ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕਰਨਗੇ


184 ਟਾਈਪ-VII ਮਲਟੀ-ਸਟੋਰੀ ਫਲੈਟਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਉਹ ਆਧੁਨਿਕ ਸੁਵਿਧਾਵਾਂ ਦੀ ਪੂਰੀ ਰੇਂਜ ਨਾਲ ਲੈਸ ਹਨ

ਪ੍ਰਧਾਨ ਮੰਤਰੀ ਰਿਹਾਇਸ਼ੀ ਪਰਿਸਰ ਵਿੱਚ ਸਿੰਦੂਰ ਦਾ ਪੌਦਾ ਲਗਾਉਣਗੇ ਅਤੇ ਸ਼੍ਰਮਜੀਵੀਆਂ (Shramjeevis) ਦੇ ਨਾਲ ਗੱਲਬਾਤ ਕਰਨਗੇ

ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ

Posted On: 10 AUG 2025 10:44AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਗਸਤ 2025 ਨੂੰ ਸਵੇਰੇ ਲਗਭਗ 10 ਵਜੇ ਬਾਬਾ ਖੜਕ ਸਿੰਘ ਮਾਰਗ, ਨਵੀਂ ਦਿੱਲੀ ਵਿੱਚ ਸੰਸਦ ਮੈਂਬਰਾਂ ਦੇ ਲਈ 184 ਨਵੇਂ ਬਣੇ ਟਾਈਪ-VII ਮਲਟੀ-ਸਟੋਰੀ ਫਲੈਟਾਂ ਦਾ ਉਦਘਾਟਨ ਕਰਨਗੇ।

ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਆਪਣੇ ਆਵਾਸ ਪਰਿਸਰ ਵਿੱਚ ਸਿੰਦੂਰ (Sindoor) ਦਾ ਇੱਕ ਪੌਦਾ ਲਗਾਉਣਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਸ਼੍ਰਮਜੀਵੀਆਂ (Shramjeevis) ਨਾਲ ਗੱਲਬਾਤ ਕਰਨਗੇ। ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਪਰਿਸਰ ਨੂੰ ਆਤਮਨਿਰਭਰ ਬਣਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਸੰਸਦ ਮੈਂਬਰਾਂ ਦੀਆਂ ਕਾਰਜਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਧੁਨਿਕ ਸੁਵਿਧਾਵਾਂ ਦੀ ਪੂਰੀ ਰੇਂਜ ਨਾਲ ਲੈਸ ਹੈ। ਗ੍ਰੀਨ ਟੈਕਨੋਲੋਜੀ ਨੂੰ ਸ਼ਾਮਲ ਕਰਦੇ ਹੋਏ, ਇਹ ਪ੍ਰੋਜੈਕਟ ਜੀਆਰਆਈਐੱਚਏ 3-ਸਟਾਰ ਰੇਟਿੰਗ (GRIHA 3-star rating) ਦੇ ਮਿਆਰਾਂ ਦਾ ਪਾਲਨ ਕਰਦਾ ਹੈ ਅਤੇ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ/NBC) 2016 ਦਾ ਅਨੁਪਾਲਨ ਕਰਦਾ ਹੈ। ਇਨ੍ਹਾਂ ਵਾਤਾਵਰਣਕ ਤੌਰ ‘ਤੇ ਸਥਾਈ ਵਿਸ਼ੇਸ਼ਤਾਵਾਂ ਨਾਲ ਊਰਜਾ ਸੰਭਾਲ਼, ਅਖੁੱਟ ਊਰਜਾ ਉਤਪਾਦਨ ਅਤੇ ਪ੍ਰਭਾਵੀ ਵੇਸਟ ਮੈਨੇਜਮੈਂਟ ਵਿੱਚ ਯੋਗਦਾਨ ਮਿਲਣ ਦੀ ਆਸ਼ਾ ਹੈ। ਉੱਨਤ ਨਿਰਮਾਣ ਤਕਨੀਕ-ਵਿਸ਼ੇਸ਼ ਤੌਰ ‘ਤੇ, ਅਲਮੀਨੀਅਮ ਸ਼ਟਰਿੰਗ ਦੇ ਨਾਲ ਮੋਨੋਲਿਥਿਕ ਕੰਕ੍ਰੀਟ (monolithic concrete with aluminum shuttering)- ਦੇ ਉਪਯੋਗ ਨੇ ਸੰਰਚਨਾਤਮਕ ਟਿਕਾਊਪਣ ਸੁਨਿਸ਼ਚਿਤ ਕਰਦੇ ਹੋਏ ਪ੍ਰੋਜੈਕਟ ਨੂੰ ਸਮੇਂ ‘ਤੇ ਪੂਰਾ ਕਰਨਾ ਸੰਭਵ ਬਣਾਇਆ। ਇਹ ਪਰਿਸਰ ਦਿੱਵਯਾਂਗਜਨਾਂ ਦੇ ਅਨੁਕੂਲ (Divyang-friendly) ਵੀ ਹੈ, ਜੋ ਸਮਾਵੇਸ਼ੀ ਡਿਜ਼ਾਈਨ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

 

ਸੰਸਦ ਮੈਂਬਰਾਂ ਦੇ ਲਈ ਅਨੁਕੂਲ ਆਵਾਸ ਦੀ ਕਮੀ ਦੇ ਕਾਰਨ ਇਸ ਪ੍ਰੋਜੈਕਟ ਦਾ ਵਿਕਾਸ ਜ਼ਰੂਰੀ ਹੋ ਗਿਆ ਸੀ। ਭੂਮੀ ਦੀ ਸੀਮਿਤ ਉਪਲਬਧਤਾ ਦੇ ਕਾਰਨ, ਭੂਮੀ ਉਪਯੋਗ ਨੂੰ ਅਨੁਕੂਲਿਤ ਕਰਨ ਅਤੇ ਰੱਖ-ਰਖਾਅ ਲਾਗਤ ਨੂੰ ਨਿਊਨਤਮ ਕਰਨ ਦੇ ਉਦੇਸ਼ ਨਾਲ ਵਰਟੀਕਲ ਹਾਊਸਿੰਗ ਵਿਕਾਸ (vertical housing developments) ‘ਤੇ ਲਗਾਤਾਰ ਬਲ ਦਿੱਤਾ ਗਿਆ ਹੈ।

ਹਰੇਕ ਰਿਹਾਇਸ਼ੀ ਯੂਨਿਟ ਵਿੱਚ ਲਗਭਗ 5,000 ਵਰਗ ਫੁੱਟ ਦਾ ਕਾਰਪਟ ਏਰੀਆ ਹੈ, ਜੋ ਰਿਹਾਇਸ਼ੀ ਅਤੇ ਆਫ਼ਿਸ਼ਲ (ਦਫ਼ਤਰੀ) ਦੋਨੋਂ ਕਾਰਜਾਂ ਦੇ ਲਈ ਕਾਫ਼ੀ ਜਗ੍ਹਾ ਪ੍ਰਦਾਨ ਕਰਦਾ ਹੈ। ਦਫ਼ਤਰਾਂ, ਕਰਮਚਾਰੀਆਂ ਦੇ ਇਲਾਵਾ ਅਤੇ ਇੱਕ ਸਮੁਦਾਇਕ ਕੇਂਦਰ ਦੇ ਲਈ ਸਮਰਪਿਤ ਖੇਤਰਾਂ ਨੂੰ ਸ਼ਾਮਲ ਕਰਨ ਨਾਲ ਸੰਸਦ ਮੈਂਬਰਾਂ ਨੂੰ ਜਨ ਪ੍ਰਤੀਨਿਧੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਪਰਿਸਰ ਦੇ ਸਾਰੇ ਭਵਨਾਂ ਦਾ ਨਿਰਮਾਣ ਆਧੁਨਿਕ ਸੰਰਚਨਾਤਮਕ ਡਿਜ਼ਾਈਨ ਮਿਆਰਾਂ ਦੇ ਅਨੁਰੂਪ ਭੁਚਾਲ-ਰੋਧੀ ਬਣਾਇਆ ਗਿਆ ਹੈ। ਸਾਰੇ ਨਿਵਾਸੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਸਿਸਟਮ ਲਾਗੂ ਕੀਤਾ ਗਿਆ ਹੈ।

***********

ਐੱਮਜੇਪੀਐੱਸ/ਐੱਸਟੀ


(Release ID: 2154873)