% ਤੋਂ ਘੱਟ ਕੇ 5% ਹੋ ਜਾਵੇਗੀ। ਟੈਕਸ ਵਿੱਚ ਕਟੌਤੀ ਨਾਲ ਦੇਸ਼ ਭਰ ਵਿੱਚ ਐਕੂਆਕਲਚਰ ਅਤੇ ਵਿਸ਼ੇਸ਼ ਤੌਰ ‘ਤੇ ਮੱਛੀ ਪਾਲਣ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
ਕੁਦਰਤੀ ਸ਼ਹਿਦ ‘ਤੇ ਜੀਐੱਸਟੀ ਘੱਟ ਹੋਵੇਗੀ। ਇਹ ਕੁਦਰਤੀ ਸ਼ਹਿਦ ਦੇ ਪ੍ਰਮੁੱਖ ਉਤਪਾਦਕ ਯਾਨੀ ਮਧੂ-ਮੱਖੀ ਪਾਲਕਾਂ, ਆਦਿਵਾਸੀ ਭਾਈਚਾਰਿਆਂ ਅਤੇ ਗ੍ਰਾਮੀਣ ਐੱਸਐੱਚਜੀ ਨੂੰ ਲਾਭਵੰਦ ਕਰੇਗਾ।
- ਆਰਟੀਫਿਸ਼ੀਅਲ ਸ਼ਹਿਦ ‘ਤੇ ਜੀਐੱਸਟੀ, ਭਾਵੇਂ ਕੁਦਰਤੀ ਸ਼ਹਿਦ ਦੇ ਨਾਲ ਮਿਲਾਇਆ ਗਿਆ ਹੋਵੇ ਜਾਂ ਨਹੀਂ, 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਸੋਲਰ ਊਰਜਾ ਅਧਾਰਿਤ ਉਪਕਰਣ ‘ਤੇ ਜੀਐੱਸਟੀ
- ਸੋਲਰ ਊਰਜਾ ਅਧਾਰਿਤ ਉਪਕਰਣਾਂ ‘ਤੇ ਜੀਐੱਸਟੀ 12% ਤੋਂ ਘੱਟ ਕੇ 5% ਹੋ ਜਾਵੇਗਾ।
- ਸਸਤੇ ਸੋਲਰ ਊਰਜਾ ਅਧਾਰਿਤ ਉਪਕਰਣਾਂ ਨਾਲ ਸਿੰਚਾਈ ਲਾਗਤ ਘੱਟ ਹੋਵੇਗੀ ਜਿਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ।
ਤੇਂਦੂ ਪੱਤੇ
- ਤੇਂਦੂ ਦੇ ਪੱਤਿਆਂ ‘ਤੇ ਹੁਣ ਜੀਐੱਸਟੀ 18% ਦੀ ਜਗ੍ਹਾ 5% ਹੀ ਹੋਵੇਗੀ।
- ਤੇਂਦੂ ਦੇ ਪੱਤੇ ਛੋਟੇ ਜੰਗਲੀ ਉਤਪਾਦ ਹਨ ਜੋ ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਿਸਾਨਾਂ ਅਤੇ ਕਬਾਇਲੀਆਂ ਦੇ ਲਈ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਹੈ। ਇਨ੍ਹਾਂ ਰਾਜਾਂ ਦੀ ਆਜੀਵਿਕਾ ਅੰਸ਼ਿਕ ਤੌਰ ‘ਤੇ ਇਨ੍ਹਾਂ ਪੱਤਿਆਂ ਦੀਆਂ ਕੀਮਤਾਂ ‘ਤੇ ਨਿਰਭਰ ਕਰਦੀ ਹੈ। ਜੀਐੱਸਟੀ ਦੀ ਦਰ ਵਿੱਚ ਕਮੀ ਨਾਲ ਇਨ੍ਹਾਂ ਖੇਤਰਾਂ ਦੇ ਕਬਾਇਲੀਆਂ ਅਤੇ ਕਿਸਾਨਾਂ ਨੂੰ ਸਹਾਇਤਾ ਮਿਲੇਗੀ।
ਖੇਤੀਬਾੜੀ ਵਿੱਚ ਜੀਐੱਸਟੀ ਦਾ ਤਰਸੰਗਤੀਕਰਣ ਕਿਸਾਨ-ਅਨੁਕੂਲ, ਗ੍ਰਾਮੀਣ ਸਮਰਥਕ ਅਤੇ ਟਿਕਾਊ ਵਿਕਾਸ ਦੇ ਲਈ ਇੱਕ ਸੁਧਾਰ ਹੈ, ਇਸ ਨਾਲ ਕਿਸਾਨਾਂ ਦੀ ਲਾਗਤ ਘੱਟ ਹੋਵੇਗੀ। ਸਹਿਕਾਰੀ ਕਮੇਟੀਆਂ ਅਤੇ ਐੱਫਪੀਓ ਨੂੰ ਹੁਲਾਰਾ ਮਿਲੇਗਾ ਅਤੇ ਖਾਦ ਸੁਰੱਖਿਆ ਮਜ਼ਬੂਤ ਹੋਵੇਗੀ। ਖੇਤੀਬਾੜੀ ਨੂੰ ਇਹ ਹੁਲਾਰਾ ਬਹੁਪੱਧਰੀ –ਪੱਧਰ ‘ਤੇ ਨਾਲ ਹੀ ਇਸ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਨੂੰ ਵੀ ਮਿਲੇਗਾ। ਖਾਦ ਦੀ ਲਾਗਤ ਘੱਟ ਹੋਣ ਨਾਲ ਖੇਤੀਬਾੜੀ ਉਤਪਾਦਕਤਾ ਵਧੇਗੀ, ਕੋਲਡ ਸਟੋਰੇਜ ਅਤੇ ਖੇਤੀਬਾੜੀ ਪ੍ਰੋਸੈੱਸਿੰਗ ਨੂੰ ਹੁਲਾਰਾ ਮਿਲੇਗਾ ਅਤੇ ਖੇਤੀ ਵਿੱਚ ਮਸ਼ੀਨੀਕਰਣ ਵੀ ਵਧੇਗਾ। ਇਸ ਦੇ ਇਲਾਵਾ, ਐਕਵਾਕਲਚਰ, ਡੇਅਰੀ ਫਾਰਮਿੰਗ ਅਤੇ ਇਸ ਨਾਲ ਜੁੜੀਆਂ ਸਹਿਕਾਰੀ ਕਮੇਟੀਆਂ ਦੇ ਲਈ ਵੀ ਲਾਭਦਾਇਕ ਹੋਵੇਗਾ। ਉਪਰੋਕਤ ਦਾ ਅਨੁਭਵੀ ਪ੍ਰਭਾਵ ਸਾਨੂੰ ਆਯਾਤ ਕੀਤੇ ਗਏ ਖੁਰਾਕ ਉਤਪਾਦਾਂ ਅਤੇ ਪੈਕੇਜ਼ਡ ਖੁਰਾਕ ਪਦਾਰਥਾਂ ਦੇ ਮੁਕਾਬਲੇ ਵਧੇਰੇ ਪ੍ਰਤੀਯੋਗੀ ਬਣਾਏਗਾ। ਆਤਮਨਿਰਭਰ ਬਣਨ ਦੇ ਲਈ ਸਾਡਾ ਘਰੇਲੂ ਖੁਰਾਕ ਉਤਪਾਦਨ ਖੁਰਾਕ ਪਦਾਰਥਾਂ ਦੇ ਆਯਾਤ ਦੀ ਤੁਲਨਾ ਵਿੱਚ ਵੱਧ ਪ੍ਰਤੀਯੋਗੀ ਹੋਵੇਗਾ।
*******
ਆਰਸੀ/ਕੇਐੱਸਆਰ/ਏਆਰ
(Release ID: 2165539)
|