ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 7 ਅਗਸਤ ਨੂੰ ਨਵੀਂ ਦਿੱਲੀ ਵਿਖੇ ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ


ਕਾਨਫਰੰਸ ਦਾ ਵਿਸ਼ਾ: ਸਦਾਬਹਾਰ ਕ੍ਰਾਂਤੀ, ਜੈਵ-ਖੁਸ਼ਹਾਲੀ ਦਾ ਮਾਰਗ

ਪ੍ਰਧਾਨ ਮੰਤਰੀ ਖੁਰਾਕ ਅਤੇ ਸ਼ਾਂਤੀ ਦੇ ਲਈ ਪਹਿਲਾ ਐੱਮ.ਐੱਸ. ਸਵਾਮੀਨਾਥਨ ਪੁਰਸਕਾਰ ਪ੍ਰਦਾਨ ਕਰਨਗੇ

Posted On: 06 AUG 2025 12:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਅਗਸਤ ਨੂੰ ਸਵੇਰੇ ਲਗਭਗ 9 ਵਜੇ, ਨਵੀਂ ਦਿੱਲੀ ਦੀ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਪੂਸਾ (ICAR PUSA) ਵਿਖੇ ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ। ਉਹ ਇਸ ਅਵਸਰ ‘ਤੇ  ਇਕੱਠ ਨੂੰ ਵੀ ਸੰਬੇਧਨ ਕਰਨਗੇ।

ਕਾਨਫਰੰਸ ਦਾ ਵਿਸ਼ਾ "ਸਦਾਬਹਾਰ ਕ੍ਰਾਂਤੀਜੈਵ-ਖੁਸ਼ਹਾਲੀ ਦਾ ਮਾਰਗ"(“Evergreen Revolution, The Pathway to Biohappiness”) ਪ੍ਰੋ. ਸਵਾਮੀਨਾਥਨ ਦੇ ਸਾਰਿਆਂ ਲਈ ਭੋਜਨ ਸੁਨਿਸ਼ਚਿਤ ਕਰਨ ਦੇ ਪ੍ਰਤੀ ਜੀਵਨ ਭਰ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਕਾਨਫਰੰਸ ਵਿਗਿਆਨੀਆਂਨੀਤੀ ਨਿਰਮਾਤਾਵਾਂਵਿਕਾਸ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਨੂੰ 'ਸਦਾਬਹਾਰ ਕ੍ਰਾਂਤੀ'(‘Evergreen Revolution’) ਦੇ ਸਿਧਾਂਤਾਂ ਨੂੰ ਅੱਗੇ ਵਧਾਉਣ 'ਤੇ ਚਰਚਾ ਕਰਨ ਅਤੇ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਪ੍ਰਮੁੱਖ ਵਿਸ਼ਿਆਂ ਵਿੱਚ ਜੈਵ ਵਿਵਿਧਤਾ ਅਤੇ ਕੁਦਰਤੀ ਸੰਸਾਧਨਾਂ ਦਾ ਟਿਕਾਊ ਪ੍ਰਬੰਧਨਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਟਿਕਾਊ ਖੇਤੀਬਾੜੀਜਲਵਾਯੂ ਪਰਿਵਰਤਨ ਦੇ ਅਨੁਕੂਲ ਹੋ ਕੇ ਜਲਵਾਯੂ ਅਨੁਕੂਲਨ ਮਜ਼ਬੂਤ ਕਰਨਾਟਿਕਾਊ ਅਤੇ ਸਮਤਾਮੂਲਕ ਆਜੀਵਿਕਾ ਦੇ ਲਈ ਉਚਿਤ ਟੈਕਨੋਲੋਜੀਆਂ ਦਾ ਉਪਯੋਗਅਤੇ ਨੌਜਵਾਨਾਂ, ਮਹਿਲਾਵਾਂ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਵਿਕਾਸਾਤਮਕ ਚਰਚਾਵਾਂ ਵਿੱਚ ਸ਼ਾਮਲ ਕਰਨਾ ਹੈ।

ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈਐੱਮ.ਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐੱਮਐੱਸਐੱਸਆਰਐੱਫ /MSSRF) ਅਤੇ ਵਰਲਡ ਅਕੈਡਮੀ ਆਵ੍ ਸਾਇੰਸਿਜ਼ (ਟੀਡਬਲਿਊਏਐੱਸ/TWAS) ਮਿਲ ਕੇ ਐੱਮ.ਐੱਸ ਸਵਾਮੀਨਾਥਨ ਖੁਰਾਕ ਅਤੇ ਸ਼ਾਂਤੀ  ਪੁਰਸਕਾਰ ਸ਼ੁਰੂ ਕਰਨਗੇ। ਇਸ ਅਵਸਰ 'ਤੇ  ਪ੍ਰਧਾਨ ਮੰਤਰੀ ਇਸ ਪੁਰਸਕਾਰ ਦੇ ਪ੍ਰਾਪਤਕਰਤਾ ਨੂੰ ਪਹਿਲਾ ਪੁਰਸਕਾਰ ਵੀ ਪ੍ਰਦਾਨ ਕਰਨਗੇ। ਇਹ ਅੰਤਰਰਾਸ਼ਟਰੀ ਪੁਰਸਕਾਰ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰੇਗਾ ਜਿਨ੍ਹਾਂ ਨੇ ਵਿਗਿਆਨਿਕ ਖੋਜਨੀਤੀ ਵਿਕਾਸਜ਼ਮੀਨੀ ਪੱਧਰ 'ਤੇ ਸ਼ਮੂਲੀਅਤ ਜਾਂ ਸਥਾਨਕ ਸਮਰੱਥਾ ਨਿਰਮਾਣ ਦੇ ਜ਼ਰੀਏ ਖੁਰਾਕ ਸੁਰੱਖਿਆ ਵਿੱਚ ਸੁਧਾਰ ਅਤੇ ਕਮਜ਼ੋਰ ਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਲਈ ਜਲਵਾਯੂ ਨਿਆਂਸਮਾਨਤਾ ਅਤੇ ਸ਼ਾਂਤੀ ਨੂੰ ਅੱਗੇ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ।

*********

ਐੱਮਜੇਪੀਐੱਸ/ਐੱਸਟੀ


(Release ID: 2153023)