ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਕ੍ਰਿਤ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ, ਸੰਸਕ੍ਰਿਤ ਵਿਰਾਸਤ ਦੀ ਸੰਭਾਲ਼ ਅਤੇ ਵਾਧੇ ਦੀ ਪ੍ਰਤੀਬੱਧਤਾ ਦੁਹਰਾਈ

Posted On: 09 AUG 2025 10:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰਾਵਣ ਪੂਰਣਿਮਾ (Shravan Poornima) 'ਤੇ ਮਨਾਏ ਜਾਣ ਵਾਲੇ ਵਿਸ਼ਵ ਸੰਸਕ੍ਰਿਤ ਦਿਵਸ (World Sanskrit Day) ਦੇ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ। ਸੰਸਕ੍ਰਿਤ ਨੂੰ “ਗਿਆਨ ਅਤੇ ਅਭਿਵਿਅਕਤੀ ਦਾ ਇੱਕ ਸਦੀਵੀ ਸਰੋਤ” ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਵਿਭਿੰਨ ਖੇਤਰਾਂ ਵਿੱਚ ਇਸ ਦੇ ਸਥਾਈ ਪ੍ਰਭਾਵ ਨੂੰ ਰੇਖਾਂਕਿਤ ਕੀਤਾ।

 

ਸ਼੍ਰੀ ਮੋਦੀ ਨੇ ਪੂਰੇ ਵਿਸ਼ਵ ਦੇ ਵਿਦਵਾਨਾਂ, ਵਿਦਿਆਰਥੀਆਂ ਅਤੇ ਉਤਸ਼ਾਹੀ ਲੋਕਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਜੋ ਸੰਸਕ੍ਰਿਤ ਸਿੱਖਣ, ਪੜ੍ਹਾਉਣ ਅਤੇ ਉਸ ਨੂੰ ਮਕਬੂਲ ਬਣਾਉਣ ਵਿੱਚ ਲਗੇ ਹੋਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਰਕਾਰ ਨੇ ਸੰਸਕ੍ਰਿਤ ਦੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਦੇ ਲਈ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀਆਂ ਦੀ ਸਥਾਪਨਾ, ਸੰਸਕ੍ਰਿਤ ਸਿੱਖਿਆ ਕੇਂਦਰ ਖੋਲ੍ਹਣਾ, ਸੰਸਕ੍ਰਿਤ ਵਿਦਵਾਨਾਂ ਨੂੰ ਗ੍ਰਾਂਟਾਂ ਦੇਣਾ ਅਤੇ ਪਾਂਡੂਲਿਪੀਆਂ ਦੇ ਡਿਜੀਟਲੀਕਰਣ ਦੇ ਲਈ ਗਿਆਨ ਭਾਰਤਮ ਮਿਸ਼ਨ (Gyan Bharatam Mission) ਸ਼ੁਰੂ ਕਰਨਾ ਜਿਹੇ ਕਈ ਕਦਮ ਉਠਾਏ ਹਨ। 

 

ਐਕਸ (X) ‘ਤੇ ਪੋਸਟਾਂ ਦੀ  ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ;

 

 “ਅੱਜ ਸ਼੍ਰਾਵਣ ਪੂਰਣਿਮਾ (Shravan Poornima) ਦੇ ਅਵਸਰ ‘ਤੇ ਅਸੀਂ ਵਿਸ਼ਵ ਸੰਸਕ੍ਰਿਤ ਦਿਵਸ (World Sanskrit Day) ਮਨਾ ਰਹੇ ਹਾਂ। ਸੰਸਕ੍ਰਿਤ ਗਿਆਨ ਅਤੇ ਅਭਿਵਿਅਕਤੀ ਦਾ ਇੱਕ ਸਦੀਵੀ ਸਰੋਤ ਹੈ। ਇਸ ਦਾ ਪ੍ਰਭਾਵ ਸਾਰੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਦਿਨ ਦੁਨੀਆ ਭਰ ਵਿੱਚ ਸੰਸਕ੍ਰਿਤ ਸਿੱਖਣ ਅਤੇ ਉਸ ਨੂੰ ਮਕਬੂਲ ਬਣਾਉਣ ਵਾਲੇ ਹਰੇਕ ਵਿਅਕਤੀ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਨ ਦਾ ਅਵਸਰ ਹੈ।”

 

 

 “ਪਿਛਲੇ ਇੱਕ ਦਹਾਕੇ ਵਿੱਚ, ਸਾਡੀ ਸਰਕਾਰ ਨੇ ਸੰਸਕ੍ਰਿਤ ਨੂੰ ਮਕਬੂਲ ਬਣਾਉਣ ਦੇ ਲਈ ਕਈ ਪ੍ਰਯਾਸ ਕੀਤੇ ਹਨ। ਇਨ੍ਹਾਂ ਵਿੱਚ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀਆਂ, ਸੰਸਕ੍ਰਿਤ ਸਿੱਖਿਆ ਕੇਂਦਰ ਸਥਾਪਿਤ ਕਰਨਾ, ਸੰਸਕ੍ਰਿਤ ਵਿਦਵਾਨਾਂ ਨੂੰ ਗ੍ਰਾਂਟਾਂ ਦੇਣਾ ਅਤੇ ਪਾਂਡੂਲਿਪੀਆਂ ਦੇ ਡਿਜੀਟਲੀਕਰਣ ਦੇ ਲਈ ਗਿਆਨ ਭਾਰਤਮ ਮਿਸ਼ਨ (Gyan Bharatam Mission) ਸ਼ਾਮਲ ਹਨ। ਇਸ ਨਾਲ ਅਣਗਿਣਤ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਲਾਭ ਹੋਇਆ ਹੈ।”

 

 “ਅੱਜ ਅਸੀਂ ਸ਼੍ਰਾਵਣ ਪੂਰਣਿਮਾ (Shravan Poornima) ਦੇ ਅਵਸਰ ‘ਤੇ ਵਿਸ਼ਵ ਸੰਸਕ੍ਰਿਤ ਦਿਵਸ ਮਨਾ ਰਹੇ ਹਾਂ। ਸੰਸਕ੍ਰਿਤ ਗਿਆਨ ਅਤੇ ਅਭਿਵਿਅਕਤੀ ਦਾ ਇੱਕ ਸਦੀਵੀ ਸਰੋਤ ਹੈ। ਇਸ ਦਾ ਪ੍ਰਭਾਵ ਸਾਰੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਦਿਨ ਦੁਨੀਆ ਭਰ ਵਿੱਚ ਸੰਸਕ੍ਰਿਤ ਸਿੱਖਣ ਅਤੇ ਉਸ ਨੂੰ ਮਕਬੂਲ ਬਣਾਉਣ ਵਾਲੇ ਹਰੇਕ ਵਿਅਕਤੀ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਨ ਦਾ ਸੁਅਵਸਰ ਹੈ।”

 

 

 “ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਵਿੱਚ ਸਾਡੀ ਸਰਕਾਰ ਨੇ ਸੰਸਕ੍ਰਿਤ ਨੂੰ ਮਕਬੂਲ ਬਣਾਉਣ ਦੇ ਲਈ ਅਨੇਕ ਪ੍ਰਯਾਸ ਕੀਤੇ ਹਨ। ਇਨ੍ਹਾਂ ਵਿੱਚ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀਆਂ, ਸੰਸਕ੍ਰਿਤ ਸਿੱਖਿਆ ਕੇਂਦਰਾਂ ਦੀ ਸਥਾਪਨਾ, ਸੰਸਕ੍ਰਿਤ ਵਿਦਵਾਨਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਨਾ ਅਤੇ ਪਾਂਡੂਲਿਪੀਆਂ ਦੇ ਡਿਜੀਟਲੀਕਰਣ ਦੇ ਲਈ ਗਿਆਨ ਭਾਰਤਮ ਮਿਸ਼ਨ ਸ਼ਾਮਲ ਹਨ। ਇਸ ਨਾਲ ਅਣਗਿਣਤ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਲਾਭ ਹੋਇਆ ਹੈ।”

 

 

“अद्य श्रावणपूर्णिमादिने वयं विश्वसंस्कृतदिवसम् आचरामः। संस्कृतभाषा ज्ञानस्य अभिव्यक्तेः च अनादिस्रोतः अस्ति। तस्याः प्रभावः विविधेषु क्षेत्रेषु द्रष्टुं शक्यते। समग्रे विश्वे प्रत्येकम् अपि जनः यः संस्कृतं पठितुं तस्य प्रचारं कर्तुं च प्रयतमानः अस्ति तस्य प्रशंसायै कश्चन अवसरः नाम एतत् दिनम्।”

 

 

“गते दशके अस्माकं सर्वकारेण संस्कृतस्य प्रचाराय अनेके प्रयासाः कृताः सन्ति। तेषु त्रयाणां केन्द्रीयसंस्कृतविश्वविद्यालयानां स्थापनम्, संस्कृताध्ययनकेन्द्राणाम् आरम्भः, संस्कृतविद्वद्भ्यः अनुदानप्रदानम्, पाण्डुलिपीनां डिजिटल माध्यमे स्थापनाय ज्ञानभारतं मिशन् इत्यादीनि सन्ति। एतेन अगणिताः छात्राः शोधार्थिनः च लाभान्विताः जाताः।”

 

****

ਐੱਮਜੇਪੀਐੱਸ/ਐੱਸਟੀ 


(Release ID: 2154634)