ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ (Kartavya Bhavan) ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਕਰਤਵਯ ਭਵਨ (Kartavya Bhavan) ਵਿਕਸਿਤ ਭਾਰਤ ਦੀਆਂ ਨੀਤੀਆਂ ਅਤੇ ਦਿਸ਼ਾ ਦਾ ਮਾਰਗਦਰਸ਼ਨ ਕਰੇਗਾ: ਪ੍ਰਧਾਨ ਮੰਤਰੀ
ਕਰਤਵਯ ਭਵਨ (Kartavya Bhavan) ਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸੰਕਲਪ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ
ਭਾਰਤ ਨੂੰ ਇੱਕ ਸੰਪੂਰਨ ਦ੍ਰਿਸ਼ਟੀਕੋਣ ਨਾਲ ਆਕਾਰ ਦਿੱਤਾ ਜਾ ਰਿਹਾ ਹੈ, ਜਿੱਥੇ ਪ੍ਰਗਤੀ ਹਰ ਖੇਤਰ ਤੱਕ ਪਹੁੰਚਦੀ ਹੈ: ਪ੍ਰਧਾਨ ਮੰਤਰੀ
ਪਿਛਲੇ 11 ਵਰ੍ਹਿਆਂ ਵਿੱਚ, ਭਾਰਤ ਨੇ ਇੱਕ ਸ਼ਾਸਨ ਮਾਡਲ ਬਣਾਇਆ ਹੈ ਜੋ ਪਾਰਦਰਸ਼ੀ, ਉੱਤਰਦਾਈ ਅਤੇ ਨਾਗਰਿਕ–ਕੇਂਦ੍ਰਿਤ ਹੈ: ਪ੍ਰਧਾਨ ਮੰਤਰੀ
ਆਓ, ਅਸੀਂ ਸਾਰੇ ਮਿਲ ਕੇ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਈਏ ਅਤੇ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ (Make in India and Aatmanirbhar Bharat) ਦੀ ਸਫ਼ਲਤਾ ਦੀ ਕਹਾਣੀ ਲਿਖੀਏ: ਪ੍ਰਧਾਨ ਮੰਤਰੀ
Posted On:
06 AUG 2025 8:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ-3 (Kartavya Bhavan-3) ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਕ੍ਰਾਂਤੀ ਦਾ ਅਗਸਤ ਮਹੀਨਾ 15 ਅਗਸਤ ਤੋਂ ਪਹਿਲੇ ਇੱਕ ਹੋਰ ਇਤਿਹਾਸਕ ਮਹੱਤਵਪੂਰਨ ਉਪਲਬਧੀ ਲੈ ਕੇ ਆਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਇੱਕ ਤੋਂ ਬਾਅਦ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਨਾਲ ਜੁੜੀਆਂ ਪ੍ਰਮੁੱਖ ਉਪਲਬਧੀਆਂ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਨਵੀਂ ਦਿੱਲੀ ਦਾ ਉਲੇਖ ਕਰਦੇ ਹੋਏ, ਹਾਲ ਦੇ ਇਨਫ੍ਰਾਸਟ੍ਰਕਚਰਲ ਲੈਂਡਮਾਰਕਸ: ਕਰਤਵਯ ਪਥ, ਨਵੇਂ ਸੰਸਦ ਭਵਨ, ਨਵੇਂ ਰੱਖਿਆ ਦਫ਼ਤਰ ਕੰਪਲੈਕਸ, ਭਾਰਤ ਮੰਡਪਮ, ਯਸ਼ੋਭੂਮੀ, ਸ਼ਹੀਦਾਂ ਨੂੰ ਸਮਰਪਿਤ ਰਾਸ਼ਟਰੀ ਯੁੱਧ ਸਮਾਰਕ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਅਤੇ ਹੁਣ ਕਰਤਵਯ ਭਵਨ ਨੂੰ ਸੂਚੀਬੱਧ ਕੀਤਾ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਕੇਵਲ ਨਵੀਆਂ ਇਮਾਰਤਾਂ ਜਾਂ ਨਿਯਮਿਤ ਬੁਨਿਆਦੀ ਢਾਂਚੇ ਨਹੀਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ (Amrit Kaal) ਵਿੱਚ, ਵਿਕਸਿਤ ਭਾਰਤ ਨੂੰ ਆਕਾਰ ਦੇਣ ਵਾਲੀਆਂ ਨੀਤੀਆਂ ਇਨ੍ਹਾਂ ਹੀ ਢਾਂਚਿਆਂ ਵਿੱਚ ਤਿਆਰ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ, ਰਾਸ਼ਟਰ ਦੀ ਦਿਸ਼ਾ ਇਨ੍ਹਾਂ ਸੰਸਥਾਨਾਂ ਤੋਂ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਰਤਵਯ ਭਵਨ ਦੇ ਉਦਘਾਟਨ ‘ਤੇ ਸਾਰੇ ਨਾਗਰਿਕਾਂ ਨੂੰ ਵਧਾਈਆਂ ਦਿੱਤੀ ਅਤੇ ਇਸ ਦੇ ਨਿਰਮਾਣ ਵਿੱਚ ਲਗੇ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (Shramjeevis) ਦਾ ਵੀ ਆਭਾਰ ਵਿਅਕਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਗਹਿਨ ਚਿੰਤਨ ਤੋਂ ਬਾਅਦ ਭਵਨ ਦਾ ਨਾਮ ‘ਕਰਤਵਯ ਭਵਨ’ (‘Kartavya Bhavan’) ਰੱਖਿਆ ਗਿਆ ਸੀ, ਇਹ ਹਵਾਲਾ ਦਿੰਦੇ ਹੋਏ ਕਿ ਕਰਤਵਯ ਪਥ ਅਤੇ ਕਰਤਵਯ ਭਵਨ ਦੋਨੋਂ ਭਾਰਤ ਦੇ ਲੋਕਤੰਤਰ ਅਤੇ ਉਸ ਦੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਭਗਵਦ ਗੀਤਾ (Bhagavad Gita), ਦਾ ਹਵਾਲਾ ਦਿੰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਕਿ ਵਿਅਕਤੀ ਨੂੰ ਲਾਭ ਜਾਂ ਹਾਨੀ ਦੇ ਵਿਚਾਰਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਕੇਵਲ ਕਰਤਵਯ ਦੀ ਭਾਵਨਾ ਨਾਲ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ, ‘ਕਰਤਵਯ’ ਸ਼ਬਦ ਕੇਵਲ ਜ਼ਿੰਮੇਵਾਰੀ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਭਾਰਤ ਦੇ ਕਾਰਵਾਈ ‘ਤੇ ਅਧਾਰਿਤ ਦਰਸ਼ਨ ਦਾ ਸਾਰ ਹੈ। ਪ੍ਰਧਾਨ ਮੰਤਰੀ ਨੇ ਇਸ ਬਾਰੇ ਇੱਕ ਸ਼ਾਨਦਾਰ ਪਰਿਪੇਖ ਦੇ ਰੂਪ ਵਿੱਚ ਵਰਣਨ ਕੀਤਾ ਹੈ ਜੋ ਸਮੂਹ ਨੂੰ ਗਲੇ ਲਗਾਉਣ ਦੇ ਲਈ ਖ਼ੁਦ ਤੋਂ ਪਰੇ ਜਾਂਦਾ ਹੈ ਅਤੇ ਜੋ ਕਰਤਵਯ ਦੇ ਸਹੀ ਅਰਥ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਟਿੱਪਣੀ ਕਰਦੇ ਹੋਏ ਕਿ ਕਰਤਵਯ ਕੇਵਲ ਇੱਕ ਇਮਾਰਤ ਦਾ ਨਾਮ ਨਹੀਂ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਕਰੋੜਾਂ ਭਾਰਤੀ ਨਾਗਰਿਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਪਵਿੱਤਰ ਭੂਮੀ ਹੈ। ਸ਼੍ਰੀ ਮੋਦੀ ਨੇ ਕਿਹਾ, “ਕਰਤਵਯ ਆਦਿ ਅਤੇ ਭਾਗ ਦੋਨੋਂ ਹਨ, ਕਰੁਣਾ ਅਤੇ ਪਰਿਸ਼੍ਰਮ ਨਾਲ ਬੰਨ੍ਹੇ ਹਨ, ਕਰਤਵਯ ਕਰਮ ਦਾ ਧਾਗਾ ਹੈ, ਇਹ ਸੁਪਨਿਆਂ ਦਾ ਸਾਥੀ ਹੈ, ਸੰਕਲਪ ਦੀ ਆਸ਼ਾ ਹੈ ਅਤੇ ਪ੍ਰਯਾਸ ਦਾ ਸਿਖਰ ਹੈ।” ਉਨ੍ਹਾਂ ਨੇ ਕਿਹਾ ਕਿ ਕਰਤਵਯ ਉਹ ਇੱਛਾ ਸ਼ਕਤੀ ਹੈ ਜੋ ਹਰ ਜੀਵਨ ਵਿੱਚ ਇੱਕ ਦੀਪਕ ਜਲਾਉਂਦਾ ਹੈ। ਉਨ੍ਹਾਂ ਨੇ ਇਹ ਰੇਖਾਂਕਿਤ ਕੀਤਾ ਕਿ ਕਰਤਵਯ ਕਰੋੜਾਂ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਨੀਂਹ ਹੈ। ਉਨ੍ਹਾਂ ਕਿਹਾ ਕਿ ਕਰਤਵਯ ਮਾਂ ਭਾਰਤੀ (Maa Bharati) ਦੀ ਜੀਵਨ ਊਰਜਾ ਦੇ ਵਾਹਕ ਹਨ ਅਤੇ ‘ਨਾਗਰਿਕ ਦੇਵੋ ਭਵ’ (‘Nagarik Devo Bhava’) ਮੰਤਰ ਦਾ ਜਾਪ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੇ ਪ੍ਰਤੀ ਸਮਰਪਣ ਦੇ ਨਾਲ ਕੀਤਾ ਗਿਆ ਹਰੇਕ ਕਾਰਜ ਕਰਤਵਯ ਹੈ।
ਸ਼੍ਰੀ ਮੋਦੀ ਨੇ ਇਸ ਬਾਤ ਦਾ ਉਲੇਖ ਕੀਤਾ ਕਿ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ, ਭਾਰਤ ਦੀ ਪ੍ਰਸ਼ਾਸਨਿਕ ਮਸ਼ੀਨਰੀ ਬ੍ਰਿਟਿਸ਼ ਬਸਤੀਵਾਦੀ ਯੁਗ ਦੇ ਦੌਰਾਨ ਬਣੀਆਂ ਇਮਾਰਤਾਂ ਤੋਂ ਸੰਚਾਲਿਤ ਹੁੰਦੀ ਸੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪੁਰਾਣੇ ਪ੍ਰਸ਼ਾਸਨਿਕ ਭਵਨਾਂ ਵਿੱਚ ਖਰਾਬ ਕੰਮ ਕਰਨ ਦੀਆਂ ਪਰਿਸਥਿਤੀਆਂ ਨੂੰ ਸਵੀਕਾਰ ਕੀਤਾ, ਜਿਨ੍ਹਾਂ ਵਿੱਚ ਉਚਿਤ ਜਗ੍ਹਾ, ਪ੍ਰਕਾਸ਼ ਵਿਵਸਥਾ ਅਤੇ ਵਾਯੂ ਸੰਚਾਰ ਦੀ ਕਮੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਗ੍ਰਹਿ ਮੰਤਰਾਲੇ ਜਿਹਾ ਮਹੱਤਵਪੂਰਨ ਮੰਤਰਾਲਾ ਨਾਕਾਫ਼ੀ ਬੁਨਿਆਦੀ ਢਾਂਚੇ ਦੇ ਨਾਲ ਇੱਕ ਇਮਾਰਤ ਤੋਂ ਲਗਭਗ 100 ਵਰ੍ਹਿਆਂ ਤੱਕ ਕਿਵੇਂ ਕੰਮ ਕਰਦਾ ਰਿਹਾ ਹੈ। ਇਹ ਦੱਸਦੇ ਹੋਏ ਕਿ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲੇ ਵਰਤਮਾਨ ਵਿੱਚ ਪੂਰੀ ਦਿੱਲੀ ਵਿੱਚ 50 ਵਿਭਿੰਨ ਸਥਾਨਾਂ ਤੋਂ ਕੰਮ ਕਰ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਮੰਤਰਾਲੇ ਕਿਰਾਏ ਦੇ ਭਵਨਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਕੱਲੇ ਕਿਰਾਏ ਦੀ ਲਾਗਤ ‘ਤੇ ਵਾਰਸ਼ਿਕ ਖਰਚ 1,500 ਕਰੋੜ ਰੁਪਏ ਦੀ ਰਾਸ਼ੀ ਚੌਂਕਾ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਨੀ ਬੜੀ ਰਾਸ਼ੀ ਕੇਵਲ ਬਿਖਰੇ ਹੋਏ ਸਰਕਾਰੀ ਦਫ਼ਤਰਾਂ ਦੇ ਲਈ ਕਿਰਾਏ ‘ਤੇ ਖਰਚ ਕੀਤੀ ਜਾ ਰਹੀ ਹੈ। ਇੱਕ ਹੋਰ ਚੁਣੌਤੀ ‘ਤੇ ਧਿਆਨ ਦਿੰਦੇ ਹੋਏ ਉਨ੍ਹਾਂ ਨੇ ਇਸ ਵਿਕੇਂਦ੍ਰੀਕਰਣ ਦੇ ਕਾਰਨ ਕਰਮੀਆਂ ਦੀ ਲੌਜਿਸਟਿਕ ਆਵਾਜਾਈ ਬਾਰੇ ਕਿਹਾ ਕਿ ਅਨੁਮਾਨਿਤ 8,000 ਤੋਂ 10,000 ਕਰਮਚਾਰੀ ਮੰਤਰਾਲਿਆਂ ਦੇ ਦਰਮਿਆਨ ਪ੍ਰਤੀਦਿਨ ਯਾਤਰਾ ਕਰਦੇ ਹਨ, ਜਿਸ ਦੇ ਪਰਿਣਾਮਸਰੂਪ ਸੈਂਕੜੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ, ਅਤਿਅਧਿਕ ਧਨ ਖਰਚ ਹੁੰਦਾ ਹੈ ਅਤੇ ਟ੍ਰੈਫਿਕ ਦੀ ਭੀੜ ਵਧ ਜਾਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਦੀ ਹਾਨੀ ਦਾ ਸਿੱਧਾ ਅਸਰ ਪ੍ਰਸ਼ਾਸਨਿਕ ਦਕਸ਼ਤਾ ‘ਤੇ ਪੈਂਦਾ ਹੈ।
ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ 21ਵੀਂ ਸਦੀ ਦੇ ਭਾਰਤ ਨੂੰ 21ਵੀਂ ਸਦੀ ਦੀਆਂ ਆਧੁਨਿਕ ਇਮਾਰਤਾਂ ਦੀ ਜ਼ਰੂਰਤ ਹੈ, ਸ਼੍ਰੀ ਮੋਦੀ ਨੇ ਅਜਿਹੇ ਢਾਂਚਿਆਂ ਦੀ ਜ਼ਰੂਰਤ ਦਾ ਉਲੇਖ ਕੀਤਾ ਜੋ ਟੈਕਨੋਲੋਜੀ, ਸੁਰੱਖਿਆ ਅਤੇ ਸੁਵਿਧਾ ਦੇ ਮਾਮਲੇ ਵਿੱਚ ਮਿਸਾਲੀ ਹੋਣ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਇਮਾਰਤਾਂ ਨੂੰ ਕਰਮਚਾਰੀਆਂ ਦੇ ਲਈ ਇੱਕ ਅਰਾਮਦਾਇਕ ਵਾਤਾਵਰਣ ਉਪਲਬਧ ਕੀਤਾ ਜਾਣਾ ਚਾਹੀਦਾ ਹੈ, ਤੇਜ਼ੀ ਨਾਲ ਨਿਰਣੇ ਲੈਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਸੇਵਾਵਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਇਹ ਦੱਸਦੇ ਹੋਏ ਕਿ ਕਰਤਵਯ ਪਥ ਦੇ ਆਸਪਾਸ ਸੰਪੂਰਨ ਦ੍ਰਿਸ਼ਟੀ ਦੇ ਨਾਲ ਕਰਤਵਯ ਭਵਨ ਜਿਹੇ ਬੜੇ ਪੈਮਾਨੇ ‘ਤੇ ਭਵਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾ ਕਰਤਵਯ ਭਵਨ ਪੂਰਾ ਹੋ ਚੁੱਕਿਆ ਹੈ, ਲੇਕਿਨ ਕਈ ਹੋਰ ਕਰਤਵਯ ਭਵਨਾਂ (Kartavya Bhavans) ਦਾ ਨਿਰਮਾਣ ਤੇਜ਼ੀ ਨਾਲ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੱਕ ਵਾਰ ਜਦੋਂ ਇਨ੍ਹਾਂ ਦਫ਼ਤਰਾਂ ਨੂੰ ਨਵੇਂ ਪਰਿਸਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ, ਤਾਂ ਕਰਮਚਾਰੀਆਂ ਨੂੰ ਜ਼ਰੂਰੀ ਸੁਵਿਧਾਵਾਂ ਤੱਕ ਪਹੁੰਚ ਦੇ ਨਾਲ-ਨਾਲ ਬਿਹਤਰ ਕਾਰਜ ਵਾਤਾਵਰਣ ਤੋਂ ਲਾਭ ਹੋਵੇਗਾ, ਜੋ ਬਦਲੇ ਵਿੱਚ ਉਨ੍ਹਾਂ ਦੀ ਸੰਪੂਰਨ ਕਾਰਜ ਉਤਪਾਦਕਤਾ ਨੂੰ ਵਧਾਏਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਬਿਖਰੇ ਹੋਏ ਮੰਤਰਾਲਿਆਂ ਦੇ ਦਫ਼ਤਰਾਂ ਦੇ ਕਿਰਾਏ ‘ਤੇ ਵਰਤਮਾਨ ਵਿੱਚ ਖਰਚ ਕੀਤੇ ਜਾ ਰਹੇ ₹1,500 ਕਰੋੜ ਨੂੰ ਵੀ ਬਚਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ, ‘ਭਵਯ (ਸ਼ਾਨਦਾਰ) ਕਰਤਵਯ ਭਵਨ (Kartavya Bhavan) ਅਤੇ ਨਵੇਂ ਰੱਖਿਆ ਪਰਿਸਰਾਂ ਸਹਿਤ ਹੋਰ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਸ, ਨਾ ਕੇਵਲ ਭਾਰਤ ਦੀ ਗਤੀ ਦਾ ਪ੍ਰਮਾਣ ਹਨ, ਬਲਕਿ ਇਸ ਦੀ ਆਲਮੀ ਦ੍ਰਿਸ਼ਟੀ ਦਾ ਪ੍ਰਤੀਬਿੰਬ ਵੀ ਹਨ।” ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਜੋ ਦ੍ਰਿਸ਼ਟੀਕੋਣ ਪੇਸ਼ ਕਰ ਰਿਹਾ ਹੈ, ਉਸ ਨੂੰ ਦੇਸ਼ ਵਿੱਚ ਵੀ ਅਪਣਾਇਆ ਜਾ ਰਿਹਾ ਹੈ ਅਤੇ ਇਹ ਇਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਸਪਸ਼ਟ ਹੈ। ਮਿਸ਼ਨ ਲਾਇਫ ਅਤੇ ‘ਇੱਕ ਪ੍ਰਿਥਵੀ, ਇੱਕ ਸੂਰਜ, ਇੱਕ ਗ੍ਰਿੱਡ’ ਪਹਿਲ (Mission LiFE and the ‘One Earth, One Sun, One Grid’ initiative) ਜਿਹੇ ਭਾਰਤ ਦੇ ਆਲਮੀ ਯੋਗਦਾਨਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹ ਵਿਚਾਰ ਮਾਨਵਤਾ ਦੇ ਭਵਿੱਖ ਦੀ ਆਸ਼ਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਕਰਤਵਯ ਭਵਨ ਜਿਹਾ ਆਧੁਨਿਕ ਬੁਨਿਆਦੀ ਢਾਂਚਾ ਜਨ-ਸਮਰਥਕ ਭਾਵਨਾ ਅਤੇ ਗ੍ਰਹਿ-ਸਮਰਥਕ ਸੰਰਚਨਾ (pro-planet structure) ਦਾ ਪ੍ਰਤੀਕ ਹੈ। ਕਰਤਵਯ ਭਵਨ (Kartavya Bhavan) ਵਿੱਚ ਛੱਤਾਂ ‘ਤੇ ਸੋਲਰ ਪੈਨਲ ਲਗਾਏ ਜਾਣ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਡਵਾਂਸਡ ਵੇਸਟ ਮੈਨੇਜਮੈਂਟ ਸਿਸਟਮਸ (advanced waste management systems) ਨੂੰ ਵੀ ਹਰਿਤ ਭਵਨਾਂ (green buildings) ਦੇ ਦ੍ਰਿਸ਼ਟੀਕੋਣ ਦੇ ਨਾਲ ਭਵਨ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਦਾ ਹੁਣ ਪੂਰੇ ਭਾਰਤ ਵਿੱਚ ਵਿਸਤਾਰ ਹੋ ਰਿਹਾ ਹੈ।
ਇਹ ਕਹਿੰਦੇ ਹੋਏ ਕਿ ਸਰਕਾਰ ਸੰਪੂਰਨ ਦ੍ਰਿਸ਼ਟੀਕੋਣ (holistic vision) ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਲਗੀ ਹੋਈ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦਾ ਕੋਈ ਵੀ ਹਿੱਸਾ ਅੱਜ ਵਿਕਾਸ ਦੀ ਧਾਰਾ ਤੋਂ ਅਛੂਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਨਵੇਂ ਸੰਸਦ ਭਵਨ ਦਾ ਨਿਰਮਾਣ ਹੋਇਆ ਹੈ, ਦੇਸ਼ ਭਰ ਵਿੱਚ 30,000 ਤੋਂ ਵੱਧ ਪੰਚਾਇਤ ਭਵਨ (Panchayat Bhavans) ਬਣਾਏ ਗਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕਰਤਵਯ ਭਵਨ ਜਿਹੀਆਂ ਇਤਿਹਾਸਿਕ ਇਮਾਰਤਾਂ ਦੇ ਨਾਲ-ਨਾਲ ਗ਼ਰੀਬਾਂ ਦੇ ਲਈ ਚਾਰ ਕਰੋੜ ਤੋਂ ਅਧਿਕ ਪੱਕੇ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਯੁੱਧ ਸਮਾਰਕ ਅਤੇ ਪੁਲਿਸ ਸਮਾਰਕ (National War Memorial and Police Memorial) ਦੀ ਸਥਾਪਨਾ ਕੀਤੀ ਗਈ ਹੈ, ਜਦਕਿ ਦੇਸ਼ ਭਰ ਵਿੱਚ 300 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ। ਪ੍ਰਧਾਨ ਮਤਰੀ ਨੇ ਕਿਹਾ ਕਿ ਭਾਰਤ ਮੰਡਪਮ ਦਿੱਲੀ ਵਿੱਚ ਸਥਾਪਿਤ ਕੀਤਾ ਗਿਆ ਹੈ, ਜਦਕਿ ਦੇਸ਼ ਭਰ ਵਿੱਚ 1,300 ਤੋਂ ਅਧਿਕ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ (Amrit Bharat Railway Stations) ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯਸ਼ੋਭੂਮੀ ਦੀ ਸ਼ਾਨ ਪਰਿਵਰਤਨ ਦੇ ਪੈਮਾਨੇ ਨੂੰ ਦਰਸਾਉਂਦੀ ਹੈ, ਜਿਵੇਂ ਕਿ ਪਿਛਲੇ 11 ਵਰ੍ਹਿਆਂ ਵਿੱਚ ਲਗਭਗ 90 ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਵਿੱਚ ਦੇਖਿਆ ਗਿਆ ਹੈ।
ਮਹਾਤਮਾ ਗਾਂਧੀ ਦੇ ਇਸ ਵਿਸ਼ਵਾਸ ਨੂੰ ਯਾਦ ਕਰਦੇ ਹੋਏ ਕਿ ਅਧਿਕਾਰ ਅਤੇ ਕਰਤੱਵ ਅੰਦਰੂਨੀ ਤੌਰ ‘ਤੇ ਜੁੜੇ ਹੋਏ ਹਨ ਅਤੇ ਕਰਤੱਵਾਂ ਦੀ ਪੂਰਤੀ ਅਧਿਕਾਰਾਂ ਦੀ ਨੀਂਹ ਨੂੰ ਮਜ਼ਬੂਤ ਕਰਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਨਾਗਰਿਕਾਂ ਤੋਂ ਕਰਤੱਵਾਂ ਦੀ ਅਪੇਖਿਆ ਕੀਤੀ ਜਾਂਦੀ ਹੈ ਤਾਂ ਸਰਕਾਰ ਨੂੰ ਵੀ ਅਤਿਅੰਤ ਗੰਭੀਰਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕੋਈ ਸਰਕਾਰ ਇਮਾਨਦਾਰੀ ਨਾਲ ਆਪਣੇ ਕਰਤੱਵਾਂ ਨੂੰ ਪੂਰਾ ਕਰਦੀ ਹੈ, ਤਾਂ ਇਹ ਉਸ ਦੇ ਸ਼ਾਸਨ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਪਿਛਲੇ ਦਹਾਕੇ ਨੂੰ ਦੇਸ਼ ਵਿੱਚ ਸੁਸ਼ਾਸਨ (Good Governance) ਦੇ ਦਹਾਕੇ ਵਜੋਂ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਹਾਕੇ ਨੂੰ ਦੇਸ਼ ਵਿੱਚ ਸੁਸ਼ਾਸਨ (Good Governance) ਦੇ ਦਹਾਕੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਉਨ੍ਹਾਂ ਨੇ ਸੁਧਾਰਾਂ ਨੂੰ ਇੱਕ ਸੁਸੰਗਤ ਅਤੇ ਸਮਾਂਬੱਧ ਪ੍ਰਕਿਰਿਆ ਦੱਸਦੇ ਹੋਏ ਕਿਹਾ ਕਿ ਸੁਸ਼ਾਸਨ ਅਤੇ ਵਿਕਾਸ ਦੀ ਧਾਰਾ ਸੁਧਾਰਾਂ ਨੇ ਨਦੀ ਤਲ ਤੋਂ ਉਪਜੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਲਾਗਾਤਾਰ ਪ੍ਰਮੁੱਕ ਸੁਧਾਰ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੇ ਸੁਧਾਰ ਨਾ ਕੇਵਲ ਸੁਸੰਗਤ ਹਨ, ਬਲਕਿ ਗਤੀਸ਼ੀਲ ਅਤੇ ਦੂਰਦਰਸੀ ਵੀ ਹਨ।” ਉਨ੍ਹਾਂ ਨੇ ਸਰਕਾਰ-ਨਾਗਰਿਕ ਸਬੰਧਾਂ ਨੂੰ ਮਜ਼ਬੂਤ ਕਰਨ, ਜੀਵਨ ਦੀ ਸੁਗਮਤਾ ਵਧਾਉਣ (enhance Ease of Living), ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣ, ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਦੇ ਲਈ ਚਲ ਰਹੇ ਯਤਨਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਇਨ੍ਹਾਂ ਖੇਤਰਾਂ ਵਿੱਚ ਲਗਾਤਾਰ ਇਨੋਵੇਸਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 11 ਵਰ੍ਹਿਆਂ ਵਿੱਚ, ਭਾਰਤ ਨੇ ਇੱਕ ਸ਼ਾਸਨ ਮਾਡਲ ਵਿਕਸਿਤ ਕੀਤਾ ਹੈ ਜੋ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਨਾਗਰਿਕ-ਕੇਂਦ੍ਰਿਤ ਹੈ।”
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਹ ਜਿਸ ਵੀ ਦੇਸ਼ ਦਾ ਦੌਰਾ ਕਰਦੇ ਹਨ, ਉੱਥੇ ਜੈਮ ਟ੍ਰਿਨਿਟੀ- ਜਨ ਧਨ, ਆਧਾਰ ਅਤੇ ਮੋਬਾਈਲ (JAM Trinity—Jan Dhan, Aadhaar, and Mobile—) ‘ਤੇ ਵਿਸ਼ਵ ਪੱਧਰ ‘ਤੇ ਵਿਆਪਕ ਤੌਰ ‘ਤੇ ਚਰਚਾ ਅਤੇ ਸ਼ਲਾਘਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਏਐੱਮ (JAM) ਨੇ ਭਾਰਤ ਵਿੱਚ ਸਰਕਾਰੀ ਯੋਜਨਾਵਾਂ ਦੀ ਡਿਲਿਵਰੀ ਨੂੰ ਪਾਰਦਰਸ਼ੀ ਅਤੇ ਲੀਕੇਜ-ਮੁਕਤ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਕਸਰ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਰਾਸ਼ਨ ਕਾਰਡ, ਗੈਸ ਸਬਸਿਡੀ ਅਤੇ ਸਕਾਲਰਸ਼ਿਪ ਜਿਹੀਆਂ ਯੋਜਨਾਵਾਂ ਵਿੱਚ, ਲਗਭਗ 10 ਕਰੋੜ ਲਾਭਾਰਥੀ ਅਜਿਹੇ ਸਨ ਜਿਨ੍ਹਾਂ ਦੀ ਹੋਂਦ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਸੀ ਅਤੇ ਜਿਨ੍ਹਾਂ ਵਿੱਚੋਂ ਕਈਆਂ ਦਾ ਜਨਮ ਵੀ ਨਹੀਂ ਹੋਇਆ ਸੀ। ਇਹ ਦੇਖਦੇ ਹੋਏ ਕਿ ਪਿਛਲੀਆਂ ਸਰਕਾਰਾਂ ਇਨ੍ਹਾਂ ਫਰਜ਼ੀ ਲਾਭਾਰਥੀਆਂ ਦੇ ਨਾਮ ‘ਤੇ ਫੰਡ ਟ੍ਰਾਂਸਫਰ ਕਰ ਰਹੀਆਂ ਸਨ, ਜਿਸ ਦੇ ਪਰਿਣਾਮਸਰੂਪ ਧਨ ਨੂੰ ਅਵੈਧ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾ ਰਿਹਾ ਸੀ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਵਰਤਮਾਨ ਸਰਕਾਰ ਦੇ ਤਹਿਤ, ਸਾਰੇ 10 ਕਰੋੜ ਫਰਜ਼ੀ ਨਾਮਾਂ ਨੂੰ ਲਾਭਾਰਥੀ ਸੂਚੀਆਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਨਵੀਨਤਮ ਅੰਕੜੇ ਸਾਂਝੇ ਕੀਤੇ ਜੋ ਦਰਸਾਉਂਦੇ ਹਨ ਕਿ ਇਸ ਕਾਰਵਾਈ ਨੇ ਰਾਸ਼ਟਰ ਨੂੰ 4.3 ਲੱਖ ਕਰੋੜ ਰੁਪਏ ਤੋਂ ਅਧਿਕ ਗਲਤ ਹੱਥਾਂ ਵਿੱਚ ਪੈਣ ਤੋਂ ਬਚਾਇਆ ਹੈ ਅਤੇ ਇਸ ਵੱਡੀ ਰਕਮ ਨੂੰ ਹੁਣ ਵਿਕਾਸ ਦੀਆਂ ਪਹਿਲਾਂ ਵਿੱਚ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਨੋਂ ਵਾਸਤਵਿਕ ਲਾਭਾਰਥੀ ਸੰਤੁਸ਼ਟ ਹਨ ਅਤੇ ਰਾਸ਼ਟਰੀ ਸੰਸਾਧਨਾਂ ਦੀ ਰੱਖਿਆ ਕੀਤੀ ਗਈ ਹੈ।
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਭ੍ਰਿਸ਼ਟਾਚਾਰ ਅਤੇ ਲੀਕੇਜ ਤੋਂ ਪਰੇ, ਪੁਰਾਣੇ ਨਿਯਮ ਅਤੇ ਵਿਨਿਯਮ ਲੰਬੇ ਸਮੇਂ ਤੋਂ ਨਾਗਰਿਕਾਂ ਦੇ ਲਈ ਕਠਿਨਾਈ ਦਾ ਸਰੋਤ ਰਹੇ ਹਨ ਅਤੇ ਸਰਕਾਰੀ ਨਿਰਣੇ ਲੈਣ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਾ ਸਮਾਧਾਨ ਕਰਨ ਦੇ ਲਈ, 1500 ਤੋਂ ਅਧਿਕ ਅਪ੍ਰਚਲਿਤ ਕਾਨੂੰਨਾਂ-ਬਸਤੀਵਾਦੀ ਯੁਗ ਦੇ ਕਈ ਅਵਸ਼ੇਸ਼ਾਂ-ਨੂੰ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਦਹਾਕਿਆਂ ਤੋਂ ਸ਼ਾਸਨ ਵਿੱਚ ਰੁਕਾਵਟ ਪਾਉਂਦੇ ਰਹੇ। ਉਨ੍ਹਾਂ ਨੇ ਕਿਹਾ ਕਿ ਅਨੁਪਾਲਨ ਬੋਝ ਨੇ ਵੀ ਮਹੱਤਵਪੂਰਨ ਚੁਣੌਤੀਆਂ ਪੇਸ਼ ਕੀਤੀਆਂ ਸਨ, ਇੱਥੋਂ ਤੱਕ ਕਿ ਬੁਨਿਆਦੀ ਅਦਾਰਿਆਂ ਦੇ ਲਈ, ਵਿਅਕਤੀਆਂ ਨੂੰ ਪਹਿਲੇ ਕਈ ਦਸਤਾਵੇਜ਼ ਜਮ੍ਹਾਂ ਕਰਨ ਦੀ ਜ਼ਰੂਰਤ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ 40,000 ਤੋਂ ਅਧਿਕ ਅਨੁਪਾਲਨਾਂ ਨੂੰ ਸਮਾਪਤ ਕੀਤਾ ਗਿਆ ਹੈ ਅਤੇ ਉਹ ਤਰਕਸੰਗਤੀਕਰਨ ਸਥਿਰ ਗਤੀ ਨਾਲ ਜਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਓਵਰਲੈਪਿੰਗ ਜ਼ਿੰਮੇਵਾਰੀਆਂ ਦੇ ਕਾਰਨ ਦੇਰੀ ਅਤੇ ਅੜਚਣਾਂ ਆਉਂਦੀਆਂ ਸਨ। ਕੰਮਕਾਜ ਨੂੰ ਸੁਵਿਵਸਥਿਤ ਕਰਨ ਦੇ ਲਈ, ਕਈ ਵਿਭਾਗਾਂ ਨੂੰ ਏਕੀਕ੍ਰਿਤ ਕੀਤਾ ਗਿਆ, ਡੁਪਲੀਕੇਸ਼ਨ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਜਿੱਥੇ ਜ਼ਰੂਰੀ ਹੋਵੇ, ਮੰਤਰਾਲਿਆਂ ਨੂੰ ਜਾਂ ਤਾਂ ਮਿਲਾ ਦਿੱਤਾ ਗਿਆ ਜਾਂ ਨਵਾਂ ਬਣਾਇਆ ਗਿਆ। ਸ਼੍ਰੀ ਮੋਦੀ ਨੇ ਜਲ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਜਲ ਸ਼ਕਤੀ ਮੰਤਰਾਲੇ (Ministry of Jal Shakt), ਸਹਿਕਾਰੀ ਅੰਦੋਲਨ ਨੂੰ ਸਸ਼ਕਤ ਬਣਾਉਣ ਦੇ ਲਈ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਪਹਿਲੀ ਵਾਰ ਮੱਛੀ ਪਾਲਣ ਖੇਤਰ ਨੂੰ ਪ੍ਰਾਥਮਿਕਤਾ ਦੇਣ ਦੇ ਲਈ ਬਣਾਏ ਗਏ ਮੱਛੀ ਪਾਲਣ ਮੰਤਰਾਲੇ ਅਤੇ ਯੁਵਾ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਜਿਹੇ ਪ੍ਰਮੁੱਖ ਮੰਤਰਾਲਿਆਂ ਦੇ ਗਠਨ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਸੁਧਾਰਾਂ ਨੇ ਸ਼ਾਸਨ ਦੀ ਦਕਸ਼ਤਾ ਨੂੰ ਵਧਾਇਆ ਹੈ ਅਤੇ ਜਨਤਕ ਸੇਵਾਵਾਂ ਦੀ ਡਿਲਿਵਰੀ ਵਿੱਚ ਤੇਜ਼ੀ ਆਈ ਹੈ।
ਸਰਕਾਰ ਦੇ ਕਾਰਜ ਸੱਭਿਆਚਾਰ ਨੂੰ ਉੱਨਤ ਕਰਨ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਿਸ਼ਨ ਕਰਮਯੋਗੀ ਅਤੇ ਆਈ-ਜੀਓਟੀ ਜਿਹੇ ਡਿਜੀਟਲ ਪਲੈਟਫਾਰਮਾਂ (Mission Karmayogi and digital platforms like i-GOT) ਜਿਹੀਆਂ ਪਹਿਲਾਂ ‘ਤੇ ਪ੍ਰਕਾਸ਼ ਪਾਇਆ, ਜੋ ਸਰਕਾਰੀ ਕਰਮਚਾਰੀਆਂ ਨੂੰ ਤਕਨੀਕੀ ਅਤੇ ਪੇਸ਼ੇਵਰ ਟ੍ਰੇਨਿੰਗ ਦੇ ਨਾਲ ਸਸ਼ਕਤ ਬਣਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਈ-ਆਫਿਸ, ਫ਼ਾਇਲ ਟ੍ਰੈਕਿੰਗ ਅਤੇ ਡਿਜੀਟਲ ਪ੍ਰਵਾਨਗੀਆਂ (e-Office, file tracking, and digital approvals) ਜਿਹੀਆਂ ਪ੍ਰਣਾਲੀਆਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ, ਜਿਸ ਨਾਲ ਉਹ ਨਾ ਕੇਵਲ ਤੇਜ਼ ਹੋ ਰਹੀਆਂ ਹਨ, ਬਲਕਿ ਪੂਰੀ ਤਰ੍ਹਾਂ ਨਾਲ ਪਤਾ ਲਗਾਉਣ ਯੋਗ ਅਤੇ ਜਵਾਬਦੇਹ ਵੀ ਹਨ।
ਇਹ ਕਹਿੰਦੇ ਹੋਏ ਕਿ ਇੱਕ ਨਵੇਂ ਭਵਨ ਵਿੱਚ ਜਾਣ ਨਾਲ ਉਤਸ਼ਾਹ ਦੀ ਇੱਕ ਨਵੀਂ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸੇ ਦੀ ਊਰਜਾ ਵਿੱਚ ਜ਼ਿਕਰਯੋਗ ਵਾਧਾ ਹੁੰਦਾ ਹੈ, ਪ੍ਰਧਾਨ ਮੰਤਰੀ ਨੇ ਸਾਰੇ ਉਪਸਥਿਤ ਲੋਕਾਂ ਨੂੰ ਆਗਰਹਿ ਕੀਤਾ ਕਿ ਉਹ ਨਵੇਂ ਭਵਨ ਵਿੱਚ ਆਪਣੀਆਂ ਜ਼ਿੰਮੇਦਾਰੀਆਂ ਨੂੰ ਉਸੇ ਉਤਸ਼ਾਹ ਅਤੇ ਸਮਰਪਣ ਦੇ ਨਾਲ ਅੱਗੇ ਵਧਾਉਣ। ਉਨ੍ਹਾਂ ਨੇ ਹਰੇਕ ਵਿਅਕਤੀ ਨੂੰ-ਚਾਹੇ ਉਹ ਕਿਸੇ ਵੀ ਪਦ ਦਾ ਹੋਵੇ-ਆਪਣੇ ਕਾਰਜਕਾਲ ਨੂੰ ਵਾਸਤਵ ਵਿੱਚ ਯਾਦਗਾਰ ਬਣਾਉਣ ਦਾ ਪ੍ਰਯਾਸ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕੋਈ ਅੰਤ ਵਿੱਚ ਇੱਥੋਂ ਜਾਂਦਾ ਹੈ, ਤਾਂ ਉਸ ਨੂੰ ਗਰਵ (ਮਾਣ) ਦੀ ਭਾਵਨਾ ਦੇ ਨਾਲ ਜਾਣਾ ਚਾਹੀਦਾ ਹੈ ਕਿ ਉਸ ਨੇ ਰਾਸ਼ਟਰ ਦੀ ਸੇਵਾ ਵਿੱਚ ਆਪਣਾ ਸੌ ਪ੍ਰਤੀਸ਼ਤ ਦਿੱਤਾ ਹੈ।
ਫ਼ਾਇਲਾਂ ਅਤੇ ਦਸਤਾਵੇਜ਼ੀਕਰਣ ਦੇ ਪ੍ਰਤੀ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਫ਼ਾਇਲ, ਇੱਕ ਸ਼ਿਕਾਇਤ, ਜਾਂ ਇੱਕ ਆਵੇਦਨ ਨਿਯਮਿਤ ਲਗ ਸਕਦਾ ਹੈ, ਲੇਕਿਨ ਕਿਸੇ ਦੇ ਲਈ, ਕਾਗਜ਼ ਦਾ ਉਹ ਟੁਕੜਾ ਉਨ੍ਹਾਂ ਦੀ ਗਹਿਰੀ ਆਸ਼ਾ ਦੀ ਪ੍ਰਤੀਨਿਧਤਾ ਕਰ ਸਕਦਾ ਹੈ। ਕੇਵਲ ਇੱਕ ਫ਼ਾਇਲ ਨੂੰ ਅਣਗਿਣਤ ਵਿਅਕਤੀਆਂ ਦੇ ਜੀਵਨ ਨਾਲ ਮਹੱਤਵਪੂਰਨ ਤੌਰ ‘ਤੇ ਜੋੜਿਆ ਜਾ ਸਕਦਾ ਹੈ। ਇਸ ਬਿੰਦੂ ਨੂੰ ਸਪਸ਼ਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇੱਕ ਲੱਖ ਨਾਗਰਿਕਾਂ ਨਾਲ ਸਬੰਧਿਤ ਇੱਕ ਫ਼ਾਇਲ ਵਿੱਚ ਇੱਕ ਦਿਨ ਦੀ ਵੀ ਦੇਰੀ ਹੁੰਦੀ ਹੈ, ਤਾਂ ਇਸ ਨਾਲ ਇੱਕ ਲੱਖ ਮਾਨਵ ਦਿਵਸ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਗਰਹਿ ਕੀਤਾ ਕਿ ਉਹ ਸੁਵਿਧਾ ਜਾਂ ਨਿਯਮਿਤ ਵਿਚਾਰ ਤੋਂ ਪਰੇ ਸੇਵਾ ਕਰਨ ਦੇ ਅਪਾਰ ਅਵਸਰ ਨੂੰ ਪਹਿਚਾਣਦੇ ਹੋਏ ਇਸ ਮਾਨਸਿਕਤਾ ਦੇ ਨਾਲ ਆਪਣੀਆਂ ਜ਼ਿੰਮੇਦਾਰੀਆਂ ਦਾ ਪਾਲਨ ਕਰਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਨਵਾਂ ਵਿਚਾਰ ਪੈਦਾ ਕਰਨ ਨਾਲ ਪਰਿਵਰਤਨਕਾਰੀ ਬਦਲਾਅ ਦੀ ਨੀਂਹ ਰੱਖੀ ਜਾ ਸਕਦੀ ਹੈ। ਉਨ੍ਹਾਂ ਨੇ ਸਾਰੇ ਲੋਕ ਸੇਵਕਾਂ ਨੂੰ ਸੱਦਾ ਦਿੱਤਾ ਕਿ ਉਹ ਕਰਤਵਯ ਦੀ ਭਾਵਨਾ ਦੇ ਨਾਲ ਰਾਸ਼ਟਰ ਨਿਰਮਾਣ ਦੇ ਪ੍ਰਤੀ ਗਹਿਰਾਈ ਨਾਲ ਪ੍ਰਤੀਬੱਧ ਰਹਿਣ, ਉਨ੍ਹਾਂ ਨੂੰ ਯਾਦ ਦਿਵਾਉਣ ਕਿ ਭਾਰਤ ਦੇ ਵਿਕਾਸ ਦੇ ਸੁਪਨੇ ਜ਼ਿੰਮੇਦਾਰੀ ਦੇ ਗਰਭ ਵਿੱਚ ਪੋਸ਼ਿਤ ਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਹ ਆਲੋਚਨਾ ਦਾ ਸਮਾਂ ਨਹੀਂ ਹੋ ਸਕਦਾ ਹੈ, ਲੇਕਿਨ ਇਹ ਨਿਸ਼ਚਿਤ ਤੌਰ ‘ਤੇ ਆਤਮਨਿਰੀਖਣ ਦਾ ਸਮਾਂ ਜ਼ਰੂਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਾਲ ਹੀ ਸੁਤੰਤਰਤਾ ਪ੍ਰਾਪਤ ਕਰਨ ਵਾਲੇ ਕਈ ਰਾਸ਼ਟਰ ਤੇਜ਼ੀ ਨਾਲ ਅੱਗੇ ਵਧੇ ਹਨ, ਜਦਕਿ ਵਿਭਿੰਨ ਇਤਿਹਾਸਿਕ ਚੁਣੌਤੀਆਂ ਦੇ ਕਾਰਨ ਭਾਰਤ ਦੀ ਪ੍ਰਗਤੀ ਧੀਮੀ ਰਹੀ ਸੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਇਹ ਸੁਨਿਸ਼ਚਿਤ ਕਰਨਾ ਸਾਡੀ ਜ਼ਿੰਮੇਦਾਰੀ ਹੈ ਕਿ ਇਨ੍ਹਾਂ ਚੁਣੌਤੀਆਂ ਨੂੰ ਭਵਿੱਖ ਦੀਆਂ ਪੀੜ੍ਹੀਆਂ ‘ਤੇ ਨਾ ਥੋਪਿਆ ਜਾਵੇ। ਪ੍ਰਧਾਨ ਮੰਤਰੀ ਨੇ ਪਿਛਲੇ ਪ੍ਰਯਾਸਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੁਰਾਣੀਆਂ ਇਮਾਰਤਾਂ ਦੀਆਂ ਦੀਵਾਰਾਂ ਦੇ ਅੰਦਰ, ਮਹੱਤਵਪੂਰਨ ਨਿਰਣੇ ਅਤੇ ਨੀਤੀਆਂ ਬਣਾਈਆਂ ਗਈਆਂ, ਜਿਸ ਦੇ ਕਾਰਨ 25 ਕਰੋੜ ਨਾਗਰਿਕ ਗ਼ਰੀਬੀ ਤੋਂ ਬਾਹਰ ਆਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਭਵਨਾਂ ਵਿੱਚ ਵਧੀ ਹੋਈ ਦਕਸ਼ਤਾ ਦੇ ਨਾਲ, ਮਿਸ਼ਨ ਗ਼ਰੀਬੀ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰਨਾ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਨੂੰ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ‘ਤੇ ਕੰਮ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਸਾਰਿਆਂ ਨੂੰ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ (Make in India and Atmanirbhar Bharat) ਜਿਹੀਆਂ ਪਹਿਲਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਲਿਖਣ ਵਿੱਚ ਯੋਗਦਾਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਰਾਸ਼ਟਰੀ ਉਤਪਾਦਕਤਾ ਨੂੰ ਵਧਾਉਣ ਦੀ ਪ੍ਰਤੀਬੱਧਤਾ ਦਾ ਆਗਰਹਿ ਕੀਤਾ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਜਦੋਂ ਟੂਰਿਜ਼ਮ ‘ਤੇ ਚਰਚਾ ਕੀਤੀ ਜਾਂਦੀ ਹੈ, ਤਾਂ ਭਾਰਤ ਇੱਕ ਗਲੋਬਲ ਡੈਸਟੀਨੇਸ਼ਨ ਬਣ ਜਾਂਦਾ ਹੈ, ਜਦੋਂ ਬ੍ਰਾਂਡਾਂ ਦਾ ਉਲੇਖ ਕੀਤਾ ਜਾਂਦਾ ਹੈ, ਤਾਂ ਦੁਨੀਆ ਭਾਰਤੀ ਉੱਦਮਾਂ ਦੀ ਤਰਫ਼ ਆਪਣੀਆਂ ਨਿਗਾਹਾਂ ਘੁੰਮਾਉਂਦੀ ਹੈ ਅਤੇ ਜਦੋਂ ਸਿੱਖਿਆ ਦੀ ਮੰਗ ਕੀਤੀ ਜਾਂਦੀ ਹੈ, ਤਾਂ ਦੁਨੀਆ ਭਰ ਦੇ ਵਿਦਿਆਰਥੀ ਭਾਰਤ ਨੂੰ ਚੁਣਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਇੱਕ ਸਾਂਝਾ ਲਕਸ਼ ਅਤੇ ਵਿਅਕਤੀਗਤ ਮਿਸ਼ਨ ਬਣਨਾ ਚਾਹੀਦਾ ਹੈ।
ਇਹ ਦੱਸਦੇ ਹੋਏ ਕਿ ਜਦੋਂ ਸਫ਼ਲ ਰਾਸ਼ਟਰ ਅੱਗੇ ਵਧਦੇ ਹਨ, ਤਾਂ ਉਹ ਆਪਣੀ ਸਕਾਰਾਤਮਕ ਵਿਰਾਸਤ ਨੂੰ ਨਹੀਂ ਛੱਡਦੇ ਹਨ ਬਲਕਿ ਇਸ ਦੀ ਸੰਭਾਲ਼ ਕਰਦੇ ਹਨ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਭਾਰਤ ‘ਵਿਕਾਸ ਔਰ ਵਿਰਾਸਤ’(‘Vikas aur Virasat’) ਦੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਿਹਾ ਹੈ। ਨਵੇਂ ਕਰਤਵਯ ਭਵਨਾਂ (new Kartavya Bhavans) ਦੇ ਉਦਘਾਟਨ ਦੇ ਬਾਅਦ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਤਿਹਾਸਿਕ ਨੌਰਥ ਅਤੇ ਸਾਉਥ ਬਲਾਕ ਹੁਣ ਭਾਰਤ ਦੀ ਜੀਵਿਤ ਵਿਰਾਸਤ ਦੇ ਹਿੱਸੇ ਵਿੱਚ ਬਦਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਤਿਸ਼ਠਿਤ ਇਮਾਰਤਾਂ ਨੂੰ ‘ਯੁਗੇ ਯੁਗੀਨ ਭਾਰਤ ਸੰਗ੍ਰਹਾਲਯ’ (“Yuge Yugeen Bharat Sangrahalaya”) ਨਾਮ ਦੇ ਜਨਤਕ ਸੰਗ੍ਰਹਾਲਯਾਂ (ਜਨਤਕ ਅਜਾਇਬ ਘਰਾਂ /public museums) ਵਿੱਚ ਪਰਿਵਰਤਿਤ ਕੀਤਾ ਜਾਵੇਗਾ, ਤਾਕਿ ਹਰੇਕ ਨਾਗਰਿਕ ਭਾਰਤ ਦੀ ਸਮ੍ਰਿੱਧ ਸੱਭਿਅਤਾ ਦੀ ਯਾਤਰਾ ਨੂੰ ਦੇਖ ਸਕੇ ਅਤੇ ਅਨੁਭਵ ਕਰ ਸਕੇ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਲੋਕ ਨਵੇਂ ਕਰਤਵਯ ਭਵਨ (Kartavya Bhavan) ਵਿੱਚ ਪ੍ਰਵੇਸ਼ ਕਰਨਗੇ, ਉਹ ਆਪਣੇ ਨਾਲ ਇਨ੍ਹਾਂ ਸਥਾਨਾਂ ਤੋਂ ਮਿਲੀ ਪ੍ਰੇਰਣਾ ਅਤੇ ਵਿਰਾਸਤ ਲੈ ਕੇ ਜਾਣਗੇ। ਉਨ੍ਹਾਂ ਨੇ ਕਰਤਵਯ ਭਵਨ (Kartavya Bhavan) ਦੇ ਉਦਘਾਟਨ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਇਸ ਅਵਸਰ ‘ਤੇ ਹੋਰ ਪਤਵੰਤਿਆਂ ਦੇ ਨਾਲ-ਨਾਲ ਕੇਂਦਰੀ ਮੰਤਰੀ, ਸਾਂਸਦ ਅਤੇ ਭਾਰਤ ਸਰਕਾਰ ਦੇ ਅਧਿਕਾਰੀ ਵੀ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਕਰਤਵਯ ਪਥ (Kartavya Path) ‘ਤੇ ਕਰਤਵਯ ਭਵਨ (Kartavya Bhavan) ਦਾ ਉਦਘਾਟਨ ਕੀਤਾ।
ਇਹ ਪ੍ਰਧਾਨ ਮੰਤਰੀ ਦੇ ਆਧੁਨਿਕ, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ (citizen-centric governance) ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਵਿੱਚ ਇੱਕ ਪ੍ਰਮੁੱਖ ਉਪਲਬਧੀ ਹੈ। ਕਰਤਵਯ ਭਵਨ- 03 (Kartavya Bhavan - 03) , ਜਿਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਸੈਂਟਰਲ ਵਿਸਟਾ (Central Vista) ਦੇ ਵਿਆਪਕ ਪਰਿਵਰਤਨ ਦਾ ਇੱਕ ਹਿੱਸਾ ਹੈ। ਇਹ ਕਈ ਆਗਾਮੀ ਕੌਮਨ ਸੈਂਟਰਲ ਸੇਕ੍ਰੇਟੇਰੀਅਟ ਭਵਨਾਂ (Common Central Secretariat buildings) ਵਿੱਚੋਂ ਪਹਿਲਾ ਹੈ ਜਿਸ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਅਤੇ ਚੁਸਤ ਸ਼ਾਸਨ ਨੂੰ ਸਮਰੱਥ ਬਣਾਉਣਾ ਹੈ।
ਇਹ ਪ੍ਰੋਜੈਕਟ ਸਰਕਾਰ ਦੇ ਵਿਆਪਕ ਪ੍ਰਸ਼ਾਸਨਿਕ ਸੁਧਾਰ ਦੇ ਏਜੰਡਾ ਦਾ ਪ੍ਰਤੀਕ ਹੈ। ਮੰਤਰਾਲਿਆਂ ਨੂੰ ਇਕੱਠਿਆਂ ਸਥਾਪਿਤ ਕਰਕੇ (co-locating) ਅਤੇ ਅਤਿਆਧੁਨਿਕ (cutting-edge) ਇਨਫ੍ਰਾਸਟ੍ਰਕਚਰ ਨੂੰ ਅਪਣਾਕੇ, ਕੌਮਨ ਸੈਂਟਰਲ ਸਕੱਤਰੇਤ ਅੰਤਰ-ਮੰਤਰਾਲਾ ਤਾਲਮੇਲ ਵਿੱਚ ਸੁਧਾਰ ਲਿਆਵੇਗਾ, ਨੀਤੀ ਲਾਗੂਕਰਨ ਵਿੱਚ ਤੇਜ਼ੀ ਲਿਆਵੇਗਾ ਅਤੇ ਇੱਕ ਉੱਤਰਦਾਈ ਪ੍ਰਸ਼ਾਸਨਿਕ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।
ਵਰਤਮਾਨ ਵਿੱਚ, ਕਈ ਪ੍ਰਮੁੱਖ ਮੰਤਰਾਲੇ 1950 ਅਤੇ 1970 ਦੇ ਦਹਾਕਿਆਂ ਦੇ ਦਰਮਿਆਨ ਬਣੇ ਸ਼ਾਸਤਰੀ ਭਵਨ, ਕ੍ਰਿਸ਼ੀ ਭਵਨ, ਉਦਯੋਗ ਭਵਨ ਅਤੇ ਨਿਰਮਾਣ ਭਵਨ (Shastri Bhawan, Krishi Bhawan, Udyog Bhawan, and Nirman Bhawan) ਜਿਹੀਆਂ ਪੁਰਾਣੀਆਂ ਇਮਾਰਤਾਂ ਤੋਂ ਕੰਮ ਕਰਦੇ ਹਨ, ਜੋ ਹੁਣ ਸੰਰਚਨਾਤਮਕ ਤੌਰ ‘ਤੇ ਪੁਰਾਣੀਆਂ ਅਤੇ ਅਸਮਰੱਥ (structurally outdated and inefficient) ਹੋ ਚੁੱਕੀਆਂ ਹਨ। ਨਵੀਆਂ ਸੁਵਿਧਾਵਾਂ ਮੁਰੰਮਤ ਅਤੇ ਰੱਖ-ਰਖਾਅ ਦੀ ਲਾਗਤ ਘੱਟ ਕਰਨਗੀਆਂ, ਉਤਪਾਦਕਤਾ ਵਧੇਗੀ, ਕਰਮਚਾਰੀਆਂ ਦੇ ਹਿਤਾਂ (employee well-being) ਵਿੱਚ ਸੁਧਾਰ ਹੋਵੇਗਾ ਅਤੇ ਸਮੁੱਚੀ ਸੇਵਾ ਡਿਲਿਵਰੀ (overall service delivery) ਵਿੱਚ ਸੁਧਾਰ ਹੋਵੇਗਾ।
ਕਰਤਵਯ ਭਵਨ-03 (Kartavya Bhavan-03) ਨੂੰ ਦਿੱਲੀ ਭਰ ਵਿੱਚ ਫੈਲੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਕੱਠਿਆਂ ਲਿਆਕੇ ਦਕਸ਼ਤਾ, ਇਨੋਵੇਸ਼ਨ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਇੱਕ ਅਤਿਆਧੁਨਿਕ ਦਫ਼ਤਰ ਪਰਿਸਰ ਹੋਵੇਗਾ ਜੋ ਲਗਭਗ 1.5 ਲੱਖ ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਇਸ ਵਿੱਚ ਦੋ ਬੇਸਮੈਂਟਸ ਅਤੇ ਸੱਤ ਮੰਜ਼ਿਲਾਂ (ਗਰਾਊਂਡ + 6 ਮੰਜ਼ਿਲਾਂ) ਹੋਣਗੀਆਂ। ਇਸ ਵਿੱਚ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਗ੍ਰਾਮੀਣ ਵਿਕਾਸ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ/DoPT), ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਅਤੇ ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ (Principal Scientific Adviser) (ਪੀਐੱਸਏ/PSA) ਦੇ ਦਫ਼ਤਰ ਹੋਣਗੇ।
ਇਹ ਨਵਾਂ ਭਵਨ ਆਧੁਨਿਕ ਪ੍ਰਸ਼ਾਸਨਿਕ ਢਾਂਚੇ (modern governance infrastructure) ਦਾ ਪ੍ਰਤੀਕ ਹੋਵੇਗਾ ਜਿਸ ਵਿੱਚ ਆਈਟੀ-ਸਮਰਥਿਤ ਅਤੇ ਸੁਰੱਖਿਅਤ ਕਾਰਜ ਸਥਲ, ਆਈਡੀ ਕਾਰਡ-ਅਧਾਰਿਤ ਪ੍ਰਵੇਸ਼ ਕੰਟਰੋਲ, ਏਕੀਕ੍ਰਿਤ ਇਲੈਕਟ੍ਰੌਨਿਕ ਨਿਗਰਾਨੀ ਅਤੇ ਇੱਕ ਕੇਂਦ੍ਰੀਕ੍ਰਿਤ ਕਮਾਂਡ ਸਿਸਟਮ (IT-ready and secure workspaces, ID card-based access controls, integrated electronic surveillance, and a centralized command system) ਸ਼ਾਮਲ ਹੋਵੇਗਾ। ਇਹ ਸਥਾਈਤਵ ਵਿੱਚ ਵੀ ਮੋਹਰੀ ਹੋਵੇਗਾ, ਅਤੇ ਡਬਲ-ਗਲੇਜ਼ਡ ਫੇਸੇਡਸ, ਰੂਫਟੌਪ ਸੋਲਰ, ਸੋਲਰ ਵਾਟਰ ਹੀਟਿੰਗ, ਉੱਨਤ ਐੱਚਵੀਏਸੀ (ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ) ਸਿਸਟਮਸ (advanced HVAC (Heating, Ventilation, and Air Conditioning) systems) ਅਤੇ ਵਰਖਾ ਜਲ ਸੰਭਾਲ਼ (rainwater harvesting) ਦੇ ਨਾਲ ਜੀਆਰਆਈਏਐੱਚ-4 ਰੇਟਿੰਗ (GRIHA-4 rating) ਪ੍ਰਾਪਤ ਕਰਨ ਦਾ ਲਕਸ਼ ਰੱਖੇਗਾ। ਇਹ ਸੁਵਿਧਾ ਜ਼ੀਰੋ-ਡਿਸਚਾਰਜ ਵੇਸਟ ਮੈਨੇਜਮੈਂਟ, ਇਨ-ਹਾਊਸ ਸੌਲਿਡ ਵੇਸਟ ਪ੍ਰੋਸੈੱਸਿੰਗ, ਈ-ਵਾਹਨ ਚਾਰਜਿੰਗ ਸਟੇਸ਼ਨਾਂ (zero-discharge waste management, in-house solid waste processing, e-vehicle charging stations) ਅਤੇ ਰੀਸਾਇਕਲਡ ਨਿਰਮਾਣ ਸਮੱਗਰੀ ਦੇ ਵਿਆਪਕ ਇਸਤੇਮਾਲ ਦੇ ਜ਼ਰੀਏ ਵਾਤਾਵਰਣ-ਜਾਗਰੂਕਤਾ (eco-consciousness) ਨੂੰ ਹੁਲਾਰਾ ਦੇਵੇਗੀ।
ਜ਼ੀਰੋ-ਡਿਸਚਾਰਜ ਕੈਂਪਸ (zero-discharge campus) ਦੇ ਰੂਪ ਵਿੱਚ, ਕਰਤਵਯ ਭਵਨ (Kartavya Bhavan) ਪਾਣੀ ਦੀਆਂ ਜ਼ਰੂਰਤਾਂ ਦੇ ਇੱਕ ਵੱਡੇ ਹਿੱਸੇ ਨੂੰ ਪੂਰਾ ਕਰਨ ਲਈ ਅਪਸ਼ਿਸ਼ਟ ਜਲ (wastewater) ਦਾ ਉਪਚਾਰ ਅਤੇ ਮੁੜ-ਉਪਯੋਗ ਕਰਦਾ ਹੈ। ਇਸ ਭਵਨ ਵਿੱਚ ਚਿਣਾਈ ਅਤੇ ਫਰਸ਼ ਦੇ ਬਲਾਕਾਂ ਵਿੱਚ ਰੀਸਾਇਕਲਡ ਨਿਰਮਾਣ ਸਮੱਗਰੀ ਅਤੇ ਮਲਬੇ ਦਾ ਉਪਯੋਗ ਕੀਤਾ ਗਿਆ ਹੈ, ਉੱਪਰੀ ਮਿੱਟੀ ਦੇ ਉਪਯੋਗ ਅਤੇ ਸੰਰਚਨਾਤਮਕ ਭਾਰ ਨੂੰ ਘੱਟ ਕਰਨ ਦੇ ਲਈ ਵਜ਼ਨ ਵਿੱਚ ਹਲਕੇ ਅਤੇ ਖੁਸ਼ਕ ਵਿਭਾਜਨ ਕੀਤੇ ਗਏ ਹਨ। ਇਤਨਾ ਹੀ ਨਹੀਂ, ਇਸ ਵਿੱਚ ਇੱਕ ਇਨ-ਹਾਊਸ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ (in-house solid waste management system) ਵੀ ਸ਼ਾਮਲ ਹੈ।
ਇਸ ਇਮਾਰਤ ਨੂੰ 30 ਪ੍ਰਤੀਸ਼ਤ ਘੱਟ ਊਰਜਾ ਦਾ ਉਪਯੋਗ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਮਾਰਤ ਨੂੰ ਠੰਢਾ ਰੱਖਣ ਅਤੇ ਬਾਹਰੀ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਇਸ ਵਿੱਚ ਕੱਚ ਦੀਆਂ ਵਿਸ਼ੇਸ਼ ਖਿੜਕੀਆਂ ਲਗਾਈਆਂ ਗਈਆਂ ਹਨ। ਊਰਜਾ ਦੀ ਬੱਚਤ ਕਰਨ ਵਾਲੀਆਂ ਐੱਲਈਡੀ ਲਾਇਟਾਂ (Energy-saving LED lights), ਜ਼ਰੂਰਤ ਨਾ ਹੋਣ ‘ਤੇ ਲਾਇਟਾਂ ਬੰਦ ਕਰਨ ਵਾਲੇ ਸੈਂਸਰ (sensors), ਬਿਜਲੀ ਬਚਾਉਣ ਵਾਲੀਆਂ ਸਮਾਰਟ ਲਿਫਟਾਂ ਅਤੇ ਬਿਜਲੀ ਦੇ ਉਪਯੋਗ ਨੂੰ ਪ੍ਰਬੰਧਿਤ ਕਰਨ ਦੀ ਇੱਕ ਉੱਨਤ ਪ੍ਰਣਾਲੀ, ਇਹ ਸਾਰੇ ਊਰਜਾ ਸੰਭਾਲ਼ ਵਿੱਚ ਸਹਾਇਤਾ ਕਰਨਗੇ। ਕਰਤਵਯ ਭਵਨ-03 (Kartavya Bhavan-03) ਦੀ ਛੱਤ ‘ਤੇ ਲਗੇ ਸੌਰ ਪੈਨਲ ਹਰ ਸਾਲ 5.34 ਲੱਖ ਯੂਨਿਟ ਤੋਂ ਅਧਿਕ ਬਿਜਲੀ ਪੈਦਾ ਕਰਨਗੇ। ਸੌਰ ਵਾਟਰ ਹੀਟਰ ਰੋਜ਼ਾਨਾ ਗਰਮ ਪਾਣੀ ਦੀ ਜ਼ਰੂਰਤ ਦਾ ਇੱਕ ਚੌਥਾਈ ਤੋਂ ਅਧਿਕ ਹਿੱਸਾ ਪੂਰਾ ਕਰਨਗੇ। ਇਲੈਕਟ੍ਰਿਕ ਵਾਹਨਾਂ ਦੇ ਲਈ ਚਾਰਜਿੰਗ ਸਟੇਸ਼ਨ ਵੀ ਉਪਲਬਧ ਹੋਣਗੇ।
************
ਐੱਮਜੇਪੀਐੱਸ/ਐੱਸਆਰ
(Release ID: 2153948)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam