ਨੀਤੀ ਆਯੋਗ
azadi ka amrit mahotsav

ਅਟਲ ਇਨੋਵੇਸ਼ਨ ਮਿਸ਼ਨ ਦੁਆਰਾ ਆਯੋਜਿਤ ਭਾਰਤ ਦੇ ਸਭ ਤੋਂ ਵੱਡੇ ‘ਟਿੰਕਰਿੰਗ’ ਪ੍ਰੋਗਰਾਮ ਵਿੱਚ 10,000 ਸਕੂਲ ਨੈਸ਼ਨਲ ਇਨੋਵੇਸ਼ਨ ਮੂਵਮੈਂਟ ਵਿੱਚ ਸ਼ਾਮਲ ਹੋਏ


ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਨੂੰ ਵਾਸਤਵਿਕ ਸਮੇਂ ਵਿੱਚ ਇਕੱਠੇ ਬਿਲਡ (ਨਿਰਮਾਣ) ਅਤੇ ਇਨੋਵੇਟ ਕਰਨ ਲਈ ਪ੍ਰੇਰਿਤ ਕੀਤਾ

Posted On: 12 AUG 2025 12:41PM by PIB Chandigarh

ਸਮੂਹਿਕ ਇਨੋਵੇਸ਼ਨ ਦੇ ਇੱਕ ਬੇਮਿਸਾਲ ਪ੍ਰਦਰਸ਼ਨ ਵਿੱਚ, ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਅੱਜ ਮੈਗਾ ਟਿੰਕਰਿੰਗ ਡੇਅ ਦਾ ਆਯੋਜਨ ਕੀਤਾ, ਜੋ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੂਲ-ਅਧਾਰਿਤ ਟਿੰਕਰਿੰਗ ਪ੍ਰੋਗਰਾਮ ਹੈ, ਜਿਸ ਵਿੱਚ ਸਾਰੇ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 10,000 ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ (ਏਟੀਐੱਲ) ਦੇ ਵਿਦਿਆਰਥੀ ਇਕੱਠੇ ਹੋਏ।

ਦੇਸ਼ ਭਰ ਦੇ ਸਕੂਲਾਂ ਵਿੱਚ ਵਰਚੁਅਲ ਅਤੇ ਇਕੱਠੇ ਆਯੋਜਿਤ ਇਸ ਪ੍ਰੋਗਰਾਮ ਵਿੱਚ 9,467 ਏਟੀਐੱਲ ਲੈਸ ਸਕੂਲਾਂ ਦੇ 4,73,350 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਉਪਲਬਧ ਰੋਜ਼ਾਨਾ ਵਰਤੋਂ ਦੀਆਂ ਸਮੱਗਰੀਆਂ ਦਾ ਇਸਤੇਮਾਲ ਕਰਕੇ ਵੈਕਿਊਮ ਕਲੀਨਰ ਡਿਜ਼ਾਈਨ ਅਤੇ ਨਿਰਮਾਣ ਕਰਨ ਦੇ ਇੱਕ ਵਿਵਹਾਰਕ ਪ੍ਰੋਜੈਕਟ ਵਿੱਚ ਹਿੱਸਾ ਲਿਆ। ਇਹ ਗਤੀਵਿਧੀ ਔਨਲਾਈਨ ਸਟ੍ਰੀਮ ਕੀਤੇ ਗਏ ਇੱਕ ਪੜਾਅ ਵਾਰ ਨਿਰਦੇਸ਼ਾਤਮਕ ਸੈਸ਼ਨ ਦੁਆਰਾ ਨਿਰਦੇਸ਼ਿਤ ਸੀ, ਜਿਸ ਨਾਲ ਵਿਦਿਆਰਥੀ ਵਿਗਿਆਨਕ ਧਾਰਨਾਵਾਂ ਨੂੰ ਸਿੱਖ ਸਕਣ ਅਤੇ ਜਿੱਥੇ ਵੀ ਹੋਵੇ, ਵਾਸਤਵਿਕ ਸਮੇਂ ਵਿੱਚ ਸਹਿਯੋਗ ਕਰ ਸਕਣ।

ਭਾਰਤ ਦੇ ਦੂਰ-ਦੁਰਾਡੇ ਉੱਤਰੀ ਖੇਤਰਾਂ ਜਿਵੇਂ ਲੇਹ, ਲੱਦਾਖ ਅਤੇ ਕਾਰਗਿਲ, ਕਸ਼ਮੀਰ, ਵਿਰੁਧੁਨਗਰ ਜਿਹੇ ਖਾਹਿਸ਼ੀ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਪਿੰਡਾਂਮਨੀਪੁਰਮਿਜ਼ੋਰਮਅਰੁਣਾਚਲ ਪ੍ਰਦੇਸ਼ ਜਿਹੇ ਉੱਤਰ-ਪੂਰਬੀ ਖੇਤਰਾਂਕੰਨਿਆਕੁਮਾਰੀ ਜਿਹੇ ਦੱਖਣੀ ਖੇਤਰਾਂ ਅਤੇ ਭੁਜ ਅਤੇ ਕੱਛ ਦੇ ਦੂਰ-ਦੁਰਾਡੇ ਪੱਛਮੀ ਖੇਤਰਾਂ ਦੇ ਸਕੂਲਾਂ ਨੇ ਇਸ ਵਿੱਚ ਹਿੱਸਾ ਲਿਆ। ਏਆਈਐੱਮ ਟੀਮ ਵੀ ਇਸ ਕਾਰਜ ਵਿੱਚ ਸ਼ਾਮਲ ਹੋਈ ਅਤੇ ਪੂਰੇ ਭਾਰਤ ਦੇ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕੀਤਾ ਅਤੇ ਇੱਕ ਵੈਕਿਊਮ ਕਲੀਨਰ ਵੀ ਬਣਾਇਆ

ਇਹ ਖਾਹਿਸ਼ੀ ਪਹਿਲ ਭਾਰਤ ਦੇ ਸਿੱਖਿਆ ਅਤੇ ਇਨੋਵੇਸ਼ਨ ਲੈਂਡਸਕੈਪ ਵਿੱਚ ਇੱਕ ਵੱਡੀ ਉਪਲਬਧੀ ਹੈ, ਜੋ ਜ਼ਮੀਨੀ ਪੱਧਰ ਤੇ ਰਚਨਾਤਮਕਤਾ ਅਤੇ ਸਹਿਯੋਗਾਤਮਕ ਸਿੱਖਿਆ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੀ ਹੈ।

ਇਸ ਅਵਸਰ ਤੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਦੀਪਕ ਬਾਗਲਾ ਨੇ ਕਿਹਾ, ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਦੇ ਅਨੁਸਾਰ, ਜਿੱਥੇ ਇਨੋਵੇਸ਼ਨ ਅਤੇ ਯੁਵਾ ਨੈਸ਼ਨਲ ਟ੍ਰਾਂਸਫੋਰਮੇਂਸ਼ਨ ਦੀਆਂ ਪ੍ਰੇਰਕ ਸ਼ਕਤੀਆਂ ਵਿੱਚੋਂ ਇੱਕ ਹੈ, ਮੈਗਾ ਟਿੰਕਰਿੰਗ ਦਿਵਸ 2025 ਜ਼ਮੀਨੀ ਪੱਧਰ ਤੇ ਇਨੋਵੇਸ਼ਨ ਸ਼ਕਤੀ ਦੀ ਇੱਕ ਪ੍ਰਮੁੱਖ ਉਪਲਬਧੀ ਦਾ ਪ੍ਰਦਰਸ਼ਨ ਹੈ। ਇਸ ਲਾਈਵ ਪ੍ਰੋਗਰਾਮ ਵਿੱਚ, 10,000 ਤੋਂ ਵੱਧ ਅਟਲ ਟਿੰਕਰਿੰਗ ਲੈਬਸ ਰਚਨਾਤਮਕਤਾ ਦੇ ਇੱਕ ਘੰਟੇ ਵਿੱਚ ਇਕੱਠੇ ਹੋਏ, ਜਿਸ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀ ਇਕੱਠੇ ਨਿਰਮਾਣ, ਲਰਨਿੰਗ ਅਤੇ ਇਨੋਵੇਸ਼ਨ ਕਰ ਰਹੇ ਸਨ। ਵਿਸ਼ਵ ਦੇ ਕਿਸੇ ਵੀ ਹੋਰ ਦੇਸ਼ ਨੇ ਆਪਣੇ ਸਕੂਲ ਈਕੋਸਿਸਟਮ ਦੇ ਅੰਦਰ ਇਸ ਪੱਧਰ ਤੇ ਇਨੋਵੇਸ਼ਨ ਨੂੰ ਨਹੀਂ ਵਧਾਇਆ ਹੈ। ਇਹ ਭਾਰਤ ਲਈ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਪਲ ਹੈ ਕਿ ਕਿਸੇ ਤਰ੍ਹਾਂ ਯੁਵਾ ਜਦੋਂ ਸਸ਼ਕਤ ਹੁੰਦੇ ਹਨ, ਤਦ ਨਾ ਸਿਰਫ ਸਾਡੇ ਦੇਸ਼ ਲਈ, ਸਗੋਂ ਵਿਸ਼ਵ ਲਈ ਸਮਾਧਾਨ ਪੇਸ਼ ਕਰ ਸਕਦੇ ਹਨ। ਅੱਜ ਸਾਡੀਆਂ ਕਲਾਸਾਂ ਵਿੱਚ ਭਵਿੱਖ ਦਾ ਨਿਰਮਾਣ ਹੋ ਰਿਹਾ ਹੈ। 

ਆਪਣੀ ਸਥਾਪਨਾ ਦੇ ਬਾਅਦ ਤੋਂ, ਏਆਈਐੱਮ ਨੇ ਸਕੂਲਾਂ ਵਿੱਚ 10,000 ਤੋਂ ਜ਼ਿਆਦਾ ਏਟੀਐੱਲ ਸਥਾਪਿਤ ਕੀਤੇ ਹਨ ਜੋ ਵਿਦਿਆਰਥੀਆਂ ਨੂੰ 3ਡੀ ਪ੍ਰਿੰਟਰ, ਰੋਬੋਟਿਕਸ ਕਿਟ, ਆਈਓਟੀ ਡਿਵਾਇਸ ਆਦਿ ਜਿਹੇ ਉਪਕਰਣਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ। ਇਹ ਪ੍ਰਯੋਗਸ਼ਾਲਾਵਾਂ ਮਿਡਲ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਮਾਡਰਨ ਟੈਕਨੋਲੋਜੀਸ ਦਾ ਵਿਵਹਾਰਕ ਅਨੁਭਵ ਪ੍ਰਦਾਨ ਕਰਦੀਆਂ ਹਨ ਅਤੇ ਵਾਸਤਵਿਕ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਕੌਸ਼ਲ ਨੂੰ ਹੁਲਾਰਾ ਦਿੰਦੀ ਹੈ।

ਮੈਗਾ ਟਿੰਕਰਿੰਗ ਦਿਵਸ ਸਿਰਫ ਇੱਕ ਪ੍ਰੋਜੈਕਟ- ਨਿਰਮਾਣ ਸੈਸ਼ਨ ਨਹੀਂ ਸੀ; ਇਹ ਇੱਕ ਨੈਸ਼ਨਲ ਇਨੋਵੇਸ਼ਨ ਮੂਵਮੈਂਟ  ਦੀ ਸ਼ੁਰੂਆਤ ਸੀ। ਇਹ ਆਉਣ ਵਾਲੇ ਅਕਾਦਮਿਕ ਸਾਲ ਦੀਆਂ ਟਿੰਕਰਿੰਗ ਗਤੀਵਿਧੀਆਂ ਲਈ ਇੱਕ ਲਾਂਚਪੈਡ ਅਤੇ ਪੂਰੇ ਭਾਰਤ ਦੇ ਵਿਦਿਆਰਥੀਆਂਅਧਿਆਪਕਾਂ, ਮਾਰਗ ਦਰਸ਼ਕਾਂ, ਉੱਚ ਸਿੱਖਿਆ ਸੰਸਥਾਵਾਂ ਅਤੇ ਉਦਯੋਗ ਭਾਗੀਦਾਰੀਆਂ ਲਈ ਇੱਕ  ਉਤਸਾਹਜਨਕ ਪਲ ਸੀ।

ਇਹ ਪ੍ਰੋਗਰਾਮ ਰਚਨਾਤਮਕ ਵਿਚਾਰਕਾਂ, ਇਨੋਵੇਟਰਾਂ ਅਤੇ ਉੱਦਮੀਆਂ ਨੂੰ ਵਿਕਸਿਤ ਕਰਨ ਦੇ ਏਆਈਐੱਮ ਦੇ ਵਿਜ਼ਨ ਨੂੰ ਦਰਸ਼ਾਉਂਦਾ ਹੈ, ਜੋ ਭਾਰਤ ਨੂੰ ਭਵਿੱਖ ਦੇ ਲਈ ਤਿਆਰ ਕਰ ਰਹੇ ਹਨ ਅਤੇ ਇਹ ਸਾਬਿਤ ਕਰ ਰਹੇ ਹਨ ਕਿ ਭਵਿੱਖ ਦਾ ਨਿਰਮਾਣ ਇੱਥੇ, ਹੁਣੇ, ਸਾਡੀ ਅਗਲੀ ਪੀੜ੍ਹੀ ਦੁਆਰਾ ਕੀਤਾ ਜਾ ਰਿਹਾ ਹੈ।

ਮੈਗਾ ਟਿੰਕਰਿੰਗ ਦਿਵਸ ਅਤੇ ਅਟਲ ਟਿੰਕਰਿੰਗ ਲੈਬਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ https://aim.gov.in ਦੇਖੋ:

 ***

ਐੱਮਜੇਪੀਐੱਸ/ਐੱਸਆਰ


(Release ID: 2156116)