ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ 1 ਤੋਂ 3 ਸਤੰਬਰ ਤੱਕ ਕਰਨਾਟਕ ਅਤੇ ਤਮਿਲ ਨਾਡੂ ਦਾ ਦੌਰਾ ਕਰਨਗੇ

Posted On: 31 AUG 2025 5:36PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ 1 ਤੋਂ 3 ਸਤੰਬਰ 2025 ਤੱਕ ਕਰਨਾਟਕ ਅਤੇ ਤਮਿਲ ਨਾਡੂ ਦੇ ਦੌਰੇ 'ਤੇ ਰਹਿਣਗੇ।

1 ਸਤੰਬਰ ਨੂੰ ਰਾਸ਼ਟਰਪਤੀ ਮੈਸੂਰ, ਕਰਨਾਟਕ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ (ਏਆਈਆਈਐੱਸਐੱਚ) ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਸ਼ਿਰਕਤ ਕਰਨਗੇ।

2 ਸਤੰਬਰ ਨੂੰ ਰਾਸ਼ਟਰਪਤੀ ਚੇਨਈ, ਤਮਿਲ ਨਾਡੂ ਵਿੱਚ ਸਿਟੀ ਯੂਨੀਅਨ ਬੈਂਕ ਦੇ 120ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

3 ਸਤੰਬਰ ਨੂੰ ਰਾਸ਼ਟਰਪਤੀ ਤਿਰੂਵਰੁਰ ਵਿੱਚ ਤਮਿਲ ਨਾਡੂ ਕੇਂਦਰੀ ਯੂਨੀਵਰਸਿਟੀ ਦੇ 10ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।

*********

ਐੱਮਜੇਪੀਐੱਸ/ ਐੱਸਆਰ


(Release ID: 2162540) Visitor Counter : 2