ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਸੁਤੰਤਰਤਾ ਦਿਵਸ 'ਤੇ ਸੰਬੋਧਨ: ਸੁਧਾਰ, ਆਤਮਨਿਰਭਰਤਾ ਅਤੇ ਹਰੇਕ ਭਾਰਤੀ ਨੂੰ ਸੁਸ਼ਕਤ ਬਣਾਉਣ ਦਾ ਇੱਕ ਦ੍ਰਿਸ਼ਟੀਕੋਣ
Posted On:
15 AUG 2025 10:23AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਅੱਜ 79ਵੇਂ ਸੁਤੰਤਰਤਾ ਦਿਵਸ ‘ਤੇ ਦਿੱਲੀ ਦੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਆਤਮਨਿਰਭਰਤਾ ਅਤੇ ਪਰਿਵਰਤਨ ਦੀ ਯਾਤਰਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਹੋ ਰਿਹਾ ਹੈ, ਲੇਕਿਨ ਹੁਣ ਹੋਰ ਵੀ ਮਜ਼ਬੂਤੀ ਦੇ ਨਾਲ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਆਧੁਨਿਕ, ਕੁਸ਼ਲ ਅਤੇ ਨਾਗਰਿਕ-ਅਨੁਕੂਲ ਈਕੋਸਿਸਟਮ (citizen-friendly ecosystem) ਬਣਾਉਣ ਦੇ ਲਈ ਪ੍ਰਤੀਬੱਧ ਹੈ, ਜਿੱਥੇ ਕਾਨੂੰਨ, ਨਿਯਮਾਂ, ਅਤੇ ਪ੍ਰਕਿਰਿਆਵਾਂ (laws, regulations, and processes) ਨੂੰ ਸਰਲ ਬਣਾਇਆ ਜਾਵੇ, ਉੱਦਮਤਾ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਹਰੇਕ ਭਾਰਤੀ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕੇ।
ਕਾਨੂੰਨਾਂ ਅਤੇ ਅਨੁਪਾਲਨ ਨੂੰ ਸਰਲ ਬਣਾਉਣਾ (Simplifying Laws and Compliance)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ, ਸਰਕਾਰ ਨੇ ਸੁਧਾਰਾਂ ਦੀ ਇੱਕ ਇਤਿਹਾਸਿਕ ਅਭਿਯਾਨ ਚਲਾਇਆ ਹੈ ਅਤੇ 40,000 ਤੋਂ ਅਧਿਕ ਗ਼ੈਰਜ਼ਰੂਰੀ ਅਨੁਪਾਲਨਾਂ ਨੂੰ ਸਮਾਪਤ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 1,500 ਤੋਂ ਅਧਿਕ ਪੁਰਾਣੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਦਰਜਨਾਂ ਹੋਰ ਕਾਨੂੰਨਾਂ ਨੂੰ ਸਰਲ ਬਣਾਇਆ ਗਿਆ, ਜਿਸ ਵਿੱਚ ਨਾਗਰਿਕਾਂ ਦੇ ਹਿਤਾਂ ਨੂੰ ਸਦਾ ਸਭ ਤੋਂ ਅੱਗੇ ਰੱਖਿਆ ਗਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਕੇਵਲ ਵਰਤਮਾਨ ਸੈਸ਼ਨ ਵਿੱਚ, 280 ਤੋਂ ਅਧਿਕ ਪ੍ਰਾਵਧਾਨਾਂ (over 280 provisions) ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਸ਼ਾਸਨ ਨੂੰ ਹਰ ਭਾਰਤੀ ਦੇ ਲਈ ਸਰਲ ਅਤੇ ਅਧਿਕ ਸੁਲਭ ਬਣਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਧਾਰ ਕੇਵਲ ਅਰਥਸ਼ਾਸਤਰ ਬਾਰੇ ਨਹੀਂ ਹੈ, ਇਹ ਨਾਗਰਿਕਾਂ ਦੇ ਰੋਜ਼ਮੱਰਾ ਦੇ ਜੀਵਨ ਨੂੰ ਬਦਲਣ ਬਾਰੇ ਵੀ ਹੈ।
ਕੁਝ ਪ੍ਰਮੁੱਖ ਉਪਲਬਧੀਆਂ, ਜਿਨ੍ਹਾਂ ‘ਤੇ ਉਨ੍ਹਾਂ ਨੇ ਪ੍ਰਕਾਸ਼ ਪਾਇਆ: (Among the key achievements, he highlighted:)
ਇਨਕਮ ਟੈਕਸ ਸੁਧਾਰ ਅਤੇ ਫੇਸਲੈੱਸ ਮੁੱਲਾਂਕਣ (Income Tax Reform and Faceless Assessment), ਸਿਸਟਮ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ
12 ਲੱਖ ਰੁਪਏ ਤੱਕ ਦੀ ਵਾਰਸ਼ਿਕ ਆਮਦਨ 'ਤੇ ਜ਼ੀਰੋ ਟੈਕਸ (Zero tax) ਇੱਕ ਅਜਿਹਾ ਲਾਭ ਜਿਸ ਦੀ ਕੁਝ ਵਰ੍ਹੇ ਪਹਿਲੇ ਤੱਕ ਕੋਈ ਵੀ ਕਲਪਨਾ ਵੀ ਨਹੀਂ ਕਰ ਸਕਦਾ ਸੀ
ਭਾਰਤੀ ਨਿਆਂਇਕ ਕੋਡ (Indian Justice Code) ਦੇ ਨਾਲ ਪੁਰਾਣੇ ਅਪਰਾਧਿਕ ਕਾਨੂੰਨਾਂ ਨੂੰ ਬਦਲਣਾ, ਨਿਆਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ
ਇਹ ਸੁਧਾਰ ਇੱਕ ਆਧੁਨਿਕ, ਨਾਗਰਿਕ-ਕੇਂਦ੍ਰਿਤ ਸਰਕਾਰ ਦਾ ਸੰਕੇਤ ਦਿੰਦੇ ਹਨ ਜਿੱਥੇ ਆਮ ਲੋਕ ਸੁਗਮਤਾ, ਨਿਰਪੱਖਤਾ ਅਤੇ ਸਸ਼ਕਤੀਕਰਣ (ease, fairness, and empowerment) ਦਾ ਅਨੁਭਵ ਕਰ ਸਕਣ। ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਸੰਰਚਨਾਤਮਕ, ਰੈਗੂਲੇਟਰੀ, ਨੀਤੀਗਤ, ਪ੍ਰਕਿਰਿਆ ਅਤੇ ਪ੍ਰਕਿਰਿਆਤਮਕ ਸੁਧਾਰਾਂ (structural, regulatory, policy, process, and procedural reforms) ਦੇ ਲਈ ਪ੍ਰਤੀਬੱਧ ਹੈ ਅਤੇ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰ ਰਿਹਾ ਹੈ ਜਿੱਥੇ ਸ਼ਾਸਨ ਜਨਤਾ ਦੇ ਲਈ ਕੰਮ ਕਰੇ, ਨਾ ਕਿ ਜਨਤਾ ਸ਼ਾਸਨ ਦੇ ਲਈ ਕੰਮ ਕਰੇ।
ਉੱਦਮੀਆਂ ਅਤੇ ਐੱਮਐੱਸਐੱਮਈਜ਼ ਨੂੰ ਸਸ਼ਕਤ ਬਣਾਉਣਾ (Empowering Entrepreneurs and MSMEs)
ਸਰਕਾਰ ਦੇ ਸੁਧਾਰਾਂ ਦਾ ਉਦੇਸ਼ ਸਟਾਰਟਅਪਸ (startups), ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼/MSMEs) ਅਤੇ ਉੱਦਮੀਆਂ ਦੇ ਲਈ ਅਨੁਪਾਲਨ ਲਾਗਤਾਂ ਨੂੰ ਘੱਟ ਕਰਨ ਦੇ ਨਾਲ-ਨਾਲ ਪੁਰਾਣੇ ਕਾਨੂੰਨੀ ਪ੍ਰਵਧਾਨਾਂ ਦੇ ਡਰ ਤੋਂ ਮੁਕਤੀ ਸੁਨਿਸ਼ਚਿਤ ਕਰਨਾ ਹੈ। ਇਹ ਕਾਰੋਬਾਰ ਵਿਕਾਸ ਦੇ ਲਈ ਅਧਿਕ ਅਨੁਕੂਲ ਵਾਤਾਵਰਣ ਬਣਾਉਂਦਾ ਹੈ, ਇਨੋਵੇਸ਼ਨ ਅਤੇ ਆਰਥਿਕ ਆਤਮਨਿਰਭਰਤਾ ਨੂੰ ਪ੍ਰੋਤਸਾਹਿਤ ਕਰਦਾ ਹੈ।
ਅਗਲੀ ਪੀੜ੍ਹੀ ਦੇ ਸੁਧਾਰ ਅਤੇ ਟਾਸਕ ਫੋਰਸ (Next-Generation Reforms and Task Force)
ਪ੍ਰਧਾਨ ਮੰਤਰੀ ਮੋਦੀ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਦੇ ਲਈ ਇੱਕ ਟਾਸਕ ਫੋਰਸ (Task Force for Next-Generation Reforms) ਦੇ ਗਠਨ ਦਾ ਐਲਾਨ ਕੀਤਾ, ਜੋ ਆਰਥਿਕ ਗਤੀਵਿਧੀਆਂ ਨਾਲ ਸਬੰਧਿਤ ਸਾਰੇ ਮੌਜੂਦਾ ਕਾਨੂੰਨਾਂ, ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਮੁੱਲਾਂਕਣ ਕਰੇਗੀ। ਟਾਸਕ ਫੋਰਸ ਇੱਕ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕੰਮ ਕਰੇਗੀ:
ਸਟਾਰਟਅਪਸ, ਐੱਮਐੱਸਐੱਮਈਜ਼ ਅਤੇ ਉੱਦਮੀਆਂ ਦੇ ਲਈ ਅਨੁਪਾਲਨ ਲਾਗਤਾਂ ਘੱਟ ਕਰਨਾ
ਆਪਹੁਦਰੀਆਂ ਕਾਨੂੰਨੀ ਕਾਰਵਾਈਆਂ ਦੇ ਡਰ ਤੋਂ ਮੁਕਤੀ ਪ੍ਰਦਾਨ ਕਰਨਾ (Provide freedom from fear of arbitrary legal actions)
ਕਾਰੋਬਾਰ ਕਰਨ ਵਿੱਚ ਅਸਾਨੀ ਦੇ ਲਈ ਕਾਨੂੰਨਾਂ ਨੂੰ ਸੁਵਿਵਸਥਿਤ ਕਰਨਾ ਸੁਨਿਸ਼ਚਿਤ ਕੀਤਾ ਜਾਵੇ
ਇਨ੍ਹਾਂ ਸੁਧਾਰਾਂ ਦਾ ਉਦੇਸ਼ ਇਨੋਵੇਸ਼ਨ, ਉੱਦਮਤਾ ਅਤੇ ਆਰਥਿਕ ਵਿਕਾਸ (innovation, entrepreneurship, and economic growth) ਦੇ ਲਈ ਇੱਕ ਸਹਾਇਕ ਈਕੋਸਿਸਟਮ (supportive ecosystem) ਬਣਾਉਣਾ ਹੈ।
ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ (Next-Generation GST Reforms)
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੀਵਾਲੀ ਤੱਕ ਅਗਲੀ ਪੀੜ੍ਹੀ ਦੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ/GST) ਸੁਧਾਰਾਂ ਨੂੰ ਪੇਸ਼ ਕਰਨ ਦਾ ਐਲਾਨ ਕੀਤਾ। ਇਸ ਦਾ ਉਦੇਸ਼ ਰੋਜ਼ਾਨਾ ਉਪਯੋਗ ਦੀਆਂ ਵਸਤੂਆਂ 'ਤੇ ਟੈਕਸਾਂ ਨੂੰ ਘੱਟ ਕਰਨਾ ਹੈ। ਉਨ੍ਹਾਂ ਨੇ ਕਿਹਾ, "ਸਰਕਾਰ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਲਿਆਵੇਗੀ, ਜਿਸ ਨਾਲ ਆਮ ਆਦਮੀ 'ਤੇ ਟੈਕਸ ਦਾ ਬੋਝ ਘੱਟ ਹੋਵੇਗਾ। ਇਹ ਤੁਹਾਡੇ ਲਈ ਦੀਵਾਲੀ ਦਾ ਤੋਹਫ਼ਾ ਹੋਵੇਗਾ।" ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਸੁਧਾਰਾਂ ਨਾਲ ਨਾਗਰਿਕਾਂ ਨੂੰ ਸਿੱਧੇ ਤੌਰ ‘ਤੇ ਲਾਭ ਮਿਲੇ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇ।
ਭਵਿੱਖ ਦੇ ਲਈ ਦ੍ਰਿਸ਼ਟੀਕੋਣ (Vision for the Future)
ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਦੂਸਰਿਆਂ ਦੀਆਂ ਸੀਮਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਭਾਰਤ ਨੂੰ ਪ੍ਰਗਤੀ ਦੀ ਆਪਣੀ ਰੇਖਾ ਦਾ ਵਿਸਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧਦੇ ਆਰਥਿਕ ਸੁਆਰਥ ਦੀ ਦੁਨੀਆ ਵਿੱਚ, ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਅਵਸਰਾਂ ਦਾ ਵਿਸਤਾਰ ਕਰਨ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਇਹ ਸੁਧਾਰ ਸ਼ਾਸਨ ਪਰਿਵਰਤਨ (governance transformation) ਦੇ ਇੱਕ ਤੇਜ਼ ਪੜਾਅ ਦੀ ਸ਼ੁਰੂਆਤ ਦਾ ਪ੍ਰਤੀਕ ਹਨ, ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਭਾਰਤ ਅਧਿਕ ਲਚੀਲਾ, ਸਮਾਵੇਸ਼ੀ ਅਤੇ ਆਲਮੀ ਤੌਰ 'ਤੇ ਪ੍ਰਤੀਯੋਗੀ ਬਣੇ।
*******
ਐੱਮਜੇਪੀਐੱਸ
(Release ID: 2156825)
Read this release in:
English
,
Urdu
,
Hindi
,
Nepali
,
Bengali
,
Assamese
,
Gujarati
,
Tamil
,
Telugu
,
Kannada
,
Malayalam