ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 AUG 2025 11:44AM by PIB Chandigarh

ਕਾਰਜਕ੍ਰਮ ਵਿੱਚ ਉਪਸਥਿਤ ਸ਼੍ਰੀਮਾਨ ਓਮ ਬਿਰਲਾ ਜੀ, ਮਨੋਹਰ ਲਾਲ ਜੀ, ਕਿਰੇਨ ਰਿਜਿਜੂ ਜੀ, ਮਹੇਸ਼ ਸ਼ਰਮਾ ਜੀ, ਸੰਸਦ ਦੇ ਸਾਰੇ ਸਨਮਾਨਿਤ ਮੈਂਬਰ ਸਾਹਿਬਾਨ, ਲੋਕ ਸਭਾ ਦੇ ਸਕੱਤਰ ਜਨਰਲ, ਦੇਵੀਓ ਅਤੇ ਸੱਜਣੋਂ!

ਹੁਣੇ ਕੁਝ ਹੀ ਦਿਨ ਪਹਿਲੇ ਮੈਂ ਕਰਤਵਯ ਪਥ ‘ਤੇ ਕੌਮਨ ਸੈਂਟਰਲ ਸਕੱਤਰੇਤ, ਯਾਨੀ ਕਰਤਵਯ ਭਵਨ ਦਾ ਲੋਕਅਰਪਣ (ਉਦਘਾਟਨ) ਕੀਤਾ ਹੈ। ਅਤੇ, ਅੱਜ ਮੈਨੂੰ ਸੰਸਦ ਵਿੱਚ ਆਪਣੇ ਸਹਿਯੋਗੀਆਂ ਦੇ ਲਈ ਇਸ residential complex ਦੇ ਉਦਘਾਟਨ ਦਾ ਅਵਸਰ ਮਿਲਿਆ। ਇਹ ਜੋ ਚਾਰ ਟਾਵਰਸ ਹਨ, ਉਨ੍ਹਾਂ ਦੇ ਨਾਮ ਵੀ ਬਹੁਤ ਸੁੰਦਰ ਹਨ-ਕ੍ਰਿਸ਼ਨਾ, ਗੋਦਾਵਰੀ, ਕੋਸੀ, ਹੁਗਲੀ, ਭਾਰਤ ਦੀਆਂ ਚਾਰ ਮਹਾਨ ਨਦੀਆਂ, ਜੋ ਕਰੋੜਾਂ ਜਨਾਂ ਨੂੰ ਜੀਵਨ ਦਿੰਦੀਆਂ ਹਨ। ਹੁਣ ਉਨ੍ਹਾਂ ਦੀ ਪ੍ਰੇਰਣਾ ਨਾਲ ਸਾਡੇ ਜਨਪ੍ਰਤੀਨਿਧੀਆਂ ਦੇ ਜੀਵਨ ਵਿੱਚ ਵੀ ਆਨੰਦ ਦੀ ਨਵੀਂ ਧਾਰਾ ਵਹੇਗੀ। ਕੁਝ ਲੋਕਾਂ ਨੂੰ ਪਰੇਸ਼ਾਨੀ ਵੀ ਹੋਵੇਗੀ, ਕੋਸੀ ਨਦੀ ਰੱਖਿਆ ਹੈ ਨਾਮ, ਤਾਂ ਉਨ੍ਹਾਂ ਨੂੰ ਕੋਸੀ ਨਦੀ ਨਹੀਂ ਦਿਖੇਗੀ, ਉਨ੍ਹਾਂ ਨੂੰ ਬਿਹਾਰ ਦੀਆਂ ਚੋਣਾਂ ਨਜ਼ਰ ਆਉਣਗੀਆਂ। ਐਸੇ ਛੋਟੇ ਮਨ ਦੇ ਲੋਕ ਜੋ ਹੁੰਦੇ ਹਨ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੇ ਦਰਮਿਆਨ ਵੀ ਮੈਂ ਜ਼ਰੂਰ ਕਹਾਂਗਾ ਕਿ ਇਹ ਨਦੀਆਂ ਦੇ ਨਾਮਾਂ ਦੀ ਪਰੰਪਰਾ ਦੇਸ਼ ਦੀ ਏਕਤਾ ਦੇ ਸੂਤਰ ਵਿੱਚ ਸਾਨੂੰ ਬੰਨ੍ਹਦੀ ਹੈ। ਦਿੱਲੀ ਵਿੱਚ ਸਾਡੇ ਸਾਂਸਦਾਂ ਦਾ Ease of Living ਵਧੇਸਾਡੇ ਸਾਂਸਦਾਂ ਦੇ ਲਈ ਦਿੱਲੀ ਵਿੱਚ ਉਪਲਬਧ ਸਰਕਾਰੀ ਘਰ ਦੀ ਸੰਖਿਆ ਹੁਣ ਹੋਰ ਜ਼ਿਆਦਾ ਹੋ ਜਾਵੇਗੀ। ਮੈਂ ਸਾਰੇ ਸਾਂਸਦਾਂ ਨੂੰ ਵਧਾਈ ਦਿੰਦਾ ਹਾਂ। ਮੈਂ ਇਨ੍ਹਾਂ ਫਲੈਟਸ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਸ ਅਤੇ ਸ਼੍ਰਮਿਕ ਸਾਥੀਆਂ ਦਾ ਵੀ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਇਹ ਕੰਮ ਪੂਰਾ ਕੀਤਾ ਹੈ।

ਸਾਥੀਓ,

ਸਾਡੇ ਸਾਂਸਦ ਸਾਥੀ ਜਿਸ ਨਵੇਂ ਆਵਾਸ ਵਿੱਚ ਪ੍ਰਵੇਸ਼ ਕਰਨਗੇ, ਹੁਣੇ ਮੈਨੂੰ ਉਸ ਦਾ ਇੱਕ sample ਫਲੈਟ ਦੇਖਣ ਦਾ ਮੌਕਾ ਮਿਲਿਆ। ਮੈਨੂੰ ਪੁਰਾਣੇ ਸਾਂਸਦ ਆਵਾਸਾਂ ਨੂੰ ਦੇਖਣ ਦਾ ਵੀ ਮੌਕਾ ਮਿਲਦਾ ਹੀ ਰਿਹਾ ਹੈ। ਪੁਰਾਣੇ ਆਵਾਸ ਜਿਸ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੁੰਦੇ ਸਨ, ਸਾਂਸਦਾਂ ਨੂੰ ਜਿਸ ਤਰ੍ਹਾਂ ਨਾਲ ਆਏ ਦਿਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਨਵੇਂ ਆਵਾਸਾਂ ਵਿੱਚ ਗ੍ਰਹਿ ਪ੍ਰਵੇਸ਼ ਦੇ ਬਾਅਦ ਉਸ ਤੋਂ ਮੁਕਤੀ ਮਿਲੇਗੀ। ਸਾਂਸਦ ਸਾਥੀ ਆਪਣੀਆਂ ਸਮੱਸਿਆਵਾਂ ਤੋਂ ਮੁਕਤ ਰਹਿਣਗੇ, ਤਾਂ ਉਹ ਆਪਣਾ ਸਮਾਂ ਅਤੇ ਆਪਣੀ ਊਰਜਾ, ਹੋਰ ਬਿਹਤਰ ਤਰੀਕੇ ਨਾਲ ਜਨਤਾ ਦੀਆਂ ਸਮੱਸਿਆਵਾਂ ਦੇ ਸਮਾਧਾਨ ਵਿੱਚ ਲਗਾ ਪਾਉਣਗੇ।

ਸਾਥੀਓ,

ਆਪ (ਤੁਸੀਂ) ਸਾਰੇ ਜਾਣਦੇ ਹੋ, ਦਿੱਲੀ ਵਿੱਚ ਪਹਿਲੀ ਵਾਰ ਜਿੱਤ ਕੇ ਆਏ ਸਾਂਸਦਾਂ ਨੂੰ ਘਰ allot ਕਰਵਾਉਣ ਵਿੱਚ ਕਿਤਨੀ ਕਠਿਨਾਈ ਆਉਂਦੀ ਸੀ, ਨਵੇਂ ਭਵਨਾਂ ਨਾਲ ਇਹ ਪਰੇਸ਼ਾਨੀ ਵੀ ਦੂਰ ਹੋਵੇਗੀ। ਇਨ੍ਹਾਂ ਮਲਟੀ-ਸਟੋਰੀ ਬਿਲਡਿੰਗਸ ਵਿੱਚ 180 ਤੋਂ ਜ਼ਿਆਦਾ ਸਾਂਸਦ ਇਕੱਠੇ ਰਹਿਣਗੇ। ਨਾਲ ਹੀ, ਇਨ੍ਹਾਂ ਨਵੇਂ ਆਵਾਸਾਂ ਦਾ ਇੱਕ ਬੜਾ ਆਰਥਿਕ ਪੱਖ ਵੀ ਹੈ। ਹੁਣੇ ਕਰਤਵਯ ਭਵਨ ਦੇ ਲੋਕਅਰਪਣ ‘ਤੇ ਹੀ ਮੈਂ ਦੱਸਿਆ ਸੀ, ਅਨੇਕ ਮੰਤਰਾਲੇ ਜਿਨ੍ਹਾਂ ਕਿਰਾਏ ਦੀਆਂ ਬਿਲਡਿੰਗਸ ਵਿੱਚ ਚਲ ਰਹੇ ਸਨ, ਉਨ੍ਹਾਂ ਦਾ ਕਿਰਾਇਆ ਹੀ ਕਰੀਬ ਡੇਢ ਹਜ਼ਾਰ ਕਰੋੜ ਰੁਪਏ ਸਾਲ ਭਰ ਹੁੰਦਾ ਸੀ। ਇਹ ਦੇਸ਼ ਦੇ ਪੈਸੇ ਦੀ ਸਿੱਧੀ ਬਰਬਾਦੀ ਸੀ। ਇਸੇ ਤਰ੍ਹਾਂ, ਉਚਿਤ ਸਾਂਸਦ ਆਵਾਸ ਨਾ ਹੋਣ ਦੀ ਵਜ੍ਹਾ ਨਾਲ ਵੀ ਸਰਕਾਰੀ ਖਰਚ ਵਧਦਾ ਸੀ। ਆਪ (ਤੁਸੀਂ)  ਕਲਪਨਾ ਕਰ ਸਕਦੇ ਹੋ, ਸਾਂਸਦ ਆਵਾਸ ਦੀ ਕਮੀ ਹੋਣ ਦੇ ਬਾਵਜੂਦ, 2004 ਤੋਂ ਲੈ ਕੇ 2014 ਤੱਕ ਲੋਕ ਸਭਾ ਸਾਂਸਦਾਂ ਦੇ ਲਈ ਇੱਕ ਵੀ ਨਵੇਂ ਆਵਾਸ ਦਾ ਨਿਰਮਾਣ ਨਹੀਂ ਹੋਇਆ ਸੀ। ਇਸ ਲਈ, 2014 ਦੇ ਬਾਅਦ ਅਸੀਂ ਇਸ ਕੰਮ ਨੂੰ ਇੱਕ ਅਭਿਯਾਨ ਦੀ ਤਰ੍ਹਾਂ ਲਿਆ। 2014 ਤੋਂ ਹੁਣ ਤੱਕ, ਇਨ੍ਹਾਂ ਫਲੈਟਸ ਨੂੰ ਮਿਲਾ ਕੇ ਕਰੀਬ ਸਾਢੇ ਤਿੰਨ ਸੌ ਸਾਂਸਦ ਆਵਾਸ ਬਣਾਏ ਗਏ ਹਨ। ਯਾਨੀ ਇੱਕ ਵਾਰ ਇਹ ਆਵਾਸ ਬਣ ਗਏ, ਤਾਂ ਹੁਣ ਜਨਤਾ ਦਾ ਵੀ ਪੈਸਾ ਬਚ ਰਿਹਾ ਹੈ।

ਸਾਥੀਓ,

21ਵੀਂ ਸਦੀ ਦਾ ਭਾਰਤ, ਜਿਤਨਾ ਵਿਕਸਿਤ ਹੋਣ ਦੇ ਲਈ ਅਧੀਰ ਹੈ, ਉਤਨਾ ਹੀ ਸੰਵੇਦਨਸ਼ੀਲ ਵੀ ਹੈ। ਅੱਜ ਦੇਸ਼ ਕਰਤਵਯ ਪਥ ਅਤੇ ਕਰਤਵਯ ਭਵਨ ਦਾ ਨਿਰਮਾਣ ਕਰਦਾ ਹੈ, ਤਾਂ ਕਰੋੜਾਂ ਦੇਸ਼ਵਾਸੀਆਂ ਤੱਕ ਪਾਇਪ ਨਾਲ ਪਾਣੀ ਪਹੁੰਚਾਉਣ ਦਾ ਆਪਣਾ ਕਰਤਵਯ (ਕਰਤੱਵ) ਵੀ ਨਿਭਾਉਂਦਾ ਹੈ। ਅੱਜ ਦੇਸ਼ ਆਪਣੇ ਸਾਂਸਦਾਂ ਲਈ ਨਵੇਂ ਘਰ ਦਾ ਇੰਤਜ਼ਾਰ ਪੂਰਾ ਕਰਦਾ ਹੈ, ਤਾਂ ਪੀਐੱਮ-ਆਵਾਸ ਯੋਜਨਾ ਦੇ ਜ਼ਰੀਏ 4 ਕਰੋੜ ਗ਼ਰੀਬਾਂ ਦਾ ਗ੍ਰਹਿ ਪ੍ਰਵੇਸ਼ ਵੀ ਕਰਵਾਉਂਦਾ ਹੈ। ਅੱਜ ਦੇਸ਼ ਸੰਸਦ ਦੀ ਨਵੀਂ ਇਮਾਰਤ ਬਣਾਉਂਦਾ ਹੈ, ਤਾਂ ਸੈਂਕੜੇ ਨਵੇਂ ਮੈਡੀਕਲ ਕਾਲਜ ਵੀ ਬਣਾਉਂਦਾ ਹੈ। ਇਨ੍ਹਾਂ ਸਭ ਦਾ ਲਾਭ ਹਰ ਵਰਗ, ਹਰ ਸਮਾਜ ਨੂੰ ਹੋ ਰਿਹਾ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਨਵੇਂ ਸਾਂਸਦ ਆਵਾਸਾਂ ਵਿੱਚ sustainable development ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਹ ਵੀ ਦੇਸ਼ ਦੇ pro-environment ਅਤੇ pro-future safe initiatives ਦਾ ਹੀ ਹਿੱਸਾ ਹੈ। ਸੋਲਰ enabled ਇਨਫ੍ਰਾਸਟ੍ਰਕਚਰ ਤੋਂ ਲੈ ਕੇ ਸੋਲਰ ਐਨਰਜੀ ਵਿੱਚ ਦੇਸ਼ ਦੇ ਨਵੇਂ records ਤੱਕਦੇਸ਼ ਲਗਾਤਾਰ sustainable development ਦੇ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ।

ਸਾਥੀਓ,

ਅੱਜ ਮੇਰੇ ਤੁਹਾਨੂੰ ਆਗਰਹਿ ਵੀ ਹਨ। ਇੱਥੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਅਤੇ ਖੇਤਰਾਂ ਦੇ ਸਾਂਸਦ ਇਕੱਠੇ ਰਹਿਣਗੇ। ਤੁਹਾਡੀ ਉਪਸਥਿਤੀ ਇੱਥੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਪ੍ਰਤੀਕ ਬਣੇਗੀ। ਇਸ ਲਈ ਅਗਰ ਇਸ ਪਰਿਸਰ ਵਿੱਚ ਹਰ ਪ੍ਰਾਂਤ ਦੇ ਪੁਰਬ ਤਿਉਹਾਰਾਂ ਦਾ ਸਮੇਂ-ਸਮੇਂ ‘ਤੇ ਸਮੂਹਿਕ ਆਯੋਜਨ ਹੋਵੇਗਾ, ਤਾਂ ਇਸ ਪਰਿਸਰ ਨੂੰ ਚਾਰ ਚੰਦ ਲਗ ਜਾਣਗੇ। ਆਪ (ਤੁਸੀਂ) ਆਪਣੇ ਖੇਤਰ ਦੀ ਜਨਤਾ ਨੂੰ ਵੀ ਬੁਲਾ ਕੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਕਰਵਾ ਸਕਦੇ ਹੋ। ਆਪ (ਤੁਸੀਂ)  ਆਪਣੇ-ਆਪਣੇ ਪ੍ਰਾਂਤਾਂ ਦੀ ਭਾਸ਼ਾ ਦੇ ਕੁਝ ਸ਼ਬਦ ਵੀ ਇੱਕ ਦੂਸਰੇ ਨੂੰ ਸਿਖਾਉਣ ਦਾ ਪ੍ਰਯਾਸ ਕਰ ਸਕਦੇ ਹੋ। Sustainability ਅਤੇ ਸਵੱਛਤਾ, ਇਹ ਵੀ ਇਸ ਬਿਲਡਿੰਗ ਦੀ ਪਹਿਚਾਣ ਬਣਨ, ਇਹ ਸਾਡੀ ਸਭ ਦੀ ਕਮਿਟਮੈਂਟ ਹੋਣੀ ਚਾਹੀਦੀ ਹੈ। ਨਾ ਕੇਵਲ ਸਾਂਸਦ ਆਵਾਸ, ਬਲਕਿ ਇਹ ਪੂਰਾ ਪਰਿਸਰ ਹਮੇਸ਼ਾ ਸਾਫ਼-ਸਵੱਛ ਰਹੇ, ਤਾਂ ਕਿਤਨਾ ਹੀ ਅੱਛਾ ਹੋਵੇਗਾ।

ਸਾਥੀਓ,

ਮੈਨੂੰ ਆਸ਼ਾ ਹੈ, ਅਸੀਂ ਸਭ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ। ਸਾਡੇ ਪ੍ਰਯਾਸ ਦੇਸ਼ ਦੇ ਲਈ ਇੱਕ ਰੋਲ ਮਾਡਲ ਬਣਨਗੇ। ਅਤੇ ਮੈਂ ਮੰਤਰਾਲੇ ਨੂੰ ਅਤੇ ਤੁਹਾਡੀ ਆਵਾਸ ਕਮੇਟੀ ਨੂੰ ਤਾਕੀਦ ਕਰਾਂਗਾ, ਕੀ ਸਾਲ ਵਿੱਚ ਦੋ ਜਾਂ ਤਿੰਨ ਵਾਰ ਇਹ ਸਾਂਸਦਾਂ ਦੇ ਜਿਤਨੇ ਪਰਿਸਰ ਹਨ, ਉਨ੍ਹਾਂ ਦੇ  ਦਰਮਿਆਨ ਸਵੱਛਤਾ ਦਾ ਕੰਪੀਟੀਸ਼ਨ ਹੋ ਸਕਦਾ ਹੈ ਕੀ? ਅਤੇ ਫਿਰ ਐਲਾਨ ਕੀਤਾ ਜਾਵੇ ਕਿ ਅੱਜ ਇਹ ਜੋ ਬਲਾਕ ਸੀ ਉਹ ਸਭ ਤੋਂ ਜ਼ਿਆਦਾ ਸਵੱਛ ਪਾਇਆ ਗਿਆ। ਹੋ ਸਕਦਾ ਹੈ ਇੱਕ ਸਾਲ ਦੇ ਬਾਅਦ ਅਸੀਂ ਇਹ ਵੀ ਤੈ ਕਰੀਏ ਕਿ ਸਭ ਤੋਂ ਅੱਛੇ ਵਾਲਾ ਕਿਹੜਾ, ਅਤੇ ਸਭ ਤੋਂ ਬੁਰੇ ਵਾਲਾ ਕਿਹੜਾ, ਦੋਨੋਂ ਐਲਾਨ ਕਰੀਏ।

ਸਾਥੀਓ,

ਮੈਂ ਜਦੋਂ ਇਹ ਨਵੇਂ ਬਣੇ ਫਲੈਟਸ ਦੇਖਣ ਗਿਆ, ਤਾਂ ਮੈਂ ਜਦੋਂ ਅੰਦਰ ਪ੍ਰਵੇਸ਼ ਕੀਤਾ, ਤਾਂ ਪਹਿਲਾ ਮੇਰਾ ਕਮੈਂਟ ਸੀ, ਇਤਨਾ ਹੀ ਹੈ ਕੀ? ਤਾਂ ਉਨ੍ਹਾਂ ਨੇ ਕਿਹਾ ਨਹੀਂ ਸਾਹਬ ਇਹ ਤਾਂ ਸ਼ੁਰੂਆਤ ਹੈ, ਹਾਲੇ ਅੰਦਰ ਚਲੋ ਤੁਸੀਂ (ਆਪ), ਮੈਂ ਹੈਰਾਨ ਸਾਂ ਜੀ, ਮੈਨੂੰ ਨਹੀਂ ਲਗਦਾ ਕਿ ਸਾਰੇ ਕਮਰੇ ਤੁਸੀਂ (ਆਪ) ਭਰ ਪਾਓਗੇ, ਕਾਫ਼ੀ ਬੜੇ ਹਨ। ਮੈਂ ਆਸ਼ਾ ਕਰਾਂਗਾ, ਇਨ੍ਹਾਂ ਸਭ ਦਾ ਸਦਉਪਯੋਗ ਹੋਵੇ, ਤੁਹਾਡੇ ਵਿਅਕਤੀਗਤ ਜੀਵਨ ਵਿੱਚ, ਤੁਹਾਡੇ ਪਰਿਵਾਰਿਕ ਜੀਵਨ ਵਿੱਚ, ਇਹ ਨਵੇਂ ਆਵਾਸ ਵੀ ਇੱਕ ਅਸ਼ੀਰਵਾਦ ਬਣਨ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਧੰਨਵਾਦ।

***

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2155048)