ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਾਕੋਰੀ ਕਾਂਡ ਦੀ ਸ਼ਤਾਬਦੀ ‘ਤੇ ਦੇਸ਼ ਭਗਤ ਭਾਰਤੀ ਕ੍ਰਾਂਤੀਕਾਰੀਆਂ ਦੇ ਸਾਹਸ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

प्रविष्टि तिथि: 09 AUG 2025 2:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਕੋਰੀ ਕਾਂਡ (Kakori incident) ਦੀ 100ਵੀਂ ਵਰ੍ਹੇਗੰਢ ‘ਤੇ ਇਸ ਵਿੱਚ ਹਿੱਸਾ ਲੈਣ ਵਾਲੇ ਭਾਰਤੀਆਂ ਦੀ ਬੀਰਤਾ ਅਤੇ ਦੇਸ਼ ਭਗਤੀ ਦੇ ਪ੍ਰਤੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌ ਸਾਲ ਪਹਿਲੇ ਕਾਕੋਰੀ (Kakori) ਵਿੱਚ ਦੇਸ਼ ਭਗਤ ਭਾਰਤੀਆਂ ਦੁਆਰਾ ਦਿਖਾਏ ਗਏ ਉਸ ਸਾਹਸ ਨੇ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਲੋਕਾਂ ਦੀ ਗਹਿਰੀ ਨਰਾਜ਼ਗੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੇ ਪੈਸਿਆਂ ਦਾ ਉਪਯੋਗ ਬਸਤੀਵਾਦੀ ਸ਼ੋਸ਼ਣ ਨੂੰ ਹੁਲਾਰਾ ਦੇਣ ਦੇ ਲਈ ਕੀਤਾ ਜਾ ਰਿਹਾ ਸੀ, ਉਸ ਤੋਂ ਉਹ ਕ੍ਰੋਧਿਤ ਸਨ।

 

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬੀਰਤਾ ਨੂੰ ਹਮੇਸ਼ਾ ਭਾਰਤ ਦੇ ਲੋਕਾਂ ਦੁਆਰਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਉਨ੍ਹਾਂ  ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

 

ਐਕਸ (X) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ;

 “ਸੌ ਸਾਲ ਪਹਿਲੇ, ਅੱਜ ਹੀ ਦੇ ਦਿਨ, ਕਾਰੋਰੀ (Kakori) ਵਿੱਚ ਦੇਸ਼ਭਗਤ ਭਾਰਤੀਆਂ ਦੁਆਰਾ ਦਿਖਾਏ ਗਏ ਸਾਹਸ ਨੇ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਲੋਕਾਂ ਦੇ ਅਸੰਤੋਸ਼ (ਦੀ ਨਰਾਜ਼ਗੀ) ਨੂੰ ਉਜਾਗਰ ਕੀਤਾ ਸੀ। ਉਹ ਇਸ ਬਾਤ ਤੋਂ ਨਰਾਜ਼ ਸਨ ਕਿ ਬਸਤੀਵਾਦੀ ਸ਼ੋਸ਼ਣ ਨੂੰ ਅੱਗੇ ਵਧਾਉਣ ਦੇ ਲਈ ਲੋਕਾਂ ਦੇ ਧਨ ਦਾ ਕਿਸ ਪ੍ਰਕਾਰ ਉਪਯੋਗ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਬੀਰਤਾ ਨੂੰ ਭਾਰਤ ਦੇ ਲੋਕ ਸਦਾ ਯਾਦ ਰੱਖਣਗੇ। ਅਸੀਂ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਦਾ ਕੰਮ ਕਰਦੇ ਰਹਾਂਗੇ।

 

********

ਐੱਮਜੇਪੀਐੱਸ /ਐੱਸਟੀ


(रिलीज़ आईडी: 2154708) आगंतुक पटल : 18
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam