ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਅਗਸਤ ਨੂੰ ਦਿੱਲੀ ਵਿੱਚ 11,000 ਕਰੋੜ ਰੁਪਏ ਦੇ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਦਵਾਰਕਾ ਐਕਸਪ੍ਰੈੱਸ ਦੇ ਦਿੱਲੀ ਸੈਕਸ਼ਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ/NCR) ਵਿੱਚ ਸ਼ਹਿਰੀ ਵਿਸਤਾਰ ਸੜਕ- II ਪ੍ਰੋਜੈਕਟ (Urban Extension Road-II project) ਦਾ ਵੀ ਉਦਘਾਟਨ ਕਰਨਗੇ

ਪ੍ਰੋਜੈਕਟਸ ਮਲਟੀ-ਮੋਡਲ ਕਨੈਕਟਿਵਿਟੀ (Multi-modal connectivity) ਪ੍ਰਦਾਨ ਕਰਨ ਅਤੇ ਦਿੱਲੀ ਵਿੱਚ ਭੀੜਭਾੜ ਘੱਟ ਕਰਨ ਵਿੱਚ ਮਦਦ ਕਰਨਗੇ

Posted On: 16 AUG 2025 11:15AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਅਗਸਤ, 2025 ਨੂੰ ਦੁਪਹਿਰ ਲਗਭਗ 12:30 ਵਜੇ ਦਿੱਲੀ ਦੇ ਰੋਹਿਣੀ ਵਿੱਚ ਲਗਭਗ 11,000 ਕਰੋੜ ਰੁਪਏ ਦੀ ਸੰਯੁਕਤ ਲਾਗਤ ਵਾਲੇ ਦੋ ਪ੍ਰਮੁੱਖ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

 

ਇਹ ਪ੍ਰੋਜੈਕਟ— ਦਵਾਰਕਾ ਐਕਸਪ੍ਰੈੱਸਵੇ ਦਾ ਦਿੱਲੀ ਸੈਕਸ਼ਨ ਅਤੇ ਸ਼ਹਿਰੀ ਵਿਸਤਾਰ ਸੜਕ -II  (ਯੂਈਆਰ/UER -II )- ਰਾਜਧਾਨੀ ਨੂੰ ਭੀੜਭਾੜ ਤੋਂ ਮੁਕਤ ਕਰਨ ਦੀ ਸਰਕਾਰ ਦੀ ਵਿਆਪਕ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਦਾ ਉਦੇਸ਼ ਕਨੈਕਟਿਵਿਟੀ ਵਿੱਚ ਵਿਆਪਕ ਸੁਧਾਰ, ਯਾਤਰਾ ਸਮੇਂ ਵਿੱਚ ਕਮੀ ਅਤੇ ਦਿੱਲੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਟ੍ਰੈਫਿਕ ਵਿੱਚ ਕਮੀ ਲਿਆਉਣਾ ਹੈ। ਇਹ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ ਜੋ ਜੀਵਨ ਨੂੰ ਸੁਗਮ ਬਣਾਉਂਦੀਆਂ ਹਨ ਅਤੇ ਨਿਰਵਿਘਨ ਗਤੀਸ਼ੀਲਤਾ (seamless mobility) ਸੁਨਿਸ਼ਚਿਤ ਕਰਦੀਆਂ ਹਨ।

 

ਦਵਾਰਕਾ ਐਕਸਪ੍ਰੈੱਸਵੇ ਦੇ 10.1 ਕਿਲੋਮੀਟਰ ਲੰਬੇ ਦਿੱਲੀ ਸੈਕਸ਼ਨ ਦਾ ਵਿਕਾਸ ਲਗਭਗ 5,360 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਸੈਕਸ਼ਨ ਯਸ਼ੋਭੂਮੀ (Yashobhoomi), ਡੀਐੱਮਆਰਸੀ ਦੀ ਬਲਿਊ ਲਾਇਨ ਅਤੇ ਔਰੇਂਜ ਲਾਇਨ (DMRC Blue line and Orange line), ਆਗਾਮੀ ਬਿਜਵਾਸਨ (Bijwasan) ਰੇਲਵ ਸਟੇਸ਼ਨ ਅਤੇ ਦਵਾਰਕਾ ਕਲਸਟਰ ਡਿਪੂ ਨੂੰ ਮਲਟੀ-ਮੋਡਲ ਕਨੈਕਟਿਵਿਟੀ(Multi-modal connectivity) ਵੀ ਪ੍ਰਦਾਨ ਕਰੇਗਾ। ਇਸ ਸੈਕਸ਼ਨ ਵਿੱਚ ਸ਼ਾਮਲ ਹਨ:

  • ਪੈਕੇਜ I- ਸ਼ਿਵ ਮੂਰਤੀ ਚੌਰਾਹੇ ਤੋਂ ਦਵਾਰਕਾ ਸੈਕਟਰ-21 ਰੋਡ ਅੰਡਰ ਬ੍ਰਿਜ (ਆਰਯੂਬੀ/RUB) ਤੱਕ 5.9 ਕਿਲੋਮੀਟਰ
  • ਪੈਕੇਜ II - ਦਵਾਰਕਾ ਸੈਕਟਰ -21 (ਆਰਯੂਬੀ/RUB)  ਤੋਂ ਦਿੱਲੀ-ਹਰਿਆਣਾ ਸੀਮਾ ਤੱਕ 4.2 ਕਿਲੋਮੀਟਰ, ਸ਼ਹਿਰੀ ਵਿਸਤਾਰ ਰੋਡ-II  ਨੂੰ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰਨਾ।

 

ਦਵਾਰਕਾ ਐਕਸਪ੍ਰੈੱਸਵੇ ਦੇ 19 ਕਿਲੋਮੀਟਰ ਲੰਬੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਪਹਿਲੇ ਮਾਰਚ 2024 ਵਿੱਚ ਕੀਤਾ ਗਿਆ ਸੀ।

 ਪ੍ਰਧਾਨ ਮੰਤਰੀ ਲਗਭਗ 5,580 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ, ਬਹਾਦੁਰਗੜ੍ਹ ਅਤੇ ਸੋਨੀਪਤ ਦੇ ਲਈ ਨਵੇਂ ਸੰਪਰਕ ਮਾਰਗਾਂ ਦੇ ਨਾਲ, ਸ਼ਹਿਰੀ ਵਿਸਤਾਰ ਰੋਡ-II (ਯੂਈਆਰ-II) ਦੇ ਅਲੀਪੁਰ ਤੋਂ ਢਿੰਚਾਊ ਕਲਾਂ (Alipur to Dichaon Kalan) ਹਿੱਸੇ ਦਾ ਵੀ ਉਦਘਾਟਨ ਕਰਨਗੇ। ਇਸ ਨਾਲ ਦਿੱਲੀ ਦੇ ਅੰਦਰੂਨੀ ਅਤੇ ਬਾਹਰੀ ਰਿੰਗ ਰੋਡ ਅਤੇ ਮੁਕਰਬਾ ਚੌਕ, ਧੌਲਾ ਕੂਆਂ ਅਤੇ ਐੱਨਐੱਚ-09 ਜਿਹੇ ਵਿਅਸਤ ਸਥਾਨਾਂ ‘ਤੇ ਟ੍ਰੈਫਿਕ ਸੁਗਮ ਹੋਵੇਗੀ। ਨਵੇਂ ਮਾਰਗ ਨਾਲ ਬਹਾਦੁਰਗੜ੍ਹ ਅਤੇ ਸੋਨੀਪਤ ਤੱਕ ਸਿੱਧੀ ਪਹੁੰਚ ਹੋਵੇਗੀ, ਉਦਯੋਗਿਕ ਸੰਪਰਕ ਵਿੱਚ ਸੁਧਾਰ ਹੋਵੇਗਾ, ਸ਼ਹਿਰੀ ਟ੍ਰੈਫਿਕ ਘੱਟ ਹੋਵੇਗੀ ਅਤੇ ਐੱਨਸੀਆਰ(NCR) ਵਿੱਚ ਮਾਲ ਦੀ ਆਵਾਜਾਈ (goods movement) ਵਿੱਚ ਤੇਜ਼ੀ ਆਵੇਗੀ।

***

ਐੱਮਜੇਪੀਐੱਸ/ਐੱਸਆਰ


(Release ID: 2157157)