azadi ka amrit mahotsav

ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ 1 ਤੋਂ 30 ਨਵੰਬਰ, 2025 ਤੱਕ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 4.0 ਦਾ ਸੰਚਾਲਨ ਕਰੇਗਾ


ਦੇਸ਼ ਭਰ ਵਿੱਚ 1850 ਤੋਂ ਵੱਧ ਜ਼ਿਲ੍ਹਿਆਂ/ਸ਼ਹਿਰਾਂ/ਕਸਬਿਆਂ ਵਿੱਚ ਕੈਂਪਸ ਆਯੋਜਿਤ ਕੀਤੇ ਜਾਣਗੇ

ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਕੇ ਪੈਨਸ਼ਨਰਸ ਦੇ ਡਿਜੀਟਲ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅਭਿਆਨ

2 ਕਰੋੜ ਡੀਐੱਲਸੀ ਪ੍ਰਾਪਤ ਕਰਨ ਲਈ ਪਰਿਪੂਣਤਾ ਮਾਡਲ ਅਪਣਾਇਆ ਗਿਆ

Posted On: 13 AUG 2025 11:27AM by PIB Chandigarh

ਪੈਨਸ਼ਨ ਜਾਰੀ ਰੱਖਣ ਲਈ ਪੈਨਸ਼ਨਰਸ ਨੂੰ ਹਰ ਵਰ੍ਹੇ ਨਵੰਬਰ ਮਹੀਨੇ ਵਿੱਚ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੁੰਦਾ ਹੈ। ਨਵੰਬਰ, 2024 ਵਿੱਚ 845 ਸ਼ਹਿਰਾਂ ਵਿੱਚ ਆਯੋਜਿਤ ਡੀਐੱਲਸੀ ਅਭਿਆਨ 3.0 ਵਿੱਚ 1.62 ਕਰੋੜ ਡੀਐੱਲਸੀ ਜਮ੍ਹਾਂ ਕੀਤੇ ਗਏ ਸਨ। ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ (ਡੀਓਪੀਪੀਡਬਲਿਊ) ਹੁਣ ਚੌਥਾ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ ਆਯੋਜਿਤ ਕਰੇਗਾ, ਜੋ ਕਿ 1 ਤੋਂ 30 ਨਵੰਬਰ, 2025 ਤੱਕ ਭਾਰਤ ਭਰ ਵਿੱਚ 1850 ਤੋਂ ਵੱਧ ਜ਼ਿਲ੍ਹਿਆਂ/ਸ਼ਹਿਰਾਂ/ਕਸਬਿਆਂ (2500 ਕੈਂਪ ਲੋਕੇਸ਼ਨਾਂ) ਵਿੱਚ ਆਯੋਜਿਤ ਕੀਤੀ ਜਾਵੇਗੀ। ਵਿਭਾਗ ਨੇ 30 ਜੁਲਾਈ, 2025 ਦੇ ਦਫ਼ਤਰੀ ਪੱਤਰ ਰਾਹੀਂ ਅਭਿਆਨ ਲਈ ਵਿਆਪਕ ਦਿਸ਼ਾ-ਨਿਰਦੇਸ਼ ਨੋਟੀਫਾਇਡ ਕੀਤੇ ਹਨ। ਇਹ ਅਭਿਆਨ, ਪੈਨਸ਼ਨ ਡਿਸਬਰਸਿੰਗ ਬੈਂਕਸ, ਇੰਡੀਆ ਪੋਸਟ ਪੇਮੈਂਟਸ ਬੈਂਕ, ਪੈਨਸ਼ਨਸ ਵੈੱਲਫੇਅਰ ਐਸੋਸੀਏਸ਼ਨਾਂ, ਸੀਜੀਡੀਏ, ਟੈਲੀਕੌਮ ਡਿਪਾਰਟਮੈਂਟ, ਰੇਲਵੇ, ਡੀਓਪੀ, ਈਪੀਐੱਫਓ, ਯੂਆਈਡੀਏਆਈ ਅਤੇ ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਸਾਰੇ ਪੈਨਸ਼ਨਰਸ ਤੱਕ ਪਹੁੰਚਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾਵੇਗਾ।

ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਅੱਜ ਆਗਾਮੀ ਅਭਿਆਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਆਪਣੇ 1.8 ਲੱਖ ਪੋਸਟਮੈਨਾਂ ਅਤੇ ਗ੍ਰਾਮੀਣ ਡਾਕ ਸੇਵਕਾਂ ਦੇ ਵਿਸ਼ਾਲ ਨੈੱਟਵਰਕ ਦੇ ਮਾਧਿਅਮ ਨਾਲ 1600 ਜ਼ਿਲ੍ਹਾ/ਸਬ-ਡਿਵੀਜ਼ਨਲ ਡਾਕਘਰਾਂ ਵਿੱਚ ਕੈਂਪਸ ਆਯੋਜਿਤ ਕਰੇਗਾ। ਆਈਪੀਪੀਬੀ ਘਰ-ਘਰ ਡੀਐੱਲਸੀ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। 19 ਪੈਨਸ਼ਨ ਡਿਸਬਰਸਿੰਗ ਬੈਂਕਸ ਵੀ 315 ਸ਼ਹਿਰਾਂ ਵਿੱਚ 900 ਤੋਂ ਵੱਧ ਸਥਾਨਾਂ ’ਤੇ ਕੈਂਪਸ ਆਯੋਜਿਤ ਕਰਨਗੇ। 57 ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨਾਂ ਪੈਨਸ਼ਨਰਸ ਨੂੰ ਕੈਂਪਸਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਟੈਲੀਕੌਮ ਡਿਪਾਰਟਮੈਂਟ, ਰੇਲਵੇ ਮੰਤਰਾਲਾ, ਡਾਕ ਵਿਭਾਗ, ਰੱਖਿਆ ਮੰਤਰਾਲਾ (ਸੀਜੀਡੀਏ) ਅਤੇ ਈਪੀਐੱਫਓ ਜਿਹੇ ਸਬੰਧਿਤ ਮੰਤਰਾਲੇ/ਵਿਭਾਗ ਵੀ ਪੂਰੇ ਦੇਸ਼ ਵਿੱਚ ਚਿੰਨ੍ਹਿਤ ਸਥਾਨਾਂ ‘ਤੇ ਕੈਂਪ ਆਯੋਜਿਤ ਕਰਨਗੇ। 

ਆਯੋਜਿਤ ਕੀਤੇ ਜਾਣ ਵਾਲੇ ਕੈਂਪਸ ਦਾ ਰਾਜ-ਵਾਰ/ਬੈਂਕ-ਵਾਰ ਵਿਸਤ੍ਰਿਤ ਵੇਰਵਾ ਇਸ ਪ੍ਰਕਾਰ ਹੈ:

 

ਰਾਜ-ਵਾਰ

 

ਬੈਂਕ-ਵਾਰ

ਰਾਜ ਦਾ ਨਾਮ/ਕੇਂਦਰ ਸ਼ਾਸਿਤ ਪ੍ਰਦੇਸ਼ 

ਸ਼ਹਿਰਾਂ/ਕਸਬਿਆਂ ਦੀ ਸੰਖਿਆ

ਬੈਂਕ ਦਾ ਨਾਮ

 ਸ਼ਹਿਰਾਂ/ਕਸਬਿਆਂ ਦੀ ਸੰਖਿਆ

ਉੱਤਰ ਪ੍ਰਦੇਸ਼

170

ਸਟੇਟ ਬੈਂਕ ਆਫ਼ ਇੰਡੀਆ

82

ਮੱਧ ਪ੍ਰਦੇਸ਼

127

ਪੰਜਾਬ ਨੈਸ਼ਨਲ ਬੈਂਕ

31

ਬਿਹਾਰ

114

ਬੈਂਕ ਆਫ਼ ਇੰਡੀਆ

27

ਓਡੀਸ਼ਾ

110

ਇੰਡੀਅਨ ਬੈਂਕ

24

ਮਹਾਰਾਸ਼ਟਰ

106

ਬੈਂਕ ਆਫ਼ ਬੜੌਦਾ

24

ਵੈਸਟ ਬੰਗਾਲ

102

ਯੂਨੀਅਨ ਬੈਂਕ ਆਫ਼ ਇੰਡੀਆ

20

ਕਰਨਾਟਕ

97

ਬੈਂਕ ਆਫ਼ ਮਹਾਰਾਸ਼ਟਰ

16

ਰਾਜਸਥਾਨ

95

ਸੈਂਟਰਲ ਬੈਂਕ ਆਫ਼ ਇੰਡੀਆ

16

ਤਮਿਲ ਨਾਡੂ

85

ਕੇਨੇਰਾ ਬੈਂਕ

12

ਆਂਧਰ ਪ੍ਰਦੇਸ਼

81

ਐੱਚਡੀਐੱਫਸੀ ਬੈਂਕ

12

ਗੁਜਰਾਤ

76

ਆਈਸੀਆਈਸੀਆਈ ਬੈਂਕ

11

ਅਸਾਮ

74

ਇੰਡੀਅਨ ਓਵਰਸੀਜ਼ ਬੈਂਕ

10

ਤੇਲੰਗਾਨਾ

73

ਪੰਜਾਬ ਐਂਡ ਸਿੰਧ ਬੈਂਕ

6

ਝਾਰਖੰਡ

69

ਐਕਸਿਸ ਬੈਂਕ

6

ਛੱਤੀਸਗੜ੍ਹ

68

ਯੂਕੋ ਬੈਂਕ

5

ਪੰਜਾਬ

54

ਜੇਐਂਡ ਕੇ ਬੈਂਕ

4

ਹਰਿਆਣਾ

53

ਬੰਧਨ ਬੈਂਕ

5

ਅਰੁਣਾਚਲ ਪ੍ਰਦੇਸ਼

40

ਆਈਡੀਬੀਆਈ

2

ਕੇਰਲ

38

ਕੋਟਕ ਮਹਿੰਦ੍ਰਾ ਬੈਂਕ

2

ਹਿਮਾਚਲ ਪ੍ਰਦੇਸ਼

35

 

ਉੱਤਰਾਖੰਡ

30

ਮੇਘਾਲਿਆ

22

ਤ੍ਰਿਪੁਰਾ 

22

ਨਾਗਾਲੈਂਡ

21

ਮਣੀਪੁਰ

19

ਮਿਜ਼ੋਰਮ

13

ਸਿਕਿਮ

5

ਗੋਆ

4

ਜੰਮੂ ਅਤੇ ਕਸ਼ਮੀਰ

38

ਅੰਡੇਮਾਨ ਐਂਡ ਨਿਕੋਬਾਰ ਆਇਲੈਂਡਸ

6

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

4

ਲੱਦਾਖ

4

ਚੰਡੀਗੜ੍ਹ

1

ਦਿੱਲੀ

1

ਪੁਡੂਚੇਰੀ

1

ਕੁੱਲ

1858

ਕੁੱਲ

315

 

*****

ਐੱਨਕੇਆਰ/ਪੀਐੱਸਐੱਮਐੱਮਕੇ


(Release ID: 2156039) Visitor Counter : 5