ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਦੁਹਰਾਉਂਦੇ ਹੋਏ, ਦੇਸ਼ਵਾਸੀਆਂ ਨੂੰ ਸਵਦੇਸ਼ੀ ਉਤਪਾਦਾਂ ਦੇ ਉਪਯੋਗ ਦੀ ਤਾਕੀਦ ਕੀਤੀ
ਆਪਣੇ ਦੇਸ਼ ਵਿੱਚ ਹੀ ਬਣੇ ਉਤਪਾਦ ਖਰੀਦਣ ਨਾਲ ਨਿਰਮਾਤਾਵਾਂ ਦੀ ਆਮਦਨ ਵਧੇਗੀ, ਜਿਸ ਨਾਲ ਅਰਥਵਿਵਸਥਾ ਮਜ਼ਬੂਤ ਹੋਵੇਗੀ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
Posted On:
03 AUG 2025 5:22PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਦੁਹਰਾਉਂਦੇ ਹੋਏ ਦੇਸ਼ਵਾਸੀਆਂ ਨੂੰ ਦੇਸ਼ ਵਿੱਚ ਹੀ ਬਣੇ ਉਤਪਾਦਾਂ ਦੀ ਖਰੀਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ 2 ਅਗਸਤ, 2025 ਨੂੰ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਦੀ ਵੰਡ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸਵਦੇਸ਼ੀ ਉਤਪਾਦ ਖਰੀਦਣ ਦੀ ਅਪੀਲ ਕੀਤੀ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਜ ਦੁਬਾਰਾ ਤੋਂ ਪ੍ਰਧਾਨ ਮੰਤਰੀ ਅਤੇ ਸਰਕਾਰ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਉਂਦੇ ਹੋਏ ਅਪੀਲ ਨੂੰ ਦੁਹਰਾਇਆ ਅਤੇ ਬਿਆਨ ਦੇ ਜ਼ਰੀਏ ਕਿਹਾ ਕਿ-
“ਪਿਆਰੇ ਭਰਾਵੋ ਅਤੇ ਭੈਣੋ-ਭਾਣਜੇ ਅਤੇ ਭਾਣਜੀਓ, ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਕੀਟ-ਪਤੰਗੇ ਵੀ, ਪਸ਼ੂ-ਪੰਛੀ ਵੀ ਜਿਉਂਦੇ ਹਨ। ਪਰ ਸਿਰਫ਼ ਆਪਣੇ ਲਈ ਜਿਉਣ ਦਾ ਕੀ ਮਤਲਬ ਹੈ? ਸਾਨੂੰ ਆਪਣੇ ਦੇਸ਼ ਲਈ ਜਿਉਣਾ ਚਾਹੀਦਾ ਹੈ। ਦੇਸ਼ ਲਈ ਜਿਉਣਾ ਕੱਲ੍ਹ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਨੂੰ ਸਿਖਾਇਆ ਹੈ। ਕੱਲ੍ਹ ਉਨ੍ਹਾਂ ਨੇ ਅਪੀਲ ਕੀਤੀ, ਅਸੀਂ ਆਪਣੇ ਘਰ ਵਿੱਚ ਲਗਣ ਵਾਲਾ ਹਰ ਸਮਾਨ, ਕੋਈ ਵੀ ਚੀਜ਼ ਜਿਸ ਦੀ ਸਾਡੇ ਘਰ ਵਿੱਚ ਜ਼ਰੂਰਤ ਹੈ, ਉਹ ਆਪਣੇ ਦੇਸ਼ ਵਿੱਚ ਬਣੀ ਹੋਈ ਹੀ ਖਰੀਦਣ।
ਪਿਆਰੇ ਭਰਾਵੋ ਅਤੇ ਭੈਣੋ, ਉਹੀ ਉਤਪਾਦ ਖਰੀਦੋ- ਜੋ ਆਪਣੇ ਪਿੰਡ ਵਿੱਚ ਬਣਦੇ ਹੋਣ, ਨੇੜੇ ਦੇ ਸ਼ਹਿਰ ਵਿੱਚ ਬਣਦੇ ਹੋਣ, ਆਪਣੇ ਜ਼ਿਲ੍ਹੇ ਵਿੱਚ ਬਣਦੇ ਹੋਣ, ਪ੍ਰਦੇਸ਼ ਵਿੱਚ ਬਣਦੇ ਹੋਣ, ਆਪਣੇ ਦੇਸ਼ ਵਿੱਚ ਬਣਦੇ ਹੋਣ। ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਅੱਜ ਅਸੀਂ ਚੌਥੇ ਸਥਾਨ ‘ਤੇ ਹਾਂ, ਜਲਦੀ ਹੀ ਅਸੀਂ ਤੀਸਰੇ ਸਥਾਨ ‘ਤੇ ਪਹੁੰਚ ਜਾਵਾਂਗੇ। ਸਾਡਾ ਦੇਸ਼ 144 ਕਰੋੜ ਦੀ ਆਬਾਦੀ ਵਾਲਾ ਵੱਡਾ ਬਜ਼ਾਰ ਹੈ। ਜੇਕਰ ਅਸੀਂ ਠਾਣ ਲਈਏ ਕਿ ਸਾਡੇ ਦੇਸ਼ ਵਿੱਚ ਬਣੀਆਂ ਚੀਜ਼ਾਂ ਹੀ ਖਰੀਦਾਂਗੇ ਅਤੇ ਉਨ੍ਹਾਂ ਦਾ ਉਪਯੋਗ ਕਰਾਂਗੇ, ਤਾਂ ਭਾਵੇਂ ਸਾਡੇ ਕਿਸਾਨ ਹੋਣ, ਛੋਟੇ-ਛੋਟੇ ਨਿਰਮਾਤਾ ਹੋਣ, ਸਵੈ ਸਹਾਇਤਾ ਸਮੂਹ ਹੋਣ, ਸਥਾਨਕ ਕਾਰੀਗਰ ਹੋਣ, ਸਾਰਿਆਂ ਦੀ ਆਮਦਨ ਵਧੇਗੀ ਅਤੇ ਉਨ੍ਹਾਂ ਦੀ ਆਮਦਨ ਵਧੇਗੀ ਤਾਂ ਸਾਡੀ ਅਰਥਵਿਵਸਥਾ ਮਜ਼ਬੂਤ ਹੋਵੇਗੀ।
ਸਾਡਾ ਪੈਸਾ ਵਿਦੇਸ਼ ਵਿੱਚ ਕਿਉਂ ਜਾਵੇ? ਜੋ ਸਾਡੇ ਬੱਚਿਆਂ ਨੂੰ ਹੀ ਰੋਜ਼ਗਾਰ ਦੇਵੇ। ਮੈਂ ਵੀ ਦੇਸ਼ ਦੇ ਲਈ ਜੀਵਾਂਗਾ ਅਤੇ ਤੁਸੀਂ ਵੀ ਦੇਸ਼ ਦੇ ਲਈ ਜਿਓ... ਮਤਲਬ ਦੇਸ਼ ਵਿੱਚ ਬਣਿਆ ਸਮਾਨ ਹੀ ਖਰੀਦੋ। ਧੰਨਵਾਦ!”
********
ਆਰਸੀ/ਕੇਐੱਸਆਰ/ਏਆਰ
(Release ID: 2152117)
Read this release in:
Odia
,
English
,
Urdu
,
Hindi
,
Marathi
,
Assamese
,
Bengali
,
Gujarati
,
Tamil
,
Telugu
,
Kannada
,
Malayalam