ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਪਾਨ ਅਤੇ ਚੀਨ ਦੀ ਯਾਤਰਾ ਲਈ ਰਵਾਨਗੀ ਦੀ ਪੂਰਵ ਸੰਧਿਆ ‘ਤੇ ਪ੍ਰਧਾਨ ਮੰਤਰੀ ਦਾ ਬਿਆਨ

Posted On: 28 AUG 2025 8:41PM by PIB Chandigarh

ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਸੱਦੇ ‘ਤੇ ਮੈਂ 15ਵੇਂ ਸਲਾਨਾ ਸਮਿਟ ਲਈ ਜਪਾਨ ਦੀ ਦੋ ਦਿਨਾਂ ਯਾਤਰਾ ‘ਤੇ ਜਾ ਰਿਹਾ ਹਾਂ।

ਅਸੀਂ ਇਸ ਯਾਤਰਾ ਦੌਰਾਨ ਆਪਣੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੇ ਅਗਲੇ ਪੜਾਅ ਨੂੰ ਆਕਾਰ ਦੇਣ ‘ਤੇ ਧਿਆਨ ਕੇਂਦ੍ਰਿਤ ਕਰਾਂਗੇ, ਜਿਸ ਨੇ ਪਿਛਲੇ 11 ਵਰ੍ਹਿਆਂ ਵਿੱਚ ਨਿਰੰਤਰ ਅਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਅਸੀਂ ਆਪਣੇ ਸਹਿਯੋਗ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ, ਆਰਥਿਕ ਅਤੇ ਨਿਵੇਸ਼ ਸਬੰਧਾਂ ਦੇ ਦਾਇਰੇ ਅਤੇ ਇੱਛਾਵਾਂ ਦਾ ਵਿਸਤਾਰ ਕਰਨ, ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏਆਈ) ਅਤੇ ਸੈਮੀਕੰਡਕਟਰ ਸਮੇਤ ਨਵੀਆਂ ਉਭਰਦੀਆਂ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਯਤਨ ਕਰਾਂਗੇ। ਇਹ ਯਾਤਰਾ ਸਾਡੇ ਸੱਭਿਅਤਾ ਦੇ ਬੰਧਨਾਂ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵੀ ਮੌਕਾ ਹੋਵੇਗੀ ਜੋ ਸਾਡੇ ਲੋਕਾਂ ਨੂੰ ਆਪਸ ਵਿੱਚ ਜੋੜਦੇ ਹਨ।

ਜਪਾਨ ਵਿੱਚ, ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਮਿਟ ਵਿੱਚ ਹਿੱਸਾ ਲੈਣ ਲਈ ਚੀਨ ਜਾਵਾਂਗਾ। ਭਾਰਤ ਐੱਸਸੀਓ ਦਾ ਸਰਗਰਮ ਅਤੇ ਰਚਨਾਮਤਕ ਮੈਂਬਰ ਹੈ। ਆਪਣੀ ਪ੍ਰਧਾਨਗੀ ਦੌਰਾਨ, ਅਸੀਂ ਇਨੋਵੇਸ਼ਨ, ਸਿਹਤ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਨਵੇਂ ਵਿਚਾਰ ਪੇਸ਼ ਕੀਤੇ ਹਨ ਅਤੇ ਸਹਿਯੋਗ ਦੀ ਪਹਿਲ ਕੀਤੀ ਹੈ। ਭਾਰਤ ਸਾਂਝੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਖੇਤਰੀ ਸਹਿਯੋਗ ਨੂੰ ਡੂੰਘਾ ਕਰਨ ਲਈ ਐੱਸਸੀਓ ਮੈਂਬਰਾਂ ਦੇ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ। ਮੈਂ ਸਮਿਟ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ, ਰਾਸ਼ਟਰਪਤੀ ਪੁਤਿਨ ਅਤੇ ਹੋਰ ਨੇਤਾਵਾਂ ਨੂੰ ਮਿਲਣ ਲਈ ਵੀ ਉਤਸੁਕ ਹਾਂ।

 ਮੈਨੂੰ ਵਿਸ਼ਵਾਸ ਹੈ ਕਿ ਜਪਾਨ ਅਤੇ ਚੀਨ ਦੀਆਂ ਮੇਰੀਆਂ ਯਾਤਰਾਵਾਂ ਸਾਡੇ ਰਾਸ਼ਟਰੀ ਹਿਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣਗੀਆਂ, ਅਤੇ ਖੇਤਰੀ ਅਤੇ ਵਿਸ਼ਵਵਿਆਪੀ ਸ਼ਾਂਤੀ, ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਫਲਦਾਇਕ ਸਹਿਯੋਗ ਦੇ ਨਿਰਮਾਣ ਵਿੱਚ ਯੋਗਦਾਨ ਦੇਣਗੀਆਂ।

************

 

ਐੱਮਜੇਪੀਐੱਸ/ਐੱਸਆਰ


(Release ID: 2161760) Visitor Counter : 17