ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ 15 ਸਤੰਬਰ ਨੂੰ ਕੋਲਕਾਤਾ ਵਿੱਚ ਕੰਬਾਈਨਡ ਕਮਾਂਡਰਸ ਕਾਨਫਰੰਸ 2025 ਦਾ ਉਦਘਾਟਨ ਕਰਨਗੇ


ਸੁਧਾਰ, ਪਰਿਵਰਤਨ ਅਤੇ ਬਦਲਾਅ ਅਤੇ ਸੰਚਾਲਨ ਸਬੰਧੀ ਤਿਆਰੀ ‘ਤੇ ਧਿਆਨ

Posted On: 08 SEP 2025 3:50PM by PIB Chandigarh

ਹਥਿਆਰਬੰਦ ਬਲ 15 ਤੋਂ 17 ਸਤੰਬਰ, 2025 ਤੱਕ ਕੋਲਕਾਤਾ, ਪੱਛਮ ਬੰਗਾਲ ਵਿੱਚ ਕੰਬਾਈਨਡ ਕਮਾਂਡਰਸ ਕਾਨਫਰੰਸ (ਸੀਸੀਸੀ) 2025 ਦੀ ਮੇਜ਼ਬਾਨੀ ਕਰਨਗੇ। ‘ਸੁਧਾਰਾਂ ਦਾ ਵਰ੍ਹਾ- ਭਵਿੱਖ ਦੇ ਲਈ ਪਰਿਵਰਤਨ’ ਇਸ ਵਰ੍ਹੇ ਦੀ ਕਾਨਫਰੰਸ ਦਾ ਵਿਸ਼ਾ ਹੈ। ਇਸ ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ। ਰਕਸ਼ਾ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਰਕਸ਼ਾ ਰਾਜ ਮੰਤਰੀ, ਚੀਫ ਆਫ ਡਿਫੈਂਸ ਸਟਾਫ ਅਤੇ ਰੱਖਿਆ ਸਕੱਤਰ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਤਿੰਨੋਂ ਸੈਨਾਵਾਂ ਅਤੇ ਏਕੀਕ੍ਰਿਤ ਰੱਖਿਆ ਸਟਾਫ ਦੇ ਅਧਿਕਾਰੀਆਂ ਦੇ ਇਲਾਵਾ ਹੋਰ ਮੰਤਰਾਲਿਆਂ ਦੇ ਸਕੱਤਰਾਂ ਦੇ ਵੀ ਇਸ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ।

 ਸੀਸੀਸੀ 2025 ਸੁਧਾਰ, ਪਰਿਵਰਤਨ ਅਤੇ ਬਦਲਾਅ  ਅਤੇ ਸੰਚਾਲਨ ਤਿਆਰੀਆਂ ਤੇ ਕੇਂਦ੍ਰਿਤ ਹੋਵੇਗਾ। ਇਹ ਸਾਰੀਆਂ ਗੱਲਾਂ ਸੰਸਥਾਗਤ ਸੁਧਾਰਾਂ, ਡੂੰਘੇ ਏਕੀਕਰਣ ਅਤੇ ਤਕਨੀਕੀ ਆਧੁਨਿਕੀਕਰਣ ਦੇ ਪ੍ਰਤੀ ਹਥਿਆਰਬੰਦ ਬਲਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਇਸ ਦੇ ਨਾਲ ਹੀ ਬਹੁ-ਖੇਤਰੀ ਸੰਚਾਲਨ ਤਤਪਰਤਾ ਦੇ ਉੱਚ ਪੱਧਰ ਨੂੰ ਬਣਾਏ ਰੱਖਦੀਆਂ ਹਨ। ਵਿਚਾਰ-ਵਟਾਂਦਰੇ ਦਾ ਉਦੇਸ਼ ਹਥਿਆਰਬੰਦ ਬਲਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ, ਜੋ ਲਗਾਤਾਰ ਜਟਿਲ ਹੁੰਦੇ ਹੋਏ ਜਿਓ-ਸਟ੍ਰੈਟੇਜਿਕ ਲੈਂਡਸਕੇਪ ਵਿੱਚ ਚੁਸਤ ਅਤੇ ਫੈਸਲਾਕੁੰਨ ਹਨ। ਕਾਨਫਰੰਸ ਵਿੱਚ ਸਮਾਵੇਸ਼ੀ ਜੁੜਾਅ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਹਥਿਆਰਬੰਦ ਬਲਾਂ ਦੇ ਵੱਖ-ਵੱਖ ਰੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਸੰਵਾਦਾਤਮਕ ਸੈਸ਼ਨ ਹੋਣਗੇ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਖੇਤਰ-ਪੱਧਰੀ ਦ੍ਰਿਸ਼ਟੀਕੋਣ ਉੱਚਤਮ ਪੱਧਰ ‘ਤੇ ਚਰਚਾਵਾਂ ਨੂੰ ਸਮ੍ਰਿੱਧ ਕਰਨ।

 ਸੀਸੀਸੀ ਹਥਿਆਰਬੰਦ ਬਲਾਂ ਦਾ ਸਿਖਰ-ਪੱਧਰੀ ਵਿਚਾਰ-ਮੰਥਨ ਮੰਚ ਹੈ। ਇਹ ਕਾਨਫਰੰਸ ਦੇਸ਼ ਦੇ ਟੌਪ ਸਿਵਿਲ ਅਤੇ ਸੈਨਾ ਅਗਵਾਈ ਨੂੰ ਸੰਕਲਪਿਕ ਅਤੇ ਰਣਨੀਤਕ ਪੱਧਰਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੇ ਲਈ ਇਕੱਠੇ ਲਿਆਉਂਦਾ ਹੈ।

******

ਵੀਕੇ/ਸੇੱਵੀ


(Release ID: 2164890) Visitor Counter : 2