ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਸ਼ੋਰਿਨਜ਼ਾਨ ਦਾਰੁਮਾ-ਜੀ (Shorinzan Daruma-Ji) ਮੰਦਿਰ ਦੇ ਮੁੱਖ ਪੁਜਾਰੀ ਸੇਸ਼ੀ ਹਿਰੋਸੇ ਨੇ ਇੱਕ ਦਾਰੁਮਾ ਗੁੱਡੀ (Daruma doll) ਭੇਟ ਕੀਤੀ

Posted On: 29 AUG 2025 4:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਤਾਕਾਸਾਕੀ-ਗੁਨਮਾ ਸਥਿਤ ਸ਼ੋਰਿਨਜ਼ਨ ਦਾਰੁਮਾ-ਜੀ ਮੰਦਿਰ ਦੇ ਮੁੱਖ ਪੁਜਾਰੀ ਸੇਸ਼ੀ ਹਿਰੋਸੇ ਨੇ ਇੱਕ ਦਾਰੁਮਾ ਗੁੱਡੀ ਭੇਟ ਕੀਤੀ। ਇਹ ਵਿਸ਼ੇਸ਼ ਭਾਵ ਭਾਰਤ ਅਤੇ ਜਪਾਨ ਦਰਮਿਆਨ ਗੂੜ੍ਹੇ ਸੱਭਿਅਤਾ ਸਬੰਧੀ ਅਤੇ ਅਧਿਆਤਮਿਕ ਸਬੰਧਾਂ ਦੀ ਪੁਸ਼ਟੀ ਕਰਦਾ ਹੈ।


ਜਪਾਨੀ ਸੱਭਿਆਚਾਰ ਵਿੱਚ ਦਾਰੁਮਾ ਗੁੱਡੀ ਨੂੰ ਸ਼ੁਭ ਅਤੇ ਸੁਭਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਨਮਾ ਵਿੱਚ ਤਾਕਾਸਾਕੀ ਸ਼ਹਿਰ ਪ੍ਰਸਿੱਧ ਦਾਰੁਮਾ ਗੁੱਡੀਆਂ ਦਾ ਜਨਮਸਥਾਨ ਹੈ। ਜਪਾਨ ਵਿੱਚ ਦਾਰੁਮਾ ਪਰੰਪਰਾ ਬੋਧੀਧਰਮ ਦੀ ਵਿਰਾਸਤ ‘ਤੇ ਅਧਾਰਿਤ ਹੈ, ਜੋ ਕਾਂਚੀਪੁਰਮ ਦੇ ਇੱਕ ਭਾਰਤੀ ਭਿਕਸ਼ੂ ਸਨ। ਜਪਾਨ ਵਿੱਚ ਉਨ੍ਹਾਂ ਨੂੰ ਦਾਰੁਮਾ ਦਾਇਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਇੱਥੇ ਇੱਕ ਹਜ਼ਾਰ ਵਰ੍ਹੇ ਤੋਂ ਵੀ ਪਹਿਲਾਂ ਆਏ ਸੀ।

************

ਐੱਮਜੇਪੀਐੱਸ/ਐੱਸਆਰ


(Release ID: 2162042) Visitor Counter : 6