ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕਾਇੰਡ੍ਰਿਲ ਦੇ ਚੇਅਰਮੈਨ ਅਤੇ ਸੀਈਓ, ਸ਼੍ਰੀ ਮਾਰਟਿਨ ਸ਼ਰੋਏਟਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 21 AUG 2025 9:50PM by PIB Chandigarh

ਕਾਇੰਡ੍ਰਿਲ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਮਾਰਟਿਨ ਸ਼ਰੋਏਟਰ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਗਲੋਬਲ ਸਾਂਝੇਦਾਰਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਮੌਜੂਦਾ ਅਪਾਰ ਮੌਕਿਆਂ ਦਾ ਲਾਭ ਉਠਾਉਣ ਅਤੇ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਨਾਲ ਇਨੋਵੇਸ਼ਨ ਅਤੇ ਉੱਤਮਤਾ ਲਈ ਸਹਿਯੋਗ ਕਰਨ ਲਈ ਸੱਦਾ ਦਿੱਤਾ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਸਾਂਝੇਦਾਰੀਆਂ ਰਾਹੀਂ ਅਜਿਹੇ ਸਮਾਧਾਨ ਤਿਆਰ ਕੀਤੇ ਜਾ ਸਕਦੇ ਹਨ ਜੋ ਨਾ ਸਿਰਫ਼ ਭਾਰਤ ਲਈ ਸਗੋਂ ਗਲੋਬਲ ਪ੍ਰਗਤੀ ਵਿੱਚ ਵੀ ਯੋਗਦਾਨ ਦੇਣਗੇ।

ਸ਼੍ਰੀ ਮਾਰਟਿਨ ਸ਼ੋਏਟਰ ਦੀ ਐਕਸ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼੍ਰੀ ਮਾਰਟਿਨ ਸ਼੍ਰੋਏਟਰ ਦੇ ਨਾਲ ਇਹ ਮੁਲਾਕਾਤ ਸਚਮੁੱਚ ਇੱਕ ਸਮ੍ਰਿੱਧ ਅਨੁਭਵ ਰਹੀ। ਭਾਰਤ ਆਪਣੇ ਦੇਸ਼ ਵਿੱਚ ਮੌਜੂਦ ਅਪਾਰ ਮੌਕਿਆਂ ਦਾ ਲਾਭ ਉਠਾਉਣ ਅਤੇ ਇਨੋਵੇਸ਼ਨ ਅਤੇ ਉੱਤਮਤਾ ਦੇ ਲਈ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਨਾਲ ਸਹਿਯੋਗ ਕਰਨ ਲਈ ਗਲੋਬਲ ਸਾਂਝੇਦਾਰਾਂ ਦਾ ਹਾਰਦਿਕ ਸੁਆਗਤ ਕਰਦਾ ਹੈ।”

ਅਸੀਂ ਸਾਰੇ ਮਿਲ ਕੇ ਅਜਿਹੇ ਸਮਾਧਾਨ ਤਿਆਰ ਕਰ ਸਕਦੇ ਹਾਂ ਜੋ ਨਾ ਸਿਰਫ਼ ਭਾਰਤ ਲਈ ਸਗੋਂ ਗਲੋਬਲ ਪ੍ਰਗਤੀ ਵਿੱਚ ਵੀ ਯੋਗਦਾਨ ਦੇਣਗੇ।”

*********

ਐੱਮਜੇਪੀਐੱਸ/ਐੱਸਟੀ


(Release ID: 2159739)