ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਤਿੰਨ-ਦਿਨ ਦੇ ਹਰ ਘਰ ਤਿਰੰਗਾ ਫ਼ਿਲਮ ਫੈਸਟੀਵਲ (Har Ghar Tiranga Film Festival) ਦੀ ਦੇਸ਼ ਭਰ ਵਿੱਚ ਸ਼ੁਰੂਆਤ, ਭਾਰਤ ਦੀ ਸੁਤੰਤਰਤਾ ਅਤੇ ਏਕਤਾ ਦੀਆਂ ਸਿਨੇਮੈਟਿਕ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ


ਸ਼ਹੀਦ ਅਤੇ ਸਵਾਤੰਤ੍ਰਯ ਵੀਰ ਸਾਵਰਕਰ (Shaheed and Swatantrya Veer Savarkar) ਦੀ ਫ਼ਿਲਮ ਦੇ ਨਾਲ ਫੈਸਟੀਵਲ ਦੀ ਸ਼ੁਰੂਆਤ; ਐੱਨਐੱਫਡੀਸੀ (NFDC) ਪੁਨਰਸਥਾਪਿਤ ਕਲਾਸਿਕ ਅਤੇ ਸਮਕਾਲੀਨ ਦੇਸ਼ਭਗਤੀਪੂਰਨ ਫ਼ਿਲਮਾਂ ਲਿਆਉਣ ਦੇ ਨਾਲ ਆਗਾਮੀ ਲਾਇਨ-ਅੱਪ ਵਿੱਚ ਉੜੀ, ਆਰਆਰਆਰ, ਤਾਨਾਜੀ ਅਤੇ ਮੇਜਰ (Uri, RRR, Tanhaji and Major) ਸ਼ਾਮਲ ਹਨ

ਵਿਆਪਕ ਹਰ ਘਰ ਤਿਰੰਗਾ ਅਭਿਯਾਨ (Broader Har Ghar Tiranga Campaign) ਦੇ ਤਹਿਤ ਸਿਤਾਰਿਆਂ ਦੀ ਭਾਗੀਦਾਰੀ ਦੇ ਨਾਲ ਦਿੱਲੀ, ਮੁੰਬਈ, ਚੇਨਈ ਅਤੇ ਪੁਣੇ ਵਿੱਚ ਸ਼ਾਨਦਾਰ ਉਦਘਾਟਨ

“ਹਰ ਘਰ ਤਿਰੰਗਾ ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga Patriotic Film Festival) ਦਾ ਉਦੇਸ਼ ਸਿਨੇਮਾ ਦੇ ਜ਼ਰੀਏ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਇਤਿਹਾਸ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਹੈ”- ਸ਼੍ਰੀ ਸੰਜੈ ਜਾਜੂ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਇਹ ਫ਼ਿਲਮ ਫੈਸਟੀਵਲ ਉਸ ਯਾਤਰਾ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਸਾਨੂੰ ਸੁਤੰਤਰਤਾ ਦਿਵਾਈ”- ਕਪਿਲ ਮਿਸ਼ਰਾ, ਕਲਾ, ਸੱਭਿਆਚਾਰ ਤੇ ਭਾਸ਼ਾ ਮੰਤਰੀ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ

Posted On: 11 AUG 2025 5:22PM by PIB Chandigarh

ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga – Patriotic Film Festival ਅੱਜ ਭਰਪੂਰ ਉਤਸ਼ਾਹ ਦੇ ਨਾਲ ਸ਼ੁਰੂ ਹੋਇਆ, ਜੋ ਭਾਰਤ ਦੀ ਸੁਤੰਤਰਤਾ ਦੇ ਲਈ ਤਿੰਨ ਦਿਨ ਦੀ ਰਾਸ਼ਟਰਵਿਆਪੀ ਸਿਨੇਮੈਟਿਕ ਸ਼ਰਧਾਂਜਲੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ 11-13 ਅਗਸਤ, 2025 ਤੱਕ ਚਲਣ ਵਾਲੇ ਇਸ ਫੈਸਟੀਵਲ  ਦਾ ਆਯੋਜਨ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ /NFDC) ਦੁਆਰਾ ਕੀਤਾ ਜਾ ਰਿਹਾ ਹੈ

 

ਇਹ ਫੈਸਟੀਵਲ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਵਿਆਪਕ ਹਰ ਘਰ ਤਿਰੰਗਾ ਅਭਿਯਾਨ (Har Ghar Tiranga campaign ) ਦਾ ਹਿੱਸਾ ਹੈ, ਜਿਸ ਦਾ ਉਦੇਸ਼ ਰਾਸ਼ਟਰੀ ਝੰਡੇ ਦੇ ਨਾਲ ਹਰੇਕ ਨਾਗਰਿਕ ਦੇ ਭਾਵਨਾਤਮਕ ਜੁੜਾਅ ਨੂੰ ਗਹਿਰਾ ਕਰਨਾ ਅਤੇ ਏਕਤਾ ਤੇ ਦੇਸ਼ਭਗਤੀ ਦੀ ਨਵੀਂ ਭਾਵਨਾ ਦਾ ਸੰਚਾਰ ਕਰਨਾ ਹੈ। ਸਾਵਧਾਨੀ ਦੇ ਨਾਲ ਤਿਆਰ ਕੀਤੀਆਂ ਗਈਆਂ ਫ਼ਿਲਮਾਂ ਦੇ ਜ਼ਰੀਏ, ਇਸ ਫੈਸਟੀਵਲ  ਦਾ ਉਦੇਸ਼ ਦਰਸ਼ਕਾਂ ਨੂੰ ਭਾਰਤ ਦੀ ਸੁਤੰਤਰਤਾ ਦੇ ਸਫ਼ਰ ਦੀ ਯਾਦ ਦਿਵਾਉਣਾ, ਅਣਗਿਣਤ ਵੀਰਾਂ ਦੇ ਬਲੀਦਾਨ ਦਾ ਉਤਸਵ  ਮਨਾਉਣਾ ਅਤੇ ਰਾਸ਼ਟਰ ਦੀ ਪਹਿਚਾਣ ਨੂੰ ਆਕਾਰ ਦੇਣ ਵਾਲੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। 

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਲਾ, ਸੱਭਿਆਚਾਰ ਤੇ ਭਾਸ਼ਾ ਮੰਤਰੀ, ਸ਼੍ਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਸਿਨੇਮਾ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਅਮਰ ਬਣਾਉਣ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga – Patriotic Film Festival) ਕੇਵਲ ਸਿਨੇਮਾ ਦਾ ਉਤਸਵ  ਹੀ ਨਹੀਂ ਹੈ, ਬਲਕਿ   ਉਸ ਯਾਤਰਾ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਸਾਨੂੰ ਸੁਤੰਤਰਤਾ ਦਿਵਾਈ।

ਮੁੰਬਈ ਵਿੱਚ ਇਸ ਅਵਸਰ ਤੇ ਬੋਲਦੇ ਹੋਏ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga- the Patriotic Film Festival)  ਦਾ ਉਦੇਸ਼ ਸਿਨੇਮਾ ਦੇ ਜ਼ਰੀਏ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਇਤਿਹਾਸ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਹੈ। ਸ਼੍ਰੀ ਜਾਜੂ ਨੇ ਅੱਗੇ  ਕਿਹਾ ਕਿ ਸਿਨੇਮਾ ਇੱਕ ਦ੍ਰਿਸ਼ ਮਾਧਿਅਮ ਹੋਣ ਦੇ ਕਾਰਨ ਦਰਸ਼ਕਾਂ ਤੇ ਗਹਿਰਾ ਪ੍ਰਭਾਵ ਛੱਡਦਾ ਹੈ ਅਤੇ ਇਸ ਲਈ, ਇਸ ਫੈਸਟੀਵਲ  ਦਾ ਉਦੇਸ਼ ਸਾਰੇ ਭਾਰਤੀਆਂ ਵਿੱਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।

 

 

ਅਭਿਨੇਤਰੀ ਸ਼੍ਰੀਯਾ ਪਿਲਗਾਓਂਕਰ (Actress Shriya Pilgaonkar) ਨੇ ਵੀ ਮੁੰਬਈ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਹਿੱਸਾ ਬਣ ਕੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ਇਹ ਫ਼ਿਲਮਾਂ ਸਾਨੂੰ ਸਾਡੇ ਲੋਕਾਂ ਦੇ ਲਚੀਲੇਪਣ ਅਤੇ ਸਾਹਸ ਦੀ ਯਾਦ ਦਿਵਾਉਂਦੀਆਂ ਹਨ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਕਹਾਣੀਆਂ ਨੂੰ ਸਾਂਝੀਆਂ ਕਰਦੇ ਰਹੀਏ।

ਦਿੱਲੀ, ਮੁੰਬਈ, ਚੇਨਈ ਅਤੇ ਪੁਣੇ ਵਿੱਚ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਗਏ

 

ਚਾਰ ਸ਼ਹਿਰਾਂ ਵਿੱਚ ਸ਼ਾਨਦਾਰ ਉਦਘਾਟਨ

ਨਵੀਂ ਦਿੱਲੀ: ਇਸ ਫੈਸਟੀਵਲ  ਦਾ ਰਸਮੀ ਉਦਘਾਟਨ ਐੱਨਐੱਫਡੀਸੀ-ਸਿਰੀ ਫੋਰਟ ਆਡੀਟੋਰੀਅਮ ਵਿੱਚ ਕਲਾ, ਸੱਭਿਆਚਾਰ ਤੇ ਭਾਸ਼ਾ ਮੰਤਰੀ, ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ, ਸ਼੍ਰੀ ਕਪਿਲ ਮਿਸ਼ਰਾ ਨੇ ਕੀਤਾ। ਉਨ੍ਹਾਂ ਦੇ ਨਾਲ ਸੀਨੀਅਰ ਪਤਵੰਤੇ ਉਪਸਥਿਤ ਸਨ, ਜਿਨ੍ਹਾਂ ਵਿੱਚ ਸ਼੍ਰੀ ਪ੍ਰਭਾਤ, ਐਡੀਸ਼ਨਲ ਸਕੱਤਰ (ਸੂਚਨਾ ਅਤੇ ਪ੍ਰਸਾਰਣ); ਸ਼੍ਰੀ ਭੂਪੇਂਦਰ ਕੈਂਥੋਲਾ, ਪ੍ਰਿੰਸੀਪਲ ਡਾਇਰੈਕਟਰ ਜਨਰਲ (ਡੀਪੀਡੀ /DPD); ਅਤੇ ਸ਼੍ਰੀ ਧੀਰੇਂਦਰ ਓਝਾ, ਪ੍ਰਿੰਸੀਪਲ ਡਾਇਰੈਕਟਰ ਜਨਰਲ (ਮੀਡੀਆ ਤੇ ਸੰਚਾਰ) ਸ਼ਾਮਲ ਸਨ।

  • ਮੁੰਬਈ: ਇਸ ਫੈਸਟੀਵਲ  ਦਾ ਉਦਘਾਟਨ ਐੱਨਐੱਫਡੀਸੀ- ਨੈਸ਼ਨਲ ਮਿਊਜ਼ੀਅਮ ਆਵ੍ ਇੰਡੀਅਨ ਸਿਨੇਮਾ (ਐੱਨਐੱਮਆਈਸੀ /NMIC) ਕੰਪਲੈਕਸ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਅਤੇ ਪ੍ਰਸਿੱਧ ਅਭਿਨੇਤਰੀ ਸ਼੍ਰੀਯਾ ਪਿਲਗਾਓਂਕਰ (Shriya Pilgaonkar) ਦੀ ਉਪਸਥਿਤੀ ਵਿੱਚ ਹੋਇਆ, ਜਿਨ੍ਹਾਂ ਦੀ ਉਪਸਥਿਤੀ ਨੇ ਇਸ ਸਮਾਗਮ ਵਿੱਚ ਚਾਰ ਚੰਦ ਲਗਾ ਦਿੱਤੇ। ਸੀਨੀਅਰ ਅਧਿਕਾਰੀਆਂ, ਫ਼ਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਨੇ ਇਸ ਵਿੱਚ ਹਿੱਸਾ ਲਿਆ, ਜਿਸ ਨਾਲ ਤਿੰਨ ਦਿਨਾਂ ਤੱਕ ਚਲਣ ਵਾਲੇ ਪ੍ਰੇਰਣਾਦਾਇਕ ਫ਼ਿਲਮ ਪ੍ਰਦਰਸ਼ਨਾਂ ਦਾ ਮਾਹੌਲ ਤਿਆਰ ਹੋਇਆ।
  • ਚੇਨਈ: ਟੈਗੋਰ ਫ਼ਿਲਮ ਸੈਂਟਰ ਨੇ ਇੱਕ ਉਦਘਾਟਨ ਸਮਾਰੋਹ ਆਯੋਜਿਤ ਕੀਤਾ, ਜਿਸ ਵਿੱਚ ਨਿਰਦੇਸ਼ਕ ਵਸੰਤ (Director Vasanth) ਨੇ ਸਿਨੇਮਾ ਦੇ ਜ਼ਰੀਏ ਦੇਸ਼ਭਗਤੀ ਤੇ ਆਪਣੇ ਗਹਿਨ ਵਿਚਾਰਾਂ ਲਈ; ਕੋਰੀਓਗ੍ਰਾਫਰ ਕਲਾ ਮਾਸਟਰ ਨੇ ਰਾਸ਼ਟਰੀ ਗੌਰਵ ਵਿੱਚ ਕਲਾ ਦੀ ਭੂਮਿਕਾ ਨੂੰ ਸਾਹਮਣੇ ਲਿਆਉਣ ਦੇ ਲਈ; ਤਮਿਲ ਚੈਂਬਰ ਆਵ੍ ਕਮਰਸ ਦੇ ਪ੍ਰੈਜ਼ੀਡੈਂਟ ਸ਼੍ਰੀ ਚੋਝਾ ਨਾਚਿਯਾਰ (Mr. Chozha Nachiyar) ਨੇ ਆਪਣੇ ਸਮਰਥਨ ਅਤੇ ਪ੍ਰੋਤਸਾਹਨ ਦੇ  ਲਈ; ਅਭਿਨੇਤਰੀ ਨਮਿਤਾ ਨੇ ਆਪਣੀ ਗਰਿਮਾਮਈ ਉਪਸਥਿਤੀ ਅਤੇ ਦੇਸ਼ਭਗਤੀਪੂਰਨ ਵਿਚਾਰਾਂ ਦੇ ਲਈ; ਤਮਿਲ ਨਾਡੂ ਸੰਗੀਤ ਕਾਲਜ ਦੇ ਪ੍ਰਿੰਸੀਪਲ, ਡਾ. ਏ.ਵੀ.ਐੱਸ. ਸ਼ਿਵਕੁਮਾਰ ਨੇ ਸੱਭਿਆਚਾਰ, ਪਰੰਪਰਾ ਅਤੇ ਯੁਵਾ ਪ੍ਰਤਿਭਾ ਨੂੰ ਜੋੜਨ ਦੇ ਲਈ; ਅਤੇ ਸ਼੍ਰੀ ਵੀਰਾ ਨੇ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਦੇ ਰੂਪ ਵਿੱਚ ਆਪਣੀ ਉਪਸਥਿਤੀ ਦਰਜ ਕਰਵਾਈ
  • ਪੁਣੇ: ਹਾਲਾਂਕਿ ਪੁਣੇ ਵਿੱਚ ਫ਼ਿਲਮਾਂ ਦੀ ਸਕ੍ਰੀਨਿੰਗ ਕੁਝ ਹੀ ਦੇਰ ਬਾਅਦ ਸ਼ੁਰੂ ਹੋ ਗਈ, ਲੇਕਿਨ ਐੱਨਐੱਫਡੀਸੀ (NFDC)- ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (ਐੱਨਐੱਫਏਆਈ /NFAI) ਦੇ ਦਰਸ਼ਕਾਂ ਨੇ ਦਿੱਲੀ, ਮੁੰਬਈ ਅਤੇ ਚੇਨਈ ਤੋਂ ਉਦਘਾਟਨ ਸਮਾਰੋਹਾਂ ਦਾ ਸਿੱਧਾ ਪ੍ਰਸਾਰਣ ਦੇਖਿਆ, ਜਿਸ ਵਿੱਚ ਮਹਾਰਾਸ਼ਟਰ ਦੀ ਸੱਭਿਆਚਾਰਕ ਰਾਜਧਾਨੀ ਵਿੱਚ ਏਕਤਾ ਅਤੇ ਸਾਂਝੇ ਉਤਸਵ  ਦੀ ਭਾਵਨਾ ਦਾ ਸੰਚਾਰ ਹੋਇਆ।

 

ਵਿਵਿਧ ਅਤੇ ਪ੍ਰੇਰਕ ਫ਼ਿਲਮਾਂ ਦੀ ਸੂਚੀ

ਇਸ ਵਿਵਿਧ ਫ਼ਿਲਮ ਸੂਚੀ ਵਿੱਚ ਨਿਮਨਲਿਖਤ ਮਹਾਨ ਦੇਸ਼ਭਗਤੀਪੂਰਨ ਫ਼ਿਲਮਾਂ ਸ਼ਾਮਲ ਹਨ:

  • ਸ਼ਹੀਦ (1965)- ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਰਬਉੱਚ  ਬਲੀਦਾਨ ਦੀ ਪ੍ਰੇਰਕ ਕਹਾਣੀ।
  • ਸਵਾਤੰਤ੍ਰਯ ਵੀਰ ਸਾਵਰਕਰ (2024)- ਸੁਤੰਤਰਤਾ ਸੈਨਾਨੀ ਵਿਨਾਇਕ ਦਾਮੋਦਰ ਸਾਵਰਕਰ ਦੇ ਜੀਵਨ ਅਤੇ ਵਿਚਾਰਧਾਰਾ ਦਾ ਬਿਰਤਾਂਤ।
  • ਉੜੀ: ਦ ਸਰਜੀਕਲ ਸਟ੍ਰਾਇਕ (2019)- 2016 ਵਿੱਚ ਭਾਰਤੀ ਸੈਨਾ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਇਕ ਦਾ ਆਧੁਨਿਕ ਪੁਨਰਕਥਨ (ਮਾਡਰਨ ਰੀਟੈਲਿੰਗ/ modern retelling)
  • ਆਰਆਰਆਰ (2022)- ਸੁਤੰਤਰਤਾ ਸੈਨਾਨੀਆਂ ਦੇ ਕਾਲਪਨਿਕ ਬਿਰਤਾਂਤਾਂ ਤੋਂ ਪ੍ਰੇਰਿਤ ਇੱਕ ਮਹਾਕਾਵਿ ਐਕਸ਼ਨ ਡ੍ਰਾਮਾ।
  • ਤਾਨਾਜੀ (2020)- ਮਰਾਠਾ ਜੋਧੇ ਤਾਨਾਜੀ ਮਾਲੁਸਰੇ ਦੀ ਬੀਰਤਾਪੂਰਨ ਕਹਾਣੀ।

 

ਹੋਰ ਜ਼ਿਕਰਯੋਗ ਸਕ੍ਰੀਨਿੰਗਾਂ ਵਿੱਚ ਸ਼ਾਮਲ ਹਨ:

ਮੇਜਰ (2022)- 26/11 ਦੇ ਮੁੰਬਈ ਹਮਲਿਆਂ ਵਿੱਚ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੀ ਬਹਾਦਰੀ ਨੂੰ ਸ਼ਰਧਾਂਜਲੀ।

ਨੇਤਾਜੀ ਸੁਭਾਸ਼ ਚੰਦਰ ਬੋਸ- ਦੂਰਦਰਸ਼ੀ ਰਾਸ਼ਟਰਵਾਦੀ ਨੇਤਾ ਦੀ ਵਿਰਾਸਤ ਨੂੰ ਦਰਸਾਉਂਦੀ ਇੱਕ ਛੋਟੀ ਦਸਤਾਵੇਜ਼ੀ (ਸ਼ਾਰਟ ਡਾਕੂਮੈਂਟਰੀ/short documentary)।

  • ਵੀਰਪਾਂਡੀਆ ਕੱਟਾਬੋਮਨ (1959) - ਦੱਖਣ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ 'ਤੇ ਅਧਾਰਿਤ ਇੱਕ ਤਮਿਲ ਕਲਾਸਿਕ।

ਕ੍ਰਾਂਤੀ (1981)- ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਵਿਦਰੋਹ ਦੀ ਇੱਕ ਸ਼ਾਨਦਾਰ ਕਹਾਣੀ।

ਹਕੀਕਤ (1964) – 1962 ਦੇ ਭਾਰਤ-ਚੀਨ ਸੰਘਰਸ਼ ਤੋਂ ਪ੍ਰੇਰਿਤ ਇੱਕ ਮਾਰਮਿਕ ਯੁੱਧ ਨਾਟਕ।

ਪਰਾਸ਼ਕਤੀ (1952) – ਮਜ਼ਬੂਤ ਸਮਾਜਿਕ ਅਤੇ ਰਾਸ਼ਟਰਵਾਦੀ ਵਿਸ਼ਿਆਂ ਵਾਲੀ ਇੱਕ ਇਤਿਹਾਸਿਕ ਤਮਿਲ ਫ਼ਿਲਮ।

  • ਸਾਤ ਹਿੰਦੁਸਤਾਨੀ (1969)- ਗੋਆ ਦੀ ਮੁਕਤੀ ਦੇ ਲਈ ਲੜ ਰਹੇ ਸੱਤ ਭਾਰਤੀਆਂ ਦੀ ਕਹਾਣੀ। 

 

ਇਸ ਤੋਂ ਇਲਾਵਾ, ਇਹ ਫੈਸਟੀਵਲ ਵਿੱਦਿਅਕ ਡਾਕੂਮੈਂਟਰੀਜ਼ (educational documentaries ) ਵੀ ਪ੍ਰਸਤੁਤ ਕਰਦਾ ਹੈ ਜੋ ਇਤਿਹਾਸਿਕ ਸੰਦਰਭ ਪ੍ਰਦਾਨ ਕਰਦੀਆਂ ਹਨ ਅਤੇ ਦਰਸ਼ਕਾਂ ਦੀ ਭਾਗੀਦਾਰੀ ਨੂੰ ਗਹਿਰਾ ਕਰਦੀਆਂ ਹਨ:

ਅਵਰ ਫਲੈਗ- ਤਿਰੰਗੇ ਦੇ ਪ੍ਰਤੀਕਵਾਦ ਅਤੇ ਇਤਿਹਾਸ ਦੀ ਖੋਜ।

ਲੋਕਮਾਨਯ ਤਿਲਕ- ਬਾਲ ਗੰਗਾਧਾਰ ਤਿਲਕ ਦੇ ਜੀਵਨ ਅਤੇ ਰਾਜਨੀਤਕ ਜਾਗਰਣ ਦਾ ਬਿਰਤਾਂਤ।

ਤਿਲਕ- ਤਿਲਕ ਦੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਦਾ ਇੱਕ ਗੂੜ੍ਹਾ ਚਿੱਤਰਣ।

ਸ਼ਹਾਦਤ- ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਬਲੀਦਾਨ ਦੇ ਕਾਰਜਾਂ ਤੇ ਪ੍ਰਕਾਸ਼।

 

ਐੱਨਐੱਫਏਆਈ (NFAI) ਦੁਆਰਾ ਪੁਨਰਸਥਾਪਿਤ ਕਲਾਸਿਕਸ- ਅਤੀਤ ਨੂੰ ਜੀਵੰਤ ਕਰਨਾ

ਇਸ ਫੈਸਟੀਵਲ  ਵਿੱਚ ਚਾਰ ਇਤਿਹਾਸਿਕ ਫ਼ਿਲਮਾਂ- ਕ੍ਰਾਂਤੀ (1981), ਹਕੀਕਤ (1964), ਸਾਤ ਹਿੰਦੁਸਤਾਨੀ (1969) ਅਤੇ ਸ਼ਹੀਦ (1965)- ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (ਐੱਨਐੱਫਏਆਈ/NFAI) ਦੇ ਅਣਥੱਕ ਸੰਭਾਲ਼ ਪ੍ਰਯਾਸਾਂ ਦੇ ਕਾਰਨ ਉਨ੍ਹਾਂ ਦੇ ਡਿਜੀਟਲ ਰੂਪ ਵਿੱਚ ਪੁਨਰ-ਸਥਾਪਿਤ ਸੰਸਕਰਣਾਂ ਵਿੱਚ ਪ੍ਰਸਤੁਤ ਕੀਤੀਆਂ ਗਈਆਂ ਹਨ।

  • ਕ੍ਰਾਂਤੀ (1981) – 19ਵੀਂ ਸ਼ਤਾਬਦੀ ਵਿੱਚ ਬ੍ਰਿਟਿਸ਼ ਉਤਪੀੜਨ ਦੇ ਖ਼ਿਲਾਫ਼ ਭਾਰਤ ਦੇ ਸੰਘਰਸ਼ ਦੀ ਇੱਕ ਵਿਆਪਕ ਕਹਾਣੀ, ਜਿਸ ਵਿੱਚ ਮਨੋਜ ਕੁਮਾਰ, ਦਿਲੀਪ ਕੁਮਾਰ ਅਤੇ ਹੇਮਾ ਮਾਲਿਨੀ ਜਿਹੇ ਕਲਾਕਾਰਾਂ ਨੇ ਅਭਿਨੈ ਕੀਤਾ ਹੈ।

ਹਕੀਕਤ (1964) - ਚੇਤਨ ਆਨੰਦ ਦੁਆਰਾ ਨਿਰਦੇਸ਼ਿਤ, ਇਹ ਯੁੱਧ ਡ੍ਰਾਮਾ 1962 ਦੇ ਭਾਰਤ-ਚੀਨ ਸੰਘਰਸ਼ ਦੀ ਭਾਵਨਾਤਮਕ ਅਤੇ ਰਣਨੀਤਕ ਚੁਣੌਤੀਆਂ ਨੂੰ ਦਰਸਾਉਂਦਾ ਹੈ।

  • ਸਾਤ ਹਿੰਦੁਸਤਾਨੀ (1969) –ਵਿਭਿੰਨ ਪਿਛੋਕੜਾਂ ਤੋਂ ਆਏ ਸੱਤ ਭਾਰਤੀਆਂ ਦੀ ਇੱਕ ਜੋਸ਼ੀਲੀ ਕਹਾਣੀ, ਜੋ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਕਰਵਾਉਣ ਦੇ ਲਈ ਇਕਜੁੱਟ ਹੁੰਦੇ ਹਨ-ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ ਦੇ ਰੂਪ ਵਿੱਚ ਜ਼ਿਕਰਯੋਗ।

ਸ਼ਹੀਦ (1965) –ਮਨੋਜ ਕੁਮਾਰ ਦੁਆਰਾ ਭਗਤ ਸਿੰਘ ਦੇ ਕ੍ਰਾਂਤੀਕਾਰੀ ਸੰਘਰਸ਼ ਅਤੇ ਬਲੀਦਾਨ ਦਾ ਸਸ਼ਕਤ ਚਿਤਰਣ।

ਪੁਨਰਸਥਾਪਨਾ ਵਿੱਚ ਐੱਨਐੱਫਏਆਈ (NFAI) ਦੀ ਭੂਮਿਕਾ:

ਐੱਨਐੱਫਡੀਸੀ (NFDC) ਦੀ ਇੱਕ ਡਿਵੀਜ਼ਨ, ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (National Film Archive of India), ਫ਼ਿਲਮ ਦੀ ਸੰਭਾਲ਼ ਅਤੇ ਪੁਨਰਸਥਾਪਨਾ ਵਿੱਚ ਮੋਹਰੀ ਰਿਹਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਭਾਰਤ ਦੀ ਸਿਨੇਮੈਟਿਕ ਵਿਰਾਸਤ ਸਮੇਂ ਦੇ ਨਾਲ ਲੁਪਤ ਨਾ ਹੋਵੇ। ਉੱਨਤ ਡਿਜੀਟਲੀਕਰਣ ਤਕਨੀਕਾਂ, ਕਲਰ ਗ੍ਰੇਡਿੰਗ, ਅਤੇ ਧੁਨੀ ਵਧਾਉਣ ਦੇ ਜ਼ਰੀਏ , ਐੱਨਐੱਫਏਆਈ (NFAI) ਨਾਜ਼ੁਕ ਸੈਲਿਊਲਾਇਡ ਪ੍ਰਿੰਟਰਾਂ (fragile celluloid prints) ਨੂੰ ਲਗਭਗ ਮੂਲ ਗੁਣਵੱਤਾ ਵਿੱਚ ਪੁਨਰਸਥਾਪਿਤ ਕਰਦਾ ਹੈ, ਜਿਸ ਨਾਲ ਨਵੇਂ ਦਰਸ਼ਕ ਇਨ੍ਹਾਂ ਕਲਾਸਿਕ ਫ਼ਿਲਮਾਂ ਦਾ ਅਨੁਭਵ ਉਸੇ ਰੂਪ ਵਿੱਚ ਕਰ ਪਾਉਂਦੇ ਹਨ ਜਿਹੋ-ਜਿਹਾ ਉਨ੍ਹਾਂ ਨੂੰ ਦੇਖਿਆ ਜਾਣਾ ਚਾਹੀਦਾ ਸੀ। ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga – Patriotic Film Festival)  ਵਿੱਚ ਇਨ੍ਹਾਂ ਪੁਨਰਸਥਾਪਿਤ ਸੰਸਕਰਣਾਂ ਨੂੰ ਸ਼ਾਮਲ ਕਰਨਾ ਫ਼ਿਲਮ ਨਿਰਮਾਤਾਵਾਂ ਦੇ ਪ੍ਰਤੀ ਇੱਕ ਸ਼ਰਧਾਂਜਲੀ ਅਤੇ ਭਾਰਤ ਦੀ ਫ਼ਿਲਮ ਵਿਰਾਸਤ ਦੀ ਰੱਖਿਆ ਦੇ ਲਈ ਐੱਨਐੱਫਏਆਈ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਦੋਨੋਂ ਹੈ।

ਫੈਸਟੀਵਲ ਦਾ ਸੰਪੂਰਨ ਸ਼ਡਿਊਲ –ਸਾਰੇ ਸ਼ਹਿਰ (11-13 ਅਗਸਤ, 2025)

ਹੇਠਾਂ ਪੂਰੇ ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ  ਪ੍ਰੋਗਰਾਮ (Har Ghar Tiranga – Patriotic Film Festival programme) ਦੀ ਸ਼ਹਿਰਵਾਰ, ਦਿਨ-ਪ੍ਰਤੀਦਿਨ ਦੀ ਸਾਰਣੀ (city-wise, day-by-day table ) ਦਿੱਤੀ ਗਈ ਹੈ। ਜਿੱਥੇ ਇੱਕ ਹੀ ਸ਼ਹਿਰ ਵਿੱਚ ਸਕ੍ਰੀਨਿੰਗਸ ਓਵਰਲੈਪ ਹੁੰਦੀਆਂ ਹਨ, ਉੱਥੇ ਇੱਕ ਦੂਸਰਾ/ਸੈਕੰਡਰੀ (a second/secondary) ਦਰਸਾਇਆ ਗਿਆ ਹੈ।

 

 

ਨਵੀਂ ਦਿੱਲੀ –ਐੱਨਐੱਫਡੀਸੀ, ਸਿਰੀ ਫੋਰਟ ਆਡੀਟੋਰੀਅਮ

ਤਾਰੀਖ

ਸਥਾਨ/ਸਕ੍ਰੀਨ

ਸਮਾਂ

ਸਮਾਗਮ

11 ਅਗਸਤ, 2025  (ਉਦਘਾਟਨ ਦਾ ਦਿਨ)

ਮੇਨ ਹਾਲ (ਆਡੀ-2)

ਸਵੇਰੇ 11:00 ਵਜੇਸਵੇਰੇ 11:30 ਵਜੇ

ਉਦਘਾਟਨ ਸਮਾਰੋਹ

 

ਮੇਨ ਹਾਲ (ਆਡੀ-2)

ਦੁਪਹਿਰ 12:30 ਵਜੇਦੁਪਹਿਰ 3:30 ਵਜੇ

ਸ਼ਹੀਦ

 

ਮੇਨ ਹਾਲ (ਆਡੀ-2)

ਸ਼ਾਮ 4:00 ਵਜੇਸ਼ਾਮ 7:00 ਵਜੇ

ਸਵਾਤੰਤ੍ਰਯ ਵੀਰ ਸਾਵਰਕਰ (Swatantrya Veer Savarkar)

12 ਅਗਸਤ, 2025 (ਦੂਸਰਾ ਦਿਨ)

ਮੇਨ ਹਾਲ  (ਆਡੀ-2)

ਸਵੇਰੇ 11:00 ਵਜੇ

ਸਵੇਰੇ 11:20 ਵਜੇ

ਡਾਕੂਮੈਂਟਰੀ ਅਵਰ ਫਲੈਗ

 

ਮੇਨ ਹਾਲ  (ਆਡੀ-2)

ਸਵੇਰੇ 11:20 ਵਜੇ ਦੁਪਹਿਰ 2:00 ਵਜੇ

ਉੜੀ : ਦ ਸਰਜੀਕਲ ਸਟ੍ਰਾਇਕ

 

ਮੇਨ ਹਾਲ (ਆਡੀ-2)

ਦੁਪਹਿਰ 2:30 ਵਜੇਦੁਪਹਿਰ 2:40 ਵਜੇ

ਨੇਤਾਜੀ ਸੁਭਾਸ਼ ਚੰਦਰ  ਬੋਸ (ਸ਼ਾਰਟ ਡਾਕੂਮੈਂਟਰੀ)

 

ਮੇਨ ਹਾਲ  (ਆਡੀ-2)

ਦੁਪਹਿਰ 2:40 ਵਜੇ – ਸ਼ਾਮ 5:10 ਵਜੇ

ਮੇਜਰ

 

ਸਕ੍ਰੀਨਿੰਗ ਰੂਮ (ਸੈਕੰਡਰੀ)

ਦੁਪਹਿਰ 2:30 ਵਜੇਸ਼ਾਮ 5:40 ਵਜੇ

ਕ੍ਰਾਂਤੀ (ਸਮਾਨੰਤਰ ਸਕ੍ਰੀਨਿੰਗ)

 

ਮੇਨ ਹਾਲ  (ਆਡੀ-2)

ਸ਼ਾਮ 5:30 ਵਜੇ - ਸ਼ਾਮ 6:00 ਵਜੇ

ਡਾਕੂਮੈਂਟਰੀ- ਸ਼ਹਾਦਤ

13 ਅਗਸਤ, 2025 (ਸਮਾਪਨ ਦਾ ਦਿਨ)

ਮੇਨ ਹਾਲ  (ਆਡੀ-2)

ਸਵੇਰੇ 11:00 ਵਜੇ– ਦੁਪਹਿਰ 1:15 ਵਜੇ

ਤਾਨਾਜੀ

 

ਮੇਨ ਹਾਲ  (ਆਡੀ-2)

ਦੁਪਹਿਰ 2:00 ਵਜੇ

ਸ਼ਾਮ 5:30 ਵਜੇ

ਆਰਆਰਆਰ

 

ਮੇਨ ਹਾਲ  (ਆਡੀ-2)

ਸ਼ਾਮ 6:00 ਵਜੇ - ਰਾਤ 8:30 ਵਜੇ

ਸਾਤ ਹਿੰਦੁਸਤਾਨੀ

 

ਮੁੰਬਈ-ਐੱਨਐੱਫਡੀਸੀ /ਐੱਨਐੱਮਆਈਸੀ ਕੰਪਲੈਕਸ, ਪੈਡਰ ਰੋਡ

ਤਾਰੀਖ

ਸਥਾਨ/ਸਕ੍ਰੀਨ

ਸਮਾਂ

ਸਮਾਗਮ

11 ਅਗਸਤ, 2025 (ਉਦਘਾਟਨ ਦਾ ਦਿਨ)

ਮੇਨ ਹਾਲ

ਸਵੇਰੇ 11:00 ਵਜੇਸਵੇਰੇ 11:30 ਵਜੇ

ਉਦਘਾਟਨ ਸਮਾਰੋਹ

 

ਮੇਨ ਹਾਲ

ਸਵੇਰੇ 11:30 ਵਜੇ – 1ਦੁਪਹਿਰ 2:00 ਵਜੇ

ਸਥਾਨਕ ਉਦਘਾਟਨ ਸਮਾਰੋਹ (ਸ਼੍ਰੀਯਾ ਪਿਲਗਾਓਂਕਰ)

 

ਮੇਨ ਹਾਲ

1ਦੁਪਹਿਰ 2:00 ਵਜੇ – 1ਦੁਪਹਿਰ 2:30 ਵਜੇ

ਡਾਕੂਮੈਂਟਰੀ-ਲੋਕਮਾਨਯ ਤਿਲਕ

 

ਮੇਨ ਹਾਲ

1ਦੁਪਹਿਰ 2:30 ਵਜੇਦੁਪਹਿਰ 3:30 ਵਜੇ

ਸ਼ਹੀਦ

 

ਮੇਨ ਹਾਲ

ਸ਼ਾਮ 4:00 ਵਜੇਸ਼ਾਮ 7:00 ਵਜੇ

ਸਵਾਤੰਤ੍ਰਯ ਵੀਰ ਸਾਵਰਕਰ

(Swatantrya Veer Savarkar)

12 ਅਗਸਤ, 2025 (ਦੂਸਰਾ ਦਿਨ)

ਮੇਨ ਹਾਲ

ਸਵੇਰੇ 11:00 ਵਜੇਸਵੇਰੇ 11:20 ਵਜੇ

ਡਾਕੂਮੈਂਟਰੀ- ਅਵਰ ਫਲੈਗ

 

ਮੇਨ ਹਾਲ

ਸਵੇਰੇ 11:20 ਵਜੇਦੁਪਹਿਰ 2:00 ਵਜੇ

ਉੜੀ: ਦ ਸਰਜੀਕਲ ਸਟ੍ਰਾਇਕ

 

ਸਕ੍ਰੀਨਿੰਗ ਰੂਮ (ਸੈਕੰਡਰੀ)

ਦੁਪਹਿਰ 2:30 ਵਜੇਦੁਪਹਿਰ 2:40 ਵਜੇ

ਨੇਤਾਜੀ ਸੁਭਾਸ਼ ਚੰਦਰ  ਬੋਸ (ਸ਼ਾਰਟ ਡਾਕੂਮੈਂਟਰੀ)

 

ਮੇਨ ਹਾਲ

ਦੁਪਹਿਰ 2:40 ਵਜੇ – ਸ਼ਾਮ 5:10 ਵਜੇ

ਮੇਜਰ

 

ਮੇਨ ਹਾਲ

ਸ਼ਾਮ 5:30 ਵਜੇ - ਸ਼ਾਮ 6:00 ਵਜੇ

ਡਾਕੂਮੈਂਟਰੀ - ਸ਼ਹਾਦਤ

 

ਸਕ੍ਰੀਨਿੰਗ ਰੂਮ (ਸੈਕੰਡਰੀ)

ਸ਼ਾਮ 6:00 ਵਜੇ - ਰਾਤ 9:00 ਵਜੇ

ਕ੍ਰਾਂਤੀ (ਸਮਾਨੰਤਰ ਸਕ੍ਰੀਨਿੰਗ)

13 ਅਗਸਤ, 2025 (ਸਮਾਪਨ ਦਾ ਦਿਨ)

ਮੇਨ ਹਾਲ

ਸਵੇਰੇ 11:00 ਵਜੇ– ਦੁਪਹਿਰ 1:15 ਵਜੇ

ਤਾਨਾਜੀ

 

ਮੇਨ ਹਾਲ

ਦੁਪਹਿਰ 2:00 ਵਜੇ – 5:30 ਪੀਐੱਮ

ਆਰਆਰਆਰ

 

ਮੇਨ ਹਾਲ

ਸ਼ਾਮ 6:00 ਵਜੇ - ਰਾਤ 8:30 ਵਜੇ

ਸਾਤ ਹਿੰਦੁਸਤਾਨੀ

 

ਪੁਣੇ-ਐੱਨਐੱਫਡੀਸੀ/ ਐੱਨਐੱਫਏਆਈ (ਲਾਅ ਕਾਲਜ ਰੋਡ)

ਤਾਰੀਖ

ਸਥਾਨ/ਸਕ੍ਰੀਨ

ਸਮਾਂ

ਸਮਾਗਮ

11 ਅਗਸਤ, 2025 (ਉਦਘਾਟਨ ਦਾ ਦਿਨ)

ਐੱਨਐੱਫਏਆਈ ਥੀਏਟਰ (ਮੇਨ)

ਸਵੇਰੇ 11:00 ਵਜੇਸਵੇਰੇ 11:30 ਵਜੇ

ਉਦਘਾਟਨ ਸਮਾਰੋਹ

 

ਐੱਨਐੱਫਏਆਈ ਥੀਏਟਰ (ਮੇਨ)

ਸਵੇਰੇ 11:30 ਵਜੇਦੁਪਹਿਰ 2:00 ਵਜੇ

ਸ਼ਹੀਦ

 

ਐੱਨਐੱਫਏਆਈ ਥੀਏਟਰ (ਮੇਨ)

ਸ਼ਾਮ 4:00 ਵਜੇਸ਼ਾਮ 7:00 ਵਜੇ

ਸਵਾਤੰਤ੍ਰਯ ਵੀਰ ਸਾਵਰਕਰ

(Swatantrya Veer Savarkar)

12 ਅਗਸਤ, 2025 (ਦੂਸਰਾ ਦਿਨ)

ਐੱਨਐੱਫਏਆਈ ਥੀਏਟਰ (ਮੇਨ)

ਸਵੇਰੇ 11:00 ਵਜੇਸਵੇਰੇ 11:20 ਵਜੇ

ਡਾਕੂਮੈਂਟਰੀਅਵਰ ਫਲੈਗ

 

ਐੱਨਐੱਫਏਆਈ ਥੀਏਟਰ (ਮੇਨ)

ਸਵੇਰੇ 11:20 ਵਜੇਦੁਪਹਿਰ 2:00 ਵਜੇ

ਉੜੀ : ਦ ਸਰਜੀਕਲ ਸਟ੍ਰਾਇਕ

 

ਐੱਨਐੱਫਏਆਈ ਥੀਏਟਰ (ਮੇਨ)

ਦੁਪਹਿਰ 3:00 ਵਜੇਦੁਪਹਿਰ 3:20 ਵਜੇ

ਨੇਤਾਜੀ ਸੁਭਾਸ਼ ਚੰਦਰ  ਬੋਸ (ਸ਼ਾਰਟ ਡਾਕੂਮੈਂਟਰੀ)

 

ਐੱਨਐੱਫਏਆਈ ਥੀਏਟਰ (ਮੇਨ)

ਦੁਪਹਿਰ 3:30 ਵਜੇ - ਸ਼ਾਮ 6:30 ਵਜੇ

ਹਕੀਕਤ

 

ਐੱਨਐੱਫਏਆਈ ਥੀਏਟਰ (ਮੇਨ)

ਸ਼ਾਮ 6:30 ਵਜੇ - ਸ਼ਾਮ 7:00 ਵਜੇ

ਡਾਕੂਮੈਂਟਰੀ - ਸ਼ਹਾਦਤ

13 ਅਗਸਤ, 2025 (ਸਮਾਪਨ ਦਾ ਦਿਨ)

ਐੱਨਐੱਫਏਆਈ ਥੀਏਟਰ (ਮੇਨ)

ਸਵੇਰੇ 11:00 ਵਜੇ– ਦੁਪਹਿਰ 1:15 ਵਜੇ

ਤਾਨਾਜੀ

 

ਐੱਨਐੱਫਏਆਈ ਥੀਏਟਰ (ਮੇਨ)

ਦੁਪਹਿਰ 2:00 ਵਜੇਦੁਪਹਿਰ 2:30 ਵਜੇ

ਡਾਕੂਮੈਂਟਰੀ -ਤਿਲਕ

 

ਐੱਨਐੱਫਏਆਈ ਥੀਏਟਰ (ਮੇਨ)

ਦੁਪਹਿਰ 2:30 ਵਜੇਸ਼ਾਮ 5:40 ਵਜੇ

ਕ੍ਰਾਂਤੀ

 

ਐੱਨਐੱਫਏਆਈ ਥੀਏਟਰ (ਮੇਨ)

ਸ਼ਾਮ 6:00 ਵਜੇ - ਰਾਤ 8:30 ਵਜੇ

ਸਾਤ ਹਿੰਦੁਸਤਾਨੀ

 

ਚੇਨਈ- ਟੈਗੋਰ ਫ਼ਿਲਮ ਸੈਂਟਰ

ਤਾਰੀਖ

ਸਥਾਨ/ਸਕ੍ਰੀਨ

ਸਮਾਂ

ਸਮਾਗਮ

11 ਅਗਸਤ, 2025 (ਉਦਘਾਟਨ ਦਾ ਦਿਨ)

ਟੈਗੋਰ ਫ਼ਿਲਮ ਸੈਂਟਰ (ਮੇਨ)

ਸਵੇਰੇ 11:00 ਵਜੇਸਵੇਰੇ 11:30 ਵਜੇ

ਉਦਘਾਟਨ ਸਮਾਰੋਹ

 

ਟੈਗੋਰ ਫ਼ਿਲਮ ਸੈਂਟਰ (ਮੇਨ)

1ਦੁਪਹਿਰ 2:30 ਵਜੇਦੁਪਹਿਰ 3:30 ਵਜੇ

ਸ਼ਹੀਦ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਸ਼ਾਮ 4:00 ਵਜੇਸ਼ਾਮ 7:00 ਵਜੇ

ਸਵਾਤੰਤ੍ਰਯ ਵੀਰ ਸਾਵਰਕਰ

(Swatantrya Veer Savarkar)

12 ਅਗਸਤ, 2025 (ਦੂਸਰਾ ਦਿਨ)

ਟੈਗੋਰ ਫ਼ਿਲਮ ਸੈਂਟਰ (ਮੇਨ)

ਸਵੇਰੇ 11:00 ਵਜੇਸਵੇਰੇ 11:20 ਵਜੇ

ਡਾਕੂਮੈਂਟਰੀਅਵਰ ਫਲੈਗ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਸਵੇਰੇ 11:20 ਵਜੇਦੁਪਹਿਰ 2:00 ਵਜੇ

ਉੜੀ : ਦ ਸਰਜੀਕਲ ਸਟ੍ਰਾਇਕ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਦੁਪਹਿਰ 3:00 ਵਜੇਦੁਪਹਿਰ 3:20 ਵਜੇ

ਨੇਤਾਜੀ ਸੁਭਾਸ਼ ਚੰਦਰ  ਬੋਸ (ਸ਼ਾਰਟ-ਡਾਕੂਮੈਂਟਰੀ)

 

ਟੈਗੋਰ ਫ਼ਿਲਮ ਸੈਂਟਰ (ਮੇਨ)

ਦੁਪਹਿਰ 3:30 ਵਜੇ - ਸ਼ਾਮ 6:30 ਵਜੇ

ਵੀਰਪਾਂਡਿਆ ਕੱਟਾਬੋਮਨ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਸ਼ਾਮ 6:30 ਵਜੇ - ਸ਼ਾਮ 7:00 ਵਜੇ

ਡਾਕੂਮੈਂਟਰੀ - ਸ਼ਹਾਦਤ

13 ਅਗਸਤ, 2025 (ਸਮਾਪਨ ਦਾ ਦਿਨ)

ਟੈਗੋਰ ਫ਼ਿਲਮ ਸੈਂਟਰ (ਮੇਨ)

ਸਵੇਰੇ 11:00 ਵਜੇ– ਦੁਪਹਿਰ 1:15 ਵਜੇ

ਤਾਨਾਜੀ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਦੁਪਹਿਰ 2:00 ਵਜੇਦੁਪਹਿਰ 2:30 ਵਜੇ

ਡਾਕੂਮੈਂਟਰੀ ਤਿਲਕ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਦੁਪਹਿਰ 2:30 ਵਜੇਸ਼ਾਮ 5:40 ਵਜੇ

ਪਰਾਸ਼ਕਤੀ

 

ਟੈਗੋਰ ਫ਼ਿਲਮ ਸੈਂਟਰ (ਮੇਨ)

ਸ਼ਾਮ 6:00 ਵਜੇ - ਰਾਤ 8:30 ਵਜੇ

ਸਾਤ ਹਿੰਦੁਸਤਾਨੀ

 

ਐੱਨਐੱਫਡੀਸੀ (NFDC) ਦੀ ਭੂਮਿਕਾ ਅਤੇ ਪ੍ਰਤੀਬੱਧਤਾ

 

 

ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਵ੍ ਇੰਡੀਆ (National Film Development Corporation of India) ਨੇ ਦਹਾਕਿਆਂ ਤੋਂ ਭਾਰਤੀ ਸਿਨੇਮਾ ਦੇ ਵਿਕਾਸ ਅਤੇ ਸੰਭਾਲ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਦੀ ਪ੍ਰਮੁੱਖ ਫ਼ਿਲਮ ਏਜੰਸੀ ਦੇ ਰੂਪ ਵਿੱਚ, ਐੱਨਐੱਫਡੀਸੀ (NFDC) ਨਾ ਕੇਵਲ ਗੁਣਵੱਤਾਪੂਰਨ ਫ਼ਿਲਮਾਂ ਦਾ ਨਿਰਮਾਣ ਅਤੇ ਪ੍ਰਚਾਰ ਕਰਦੀ ਹੈ, ਬਲਕਿ   ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (National Film Archive of India) ਦੇ ਜ਼ਰੀਏ ਰਾਸ਼ਟਰ ਦੀ ਸਿਨੇਮੈਟਿਕ ਵਿਰਾਸਤ ਦੀ ਰੱਖਿਆ ਵੀ ਕਰਦੀ ਹੈ।

 

ਹਰ ਘਰ ਤਿਰੰਗਾ- ਦੇਸ਼ਭਗਤੀਪੂਰਨ ਫ਼ਿਲਮ ਫੈਸਟੀਵਲ (Har Ghar Tiranga – Patriotic Film Festival)  ਦੇ ਨਾਲ, ਐੱਨਐੱਫਡੀਸੀ (NFDC) ਸਿਨੇਮਾ ਦੇ ਮਾਧਿਅਮ ਨੂੰ ਇੱਕ ਏਕੀਕ੍ਰਿਤ ਸ਼ਕਤੀ ਦੇ ਰੂਪ ਵਿੱਚ ਉਪਯੋਗ ਕਰਦਾ ਹੈ- ਪੀੜ੍ਹੀਆਂ, ਭਾਸ਼ਾਵਾਂ ਅਤੇ ਖੇਤਰਾਂ ਦੇ ਦਰਮਿਆਨ ਪੁਲ਼ ਦਾ ਕੰਮ ਕਰਦਾ ਹੈ। ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਗਰਿਕਾਂ ਅਤੇ ਰਾਸ਼ਟਰੀ ਝੰਡੇ ਦੇ ਦਰਮਿਆਨ ਇੱਕ ਵਿਅਕਤੀਗਤ ਜੁੜਾਅ ਨੂੰ ਹੁਲਾਰਾ ਦੇਣ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਜੋ ਉਤਸਵ ਦੇ ਇਸ ਕਾਰਜ ਨੂੰ ਭਾਰਤ ਦੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਦੇ ਨਾਲ ਇੱਕ ਗਹਿਨ ਜੁੜਾਅ ਵਿੱਚ ਬਦਲ ਦਿੰਦਾ ਹੈ।

 

 

ਐੱਨਐੱਫਡੀਸੀ (NFDC) ਦਾ ਪ੍ਰਯਾਸ ਇਹ ਸੁਨਿਸ਼ਚਿਤ ਕਰਦਾ ਹੈ ਕਿ ਦੇਸ਼ਭਗਤੀ ਦੀਆਂ ਕਹਾਣੀਆਂ- ਚਾਹੇ ਉਹ ਇਤਿਹਾਸਿਕ ਤੱਥਾਂ ‘ਤੇ ਅਧਾਰਿਤ ਹੋਣ ਜਾਂ ਕਲਪਨਾ ਦੇ ਜ਼ਰੀਏ  ਪੁਨਰਕਲਪਿਤ ਹੋਣ- ਦਰਸ਼ਕਾਂ ਦੇ ਨਾਲ ਗੂੰਜਦੀਆਂ ਰਹਿਣ ਅਤੇ ਅਗਲੀ ਪੀੜ੍ਹੀ ਨੂੰ ਸੁਤੰਤਰਤਾ ਅਤੇ ਏਕਤਾ ਦੇ ਆਦਰਸ਼ਾਂ ਨੂੰ ਬਣਾਈ ਰੱਖਣ ਦੇ ਲਈ ਪ੍ਰੇਰਿਤ ਕਰਨ।

****

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ
 


(Release ID: 2156231)