ਪ੍ਰਧਾਨ ਮੰਤਰੀ ਦਫਤਰ
ਅਹਿਮਦਾਬਾਦ ਦੇ ਕੰਨਿਆ ਛਾਤਰਾਲਿਆ ਦੇ ਸਰਦਾਰਧਾਮ ਫੇਜ਼- II ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
24 AUG 2025 10:24PM by PIB Chandigarh
ਕੇਂਦਰੀ ਕੈਬਨਿਟ ਦੇ ਮੇਰੇ ਸਾਰੇ ਸਾਥੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਮੌਜੂਦਾ ਸਾਰੇ ਸਾਂਸਦ ਸਾਥੀ, ਸਾਰੇ ਵਿਧਾਇਕ ਗਣ, ਸਰਦਾਰਧਾਮ ਦੇ ਪ੍ਰਮੁੱਖ ਭਾਈ ਸ਼੍ਰੀ ਗਗਜੀ ਭਾਈ, ਟਰੱਸਟੀ ਵੀ.ਕੇ.ਪਟੇਲ, ਦਿਲੀਪ ਭਾਈ, ਹੋਰ ਸਾਰੇ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ-ਭੈਣੋਂ, ਵਿਸ਼ੇਸ਼ ਤੌਰ ‘ਤੇ ਪਿਆਰੀਆਂ ਬੇਟੀਆਂ।
ਸਰਦਾਰਧਾਮ ਦਾ ਨਾਮ ਜਿੰਨਾ ਪਵਿੱਤਰ ਹੈ, ਓਨਾ ਹੀ ਉਸ ਦਾ ਕੰਮ ਵੀ ਪਵਿੱਤਰ ਹੈ। ਅੱਜ ਬੇਟੀਆਂ ਦੀ ਸੇਵਾ ਲਈ, ਉਨ੍ਹਾਂ ਦੀ ਸਿੱਖਿਆ ਲਈ ਇੱਕ ਹੌਸਟਲ ਦਾ ਉਦਘਾਟਨ ਹੋ ਰਿਹਾ ਹੈ। ਜੋ ਬੇਟੀਆਂ ਇਸ ਹੌਸਟਲ ਵਿੱਚ ਰਹਿਣਗੀਆਂ, ਉਨ੍ਹਾਂ ਦੀਆਂ ਇੱਛਾਵਾਂ ਹੋਣਗੀਆਂ, ਸੁਪਨੇ ਹੋਣਗੇ, ਉਸ ਨੂੰ ਪੂਰਾ ਕਰਨ ਲਈ ਕਈ ਅਵਸਰ ਉਨ੍ਹਾਂ ਨੂੰ ਮਿਲਣਗੇ। ਅਤੇ ਇੰਨਾ ਹੀ ਨਹੀਂ ਉਹ ਬੇਟੀਆਂ ਜਦੋਂ ਆਪਣੇ ਪੈਰਾਂ ‘ਤੇ ਖੜੀਆਂ ਹੋਣਗੀਆਂ, ਸਮਰੱਥ ਬਣਨਗੀਆਂ, ਤਦ ਰਾਸ਼ਟਰ ਨਿਰਮਾਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੁਭਾਵਿਕ ਹੀ ਬਣੇਗੀ, ਉਨ੍ਹਾਂ ਦਾ ਪਰਿਵਾਰ ਵੀ ਸਮਰੱਥ ਬਣੇਗਾ। ਇਸ ਲਈ ਸਭ ਤੋਂ ਪਹਿਲਾਂ ਮੈਂ ਇਸ ਹੌਸਟਲ ਵਿੱਚ ਰਹਿਣ ਦਾ ਜਿਨ੍ਹਾਂ ਨੂੰ ਮੌਕਾ ਮਿਲੇਗਾ, ਉਨ੍ਹਾਂ ਸਾਰੀਆਂ ਬੇਟੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਇਹ ਮੇਰਾ ਸੁਭਾਗ ਹੈ ਕਿ ਗਰਲਸ ਹੌਸਟਲ ਫੇਜ਼ 2 ਦੀ, ਇਸ ਦਾ ਨੀਂਹ ਪੱਥਰ ਰੱਖਣ ਲਈ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਅੱਜ ਸਮਾਜ ਦੇ ਭਗੀਰਥ ਯਤਨ ਨਾਲ 3 ਹਜ਼ਾਰ ਬੇਟੀਆਂ ਦੇ ਲਈ ਉੱਤਮ ਵਿਵਸਥਾ, ਉੱਤਮ ਸੁਵਿਧਾ ਦੇ ਨਾਲ ਸ਼ਾਨਦਾਰ ਇਮਾਰਤ ਉਨ੍ਹਾਂ ਨੂੰ ਮਿਲ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਬੜੌਦਾ ਵਿੱਚ ਵੀ 2 ਹਜ਼ਾਰ ਵਿਦਿਆਰਥੀਆਂ ਲਈ ਹੌਸਟਲ ਦਾ ਕੰਮ ਚਲ ਰਿਹਾ ਹੈ, ਅਤੇ ਪੂਰਾ ਹੋਣ ਦੀ ਤਿਆਰੀ ਵਿੱਚ ਹੈ। ਸੂਰਤ, ਰਾਜਕੋਟ, ਮੇਹਸਾਣਾ, ਉੱਥੇ ਵੀ ਇਸ ਤਰ੍ਹਾਂ ਦੇ ਐਜੂਕੇਸ਼ਨ ਦੇ, ਲਰਨਿੰਗ ਦੇ, ਟ੍ਰੇਨਿੰਗ ਦੇ ਕਈ ਸੈਂਟਰ ਬਣਾਏ ਜਾ ਰਹੇ ਹਨ। ਇਨ੍ਹਾਂ ਸਾਰੇ ਯਤਨਾਂ ਦੇ ਲਈ ਜੋ ਲੋਕ ਇਨ੍ਹਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ, ਕਿਉਂਕਿ ਆਪਣਾ ਦੇਸ਼ ਸਮਾਜ ਦੀ ਸ਼ਕਤੀ ਨਾਲ ਹੀ ਅੱਗੇ ਵਧਦਾ ਹੈ। ਮੈਂ ਅੱਜ ਇਸ ਮੌਕੇ ‘ਤੇ ਸਰਦਾਰ ਸਾਹਬ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ ਜਦੋਂ ਮੈਂ ਮੁੱਖ ਮੰਤਰੀ ਸੀ, ਤਦ ਹਮੇਸ਼ਾ ਕਹਿੰਦਾ ਸੀ ਕਿ ਭਾਰਤ ਦੇ ਵਿਕਾਸ ਲਈ ਗੁਜਰਾਤ ਦਾ ਵਿਕਾਸ ਅਤੇ ਅੱਜ ਸੰਯੋਗ ਬਣਿਆ ਹੈ ਕਿ ਦੇਸ਼ ਦੇ ਵਿਕਾਸ ਵਿੱਚ ਗੁਜਾਰਤ ਨੇ ਮੈਨੂੰ ਜੋ ਸਿਖਾਇਆ, ਗੁਜਰਾਤ ਤੋਂ ਜੋ ਮੈਂ ਸਿੱਖਿਆ ਹੈ, ਉਹ ਕੰਮ ਵਿੱਚ ਆ ਰਿਹਾ ਹੈ। ਤੁਸੀਂ ਸਾਰੇ ਜਾਣਦੇ ਹੋ, ਕਿ ਅੱਜ ਤੋਂ 25-30 ਸਾਲ ਪਹਿਲਾਂ ਸਾਡੇ ਇੱਥੇ ਗੁਜਰਾਤ ਵਿੱਚ ਅਨੇਕ-ਅਨੇਕ ਪੈਰਾਮੀਟਰ ਵਿੱਚ, ਕੁਝ ਗੱਲਾਂ ਚਿੰਤਾਜਨਕ ਸਨ। ਗੁਜਰਾਤ ਨੂੰ ਵਿਕਾਸ ਦੇ ਨਾਲ-ਨਾਲ ਸਮਾਜਿਕ ਖੇਤਰਾਂ ਵਿੱਚ ਵੀ ਅਨੇਕ ਸੰਕਟਾਂ ਵਿੱਚ ਆਪਣੀ ਸ਼ਕਤੀ ਲਗਾਉਣੀ ਪੈਂਦੀ ਸੀ, ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਤੇ ਉਸ ਵਿੱਚ ਜਦੋਂ ਮੈਂ ਨਵਾਂ ਨਵਾਂ ਮੁੱਖ ਮੰਤਰੀ ਬਣਿਆ ਸੀ, ਤਦ ਪਹਿਲੀ ਵਾਰ ਮੇਰੇ ਧਿਆਨ ਵਿੱਚ ਆਇਆ ਕਿ ਬੇਟੀਆਂ ਸਿੱਖਿਆ ਦੇ ਖੇਤਰ ਵਿੱਚ ਖੂਬ ਪਿੱਛੇ ਹਨ ਅਤੇ ਉਹ ਗੱਲ ਮੇਰੇ ਮਨ ‘ਤੇ ਅਸਰ ਕਰ ਗਈ। ਅਨੇਕ ਪਰਿਵਾਰ ਬੇਟੀਆਂ ਨੂੰ ਸਕੂਲ ਨਹੀਂ ਭੇਜਦੇ ਸਨ। ਜੋ ਸਕੂਲ ਵਿੱਚ ਦਾਖਲਾ ਲੈਂਦੀਆਂ ਸੀ, ਉਹ ਵੀ ਜਲਦੀ ਹੀ ਸਕੂਲ ਛੱਡ ਦਿੰਦੀਆਂ ਸਨ, ਡ੍ਰੋਪ ਆਊਟ ਹੋ ਜਾਂਦੀਆਂ ਸਨ। 25 ਸਾਲ ਪਹਿਲਾਂ ਤੁਸੀਂ ਸਭ ਨੇ ਮੇਰਾ ਸਾਥ ਦਿੱਤਾ ਅਤੇ ਪੂਰੀ ਸਥਿਤੀ ਬਦਲ ਗਈ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਅਸੀਂ ਸਾਰੇ ਕੰਨਿਆ ਸਿੱਖਿਆ ਦੀ ਰੱਥਯਾਤਰਾ ਕੱਢਦੇ ਸੀ। ਮੈਨੂੰ ਯਾਦ ਹੈ ਕਿ 40-42 ਡਿਗਰੀ ਤਾਪਮਾਨ ਹੁੰਦਾ ਸੀ, 13,14,15 ਜੂਨ, ਨੂੰ ਪਿੰਡ ਵਿੱਚ ਜਾਣਾ ਮਤਲਬ ਜਾਣਾ, ਘਰ ਘਰ ਵਿੱਚ ਜਾਣਾ ਮਤਲਬ ਜਾਣਾ, ਬੇਟੀਆਂ ਨੂੰ ਉਂਗਲੀ ਫੜ ਕੇ ਸਕੂਲ ਲੈ ਆਉਣਾ ਮਤਲਬ ਲੈ ਹੀ ਆਉਂਦੇ ਸਨ। ਸਕੂਲ ਦੇ ਪ੍ਰਵੇਸ਼ੋਤਸਵ ਦੇ ਕਿੰਨੇ ਵੱਡੇ ਪ੍ਰੋਗਰਾਮ ਕੀਤੇ। ਅਤੇ ਮੇਰਾ ਸੁਭਾਗ ਹੈ ਕਿ ਇਸ ਕੰਮ ਨੇ ਖੂਬ ਵੱਡਾ ਲਾਭ ਸਾਨੂੰ ਦਿੱਤਾ। ਉਸ ਦੇ ਕਾਰਨ ਅੱਜ ਜ਼ਰੂਰਤ ਪੈਣ ‘ਤੇ ਸਕੂਲਾਂ ਦੇ ਇਨਫ੍ਰਾਸਟ੍ਰਕਚਰ ਬਣੇ, ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਮਿਲੀਆਂ, ਸਭ ਤਰ੍ਹਾਂ ਦੀਆਂ ਵਿਵਸਥਾਵਾਂ ਵਿਕਸਿਤ ਹੋਈਆਂ, ਅਧਿਆਪਕਾਂ ਦੀ ਭਰਤੀ ਹੋਈ। ਅਤੇ ਸਮਾਜ ਨੇ ਵੀ ਖੂਬ ਅੱਗੇ ਵਧ ਕੇ ਹਿੱਸਾ ਲਿਆ, ਜ਼ਿੰਮੇਵਾਰੀ ਨਿਭਾਈ। ਅਤੇ ਨਤੀਜਾ ਇਹ ਮਿਲਿਆ ਕਿ ਅੱਜ ਉਹ ਬੇਟੇ ਬੇਟੀਆਂ ਜਿਨ੍ਹਾਂ ਨੂੰ ਅਸੀਂ ਸਕੂਲ ਵਿੱਚ ਦਾਖਲਾ ਕੀਤਾ ਸੀ, ਉਹ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਡ੍ਰੋਪਆਉਟ ਅਨੁਪਾਤ ਘੱਟ ਹੋਇਆ ਅਤੇ ਇੰਨਾ ਹੀ ਨਹੀਂ ਪੂਰੇ ਗੁਜਰਾਤ ਦੇ ਕੋਨੇ-ਕੋਨੇ ਵਿੱਚ ਅਭਿਆਸ ਦੀ ਭੁੱਖ ਜਗ ਗਈ।
ਦੂਸਰੀ ਵੱਡੀ ਚਿੰਤਾ ਸੀ ਭਰੂਣ ਹੱਤਿਆ ਦਾ ਪਾਪ। ਇਹ ਇੰਨਾ ਵੱਡਾ ਕਲੰਕ ਸੀ ਸਾਡੇ ‘ਤੇ, ਕਈ ਵਾਰ ਤਾਂ ਸਾਡੇ ਸਮਾਜ ਵਿੱਚ ਚਿੰਤਾ ਹੁੰਦੀ ਸੀ, ਇਸ ਗੱਲ ਦੀ, ਪਰ ਸਮਾਜ ਨੇ ਮੈਨੂੰ ਸਮਰਥਨ ਦਿੱਤਾ ਅਤੇ ਅੰਦੋਲਨ ਖੜ੍ਹਾ ਕੀਤਾ। ਅਸੀਂ ਸੂਰਤ ਤੋਂ ਯਾਤਰਾ ਕੱਢੀ ਸੀ, ਉਮਿਯਾ ਮਾਤਾ ਤੱਕ ਲੈ ਗਏ ਸੀ। ਬੇਟਾ ਬੇਟੀ ਇੱਕ ਸਮਾਨ- ਇਸ ਭਾਵਨਾ ਨੂੰ ਮਜ਼ਬੂਤ ਬਣਾਇਆ। ਸਾਡਾ ਗੁਜਰਾਤ ਤਾਂ ਸ਼ਕਤੀ ਦੀ ਉਪਾਸਨਾ ਕਰਨ ਵਾਲਾ ਗੁਜਰਾਤ, ਇੱਥੇ ਸਾਡੇ ਇੱਥੇ ਉਮਿਯਾ ਮਾਤਾ ਹੋਵੇ, ਮਾਂ ਖੋਡਲ ਹੋਵੇ, ਮਾਂ ਕਾਲੀ ਹੋਵੇ, ਮਾਂ ਅੰਬਾ ਹੋਵੇ, ਮਾਂ ਬਹੁਚਰ ਹੋਵੇ, ਅਤੇ ਉਨ੍ਹਾਂ ਦੇ ਅਸ਼ੀਰਵਾਦ ਹੋਵੇ ਅਜਿਹੇ ਸਮਾਜ ਵਿੱਚ ਭਰੂਣ ਹੱਤਿਆ ਕਲੰਕ ਸੀ। ਇਹ ਭਾਵਨਾ ਜਦੋਂ ਜਗੀ, ਅਤੇ ਸਭ ਦਾ ਸਮਰਥਨ ਮਿਲਿਆ ਤਦ ਅੱਜ ਗੁਜਰਾਤ ਵਿੱਚ ਬੇਟਾ-ਬੇਟੀ ਦੀ ਸੰਖਿਆ ਵਿੱਚ ਜੋ ਵੱਡਾ ਅੰਤਰ ਸੀ, ਉਸ ਨੂੰ ਹੌਲੀ-ਹੌਲੀ ਘੱਟ ਕਰਨ ਵਿੱਚ ਅਸੀਂ ਸਫਲ ਰਹੇ ਹਾਂ।
ਸਾਥੀਓ,
ਵੱਡੇ ਉਦੇਸ਼ਾਂ ਦੇ ਨਾਲ ਜਦੋਂ ਯਤਨ ਕੀਤੇ ਜਾਂਦੇ ਹਨ ਅਤੇ ਪਵਿੱਤਰਤਾ ਦੇ ਨਾਲ ਹੁੰਦੇ ਹਨ, ਸਮਾਜ ਦੀ ਭਲਾਈ ਦੇ ਲਈ ਹੁੰਦੇ ਹਨ, ਤਦ ਈਸ਼ਵਰ ਵੀ ਸਾਥ ਦਿੰਦਾ ਹੈ, ਅਤੇ ਈਸ਼ਵਰ ਰੂਪੀ ਸਮਾਜ ਵੀ ਸਾਥ ਦਿੰਦਾ ਹੈ। ਅਤੇ ਨਤੀਜਾ ਵੀ ਮਿਲਦਾ ਹੈ। ਅੱਜ ਸਮਾਜ ਵਿੱਚ ਇੱਕ ਨਵੀਨ ਜਾਗ੍ਰਿਤੀ ਆਈ ਹੈ। ਅਸੀਂ ਆਪਣੇ ਆਪ ਅੱਗੇ ਆਉਂਦੇ ਹਾਂ, ਬੇਟੀਆਂ ਨੂੰ ਪੜ੍ਹਾਉਣ ਲਈ, ਉਨ੍ਹਾਂ ਦਾ ਮਾਨ-ਸਨਮਾਨ ਵਧੇ, ਉਨ੍ਹਾਂ ਦੇ ਲਈ ਅਸੀਂ ਸੁਵਿਧਾ ਖੜ੍ਹੀ ਕਰ ਰਹੇ ਹਾਂ,
ਸ਼ਾਨਦਾਰ ਹੌਸਟਰ ਬਣਾ ਰਹੇ ਹਾਂ। ਅਸੀਂ ਗੁਜਰਾਤ ਵਿੱਚ ਜੋ ਬੀਜ ਬੀਜਿਆ ਸੀ, ਉਹ ਅੱਜ ਪੂਰੇ ਦੇਸ਼ ਵਿੱਚ ਬੇਟੀ-ਬੇਟੀਆਂ, ਬੇਟੀ ਪੜ੍ਹਾਓ-ਜਨ ਅੰਦੋਲਨ ਬਣ ਚੁੱਕਿਆ ਹੈ। ਮਹਿਲਾਵਾਂ ਦੀ ਸੁਰੱਖਿਆ ਲਈ, ਮਹਿਲਾ ਸਸ਼ਕਤੀਕਰਣ ਲਈ ਦੇਸ਼ ਵਿੱਚ ਇਤਿਹਾਸਿਕ ਤੌਰ ‘ਤੇ ਕੰਮ ਹੋ ਰਿਹਾ ਹੈ। ਸਾਡੀਆਂ ਬੇਟੀਆਂ, ਆਪ੍ਰੇਸ਼ਨ ਸਿੰਦੂਰ ਦੀ ਜਦੋਂ ਗੱਲ ਹੁੰਦੀ ਹੈ ਤਦ ਬੇਟੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਨ੍ਹਾਂ ਦੀ ਸਮਰੱਥਾ ਦੀ ਗੱਲ ਸਾਡੇ ਕੰਨਾਂ ਤੱਕ ਪਹੁੰਚਦੀ ਹੈ, ਪਿੰਡਾਂ ਵਿੱਚ ਲਖਪਤੀ ਦੀਦੀ, 3 ਕਰੋੜ ਦਾ ਟੀਚਾ ਸੀ, 2 ਕਰੋੜ ਤੱਕ ਪਹੁੰਚ ਗਏ ਡ੍ਰੋਨ ਦੀਦੀ ਆਦਿ ਨਾਲ ਸਮੁੱਚੇ ਪਿੰਡ ਵਿੱਚ ਭੈਣਾਂ ਵੱਲ ਦੇਖਣ ਦਾ ਦ੍ਰਿਸ਼ਟੀਕੋਣ ਬਦਲ ਗਿਆ। ਬੈਂਕ ਸਖੀ, ਬੀਮਾ ਸਖੀ, ਅਜਿਹੀਆਂ ਅਨੇਕ ਯੋਜਨਾਵਾਂ ਅੱਜ ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇਣ ਲਈ ਸਾਡੀਆਂ ਮਾਤ੍ਰਸ਼ਕਤੀ ਕੰਮ ਕਰ ਰਹੀਆਂ ਹਨ।
ਸਾਥੀਓ,
ਸਿੱਖਿਆ ਦਾ ਸਭ ਤੋਂ ਵੱਡਾ ਉਦੇਸ਼ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਦੇਣ ਵਾਲੇ ਲੋਕਾਂ ਦਾ ਨਿਰਮਾਣ ਕਰਨਾ ਹੈ, ਅਜਿਹੇ ਲੋਕਾਂ ਦੀ ਯੋਗਤਾ ਵਧਾਉਣਾ ਹੈ। ਬਹੁਤ ਤੇਜ਼ ਗਤੀ ਨਾਲ ਅੱਜ ਜਦੋਂ ਇਹ ਸਾਰੀ ਗੱਲ ਅਸੀਂ ਕਰ ਰਹੇ ਹਾਂ, ਤਦ ਇਹ ਪ੍ਰਾਸੰਗਿਕ ਬਣ ਗਈ ਹੈ। ਹੁਣ ਸਾਡੇ ਵਿੱਚ ਸਕਿੱਲ ਦਾ ਮੁਕਾਬਲਾ ਹੋਣਾ ਚਾਹੀਦਾ ਹੈ, ਹੁਨਰ ਦਾ ਮੁਕਾਬਲਾ ਹੋਣਾ ਚਾਹੀਦਾ ਹੈ। ਉਂਝ ਵੀ ਸਮਾਜ ਦੀ ਤਾਕਤ ਤਾਂ ਹੁਨਰ ਹੀ ਹੁੰਦਾ ਹੈ। ਅੱਜ ਸਕਿੱਲ ਮੈਨ ਪਾਵਰ ਪੂਰੀ ਦੁਨੀਆ ਵਿੱਚ ਭਾਰਤ ਦੇ ਸਕਿੱਲ ਮੈਨ ਪਾਵਰ ਦੀ ਮੰਗ ਵਧੀ ਹੈ। ਦਹਾਕਿਆਂ ਤੱਕ ਭੂਤਕਾਲ ਵਿੱਚ ਸਰਕਾਰ ਨੇ ਇਹ ਦੁਵਿਧਾ ਭਰਿਆ ਰਵੱਈਆ ਸਿੱਖਿਆ ਪ੍ਰਣਾਲੀ ਦੇ ਪ੍ਰਤੀ ਰੱਖਿਆ, ਅਸੀਂ ਇਸ ਵਿੱਚ ਵੱਡਾ ਪਰਿਵਰਤਨ ਕੀਤਾ, ਪੁਰਾਣੀ ਪ੍ਰਣਾਲੀ ਤੋਂ ਬਾਹਰ ਨਿਕਲ ਕੇ ਅਸੀਂ ਉਸ ਸਥਿਤੀ ਨੂੰ ਬਦਲ ਰਹੇ ਹਾਂ। ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜੋ ਅਸੀਂ ਲਾਗੂ ਕੀਤੀ ਹੈ, ਇਸ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਭ ਤੋਂ ਵੱਡਾ ਬਲ ਸਕਿੱਲ ‘ਤੇ ਹੈ, ਹੁਨਰ ‘ਤੇ ਹੈ। ਸਕਿੱਲ ਇੰਡੀਆ ਮਿਸ਼ਨ ਅਸੀਂ ਲਾਂਚ ਕੀਤਾ ਹੈ।
ਇਸ ਦੇ ਤਹਿਤ ਕਰੋੜਾਂ ਨੌਜਵਾਨਾਂ ਲਈ ਅਲੱਗ-ਅਲੱਗ ਫੀਲਡ ਵਿੱਚ ਸਕਿੱਲਡ ਮੈਨ ਪਾਵਰ ਹੋਵੇ, ਇਸ ‘ਤੇ ਅਸੀਂ ਕੰਮ ਕਰ ਰਹੇ ਹਾਂ। ਦੁਨੀਆ ਵਿੱਚ ਵੱਡੀ ਮੰਗ ਹੈ- ਅੱਜ ਦੁਨੀਆ ਦਾ ਸਭ ਤੋਂ ਵੱਡਾ ਹਿੱਸਾ ਏਜਿੰਗ ਦੀ ਸਮੱਸਿਆ ਨਾਲ ਘਿਰਿਆ ਹੈ, ਉਸ ਨੂੰ ਨੌਜਵਾਨਾਂ ਦੀ ਜ਼ਰੂਰਤ ਹੈ, ਅਤੇ ਭਾਰਤ ਦੇ ਕੋਲ ਵਿਸ਼ਵ ਨੂੰ ਦੇਣ ਦਾ ਇਹ ਸਮਰੱਥ ਹੈ। ਸਾਡੇ ਯੁਵਾ ਸਕਿੱਲਡ ਹੋਣ ਤਾਂ ਉਨ੍ਹਾਂ ਦੇ ਲਈ ਰੋਜ਼ਗਾਰ ਦੀਆਂ ਅਨੇਕ ਸੰਭਾਵਨਾਵਾਂ ਬਣਦੀਆਂ ਹਨ। ਉਨ੍ਹਾਂ ਦਾ ਆਤਮਵਿਸ਼ਵਾਸ, ਆਤਮਨਿਰਭਰਤਾ, ਉਨ੍ਹਾਂ ਦੇ ਲਈ ਸਮਰੱਥ ਉਸ ਵਿੱਚ ਆਉਂਦਾ ਹੈ। ਸਰਕਾਰ ਦਾ ਜ਼ੋਰ ਨੌਜਵਾਨਾਂ ਨੂੰ ਰੋਜ਼ਗਾਰ, ਵੱਧ ਤੋਂ ਵੱਧ ਰੋਜ਼ਗਾਰ ਇਸ ਦੇ ਲਈ ਅਵਸਰ ਤਿਆਰ ਕਰਨ ਦਾ ਹੈ।
11 ਵਰ੍ਹੇ ਪਹਿਲਾਂ ਸਾਡੇ ਦੇਸ਼ ਵਿੱਚ ਗਿਣੇ ਚੁਣੇ ਸਟਾਰਟਅੱਪ ਸਨ, ਅੱਜ ਭਾਰਤ ਵਿੱਚ ਸਟਾਰਟਅੱਪ ਦੀ ਸੰਖਿਆ ਲਗਭਗ 2 ਲੱਖ ਤੱਕ ਪਹੁੰਚਣ ਵਾਲੀ ਹੈ। ਇਸ ਵਿੱਚ ਵੀ ਟੀਅਰ II, ਟੀਅਰ III ਸਾਡੇ ਇੱਥੇ ਛੋਟੇ-ਛੋਟੇ ਸ਼ਹਿਰਾਂ ਵਿੱਚ ਇਹ ਸਟਾਰਟਅੱਪ ਸ਼ੁਰੂ ਹੋਣ ਲਗੇ ਹਨ। ਅਸੀਂ ਇੱਕ ਮੁਦ੍ਰਾ ਯੋਜਨਾ ਸ਼ੁਰੂ ਕੀਤੀ, ਬੈਂਕ ਤੋਂ ਲੋਨ ਮਿਲੇ, ਬਿਨਾ ਗਰੰਟੀ ਦੇ ਲੋਨ ਮਿਲੇ, ਜਿਸ ਦੇ ਕਾਰਨ 33 ਲੱਖ ਕਰੋੜ ਰੁਪਏ, ਸੋਚੋ 33 ਲੱਖ ਕਰੋੜ ਰੁਪਏ ਨੌਜਵਾਨਾਂ ਦੇ ਹੱਥ ਵਿੱਚ ਸਵੈਰੋਜ਼ਗਾਰ ਦੇ ਲਈ ਦਿੱਤੇ ਗਏ ਹਨ, ਜਿਸ ਦੇ ਸਦਕਾ ਅੱਜ ਲੱਖਾਂ ਯੁਵਾ ਖੁਦ ਆਤਮਨਿਰਭਰ ਬਣੇ ਹਨ ਅਤੇ ਖੁਦ ਦੇ ਨਾਲ ਇੱਕ, ਦੋ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ। ਅਤੇ ਤੁਸੀਂ ਜਾਣਦੇ ਹੋ, ਇਸ ਵਾਰ 15 ਅਗਸਤ ਨੂੰ ਮੈਂ ਕਿਹਾ ਸੀ ਅਤੇ ਇੱਕ ਯੋਜਨਾ ਦਾ ਐਲਾਨ ਕੀਤਾ ਸੀ, ਅਤੇ 15 ਅਗਸਤ ਦੇ ਦਿਨ ਉਹ ਲਾਗੂ ਵੀ ਹੋ ਗਈ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇੱਕ ਲੱਖ ਕਰੋੜ ਰੁਪਏ ਦੀ ਇਹ ਯੋਜਨਾ ਹੈ। ਇਸ ਦੇ ਤਹਿਤ ਪ੍ਰਾਈਵੇਟ ਸੈਕਟਰ ਵਿੱਚ ਤੁਸੀਂ ਕਿਸੇ ਨੂੰ ਵੀ ਨੌਕਰੀ ਦਿੰਦੇ ਹੋ, ਤਦ ਪਹਿਲੀ ਤਨਖਾਹ ਵਿੱਚ 15 ਹਜ਼ਾਰ ਰੁਪਏ ਸਰਕਾਰ ਉਸ ਨੂੰ ਦੇਵੇਗੀ।
ਸਾਥੀਓ,
ਅੱਜ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਦਾ ਜੋ ਕੰਮ ਚਲ ਰਿਹਾ ਹੈ, ਰਿਕਾਰਡ ਗਤੀ ‘ਤੇ ਚਲ ਰਿਹਾ ਹੈ। ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ, ਇਸ ਦੇ ਤਹਿਤ ਸੋਲਰ ਸਿਸਟਮ ਲਗਾਉਣ ਦਾ ਕੰਮ ਵੱਡੇ ਪੈਮਾਨੇ ‘ਤੇ ਹੋ ਰਿਹਾ ਹੈ। ਭਾਰਤ ਵਿੱਚ ਡ੍ਰੋਨ ਅਤੇ ਡਿਫੈਂਸ ਇੰਡਸਟ੍ਰੀਜ਼ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਤੇ ਸਰਕਾਰ ਦਾ ਸਭ ਤੋਂ ਵੱਡਾ ਫੋਕਸ, ਜ਼ੋਰ ਮਿਸ਼ਨ ਮੈਨੂਫੈਕਚਰਿੰਗ ‘ਤੇ ਹੈ। ਇਹ ਸਾਡੇ ਅਭਿਯਾਨ ਗੁਜਰਾਤ ਵਿੱਚ ਵੀ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਦੇ ਹਨ।
ਸਾਥੀਓ,
ਦੁਨੀਆ ਅੱਜ ਭਾਰਤ ਦੀ ਕਿਰਤ ਦੇ ਨਾਲ-ਨਾਲ ਭਾਰਤ ਦੀ ਪ੍ਰਤਿਭਾ ਨੂੰ ਬਹੁਤ ਚੰਗਾ ਮੰਨਦੀ ਹੈ, ਉਸ ਦੇ ਮਹੱਤਵ ਨੂੰ ਸਮਝਦੀ ਹੈ। ਇਸ ਲਈ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਉਨ੍ਹਾਂ ਦੇ ਅਵਸਰ ਤਿਆਰ ਹੋ ਰਹੇ ਹਨ। ਸਾਡੇ ਯੁਵਾ ਹੈਲਥਕੇਅਰ, ਐਜੁਕੇਸ਼ਨ, ਸਪੇਸ ਜਿਹੇ ਅਨੇਕ ਸੈਕਟਰ ਵਿੱਚ ਆਪਣੀ ਛਵੀ ਨਾਲ ਦੁਨੀਆ ਨੂੰ ਹੈਰਾਨ ਕਰ ਰਹੇ ਹਨ।
ਸਾਥੀਓ,
ਇਸ ਵਾਰ ਸੁਤੰਤਰਤਾ ਦਿਵਸ ‘ਤੇ ਮੈਂ ਲਾਲ ਕਿਲੇ ਤੋਂ ਸਵਦੇਸ਼ੀ ‘ਤੇ ਬਹੁਤ ਜ਼ੋਰ ਦਿੱਤਾ ਹੈ, ਬਹੁਤ ਤਾਕੀਦ ਕੀਤੀ ਹੈ, ਭਾਰਤ ਆਤਮਨਿਰਭਰ ਬਣਨਾ ਚਾਹੀਦਾ ਹੈ, ਦੋਸਤੋ। ਅਤੇ ਅੱਜ ਸਮਾਜ ਦੇ ਸਾਰੇ ਲੋਕ ਮੇਰੇ ਸਾਹਮਣੇ ਬੈਠੇ ਹਨ। ਭੂਤਕਾਲ ਵਿੱਚ ਮੈਂ ਆਪ ਸਭ ਨੂੰ ਜੋ ਕੰਮ ਦੱਸੇ, ਕੰਮ ਦੱਸਣ ਦਾ ਭਲੇ ਹੀ ਮੈਨੂੰ ਪੁੰਨ ਮਿਲਿਆ ਹੋਵੇ, ਪਰ ਮੈਨੂੰ ਅੱਜ ਕਹਿਣਾ ਚਾਹੀਦਾ ਹੈ ਕਿ ਤੁਸੀਂ ਸਾਰੇ ਕੰਮ ਕੀਤੇ ਹਨ ਅਤੇ ਮੈਨੂੰ ਉਹ ਸਾਰੇ ਕੰਮ ਪੂਰੇ ਕਰਕੇ ਦਿਖਾਏ ਹਨ। ਅਤੇ 25 ਵਰ੍ਹਿਆਂ ਦਾ ਮੇਰਾ ਅਨੁਭਵ ਹੈ ਕਿ ਮੇਰੀ ਕੋਈ ਵੀ ਉਮੀਦ ਤੁਸੀਂ ਪੂਰੀ ਨਾ ਕੀਤੀ ਹੋਵੇ ਅਜਿਹਾ ਕਦੇ ਨਹੀਂ ਹੋਇਆ ਹੈ, ਇਸ ਲਈ ਮੇਰੀ ਭੁੱਖ ਵੀ ਥੋੜੀ ਵਧਦੀ ਜਾਂਦੀ ਹੈ। ਹਰ ਵਾਰ ਕੁਝ ਨਾ ਕੁਝ ਕੰਮ ਸੌਂਪਣ ਦੀ ਇੱਛਾ ਵਧ ਜਾਂਦੀ ਹੈ। ਅੱਜ ਮੈਂ ਖਾਸ ਗੱਲ ਕਰਨਾ ਚਾਹੁੰਦਾ ਹਾਂ, ਕਿ ਅੱਜ ਦੇ ਵਿਸ਼ਵ ਦੀ ਜੋ ਅਸਥਿਰਤਾ ਹੈ, ਉਸ ਵਿੱਚ ਭਾਰਤ ਦੇ ਲਈ ਉੱਤਮ ਤੋਂ ਉੱਤਮ ਮਾਰਗ ਹੈ- ਆਤਮਨਿਰਭਰ ਬਣਨ ਦਾ। ਆਤਮਨਿਰਭਰ ਬਣਨ ਦਾ ਅਰਥ ਹੈ, ਅਸੀਂ ਸਵਦੇਸ਼ੀ ਚੀਜ਼ਾਂ ‘ਤੇ ਜ਼ੋਰ ਦਈਏ। ਮੇਕ ਇਨ ਇੰਡੀਆ ਦੇ ਲਈ ਸਾਡਾ ਉਤਸ਼ਾਹ ਵਧਣਾ ਚਾਹੀਦਾ ਹੈ।
ਸਵਦੇਸ਼ੀ ਦਾ ਅੰਦੋਲਨ 100 ਸਾਲ ਪੁਰਾਣਾ ਨਹੀਂ ਹੈ, ਸਾਡੇ ਭਵਿੱਖ ਨੂੰ ਮਜ਼ਬੂਤੀ ਦੇਣ ਵਾਲਾ ਅੰਦੋਲਨ ਹੈ। ਅਤੇ ਉਸ ਦੀ ਅਗਵਾਈ ਤੁਹਾਨੂੰ ਕਰਨੀ ਚਾਹੀਦੀ ਹੈ। ਸਾਡੇ ਸਮਾਜ ਦੇ ਨੌਜਵਾਨਾਂ ਨੂੰ ਬੇਟੇ-ਬੇਟੀਆਂ ਨੂੰ ਕਰਨਾ ਚਾਹੀਦਾ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹੁਣ ਸਾਡੇ ਪਰਿਵਾਰ ਵਿੱਚ, ਘਰ ਵਿੱਚ ਇੱਕ ਵੀ ਵਿਦੇਸ਼ੀ ਚੀਜ਼ ਨਹੀਂ ਆਵੇਗੀ। ਮੈਂ ਵੈੱਡ ਇਨ ਇੰਡੀਆ ਕਿਹਾ ਸੀ, ਤਦ ਕਈ ਲੋਕਾਂ ਨੇ ਵਿਦੇਸ਼ਾਂ ਵਿੱਚ ਆਪਣੇ ਵਿਆਹ ਨੂੰ cancel ਕਰਕੇ ਭਾਰਤ ਵਿੱਚ ਆ ਕੇ, ਹੌਲ ਬੁੱਕ ਕਰਕੇ ਇੱਥੇ ਵਿਆਹ ਕੀਤੇ ਸਨ। ਇੱਕ ਵਾਰ ਵਿਚਾਰ ਕਰਨ ‘ਤੇ ਦੇਸ਼ ਦੇ ਲਈ ਭਾਵਨਾ ਆਪਣੇ ਆਪ ਜਾਗਦੀ ਹੈ। ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ ਵਿੱਚ ਸਾਡੀ ਸਭ ਦੀ ਸਫਲਤਾ ਹੈ, ਸਾਡੀ ਸਭ ਦੀ ਸ਼ਕਤੀ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੈ ਉਸ ਵਿੱਚ। ਇਸ ਲਈ ਤੁਹਾਨੂੰ ਯਕੀਨੀ ਬਣਾਉਣਾ ਹੈ ਦੋਸਤੋ ਹਮੇਸ਼ਾ ਅਤੇ ਇੱਕ ਵਾਰ ਭਾਰਤੀ ਚੀਜ਼ ਲੈਣ ਲਗਾਂਗੇ, ਤਦ ਉਸ ਵਿੱਚ ਕੁਆਲਿਟੀ ਵਿੱਚ ਆਪਣੇ ਆਪ ਸੁਧਾਰ ਹੋਵੇਗਾ। ਕਿਉਂਕਿ ਮਾਰਕਿਟ ਵਿੱਚ ਟਿਕਣ ਦੇ ਲਈ ਸਭ ਚੰਗਾ ਬਣਾਉਣਗੇ, ਚੰਗੀ ਪੈਕੇਜਿੰਗ ਕਰਨਗੇ, ਸਸਤਾ ਦੇਣਗੇ। ਇਸ ਲਈ ਸਾਡੇ ਰੁਪਏ ਬਾਹਰ ਜਾਣ ਉਹ ਸਾਡੇ ਲਈ ਠੀਕ ਗੱਲ ਨਹੀਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਜੋ ਛੋਟਾ ਜਿਹਾ ਕਾਰਜ ਮੈਂ ਤੁਹਾਨੂੰ ਸੌਂਪਿਆ ਹੈ, ਸਮਾਜ ਵਿੱਚ ਜਾਗਰੂਕਤਾ ਲਿਆ ਕੇ ਤੁਸੀਂ ਉਸ ਕੰਮ ਨੂੰ ਪੂਰਾ ਕਰੋਗੇ ਅਤੇ ਦੇਸ਼ ਨੂੰ ਨਵੀਂ ਸ਼ਕਤੀ ਦੇਵੋਗੇ।
ਵਪਾਰੀਆਂ ਨੂੰ ਵੀ ਮੇਰੀ ਬੇਨਤੀ ਹੈ, ਹੁਣ ਸਾਡਾ ਸਮਾਜ ਸਿਰਫ ਕਿਸਾਨ ਦਾ ਨਹੀਂ ਰਿਹਾ ਹੈ, ਵਪਾਰੀ ਦਾ ਵੀ ਬਣ ਗਿਆ ਹੈ। ਵਪਾਰੀ ਦੇ ਰੂਪ ਵਿੱਚ ਮੇਰਾ ਕਹਿਣਾ ਹੈ ਕਿ ਅਸੀਂ ਇੱਕ ਬੋਰਡ ਲਗਾਈਏ ਕਿ ਮੇਰੀ ਦੁਕਾਨ ਵਿੱਚ ਸਿਰਫ ਸਵਦੇਸੀ ਚੀਜ਼ਾਂ ਮਿਲਦੀਆਂ ਹਨ, ਜਿਸ ਨੇ ਸਵਦੇਸ਼ੀ ਚੀਜ਼ਾਂ ਖਰੀਦਣੀਆਂ ਹਨ, ਉਹ ਸਾਡੇ ਇੱਥੇ ਆਵੇ ਅਤੇ ਸਾਨੂੰ ਵੀ ਸਵਦੇਸ਼ੀ ਚੀਜ਼ਾਂ ਵੇਚਣੀਆਂ ਚਾਹੀਦੀਆਂ ਹਨ। ਇਹ ਵੀ ਦੇਸ਼ਭਗਤੀ ਹੀ ਹੈ। ਸਿਰਫ ਆਪ੍ਰੇਸ਼ਨ ਸਿੰਦੂਰ ਦੇਸ਼ਭਗਤੀ ਹੈ ਅਜਿਹਾ ਨਹੀਂ ਹੈ, ਇਹ ਵੀ ਦੇਸ਼ਭਗਤੀ ਹੈ। ਮੈਂ ਆਪਣੀ ਇਸ ਭਾਵਨਾ ਨੂੰ ਆਪ ਲੋਕਾਂ ਤੱਕ ਪਹੁੰਚਾ ਰਿਹਾ ਹਾਂ, ਤੁਸੀਂ ਵਾਅਦਾ ਕਰੋ, ਤੁਸੀਂ ਇਸ ਵਿੱਚ ਆਪਣਾ ਯੋਗਦਾਨ ਦੇ ਕੇ ਇਸ ਨੂੰ ਜ਼ਰੂਰ ਪੂਰਾ ਕਰੋਗੇ। ਤੁਹਾਡੇ ਸਭ ਦੇ ਵਿੱਚ ਆਉਣ ਦਾ ਮੈਨੂੰ ਅਵਸਰ ਮਿਲਿਆ ਹੈ, ਮੈਂ ਬਹੁਤ ਆਭਾਰੀ ਹਾਂ। ਆਪ ਸਭ ਨੂੰ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਬੇਟੀਆਂ ਨੂੰ ਅਨੇਕ-ਅਨੇਕ ਅਸ਼ੀਰਵਾਦ। ਨਮਸਕਾਰ।
************
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2160468)