ਪੰਚਾਇਤੀ ਰਾਜ ਮੰਤਰਾਲਾ
ਪੰਚਾਇਤਾਂ ਲਈ ਏਆਈ ਪ੍ਰੋਤਸਾਹਨ: ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਅੱਜ ਨਵੀਂ ਦਿੱਲੀ ਵਿੱਚ ‘ਸਭਾਸਾਰ’ ਦੀ ਸ਼ੁਰੂਆਤ ਕਰਨਗੇ
ਗ੍ਰਾਮ ਸਭਾ ਬੈਠਕ ਵੇਰਵੇ ਨੂੰ ਤੇਜੀ ਨਾਲ ਤਿਆਰ ਕਰਨ ਲਈ ਇਹ ਏਆਈ ਸੰਚਾਲਿਤ ਇੱਕ ਉਪਕਰਣ ਹੈ
Posted On:
14 AUG 2025 9:36AM by PIB Chandigarh
ਪੰਚਾਇਤੀ ਰਾਜ ਮੰਤਰਾਲੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸੰਚਾਲਿਤ ਬੈਠਕ ਵੇਰਵੇ ਤਿਆਰ ਕਰਨ ਵਾਲੇ ਉਪਕਰਣ ਸਭਾਗਾਕ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਨੂੰ ਗ੍ਰਾਮ ਸਭਾ ਅਤੇ ਹੋਰ ਪੰਚਾਇਤ ਬੈਠਕਾਂ ਦੀ ਆਡੀਓ-ਵੀਡੀਓ ਰਿਕਾਰਡਿੰਗ ਨਾਲ ਇਨ੍ਹਾਂ ਬੈਠਕਾਂ ਦੀ ਮੁੱਖ ਬਿੰਦੂਆਂ ਅਤੇ ਨਿਰਮਾਣਾਂ ਨੂੰ ਸਵੈਚਾਲਿਤ ਤੌਰ ‘ਤੇ ਤਿਆਰ ਕਰਨ ਲਈ ਵਿਕਸਿਤ ਕੀਤਾ ਗਿਆ ਹੈ।
ਇਸ ਦੀ ਸ਼ੁਰੂਆਤ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲੱਲਨ ਸਿੰਘ ਅਤੇ ਕੇਂਦਰੀ ਪੰਚਾਇਤੀ ਰਾਜ ਰਾਜ ਮੰਤਰੀ ਪ੍ਰੋ, ਐੱਸ.ਪੀ.ਬਘੇਲ ਦੀ ਮੌਜੂਦਗੀ ਵਿੱਚ ਹੋਵੇਗਾ।

ਸਭਾਸਾਰ, ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)ਅਤੇ ਨੈਚੁਰਲ ਲੈਂਗੂਏਜ ਪ੍ਰੋਸੈੱਸਿੰਗ (ਐੱਨਐੱਲਪੀ) ਟੈਕਨੋਲੋਜੀਆਂ ਦਾ ਇਸਤੇਮਾਲ ਕਰਕੇ ਮੌਖਿਕ ਚਰਚਾਵਾਂ ਨੂੰ ਲੈਂਗੂਏਜ ਪ੍ਰੋਸੈੱਸਿੰਗ ਕਰਦਾ ਹੈ, ਪ੍ਰਮੁੱਖ ਫੈਸਲਿਆਂ ਅਤੇ ਕਾਰਜ ਬਿੰਦੁਆਂ ਦੀ ਪਹਿਚਾਣ ਕਰਦਾ ਹੈ ਅਥੇ ਸੁਵਿਵਸਥਿਤ ਬੈਠਕ ਵੇਰਵੇ ਤਿਆਰ ਕਰਦਾ ਹੈ। ਸਰਕਾਰ ਦੇ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ, ਭਾਸ਼ਿਣੀ ਨਾਲ ਏਕੀਕ੍ਰਿਤ ਇਹ ਉਪਕਰਣ ਵਰਤਮਾਨ ਵਿੱਚ 13 ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ, ਜਿਸ ਨਾਲ ਸਾਰੇ ਭਾਸ਼ਾਈ ਪਿਛੋਕੜਾਂ ਦੇ ਪੰਚਾਇਤੀ ਕਾਰਜਕਰਤਾਵਾਂ ਲਈ ਸਮਾਵੇਸ਼ੀ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦਾ ਹੈ। ਭਵਿੱਖ ਵਿੱਚ ਹੋਰ ਭਾਸ਼ਾਵਾਂ ਦੀ ਗਿਣਤੀ ਵੀ ਹੌਲੀ-ਹੌਲੀ ਵਧਾਈ ਜਾਵੇਗੀ।

ਪੰਚਾਇਤੀ ਰਾਜ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 15 ਅਗਸਤ 2025 ਨੂੰ ਹੋਣ ਵਾਲੀ ਵਿਸ਼ੇਸ਼ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਦੇ ਵੇਰਵੇ ਤਿਆਰ ਕਰਨ ਲਈ ਸਭਾਸਾਰ ਟੂਲ ਦਾ ਇਸਤੇਮਾਲ ਕਰਨ ਦੀ ਤਾਕੀਦ ਕੀਤੀ ਹੈ। ਪਹਿਲੇ ਪੜਾਅ ਵਿੱਚ, ਤ੍ਰਿਪੁਰਾ ਦੀਆਂ ਸਾਰੀਆਂ 1194 ਗ੍ਰਾਮ ਪੰਚਾਇਤਾਂ (ਪਰੰਪਰਾਗਤ ਸਥਾਨਕ ਸੰਸਥਾਵਾਂ ਸਮੇਤ) ਇਨ੍ਹਾਂ ਵਿਸ਼ੇਸ਼ ਗ੍ਰਾਮ ਸਭਾ ਮੀਟਿੰਗਾਂ ਦੇ ਵੇਰਵੇ ਤਿਆਰ ਕਰਨ ਲਈ ਇਸ ਟੂਲ ਦਾ ਇਸਤੇਮਾਲ ਕਰਨਗੀਆਂ।
ਸਭਾਸਰ ਇੱਕ ਅਜਿਹੀ ਪਹਿਲ ਹੈ ਜੋ ਭਾਗੀਦਾਰੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਅਤੇ ਸਥਾਨਕ ਸ਼ਾਸਨ ਵਿੱਚ ਕੁਸ਼ਲਤਾ ਵਧਾਉਣ ਲਈ ਡਿਜੀਟਲ ਇਨੋਵੇਸ਼ਨਸ ਦੀ ਵਰਤੋਂ ਕਰਦੀ ਹੈ। ਮੈਨੂਅਲ ਦਸਤਾਵੇਜ਼ਾਂ 'ਤੇ ਲੱਗਣ ਵਾਲੇ ਸਮੇਂ ਅਤੇ ਯਤਨ ਨੂੰ ਜ਼ਿਕਰਯੋਗ ਤੌਰ 'ਤੇ ਘਟ ਕਰਕੇ, ਸਭਾਸਾਰ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਬਣਾਉਂਦੇ ਹੋਏ ਪੰਚਾਇਤ ਅਧਿਕਾਰੀਆਂ ਨੂੰ ਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਬਣਾਉਂਦਾ ਹੈ।
************
ਅਦਿਤੀ ਅਗਰਵਾਲ
(Release ID: 2156583)
Read this release in:
Odia
,
English
,
Urdu
,
Marathi
,
Hindi
,
Nepali
,
Assamese
,
Bengali-TR
,
Bengali
,
Gujarati
,
Tamil
,
Telugu
,
Kannada
,
Malayalam