ਪ੍ਰਧਾਨ ਮੰਤਰੀ ਦਫਤਰ
azadi ka amrit mahotsav

79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 AUG 2025 12:29PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ  ਹੈ। ਆਜ਼ਾਦੀ ਦਾ ਇਹ ਪੁਰਬ  ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸੰਨ 1947 ਵਿੱਚ ਅਨੰਤ ਸੰਭਾਵਨਾਵਾਂ ਦੇ ਨਾਲ, ਕੋਟਿ-ਕੋਟਿ ਭੁਜਾਵਾਂ ਦੀ ਸਮਰੱਥਾ ਦੇ ਨਾਲ, ਸਾਡਾ ਦੇਸ਼ ਆਜ਼ਾਦ ਹੋਇਆ। ਦੇਸ਼ ਦੀਆਂ ਆਕਾਂਖਿਆਵਾਂ ਉਡਾਣਾਂ ਭਰ ਰਹੀਆਂ ਸਨ, ਲੇਕਿਨ ਚੁਣੌਤੀਆਂ ਉਸ ਤੋਂ ਵੀ ਕੁਝ ਜ਼ਿਆਦਾ ਸਨ। ਪੂਜਯ ਬਾਪੂ ਦੇ ਸਿਧਾਂਤਾਂ ‘ਤੇ ਚਲਦੇ  ਹੋਏ, ਸੰਵਿਧਾਨ ਸਭਾ ਦੇ ਮੈਂਬਰਾਂ ਨੇ ਇੱਕ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਈ। ਭਾਰਤ ਦਾ ਸੰਵਿਧਾਨ ਜਦੋਂ 75 ਵਰ੍ਹਿਆਂ ਤੋਂ ਇੱਕ ਪ੍ਰਕਾਸ਼ ਥੰਮ੍ਹ ਬਣ ਕੇ ਸਾਨੂੰ ਮਾਰਗ ਦਿਖਾਉਂਦਾ ਰਿਹਾ ਹੈ। ਭਾਰਤ ਦੇ ਸੰਵਿਧਾਨ ਨਿਰਮਾਤਾ ਅਨੇਕ ਵਿਦ ਮਹਾਪੁਰਸ਼ ਡਾ. ਰਾਜੇਂਦਰ ਪ੍ਰਸਾਦ, ਬਾਬਾ ਸਾਹੇਬ ਅੰਬੇਡਕਰ, ਪੰਡਿਤ ਨਹਿਰੂ, ਸਰਦਾਰ ਵੱਲਭਭਾਈ ਪਟੇਲ, ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ, ਇਤਨਾ ਹੀ ਨਹੀਂ ਸਾਡੀ ਨਾਰੀ ਸ਼ਕਤੀ ਦਾ ਵੀ ਯੋਗਦਾਨ ਘੱਟ ਨਹੀਂ ਸੀ। ਹੰਸਾ ਮਹਿਤਾ ਜੀ, ਦਕਸ਼ਯਾਨੀ ਵੇਲਾਯੁੱਧਨ ਜਿਹੀਆਂ ਵਿਦਵਾਨਾਂ ਨੇ ਵੀ ਭਾਰਤ ਦੇ ਸੰਵਿਧਾਨ ਨੂੰ ਸਸ਼ਕਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਸੀ। ਮੈਂ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ ਦਾ ਮਾਰਗਦਰਸ਼ਨ ਕਰਨ ਵਾਲੇ, ਦੇਸ਼ ਨੂੰ ਦਿਸ਼ਾ ਦੇਣ ਵਾਲੇ, ਸੰਵਿਧਾਨ ਦੇ ਨਿਰਮਾਤਾਵਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਵੀ ਮਨਾ ਰਹੇ ਹਾਂ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਭਾਰਤ ਦੇ ਸੰਵਿਧਾਨ ਦੇ ਲਈ ਬਲੀਦਾਨ ਦੇਣ ਵਾਲੇ ਦੇਸ਼ ਦੇ ਪਹਿਲੇ ਮਹਾਪੁਰਸ਼ ਸਨ। ਸੰਵਿਧਾਨ ਦੇ ਲਈ ਬਲੀਦਾਨ, ਧਾਰਾ 370 ਦੀ ਦੀਵਾਰ ਗਿਰਾ ਕੇ, ਇੱਕ ਦੇਸ਼ ਇੱਕ ਸੰਵਿਧਾਨ ਦੇ ਮੰਤਰ ਨੂੰ ਜਦੋਂ ਅਸੀਂ ਸਾਕਾਰ ਕੀਤਾ, ਤਾਂ ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਲਾਲ ਕਿਲੇ 'ਤੇ ਅੱਜ ਕਈ ਵਿਸ਼ੇਸ਼ ਮਹਾਨੁਭਾਵ ਉਪਸਥਿਤ ਹਨ, ਦੂਰ-ਦਰਾਜ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਹਨ, ਡ੍ਰੋਨ ਦੀਦੀ ਦੇ ਪ੍ਰਤੀਨਿਧੀ ਹਨ, ਲਖਪਤੀ ਦੀਦੀ ਦੇ ਪ੍ਰਤੀਨਿਧੀ ਹਨ, ਖੇਡ ਜਗਤ ਨਾਲ ਜੁੜੇ ਲੋਕ ਹਨ, ਰਾਸ਼ਟਰ ਜੀਵਨ ਵਿੱਚ ਕੁਝ ਨਾ ਕੁਝ ਦੇਣ ਵਾਲੇ ਇਹ ਮਹਾਨੁਭਾਵ ਉਪਸਥਿਤ ਹਨ, ਇੱਕ ਪ੍ਰਕਾਰ ਨਾਲ ਇੱਥੇ ਮੇਰੀਆਂ ਅੱਖਾਂ ਦੇ ਸਾਹਮਣੇ, ਮੈਂ ਲਘੂ ਭਾਰਤ ਦੇ ਦਰਸ਼ਨ ਕਰ ਰਿਹਾ ਹਾਂ ਅਤੇ ਟੈਕਨੋਲੋਜੀ  ਦੇ ਜ਼ਰੀਏ ਵਿਸ਼ਾਲ ਭਾਰਤ ਦੇ ਨਾਲ ਵੀ ਅੱਜ  ਲਾਲ ਕਿਲਾ ਜੁੜਿਆ ਹੋਇਆ ਹੈ। ਮੈਂ ਆਜ਼ਾਦੀ ਦੇ ਇਸ ਮਹਾਪੁਰਬ 'ਤੇ  ਦੇਸ਼ਵਾਸੀਆਂ ਦਾ, ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤ ਪ੍ਰੇਮੀਆਂ ਦਾ, ਸਾਡੇ ਮਿੱਤਰਾਂ ਦਾ, ਹਿਰਦੇ  ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ,

ਪ੍ਰਕ੍ਰਿਤੀ ਸਾਡੀ ਸਭ ਦੀ ਪਰੀਖਿਆ ਲੈ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਪ੍ਰਾਕ੍ਰਿਤਿਕ ਆਫ਼ਤਾਂ, ਜ਼ਮੀਨ ਖਿਸਕਣ, ਬੱਦਲ ਫਟਣ ਜਿਹੀਆਂ ਬਹੁਤ ਸਾਰੀਆਂ ਆਫ਼ਤਾਂ ਅਸੀਂ ਝੱਲ ਰਹੇ ਹਾਂ। ਪੀੜਿਤਾਂ ਦੇ ਨਾਲ ਸਾਡੀ ਸੰਵੇਦਨਾ ਹੈ, ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਮਿਲ ਕੇ ਬਚਾਅ ਦੇ ਕੰਮ, ਰਾਹਤ ਦੇ ਕੰਮ, ਪੁਨਰਵਾਸ ਦੇ ਕੰਮ ਪੂਰੀ ਸ਼ਕਤੀ (ਨਾਲ ਜੁਟੇ ਹੋਏ ਹਨ) ਕਰ ਰਹੀਆਂ ਹਨ।

ਸਾਥੀਓ,

ਅੱਜ 15 ਅਗਸਤ ਦਾ ਇੱਕ ਵਿਸ਼ੇਸ਼ ਮਹੱਤਵ ਵੀ ਮੈਂ ਦੇਖ ਰਿਹਾ ਹਾਂ। ਮੈਨੂੰ ਬਹੁਤ ਗਰਵ (ਮਾਣ) ਹੋ ਰਿਹਾ ਹੈ, ਅੱਜ ਮੈਨੂੰ ਲਾਲ ਕਿਲੇ ਦੇ ਫ਼ਸੀਲ ਤੋਂ ਅਪ੍ਰੇਸ਼ਨ ਸਿੰਦੂਰ ਦੇ ਵੀਰ ਜਾਂਬਾਜ਼ਾਂ ਨੂੰ ਸਲੂਟ ਕਰਨ ਦਾ ਅਵਸਰ ਮਿਲਿਆ ਹੈ। ਸਾਡੇ ਵੀਰ ਜਾਂਬਾਜ਼ ਸੈਨਿਕਾਂ ਨੇ, ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਸੀਮਾ ਪਾਰ ਤੋਂ ਆਤੰਕੀਆਂ ਨੇ ਆ ਕੇ ਜਿਸ ਪ੍ਰਕਾਰ ਦਾ ਕਤਲੇਆਮ ਕੀਤਾ, ਧਰਮ ਪੁੱਛ-ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ, ਪਤਨੀ ਦੇ ਸਾਹਮਣੇ ਪਤੀ ਨੂੰ ਗੋਲੀਆਂ ਦਿੱਤੀਆਂ(ਮਾਰੀਆਂ), ਬੱਚਿਆਂ ਦੇ ਸਾਹਮਣੇ ਆਪਣੇ (ਉਨ੍ਹਾਂ ਦੇ) ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪੂਰਾ ਹਿੰਦੁਸਤਾਨ ਆਕ੍ਰੋਸ਼  ਨਾਲ ਭਰਿਆ ਹੋਇਆ ਸੀ, ਪੂਰਾ ਵਿਸ਼ਵ ਵੀ ਇਸ ਪ੍ਰਕਾਰ ਦੇ ਸੰਹਾਰ ਤੋਂ ਚੌਂਕ ਗਿਆ ਸੀ।

ਮੇਰੇ ਪਿਆਰੇ ਦੇਸ਼ਵਾਸੀਓ,

ਅਪ੍ਰੇਸ਼ਨ ਸਿੰਦੂਰ ਉਸੇ ਆਕ੍ਰੋਸ਼ ਦੀ ਅਭਿਵਿਅਕਤੀ ਹੈ। 22 ਤਾਰੀਖ ਦੇ ਬਾਅਦ ਅਸੀਂ ਸਾਡੀ ਸੈਨਾ ਨੂੰ ਖੁੱਲ੍ਹੀ ਛੂਟ ਦੇ ਦਿੱਤੀ। ਰਣਨੀਤੀ ਉਹ ਤੈ ਕਰਨ, ਲਕਸ਼ ਉਹ ਤੈ ਕਰਨ, ਸਮਾਂ ਵੀ ਉਹ ਚੁਣਨ ਅਤੇ ਸਾਡੀ ਸੈਨਾ ਨੇ ਉਹ ਕਰਕੇ ਦਿਖਾਇਆ, ਜੋ ਕਈ ਦਹਾਕਿਆਂ ਤੱਕ ਕਦੇ ਨਹੀਂ ਹੋਇਆ ਸੀ। ਸੈਂਕੜੋਂ ਕਿਲੋਮੀਟਰ ਦੁਸ਼ਮਣ ਦੀ ਧਰਤੀ 'ਤੇ ਘੁਸ ਕਰ ਕੇ ਆਤੰਕੀ ਹੈਡਕੁਆਰਟਰਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਆਤੰਕੀ ਇਮਾਰਤਾਂ ਨੂੰ ਖੰਡਰ ਬਣਾ ਦਿੱਤਾ। ਪਾਕਿਸਤਾਨ ਦੀ ਨੀਂਦ ਅਜੇ ਵੀ ਉਡੀ ਹੋਈ ਹੈ। ਪਾਕਿਸਤਾਨ ਵਿੱਚ ਹੋਈ ਤਬਾਹੀ ਇਤਨੀ ਬੜੀ ਹੈ ਕਿ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਨਵੀਆਂ-ਨਵੀਆਂ ਜਾਣਕਾਰੀਆਂ ਆ ਰਹੀਆਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡਾ ਦੇਸ਼ ਕਈ ਦਹਾਕਿਆਂ ਤੋਂ ਆਤੰਕ ਨੂੰ ਝੱਲਦਾ ਆਇਆ ਹੈ। ਦੇਸ਼ ਦੇ ਸੀਨੇ ਨੂੰ ਛਲਨੀ ਕਰ ਦਿੱਤਾ ਗਿਆ ਹੈ। ਹੁਣ ਅਸੀਂ ਇੱਕ ਨਿਊ ਨਾਰਮਲ ਸਥਾਪਿਤ ਕੀਤਾ, ਆਤੰਕ ਨੂੰ ਅਤੇ ਆਤੰਕੀ ਨੂੰ ਪਾਲਣ-ਪੋਸਣ ਵਾਲਿਆਂ ਨੂੰ, ਆਤੰਕੀਆਂ ਨੂੰ ਤਾਕਤ ਦੇਣ ਵਾਲਿਆਂ ਨੂੰ, ਹੁਣ ਅਸੀਂ ਅਲੱਗ-ਅਲੱਗ ਨਹੀਂ ਮੰਨਾਂਗੇ। ਉਹ ਮਾਨਵਤਾ ਦੇ ਸਮਾਨ ਦੁਸ਼ਮਣ ਹੈ, ਉਨ੍ਹਾਂ ਦੇ ਦਰਮਿਆਨ ਕੋਈ ਫਰਕ ਨਹੀਂ ਹੈ। ਹੁਣ ਭਾਰਤ ਨੇ ਤੈ ਕਰ ਲਿਆ ਹੈ, ਕਿ ਇਨਾਂ ਨਿਊਕਲੀਅਰ ਦੀਆਂ ਧਮਕੀਆਂ ਨੂੰ ਹੁਣ ਅਸੀਂ ਸਹਿਣ ਵਾਲੇ ਨਹੀਂ ਹਾਂ, ਨਿਊਕਲੀਅਰ ਬਲੈਕਮੇਲ ਲੰਬੇ ਅਰਸੇ ਤੋਂ ਚਲਿਆ ਆਇਆ ਹੈ, ਹੁਣ ਉਹ ਬਲੈਕਮੇਲ ਨਹੀਂ ਸਹਿਆ ਜਾਵੇਗਾ। ਅੱਗੇ ਵੀ ਅਗਰ ਦੁਸ਼ਮਣਾਂ ਨੇ ਕੋਸ਼ਿਸ਼ ਜਾਰੀ ਰੱਖੀ, ਸਾਡੀ ਸੈਨਾ ਤੈ ਕਰੇਗੀ, ਸੈਨਾ ਦੀਆਂ ਸ਼ਰਤਾਂ ‘ਤੇ, ਸੈਨਾ ਜੋ ਸਮਾਂ ਨਿਰਧਾਰਿਤ ਕਰੇ ਉਸ ਸਮੇਂ 'ਤੇ, ਸੈਨਾ ਜੋ ਤੌਰ-ਤਰੀਕੇ ਨਾਲ ਤੈ ਕਰੇ ਉਸ ਤੌਰ-ਤਰੀਕੇ ਨਾਲ, ਸੈਨਾ ਜੋ ਲਕਸ਼ ਤੈ ਕਰੇ ਉਸ ਲਕਸ਼ ਨੂੰ ਹੁਣ ਅਸੀਂ ਅਮਲ ਵਿੱਚ ਲਿਆ ਕੇ ਰਹਿਣ ਵਾਲੇ ਹਾਂ। ਅਸੀਂ ਮੂੰਹ ਤੋੜ ਜਵਾਬ ਦੇਵਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਭਾਰਤ ਨੇ ਤੈ ਕਰ ਲਿਆ ਹੈ, ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ। ਹੁਣ ਦੇਸ਼ਵਾਸੀਆਂ ਨੂੰ ਭਲੀ-ਭਾਂਤ ਪਤਾ ਚਲਿਆ ਹੈ ਕਿ ਸਿੰਧੂ  ਦਾ ਸਮਝੌਤਾ ਕਿਤਨਾ ਅਨਿਆਂਪੂਰਨ ਹੈ, ਕਿੰਨਾ ਇੱਕਤਰਫ਼ਾ ਹੈ। ਭਾਰਤ ਤੋਂ ਨਿਕਲਦੀਆਂ ਨਦੀਆਂ ਦਾ ਪਾਣੀ, ਦੁਸ਼ਮਣਾਂ ਦੇ ਖੇਤ ਨੂੰ ਸਿੰਚ ਰਿਹਾ ਹੈ ਅਤੇ ਮੇਰੇ ਦੇਸ਼ ਦੇ ਕਿਸਾਨ, ਮੇਰੇ ਦੇਸ਼ ਦੀ ਧਰਤੀ ਪਾਣੀ ਤੋਂ ਬਿਨਾ ਪਿਆਸੀ ਹੈ। ਇਹ ਅਜਿਹਾ ਸਮਝੌਤਾ ਸੀ, ਜਿਸ ਨੇ ਪਿਛਲੇ 7 ਦਹਾਕੇ ਤੋਂ ਮੇਰੇ ਦੇਸ਼ ਦੇ ਕਿਸਾਨਾਂ ਦਾ ਅਕਲਪਨੀ ਨੁਕਸਾਨ ਕੀਤਾ ਹੈ। ਹੁਣ ਹਿੰਦੁਸਤਾਨ ਦੇ ਹੱਕ ਦਾ ਜੋ ਪਾਣੀ ਹੈ  ਉਸ 'ਤੇ ਅਧਿਕਾਰ ਸਿਰਫ਼ ਅਤੇ ਸਿਰਫ਼ ਹਿੰਦੁਸਤਾਨ ਦਾ ਹੈ, ਹਿੰਦੁਸਤਾਨ ਦੇ ਕਿਸਾਨਾਂ ਦਾ ਹੈ। ਭਾਰਤ ਕਤਈ ਸਿੰਧੂ ਸਮਝੌਤੇ ਨੂੰ, ਉਸ ਸਰੂਪ ਨੂੰ ਦਹਾਕਿਆਂ ਤੱਕ ਸਹਿਆ ਹੈ, ਉਸ ਸਰੂਪ ਨੂੰ ਅੱਗੇ ਨਹੀਂ ਸਹਿਆ ਜਾਵੇਗਾ। ਕਿਸਾਨ ਹਿਤ ਵਿੱਚ, ਰਾਸ਼ਟਰ ਹਿਤ ਵਿੱਚ, ਇਹ ਸਮਝੌਤਾ ਸਾਨੂੰ ਮਨਜ਼ੂਰ ਨਹੀਂ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਆਜ਼ਾਦੀ ਦੇ ਲਈ ਅਣਗਿਣਤ ਲੋਕਾਂ ਨੇ ਬਲੀਦਾਨ ਦਿੱਤੇ, ਆਪਣੀ ਪੂਰੀ ਜਵਾਨੀ ਖਪਾ ਦਿੱਤੀ, ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਗੁਜਾਰੀ ਹੈ, ਫਾਂਸੀ ਦੇ ਤਖ਼ਤੇ 'ਤੇ ਲਟਕੇ ਹਨ, ਕੁਝ ਲੈਣ, ਪਾਉਣ(ਪ੍ਰਾਪਤ ਕਰਨ) ਬਣਨ ਦੇ ਲਈ ਨਹੀਂ, ਮਾਂ ਭਾਰਤੀ ਦੇ ਸਵੈਅਭਿਮਾਨ ਦੇ ਲਈ, ਕੋਟਿ-ਕੋਟਿ ਜਨਾਂ ਦੀ ਆਜ਼ਾਦੀ ਦੇ ਲਈ, ਗ਼ੁਲਾਮੀ  ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਲਈ ਅਤੇ ਮਨ ਵਿੱਚ ਇੱਕ ਭਾਵ ਹੀ ਸੀ, ਸਵੈਅਭਿਮਾਨ।

ਸਾਥੀਓ,

ਗ਼ੁਲਾਮੀ  ਨੇ ਸਾਨੂੰ ਨਿਰਧਨ ਬਣਾ ਦਿੱਤਾ, ਗ਼ੁਲਾਮੀ  ਨੇ ਸਾਨੂੰ ਨਿਰਭਰ ਵੀ ਬਣਾ ਦਿੱਤਾ, ਹੋਰਾਂ ‘ਤੇ ਸਾਡੀ ਨਿਰਭਰਤਾ ਵਧਦੀ ਗਈ। ਅਸੀਂ ਸਭ ਜਾਣਦੇ ਹਾਂ, ਆਜ਼ਾਦੀ ਦੇ ਬਾਅਦ ਕੋਟਿ-ਕੋਟਿ ਜਨਾਂ ਦੇ ਪੇਟ ਭਰਨਾ ਬੜੀ ਚੁਣੌਤੀ ਸੀ, ਅਤੇ ਇਹੀ ਮੇਰੇ ਦੇਸ਼ ਦੇ ਕਿਸਾਨ ਹਨ ਜਿਨ੍ਹਾਂ ਨੇ ਖੂਨ ਪਸੀਨਾ ਇੱਕ ਕਰਕੇ ਦੇਸ਼ ਦੇ ਅੰਨ ਦੇ ਭੰਡਾਰ ਭਰ ਦਿੱਤੇ। ਅਨਾਜ ਦੇ ਸਬੰਧ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾ ਦਿੱਤਾ। ਇੱਕ ਰਾਸ਼ਟਰ ਦੇ ਲਈ ਆਤਮਸਨਮਾਨ ਦੀ ਸਭ ਤੋਂ ਬੜੀ ਕਸੌਟੀ ਅੱਜ ਵੀ ਉਸ ਦੀ ਆਤਮਨਿਰਭਰਤਾ ਹੈ।

ਅਤੇ ਮੇਰੇ ਪਿਆਰੇ ਦੇਸ਼ਵਾਸੀਓ,

ਵਿਕਸਿਤ ਭਾਰਤ ਦਾ ਅਧਾਰ ਵੀ ਹੈ ਆਤਮਨਿਰਭਰ ਭਾਰਤ। ਜੋ ਦੂਸਰਿਆਂ ‘ਤੇ ਜ਼ਿਆਦਾ ਨਿਰਭਰ ਰਹਿੰਦਾ ਹੈ, ਉਸ ਦੀ ਆਜ਼ਾਦੀ ‘ਤੇ ਉਤਨਾ ਹੀ ਬੜਾ ਪ੍ਰਸ਼ਨ ਚਿੰਨ੍ਹ ਲਗ ਜਾਂਦਾ ਹੈ ਅਤੇ ਦੁਰਭਾਗ ਤਾਂ ਤਦ ਬਣ ਜਾਂਦਾ ਹੈ, ਜਦੋਂ ਨਿਰਭਰਤਾ ਦੀ ਆਦਤ ਲਗ ਜਾਵੇ, ਪਤਾ ਹੀ ਨਾ ਚਲੇ, ਅਸੀਂ ਕਦੋਂ ਆਤਮਨਿਰਭਰਤਾ ਛੱਡ ਰਹੇ ਹਾਂ ਅਤੇ ਕਦੋਂ ਕਿਸੇ ਦੇ ਨਿਰਭਰ ਹੋ ਜਾਂਦੇ ਹਾਂ, ਇਹ ਆਦਤ ਖ਼ਤਰੇ ਤੋਂ ਖਾਲੀ ਨਹੀਂ ਹੈ, ਅਤੇ ਇਸ ਲਈ ਪ੍ਰਤੀਪਲ ਜਾਗਰੂਕ ਰਹਿਣਾ ਪੈਂਦਾ ਹੈ ਆਤਮਨਿਰਭਰ ਹੋਣ ਦੇ ਲਈ।

ਅਤੇ ਮੇਰੇ ਪਿਆਰੇ ਦੇਸ਼ਵਾਸੀਓ,

ਆਤਮਨਿਰਭਰਤਾ ਦਾ ਨਾਤਾ ਸਿਰਫ਼ ਆਯਾਤ ਅਤੇ ਨਿਰਯਾਤ, ਰੁਪਇਆ,ਪੈਸਾ, ਪਾਊਂਡ, ਡਾਲਰ, ਇੱਥੋਂ ਤੱਕ ਸੀਮਿਤ ਨਹੀਂ ਹੈ, ਇਤਨਾ ਸੀਮਿਤ ਅਰਥ ਉਸ ਦਾ ਨਹੀਂ ਹੈ। ਆਤਮਨਿਰਭਰਤਾ ਦਾ ਨਾਤਾ ਸਾਡੀ ਸਮਰੱਥਾ ਨਾਲ ਜੁੜਿਆ ਹੋਇਆ ਹੈ ਅਤੇ ਜਦੋਂ ਆਤਮਨਿਰਭਤਾ ਖ਼ਤਮ ਹੋਣ ਲਗਦੀ ਹੈ, ਤਾਂ ਸਮਰੱਥਾ  ਵੀ ਨਿਰੰਤਰ ਖੀਣ ਹੁੰਦੀ ਜਾਂਦੀ ਹੈ ਅਤੇ ਇਸ ਲਈ ਸਾਡੀ ਸਮਰੱਥਾ ਨੂੰ ਬਚਾਈ ਰੱਖਣ, ਬਣਾਈ ਰੱਖਣ ਅਤੇ ਵਧਾਈ ਰੱਖਣ ਦੇ ਲਈ, ਆਤਮਨਿਰਭਰ ਹੋਣਾ ਬਹੁਤ ਜ਼ਰੂਰੀ ਹੈ!

ਸਾਥੀਓ,

ਅਸੀਂ ਅਪ੍ਰੇਸ਼ਨ ਸਿੰਦੂਰ ਵਿੱਚ ਦੇਖਿਆ ਹੈ, ਮੇਡ ਇਨ ਇੰਡੀਆ ਦੀ ਕਮਾਲ ਕੀ ਸੀ। ਦੁਸ਼ਮਣ ਨੂੰ ਪਤਾ ਤੱਕ ਨਹੀਂ ਚਲਿਆ, ਕਿ ਕਿਹੜੇ ਸ਼ਸਤਰ-ਅਸਤਰ ਹਨ, ਇਹ ਕਿਹੜੀ ਸਮਰੱਥਾ ਹੈ, ਜੋ ਪਲਕ ਭਰ ਵਿੱਚ ਉਨ੍ਹਾਂ ਨੂੰ ਨਸ਼ਟ ਕਰ ਰਹੀ ਹੈ। ਸੋਚੋ ਅਗਰ ਅਸੀਂ ਆਤਮਨਿਰਭਰ ਨਾ ਹੁੰਦੇ, ਤਾਂ ਕੀ ਅਪ੍ਰੇਸ਼ਨ ਸਿੰਦੂਰ ਇਤਨੀ ਤੇਜ਼ ਗਤੀ ਨਾਲ ਅਸੀਂ ਕਰ ਪਾਉਂਦੇ, ਪਤਾ ਨਹੀਂ ਕੌਣ ਸਪਲਾਈ ਦੇਵੇਗਾ ਨਹੀਂ ਦੇਵੇਗਾ, ਸਾਜ਼ੋ ਸਮਾਨ ਮਿਲੇਗਾ ਨਹੀਂ ਮਿਲੇਗਾ, ਇਸੇ ਦੇ ਚਿੰਤਾ ਬਣੀ ਰਹਿੰਦੀ। ਲੇਕਿਨ ਸਾਨੂੰ ਮੇਡ ਇਨ ਇੰਡੀਆ ਦੀ ਸ਼ਕਤੀ ਸਾਡੇ ਹੱਥ ਵਿੱਚ ਸੀ, ਸੈਨਾ ਦੇ ਹੱਥ ਵਿੱਚ ਸੀ, ਇਸ ਲਈ ਬਿਨਾ ਚਿੰਤਾ, ਬਿਨਾ ਰੁਕਾਵਟ, ਬਿਨਾ ਹਿਚਕਿਚਾਹਟ, ਸਾਡੀ ਸੈਨਾ ਆਪਣਾ ਪਰਾਕ੍ਰਮ ਕਰਦੀ ਰਹੀ ਅਤੇ ਇਹ ਪਿਛਲੇ 10 ਸਾਲ ਤੋਂ ਲਗਾਤਾਰ ਡਿਫੈਂਸ ਦੇ ਖੇਤਰ ਵਿੱਚ ਆਤਮਨਿਰਭਰਤਾ ‘ਤੇ ਅਸੀਂ ਇੱਕ ਮਿਸਨ ਲੈ ਕੇ ਚਲੇ ਹਾਂ, ਉਸ ਦੇ ਨਤੀਜੇ ਅੱਜ ਨਜ਼ਰ ਆ ਰਹੇ ਹਨ।

ਸਾਥੀਓ,

ਮੈਂ ਇੱਕ ਹੋਰ ਵਿਸ਼ੇ ‘ਤੇ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ। ਇਸ ਬਾਤ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ, ਕਿ 21ਵੀਂ ਸਦੀ ਟੈਕਨੋਲੋਜੀ ਡ੍ਰਿਵਨ ਸੈਂਚੁਰੀ ਹੈ ਅਤੇ ਜਦੋਂ ਟੈਕਨੋਲੋਜੀ ਡ੍ਰਿਵਨ ਹੈ ਅਤੇ ਇਤਿਹਾਸ ਦੀ ਤਰਫ਼ ਨਜ਼ਰ ਕਰੀਏ ਤਾਂ ਪਤਾ ਹੈ ਇਤਿਹਾਸ ਗਵਾਹ ਹੈ, ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਟੈਕਨੋਲੋਜੀ ਵਿੱਚ ਮੁਹਾਰਤ ਹਾਸਲ ਕੀਤੀ, ਉਹ ਦੇਸ਼ ਵਿਕਾਸ ਦੀਆਂ ਉਚਾਈਆਂ ਨੂੰ ਪਾਰ ਕਰ ਗਏ, ਸਿਖਰ ‘ਤੇ ਪਹੁੰਚ ਗਏ, ਆਰਥਿਕ ਸ਼ਕਤੀ ਨਵੇਂ ਪੈਮਾਨੇ ‘ਤੇ ਪਹੁੰਚਦੀ ਹੈ। ਅਸੀਂ ਜਦੋਂ ਟੈਕਨੋਲੋਜੀ ਦੇ ਅਲੱਗ-ਅਲੱਗ ਆਯਾਮਾਂ ਦੀ ਬਾਤ ਕਰਦੇ ਹਾਂ। ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਦਾ ਹਾਂ ਸੈਮੀਕੰਡਕਟਰ ‘ਤੇ, ਉਦਾਹਰਣ ਦੇ ਤੌਰ ‘ਤੇ ਦੱਸਦਾ ਹਾਂ। ਮੈਂ ਇੱਥੇ ਲਾਲ ਕਿਲੇ ਤੋਂ ਕਿਸੇ ਦੀ ਵੀ, ਕਿਸੇ ਸਰਕਾਰ ਦੀ ਆਲੋਚਨਾ ਕਰਨ ਦੇ ਲਈ ਖੜ੍ਹਾ ਨਹੀਂ ਹਾਂ ਅਤੇ ਨਾ ਹੀ ਮੈਂ ਕਰਨਾ ਚਾਹੁੰਦਾ ਹਾਂ, ਲੇਕਿਨ ਦੇਸ਼ ਦੀ ਯੁਵਾ ਪੀੜ੍ਹੀ ਨੂੰ ਜਾਣਕਾਰੀ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ 50-60 ਸਾਲ ਪਹਿਲੇ ਸੈਮੀਕੰਡਕਟਰ ਨੂੰ ਲੈ ਕੇ ਫਾਇਲਾਂ ਸ਼ੁਰੂ ਹੋਈਆਂ। 50-60 ਸਾਲ ਪਹਿਲੇ ਫੈਕਟਰੀ ਦਾ ਵਿਚਾਰ ਚਾਲੂ ਹੋਇਆ। ਆਪ(ਤੁਸੀਂ) ਮੇਰੇ ਨੌਜਵਾਨ ਜਾਣ ਕੇ ਹੈਰਾਨ ਹੋ ਜਾਓਂਗੇ, ਅੱਜ ਸੈਮੀਕੰਡਕਟਰ ਜੋ ਪੂਰੀ ਦੁਨੀਆ ਦੀ ਇੱਕ ਤਾਕਤ ਬਣ ਗਿਆ ਹੈ। 50-60 ਸਾਲ ਪਹਿਲੇ ਉਹ ਵਿਚਾਰ, ਉਹ ਫਾਇਲਾਂ ਅਟਕ ਗਈਆਂ, ਲਟਕ ਗਈਆਂ, ਅਟਕ ਗਈਆਂ, ਸੈਮੀਕੰਡਕਟਰ ਦੇ ਵਿਚਾਰ ਦੀ ਭਰੂਣ ਹੱਤਿਆ ਹੋ ਗਈ, 50-60 ਸਾਲ ਗੁਆ ਦਿੱਤੇ। ਸਾਡੇ ਬਾਅਦ ਕਈ ਦੇਸ਼ ਸੈਮੀਕੰਡਕਟਰ ਵਿੱਚ ਅੱਜ ਮੁਹਾਰਤ ਹਾਸਲ ਕਰਕੇ ਦੁਨੀਆ ਵਿੱਚ ਆਪਣੀ ਤਾਕਤ ਨੂੰ ਪ੍ਰਸਥਾਪਿਤ ਕਰ ਰਹੇ ਹਨ।

ਸਾਥੀਓ,

ਅੱਜ ਅਸੀਂ ਉਸ ਬੋਝ ਤੋਂ ਮੁਕਤ ਹੋ ਕੇ ਮਿਸ਼ਨ ਮੋਡ ਵਿੱਚ ਸੈਮੀਕੰਡਕਟਰ ਦੇ ਕੰਮ ਨੂੰ ਅੱਗੇ ਵਧਾਇਆ ਹੈ। 6 ਅਲੱਗ-ਅਲੱਗ ਸੈਮੀਕੰਡਕਟਰ ਦੇ ਯੂਨਿਟਸ ਜ਼ਮੀਨ ‘ਤੇ ਉਤਰ ਰਹੇ ਹਨ, ਚਾਰ ਨਵੇਂ ਯੂਨਿਟਸ ਨੂੰ ਅਸੀਂ ਆਲਰੈਡੀ ਹਰੀ ਝੰਡੀ ਦਿਖਾ ਦਿੱਤੀ ਹੈ, ਗ੍ਰੀਨ ਸਿਗਨਲ ਦੇ ਦਿੱਤਾ ਹੈ। ਅਤੇ ਦੇਸ਼ਵਾਸੀਆਂ ਅਤੇ ਮੇਰੇ ਖਾਸ ਕਰਕੇ ਨੌਜਵਾਨਾਂ ਅਤੇ ਵਿਸ਼ਵ ਭਰ ਵਿੱਚ ਭਾਰਤ ਦੀ ਟੈਕਨੋਲੋਜੀ ਦੀ ਤਾਕਤ ਨੂੰ ਸਮਝਣ ਵਾਲੇ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ। ਇਸੇ ਵਰ੍ਹੇ ਦੇ ਅੰਤ ਤੱਕ ਮੇਡ ਇਨ ਇੰਡੀਆ ਭਾਰਤ ਦੀਆਂ ਬਣੀਆਂ ਹੋਈਆਂ, ਭਾਰਤ ਵਿੱਚ ਬਣੀਆਂ ਹੋਈਆਂ, ਭਾਰਤ ਦੇ ਲੋਕਾਂ ਦੁਆਰਾ ਬਣਾਈਆਂ ਹੋਈਆਂ ਮੇਡ ਇਨ ਇੰਡੀਆ ਚਿਪਸ, ਬਜ਼ਾਰ ਵਿੱਚ ਆ ਜਾਣਗੀਆਂ। ਮੈਂ ਦੂਸਰੀ ਉਦਾਹਰਣ ਦੇਣਾ ਚਾਹੁੰਦਾ ਹਾਂ, ਹੁਣ ਊਰਜਾ ਦੇ ਖੇਤਰ ਵਿੱਚ ਅਸੀਂ ਸਭ ਜਾਣਦੇ ਹਾਂ, ਕਿ ਅਸੀਂ ਐਨਰਜੀ ਲਈ ਬਹੁਤ ਸਾਰੇ ਦੇਸ਼ਾਂ ‘ਤੇ ਡਿਪੈਂਡੈਂਟ ਹਾਂ, ਪੈਟਰੋਲ ਹੋਵੇ, ਡੀਜ਼ਲ ਹੋਵੇ, ਗੈਸ ਹੋਵੇ, ਲੱਖਾਂ ਕਰੋੜ ਰੁਪਏ ਸਾਨੂੰ ਖਰਚ ਕਰਕੇ ਲਿਆਉਣਾ ਪੈਂਦਾ ਹੈ। ਸਾਨੂੰ ਇਸ ਸੰਕਟ ਤੋਂ ਦੇਸ਼ ਨੂੰ ਆਤਮਨਿਰਭਰ ਬਣਾਉਣਾ, ਊਰਜਾ ਵਿੱਚ ਆਤਮਨਿਰਭਰ ਬਣਾਉਣਾ ਬਹੁਤ ਜ਼ਰੂਰੀ ਹੈ। ਅਸੀਂ ਬੀੜਾ ਉਠਾਇਆ ਅਤੇ 11 ਵਰ੍ਹਿਆਂ ਵਿੱਚ ਸੋਲਰ ਐਨਰਜੀ 30 ਗੁਣਾ ਵਧ ਚੁੱਕੀ ਹੈ। ਅਸੀਂ ਨਵੇਂ-ਨਵੇਂ ਡੈਮ ਬਣਾ ਰਹੇ ਹਾਂ, ਤਾਕਿ ਹਾਈਡ੍ਰੋ ਦਾ ਵਿਸਤਾਰ ਹੋਵੇ ਅਤੇ ਸਾਨੂੰ ਕਲੀਨ ਐਨਰਜੀ ਉਪਲਬਧ ਹੋਵੇ। ਭਾਰਤ ਮਿਸ਼ਨ ਗ੍ਰੀਨ ਹਾਈਡ੍ਰੋਜਨ ਲੈ ਕੇ ਅੱਜ ਹਜ਼ਾਰਾਂ ਕਰੋੜ ਰੁਪਏ ਇਨਵੈਸਟ ਕਰ ਰਿਹਾ ਹੈ। ਭਵਿੱਖ ਦੀ ਊਰਜਾ ਨੂੰ ਧਿਆਨ ਵਿੱਚ ਰੱਖ ਕੇ, ਊਰਜਾ ਦੇ ਖੇਤਰਾਂ ਨੂੰ ਧਿਆਨ ਵਿੱਚ ਰੱਖ ਕੇ, ਭਾਰਤ ਨਿਊਕਲੀਅਰ ਐਨਰਜੀ ‘ਤੇ ਵੀ ਬਹੁਤ ਬੜੇ ਇਨੀਸ਼ਿਏਟਿਵ ਲੈ ਰਿਹਾ ਹੈ। ਨਿਊਕਲੀਅਰ ਐਨਰਜੀ ਵਿੱਚ 10 ਨਵੇਂ ਨਿਊਕਲੀਅਰ ਰਿਐਕਟਰ ਤੇਜ਼ੀ ਨਾਲ ਕੰਮ ਕਰ ਰਹੇ ਹਨ। 2047 ਤੱਕ, ਜੋ ਕਿ ਅਸੀਂ ਵਿਕਸਿਤ ਭਾਰਤ ਦਾ ਲਕਸ਼ ਤੈ ਕੀਤਾ ਹੈ। ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, ਅਸੀਂ ਪਰਮਾਣੂ ਊਰਜਾ ਸਮਰੱਥਾ 10 ਗੁਣਾ ਤੋਂ ਵੀ ਅਧਿਕ ਵਧਾਉਣ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਰਿਫਾਰਮ ਇੱਕ ਨਿਰੰਤਰ ਪ੍ਰਕਿਰਿਆ ਹੈ,ਸਮੇਂ ਅਨੁਕੂਲ ਸਥਿਤੀ ਦੇ ਅਨੁਸਾਰ ਰਿਫਾਰਸਮ ਕਰਦੇ ਜਾਣਾ ਹੁੰਦਾ ਹੈ, ਅਸੀਂ ਨਿਊਕਲੀਅਰ ਐਨਰਜੀ ਦੇ ਖੇਤਰ ਵਿੱਚ ਬਹੁਤ ਬੜੇ ਰਿਫਾਰਮ ਲੈ ਕੇ ਆਏ ਹਾਂ। ਹੁਣ ਅਸੀਂ ਪ੍ਰਾਈਵੇਟ ਸੈਕਟਰ ਦੇ ਲਈ ਵੀ ਪਰਮਾਣੂ ਊਰਜਾ ਨੂੰ ਉਸ ਦੇ ਦੁਆਰ ਖੋਲ੍ਹ ਦਿੱਤੇ ਹਨ, ਅਸੀਂ ਸ਼ਕਤੀ ਨੂੰ ਜੋੜਨਾ ਚਾਹੁੰਦੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਦੁਨੀਆ ਜਦੋਂ ਅੱਜ ਗਲੋਬਲ ਵਾਰਮਿੰਗ ਦੇ ਲਈ ਚਿੰਤਾ ਕਰਦੀ ਹੈ, ਤਦ ਮੈਂ ਵਿਸ਼ਵ ਨੂੰ ਵੀ ਦੱਸਣਾ ਚਾਹੁੰਦਾ ਹਾਂ, ਕਿ ਭਾਰਤ ਨੇ ਤੈ ਕੀਤਾ ਸੀ, ਅਸੀਂ 2030 ਤੱਕ ਕਲੀਨ ਐਨਰਜੀ ਭਾਰਤ ਵਿੱਚ 50% ਪਹੁੰਚਾ ਦੇਵਾਂਗੇ। ਇਹ ਲਕਸ਼ ਸਾਡਾ 2030 ਤੱਕ ਸੀ। ਮੇਰੇ ਦੇਸ਼ਵਾਸੀਆਂ ਦੀ ਸਮਰੱਥਾ ਦੇਖੋ, ਮੇਰੇ ਦੇਸ਼ਵਾਸੀਆਂ ਦੀ ਸੰਕਲਪ ਸ਼ਕਤੀ ਦੇਖੋ, ਮੇਰੇ ਦੇਸ਼ਵਾਸੀਆਂ ਨੂੰ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਨੂੰ ਪੂਰਨ ਕਰਨ ਦੇ ਲਈ ਉਨ੍ਹਾਂ ਦੀ ਦੌੜ ਦੇਖੋ, ਅਸੀਂ ਜੋ ਲਕਸ਼ 2030 ਵਿੱਚ ਤੈ ਕੀਤਾ ਸੀ, ਉਹ  50% ਕਲੀਨ ਐਨਰਜੀ ਦਾ ਲਕਸ਼ 2025 ਵਿੱਚ ਅਸੀਂ ਕਰ ਲਿਆ, 5 ਸਾਲ ਪਹਿਲੇ ਅਸੀਂ ਅਚੀਵ ਕਰ ਲਿਆ। ਕਿਉਂਕਿ ਵਿਸ਼ਵ ਦੇ ਪ੍ਰਤੀ ਵੀ ਅਸੀਂ ਉਤਨੇ ਹੀ ਸੰਵੇਦਨਸ਼ੀਲ ਹਾਂ, ਪ੍ਰਕ੍ਰਿਤੀ ਦੇ ਪ੍ਰਤੀ ਵੀ ਉਤਨੇ ਹੀ ਅਸੀਂ ਜ਼ਿੰਮੇਦਾਰ ਲੋਕ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਬਜਟ ਦਾ ਬਹੁਤ ਬੜਾ ਹਿੱਸਾ ਇਹ ਪੈਟਰੋਲ, ਡੀਜ਼ਲ, ਗੈਸ, ਇਨ੍ਹਾਂ ਸਭ ਨੂੰ ਲਿਆਉਣ ਦੇ ਲਈ ਖਰਚ ਹੁੰਦਾ ਸੀ। ਲੱਖਾਂ ਕਰੋੜ ਰੁਪਏ ਚਲੇ ਜਾਂਦੇ ਸਨ। ਅਗਰ ਅਸੀਂ ਊਰਜਾ ਵਿੱਚ ਡਿਪੈਂਡ ਨਾ ਹੁੰਦੇ ਤਾਂ ਉਹ ਧਨ ਮੇਰੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੇ ਲਈ ਕੰਮ ਆਉਂਦਾ, ਉਹ ਧਨ ਮੇਰੇ ਦੇਸ਼ ਦੇ ਗ਼ਰੀਬਾਂ ਨੂੰ ਗ਼ਰੀਬੀ ਦੇ ਖ਼ਿਲਾਫ਼ ਲੜਾਈ ਲੜਨ ਵਿੱਚ ਕੰਮ ਆਉਂਦਾ, ਉਹ ਧਨ ਮੇਰੇ ਦੇਸ਼ ਦੇ ਕਿਸਾਨਾਂ ਦੇ ਕਲਿਆਣ ਵਿੱਚ ਕੰਮ ਆਉਂਦਾ, ਉਹ ਧਨ ਮੇਰੇ ਦੇਸ਼ ਦੇ ਪਿੰਡ ਦੀਆਂ ਪਰਿਸਥਿਤੀਆਂ ਨੂੰ ਪਲਟਣ ਦੇ ਲਈ ਕੰਮ ਆਉਂਦਾ, ਲੇਕਿਨ ਸਾਨੂੰ ਵਿਦੇਸ਼ਾਂ ਨੂੰ ਦੇਣਾ ਪੈਂਦਾ ਸੀ। ਹੁਣ ਅਸੀਂ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਅਸੀਂ ਹੁਣ ਸਮੁਦਰ ਮੰਥਨ ਦੀ ਤਰਫ਼ ਵੀ ਜਾ ਰਹੇ ਹਾਂ। ਸਾਡੇ ਸਮੁੰਦਰ ਦੇ ਮੰਥਨ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਸਮੁੰਦਰ ਦੇ ਅੰਦਰ ਦੇ ਤੇਲ ਦੇ ਭੰਡਾਰ, ਗੈਸ ਦੇ ਭੰਡਾਰ, ਉਸ ਨੂੰ ਖੋਜਣ ਦੀ ਦਿਸ਼ਾ ਵਿੱਚ ਇੱਕ ਮਿਸ਼ਨ ਮੋਡ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਅਤੇ ਇਸ ਲਈ ਭਾਰਤ ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਇਹ ਊਰਜਾ ਇੰਡੀਪੈਂਡੈਂਟ ਬਣਨ ਦੇ ਲਈ ਇਹ ਸਾਡਾ ਮਹੱਤਵਪੂਰਨ ਐਲਾਨ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਪੂਰਾ ਵਿਸ਼ਵ ਕ੍ਰਿਟੀਕਲ ਮਿਨਰਲ ਨੂੰ ਲੈ ਕੇ ਬਹੁਤ ਹੀ ਸਤਰਕ ਹੋ ਗਿਆ ਹੈ, ਉਸ ਦੀ ਸਮਰੱਥਾ ਨੂੰ ਲੋਕ ਭਲੀ-ਭਾਂਤ ਸਮਝਣ ਲਗੇ ਹਨ। ਕੱਲ੍ਹ ਤੱਕ ਜਿਸ ਤਰਫ਼ ਜ਼ਿਆਦਾ ਧਿਆਨ ਨਹੀਂ ਸੀ, ਉਹ ਅੱਜ ਸੈਂਟਰਲ ਸਟੇਜ ‘ਤੇ ਆ ਗਿਆ ਹੈ। ਸਾਡੇ ਲਈ ਵੀ ਕ੍ਰਿਟੀਕਲ ਮਿਨਰਲਸ ਵਿੱਚ ਆਤਮਨਿਰਭਰਤਾ ਬਹੁਤ ਜ਼ਰੂਰੀ ਹੈ। ਐਨਰਜੀ ਦਾ ਸੈਕਟਰ ਹੋਵੇ, ਇੰਡਸਟ੍ਰੀ ਦਾ ਸੈਕਟਰ ਹੋਵੇ, ਰੱਖਿਆ ਖੇਤਰ ਹੋਵੇ, ਟੈਕਨੋਲੋਜੀ ਦਾ ਹਰ ਖੇਤਰ ਹੋਵੇ, ਅੱਜ ਕ੍ਰਿਟੀਕਲ ਮਿਨਰਲਸ ਦੀ ਟੈਕਨੋਲੋਜੀ ਦੇ ਅੰਦਰ ਬਹੁਤ ਅਹਿਮ ਭੂਮਿਕਾ ਹੈ ਅਤੇ ਇਸ ਲਈ ਨੇਸ਼ਨਲ ਕ੍ਰਿਟੀਕਲ ਮਿਸ਼ਨ ਅਸੀਂ ਲਾਂਚ ਕੀਤਾ ਹੈ, 1200 ਤੋਂ ਅਧਿਕ ਸਥਾਨਾਂ ‘ਤੇ ਖੋਜ ਦਾ ਅਭਿਯਾਨ ਚਲ ਰਿਹਾ ਹੈ, ਅਤੇ ਅਸੀਂ ਕ੍ਰਿਟੀਕਲ ਮਿਨਰਲ ਵਿੱਚ ਵੀ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ

ਸਪੇਸ ਸੈਕਟਰ ਦਾ ਕਮਾਲ ਤਾਂ ਹਰ ਦੇਸ਼ਵਾਸੀ ਦੇਖ ਰਿਹਾ ਹੈ, ਗਰਵ(ਮਾਣ) ਨਾਲ ਭਰਿਆ ਜਾ ਰਿਹਾ ਹੈ। ਅਤੇ ਸਾਡੇ ਗਰੁੱਪ ਕੈਪਟਨ ਸ਼ੁਭਾਂਸੂ ਸ਼ੁਕਲਾ ਸਪੇਸ ਸਟੇਸ਼ਨ ਤੋਂ ਪਰਤ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਹ ਭਾਰਤ ਵੀ ਆ ਰਹੇ ਹਨ। ਅਸੀਂ ਸਪੇਸ ਵਿੱਚ ਵੀ ਆਪਣੇ ਦਮ ‘ਤੇ ਆਤਮਨਿਰਭਰ ਭਾਰਤ ਗਗਨਯਾਨ ਦੀ ਤਿਆਰੀ ਕਰ ਰਹੇ ਹਾਂ। ਅਸੀਂ ਆਪਣੇ ਬਲਬੂਤੇ ‘ਤੇ ਸਾਡਾ ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਅਤੇ ਪਿਛਲੇ ਦਿਨੀਂ ਸਪੇਸ ਵਿੱਚ ਜੋ ਰਿਫਾਰਮ ਕੀਤੇ ਗਏ, ਮੈਨੂੰ ਬਹੁਤ ਗਰਵ(ਮਾਣ)  ਹੋ ਰਿਹਾ ਹੈ, ਮੇਰੇ ਦੇਸ਼ ਦੇ 300 ਤੋਂ ਜ਼ਿਆਦਾ ਸਟਾਰਟਅਪਸ ਹੁਣ ਸਿਰਫ਼ ਅਤੇ ਸਿਰਫ਼ ਸਪੇਸ ਸੈਕਟਰ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ 300 ਸਟਾਰਟਅਪਸ ਵਿੱਚ ਹਜ਼ਾਰਾਂ ਨੌਜਵਾਨ ਪੂਰੀ ਸਮਰੱਥਾ ਨਾਲ ਜੁਟੇ ਹਨ। ਇਹ ਹੈ ਮੇਰੇ ਦੇਸ਼ ਦੇ ਨੌਜਵਾਨਾਂ ਦੀ ਤਾਕਤ ਅਤੇ ਇਹ ਹੈ ਸਾਡਾ ਸਾਡੇ ਦੇਸ਼ ਦੇ ਨੌਜਵਾਨਾਂ ਦੇ ਪ੍ਰਤੀ ਵਿਸ਼ਵਾਸ।

ਮੇਰੇ ਪਿਆਰੇ ਦੇਸ਼ਵਾਸੀਓ

140 ਕਰੋੜ ਭਾਰਤਵਾਸੀ 2047 ਵਿੱਚ ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਵਿਕਸਿਤ ਭਾਰਤ ਦੇ ਸੰਕਲਪ ਨੂੰ ਪਰਿਪੂਰਨ ਕਰਨ ਦੇ ਲਈ ਪੂਰੀ ਤਾਕਤ ਨਾਲ ਜੁਟੇ ਹਨ। ਇਸ ਸੰਕਲਪ ਦੀ ਪੂਰਤੀ ਦੇ ਲਈ ਭਾਰਤ ਅੱਜ ਹਰ ਸੈਕਟਰ ਵਿੱਚ ਆਧੁਨਿਕ ਈਕੋਸਿਸਟਮ ਤਿਆਰ ਕਰ ਰਿਹਾ ਹੈ ਅਤੇ ਆਧੁਨਿਕ ਈਕੋਸਿਸਟਮ ਹਰ ਖੇਤਰ ਵਿੱਚ ਸਾਡੇ ਦੇਸ਼ ਨੂੰ ਆਤਮਨਿਰਭਰ ਬਣਾਵੇਗਾ। ਅੱਜ ਮੇਰਾ ਲਾਲ ਕਿਲੇ ਦੀ ਫ਼ਸੀਲ ਤੋਂ, ਮੇਰੇ ਦੇਸ਼ ਦੇ ਯੁਵਾ ਵਿਗਿਆਨੀਆਂ ਨੂੰ, ਮੇਰੇ ਟੈਲੰਟਡ ਯੂਥ ਨੂੰ, ਮੇਰੇ ਇੰਜੀਨੀਅਰਸ ਨੂੰ ਅਤੇ ਪ੍ਰੋਫੈਸ਼ਨਲਸ ਨੂੰ, ਅਤੇ ਸਰਕਾਰ ਦੇ ਹਰ ਵਿਭਾਗਾਂ ਨੂੰ ਵੀ ਮੇਰਾ ਸੱਦਾ ਹੈ, ਕੀ ਸਾਡੇ ਆਪਣੇ ਮੇਡ ਇਨ ਇੰਡੀਆ ਫਾਈਟਰ ਜੈਟਸ ਲਈ ਜੈਟ ਇੰਜਣ ਸਾਡਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਅਸੀਂ ਫਾਰਮਾ ਆਵ੍ ਦ ਵਰਲਡ ਮੰਨੇ ਜਾਂਦੇ ਹਾਂ। ਵੈਕਸੀਨ ਵਿੱਚ ਅਸੀਂ ਨਵੇਂ–ਨਵੇਂ ਵਿਕਰਮ ਸਥਾਪਿਤ ਕਰਦੇ ਹਾਂ, ਲੇਕਿਨ ਕੀ ਸਮੇਂ ਦੀ ਮੰਗ ਨਹੀਂ ਹੈ, ਕਿ ਅਸੀਂ ਰਿਸਰਚ ਅਤੇ ਡਿਵੈਲਪਮੈਂਟ ਵਿੱਚ ਹੋਰ ਤਾਕਤ ਲਗਾਈਏ, ਸਾਡੇ ਆਪਣੇ ਪੇਟੈਂਟ ਹੋਣ, ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਮਾਨਵ ਜਾਤੀ ਦੇ ਕਲਿਆਣ ਦੀਆਂ ਸਸਤੀਆਂ ਤੋਂ ਸਸਤੀਆਂ ਅਤੇ ਸਭ ਤੋਂ ਕਾਰਗਰ ਨਵੀਆਂ–ਨਵੀਆਂ ਦਵਾਈਆਂ ਦੀ ਖੋਜ ਹੋਵੇ, ਅਤੇ ਸੰਕਟ ਵਿੱਚ ਸਾਇਡ ਇਫੈਕਟ ਤੋਂ ਬਿਨਾ ਮਾਨਵ ਜਾਤੀ ਦੇ ਕਲਿਆਣ ਵਿੱਚ ਕੰਮ ਆਵੇ, BioE3 ਪਾਲਿਸੀ ਭਾਰਤ ਸਰਕਾਰ ਨੇ ਬਣਾਈ ਹੈ, ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿੰਦਾ ਹਾਂ ਆਓ, BioE3 ਪਾਲਿਸੀ ਦਾ ਅਧਿਐਨ ਕਰਕੇ ਆਪ (ਤੁਸੀਂ) ਕਦਮ ਉਠਾਓ, ਦੇਸ਼ ਦਾ ਭਾਗ ਬਦਲਣਾ ਹੈ, ਤੁਹਾਡਾ ਸਹਿਯੋਗ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਆਈਟੀ ਦਾ ਯੁਗ ਹੈ, ਡੇਟਾ ਦੀ ਤਾਕਤ ਹੈ ਕੀ ਸਮੇਂ ਦੀ ਮੰਗ ਨਹੀਂ ਹੈ? ਅਪਰੇਟਿੰਗ ਸਿਸਟਮ ਤੋਂ ਲੈ ਕੇ ਸਾਇਬਰ ਸੁਰੱਖਿਆ ਤੱਕ, ਡੀਪ ਟੈੱਕ ਤੋਂ ਲੈ ਕੇ ਆਰਟੀਫਿਸ਼ਲ ਇੰਟੈਲੀਜੈਂਸ ਤੱਕ, ਸਾਰੀਆਂ ਚੀਜ਼ਾਂ ਸਾਡੀਆਂ ਆਪਣੀਆਂ ਹੋਣ, ਜਿਸ ‘ਤੇ ਸਾਡੇ ਹੀ ਲੋਕਾਂ ਦੀ ਸਮਰੱਥਾ ਜੁਟੀ ਹੋਈ ਹੋਵੇ, ਉਨ੍ਹਾਂ ਦੀ ਸਮਰੱਥਾ ਸ਼ਕਤੀ ਦਾ ਵਿਸ਼ਵ ਨੂੰ ਪਰੀਚੈ ਕਰਵਾਈਏ।

ਸਾਥੀਓ,

ਅੱਜ ਦੁਨੀਆ ਵਿੱਚ ਸੋਸ਼ਲ ਮੀਡੀਆ ਕਹੋ, ਬਾਕੀ ਪਲੈਟਫਾਰਮ ਕਹੋ, ਦੁਨੀਆ ਦੇ ਪਲੈਟਫਾਰਮ ‘ਤੇ ਅਸੀਂ ਕੰਮ ਕਰ ਰਹੇ ਹਾਂ। ਦੁਨੀਆ ਨੂੰ ਅਸੀਂ ਦਿਖਾ ਦਿੱਤਾ ਹੈ, ਯੂਪੀਆਈ ਦਾ ਸਾਡਾ ਆਪਣਾ ਪਲੈਟਫਾਰਮ ਅੱਜ ਦੁਨੀਆ ਨੂੰ ਅਜੂਬਾ ਕਰ ਰਿਹਾ ਹੈ। ਸਾਡੇ ਵਿੱਚ ਸਮਰੱਥਾ ਹੈ ਰੀਅਲ ਟਾਇਮ ਟ੍ਰਾਂਜ਼ੈਕਸ਼ਨ ਵਿੱਚ 50% ਇਕੱਲਾ ਭਾਰਤ ਯੂਪੀਆਈ ਦੇ ਮਾਧਿਅਮ ਨਾਲ ਕਰ ਰਿਹਾ ਹੈ। ਇਸ ਦਾ ਮਤਲਬ ਕਿ ਤਾਕਤ ਹੈ, ਕ੍ਰਿਏਟਿਵ ਵਰਲਡ ਹੋਵੇ, ਸੋਸ਼ਲ ਮੀਡੀਆ ਹੋਵੇ, ਇਹ ਜਿਤਨੇ ਵੀ ਪਲੈਟਫਾਰਮ ਹਨ, ਮੇਰੇ ਦੇਸ਼ ਦੇ ਨੌਜਵਾਨੋਂ ਮੈਂ ਚੁਣੌਤੀ ਕਰਦਾ ਹਾਂ, ਆਪ(ਤੁਸੀਂ) ਆਓ ਸਾਡੇ ਆਪਣੇ ਪਲੈਟਫਾਰਮ ਕਿਉਂ ਨਾ ਹੋਣ? ਅਸੀਂ ਕਿਉਂ ਦੂਸਰਿਆਂ ‘ਤੇ ਨਿਰਭਰ ਰਹੀਏ, ਕਿਉਂ ਭਾਰਤ ਦਾ ਧਨ ਬਾਹਰ ਜਾਵੇ ਅਤੇ ਮੈਨੂੰ ਤੁਹਾਡੀ ਸਮਰੱਥਾ ‘ਤੇ ਭਰੋਸਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਜਿਵੇਂ ਊਰਜਾ ਦੇ ਖੇਤਰ ਵਿੱਚ ਅਸੀਂ ਡਿਪੈਂਡੈਂਟ ਹਾਂ, ਵੈਸਾ ਹੀ ਦੇਸ਼ ਦਾ ਦੁਰਭਾਗ ਹੈ ਕਿ ਫਰਟਿਲਾਇਜ਼ਰ  ਉਸ ਵਿੱਚ ਵੀ ਸਾਨੂੰ ਦੁਨੀਆ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਮੇਰੇ ਦੇਸ਼ ਦੇ ਕਿਸਾਨ ਵੀ ਫਰਟਿਲਾਇਜ਼ਰ ਦਾ ਸਹੀ ਉਪਯੋਗ ਕਰਕੇ ਧਰਤੀ ਮਾਤਾ ਦੀ ਸੇਵਾ ਕਰ ਸਕਦੇ ਹਨ। ਅਨਾਪ–ਸ਼ਨਾਪ ਉਪਯੋਗ ਨਾਲ ਵੀ ਧਰਤੀ ਮਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਾਂ। ਲੇਕਿਨ ਨਾਲ–ਨਾਲ ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ, ਦੇਸ਼ ਦੇ ਉਦਯੋਗ ਜਗਤ ਨੂੰ ਕਹਿਣਾ ਚਾਹੁੰਦਾ ਹਾਂ, ਦੇਸ਼ ਦੇ ਪ੍ਰਾਈਵੇਟ ਸੈਕਟਰ ਨੂੰ ਕਹਿਣਾ ਚਾਹੁੰਦਾ ਹਾਂ, ਆਓ ਅਸੀਂ ਫਰਟੀਲਾਇਜ਼ਰ ਦੇ ਭੰਡਾਰ ਭਰ ਦੇਈਏ, ਅਸੀਂ ਨਵੇਂ-ਨਵੇਂ ਤੌਰ ਤਰੀਕੇ ਖੋਜੀਏ ਅਤੇ ਭਾਰਤ ਦੀ ਜ਼ਰੂਰਤ ਦੇ ਅਨੁਸਾਰ ਅਸੀਂ ਆਪਣਾ ਫਰਟਿਲਾਇਜ਼ਰ ਤਿਆਰ ਕਰੀਏ, ਅਸੀਂ ਹੋਰਾਂ ‘ਤੇ ਨਿਰਭਰ ਨਾ ਰਹੀਏ।

ਸਾਥੀਓ,

ਆਉਣ ਵਾਲਾ ਯੁਗ ਈਵੀ ਦਾ ਹੈ। ਹੁਣ ਈਵੀ ਬੈਟਰੀ ਕੀ ਅਸੀਂ ਨਹੀਂ ਬਣਾਵਾਂਗੇ, ਅਸੀਂ ਨਿਰਭਰ ਰਹਾਂਗੇ? ਸੋਲਰ ਪੈਨਲ ਦੀ ਬਾਤ ਹੋਵੇ, ਇਲੈਕਟ੍ਰੌਨਿਕ ਵ੍ਹੀਕਲਸ  ਦੇ ਲਈ ਜਿਨ੍ਹਾਂ-ਜਿਨ੍ਹਾਂ ਚੀਜ਼ਾਂ ਦੀਆਂ ਜ਼ਰੂਰਤਾਂ ਹਨ, ਉਹ ਸਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਹਨ।

ਸਾਥੀਓ,

ਮੈਂ ਇਹ ਇਸ ਲਈ ਕਹਿਣ ਦੀ ਹਿੰਮਤ ਕਰਦਾ ਹਾਂ, ਕਿਉਂਕਿ ਮੈਨੂੰ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ‘ਤੇ ਭਰੋਸਾ ਹੈ ਅਤੇ ਭਰੋਸਾ ਸਿਰਫ਼ ਉਹ ਮੇਰੇ ਦੇਸ਼ ਦੇ ਨੌਜਵਾਨ ਹਨ, ਇਸ ਲਈ ਮਾਤਰ ਨਹੀਂ ਹੈ, ਕੋਵਿਡ ਦੇ ਸਮੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ ‘ਤੇ ਨਿਰਭਰ ਸਾਂ, ਜਦੋਂ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਗਿਆ, ਕਿ ਵੈਕਸੀਨ ਸਾਡੀ ਆਪਣੀ ਚਾਹੀਦੀ ਹੈ, ਦੇਸ਼ ਨੇ ਕਰਕੇ ਦਿਖਾਇਆ। ਕੋਵਿਨ ਪਲੈਟਫਾਰਮ ਸਾਡਾ ਆਪਣਾ ਹੋਣਾ ਚਾਹੀਦਾ ਹੈ, ਦੇਸ਼ ਨੇ ਕਰਕੇ ਦਿਖਾਇਆ। ਕਰੋੜਾਂ–ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਕੰਮ ਅਸੀਂ ਕੀਤਾ ਹੈ। ਉਹੀ ਸਪਿਰਿਟ, ਉਹੀ ਜਜ਼ਬਾ, ਸਾਨੂੰ ਜੀਵਨ ਦੇ ਹਰ ਖੇਤਰ ਵਿੱਚ ਆਤਮਨਿਰਭਰ ਬਣਨ ਦੇ ਲਈ ਆਪਣਾ ਸਭ ਕੁਝ ਦੇਣਾ ਹੈ, ਆਪਣਾ ਜੋ ਬੈਸਟ ਹੈ, ਸਾਨੂੰ ਦੇਖ ਕੇ ਰਹਿਣਾ ਹੈ। 

ਸਾਥੀਓ,

ਪਿਛਲੇ 11 ਸਾਲ ਵਿੱਚ ਐਂਟਰਪ੍ਰਿਨਿਓਰਸ਼ਿਪ ਉੱਦਮਸ਼ੀਲਤਾ ਨੂੰ ਬਹੁਤ ਬੜੀ ਤਾਕਤ ਮਿਲੀ। ਅੱਜ ਲੱਖਾਂ ਸਟਾਰਟਅਪ ਟੀਅਰ–2, ਟੀਅਰ–3 ਸਿਟੀ ਵਿੱਚ ਦੇਸ਼ ਦੀ ਅਰਥਸ਼ਕਤੀ ਨੂੰ, ਦੇਸ਼ ਦੇ ਇਨੋਵੇਸ਼ਨ ਨੂੰ, ਤਾਕਤ ਦੇ ਰਹੇ ਹਨ। ਉਸੇ ਪ੍ਰਕਾਰ ਮੁਦਰਾ ਯੋਜਨਾ ਨਾਲ ਸਾਡੇ ਦੇਸ਼ ਦੇ ਕਰੋੜਾਂ ਨੌਜਵਾਨ, ਉਸ ਵਿੱਚ ਵੀ ਸਾਡੀਆਂ ਬੇਟੀਆਂ, ਕਰੋੜਾਂ-ਕਰੋੜਾਂ ਲੋਕ ਮੁਦਰਾ ਤੋਂ ਲੋਨ ਲੈ ਕੇ ਆਪਣਾ ਖ਼ੁਦ ਦਾ ਕਾਰੋਬਾਰ ਕਰ ਰਹੇ ਹਨ। ਖ਼ੁਦ ਤਾਂ ਆਪਣੇ ਪੈਰਾਂ ‘ਤੇ ਖੜ੍ਹੇ ਹੋਏ ਹਨ, ਲੇਕਿਨ ਹੋਰਾਂ ਨੂੰ ਵੀ ਪੈਰਾਂ ‘ਤੇ ਖੜ੍ਹੇ ਰਹਿਣ ਦੀ ਤਾਕਤ ਦਿੰਦੇ ਹਨ। ਇਹ ਵੀ ਇੱਕ ਪ੍ਰਕਾਰ ਨਾਲ ਹਰ ਵਿਅਕਤੀ ਨੂੰ ਆਤਮਨਿਰਭਰ ਬਣਾਉਣ ਦਾ ਅਵਸਰ ਦੇ ਰਹੀ ਹੈ।

ਮੇਰੇ ਸਾਥੀਓ,

ਵਿਮਨ ਸੈਲਫ ਹੈਲਪ ਗਰੁੱਪ, ਕਿਸੇ ਦਾ ਧਿਆਨ ਨਹੀਂ ਸੀ, ਪਿਛਲੇ 10 ਸਾਲਾਂ ਵਿੱਚ ਵਿਮਨ ਸੈਲਫ ਹੈਲਪ ਗਰੁੱਪ ਨੇ ਕਮਾਲ ਕਰਕੇ ਦਿਖਾਇਆ। ਅੱਜ ਉਨ੍ਹਾਂ ਦਾ ਪ੍ਰੋਡਕਟ ਦੁਨੀਆ ਦੇ ਬਜ਼ਾਰ ਵਿੱਚ ਜਾਣ ਲਗਿਆ ਹੈ। ਲੱਖਾਂ-ਕਰੋੜਾਂ ਦਾ ਕਾਰੋਬਾਰ ਸਾਡੇ ਵਿਮਨ ਸੈਲਫ ਹੈਲਪ ਗਰੁੱਪ ਕਰ ਰਹੇ ਹਨ। ਮੈਂ ਇੱਕ ਵਾਰ ਮਨ ਕੀ ਬਾਤ ਵਿੱਚ ਖਿਡੌਣਿਆਂ ਦੀ ਗੱਲ ਕੀਤੀ ਸੀ। ਅਸੀਂ ਕਰੋੜਾਂ–ਕਰੋੜਾਂ ਰੁਪਏ ਦੇ ਖਿਡੌਣੇ ਵਿਦੇਸ਼ ਤੋਂ ਲਿਆਉਂਦੇ ਸੀ। ਮੈਂ ਐਸੇ ਹੀ ਮਨ ਕੀ ਬਾਤ ਵਿੱਚ ਕਿਹਾ ਸੀ ਕਿ ਅਰੇ ਮੇਰੇ ਦੇਸ਼ ਦੇ ਨੌਜਵਾਨੋਂ, ਐਸਾ ਵੀ ਕਰਾਂਗੇ ਕਿਆ? ਖਿਡੌਣੇ ਵੀ ਬਾਹਰੋਂ ਲਿਆਉਂਗੇ? ਅਤੇ ਅੱਜ ਮੈਂ ਮਾਮ ਨਾਲ ਕਹਿੰਦਾ ਹਾਂ ਕਿ ਮੇਰਾ ਦੇਸ਼ ਖਿਡੌਣੇ ਐਕਸਪੋਰਟ ਕਰਨ ਲਗ ਗਿਆ ਹੈ। ਯਾਨੀ ਦੇਸ਼ ਦੀ ਸਮਰੱਥਾ ਨੂੰ ਹਰ ਤਰ੍ਹਾਂ ਦੇ ਅਵਸਰ ਮਿਲਣ, ਹਰ ਰੁਕਾਵਟ ਤੋਂ ਮੁਕਤੀ ਮਿਲੇ, ਉਸ ਨੂੰ ਸਭ ਤੋਂ ਅਧਿਕ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਦੇਸ਼ ਕਰ ਸਕਦਾ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿੰਦਾ ਹਾਂ, ਆਓ ਤੁਸੀਂ ਇਨੋਵੇਟਿਵ ਆਇਡੀਆਜ਼ ਲੈ ਕੇ ਆਓ। ਆਪਣੇ ਆਇਡੀਆਜ਼ ਨੂੰ ਮਰਨ ਨਾ ਦੇਣਾ ਦੋਸਤੋ, ਅੱਜ ਦਾ ਤੁਹਾਡਾ ਆਇਡੀਆ ਹੋ ਸਕਦਾ ਹੈ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਣਾ ਸਕਦਾ ਹੈ। ਮੈਂ ਤੁਹਾਡੇ ਨਾਲ ਖੜ੍ਹਾ ਹਾਂ, ਮੈਂ ਤੁਹਾਡੇ ਲਈ ਕੰਮ ਕਰਨ ਲਈ ਤਿਆਰ ਹਾਂ, ਤੁਹਾਡਾ ਸਾਥੀ ਬਣ ਕੇ ਕੰਮ ਕਰਨ ਨੂੰ ਤਿਆਰ ਹਾਂ। ਤੁਸੀਂ ਆਓ, ਹਿੰਮਤ ਜੁਟਾਓ, ਇਨਿਸ਼ਿਏਟਿਵ ਲਓ। ਜੋ ਯੁਵਾ ਮੈਨੂਫੈਕਚਰਿੰਗ ਬਾਰੇ ਸੋਚਦੇ ਹਨ, ਆਓ ਅੱਗੇ ਵਧੋ। ਸਰਕਾਰ ਦੇ ਨਿਯਮਾਂ ਵਿੱਚ ਬਦਲਾਅ ਕਰਨਾ ਹੈ, ਮੈਨੂੰ ਦੱਸੋ। ਹੁਣ ਦੇਸ਼ ਰੁਕਣਾ ਨਹੀਂ ਚਾਹੁੰਦਾ। 2047 ਦੂਰ ਨਹੀਂ ਹੈ, ਇੱਕ–ਇੱਕ ਪਲ ਦੀ ਕੀਮਤ ਹੈ ਅਤੇ ਅਸੀਂ ਇੱਕ ਵੀ ਪਲ ਗਵਾਉਣਾ ਨਹੀਂ ਚਾਹੁੰਦੇ ਦੋਸਤੋ।

ਸਾਥੀਓ,

ਇਹ ਅੱਗੇ ਵਧਣ ਦਾ ਅਵਸਰ ਹੈ, ਬੜੇ ਸੁਪਨੇ ਦੇਖਣ ਦਾ ਅਵਸਰ ਹੈ, ਸੰਕਲਪ ਦੇ ਲਈ ਸਮਰਪਿਤ ਹੋਣ ਦਾ ਅਵਸਰ ਹੈ। ਜਦੋਂ ਸਰਕਾਰ ਤੁਹਾਡੇ ਨਾਲ ਹੈ ਅਤੇ ਮੈਂ ਖ਼ੁਦ ਤੁਹਾਡੇ ਨਾਲ ਹਾਂ, ਹੁਣ ਅਸੀਂ ਨਵਾਂ ਇਤਿਹਾਸ ਬਣਾ ਸਕਦੇ ਹਾਂ।

ਸਾਥੀਓ,

ਅੱਜ ਨੇਸ਼ਨਲ ਮੈਨੂਫੈਕਚਰਿੰਗ ਮਿਸ਼ਨ ‘ਤੇ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਾਡੇ MSMEs ਦਾ ਲੋਹਾ ਦੁਨੀਆ ਮੰਨਦੀ ਹੈ, ਜੋ ਦੁਨੀਆ ਵਿੱਚ ਬੜੀਆਂ–ਬੜੀਆਂ ਚੀਜ਼ਾਂ ਬਣਦੀਆਂ ਹਨ ਨਾ, ਕੁਝ ਨਾ ਕੁਝ ਤਾਂ ਔਜ਼ਾਰ ਸਾਡੇ ਦੇਸ਼ ਦੇ MSMEs ਦੇ ਦੁਆਰਾ ਜਾਂਦੇ ਹਨ। ਬੜੇ ਮਾਣ ਨਾਲ ਜਾਂਦੇ ਹਨ। ਪਰ ਅਸੀਂ ਕੰਪ੍ਰਿਹੈਂਸਿਵ ਇੰਟੀਗ੍ਰੇਟਡ ਵਿਕਾਸ ਦੀ ਰਾਹ ‘ਤੇ ਜਾਣਾ ਚਾਹੁੰਦੇ ਹਾਂ, ਅਤੇ ਇਸ ਲਈ ਉਨ੍ਹਾਂ ਦੀ ਸ਼ਕਤੀ ਵਧੇ ਅਤੇ ਉਸ ਵਿੱਚ ਵੀ ਮੈਂ ਪਹਿਲਾਂ ਇੱਕ ਵਾਰ ਲਾਲ ਕਿਲੇ ਤੋਂ ਕਿਹਾ ਸੀ — ਜ਼ੀਰੋ ਡਿਫੈਕਟ ਜ਼ੀਰੋ ਇਫੈਕਟ। ਮੈਂ ਅੱਜ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਵਿਸ਼ਵ ਬਜ਼ਾਰ ਵਿੱਚ ਆਪਣੀ ਸਮਰੱਥਾ ਦਾ ਲੋਹਾ ਮਨਵਾਉਣਾ ਹੈ, ਤਾਂ ਸਾਨੂੰ ਕੁਆਲਿਟੀ ਵਿੱਚ ਨਿਰੰਤਰ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ। ਦੁਨੀਆ ਕੁਆਲਿਟੀ ਨੂੰ ਸਵੀਕਾਰ ਕਰਦੀ ਹੈ। ਸਾਡੀ ਗੁਣਵੱਤਾ ਸਭ ਤੋਂ ਵੱਧ ਹੋਵੇ ਅਤੇ ਸਰਕਾਰ ਦੇ ਵੀ ਪ੍ਰਯਾਸ ਹੋਣ, Raw ਮਟੀਰੀਅਲ ਦੀ ਵੀ ਉਪਲਬਧਤਾ ਹੋਵੇ, ਸਾਡੇ ਪ੍ਰੋਡਕਸ਼ਨ ਦੀ ਕਾਸਟ ਕਿਵੇਂ ਘੱਟ ਹੋਵੇ- ਅਸੀਂ ਉਸ ਵਿੱਚ.......

ਅਤੇ ਸਾਥੀਓ,

ਅਸੀਂ ਸਭ ਜੋ ਉਤਪਾਦਨ ਦੇ ਖੇਤਰ ਵਿੱਚ ਲਗੇ ਹਾਂ, ਉਨ੍ਹਾਂ ਸਭ ਦਾ ਮੰਤਰ ਹੋਣਾ ਚਾਹੀਦਾ ਹੈ, ਦਾਮ ਘੱਟ ਲੇਕਿਨ ਦਮ ਜ਼ਿਆਦਾ। ਸਾਡਾ ਹਰ ਪ੍ਰੋਡਕਟ ਦਾ ਦਮ ਜ਼ਿਆਦਾ ਹੋਵੇ, ਲੇਕਿਨ ਦਾਮ ਘੱਟ ਹੋਵੇ, ਇਸ ਭਾਵ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਆਜ਼ਾਦੀ ਦੇ ਲਈ ਅਣਗਿਣਤ ਲੋਕਾਂ ਨੇ ਬਲੀਦਾਨ ਦਿੱਤੇ ਹਨ। ਮੈਂ ਪਹਿਲਾਂ ਵੀ ਕਿਹਾ ਹੈ, ਜਵਾਨੀ ਖਪਾ ਦਿੱਤੀ, ਫਾਂਸੀ ‘ਤੇ ਲਟਕ ਗਏ — ਕਿਉਂ? ਸੁਤੰਤਰ ਭਾਰਤ ਲਈ। 75–100 ਸਾਲ ਪਹਿਲਾਂ ਦਾ ਉਹ ਕਾਲਖੰਡ ਯਾਦ ਕਰੋ, ਪੂਰਾ ਦੇਸ਼ ਸੁਤੰਤਰ ਭਾਰਤ ਦੇ ਮੰਤਰ ਨੂੰ ਲੈ ਕੇ ਜੀ ਰਿਹਾ ਸੀ। ਅੱਜ ਸਮੇਂ ਦੀ ਮੰਗ ਹੈ, ਸੁਤੰਤਰ ਭਾਰਤ ਦਾ ਮੰਤਰ ਲੈ ਕੇ ਜੀਣ ਵਾਲਿਆਂ ਨੇ ਸਾਨੂੰ ਸੁਤੰਤਰ ਭਾਰਤ ਦਿੱਤਾ। ਅੱਜ 140 ਕਰੋੜ ਦੇਸ਼ਵਾਸੀਆਂ ਦਾ ਇੱਕ ਹੀ ਮੰਤਰ ਹੋਣਾ ਚਾਹੀਦਾ ਹੈ — ਸਮ੍ਰਿੱਧ ਭਾਰਤ। ਅਗਰ ਕੋਟਿ–ਕੋਟਿ ਲੋਕਾਂ ਦੇ ਬਲੀਦਾਨ ਨਾਲ ਸੁਤੰਤਰ ਭਾਰਤ ਹੋ ਸਕਦਾ ਹੈ, ਤਾਂ ਕੋਟਿ–ਕੋਟਿ ਲੋਕਾਂ ਦੇ ਸੰਕਲਪ ਨਾਲ, ਮਰਦਾਨਗੀ ਨਾਲ, ਆਤਮਨਿਰਭਰ ਬਣਨ ਨਾਲ, ਵੋਕਲ ਫੌਰ ਲੋਕਲ ਦੀ ਬਾਤ ਕਰਨ ਨਾਲ, ਸਵਦੇਸ਼ੀ ਦੇ ਮੰਤਰ ਦਾ ਜਾਪ ਕਰਨ ਨਾਲ, ਸਮ੍ਰਿੱਧ ਭਾਰਤ ਵੀ ਬਣ ਸਕਦਾ ਹੈ। ਉਹ ਪੀੜ੍ਹੀ ਸੁਤੰਤਰ ਭਾਰਤ ਲਈ ਖਪ ਗਈ ਸੀ, ਇਹ ਪੀੜ੍ਹੀ ਸਮ੍ਰਿੱਧ ਭਾਰਤ ਲਈ ਨਵੇਂ ਕਦਮ ਉਠਾਏ — ਇਹੀ ਸਮੇਂ ਦੀ ਮੰਗ ਹੈ। ਅਤੇ ਇਸ ਲਈ ਮੈਂ ਅੱਜ ਵਾਰ–ਵਾਰ ਆਗਰਹਿ ਕਰਦਾ ਹਾਂ ਅਤੇ ਮੈਂ ਦੇਸ਼ ਦੇ ਸਭ influencers ਨੂੰ ਕਹਿਣਾ ਚਾਹੁੰਦਾ ਹਾਂ — ਇਸ ਮੰਤਰ ਨੂੰ ਅੱਗੇ ਵਧਾਉਣ ਵਿੱਚ ਮੇਰੀ ਮਦਦ ਕਰੋ। ਮੈਂ ਸਭ ਰਾਜਨੀਤਕ ਦਲਾਂ ਨੂੰ, ਰਾਜਨੇਤਾਵਾਂ ਨੂੰ, ਸਭ ਨੂੰ ਕਹਿੰਦਾ ਹਾਂ ਕਿ ਆਓ, ਇਹ ਕਿਸੇ ਰਾਜਨੀਤਕ ਦਲ ਦਾ ਏਜੰਡਾ ਨਹੀਂ ਹੈ, ਭਾਰਤ ਸਾਡਾ ਸਾਰਿਆਂ ਦਾ ਹੈ। ਅਸੀਂ ਮਿਲ ਕੇ ਵੋਕਲ ਫੌਰ ਲੋਕਲ — ਉਸ ਮੰਤਰ ਨੂੰ ਹਰ ਨਾਗਰਿਕ ਦੇ ਜੀਵਨ ਦਾ ਮੰਤਰ ਬਣਾਈਏ।

ਭਾਰਤ ਵਿੱਚ ਬਣੀ ਹੋਈ, ਭਾਰਤ ਦੇ ਨਾਗਰਿਕਾਂ ਦੇ ਪਸੀਨੇ ਨਾਲ ਬਣੀਆਂ ਹੋਈਆਂ ਉਹ ਚੀਜ਼ਾਂ, ਜਿਨ੍ਹਾਂ ਵਿੱਚ ਭਾਰਤ ਦੀ ਮਿੱਟੀ ਦੀ ਮਹਿਕ ਹੋਵੇ ਅਤੇ ਜੋ ਭਾਰਤ ਦੀ ਆਤਮਨਿਰਭਰਤਾ ਦੇ ਸੰਕਲਪ ਨੂੰ ਤਾਕਤ ਦਿੰਦਾ ਹੋਵੇ, ਅਸੀਂ ਉਸ ਨੂੰ ਹੀ ਖਰੀਦਾਂਗੇ, ਅਸੀਂ ਉਸ ਦਾ ਹੀ ਉਪਯੋਗ ਕਰਾਂਗੇ, ਅਸੀਂ ਉਸ ਦਿਸ਼ਾ ਵਿੱਚ ਅੱਗੇ ਆਵਾਂਗੇ — ਇਹ ਸਾਡਾ ਸਮੂਹਿਕ ਸੰਕਲਪ ਹੋਵੇ। ਦੇਖਦੇ ਹੀ ਦੇਖਦੇ ਅਸੀਂ ਦੁਨੀਆ ਬਦਲ ਦੇਵਾਂਗੇ ਦੋਸਤੋ। ਮੈਂ ਅੱਜ ਹਰ ਛੋਟੇ–ਮੋਟੇ ਵਪਾਰੀ ਨੂੰ, ਦੁਕਾਨਦਾਰ ਨੂੰ ਆਗਰਹਿ ਕਰਨਾ ਚਾਹੁੰਦਾ ਹਾਂ — ਤੁਹਾਡੀ ਵੀ ਜ਼ਿੰਮੇਦਾਰੀ ਹੈ। ਅਸੀਂ ਛੋਟੇ ਸੀ ਤਾਂ ਅਸੀਂ ਬਜ਼ਾਰ ਵਿੱਚ ਕਦੇ ਦੇਖਿਆ ਨਹੀਂ ਕਿ “ਸ਼ੁੱਧ ਘੀ ਦੀ ਦੁਕਾਨ”, ਐਵੇਂ ਹੀ ਲਿਖਿਆ ਜਾਂਦਾ ਸੀ “ਘੀ ਦੀ ਦੁਕਾਨ”, ਪਰ ਸਮੇਂ ਦੇ ਨਾਲ ਲੋਕ ਲਿਖਣ ਲਗੇ “ਸ਼ੁੱਧ ਘੀ ਦੀ ਦੁਕਾਨ”। ਮੈਂ ਚਾਹੁੰਦਾ ਹਾਂ ਦੇਸ਼ ਵਿੱਚ ਅਜਿਹੇ ਵਪਾਰੀ ਅੱਗੇ ਆਉਣ, ਅਜਿਹੇ ਦੁਕਾਨਦਾਰ ਆਉਣ ਕਿ — “ਇੱਥੇ ਸਵਦੇਸ਼ੀ ਮਾਲ ਵਿਕਦਾ ਹੈ” — ਉਹ ਬੋਰਡ ਲਗਾਏ। ਅਸੀਂ ਸਵਦੇਸ਼ੀ ‘ਤੇ ਮਾਣ ਕਰਨ ਲਗੀਏ, ਅਸੀਂ ਸਵਦੇਸ਼ੀ ਮਜਬੂਰੀ ਵਿੱਚ ਨਹੀਂ, ਮਜ਼ਬੂਤੀ ਨਾਲ ਉਪਯੋਗ ਕਰਾਂਗੇ। ਮਜ਼ਬੂਤੀ ਲਈ ਉਪਯੋਗ ਕਰਾਂਗੇ ਅਤੇ ਜ਼ਰੂਰਤ ਪਈ ਤਾਂ ਹੋਰਾਂ ਨੂੰ ਮਜ਼ਬੂਰ ਕਰਨ ਲਈ ਵੀ ਉਪਯੋਗ ਕਰਾਂਗੇ। ਇਹ ਸਾਡੀ ਤਾਕਤ ਹੋਣੀ ਚਾਹੀਦੀ ਹੈ। ਇਹ ਸਾਡਾ ਮੰਤਰ ਹੋਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਮੈਨੂੰ ਬਹੁਤ ਲੰਬੇ ਸਮੇਂ ਤੋਂ ਸਰਕਾਰ ਵਿੱਚ ਕੰਮ ਕਰਨ ਦਾ ਅਵਸਰ ਮਿਲਿਆ। ਮੈਂ ਕਈ ਸਾਰੇ ਉਤਰਾਅ ਚੜਾਅ ਦੇਖੇ ਹਨ।  ਸਰਕਾਰਾਂ ਦੀਆਂ ਮੁਸੀਬਤਾਂ ਤੋਂ ਵੀ ਮੈਂ ਪਰਿਚਿਤ ਹਾਂ, ਵਿਵਸਥਾਵਾਂ ਦੀ ਮਰਯਾਦਾਵਾਂ ਤੋਂ ਵੀ ਪਰਿਚਿਤ ਹਾਂ,  ਲੇਕਿਨ ਉਸ ਦੇ ਬਾਵਜੂਦ ਵੀ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਕਿਸੇ ਦੀ ਲਕੀਰ ਨੂੰ ਛੋਟੀ ਕਰਨ ਵਿੱਚ ਆਪਣੀ ਤਾਕਤ ਬਰਬਾਦ ਨਾ ਕਰੇ।  ਮੈਂ ਬੜੇ ਅਨੁਭਵ ਨਾਲ ਕਹਿੰਦਾ ਹਾਂ,  ਕਿਸੇ ਦੂਸਰੇ ਦੀ ਲਕੀਰ ਛੋਟੀ ਕਰਨ ਦੇ ਲਈ ਆਪਣੀ ਊਰਜਾ ਸਾਨੂੰ ਨਹੀਂ ਖਪਾਉਣੀ ਹੈ,  ਸਾਨੂੰ ਪੂਰੀ ਊਰਜਾ ਦੇ ਨਾਲ ਸਾਡੀ ਲਕੀਰ ਨੂੰ ਲੰਬਾ ਕਰਨਾ ਹੈ।  ਅਸੀਂ ਅਗਰ ਆਪਣੀ ਲਕੀਰ ਲੰਬੀ ਕਰਦੇ ਹਾਂ, ਤਾਂ ਦੁਨੀਆ ਵੀ ਸਾਡਾ ਲੋਹਾ ਮੰਨੇਗੀ। ਅੱਜ ਜਦੋਂ ਆਲਮੀ ਪਰਿਸਥਿਤੀਆਂ ਵਿੱਚ ਆਰਥਿਕ ਸੁਆਰਥ ਦਿਨੋਂ ਦਿਨ ਵਧ ਰਿਹਾ ਹੈ,  ਤਦ ਸਮੇਂ ਦੀ ਮੰਗ ਹੈ ਕਿ ਅਸੀਂ ਉਨ੍ਹਾਂ ਸੰਕਟਾਂ ਦੇ ਰੋਂਦੇ-ਬੈਠਣ ਦੀ ਜ਼ਰੂਰਤ ਨਹੀਂ ਹੈ,  ਹਿੰਮਤ  ਦੇ ਨਾਲ ਅਸੀਂ ਆਪਣੀ ਲਕੀਰ ਨੂੰ ਲੰਬੀ ਕਰੇ।  ਅਤੇ ਮੈਂ 25 ਸਾਲ ਦੇ ਸ਼ਾਸਨ ਦੇ ਅਨੁਭਵ ਤੋਂ ਕਹਿ ਸਕਦਾ ਹਾਂ,  ਅਗਰ ਇਹ ਰਸਤਾ ਅਸੀਂ ਚੁਣ ਲਿਆ,  ਹਰ ਕਿਸੇ ਨੇ ਚੁਣ ਲਿਆ,  ਤਾਂ ਫਿਰ ਕੋਈ ਸੁਆਰਥ ਸਾਨੂੰ ਆਪਣੀ ਚੰਗੁਲ ਵਿੱਚ ਨਹੀਂ ਫਸਾ ਸਕਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਬੀਤਿਆਂ ਦਹਾਕਾ ਰਿਫਾਰਮ,  ਪਰਫਾਰਮ,  ਟ੍ਰਾਂਸਫਾਰਮ ਦਾ ਰਿਹਾ ਹੈ।  ਲੇਕਿਨ ਹੁਣ ਸਾਨੂੰ ਹੋਰ ਨਵੀਂ ਤਾਕਤ ਨਾਲ ਜੁੜਣਾ ਹੈ।  ਪਿਛਲੇ ਦਿਨਾਂ ਅਸੀਂ ਕਈ ਰਿਫਾਰਮਸ ਕੀਤੇ ਹਨ,  ਐੱਫਡੀਆਈ ਹੋਵੇ,  ਇਸ਼ੋਰੈਂਸ ਕੰਪਨੀ ਦੀ ਬਾਤ ਹੋਵੇ,  ਵਿਸ਼ਵ ਦੀਆਂ ਯੂਨਿਵਰਸਿਟੀਜ਼ ਨੂੰ ਭਾਰਤ ਦੇ ਅੰਦਰ ਸਥਾਨ ਦੇਣ ਦੀ ਬਾਤ ਹੋਵੇ,  ਕਈ ਰਿਫਾਰਮਸ ਕੀਤੇ ਹਨ। 40000 ਤੋਂ ਜ਼ਿਆਦਾ ਬੇਲੋੜਾ ਕੰਪਲਾਇੰਸਿਜ਼ ਨੂੰ ਅਸੀਂ ਖ਼ਤਮ ਕੀਤਾ ਹੈ। ਇਤਨਾ ਹੀ ਨਹੀਂ,  1500 ਤੋਂ ਅਧਿਕ ਪੁਰਾਣੇ ਕਾਨੂੰਨ ਜੋ ਬਾਬਾ ਆਦਮ  ਦੇ ਜ਼ਮਾਣੇ ਦੇ ਸਨ,  ਉਨ੍ਹਾਂ ਸਾਰਿਆ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ।  ਅਸੀਂ ਦਰਜਨਾਂ ਕਾਨੂੰਨਾਂ ਨੂੰ ਸਰਲ ਕਰਨ ਲਈ ਸੰਸਦ ਵਿੱਚ ਜਾ ਕੇ ਜਨਤਾ ਦੇ ਹਿਤਾਂ ਨੂੰ ਸਰਬਉੱਚ ਰੱਖ ਕਰਕੇ ਬਦਲਾਅ ਕੀਤੇ ਹਨ।  ਇਸ ਵਾਰ ਵੀ ਹੋ-ਹੱਲਾ ਦੇ  ਦਰਮਿਆਨ ਲੋਕਾਂ ਤੱਕ ਬਾਤ ਪਹੁੰਚੀ ਨਹੀਂ ਹੋਵੇਗੀ।  ਲੇਕਿਨ ਇੱਕ ਬਹੁਤ ਬੜਾ ਰਿਫਾਰਮ ਇਨਕਮ ਟੈਕਸ ਐਕਟ ਵਿੱਚ ਹੋਇਆ ਹੈ।  ਕਰੀਬ 280 ਤੋਂ ਜ਼ਿਆਦਾ ਧਾਰਾਵਾਂ ਅਸੀਂ ਸਮਾਪਤ ਕਰਨ ਦਾ ਨਿਰਣਾ ਕੀਤਾ ਹੈ।  ਅਤੇ ਸਾਥੀਓ,  ਸਿਰਫ਼ ਆਰਥਿਕ ਮੋਰਚੇ ‘ਤੇ ਹੀ ਰਿਫਾਰਮ ਨਹੀਂ,  ਅਸੀਂ ਨਾਗਰਿਕ  ਦੇ ਜੀਵਨ ਨੂੰ ਵੀ ਅਸਾਨ ਬਣਾਉਣ ਲਈ ਰਿਫਾਰਮ ਕੀਤੇ ਹਨ।  ਇਨਕਮ ਟੈਕਸ ਰਿਫੰਡ ਦੀ ਬਾਤ ਹੋਵੇ, ਰਿਫਾਰਮ ਦਾ ਪਰਿਣਾਮ ਹੈ।  ਕੈਸ਼ਲੈੱਸ ਅਸੈੱਸਮੈਂਟ ਦੀ ਬਾਤ ਹੋਵੇ,  ਰਿਫਾਰਮ ਦਾ ਪਰਿਣਾਮ ਹੈ।  12 ਲੱਖ ਤੱਕ ਅੱਜ ਇਨਕਮ ਟੈਕਸ ਨਾਲ ਮੁਕਤੀ ਦੇ ਦੇਣਾ,  ਦੇਸ਼ ਦਾ ਜੋ ਭਵਿੱਖ ਬਣਾਉਣ ਵਿੱਚ ਉਤਸੁਕ ਹੈ ਐਸਾ ਮੇਰਾ ਮੱਧ ਵਰਗ ਦਾ ਪਰਿਵਾਰ,  ਅੱਜ ਫੁਲ ਨਹੀਂ ਸਮਾ ਰਿਹਾ ਹੈ,  ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ 12 ਲੱਖ ਰੁਪਏ ਤੱਕ ਦਾ ਇਨਕਮ ਟੈਕਸ ਜ਼ੀਰੋ ਕਰ ਦਿੱਤਾ ਜਾਵੇਗਾ,  ਅੱਜ ਕਰ ਲਿਆ ਹੈ। 

ਜਦੋਂ ਦੇਸ਼ ਦੀ ਸਮੱਰਥਾ ਵਧਦੀ ਹੈ  ਤਾਂ ਦੇਸ਼ਵਾਸੀਆਂ ਨੂੰ ਲਾਭ ਮਿਲਦਾ ਹੈ।  ਅੰਗ੍ਰੇਜ਼ਾਂ  ਦੇ ਜ਼ਮਾਨੇ ਤੋਂ ਦੰਡ ਸੰਹਿਤਾ ਵਿੱਚ ਅਸੀਂ ਦਬੇ ਪਏ ਸਾਂ,  ਦੰਡ ਦਾ ਡਰ ਦਿਖਾ ਕੇ  ਜੀਵਨ ਚਲ ਰਿਹਾ ਸੀ,  75 ਵਰ੍ਹੇ ਆਜ਼ਾਦੀ ਦੇ ਐਸੇ ਹੀ ਗਏ,  ਅਸੀਂ ਦੰਡ ਸੰਹਿਤਾ ਨੂੰ ਖ਼ਤਮ ਕਰ ਦਿੱਤਾ,  ਨਿਆਂ ਸੰਹਿਤਾ ਨੂੰ ਲੈ ਆਏ ਹਾਂ।  ਨਿਆਂ ਸੰਹਿਤਾ ਵਿੱਚ ਭਾਰਤ ਦੇ ਨਾਗਰਿਕ  ਦੇ ਪ੍ਰਤੀ ਵਿਸ਼ਵਾਸ ਦਾ ਭਾਵ ਹੈ।  ਭਾਰਤ  ਦੇ ਨਾਗਰਿਕ ਦੇ ਅੰਦਰ ਅਪਣੇਪਨ ਦਾ ਭਾਵ ਹੈ, ਸੰਵੇਦਨਸ਼ੀਲਤਾਵਾਂ ਨਾਲ ਭਰਿਆ ਹੋਇਆ ਹੈ।  ਅਸੀਂ ਰਿਫਾਰਮ ਦੀ ਯਾਤਰਾ ਨੂੰ ਤੇਜ਼ ਕਰਨ ਦੇ ਲਈ ਬੀੜਾ ਉਠਾਇਆ ਹੈ,  ਅਸੀਂ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ। ਮੈਂ ਚਾਹੁੰਦਾ ਹਾਂ ਦੇਸ਼ਵਾਸੀਆਂ,  ਦੇਸ਼ ਦੇ ਲਈ ਕਰ ਰਿਹਾ ਹਾਂ,  ਮੈਂ ਮੇਰੇ ਲਈ ਨਹੀਂ ਕਰ ਰਿਹਾ ਹਾਂ,  ਕਿਸੇ ਦਾ ਬੁਰਾ ਕਰਨ ਦੇ ਲਈ ਨਹੀਂ ਕਰ ਰਿਹਾ ਹਾਂ।  ਮੇਰੇ ਰਾਜਨੀਤਕ ਦਲ,  ਮੇਰੇ ਪ੍ਰਤੀਸਪਰਧੀ ਸਾਥੀ ਵੀ,  ਦੇਸ਼  ਦੇ ਇਸ ਉੱਜਵਲ ਭਵਿੱਖ ਲਈ ਅੱਗੇ ਆਉਣ,  ਸਾਡਾ ਸਾਥ ਦੇਣ। ਸਟ੍ਰਕਚਰਲ ਰਿਫਾਰਮਸ ਦੀ ਬਾਤ ਹੋਵੇ,  ਰੈਗੂਲੇਟਰੀ ਰਿਫਾਰਮਸ ਦੀ ਬਾਤ ਹੋਵੇ,  ਪਾਲਿਸੀ ਰਿਫਾਰਮ ਦੀ ਚਰਚਾ ਹੋਵੇ,  ਪ੍ਰੋਸੈੱਸ ਰਿਫਾਰਮ ਦੀ ਚਰਚਾ ਹੋਵੇ,  ਕੰਸਟੀਟਿਊਸ਼ਨਲ ਰਿਫਾਰਮ ਕਰਨ ਦੀ ਜ਼ਰੂਰਤ ਹੋਵੇ,  ਹਰ ਪ੍ਰਕਾਰ  ਦੇ ਰਿਫਾਰਮਸ,  ਇਹ ਅੱਜ ਅਸੀਂ ਮਕਸਦ ਬਣਾ ਕੇ ਚਲੇ ਹਾਂ।

ਅਤੇ ਮੇਰੇ ਪਿਆਰੇ ਦੇਸ਼ਵਾਸੀਓ,

ਨੈਕਸਟ ਜਨਰੇਸ਼ਨ ਰਿਫਾਰਮਸ ਦੇ ਲਈ ਅਸੀਂ ਇੱਕ ਟਾਸਕ ਫੋਰਸ ਗਠਿਤ ਕਰਨ ਦਾ ਨਿਰਣਾ ਕੀਤਾ ਹੈ।  ਇਹ ਟਾਸਕ ਫੋਰਸ ਸਮੇਂ ਸੀਮਾ ਵਿੱਚ ਇਸ ਕੰਮ ਨੂੰ ਪੂਰਾ ਕਰੇ।  ਵਰਤਮਾਨ ਨਿਯਮ,  ਕਾਨੂੰਨ,  ਨੀਤੀਆਂ,  ਰੀਤੀਆਂ 21ਵੀਂ ਸਦੀ ਦੇ ਅਨੁਕੂਲ, ਆਲਮੀ ਵਾਤਾਵਰਣ ਵਿੱਚ ਅਨੁਕੂਲ ਅਤੇ ਭਾਰਤ ਨੂੰ 2047 ਵਿੱਚ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਦਰਭ ਵਿੱਚ ਨਵੇਂ ਸਿਰੇ ਤੋਂ ਤਿਆਰ ਹੋਵੇ ਅਤੇ ਉਸ ਦਾ ਸਮਾਂ ਸੀਮਾ ਵਿੱਚ ਆਪਣਾ ਕਾਰਜ ਪੂਰਾ ਕਰਨ ਦੇ ਲਈ ਟਾਸਕ ਫੋਰਸ ਦੀ ਰਚਨਾ ਕੀਤੀ ਹੈ।

ਸਾਥੀਓ,

ਇਨ੍ਹਾਂ ਰਿਫਾਰਮਸ ਦੇ ਕਾਰਨ ਜੋ ਨਵੇਂ ਲੋਕ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਤਾਂ ਹਿੰਮਤ ਮਿਲੇਗੀ।  ਸਾਡੇ ਸਟਾਰਟਅਪਸ ਹੋਵੇ,  ਸਾਡੇ ਲਘੂ ਉਦਯੋਗ ਹੋਵੇ,  ਸਾਡੇ ਗ੍ਰਹਿ ਉਦਯੋਗ ਹੋਵੇ,  ਉਨ੍ਹਾਂ ਉੱਦਮੀਆਂ ਨੂੰ ਉਨ੍ਹਾਂ ਦੀ ਕੰਪਲਾਇੰਸ ਕੌਸਟ ਬਹੁਤ ਘੱਟ ਹੋ ਜਾਵੇਗੀ ਅਤੇ ਉਸ ਦੇ ਕਾਰਨ ਉਨ੍ਹਾਂ ਨੂੰ ਇੱਕ ਨਵੀਂ ਤਾਕਤ ਮਿਲੇਗੀ।  ਜੋ ਐਕਸਪੋਰਟ ਦੀ ਦੁਨੀਆ ਵਿੱਚ ਉਨ੍ਹਾਂ ਨੂੰ ਲੌਜਿਸਟਿਕ ਸਪੋਰਟ  ਦੇ ਕਾਰਨ, ਵਿਵਸਥਾਵਾਂ ਵਿੱਚ ਬਦਲਾਅ ਦੇ ਕਾਰਨ ਉਨ੍ਹਾਂ ਨੂੰ ਇੱਕ ਬਹੁਤ ਬੜੀ ਤਾਕਤ ਮਿਲੇਗੀ।

ਸਾਥੀਓ,

ਐਸੇ-ਐਸੇ ਕਾਨੂੰਨ ਹਨ ਸਾਡੇ ਦੇਸ਼ ਵਿੱਚ,  ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਜੇਲ੍ਹ ਵਿੱਚ ਪਾਉਣ ਦੇ ਕਾਨੂੰਨ ਹਨ,  ਤੁਸੀਂ ਹੈਰਾਨ ਹੋ ਜਾਓਗੇ,  ਕਿਸੇ ਨੇ ਨਜ਼ਰ ਨਹੀਂ ਦੌੜਾਈ।  ਮੈਂ ਪਿੱਛੇ ਲਗਿਆ ਹਾਂ,  ਇਹ ਮੇਰੇ ਦੇਸ਼  ਦੇ ਨਾਗਰਿਕਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਵਾਲੇ ਜੋ ਬੇਲੋੜੇ ਕਾਨੂੰਨ ਹਨ,  ਉਹ ਖ਼ਤਮ ਹੋਣ ਚਾਹੀਦੇ ਹਨ।  ਅਸੀਂ ਸੰਸਦ ਵਿੱਚ ਪਹਿਲੇ ਵੀ ਬਿਲ ਲਿਆਏ ਸਾਂ,  ਇਸ ਵਾਰ ਵੀ ਲੈ ਕੇ ਆਏ ਹਾਂ।

ਸਾਥੀਓ,

ਇਸ ਦੀਵਾਲੀ ਵਿੱਚ ਤੁਹਾਡੇ ਡਬਲ ਦੀਵਾਲੀ ਦਾ ਕੰਮ ਮੈਂ ਕਰਨ ਵਾਲੇ ਹਾਂ।  ਇਸ ਦੀਵਾਲੀ ਮੈਂ ਤੁਹਾਨੂੰ ਇੱਕ ਬਹੁਤ ਬੜਾ ਤੋਹਫ਼ਾ ਦੇਸ਼ਵਾਸੀਆਂ ਨੂੰ ਮਿਲਣ ਵਾਲਾ ਹੈ।  ਪਿਛਲੇ 8 ਸਾਲ ਤੋਂ ਅਸੀਂ ਜੀਐੱਸਟੀ ਦਾ ਬਹੁਤ ਬੜਾ ਰਿਫਾਰਮ ਕੀਤਾ,  ਪੂਰੇ ਦੇਸ਼ ਵਿੱਚ ਟੈਕਸ ਦੇ ਬਰਡਨ ਨੂੰ ਕੰਮ ਕੀਤਾ,  ਟੈਕਸ ਦੀਆਂ ਵਿਵਸਥਾਵਾਂ ਨੂੰ ਸਰਲ ਕੀਤਾ ਅਤੇ 8 ਸਾਲ ਦੇ ਬਾਅਦ ਸਮੇਂ ਦੀ ਮੰਗ ਹੈ,  ਕਿ ਅਸੀਂ ਇੱਕ ਵਾਰ ਇਸ ਨੂੰ ਰਿਵਿਊ ਕਰੀਏ, ਅਸੀਂ ਹਾਈ ਪਾਵਰ ਕਮੇਟੀ ਨੂੰ ਬਿਠਾਕੇ ਰਿਵਿਊ ਸ਼ੁਰੂ ਕੀਤਾ,  ਰਾਜਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ।

ਅਤੇ ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਨੈਕਸਟ ਜਨਰੇਸ਼ਨ ਜੀਐੱਸਟੀ ਰਿਫਾਰਮਸ ਲੈ ਕੇ ਆ ਰਹੇ ਹਾਂ,  ਇਹ ਦੀਵਾਲੀ ਦੇ ਅੰਦਰ ਤੁਹਾਡੇ ਲਈ ਤੋਹਫ਼ਾ ਬਣ ਜਾਣਗੇ,  ਆਮ ਮਾਨਵ ਦੀ ਜ਼ਰੂਰਤ  ਦੇ ਟੈਕਸ ਭਾਰੀ ਮਾਤਰਾ ਵਿੱਚ ਘੱਟ ਕਰ ਦਿੱਤੇ ਜਾਣਗੇ,  ਬਹੁਤ ਬੜੀ ਸੁਵਿਧਾ ਵਧੇਗੀ।  ਸਾਡੇ ਐੱਮਐੱਸਐੱਮਈ,  ਸਾਡੇ ਲਘੂ ਉੱਦਮੀ,  ਇਨ੍ਹਾਂ ਨੂੰ ਬਹੁਤ ਬੜਾ ਲਾਭ ਮਿਲੇਗਾ।  ਰੋਜ਼ਮਰ੍ਹਾ ਦੀਆਂ ਚੀਜ਼ਾਂ ਬਹੁਤ ਸਸਤੀ ਹੋ ਜਾਵੇਗੀ ਅਤੇ ਉਸ ਨਾਲ ਇਕਨੌਮੀ ਨੂੰ ਵੀ ਇੱਕ ਨਵਾਂ ਬਲ ਮਿਲਣ ਵਾਲਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਦੇਸ਼ ਤੀਸਰੀ ਬੜੀ ਇਕਨੌਮੀ ਬਣਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।  ਅਸੀਂ ਦਰਵਾਜ਼ੇ ਖਟਖਟਾ ਰਹੇ ਹਾਂ ਅਤੇ ਬਹੁਤ ਤੇਜ਼ੀ ਨਾਲ ਅਸੀਂ ਉਸ ਨੂੰ ਅਚੀਵ ਵੀ ਕਰ ਲਵਾਂਗੇ ਅਤੇ ਕੋਈ ਤਾਂ ਦਿਨ ਹੋਵੇਗਾ,  ਮੈਂ ਤੁਹਾਡੇ ਦਰਮਿਆਨ ਜਾ ਕੇ ਲਾਲ ਕਿਲੇ  ਦੇ ਫ਼ਸੀਲ ਤੋਂ ਇਹ ਖ਼ਬਰ ਵੀ ਸੁਣਾਵਾਂਗਾ। ਅੱਜ ਭਾਰਤ ਦੀ ਅਰਥਵਿਵਸਥਾ ਅਤੇ ਆਰਥਿਕ ਸਥਿਤੀ ਨੂੰ ਪੂਰੀ ਦੁਨੀਆ ਆਸਵੰਦ ਹੈ।  ਇਤਨੀ ਅਸਥਿਰਤਾ ਦੇ ਦਰਮਿਆਨ ਆਸ਼ਾ ਦੀ ਕਿਰਨ ਬਣਿਆ ਹੋਇਆ ਭਾਰਤ ਦਾ ਫਾਇਨੈਂਸ਼ਲ ਡਿਸਿਪਲਿਨ,  ਭਾਰਤ ਦੀ ਫਾਇਨੈਂਸ ਦੀ ਊਰਜਾ।  ਸੰਕਟ  ਦੇ ਘੇਰੇ ਵਿੱਚ ਜਦੋਂ ਅਰਥਵਿਵਸਥਾ ਪਈ ਹੋਈ ਹੈ,  ਤਦ ਭਾਰਤ ਹੀ ਉਸ ਤੋਂ ਬਾਹਰ ਨਿਕਲ ਗਿਆ ਇਹ ਭਰੋਸਾ ਦੁਨੀਆ ਵਿੱਚ ਪਨਪਿਆ ਹੈ। ਅੱਜ ਇਨਫਲੇਸ਼ਨ ਕੰਟਰੋਲ ਵਿੱਚ ਹੈ,  ਫੌਰੈਕਸ ਐਕਸਚੈਂਜ ਰਿਜ਼ਰਵ ਸਾਡੇ ਬਹੁਤ ਮਜ਼ਬੂਤ ਹਨ,  ਸਾਡੇ ਮੈਕ੍ਰੋਇਕਨੌਮਿਕ ਇੰਡੀਕੇਟਰਸ ਬਹੁਤ ਮਜ਼ਬੂਤ ਹਨ,  ਗਲੋਬਲ ਰੇਟਿੰਗ ਏਜੰਸੀ ਵੀ ਲਗਾਤਾਰ ਭਾਰਤ ਦੀ ਸਰਾਹਨਾ ਕਰਦੀ ਹੈ,  ਭਾਰਤ ਦੀ ਅਰਥਵਿਵਸਥਾ ‘ਤੇ ਜ਼ਿਆਦਾ ਤੋਂ ਜ਼ਿਆਦਾ ਵਿਸ਼ਵਾਸ ਵਿਅਕਤ ਕਰ ਰਹੀ ਹੈ।  ਇਹ ਵਧਦੀ ਹੋਈ ਅਰਥਵਿਵਸਥਾ ਦਾ ਲਾਭ ਮੇਰੇ ਦੇਸ਼  ਦੇ ਗ਼ਰੀਬਾਂ ਨੂੰ ਮਿਲੇ,  ਮੇਰੇ ਦੇਸ਼  ਦੇ ਕਿਸਾਨਾਂ ਨੂੰ ਮਿਲੇ,  ਮੇਰੇ ਦੇਸ਼ ਦੀ ਨਾਰੀ ਸ਼ਕਤੀ ਨੂੰ ਮਿਲੇ,  ਮੇਰੇ ਦੇਸ਼  ਦੇ ਮੱਧ ਵਰਗ ਨੂੰ ਮਿਲੇ,  ਮੇਰੇ ਦੇਸ਼  ਦੇ ਵਿਕਾਸ ਧਰਾ ਨੂੰ ਤਾਕਤ ਦੇਣ ਵਾਲਾ ਬਣੇ,  ਉਸ ਦਿਸ਼ਾ ਅਸੀਂ ਨਵੇਂ ਪ੍ਰਯਾਸ ਕਰ ਰਹੇ ਹਾਂ।

ਅੱਜ ਨੌਜਵਾਨਾਂ ਲਈ ਨਵੇਂ-ਨਵੇਂ ਸੈਕਟਰਸ ਵਿੱਚ ਸਾਡੇ ਨੌਜਵਾਨਾਂ ਦੇ ਲਈ ਅਵਸਰ ਬਣ ਰਹੇ ਹਨ।  ਸਕਿੱਲ ਡਿਵਲਪਮੈਂਟ,  ਸਵੈਰੋਜ਼ਗਾਰ, ਬੜੀ-ਬੜੀ ਕੰਪਨੀ ਵਿੱਚ ਇੰਟਰਨਸ਼ਿਪ,  ਇਸ ‘ਤੇ ਇੱਕ ਬਹੁਤ ਬੜੇ ਪੱਧਰ ‘ਤੇ ਅਭਿਆਨ ਚਲ ਰਿਹਾ ਹੈ ਅਤੇ ਇਸ ਲਈ ਦੇਸ਼ ਦੇ ਨੌਜਵਾਨਾਂ,  ਅੱਜ ਮੈਂ ਤੁਹਾਡੇ ਲਈ ਵੀ ਇੱਕ ਖੁਸ਼ਖ਼ਬਰੀ ਲੈ ਕੇ ਆਇਆ ਹਾਂ,  ਮੇਰੇ ਦੇਸ਼  ਦੇ ਨੌਜਵਾਨਾਂ ਦੇ ਲਈ ਲਿਆਇਆ ਹਾਂ।  ਅੱਜ 15 ਅਗਸਤ ਹੈ,  ਅੱਜ 15 ਅਗਸਤ  ਦੇ ਹੀ ਦਿਨ ਮੇਰੇ ਦੇਸ਼ ਦੇ ਨੌਜਵਾਨਾਂ ਲਈ ਇੱਕ ਲੱਖ ਕਰੋੜ ਰੁਪਏ ਦੀ ਯੋਜਨਾ ਅਸੀਂ ਚਾਲੂ ਕਰ ਰਹੇ ਹਾਂ,  ਲਾਗੂ ਕਰ ਰਹੇ ਹਾਂ। ਅੱਜ ਤੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅੱਜ ਹੀ 15 ਅਗਸਤ ਨੂੰ ਲਾਗੂ ਹੋ ਰਹੀ ਹੈ,  ਇਹ ਤੁਹਾਡੇ ਲਈ ਬਹੁਤ ਖੁਸ਼ਖ਼ਬਰੀ ਹੈ।  ਇਸ ਯੋਜਨਾ  ਦੇ ਤਹਿਤ ਨਿਜੀ ਖੇਤਰ ਵਿੱਚ ਪਹਿਲਾਂ ਨੌਕਰੀ ਪਾਉਣ ਵਾਲੇ ਨੌਜਵਾਨ ਨੂੰ ਬੇਟੇ ਬੇਟੀ ਨੂੰ 15000 ਰੁਪਏ ਸਰਕਾਰ ਦੀ ਤਰਫ਼ ਤੋਂ ਦਿੱਤੇ ਜਾਣਗੇ।  ਕੰਪਨੀਆਂ ਨੂੰ ਵੀ ਨਵੇਂ ਰੋਜਗਾਰ ਦੇਣ ਦੇ ਅਵਸਰ ਜੋ ਵੀ ਜ਼ਿਆਦਾ ਜੁਟਾਏਗਾ,  ਉਨ੍ਹਾਂ ਨੂੰ ਵੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ।  ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜਗਾਰ ਯੋਜਨਾ ਕਰੀਬ ਕਰੀਬ ਸਾਢੇ ਤਿੰਨ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ  ਦੇ ਨਵੇਂ ਅਵਸਰ ਬਣਾਏਗੀ।  ਮੈਂ ਸਾਰੇ ਨੌਜਵਾਨਾਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਭਾਰਤ ਵਿੱਚ ਨਾਰੀ ਸ਼ਕਤੀ ਦਾ ਲੋਹਾ ਹਰ ਕੋਈ ਮੰਨਣ ਲਗਿਆ ਹੈ।  ਵਧਦੀ ਇਕਨੌਮੀ ਦੀ ਲਾਭਾਰਥੀ ਸਾਡੀ ਨਾਰੀ ਹੈ  ਲੇਕਿਨ ਵਧਦੀ ਇਕਨੌਮੀ ਨੂੰ ਗਤੀ ਦੇਣ ਵਿੱਚ ਵੀ ਸਾਡੀ ਨਾਰੀ ਦਾ ਬਹੁਤ ਬੜਾ ਯੋਗਦਾਨ ਵੀ ਹੈ,  ਸਾਡੀ ਮਾਤਸ਼ਕਤੀ ਦਾ ਯੋਗਦਾਨ ਹੈ,  ਸਾਡੀ ਇਸਤ੍ਰੀ ਸ਼ਕਤੀ ਦਾ ਯੋਗਦਾਨ ਹੈ।  ਸਟਾਰਟਅਪ ਤੋਂ ਲੈ ਕੇ ਸਪੇਸ ਸੈਕਟਰ ਤੱਕ ਸਾਡੀਆਂ ਬੇਟੀਆਂ ਛਾਈਆਂ ਹੋਈਆਂ ਹਨ।  ਖੇਡ ਦੇ ਮੈਦਾਨ ਵਿੱਚ ਛਾਈ ਹੋਈ ਹੈ,  ਫ਼ੌਜ ਵਿੱਚ ਚਮਕ ਰਹੀ ਹੈ,  ਅੱਜ ਮਾਣ ਦੇ ਨਾਲ ਨਾਰੇ ਮੋਢੇ ਨਾਲ ਮੋਢਾ ਮਿਲਾ ਕੇ ਦੇਸ਼  ਦੇ ਵਿਕਾਸ ਯਾਤਰਾ ਵਿੱਚ ਭਾਗੀਦਾਰ ਹੋ ਰਹੀ ਹੈ।  ਦੇਸ਼ ਮਾਣ ਨਾਲ ਭਰ ਗਿਆ,  ਜਦੋਂ ਐੱਨਡੀਏ ਦੀ ਵਿਮਨ ਕੈਂਡੀਡੇਟਸ ਉਨ੍ਹਾਂ ਦਾ ਪਹਿਲਾ ਪਾਸ ਆਊਟ ਹੋਇਆ ਸੀ।  ਪੂਰਾ ਦੇਸ਼ ਮਾਣ ਨਾਲ ਭਰ ਗਿਆ ਸੀ,  ਸਾਰੇ ਟੀਵੀ ਚੈਨਲ ਉਸ ਦੇ ਪਿੱਛੇ ਲਗੇ ਹੋਏ ਸਨ।  ਕਿਤਨੇ ਬੜੇ ਗੌਰਵ ਦੇ ਪਲ ਸਨ।  ਸੈਲਫ ਹੈਲਪ ਗਰੁੱਪ,  10 ਕਰੋੜ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ,  ਕੀ ਕਮਾਲ ਕਰ ਰਹੀਆਂ ਹਨ।  ਨਮੋ ਡ੍ਰੌਨ ਦੀਦੀ ਨਾਰੀ ਸ਼ਕਤੀ ਇੱਕ ਨਵੀਂ ਪਹਿਚਾਣ ਬਣੀ।  ਪਿੰਡ ਵਿੱਚ ਮੈਨੂੰ ਇੱਕ ਭੈਣ ਮਿਲੀ,  ਉਹ ਕਹਿੰਦੀ ਮੈਨੂੰ ਹੁਣ ਤਾਂ ਪਿੰਡ ਵਾਲੇ ਪਾਇਲਟ ਕਹਿ ਕੇ ਬੁਲਾਉਂਦੇ ਹਨ। ਬੜੇ ਮਾਣ ਨਾਲ ਕਹਿ ਰਹੀ ਸੀ,  ਜ਼ਿਆਦਾ ਪੜ੍ਹੀ-ਲਿਖੀ ਨਹੀਂ ਸੀ,  ਲੇਕਿਨ ਉਸ ਦਾ ਰੁਤਬਾ ਪੈਦਾ ਹੋਇਆ ਹੈ।

ਸਾਥੀਓ,

ਅਸੀਂ 3 ਕਰੋੜ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਸੰਕਲਪ ਲਿਆ ਸੀ।  3 ਕਰੋੜ ਅਤੇ ਮੈਨੂੰ ਸੰਤੋਸ਼ ਹੈ ਕਿ ਅਸੀਂ ਤੇਜ਼ ਗਤੀ ਨਾਲ ਘੱਟ ਕਰ ਰਹੇ ਹਨ।  ਸਮੇਂ ਤੋਂ ਪਹਿਲਾਂ 3 ਕਰੋੜ ਦੇ ਲਕਸ਼ ‘ਤੇ ਕਰ ਲੈਣਗੇ ਅਤੇ ਅੱਜ ਮੈਂ ਖੁਸ਼ੀ ਨਾਲ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ,  ਕਿ ਮੇਰੀ ਨਾਰੀ ਸ਼ਕਤੀ ਦੀ ਸਮੱਰਥਾ ਦੇਖੋ,  ਦੇਖਦੇ ਹੀ ਦੇਖਦੇ ਦੋ ਕਰੋੜ ਮਹਿਲਾਵਾਂ ਲੱਖਪਤੀ ਦੀਦੀਆਂ ਬਣ ਚੁੱਕੀਆਂ ਹਨ।  ਅੱਜ ਕੁਝ ਲੱਖਪਤੀ ਦੀਦੀਆਂ ਸਾਡੇ ਸਾਹਮਣੇ ਬੈਠੀਆਂ ਹਨ।  ਇਹ ਹੈ ਮੇਰੀ ਸਮੱਰਥਾ,  ਅਤੇ ਮੇਰਾ ਵਿਸ਼ਵਾਸ ਹੈ ਦੋਸਤੋਂ,  ਭਾਰਤ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਵਾਲੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਮੇਰੇ ਦੇਸ਼  ਦੇ ਕਿਸਾਨਾਂ ਦਾ ਭਾਰਤ ਦੀ ਅਰਥਵਿਵਸਥਾ ਵਿੱਚ ਬਹੁਤ ਬੜਾ ਯੋਗਦਾਨ ਹੈ।  ਭਾਰਤ  ਦੇ ਕਿਸਾਨਾਂ ਦੀ ਮਿਹਨਤ ਰੰਗ ਲਿਆ ਰਹੀ ਹੈ।  ਪਿਛਲੇ ਸਾਲ ਅਨਾਜ ਦੇ ਉਤਪਾਦਨ ਵਿੱਚ,  ਮੇਰੇ ਦੇਸ਼  ਦੇ ਕਿਸਾਨਾਂ ਨੇ ਪੁਰਾਣੇ ਸਾਰੇ ਵਿਕ੍ਰਮ ਤੋੜ ਦਿੱਤੇ,  ਇਹ ਸਮਰੱਥਾ ਹੈ ਮੇਰੇ ਦੇਸ਼ ਦੀ।  ਉਤਨੀ ਹੀ ਜ਼ਮੀਨ ਲੇਕਿਨ ਵਿਵਸਥਾਵਾਂ ਬਦਲੀ ਪਾਣੀ ਪਹੁੰਚਣ  ਲਗਿਆ,  ਚੰਗੇ ਸੀਡਸ ਮਿਲਣ ਲਗੇ,  ਕਿਸਾਨਾਂ ਨੂੰ ਚੰਗੀਆਂ ਸੁਵਿਧਾਵਾਂ ਮਿਲਣ ਲਗੀਆਂ ਹਨ, ਤਾਂ  ਉਹ ਆਪਣੀ ਸਮਰੱਥਾ ਦੇਸ਼ ਦੇ ਲਈ ਵਧਾ ਰਿਹਾ ਹੈ।  ਅੱਜ ਭਾਰਤ ਦੁੱਧ,  ਦਾਲ਼,  ਜੂਟ ਜੈਸੇ ਉਤਪਾਦਨ ਵਿੱਚ ਨੰਬਰ ਵੰਨ ਹੈ ਦੁਨੀਆ ਵਿੱਚ।  ਅੱਜ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਫਿਸ਼ ਪ੍ਰੋਡਿਊਸਰ ਮੇਰੇ ਮਛੇਰੇ ਭਾਈ ਭੈਣਾਂ ਦੇ ਤਾਕਤ ਦੇਖੋ, ਫਿਸ਼ ਪ੍ਰੋਡਿਊਸਰ ਵਿੱਚ ਦੁਨੀਆ ਵਿੱਚ ਅਸੀਂ ਦੂਸਰੇ ਨੰਬਰ ‘ਤੇ  ਪਹੁੰਚ ਚੁੱਕੇ ਹਾਂ। ਅੱਜ ਭਾਰਤ ਚਾਵਲ, ਕਣਕ, ਫਲ ਅਤੇ ਸਬਜ਼ੀ  ਦੇ ਉਤਪਾਦਨ ਵਿੱਚ ਵੀ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਪਹੁੰਚ ਚੁੱਕਿਆ ਹੈ।

ਸਾਥੀਓ,

ਤੁਹਾਨੂੰ ਖੁਸ਼ੀ ਹੋਵੇਗੀ ਮੇਰੇ ਦੇਸ਼ ਦੇ ਕਿਸਾਨ ਜੋ ਪੈਦਾਈ ਦਿੰਦੇ ਹਨ ਅੱਜ ਉਹ ਉਤਪਾਦਨ ਦੁਨੀਆ  ਦੇ ਬਜ਼ਾਰ ਵਿੱਚ ਪਹੁੰਚ ਰਿਹਾ ਹੈ।  4 ਲੱਖ ਕਰੋੜ ਰੁਪਏ ਐਗ੍ਰੋ ਪ੍ਰੋਡਕਟ ਦਾ ਐਕਸਪੋਰਟ ਹੋਇਆ ਹੈ।  ਇਹ ਮੇਰੇ ਦੇਸ਼  ਦੇ ਕਿਸਾਨਾਂ ਨੇ ਸਾਨੂੰ ਤਾਕਤ ਦਿਖਾਈ ਹੈ।  ਅਸੀਂ ਛੋਟੇ ਕਿਸਾਨ ਹੋਵੇ,  ਪਸ਼ੂਪਾਲਕ ਹੋਵੇ,  ਮਛੇਰੇ ਹੋਵੇ,  ਦੇਸ਼  ਦੇ ਵਿਕਾਸ ਖਾਣੇ ਦੀਆਂ ਯੋਜਨਾਵਾਂ ਦਾ ਲਾਭ ਅੱਜ ਅਸੀਂ ਉਨ੍ਹਾਂ ਤੱਕ ਪਹੁੰਚਾ ਰਹੇ ਹਾਂ।

ਪੀਐੱਮ ਕਿਸਾਨ ਸਨਮਾਨ ਨਿਧੀ ਹੋਵੇ,  ਰੇਨ ਵਾਟਰ ਹਾਰਵੇਸਟਿੰਗ ਹੋਵੇ,  ਸਿੰਚਾਈ ਦੀਆਂ ਯੋਜਨਾਵਾਂ ਹੋਵੇ,  ਕੁਆਲਿਟੀਜ਼ ਸੀਡਸ ਹੋਵੇ,  ਫਰਟੀਲਾਇਜ਼ਰ ਦੀ ਜ਼ਰੂਰਤ ਹੋਵੇ,  ਹਰ ਖੇਤਰ ਵਿੱਚ ਅੱਜ ਹੋਰ ਕਿਸਾਨ ਨੂੰ ਇੱਕ ਭਰੋਸਾ ਹੋ ਗਿਆ ਹੈ ਫਸਲ ਬੀਮਾ ਦਾ।  ਉਹ ਸਾਹਸਿਕ ਬਣਾ ਰਿਹਾ ਹੈ,  ਉਸ ਦਾ ਪਰਿਣਾਮ ਵੀ ਦੇਸ਼ ਨੂੰ ਮਿਲ ਰਿਹਾ ਹੈ।  ਇਹ ਪਹਿਲਾਂ ਕਲਪਨਾ ਦੀ ਬਾਤ ਸੀ,  ਅੱਜ ਹਕੀਕਤ ਬਣ ਗਈ ਹੈ।

ਦੇਸ਼ਵਾਸੀਓ,

ਸਾਡੇ ਦੇਸ਼ ਦੇ ਪਸ਼ੂਧਨ ਨੂੰ ਬਚਾਉਣ  ਦੇ ਲਈ,  ਅਸੀਂ ਇੱਕ ਕੋਵਿਡ ਦੀ ਵੈਕਸੀਨ ਮੁਫ਼ਤ ਵਿੱਚ ਮਿਲੀ ਉਹ ਤਾਂ ਸਾਨੂੰ ਯਾਦ ਹੈ,  ਲੇਕਿਨ ਅਸੀਂ ਪਸ਼ੂਧਨ ਦੇ ਲਈ ਵੀ ਹੁਣ ਤੱਕ 125 ਡੋਜ਼ ਮੁਫ਼ਤ ਵਿੱਚ ਪਸ਼ੂਆਂ ਨੂੰ ਲਗਾ ਚੁੱਕੇ ਹਾਂ।  ਫੁੱਟ ਐਂਡ ਮਾਉਥ ਐਂਡ ਡਿਜ਼ੀਜ ਤੋਂ ਮੁਕਤੀ ਪਾਉਣ ਦੇ ਲਈ ਜੋ ਸਾਡਾ ਇੱਥੇ ਉੱਤਰ ਭਾਰਤ ਵਿੱਚ ਉਸ ਨੂੰ ਖੁਰਪਕਾ-ਮੁੰਹਪਕਾ ਬਿਮਾਰੀ ਕਹਿੰਦੇ ਹਨ,  ਉਸ ਤੋਂ ਬਚਾਉਣ ਦੇ ਲਈ 125 ਕਰੋੜ ਡੋਜ਼ ਅਸੀਂ ਲਗਾ ਚੁੱਕੇ ਹਾਂ ਅਤੇ ਮੁਫ਼ਤ ਵਿੱਚ ਲਗਾ ਚੁੱਕੇ ਹਾਂ। ਅਸੀਂ ਖੇਤੀ  ਦੇ ਮਾਮਲੇ ਵਿੱਚ ਦੇਸ਼  ਦੇ ਉਹ ਜ਼ਿਲ੍ਹੇ ਜਿੱਥੇ  ਦੇ ਕਿਸਾਨ ਹੋਰਾਂ ਤੋਂ ਪਿੱਛੇ ਰਹਿ ਗਏ,  ਕਿਸੇ ਨਾ ਕਿਸੇ ਕਾਰਨ ਤੋਂ 100 ਜ਼ਿਲ੍ਹੇ ਐਸੇ ਹਨ,  ਜਿੱਥੇ ਮੁਕਾਬਲਤਨ ਘੱਟ ਖੇਤੀ ਹੈ ਅਤੇ ਇਸ ਲਈ ਅਸੀਂ 100 ਜ਼ਿਲ੍ਹੇ ਆਇਡੈਂਟਿਫਾਈ ਕੀਤੇ ਪੂਰੇ ਦੇਸ਼ ਵਿੱਚੋਂ ਅਤੇ ਉੱਥੇ  ਦੇ ਕਿਸਾਨਾਂ ਨੂੰ ਐਮਪਾਵਰ ਕਰਨਾ,  ਕਿਸਾਨਾਂ ਨੂੰ ਸ਼ਕਤੀ ਦੇਣਾ,  ਕਿਸਾਨਾਂ ਨੂੰ ਮਦਦ ਕਰਨ ਦਾ ਇੱਕ ਅਭਿਆਨ ਚਲਾਇਆ ਹੈ,  ਅਤੇ ਇਸ ਦੇ ਲਈ ਪੀਐੱਮ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਆਰੰਭ ਕੀਤਾ ਹੈ ਪੀਐੱਮ ਧਨ-ਧਾਨਯ ਕ੍ਰਿਸ਼ੀ ਯੋਜਨਾ ਉਹ ਦੇਸ਼  ਦੇ 100 ਜ਼ਿਲ੍ਹੇ ਜਿੱਥੇ ਥੋੜ੍ਹੀ ਜਿਹੀ ਮਦਦ ਕਰ ਦੇਣਗੇ,  ਤਾਂ ਉੱਥੇ ਦਾ ਕਿਸਾਨ ਵੀ ਭਾਰਤ  ਦੇ ਹੋਰ ਕਿਸਾਨਾਂ ਦੀ ਬਰਾਬਰੀ ਕਰ ਦੇਵੇਗਾ। 

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਦੇ ਕਿਸਾਨ,  ਭਾਰਤ  ਦੇ ਪਸ਼ੂਪਾਲਕ,  ਭਾਰਤ  ਦੇ ਮਛੇਰੇ,  ਇਹ ਸਾਡੀ ਸਭ ਤੋਂ ਬੜੀ ਪ੍ਰਾਥਮਿਕਤਾ ਹੈ।  ਭਾਰਤ  ਦੇ ਕਿਸਾਨ,  ਭਾਰਤ ਦੇ ਮਛੇਰੇ,  ਭਾਰਤ  ਦੇ ਪਸ਼ੂਪਾਲਕ,  ਉਨ੍ਹਾਂ ਨਾਲ ਜੁੜੀਆਂ ਕਿਸੇ ਵੀ ਅਹਿਤਕਾਰੀ ਨੀਤੀ ਦੇ ਅੱਗੇ ਮੋਦੀ ਦੀਵਾਰ ਬਣਕੇ ਖੜ੍ਹਾ ਹੈ।  ਭਾਰਤ ਆਪਣੇ ਕਿਸਾਨਾਂ,  ਆਪਣੇ ਪਸ਼ੂਪਾਲਕਾਂ, ਆਪਣੇ ਮਛੇਰਿਆਂ ਦੇ ਸਬੰਧ ਵਿੱਚ ਕਦੇ ਵੀ ਕੋਈ ਸਮਝੌਤਾ ਨਹੀਂ ਸਵੀਕਾਰ ਕਰੇਗਾ।

ਪਿਆਰੇ ਦੇਸ਼ਵਾਸੀਓ,

ਗ਼ਰੀਬੀ ਕੀ ਹੁੰਦੀ ਹੈ,  ਇਹ ਮੈਨੂੰ ਕਿਤਾਬਾਂ ਵਿੱਚ ਪੜ੍ਹਨਾ ਨਹੀਂ ਪਿਆ ਹੈ।  ਮੈਂ ਜਾਣਦਾ ਹਾਂ,  ਸਰਕਾਰ ਵਿੱਚ ਵੀ ਰਿਹਾ ਹਾਂ ਅਤੇ ਇਸ ਲਈ ਮੇਰੀ ਕੋਸ਼ਿਸ਼ ਰਹੀ ਹੈ,  ਕਿ ਸਰਕਾਰ ਫਾਇਲਾਂ ਵਿੱਚ ਨਹੀਂ ਹੋਣੀ ਚਾਹੀਦੀ ਹੈ।  ਸਰਕਾਰ ਦੇਸ਼  ਦੇ ਨਾਗਰਿਕਾਂ  ਦੇ ਲਾਇਫ ਵਿੱਚ ਹੋਣੀ ਚਾਹੀਦੀ ਹੈ।  ਦਲਿਤ ਹੋਵੇ,  ਪੀੜਿਤ ਹੋਵੇ,  ਸ਼ੋਸ਼ਿਤ ਹੋਵੇ,  ਵੰਚਿਤ ਹੋਵੇ,  ਉਨ੍ਹਾਂ  ਦੇ  ਲਈ ਸਕਾਰਾਤਮਕ ਤੌਰ ‘ਤੇ ਸਰਕਾਰਾਂ ਪ੍ਰੋਐਕਟਿਵ ਹੋਵੇ,  ਸਰਕਾਰਾਂ ਪ੍ਰੋ ਪੀਪਲ ਹੋਵੇ,  ਉਸ ਦਿਸ਼ਾ ਵਿੱਚ ਅਸੀਂ ਨਿਰੰਤਰ ਪ੍ਰਯਾਸ ਕਰ ਰਹੇ ਹਾਂ। ਸਮਾਜ ਦੇ ਹਰ ਜ਼ਰੂਰਤ ਵਿਅਕਤੀ ਦੇ ਲਈ ਕੁਝ ਲੋਕਾਂ ਨੂੰ ਲਗਦਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਪਹਿਲਾਂ ਵੀ ਆਉਂਦੀ ਸੀ,  ਜੀ ਨਹੀਂ,  ਅਸੀਂ ਸਰਕਾਰ ਦੀਆਂ ਯੋਜਨਾਵਾਂ ਨੂੰ ਜ਼ਮੀਨ ‘ਤੇ ਉਤਾਰ ਰਹੇ ਹਾਂ, ਸੈਚੁਰੇਸ਼ਨ ‘ਤੇ ਬਲ ਦਿੰਦੇ ਹਾਂ ਅਤੇ ਸਮਾਜਿਕ ਨਿਆਂ ਦਾ ਅਗਰ ਕੋਈ ਸੱਚਾ ਤੋਂ ਸੱਚਾ ਐਕਜ਼ੀਕਿਊਸ਼ਨ ਹੈ,  ਤਾਂ ਸੈਚੁਰੇਸ਼ਨ ਵਿੱਚ ਹੈ,  ਜਿਸ ਵਿੱਚ ਕੋਈ ਹੱਕਦਾਰ ਛੁੱਟੇ ਨਹੀਂ,  ਹੱਕਦਾਰ  ਦੇ ਘਰ ਤੱਕ ਸਰਕਾਰ ਜਾਵੇ ਅਤੇ ਉਸ ਨੂੰ ਆਪਣੇ ਹੱਕ ਦੀਆਂ ਚੀਜ਼ਾਂ ਮਿਲਣ,  ਉਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ।

ਜਨਧਨ ਅਕਾਊਂਟ ਜਦੋਂ ਖੋਲ੍ਹੇ ਗਏ ਨਾ,  ਉਹ ਸਿਰਫ਼ ਬੈਂਕ ਦਾ ਅਕਾਊਂਟ ਸੀ ਐਸਾ ਨਹੀਂ ਹੈ ਉਸ ਤੋਂ ਇੱਕ ਸਵੈ-ਮਾਨ ਮਿਲਿਆ ਸੀ,  ਕਿ ਬੈਂਕ ਦੇ ਦਰਵਾਜ਼ੇ ਮੇਰੇ ਲਈ ਵੀ ਖੁੱਲ੍ਹਦੇ ਹਨ, ਮੈਂ ਵੀ ਬੈਂਕ ਦੇ ਦਰਵਾਜ਼ੇ ਵਿੱਚ ਜਾ ਕੇ ਟੇਬਲ ‘ਤੇ ਹੱਥ ਰੱਖ ਕੇ ਬਾਤ ਕਰ ਸਕਦਾ ਹਾਂ, ਇਹ ਵਿਸ਼ਵਾਸ ਅਸੀਂ ਜਗਾਇਆ ਹੈ।  ਆਯੁਸ਼ਮਾਨ ਭਾਰਤ ਨੇ ਬਿਮਾਰੀ ਨੂੰ ਸਹਿਣ ਦੀ ਆਦਤ ਤੋਂ ਮੁਕਤੀ ਦਿਵਾਉਣ ਦਾ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਦੇ ਲਈ ਮਦਦ ਕਰਨ ਦਾ ਕੰਮ ਅਤੇ ਜਦੋਂ ਅਸੀਂ ਸੀਨੀਅਰ ਨਾਗਰਿਕਾਂ ਨੂੰ ₹500000 ਤੋਂ ਜ਼ਿਆਦਾ ਮਦਦ ਕਰਕੇ ਉਨ੍ਹਾਂ  ਦੇ ਆਰੋਗਯ ਦੀ ਚਿੰਤਾ ਕਰਦੇ ਹਾਂ, ਅੱਜ ਪੀਐੱਮ ਆਵਾਸ 4 ਕਰੋੜ ਗ਼ਰੀਬਾਂ ਨੂੰ ਘਰ ਮਿਲਣਾ, ਮਤਲਬ ਜ਼ਿੰਦਗੀ ਦੇ ਨਵੇਂ ਸੁਪਨੇ ਉੱਥੇ ਬਸਤੇ ਹਾਂ। ਉਹ ਸਿਰਫ਼ ਚਾਰ ਦੀਵਾਰਾਂ ਨਹੀਂ ਹੈ ਦੋਸਤਾਂ। ਰੇਹੜੀ ਪਟੜੀ ਵਾਲਿਆਂ ਦੇ ਲਈ ਪੀਐੱਮ ਸਵਨਿਧੀ ਯੋਜਨਾ ਜੋ ਕਦੇ ਵਿਆਜ ਦੇ ਚੱਕਰ ਵਿੱਚ ਫੱਸਿਆ ਰਹਿੰਦਾ ਸੀ,  ਅੱਜ ਪੀਐੱਮ ਸਵਨਿਧੀ ਤੋਂ ਰੇਹੜੀ ਪਟੜੀ ਵਾਲਾ ਵੀ ਅਤੇ ਤੁਸੀਂ ਦੇਖਿਆ ਹੋਵੇਗਾ ਉਹ ਯੂਪੀਆਈ ਤੋਂ ਪੈਸੇ ਲੈਂਦਾ ਹੈ,  ਯੂਪੀਆਈ ਤੋਂ ਪੈਸੇ ਦਿੰਦਾ ਹੈ,  ਇਹ ਬਦਲਾਅ ਆਖਰੀ ਵਿਅਕਤੀ ਤੱਕ ਚਿੰਤਾ,  ਲੋਕਾਂ ਦੀ ਲਾਇਫ ਵਿੱਚ ਸਰਕਾਰ ਹੋਣੀ ਚਾਹੀਦੀ ਹੈ,  ਉਸੇ ਦੇ ਕਾਰਨ ਇਹ ਜ਼ਮੀਨ ਨਾਲ ਜੁੜੀਆਂ ਯੋਜਨਾਵਾਂ ਬਣਦੀਆਂ ਹਨ ਅਤੇ ਜ਼ਮੀਨ ਨਾਲ ਜੁੜੀਆਂ ਯੋਜਨਾਵਾਂ ਜ਼ਮੀਨ ‘ਤੇ ਉਤਰਦੀ ਹੈ ਅਤੇ ਜ਼ਮੀਨ ਤੋਂ ਉਤਰੀ ਹੋਈਆਂ ਯੋਜਨਾਵਾਂ ਜੀਵਨ ਵਿੱਚ ਬਦਲਾਅ ਲਿਆਉਣ ਦਾ ਇੱਕ ਸਸ਼ਕਤ ਮਾਧਿਅਮ ਬਣ ਜਾਂਦੀ ਹੈ। ਇੱਕ ਸਮਾਂ ਸੀ,  ਗ਼ਰੀਬ ਹੋਵੇ, ਪੀੜਿਤ ਹੋਵੇ, ਆਦਿਵਾਸੀ ਹੋਵੇ, ਵੰਚਿਤ ਹੋਵੇ,  ਦਿੱਵਯਾਂਗ ਹੋਵੇ,  ਸਾਡੀਆਂ ਵਿਧਵਾਵਾਂ ਮਾਤਾਵਾਂ ਭੈਣਾਂ ਹੋਣ, ਆਪਣੇ ਹੱਕ ਦੇ ਲਈ ਦਰ-ਦਰ ਭਟਕਦੇ ਰਹਿੰਦੇ ਸਨ,  ਸਰਕਾਰੀ ਦਫ਼ਤਰਾਂ ਵਿੱਚ ਚੱਕਰ ਲਗਾਉਂਦੇ ਲਗਾਉਂਦੇ ਜ਼ਿੰਦਗੀ ਪੂਰੀ ਹੋ ਜਾਂਦੀ ਸੀ।  ਅੱਜ ਸਰਕਾਰ ਤੁਹਾਡੇ ਦਰਵਾਜ਼ੇ ‘ਤੇ ਆਉਂਦੀ ਹੈ, ਸੈਚੁਰੇਸ਼ਨ ਦੀ ਅਪ੍ਰੋਚ ਨੂੰ ਲੈ ਕੇ ਆਉਂਦੀ ਹੈ, ਕਰੋੜਾਂ ਲਾਭਾਰਥੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ, ਡਾਇਰੈਕਟ ਬੈਨਿਫਿਟ ਟ੍ਰਾਂਸਫਰ ਇੱਕ ਬਹੁਤ ਬੜਾਂ ਕ੍ਰਾਂਤੀਵਾਦੀ ਕੰਮ ਹੋਇਆ ਹੈ।

ਸਾਥੀਓ,

ਗ਼ਰੀਬੀ ਹਟਾਓ ਦੇ ਨਾਅਰੇ ਦੇਸ਼ ਨੇ ਬਹੁਤ ਸੁਣੇ ਹਨ,  ਲਾਲ ਕਿਲੇ ਤੋਂ ਵੀ ਸੁਣੇ ਹਨ ਅਤੇ ਦੇਸ਼ ਸੁਣ ਸੁਣ ਕੇ ਥੱਕ ਗਿਆ ਸੀ ਅਤੇ ਦੇਸ਼ ਨੇ ਮੰਨ  ਲਿਆ ਸੀ,  ਕਿ ਗ਼ਰੀਬੀ ਹੱਟ ਨਹੀਂ ਸਕਦੀ ਹੈ,  ਲੇਕਿਨ ਜਦੋਂ ਅਸੀਂ ਯੋਜਨਾਵਾਂ ਨੂੰ ਗ਼ਰੀਬ  ਦੇ ਘਰ ਤੱਕ ਲੈ ਜਾਂਦੇ ਹਾਂ,  ਵਿਸ਼ਵਾਸ ਨੂੰ ਗ਼ਰੀਬ ਦੇ ਮਨ ਵਿੱਚ ਅਸੀਂ ਪੈਦਾ ਕਰਦੇ ਹਾਂ, ਤਾਂ ਮੇਰੇ ਦੇਸ਼ ਦੇ 25 ਕਰੋੜ ਗ਼ਰੀਬ, ਗ਼ਰੀਬੀ ਨੂੰ ਪਰਾਸਤ ਕਰਕੇ,  ਗ਼ਰੀਬੀ ਤੋਂ ਬਾਹਰ ਨਿਕਲ ਕੇ ਇੱਕ ਨਵਾਂ ਇਤਹਾਸ ਬਣਾਉਂਦੇ ਹਾਂ।  ਅੱਜ 10 ਕਰੋੜ ਗ਼ਰੀਬ ਅਤੇ 10 ਵਰ੍ਹੇ ਵਿੱਚ 25 ਕਰੋੜ ਤੋਂ ਜ਼ਿਆਦਾ ਗ਼ਰੀਬ ਗ਼ਰੀਬੀ ਨੂੰ ਪਰਾਸਤ ਕਰਕੇ ਗ਼ਰੀਬੀ ਤੋਂ ਬਾਹਰ ਨਿਕਲੇ ਹੈ ਅਤੇ ਇੱਕ ਨਿਓ ਮਿਡਲ ਕਲਾਸ ਤਿਆਰ ਹੋਇਆ ਹੈ।

ਮੇਰੇ ਸਾਥੀਓ,

ਇਹ ਨਿਓ ਮਿਡਲ ਕਲਾਸ ਅਤੇ ਮਿਡਲ ਕਲਾਸ ਇੱਕ ਐਸੀ ਜੁਗਲਬੰਦੀ ਹੈ ਜਿਸ ਵਿੱਚ ਐਸਪਿਰੇਸ਼ਨ ਵੀ ਹੈ, ਐਫਰਟਸ ਵੀ ਹਨ,  ਉਹ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਬੜੀ ਸਮਰੱਥਾ ਬਣਨ ਵਾਲੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਬਹੁਤ ਹੀ ਨਿਕਟ ਭਵਿੱਖ ਵਿੱਚ ਮਹਾਨ ਸਮਾਜ ਸੁਧਾਰਕ ਮਹਾਤਮਾ ਜਯੋਤਿਬਾ ਫੁਲੇ ਜੀ ਦੀ 200ਵੀਂ ਜਯੰਤੀ ਆ ਰਹੀ ਹੈ।  ਅਸੀਂ ਉਸ ਜਯੰਤੀ ਦੇ ਸਮਾਰੋਹ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਮਹਾਤਮਾ ਜਯੋਤਿਬਾ ਫੁਲੇ  ਦੇ ਸਿਧਾਂਤ,  ਉਨ੍ਹਾਂ ਨੇ ਜੋ ਮੰਤਰ ਦਿੱਤੇ ਉਸ ਵਿੱਚ ਸਾਡੇ ਲਈ ਪ੍ਰੇਰਣਾ ਹੈ-  ਪਿਛੜੇ ਨੂੰ ਪ੍ਰਾਥਮਿਕਤਾ।  ਪਿਛੜੇ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਅਸੀਂ ਪਰਿਵਤਰਨ ਦੀਆਂ ਉਚਾਈਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ।  ਅਸੀਂ ਇਸ ਦੇ ਲਈ ਮਿਹਨਤ (ਪਰਿਸ਼੍ਰਮ) ਦੀ ਪਰਾਕਾਸ਼ਠਾ ਕਰਨਾ ਚਾਹੁੰਦੇ ਹਾਂ।  ਅਸੀਂ ਪਾਰਦਰਸ਼ੀ ਨੀਤੀਆਂ ਦੇ ਦੁਆਰੇ ਪਿਛੜਿਆਂ ਨੂੰ ਪ੍ਰਾਥਮਿਕਤਾ, ਇਹ ਸਾਨੂੰ ਧਰਤੀ ‘ਤੇ ਉਤਾਰਨਾ ਚਾਹੁੰਦੇ ਹਾਂ,  ਹਰ ਪਿਛੜੇ  ਦੇ ਜੀਵਨ ਵਿੱਚ ਉਤਾਰਨਾ ਚਾਹੁੰਦੇ ਹਾਂ।

ਸਾਥੀਓ,

ਰੇਹੜੀ ਪਟੜੀ ਵਾਲਿਆਂ ਦੇ ਲਈ ਸਵਨਿਧੀ ਯੋਜਨਾ ਹੋਵੇ ਜਾਂ ਸਾਡੇ ਹੁਨਰ ਵਾਲੇ ਹੱਥ ਤੋਂ ਕੰਮ ਕਰਨ ਵਾਲੇ ਵਿਸ਼ਵਕਰਮਾ ਯੋਜਨਾ ਦੀ ਬਾਤ ਹੋਵੇ ਆਦਿਵਾਸੀ ਵਿੱਚ ਵੀ ਜੋ ਪਿਛੜੇ ਰਹਿ ਗਏ ਹਨ ਉਨ੍ਹਾਂ  ਦੇ  ਲਈ ਪੀਐੱਮ ਜਨ ਮਨ ਦੀ ਯੋਜਨਾ ਦੀ ਬਾਤ ਹੋਵੇ,  ਸਾਡੇ ਪੂਰਵੀ ਭਾਰਤ ਨੂੰ ਵਿਕਾਸ ਵਿੱਚ ਪੂਰੇ ਦੇਸ਼ ਦੇ ਅੰਦਰ ਬਰਾਬਰੀ ਵਿੱਚ ਲਿਆਉਣਾ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਦੇਣ ਦੀ ਦਿਸ਼ਾ ਵਿੱਚ ਕੰਮ ਹੋਵੇ,  ਅਸੀਂ ਸਿਰਫ਼ ਸਮਾਜ ਪਿਛੜੇ ਹੋਵੇ,  ਉਨ੍ਹਾਂ ਦੀ ਚਿੰਤਾ ਵਿੱਚ ਰੁਕਣ ਵਾਲੇ ਨਹੀਂ ਹਨ,  ਜੋ ਖੇਤਰ ਪਿਛੜੇ ਹਨ,  ਉਨ੍ਹਾਂ ਨੂੰ ਵੀ ਅਸੀਂ ਪ੍ਰਾਥਮਿਕਤਾ ਦੇਣਾ ਚਾਹੁੰਦੇ ਹਨ। ਜੋ ਜ਼ਿਲ੍ਹੇ ਪਿਛੜੇ ਰਹੇ ਹਨ ਅਸੀਂ ਉਨ੍ਹਾਂ ਨੂੰ ਪ੍ਰਾਥਮਿਕਤਾ ਦੇਣਾ ਚਾਹੁੰਦੇ ਹਾਂ,  ਜੋ ਬਲਾਕ ਪਿਛੜੇ ਰਹੇ ਹਨ ਉਨ੍ਹਾਂ ਨੂੰ ਪ੍ਰਾਥਮਿਕਤਾ ਦੇਣਾ ਚਾਹੁੰਦੇ ਹਾਂ,  ਅਸੀਂ 100 ਐਸਪਿਰੇਸ਼ਨਲ ਡਿਸਟ੍ਰਿ ਕਟਨ,  500 ਐਸਪੀਰੇਸ਼ਨਲ ਬਲਾਕ,  ਉਸੇ ਮਿਸ਼ਨ ਵਿੱਚ ਕੰਮ ਕੀਤਾ ਹੈ।  ਅਸੀਂ ਪੂਰਵੀ ਭਾਰਤ  ਦੇ ਵਿਕਾਸ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ  ਦੇ ਪ੍ਰੋਜੈਕਟ ‘ਤੇ ਬਲ ਦਿੱਤਾ ਹੈ,  ਅਸੀਂ ਪੂਰਬੀ ਭਾਰਤ  ਦੇ ਜੀਵਨ ਨੂੰ ਬਦਲ ਕੇ  ਦੇਸ਼ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ ਦਾ।

ਮੇਰੇ ਪਿਆਰੇ ਦੇਸ਼ਵਾਸੀਓ,

ਜੀਵਨ  ਦੇ ਹਰ ਖੇਤਰ ਵਿੱਚ ਵਿਕਾਸ ਹੋਣਾ ਚਾਹੀਦਾ ਹੈ।  ਵਿਕਾਸ ਦੇ ਲਈ ਖੇਡ ਦਾ ਵੀ ਮਹੱਤਵ ਹੁੰਦਾ ਹੈ।  ਅਤੇ ਅਸੀਂ ਅਤੇ ਮੈਨੂੰ ਖੁਸ਼ੀ ਹੈ ਕਿ ਇੱਕ ਜਮਾਨਾ ਸੀ ਜਦੋਂ ਬੱਚੇ ਖੇਡ ਵਿੱਚ ਅਗਰ ਸਮਾਂ ਲਗਾਉਂਦੇ ਹਨ,  ਤਾਂ ਮਾਂ-ਬਾਪ ਜ਼ਿਆਦਾ ਪਸੰਦ ਨਹੀਂ ਕਰਦੇ ਸਨ।  ਅੱਜ ਇੱਕਦਮ ਤੋਂ ਉਲਟ ਗਿਆ ਹੈ।  ਅਗਰ ਬੱਚੇ ਖੇਡਾਂ ਵਿੱਚ ਅੱਗੇ ਆਉਂਦੇ ਹਨ,  ਰੁਚੀ ਲੈਂਦੇ ਹਨ,  ਤਾਂ ਮਾਂ-ਬਾਪ ਮਾਣ ਨਾਲ ਭਰ ਜਾਂਦੇ ਹਨ।  ਮੈਂ ਇਸ ਨੂੰ ਇੱਕ ਸ਼ੁਭ ਸੰਕੇਤ ਮੰਨਦਾ ਹਾਂ।  ਮੇਰੇ ਦੇਸ਼  ਦੇ ਪਰਿਵਾਰ ਦੇ ਅੰਦਰ ਖੇਡ ਨੂੰ ਪ੍ਰੋਤਸਾਹਨ ਦਾ ਵਾਤਾਵਰਣ ਵਿੱਚ ਦੇਖਦਾ ਹਾਂ,  ਮੇਰਾ ਮਨ ਮਾਣ ਨਾਲ ਭਰ ਜਾਂਦਾ ਹੈ।  ਮੈਂ ਇਸ ਨੂੰ ਦੇਸ਼ ਦੇ ਭਵਿੱਖ ਦੇ ਲਈ ਬਹੁਤ ਸ਼ੁਭ ਸੰਕੇਤ ਮੰਨਦਾ ਹਾਂ।

ਅਤੇ ਸਾਥੀਓ,

ਇਸ ਖੇਡ ਨੂੰ ਹੁਲਾਰਾ ਦੇਣ ਦੇ ਲਈ ਅਸੀਂ ਨੈਸ਼ਨਲ ਸਪੋਰਟਸ ਪਾਲਿਸੀ,  ਕਈ ਦਹਾਕਿਆਂ ਦੇ ਬਾਅਦ ਅਸੀਂ ਦੇਸ਼ ਵਿੱਚ ਖੇਲੋ ਭਾਰਤ ਨੀਤੀ ਨੂੰ ਲੈ ਕੇ ਆਏ ਹਾਂ, ਤਾਕਿ ਇਹ ਖੇਡ ਜਗਤ ਦਾ ਸਰਬਪੱਖੀ ਵਿਕਾਸ ਦਾ ਪ੍ਰਯਾਸ ਹੋਵੇ।  ਸਕੂਲ ਤੋਂ ਲੈ ਕੇ ਓਲੰਪਿਕ ਤੱਕ ਅਸੀਂ ਇੱਕ ਪੂਰਾ ਈਕੋਸਿਸਟਮ ਡਿਵੈਲਪ ਕਰਨਾ ਚਾਹੁੰਦੇ ਹਾਂ, ਚਾਹੇ ਕੋਚਿੰਗ ਦੀ ਵਿਵਸਥਾ ਹੋਵੇ,  ਫਿਟਨਸ ਦੀ ਬਾਤ ਹੋਵੇ,  ਖੇਡ ਦੇ ਮੈਦਾਨ ਹੋਣ,  ਖੇਡ ਦੀਆਂ ਵਿਵਸਥਾਵਾਂ ਹੋਣ, ਖੇਡ ਦੇ ਲਈ ਜ਼ਰੂਰੀ ਸਾਧਨ ਹੋਣ,  ਲਘੂ ਉਦਯੋਗਾਂ ਨੂੰ ਵੀ ਖੇਡ ਦੇ ਸਾਧਨ ਬਣਾਉਣ ਵਿੱਚ ਮਦਦ ਕਰਨ ਦੀ ਬਾਤ ਹੋਵੇ।  ਯਾਨੀ ਇੱਕ ਪ੍ਰਕਾਰ ਨਾਲ ਪੂਰਾ ਈਕੋਸਿਸਟਮ ਅਸੀਂ ਦੂਰ-ਦਰਾਜ  ਦੇ ਬੱਚਿਆਂ ਤੱਕ ਪੰਹੁਚਾਉਣਾ ਚਾਹੁੰਦੇ ਹਾਂ।

ਲੇਕਿਨ ਸਾਥੀਓ,

ਜਦੋਂ ਮੈਂ ਫਿਟਨਸ ਦੀ ਬਾਤ ਕਰਦਾ ਹਾਂ, ਜਦੋਂ ਮੈਂ ਖੇਡ ਕੁੱਦ ਦੀ ਬਾਤ ਕਰਦਾ ਹਾਂ, ਤਦ ਮੈਂ ਇੱਕ ਚਿੰਤਾ ਵੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸਾਡੇ ਦੇਸ਼ ਦੇ ਹਰ ਪਰਿਵਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ, ਮੋਟਾਪਾ ਸਾਡੇ ਦੇਸ਼ ਦੇ ਲਈ ਬਹੁਤ ਬੜਾ ਸੰਕਟ ਬਣਦਾ ਜਾ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਜੋ ਪੰਡਿਤ ਲੋਕ ਹਨ, ਉਹ ਕਹਿੰਦੇ ਹਨ, ਜੋ ਜਾਣਕਾਰ ਲੋਕ ਹਨ, ਉਹ ਕਹਿੰਦੇ ਹਨ, ਹਰ ਤੀਸਰੇ ਵਿਅਕਤੀ ਵਿੱਚ ਇੱਕ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋਵੇਗਾ। ਸਾਨੂੰ ਮੋਟਾਪੇ ਤੋਂ ਬਚਾਉਣਾ ਹੈ, ਓਬੇਸਿਟੀ ਤੋਂ ਬਚਾਉਣਾ ਹੈ। ਅਤੇ ਇਸ ਲਈ ਮੈਂ, ਬਾਕੀ ਸਭ ਕਰਨਾ ਪਵੇਗਾ, ਲੇਕਿਨ ਇੱਕ ਛੋਟਾ ਜਿਹਾ ਸੁਝਾਅ ਦਿੱਤਾ ਸੀ ਕਿ ਪਰਿਵਾਰ ਤੈ ਕਰਨ ਕਿ ਜਦੋਂ ਖਾਣੇ ਦਾ ਤੇਲ ਘਰ ਵਿੱਚ ਆਵੇਗਾ  10 ਪਰਸੈਂਟ ਘੱਟ ਹੀ ਆਵੇਗਾ ਅਤੇ 10 ਪਰਸੈਂਟ ਘੱਟ ਹੀ ਉਪਯੋਕ ਕਰਾਂਗੇ, ਅਤੇ ਅਸੀਂ ਓਬੇਸਿਟੀ ਦੇ ਖ਼ਿਲਾਫ਼ ਲੜਾਈ ਨੂੰ ਜਿੱਤਣ ਦੀ ਦਿਸ਼ਾ ਵਿੱਚ ਅਸੀਂ ਆਪਣਾ ਯੋਗਦਾਨ ਦੇਵਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ

ਸਾਡਾ ਦੇਸ਼ ਕਿਸਮਤਵਾਲਾ ਹੈ, ਹਜ਼ਾਰਾਂ ਸਾਲ ਦੀ ਵਿਰਾਸਤ ਦੇ ਅਸੀਂ ਧਨੀ ਹਾਂ, ਅਤੇ ਉਹ ਸਾਨੂੰ ਨਿਰੰਤਰ ਊਰਜਾ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ, ਤਿਆਗ ਅਤੇ ਤਪੱਸਿਆ ਦੀ ਰਾਹ ਮਿਲਦੀ ਹੈ। ਅੱਜ ਇਹ ਵਰ੍ਹਾ, ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ ਹੈ, ਦੇਸ਼ ਦੇ ਸੱਭਿਆਚਾਰ ਦੀ ਰੱਖਿਆ, ਭਾਰਤ ਦੀਆਂ ਕਦਰਾਂ-ਕੀਮਤਾਂ ਦੀ ਰੱਖਿਆ ਦੇ ਲਈ ਉਨ੍ਹਾਂ ਨੇ ਆਪਣਾ ਸਭ ਕੁਝ ਨਿਓਛਾਵਰ ਕਰ ਦਿੱਤਾ। ਮੈਂ ਅੱਜ ਉਨ੍ਹਾਂ ਨੂੰ ਨਮਨ ਕਰਦਾ ਹਾਂ।

ਸਾਥੀਓ,

ਸਾਡੀ ਸੰਸਕ੍ਰਿਤੀ ਦੀ ਤਾਕਤ ਸਾਡੀ ਵਿਵਿਧਤਾ ਹੈ, ਅਸੀਂ ਵਿਵਿਧਤਾ ਨੂੰ ਸੈਲਿਬ੍ਰੇਟ ਕਰਨਾ ਚਾਹੁੰਦੇ ਹਾ, ਅਸੀਂ ਵਿਵਿਧਤਾ ਨੂੰ ਸੈਲਿਬ੍ਰੇਟ ਕਰਨ ਦੀ ਆਦਤ ਬਣਾਉਣਾ ਚਾਹੁੰਦੇ ਹਾ। ਇਹ ਸਾਡਾ ਗੌਰਵ ਹੈ ਕਿ ਸਾਡੀ ਭਾਰਤ ਮਾਂ ਇਹ ਬਗੀਚਾ ਕਿਤਨੇ ਵਿਵਿਧ ਪ੍ਰਕਾਰ ਦੇ ਫੁੱਲਾਂ ਨਾਲ ਸਜਿਆ ਹੋਇਆ ਹੈ, ਕਿਤਨੀਆਂ ਵਿਵਿਧਤਾਵਾਂ ਹਨ, ਇਹ ਵਿਵਿਧਤਾ ਸਾਡੇ ਲਈ ਇੱਕ ਬਹੁਤ ਬੜੀ ਸਾਡੀ ਵਿਰਾਸਤ ਹੈ, ਬਹੁਤ ਬੜਾ ਗੌਰਵ ਹੈ। ਸਾਡੇ ਪ੍ਰਯਾਗਰਾਜ ਦੇ ਮਹਾਕੁੰਭ ਵਿੱਚ ਦੇਖਿਆ ਹੈ, ਭਾਰਤ ਦੀ ਵਿਵਿਧਤਾ ਨੂੰ ਕਿਵੇਂ ਜੀਵਿਆ ਜਾਂਦਾ ਹੈ। ਇੱਕ ਸਥਾਨ ‘ਤੇ ਕਰੋੜਾਂ ਲੋਕ ਇੱਕ ਹੀ ਭਾਵ, ਇੱਕ ਹੀ ਪ੍ਰਣ, ਇੱਕ ਹੀ ਪ੍ਰਯਾਸ, ਦੁਨੀਆ ਦੇ ਲਈ ਬਹੁਤ ਬੜਾ ਅਜੂਬਾ ਹੈ। ਮਹਾਕੁੰਭ ਦੀ ਉਹ ਸਫ਼ਲਤਾ ਭਾਰਤ ਦੀ ਏਕਤਾ ਦੇ, ਭਾਰਤ ਦੀ ਸਮਰੱਥਾ ਦੀ ਦੁਹਾਈ ਦਿੰਦੀ ਹੈ।

ਸਾਥੀਓ,

ਸਾਡਾ ਦੇਸ਼ ਭਾਸ਼ਾਵਾਂ ਦੀ ਵਿਵਿਧਤਾ ਨਾਲ ਬਹੁਤ ਹੀ ਭਰਿਆ ਹੋਇਆ ਹੈ, ਪੁਲਕਿਤ ਹੈ। ਅਤੇ ਇਸ ਲਈ ਅਸੀਂ ਮਰਾਠੀ,ਅਸਮੀਆ, ਬੰਗਲਾ, ਪਾਲੀ, ਪ੍ਰਾਕਿਤ ਨੂੰ ਕਲਾਸਿਕਲ ਲੈਂਗਵੇਜ਼ ਦਾ ਦਰਜਾ ਦਿੱਤਾ ਹੈ। ਅਤੇ ਮੇਰਾ ਮਤ ਹੈ, ਸਾਡੀਆਂ ਭਾਸ਼ਾਵਾਂ ਜਿਤਨੀਆਂ ਵਿਕਸਿਤ ਹੋਣਗੀਆਂ, ਸਾਡੀਆਂ ਸਾਰੀਆਂ ਭਾਸ਼ਾਵਾਂ ਜਿਤਨੀ ਸਮ੍ਰਿੱਧੀ ਹੋਵੇਗੀ, ਸਾਡੇ ਨਾਲੇਜ ਦੇ ਸਿਸਟਮ ਨੂੰ ਵੀ ਉਤਨਾ ਹੀ ਬਲ ਮਿਲਣ ਵਾਲਾ ਹੈ। ਅਤੇ ਸਾਡੀ ਉਹ ਤਾਕਤ ਹੈ, ਅਤੇ ਜਦੋਂ ਡੇਟਾ ਦਾ ਜ਼ਮਾਨਾ ਹੈ ਨਾ ਤਾਂ ਇਹ ਤਾਕਤ ਦੁਨੀਆ ਦੇ ਲਈ ਵੀ ਬੜੀ ਤਾਕਤ ਬਣ ਸਕਦੀ ਹੈ, ਇਤਨੀ ਸਮਰੱਥਾ ਸਾਡੀ ਲੈਂਗਵੇਜ਼ ਵਿੱਚ ਹੈ। ਸਾਨੂੰ ਸਾਡੀਆਂ ਸਾਰੀਆਂ ਭਾਸ਼ਾਵਾਂ ‘ਤੇ ਮਾਣ ਹੋਣਾ ਚਾਹੀਦਾ ਹੈ, ਸਾਡੀਆਂ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਦੇ ਲਈ ਹਰ ਕਿਸੇ ਨੂੰ ਬਣਦੇ ਹੋਏ ਪ੍ਰਯਾਸ ਕਰਨੇ ਚਾਹੀਦੇ ਹਨ।

ਸਾਥੀਓ,

ਪਾਂਡੂਲਿਪੀ ਵਿੱਚ ਸਾਡੇ ਗਿਆਨ ਦੇ ਭੰਡਾਰ ਪਏ ਹਨ, ਲੇਕਿਨ ਉਸ ਦੇ ਪ੍ਰਤੀ ਉਦਾਸੀਨਤਾ ਰਹੀ ਹੈ। ਇਸ ਵਾਰ ਅਸੀਂ ਗਿਆਨ ਭਾਰਤਮ੍ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਜਿੱਥੇ ਵੀ ਹੱਥ ਲਿਖਿਤ ਗ੍ਰੰਥ ਹੈ, ਜਿੱਥੇ ਪਾਂਡੂਲਿਪੀਆਂ ਹਨ, ਸਦੀਆਂ ਪੁਰਾਣੇ ਜੋ ਦਸਤਾਵੇਜ਼ ਹਨ, ਉਨ੍ਹਾਂ ਨੂੰ ਲੱਭ-ਲੱਭ ਕੇ ਅੱਜ ਦੀ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ, ਉਸ ਗਿਆਨ ਦੀ ਸਮ੍ਰਿੱਧੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੰਮ ਆਉਣ, ਉਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡਾ ਸਪਸ਼ਟ ਮੰਨਣਾ ਹੈ, ਇਹ ਦੇਸ਼ ਸਿਰਫ਼ ਸਰਕਾਰਾਂ ਨਹੀਂ ਬਣਾਉਂਦੀ ਹੈ, ਇਹ ਦੇਸ਼ ਰਾਜ ਸੱਤਾ ‘ਤੇ ਵਿਰਾਜਮਾਨ ਲੋਕ ਹੀ ਨਹੀਂ ਬਣਾਉਂਦੇ ਹਨ, ਇਹ ਦੇਸ਼ ਸ਼ਾਸਨ ਦੀ ਵਿਧਾ ਸੰਭਾਲਣ ਵਾਲੇ ਨਹੀਂ ਬਣਾਉਂਦੇ ਹਨ, ਇਹ ਦੇਸ਼ ਬਣਦਾ ਹੈ ਕੋਟਿ-ਕੋਟਿ ਜਨਾਂ ਦੇ ਪੁਰਸ਼ਾਰਥ ਨਾਲ, ਰਿਸ਼ੀਆਂ ਦੇ, ਮੁਨੀਆਂ ਦੇ, ਵਿਗਿਆਨੀਆਂ ਦੇ, ਅਧਿਆਪਕਾਂ ਦੇ, ਕਿਸਾਨਾਂ ਦੇ, ਜਵਾਨਾਂ ਦੇ, ਸੈਨਾ ਦੇ, ਮਜ਼ਦੂਰਾਂ ਦੇ, ਹਰ ਕਿਸੇ ਦੇ ਪ੍ਰਯਾਸ ਨਾਲ ਦੇਸ਼ ਬਣਦਾ ਹੈ। ਹਰ ਕਿਸੇ ਦਾ ਯੋਗਦਾਨ ਹੁੰਦਾ ਹੈ। ਵਿਅਕਤੀ ਦਾ ਵੀ ਹੁੰਦਾ ਹੈ, ਸੰਸਥਾਵਾਂ ਦਾ ਵੀ ਹੁੰਦਾ ਹੈ। ਅੱਜ ਮੈਂ ਬਹੁਤ ਮਾਣ ਦੇ ਨਾਲ ਇੱਕ ਬਾਤ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਅੱਜ ਤੋਂ 100 ਸਾਲ ਪਹਿਲੇ ਇੱਕ ਸੰਗਠਨ ਦਾ ਜਨਮ ਹੋਇਆ, ਰਾਸ਼ਟਰੀ ਸਵੈ-ਸੇਵਕ ਸੰਘ, 100 ਸਾਲ ਦੀ ਰਾਸ਼ਟਰ ਦੀ ਸੇਵਾ, ਇੱਕ ਬਹੁਤ ਹੀ ਗੌਰਵਪੂਰਨ ਸਵਰਣਿਮ ਪੰਨਾ ਹੈ। ਵਿਅਕਤੀ ਨਿਰਮਾਣ ਨਾਲ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਲੈ ਕੇ 100 ਸਾਲ ਤੱਕ ਮਾਂ ਭਾਰਤੀ ਦਾ ਕਲਿਆਣ ਦਾ ਲਕਸ਼ ਲੈ ਕੇ ਲਕਸ਼ੈ ਅਵਧੀ ਸਵੈ-ਸੇਵਕਾਂ ਨੇ ਮਾਤਭੂਮੀ ਦੇ ਕਲਿਆਣ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਸੇਵਾ, ਸਮਰਪਣ, ਸੰਗਠਨ ਅਤੇ ਅਪ੍ਰਤਿਮ ਅਨੁਸ਼ਾਸਨ, ਇਹ ਜਿਸ ਦੀ ਪਹਿਚਾਣ ਰਹੀ ਹੈ, ਅਜਿਹਾ ਰਾਸ਼ਟਰੀ ਸਵੈ-ਸੇਵਕ ਸੰਘ ਦੁਨੀਆ ਦਾ ਇਹ ਸਭ ਤੋਂ ਬੜਾ ਐੱਨਜੀਓ ਹੈ ਇੱਕ ਪ੍ਰਕਾਰ ਨਾਲ, 100 ਸਾਲ ਦਾ ਉਸ ਦਾ ਸਮਰਪਣ ਦਾ ਇਤਿਹਾਸ ਹੈ। ਮੈਂ ਅੱਜ ਇੱਥੇ ਲਾਲ ਕਿਲੇ ਦੀ ਫ਼ਸੀਲ ਤੋਂ 100 ਸਾਲ ਦੀ ਇਸ ਰਾਸ਼ਟਰ ਸੇਵਾ ਦੀ ਯਾਤਰਾ ਵਿੱਚ ਯੋਗਦਾਨ ਕਰਨ ਵਾਲੇ ਸਾਰੇ ਸਵੈ-ਸੇਵਕਾਂ ਨੂੰ ਆਦਰਪੂਰਵਕ ਯਾਦ ਕਰਦਾ ਹਾਂ ਅਤੇ ਦੇਸ਼ ਗਰਵ ਕਰਦਾ ਹੈ ਰਾਸ਼ਟਰੀ ਸਵੈ-ਸੇਵਕ ਸੰਘ ਦੀ ਇਸ 100 ਸਾਲ ਦੀ ਸ਼ਾਨ, ਸਮਰਪਿਤ ਯਾਤਰਾ ਨੂੰ ਅਤੇ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਸਮ੍ਰਿੱਧੀ ਦੀ ਤਰਫ਼ ਜਾ ਰਹੇ ਹਾਂ, ਲੇਕਿਨ ਸਮ੍ਰਿੱਧੀ ਦਾ ਰਸਤਾ ਸੁਰੱਖਿਆ ਤੋਂ ਗੁਜਰਦਾ ਹੈ। ਪਿਛਲੇ 11 ਵਰ੍ਹਿਆਂ ਵਿੱਚ ਰਾਸ਼ਟਰ ਸੁਰੱਖਿਆ, ਰਾਸ਼ਟਰ ਦੇ ਨਾਗਰਿਕਾਂ ਦੀ ਰੱਖਿਆ, ਇਨ੍ਹਾਂ ਸਾਰੇ ਮੋਰਚਿਆਂ ‘ਤੇ ਅਸੀਂ ਪੂਰੇ ਸਮਰਪਣ ਭਾਵ ਨਾਲ ਕੰਮ ਕੀਤਾ ਹੈ। ਅਸੀਂ ਬਦਲਾਅ ਲਿਆਉਣ ਵਿੱਚ ਸਫ਼ਲ ਹੋਏ ਹਾਂ। ਇਹ ਦੇਸ਼ ਜਾਣਦਾ ਹੈ ਕਿ ਸਾਡੇ ਦੇਸ਼ ਦਾ ਬਹੁਤ ਬੜਾ ਜਨਜਾਤੀ ਖੇਤਰ ਨਕਸਲਵਾਦ ਦੀ ਚਪੇਟ ਵਿੱਚ, ਮਾਓਵਾਦ ਦੀ ਚਪੇਟ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਲਹੂ ਲੁਹਾਨ ਹੋ ਚੁੱਕਿਆ ਸੀ। ਸਭ ਤੋਂ ਜ਼ਿਆਦਾ ਨੁਕਸਾਨ ਮੇਰੇ ਆਦਿਵਾਸੀ ਪਰਿਵਾਰਾਂ ਨੂੰ ਹੋਇਆ। ਆਦਿਵਾਸੀ ਮਾਤਾਵਾ-ਭੈਣਾਂ ਨੇ ਆਪਣੇ ਸੁਪਨੇ ਦੇ ਹੋਣਹਾਰ ਬੱਚਿਆਂ ਨੂੰ ਗੁਆ ਦਿੱਤਾ। ਨੌਜਵਾਨ ਬੇਟੇ ਗਲਤ ਰਸਤੇ ‘ਤੇ ਖਿੱਚ ਲਏ ਗਏ, ਭਟਕਾਏ ਗਏ, ਉਨ੍ਹਾਂ ਦੇ ਜੀਵਨ ਨੂੰ ਤਬਾਹ ਕਰ ਦਿੱਤਾ ਗਿਆ। ਅਸੀਂ ਫੌਲਾਦੀ ਹੱਥ ਨਾਲ ਕੰਮ ਲਿਆ। ਇੱਕ ਸਮਾਂ ਸੀ, ਕਦੇ ਸਵਾ ਸੌ ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਨਕਸਲਵਾਦ ਆਪਣੀਆਂ ਜੜ੍ਹਾਂ ਜਮ੍ਹਾਂ ਚੁੱਕਿਆ ਸੀ। ਮਾਓਵਾਦ ਦੇ ਚੰਗੁਲ ਵਿੱਚ ਸਾਡੇ ਜਨਜਾਤੀ ਖੇਤਰ, ਸਾਡੇ ਜਨਜਾਤੀ ਨੌਜਵਾਨ ਫਸੇ ਹੋਏ ਸਨ ਅਤੇ ਅੱਜ ਸਵਾ ਸੌ ਜ਼ਿਲ੍ਹਿਆਂ ਵਿੱਚੋਂ ਘੱਟ ਹੁੰਦੇ-ਹੁੰਦੇ ਅਸੀਂ 20 ‘ਤੇ ਲੈ ਆਏ ਹਨ। ਉਨ੍ਹਾਂ ਜਨਜਾਤੀ ਸਮਾਜ ਦੀ ਅਸੀਂ ਸਭ ਤੋਂ ਬੜੀ ਸੇਵਾ ਕੀਤੀ ਹੈ ਅਤੇ ਤੁਸੀਂ ਦੇਖੋ ਇੱਕ ਜ਼ਮਾਨਾ ਸੀ ਜਦੋਂ ਬਸਤਰ ਨੂੰ ਯਾਦ ਕਰਦੇ ਹੀ ਮਾਓਵਾਦ ਨਕਸਲਬਾਦ ਬੰਬ-ਬੰਦੂਕ ਦੀ ਆਵਾਜ਼ ਸੁਣਾਈ ਦਿੰਦੀ ਸੀ। ਉਸੇ ਬਸਤਰ ਵਿੱਚ ਮਾਓਵਾਦ ਨਕਸਲ ਤੋਂ ਮੁਕਤ ਹੋਣ ਦੇ ਬਾਅਦ ਜਦੋਂ ਬਸਤਰ ਦੇ ਨੌਜਵਾਨ ਓਲੰਪਿਕ ਕਰਦੇ ਹਨ, ਹਜ਼ਾਰਾਂ ਨੌਜਵਾਨ ਭਾਰਤ ਮਾਤਾ ਕੀ ਜੈ ਬੋਲ ਕੇ ਖੇਡ ਦੇ ਮੈਦਾਨ ਵਿੱਚ ਉਤਰਦੇ ਹਨ, ਪੂਰਾ ਵਾਤਾਵਰਣ ਉਤਸ਼ਾਹ ਨਾਲ ਭਰ ਜਾਂਦਾ ਹੈ, ਇਹ ਬਦਲਾਅ ਦੇਸ਼ ਦੇਖ ਰਿਹਾ ਹੈ। ਜੋ ਖੇਤਰ ਕਦੇ ਰੈੱਡ ਕੌਰੀਡੋਰ ਦੇ ਰੂਪ ਵਿੱਚ ਜਾਣੇ ਜਾਂਦੇ ਸਨ, ਉਹ ਅੱਜ ਵਿਕਾਸ ਦੇ ਗ੍ਰੀਨ ਕੌਰੀਡੋਰ ਬਣ ਰਹੇ ਹਨ। ਸਾਥੀਓ, ਸਾਡੇ ਲਈ ਮਾਣ ਦੀ ਬਾਤ ਹੈ। ਭਾਰਤ ਦੇ ਨਕਸ਼ੇ ਵਿੱਚ ਜਿਨ੍ਹਾਂ ਖੇਤਰਾਂ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਸੀ, ਲਾਲ ਰੰਗ ਨਾਲ ਰੰਗ ਦਿੱਤਾ ਗਿਆ ਸੀ, ਅਸੀਂ ਉੱਥੇ ਸੰਵਿਧਾਨ, ਕਾਨੂੰਨ ਅਤੇ ਵਿਕਾਸ ਦਾ ਤਿਰੰਗਾ ਫਹਿਰਾ ਦਿੱਤਾ ਹੈ। 

ਮੇਰੇ ਪਿਆਰੇ ਦੇਸ਼ਵਾਸੀਓ,

ਇਹ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦਾ ਅਵਸਰ ਹੈ, ਤਦ ਇਨ੍ਹਾਂ ਜਨਜਾਤੀ ਖੇਤਰਾਂ ਨੂੰ ਨਕਸਲ ਤੋਂ ਮੁਕਤ ਕਰਕੇ, ਮੇਰੇ ਜਨਜਾਤੀ ਪਰਿਵਾਰ ਦੇ ਨੌਜਵਾਨਾਂ ਦੀ ਜ਼ਿੰਦਗੀ ਬਚਾ ਕੇ, ਅਸੀਂ ਭਗਵਾਨ ਬਿਰਸਾ ਮੁੰਡਾ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ

ਮੈਂ ਅੱਜ ਦੇਸ਼ ਦੇ ਸਾਹਮਣੇ ਇੱਕ ਚਿੰਤਾ, ਇੱਕ ਚੁਣੌਤੀ ਦੇ ਸਬੰਧ ਵਿੱਚ ਆਗਰਹਿ ਕਰਨਾ ਚਾਹੁੰਦਾ ਹਾਂ। ਸਾਜਿਸ਼ ਦੇ ਤਹਿਤ, ਸੋਚੀ ਸਮਝੀ ਸਾਜਿਸ਼ ਦੇ ਤਹਿਤ ਦੇਸ਼ ਦੀ ਡੈਮੋਗ੍ਰਾਫੀ ਨੂੰ ਬਦਲਿਆ ਜਾ ਰਿਹਾ ਹੈ ਇੱਕ ਨਵੇਂ ਸੰਕਟ ਦੇ ਦਰਮਿਆਨ ਬੀਜੇ ਜਾ ਰਹੇ ਹਨ ਅਤੇ ਇਹ ਘੁਸਪੈਠੀਏ, ਮੇਰੇ ਦੇਸ਼ ਦੇ ਨੌਜਵਾਨਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ। ਇਹ ਘੁਸਪੈਠੀਏ ਮੇਰੇ ਦੇਸ਼ ਦੀਆਂ ਭੈਣਾਂ ਬੇਟੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਹ ਬਰਦਾਸ਼ਤ ਨਹੀਂ ਹੋਵੇਗਾ। ਇਹ ਘੁਸਪੈਠੀਏ ਭੋਲੇ ਭਾਲੇ ਆਦਿਵਾਸੀਆਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਰਹੇ ਹਨ। ਇਹ ਦੇਸ਼ ਸਹਿਣ ਨਹੀਂ ਕਰੇਗਾ ਅਤੇ ਇਸ ਲਈ ਮੇਰੇ ਪਿਆਰੇ ਦੇਸ਼ਵਾਸੀਓ ਜਦੋਂ ਡੈਮੋਗ੍ਰਾਫੀ ਪਰਿਵਰਤਨ ਹੁੰਦਾ ਹੈ, ਸੀਮਾਵਰਤੀ ਖੇਤਰਾਂ ਵਿੱਚ ਡੈਮੋਗ੍ਰਾਫੀ ਵਿੱਚ ਪਰਿਵਰਤਨ ਹੁੰਦਾ ਹੈ, ਤਾਂ ਰਾਸ਼ਟਰੀ ਸੁਰੱਖਿਆ ਦੇ ਲਈ ਸੰਕਟ ਪੈਦਾ ਹੁੰਦਾ ਹੈ। ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਗਤੀ ਦੇ ਲਈ ਇਹ ਸੰਕਟ ਪੈਦਾ ਕਰਦਾ ਹੈ। ਸਮਾਜਿਕ ਤਣਾਅ ਦੇ ਬੀਜ ਬੋਅ ਦਿੰਦਾ ਹੈ ਅਤੇ ਕੋਈ ਦੇਸ਼ ਆਪਣਾ ਦੇਸ਼ ਘੁਸਪੈਠੀਆਂ ਦੇ ਹਵਾਲੇ ਨਹੀਂ ਕਰ ਸਕਦਾ ਹੈ। ਦੁਨੀਆ ਦਾ ਕੋਈ ਦੇਸ਼ ਨਹੀਂ ਕਰ ਸਕਦਾ ਹੈ, ਤਾਂ ਅਸੀਂ ਭਾਰਤ ਨੂੰ ਕਿਵੇਂ ਕਰ ਸਕਦੇ ਹਾਂ? ਸਾਡੇ ਪੂਰਵਜਾਂ ਨੇ ਤਿਆਗ ਅਤੇ ਬਲੀਦਾਨ ਨਾਲ ਆਜ਼ਾਦੀ ਪਾਈ ਹੈ। ਸਾਨੂੰ ਸੁਤੰਤਰ ਭਾਰਤ ਦਿੱਤਾ ਹੈ, ਉਨ੍ਹਾਂ ਮਹਾਪੁਰਸ਼ਾਂ ਦੇ ਪ੍ਰਤੀ ਸਾਡੇ ਕਰਤੱਵ ਹਨ ਕਿ ਅਸੀਂ ਸਾਡੇ ਦੇਸ਼ ਵਿੱਚ ਅਜਿਹੀਆਂ ਹਰਕਤਾਂ ਨੂੰ ਸਵੀਕਾਰ ਨਾ ਕਰੀਏ, ਉਨ੍ਹਾਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਸ ਲਈ ਮੈਂ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਕਹਿਣਾ ਚਾਹੁੰਦਾ ਹਾਂ। ਅਸੀਂ ਇੱਕ ਹਾਈ ਪਾਵਰ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕਰਨ ਦਾ ਨਿਰਣਾ ਕੀਤਾ ਹੈ। ਇਹ ਮਿਸ਼ਨ, ਇਸ ਮਿਸ਼ਨ ਦੇ ਦੁਆਰਾ ਇਹ ਜੋ ਭੀਸ਼ਣ ਸੰਕਟ ਨਜ਼ਰ ਆ ਰਿਹਾ ਹੈ, ਭਾਰਤ ‘ਤੇ ਮੰਡਰਾ ਰਿਹਾ ਹੈ ਇਹ ਜੋ ਸੰਕਟ ਹੈ, ਉਸ ਨੂੰ ਨਿਪਟਾਉਣ ਦੇ ਲਈ ਤੈ ਸਮੇਂ ਵਿੱਚ ਸੁਵਿਚਾਰਿਤ ਨਿਸ਼ਚਿਤ ਤੌਰ ‘ਤੇ ਆਪਣੇ ਕਾਰਜ ਨੂੰ ਕਰੇਗਾ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਕੱਲ੍ਹ ਜਨਮਅਸ਼ਟਮੀ ਦਾ ਪਾਵਨ ਪਰਵ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਦਾ ਜਨਮ ਉਤਸਵ ਦੇਸ਼ ਵਿੱਚ ਮਨਾਇਆ ਜਾਂਦਾ ਹੈ।

ਸਾਥੀਓ,

ਜਦੋਂ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਯਾਦ ਆਉਂਦੇ ਹਨ, ਤਾਂ ਅਸੀਂ ਦੇਖ ਰਹੇ ਹਾਂ ਕਿ ਪੂਰੇ ਵਿਸ਼ਵ ਵਿੱਚ ਅੱਜ ਯੁੱਧ ਦੇ ਤੌਰ-ਤਰੀਕੇ ਬਦਲ ਰਹੇ ਹਨ। ਅਸੀਂ ਦੇਖਿਆ ਹੈ ਕਿ ਭਾਰਤ ਯੁੱਧ ਦੇ ਹਰ ਨਵੇਂ ਤੌਰ ਤਰੀਕਿਆਂ ਨਾਲ ਨਿਪਟਣ ਵਿੱਚ ਸਮ੍ਰਿੱਧ ਹੈ। ਅਸੀਂ ਅਪ੍ਰੇਸ਼ਨ ਸਿੰਦੂਰ ਵਿੱਚ ਦਿਖਾ ਦਿੱਤਾ ਹੈ, ਟੈਕਨੋਲੋਜੀ ਵਿੱਚ ਜੋ ਵੀ ਮੁਹਾਰਤ ਸੀ। ਪਾਕਿਸਤਾਨ ਨੇ ਸਾਡੇ ਮਿਲਿਟਰੀ ਟਿਕਾਣਿਆਂ ‘ਤੇ, ਸਾਡੇ ਏਅਰਬੇਸ ‘ਤੇ, ਸਾਡੇ ਸੰਵੇਦਨਸ਼ੀਲ ਸਥਾਨਾਂ ‘ਤੇ, ਸਾਡੇ ਆਸਥਾ ਦੇ ਕੇਂਦਰਾਂ ‘ਤੇ, ਸਾਡੇ ਨਾਗਰਿਕਾਂ 'ਤੇ ਮਿਜ਼ਾਈਲਸ, ਡ੍ਰੋਨਾਂ ਨਾਲ ਅਣਗਿਣਤ ਮਾਤਰਾ ਵਿੱਚ ਉਨ੍ਹਾਂ ਨੇ ਵਾਰ ਕੀਤਾ। ਦੇਸ਼ ਨੇ ਦੇਖਿਆ ਹੈ, ਲੇਕਿਨ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਜੋ ਪ੍ਰਯਾਸ ਪਿਛਲੇ 10 ਸਾਲ ਵਿੱਚ ਹੋਏ ਹਨ, ਉਸ ਤਾਕਤ ਦਾ ਪਰਿਣਾਮ ਸੀ ਕਿ ਉਨ੍ਹਾਂ ਦੇ ਹਰ ਹਮਲੇ ਨੂੰ ਸਾਡੇ ਬਹਾਦਰ ਸੈਨਿਕਾਂ ਨੇ ਅਤੇ ਸਾਡੀ ਟੈਕਨੋਲੋਜੀ ਨੇ ਤਿਨਕੇ ਦੀ ਤਰ੍ਹਾਂ ਬਿਖੇਰ ਦਿੱਤਾ। ਰੱਤੀ ਭਰ ਵੀ ਨੁਕਸਾਨ ਨਹੀਂ ਪਹੁੰਚਾ ਸਕੇ ਅਤੇ ਇਸ ਲਈ ਜਦੋਂ ਯੁੱਧ ਦੇ ਮੈਦਾਨ ਵਿੱਚ ਟੈਕਨੋਲੋਜੀ ਦਾ ਵਿਸਤਾਰ ਹੋ ਰਿਹਾ ਹੈ, ਟੈਕਨੋਲੋਜੀ ਹਾਵੀ ਹੋ ਰਹੀ ਹੈ, ਤਾਂ ਰਾਸ਼ਟਰ ਦੀ ਰੱਖਿਆ ਦੇ ਲਈ, ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਅਸੀਂ ਜੋ ਅੱਜ ਮੁਹਾਰਤ ਪ੍ਰਾਪਤ ਕੀਤੀ ਹੈ, ਉਸ ਮੁਹਾਰਤ ਦਾ ਹੋਰ ਵਿਸਤਾਰ ਕਰਨ ਦੀ ਜ਼ਰੂਰਤ ਹੈ। ਅੱਜ ਅਸੀਂ ਜੋ ਮੁਹਾਰਤ ਪ੍ਰਾਪਤ ਕੀਤੀ ਹੈ, ਉਸ ਨੂੰ ਲਗਾਤਾਰ ਅਪਗ੍ਰੇਡ ਕਰਦੇ ਰਹਿਣ ਦੀ ਜ਼ਰੂਰਤ ਹੈ। ਅਤੇ ਇਸ ਲਈ ਸਾਥੀਓ, ਮੈਂ ਇੱਕ ਸੰਕਲਪ ਲਿਆ ਹੈ। ਮੈਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ, ਕੋਟਿ-ਕੋਟਿ ਦੇਸ਼ਵਾਸੀਆਂ ਦਾ ਅਸ਼ੀਰਵਾਦ ਚਾਹੀਦਾ ਹੈ, ਕਿਉਂਕਿ ਸਮ੍ਰਿੱਧੀ ਕਿਤਨੀ ਹੀ ਕਿਉਂ ਨਾ ਹੋਵੇ, ਅਗਰ ਸੁਰੱਖਿਆ ਦੇ ਪ੍ਰਤੀ ਉਦਾਸੀਨਤਾ ਵਰਤਦੇ ਹਾਂ, ਤਾਂ ਸਮ੍ਰਿੱਧੀ ਵੀ ਕਿਸੇ ਕੰਮ ਦੀ ਨਹੀਂ ਰਹਿੰਦੀ ਹੈ ਅਤੇ ਇਸ ਲਈ ਸੁਰੱਖਿਆ ਦਾ ਮਹੱਤਵ ਬਹੁਤ ਬੜਾ ਹੈ।

ਅਤੇ ਇਸੇ ਲਈ ਮੈਂ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਕਹਿ ਰਿਹਾ ਹਾਂ, ਆਉਣ ਵਾਲੇ 10 ਸਾਲ ਵਿੱਚ, 2035 ਤੱਕ ਰਾਸ਼ਟਰ ਦੇ ਸਾਰੇ ਮਹੱਤਵਪੂਰਨ ਸਥਲਾਂ, ਜਿਨ੍ਹਾਂ ਵਿੱਚ ਰਣਨੀਤਕ ਦੇ ਨਾਲ-ਨਾਲ ਸਿਵਿਲੀਅਨ ਖੇਤਰ ਵੀ ਸ਼ਾਮਲ ਹਨ, ਜਿਵੇਂ ਹਸਪਤਾਲ ਹੋਵੇ, ਰੇਲਵੇ ਹੋਵੇ, ਜੋ ਵੀ ਆਸਥਾ ਦੇ ਕੇਂਦਰ ਹੋਣ, ਉਨ੍ਹਾਂ ਨੂੰ ਨਵੀਂ ਟੈਕਨੋਲੋਜੀ ਦੇ ਨਵੇਂ ਪਲੈਟਫਾਰਮ ਦੁਆਰਾ ਪੂਰੀ ਤਰ੍ਹਾਂ ਨਾਲ ਸੁਰੱਖਿਆ ਦਾ ਕਵਚ ਦਿੱਤਾ ਜਾਵੇਗਾ। ਇਸ ਸੁਰੱਖਿਆ ਦਾ ਕਵਚ ਲਗਾਤਾਰ ਵਿਸਤਾਰ ਹੁੰਦਾ ਜਾਵੇ, ਦੇਸ਼ ਦਾ ਹਰ ਨਾਗਰਿਕ ਸੁਰੱਖਿਅਤ ਮਹਿਸੂਸ ਕਰੇ, ਕਿਸੇ ਵੀ ਪ੍ਰਕਾਰ ਦੀ ਟੈਕਨੋਲੋਜੀ ਸਾਡੇ 'ਤੇ ਵਾਰ ਕਰਨ ਆ ਜਾਵੇ, ਸਾਡੀ ਟੈਕਨੋਲੋਜੀ ਉਸ ਤੋਂ ਬਿਹਤਰ ਸਿੱਧ ਹੋਵੇ ਅਤੇ ਇਸ ਲਈ ਆਉਣ ਵਾਲੇ 10 ਸਾਲ, 2035 ਤੱਕ ਮੈਂ ਇਸ ਰਾਸ਼ਟਰੀ ਸੁਰੱਖਿਆ ਕਵਚ ਦਾ ਵਿਸਤਾਰ ਕਰਨਾ ਚਾਹੁੰਦਾ ਹਾਂ, ਮਜ਼ਬੂਤੀ ਦੇਣਾ ਚਾਹੁੰਦਾ ਹਾਂ, ਆਧੁਨਿਕ ਬਣਾਉਣਾ ਚਾਹੁੰਦਾ ਹਾਂ ਅਤੇ ਇਸ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਅਸੀਂ ਸ਼੍ਰੀ ਕ੍ਰਿਸ਼ਨ ਦਾ ਜੋ ਸੁਦਰਸ਼ਨ ਚੱਕਰ ਸੀ, ਉਸ ਸੁਦਰਸ਼ਨ ਚੱਕਰ ਦੇ ਰਾਹ ਨੂੰ ਚੁਣਿਆ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ, ਜਦੋਂ ਮਹਾਭਾਰਤ ਦੀ ਲੜਾਈ ਚਲ ਰਹੀ ਸੀ, ਸ਼੍ਰੀ ਕ੍ਰਿਸ਼ਣ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸੂਰਜ ਦੇ ਪ੍ਰਕਾਸ਼ ਨੂੰ ਰੋਕ ਦਿੱਤਾ ਸੀ ਅਤੇ ਦਿਨ ਵਿੱਚ ਹੀ ਹਨ ਹਨ੍ਹੇਰਾ ਕਰ ਦਿੱਤਾ ਸੀ। ਸੂਰਯ ਪ੍ਰਕਾਸ਼ ਨੂੰ ਸੁਦਰਸ਼ਨ ਚੱਕਰ ਨਾਲ ਰੋਕ ਦਿੱਤਾ ਸੀ ਅਤੇ ਤਦ  ਅਰਜੁਨ ਨੇ ਜੋ ਸ਼ਪਥ (ਸਹੁੰ) ਲਈ ਸੀ, ਜੈਦ੍ਰਥ ਦਾ ਵਧ ਕਰਨ ਦੀ, ਉਸ ਪ੍ਰਤਿੱਗਿਆ ਨੂੰ ਅਰਜੁਨ ਪੂਰਨ ਕਰ ਪਾਏ ਸਨ। ਉਹ ਸੁਦਰਸ਼ਨ ਚੱਕਰ ਦੇ ਪਰਾਕ੍ਰਮ ਅਤੇ ਰਣਨੀਤੀ ਦਾ ਪਰਿਣਾਮ ਹੈ। ਹੁਣ ਦੇਸ਼ ਸੁਦਰਸ਼ਨ ਚੱਕਰ ਮਿਸ਼ਨ ਲਾਂਚ ਕਰੇਗਾ। ਇਹ ਮਿਸ਼ਨ ਸੁਦਰਸ਼ਨ ਚੱਕਰ ਇੱਕ ਪਾਵਰਫੁੱਲ ਵੈਪਨ ਸਿਸਟਮ ਦੁਸ਼ਮਣ ਦੇ ਹਮਲੇ ਨੂੰ ਨਿਊਟ੍ਰਲਾਇਜ਼ ਤਾਂ ਕਰੇਗਾ ਹੀ ਕਰੇਗਾ, ਲੇਕਿਨ ਕਈ ਗੁਣਾ ਜ਼ਿਆਦਾ ਦੁਸ਼ਮਣ ‘ਤੇ ਹਿੱਟ ਬੈਕ ਕਰੇਗਾ।

ਅਸੀਂ ਭਾਰਤ ਦੇ ਇਸ ਮਿਸ਼ਨ ਸੁਦਰਸ਼ਨ ਚੱਕਰ ਦੇ ਲਈ ਕੁਝ ਬੁਨਿਆਦੀ ਗੱਲਾਂ ਵੀ ਤੈ ਕੀਤੀਆਂ ਹਨ, ਆਉਣ ਵਾਲੇ 10 ਸਾਲਾਂ ਵਿੱਚ ਅਸੀਂ ਉਸ ਨੂੰ ਪ੍ਰਖਰਤਾ ਨਾਲ ਅੱਗੇ ਵਧਾਉਣਾ ਚਾਹੁੰਦੇ ਹਾਂ। ਇੱਕ ਤਾਂ ਇਹ ਪੂਰਾ ਆਧੁਨਿਕ ਸਿਸਟਮ, ਇਸ ਦੇ ਲਈ ਰਿਸਰਚ, ਡਿਵੈਲਪਮੈਂਟ, ਉਸ ਦੇ ਮੈਨੂਫੈਕਚਰਿੰਗ ਸਾਡੇ ਦੇਸ਼ ਵਿੱਚ ਹੋਣ, ਸਾਡੇ ਦੇਸ਼ ਦੇ ਨੌਜਵਾਨਾਂ ਦੇ ਟੈਲੰਟ ਨਾਲ ਹੋਵੇ, ਸਾਡੇ ਦੇਸ਼ ਦੇ ਲੋਕਾਂ ਦੇ ਦੁਆਰਾ ਬਣੀ ਹੋਵੇ। ਦੂਸਰਾ ਇੱਕ ਅਜਿਹੀ ਵਿਵਸਥਾ ਹੋਵੇਗੀ, ਜੋ ਵਾਰਫੇਅਰ ਦੇ ਹਿਸਾਬ ਨਾਲ ਭਵਿੱਖ ਵਿੱਚ ਕੀ-ਕੀ ਸੰਭਾਵਨਾਵਾਂ ਹਨ, ਉਸ ਦਾ ਹਿਸਾਬ-ਕਿਤਾਬ ਲਗਾ ਕੇ ਪਲੱਸ ਵੰਨ ਦੀ ਸਟ੍ਰੈਟੇਜੀ ਵਰਕਆਊਟ ਕਰੇਗੀ।

ਅਤੇ ਤੀਸਰਾ ਸੁਦਰਸ਼ਨ ਚੱਕਰ ਦੀ ਇੱਕ ਤਾਕਤ ਸੀ, ਉਹ ਬਹੁਤ ਹੀ ਪ੍ਰਿਸਾਇਜ਼, ਜਿੱਥੇ ਜਾਣਾ ਸੀ, ਉੱਥੇ ਹੀ ਜਾਂਦਾ ਸੀ ਅਤੇ ਵਾਪਸ ਸ਼੍ਰੀ ਕ੍ਰਿਸ਼ਣ ਦੇ ਪਾਸ ਪਰਤ ਕੇ ਆਉਂਦਾ ਸੀ। ਅਸੀਂ ਇਸ ਸੁਦਰਸ਼ਨ ਚੱਕਰ ਦੇ ਦੁਆਰਾ ਵੀ ਟਾਰਗੇਟਿਡ ਪ੍ਰਿਸਾਇਜ਼ ਐਕਸ਼ਨ ਦੇ ਲਈ ਵੀ ਵਿਵਸਥਾ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ ਅਤੇ ਇਸ ਲਈ ਯੁੱਧ ਦੇ ਬਦਲਦੇ ਤੌਰ-ਤਰੀਕਿਆਂ ਵਿੱਚ ਰਾਸ਼ਟਰ ਦੀ ਸੁਰੱਖਿਆ, ਨਾਗਰਿਕਾਂ ਦੀ ਸੁਰੱਖਿਆ ਦੇ ਲਈ ਮੈਂ ਬੜੀ ਪ੍ਰਤੀਬੱਧਤਾ ਦੇ ਨਾਲ ਇਸ ਕਾਰਜ ਨੂੰ ਅੱਗੇ ਵਧਾਉਣ ਦੇ ਲਈ ਵਚਨ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਜਦੋਂ ਅਸੀਂ ਲੋਕਤੰਤਰ ਦੀ ਬਾਤ ਕਰਦੇ ਹਾਂ, ਸੁਤੰਤਰ ਭਾਰਤ ਦੀ ਬਾਤ ਕਰਦੇ ਹਾਂ, ਤਦ ਸਾਡਾ ਸੰਵਿਧਾਨ ਸਾਡੇ ਲਈ ਸਰਬਉੱਤਮ ਦੀਪ ਥੰਮ੍ਹ ਹੁੰਦਾ ਹੈ, ਸਾਡਾ ਪ੍ਰੇਰਣਾ ਦਾ ਕੇਂਦਰ ਹੁੰਦਾ ਹੈ, ਲੇਕਿਨ ਅੱਜ ਤੋਂ 50 ਸਾਲ ਪਹਿਲੇ ਭਾਰਤ ਦੇ ਸੰਵਿਧਾਨ ਦਾ ਗਲਾ ਘੁੱਟ ਦਿੱਤਾ ਗਿਆ ਸੀ। ਐਮਰਜੈਂਸੀ ਲਗਾ ਦਿੱਤੀ ਗਈ ਸੀ, ਐਮਰਜੈਂਸੀ ਥੋਪ ਦਿੱਤੀ ਗਈ ਸੀ। ਐਮਰਜੈਂਸੀ ਦੇ 50 ਸਾਲ ਹੋ ਰਹੇ ਹਨ, ਦੇਸ਼ ਦੀ ਕਿਸੇ ਵੀ ਪੀੜ੍ਹੀ ਨੂੰ ਸੰਵਿਧਾਨ ਦੀ ਹੱਤਿਆ ਦੇ ਇਸ ਪਾਪ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਸੰਵਿਧਾਨ ਦੀ ਹੱਤਿਆ ਕਰਨ ਵਾਲੇ ਪਾਪੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਸਾਨੂੰ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸਮਰਪਣ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ ਅੱਗੇ ਵਧਣਾ ਚਾਹੀਦਾ ਹੈ, ਉਹ ਸਾਡੀ ਪ੍ਰੇਰਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਇਸੇ ਲਾਲ ਕਿਲੇ ਤੋਂ ਪੰਚ ਪ੍ਰਣ ਦੀ ਬਾਤ ਕਹੀ ਸੀ। ਮੈਂ ਅੱਜ ਲਾਲ ਕਿਲੇ ਤੋਂ ਫਿਰ ਤੋਂ ਇੱਕ ਵਾਰ ਮੇਰੇ ਦੇਸ਼ਵਾਸੀਆਂ ਨੂੰ ਪੁਨਰ ਯਾਦ ਜ਼ਰੂਰ ਕਰਨਾ ਚਾਹੁੰਦਾ ਹਾਂ। ਵਿਕਸਿਤ ਭਾਰਤ ਬਣਾਉਣ ਦੇ ਲਈ ਨਾ ਅਸੀਂ ਰੁਕਾਂਗੇ, ਨਾ ਅਸੀਂ ਝੁਕਾਂਗੇ, ਅਸੀਂ ਮਿਹਨਤ (ਪਰਿਸ਼੍ਰਮ) ਦੀ ਪਰਾਕਾਸ਼ਠਾ ਕਰਦੇ ਰਹਾਂਗੇ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ 2047 ਵਿੱਚ ਵਿਕਸਿਤ ਭਾਰਤ ਬਣਾ ਕੇ ਰਹਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡਾ ਦੂਸਰਾ ਪ੍ਰਣ ਹੈ ਕਿ ਅਸੀਂ ਸਾਡੇ ਜੀਵਨ ਵਿੱਚ, ਸਾਡੀ ਵਿਵਸਥਾਵਾਂ ਵਿੱਚ, ਸਾਡੇ ਨਿਯਮ ਕਾਨੂੰਨ ਪਰੰਪਰਾਵਾਂ ਵਿੱਚ, ਗ਼ੁਲਾਮੀ ਦਾ ਇੱਕ ਵੀ ਕਣ ਹੁਣ ਬਚਣ ਨਹੀਂ ਦਿਆਂਗੇ। ਅਸੀਂ ਹਰ ਪ੍ਰਕਾਰ ਦੀ ਗ਼ੁਲਾਮੀ ਤੋਂ ਮੁਕਤੀ ਪਾ ਕੇ ਹੀ ਰਹਾਂਗੇ। 

ਮੇਰੇ ਪਿਆਰੇ ਦੇਸ਼ਵਾਸੀਓ

ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰਾਂਗੇ। ਸਾਡੀ ਇਸ ਪਹਿਚਾਣ ਦਾ ਸਭ ਤੋਂ ਬੜਾ ਗਹਿਣਾ, ਸਭ ਤੋਂ ਬੜਾ ਗਹਿਣਾ, ਸਭ ਤੋਂ ਬੜਾ ਮੁਕੁਟਮਣੀ, ਸਾਡੀ ਵਿਰਾਸਤ ਹੈ, ਅਸੀਂ ਵਿਰਾਸਤ ਦਾ ਗਰਵ ਕਰਾਂਗੇ। 

ਮੇਰੇ ਪਿਆਰੇ ਦੇਸ਼ਵਾਸੀਓ,

ਇਨ੍ਹਾਂ ਸਭ ਦੇ ਲਈ ਏਕਤਾ, ਇਹ ਮੰਤਰ ਸਭ ਤੋਂ ਬੜਾ ਸ਼ਕਤੀਸ਼ਾਲੀ ਮੰਤਰ ਹੈ ਅਤੇ ਇਸ ਲਈ ਏਕਤਾ ਦੀ ਡੋਰ ਨੂੰ ਕੋਈ ਕੱਟ ਨਾ ਸਕੇ ਇਹ ਸਾਡਾ ਸਾਮੂਹਿਕ ਸੰਕਲਪ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਮਾਂ ਭਾਰਤੀ ਦੇ ਪ੍ਰਤੀ ਕਰਤੱਵ ਨਿਭਾਉਣਾ, ਇਹ ਪੂਜਾ ਤੋਂ ਘੱਟ ਨਹੀਂ ਹੈ। ਤਪੱਸਿਆ ਤੋਂ ਘੱਟ ਨਹੀਂ ਹੈ, ਅਰਾਧਨਾ ਤੋਂ ਘੱਟ ਨਹੀਂ ਹੈ ਅਤੇ ਉਸੇ ਭਾਵ ਨਾਲ ਅਸੀਂ ਸਾਰੇ ਮਾਤਭੂਮੀ ਦੇ ਕਲਿਆਣ ਦੇ ਲਈ, ਮਿਹਨਤ (ਪਰਿਸ਼੍ਰਮ) ਦੀ ਪਰਾਕਾਸ਼ਠਾ ਕਰਦੇ ਹੋਏ, 2047 ਵਿਕਸਿਤ ਭਾਰਤ ਦੇ ਲਕਸ਼ ਨੂੰ ਪਾਰ ਕਰਨ ਦੇ ਲਈ ਆਪਣੇ ਆਪ ਨੂੰ ਖਪਾ ਦੇਵਾਂਗੇ, ਆਪਣੇ ਆਪ ਨੂੰ ਝੋਂਕ ਦੇਵਾਂਗੇ, ਜੋ ਵੀ ਸਮਰੱਥਾ ਹੈ, ਕੋਈ ਵੀ ਅਵਸਰ ਨੂੰ ਛੱਡਾਂਗੇ ਨਹੀਂ, ਇਤਨਾ ਹੀ ਨਹੀਂ, ਨਵੇਂ ਅਵਸਰਾਂ ਦਾ ਨਿਰਮਾਣ ਕਰਾਂਗੇ ਅਤੇ ਨਿਰਮਿਤ ਕਰਨ ਦੇ ਬਾਅਦ ਅਸੀਂ 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨਾਲ ਅੱਗੇ ਵਧਦੇ ਹੀ ਰਹਾਂਗੇ, ਵਧਦੇ ਹੀ ਰਹਾਂਗੇ, ਵਧਦੇ ਹੀ ਰਹਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਨੂੰ ਯਾਦ ਰੱਖਣਾ ਹੈ, 140 ਕਰੋੜ ਦੇਸ਼ਵਾਸੀਆਂ ਨੂੰ ਯਾਦ ਰੱਖਣਾ ਹੈ, ਮਿਹਨਤ (ਪਰਿਸ਼੍ਰਮ) ਵਿੱਚ ਜੋ ਤਪਿਆ ਹੈ, ਮਿਹਨਤ (ਪਰਿਸ਼੍ਰਮ) ਵਿੱਚ ਜੋ ਤਪਿਆ ਹੈ, ਉਸ ਨੇ ਹੀ ਤਾਂ ਇਤਿਹਾਸ ਰਚਿਆ ਹੈ। ਮਿਹਨਤ (ਪਰਿਸ਼੍ਰਮ) ਵਿੱਚ ਜੋ ਤਪਿਆ ਹੈ, ਉਸ ਨੇ ਹੀ ਤਾਂ ਇਤਿਹਾਸ ਰਚਿਆ ਹੈ। ਜਿਸ ਨੇ ਫੌਲਾਦੀ ਚੱਟਾਨਾਂ ਨੂੰ ਤੋੜਿਆ ਹੈ, ਜਿਸ ਨੇ ਫੌਲਾਦੀ ਚੱਟਾਨਾਂ ਨੂੰ ਤੋੜਿਆ ਹੈ, ਉਸ ਨੇ ਹੀ ਸਮੇਂ ਨੂੰ ਮੋੜਿਆ ਹੈ। ਜਿਸ ਨੇ ਫੌਲਾਦੀ ਚੱਟਾਨਾਂ ਨੂੰ ਤੋੜਿਆ ਹੈ, ਉਸ ਨੇ ਹੀ ਸਮੇਂ ਨੂੰ ਮੋੜਿਆ ਹੈ। ਅਤੇ ਸਮੇਂ ਨੂੰ ਮੋੜ ਦੇਣ ਦਾ ਵੀ ਸਮੇਂ ਨੂੰ ਮੋੜ ਦੇਣ ਦਾ ਵੀ ਇਹੀ ਸਮਾਂ ਹੈ, ਸਹੀ ਸਮਾਂ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਇੱਕ ਵਾਰ ਫਿਰ ਆਪ ਸਭ ਨੂੰ ਆਜ਼ਾਦੀ ਦੇ ਇਸ ਮਹਾਨ ਪਰਵ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋਗੇ,

 

ਜੈ ਹਿੰਦ! ਜੈ ਹਿੰਦ! ਜੈ ਹਿੰਦ!

ਭਾਰਤ ਮਾਤਾ ਕੀ ਜੈ!  ਭਾਰਤ ਮਾਤਾ ਕੀ ਜੈ!  ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ!

 

*****

 

ਐੱਮਜੇਪੀਐੱਸ/ਵੀਜੇ/ਐੱਸਟੀ/ਏਕੇ/ਡੀਕੇ/ਏਵੀ/ਆਰਕੇ


(Release ID: 2157034)